Back ArrowLogo
Info
Profile

ਪੰਜਵੀਂ ਰਾਤ

ਸਭਰਾਈ ਪਰਮਾਰਥ ਦੇ ਰਸਤੇ ਤੁਰ ਰਹੀ ਹੈ, ਉਹ ਆਪਣੇ ਜੀਵਨ ਨੂੰ ਕਿਸੇ ਸੁਹਣੇ ਸੱਚੇ ਵਿਚ ਢਾਲ ਰਹੀ ਤੇ ਵਰਤੋਂ ਸਿਖ ਰਹੀ ਹੈ, ਅਮਲ ਸਿੱਖ ਰਹੀ ਹੈ ਸਿੱਖੀ ਜੀਵਨ ਦਾ। ਹਾਂ, ਓਹ ਉਹ ਕੁਛ ਬਣ ਰਹੀ ਹੈ, ਜਿਸ ਨੂੰ 'ਸਿਖ' ਕਹਿੰਦੇ ਹਨ। ਜਿਨ੍ਹਾਂ ਦਾ ਵਰਤਾਰਾ ਤੇ ਅਮਲ ਐਸਾ ਹੁੰਦਾ ਹੈ ਕਿ ਉਹ ਉਸ ਨਮੂਨੇ ਤੇ ਪੂਰਾ ਉਤਰਦਾ ਹੈ, ਜੋ ਨਮੂਨਾ ਕਿ ਆਦਮੀ ਲਈ ਇਕ ਆਦਰਸ ਹੈ, ਜੇ ਸਤਿਗੁਰੂ ਨੇ ਦਸਿਆ ਹੈ। ਮਾਈ ਇਕ ਨਮੂਨਾ ਬਣ ਰਹੀ ਹੈ, ਜੋ ਸਤਿਗੁਰ ਨੇ ਬਨਾਇਆ ਸੀ। ਸਤਿਗੁਰਾਂ ਨੇ ਆਦਮੀ ਨੂੰ ਇਕ ਜੀਵਨ ਦਾ ਨਮੂਨਾ ਦਿਤਾ ਸੀ ਤੇ ਉਸ ਨਮੂਨੇ ਦੇ ਆਦਮੀ ਬਨਾਏ ਜੋ ਆਪਣੇ ਲਈ ਸੁਖ ਰੂਪ ਤੇ ਜੱਗ ਲਈ ਸੁਖਦਾਈ ਹੋਏ। ਹੁਣ ਜੋ ਟੁਰੇਗਾ, ਅਮਲ ਕਰੇਗਾ, ਉਸ ਦਾ ਜੀਵਨ ਦਿਮਾਗੀ ਤੇ ਖਿਆਲੀ ਤਸਵੀਰਾਂ ਨਾਲੋਂ ਕੁਛ ਅੱਡਰਾਪਨ ਦੱਸੇਗਾ। ਉਸਦੇ ਅੱਗੇ ਅਮਲੀ ਮੁਸ਼ਕਲਾਂ ਨੇ ਔਣਾ ਹੈ ਤੇ ਉਸ ਵੇਲੇ ਪਤਾ ਲੱਗਣਾ ਹੈ ਕਿ 'ਅੰਦਰਲਾ' ਕਿੰਨਾਂ ਕੁ ਆਪਣੇ ਆਪੇ ਤੇ ਅਰ ਆਪਣੇ ਕੇਂਦਰ ਦੇ ਆਸਰੇ ਤੇ ਟਿਕਿਆ ਹੈ, ਕਿੰਨਾਂ ਭਰੋਸਾ ਅਕਾਲ ਪੁਰਖ ਤੇ ਆਯਾ ਹੈ ਤੇ ਆਪਣੇ ਅਸਲੀ ਆਪੇ ਦੇ ਆਸਰੇ ਵਾਹਿਗੁਰੂ ਜੀ ਤੇ ਟਿਕਿਆ ਹੈ। ਹੁਣ ਜੋ ਦ੍ਰਿਸ਼ਟਮਾਨ ਦੇ ਰੰਗ ਵਟੀਜ ਰਹੇ ਹਨ ਤੇ ਅਦਲਾ ਬਦਲੀ ਜਾਰੀ ਹੈ, ਏਹ ਉਸ ਦੇ ਅੰਦਰਲੇ ਟਿਕ ਗਏ ਟਿਕਾਉ ਨੂੰ ਆਪਣੇ ਨਾਲ ਹਿਲਾ ਹਿਲਾਕੇ ਦੁਖੀ ਨਹੀਂ ਕਰ ਰਹੇ ਤੇ ਅੰਧਕਾਰ ਵਿਚ ਨਹੀਂ ਸਿੱਟ ਰਹੇ। ਹਾਂ, ਇਹ ਅਮਲੀ ਜੀਵਨ ਕਠਨ ਘਾਟੀ ਹੈ। ਪ੍ਰਾਣਪਤੀ ਦਾ ਵਿਯੋਗ, ਪਿਆਰੀ ਧੀ ਦਾ ਵਿਯੋਗ, ਪਿਆਰੇ ਦੁਹਤਿਆਂ ਦਾ ਵਿਯੋਗ, ਵਾਹਿਗੁਰੂ ਦੇ ਰੰਗ ਰੱਤੇ ਇਲਾਹੀ ਹੋਆਂ ਵਾਲੇ ਜਵਾਈ ਤੇ ਸਤਿਗੁਰ ਦੇ ਖੋਦ ਸੁਣਕੇ ਚਿੱਤ ਕਿਵੇਂ ਅਡੋਲ ਰਹਿ ਸਕਦਾ ਹੈ?

ਜੇ ਭਾਵੇਂ ਮਾਈ ਦਾ ਅੰਤ੍ਰੀਵ ਪ੍ਰੇਮ, ਜੋ ਗੁਰ ਸਿੱਖੀ ਵਾਲਾ ਹੈ, ਉਸਨੂੰ ਵਿਆਕੁਲ ਕਰਦਾ ਹੈ, ਪਰ ਕੀਕੂੰ ਮਾਈ ਇਸ ਮਨ ਦੇ ਹੱਥੋਂ ਛੁਟਕਾਰਾ ਪਾਉਂਦੀ ਹੈ? ਕੀਕੂੰ ਹੰਭਲੇ ਮਾਰਕੇ ਨਿਕਲਦੀ ਤੇ ਰਜਾ ਪਰ ਆ ਖੜੋਂਦੀ ਹੈ।

35 / 51
Previous
Next