Back ArrowLogo
Info
Profile
ਰਜ਼ਾ ਇਸ ਗੱਲ ਦਾ ਨਾਉਂ ਨਹੀਂ ਕਿ ਖਰਬੂਜ਼ੇ ਦਰਿਆ ਵਿਚ ਰੁੜ੍ਹ ਗਏ, ਫੜੇ ਜਾਂਦੇ ਨਹੀਂ, ਚਿੱਤ ਉਦਾਸ ਹੈ, ਸੁਰਤਿ ਦੀ ਕਲਾ ਢਹਿ ਪਈ ਹੈ ਤੇ ਮੂੰਹ ਕਹਿ ਰਿਹਾ ਹੈ 'ਹੱਛਾ ਤੇਰੀ ਰਜਾ!" ਇਹ ਅਸਲ ਰਜਾ ਨਹੀਂ, ਰਜ਼ਾ ਇਹ ਹੈ:-

ਨਾਮ ਦਾ ਰਸ ' ਪ੍ਰਾਪਤ ਹੋਵੇ

ਨਾਮ ਸੁਰਤਿ ਨੂੰ ਉੱਚੇ ਘਰ ਰੱਬੀ

ਰਸ ਵਿਚ ਲੈ ਜਾਂਦਾ ਹੋਵੇ,

ਜਦੋਂ ਮੌਕਿਆ ਆ ਬਣੇ ਕਿ ਰਜ਼ਾ ਮੰਨਣੀ ਹੈ, ਤਦ ਸੁਰਤਿ ਉਸੇ ਸੁਖ ਵਿਚ ਚੜ੍ਹਦੀ ਕਲਾ ਵਿਚ ਰਹੇ ਤੇ ਜੋ ਸਿਰ ਤੇ ਆ ਬਣੀ ਹੈ ਉਸ ਤੇ ਕਹੇ:-

'ਤੇਰੀ ਰਜ਼ਾ!'

ਜੀਉ। ਇਕ ਹੋਰ ਵੀ 'ਤੇਰੀ ਰਜ਼ਾ' ਦਾ ਤਰਲਾ ਹੈ ਕਿ ਸੁਰਤਿ ਢਹਿ ਪਵੇ, ਮਨ ਦੁਖੀ ਹੋ ਜਾਵੇ, ਪਰ ਤਤਕਾਲ ਯਤਨ ਵਿਚ ਲੱਗ ਪਵੇ ਕਿ ਮਨ ਵਿਚ 'ਜੇ ਨਾਮ ਦਾ ਰਸ ਸੀ ਉਹ ਕਿਧਰ ਗਿਆ? ਜੋ ਅੰਦਰਲੇ ਟਿਕਾਉ ਦਾ ਸੁਆਦ ਆ ਰਿਹਾ ਸੀ, ਉਹ ਕਿਉਂ ਹਿੱਲ ਗਿਆ ਹੈ? ਉਹ ਮੁੜ ਪਰਤਕੇ ਅੰਦਰ ਆਵੇ, ਉਸੇ ਤਰ੍ਹਾਂ ਅੰਦਰ 'ਅੰਦਰਲਾ' ਟਿਕ ਜਾਵੇ, ਨਾਮ ਦੇ ਰਸ ਦੀ ਤੁੰਗ ਟੁੱਟੇ ਨਹੀਂ, ਟੁੱਟੇ ਤਾਂ ਮੁੜ ਜੋੜਨ ਦਾ ਤਰਲਾ ਨਾ ਟੁੱਟੇ। ਫੇਰ ਤੇਰੀ ਰਜਾ ਠੀਕ ਹੈ। ਇਉਂ ਕਰਦਿਆਂ ਤਕਲਾ ਰਾਸ ਹੋ ਜਾਵੇ, ਨਾਮ ਮਿੱਠਾ ਲੱਗਣ ਲੱਗ ਜਾਵੇ, ਕਹਿਣ ਦੀ ਲੋੜ ਨਹੀਂ ਫੇਰ ਸੱਚ ਮੁੱਚ ਮੰਨੀ ਗਈ ਤੇ ਹੋ ਗਈ:-

'ਤੇਰੀ ਰਜ਼ਾ'

ਸੇ ਮਾਈ ਅਮਲੀ ਜੀਵਨ ਵਿਚ ਟੁਰ ਰਹੀ ਹੈ ਤੇ ਵਾਪਰ ਰਹੇ ਹਨ ਕਸ਼ਟ ਅਰ ਅਸਹਿ ਕਸ਼ਟ। ਇਕ ਮੁਕਦਾ ਨਹੀਂ ਉਤੋਂ ਇਕ ਹੋਰ ਆ ਜਾਂਦਾ ਹੈ। ਮਾਈ ਸੱਟ ਖਾ ਕੇ ਢਹਿੰਦੀ ਹੈ, ਪਰ ਫੇਰ ਉਠ ਖਲੋਂਦੀ ਹੈ ਤੇ ਸਾਵਧਾਨ ਹੋ ਜਾਂਦੀ ਹੈ। ਹਰ ਸੱਟ ਦੇ ਬਾਦ ਜੇ ਫਤਹ ਉਹ ਮਨ ਤੇ ਪਾਉਂਦੀ ਹੈ; ਉਸ ਨੂੰ ਵਧੀਕ ਤੋਂ ਵਧੀਕ ਤਕੜਿਆਂ ਬਣਾ ਰਹੀ ਹੈ। ਇਹ ਤਕੜਾਈ 'ਖੁਸ਼ਕ ਨਿਰਮੋਹਤਾ ਨਹੀਂ। ਜੇ ਜੀਵਨ ਦਾ ਆਦਰਸ਼ 'ਖ਼ੁਸ਼ਕ ਨਿਰਮੋਹਤਾ' ਹੈ, ਤਾਂ ਪੱਥਰ ਤੇ ਬ੍ਰਿਛ ਨਿਰਮੋਹ ਬੈਠੇ ਤੇ ਖੜੇ ਪਏ ਦਿੱਸਦੇ ਹਨ। ਪਸ਼ੂ ਮੋਹ ਦੇ ਜਾਣੂੰ ਹਨ, ਪਰ ਸਮੇਂ ਨਾਲ ਨਿਰਮੋਹ ਹੋ ਜਾਂਦੇ ਹਨ, ਉਹਨਾਂ ਵਿਚ 'ਭੁੱਲ ਜਾਣਾ ਮੋਹ ਨੂੰ ਜਿੱਤ ਲੈਂਦਾ ਹੈ, ਪਰ ਇਹ ਅੰਦਰਲੇ ਦੀ ਉਚ੍ਯਾਈ ਨਹੀਂ।

36 / 51
Previous
Next