ਅਸਾਂ ਮਨ ਤੇ ਫਤਹ ਪਾਉਣੀ ਹੈ ਉਚੇ ਰਸ ਨਾਲ,
ਉੱਚੇ ਟਿਕਾਉ ਨਾਲ,
ਉੱਚੇ ਰੱਬੀ ਪਿਆਰ ਨਾਲ। ਮਨ ਤੇ ਫਤਹ ਪਾਕੇ ਜੜ੍ਹ ਪੱਥਰ ਨਹੀਂ ਹੋ ਜਾਣਾ,
ਪਰ ਕਿਸੇ ਜੀਉਂਦੇ ਪਯਾਰ ਵਿਚ ਰੰਗੀਜਣਾਂ ਹੈ ਕਿ ਜਿਥੇ ਦ੍ਰਿਸ਼ਟੀ ਨੇ ਉਚੇ ਮੰਡਲਾਂ ਵਿਚ ਜਾਕੇ ਸੱਚੇ ਸਤਿਸੰਗ ਤੇ ਫੇਰ ਰੱਬੀ ਅਸਲੇ ਨੂੰ ਅਨੁਭਵ ਕਰਕੇ ਸਦਾ ਸੁਖ ਵਿਚ ਵਾਸਾ ਪਾਉਣਾ ਹੈ। ਕੀ ਸਭਰਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟ ਤੇ ਸਾਹਿਬਜ਼ਾਦਿਆਂ ਦੇ ਦੁਖ ਸੁਣਕੇ ਹੱਸੇ ਤੇ ਖੁਸ਼ ਹੋਵੇ ਯਾ ਦੁਖ ਪ੍ਰਤੀਤ ਨਾਂ ਕਰੇ?
ਇਹ ਜੜ੍ਹ ਜੀਵਨ ਹੈ। ਹਾਂ ਜੀਵਨ ਇਹ ਹੈ ਕਿ ਉਸਦੀ ਸੁਰਤ ਰੱਬ ਦੀ ਸੁਰਤ ਨਾਲ ਇਕ ਸੁਰ ਹੋਵੇ। ਸੋ ਸਾਈਂ ਦੀ '
ਰਜ਼ਾ'
ਸੁਰ ਕੱਢ ਰਹੀ ਹੈ,
ਉਹ ਸੁਰ ਮਾਈ ਦੀ ਮਰਜ਼ੀ ਕੱਢੇ। ਉਹ ਉੱਚੀ ਹੋਕੇ ਤੱਕੇ ਤੇ ਉਸ ਮਹਾਨ ਪ੍ਰਯੋਜਨ ਨੂੰ ਸਮਝੇ,
ਜਿਸ ਲਈ ਸਭ ਕੁਛ ਹੋ ਰਿਹਾ ਤੇ ਵਰਤ ਰਿਹਾ ਹੈ। ਉਹ ਮਹਾਨ ਰਜ਼ਾ ਨੂੰ ਸਮਝੇ ਜੇ ਇਹ ਕੁਝ ਵਰਤਾ ਰਹੀ ਹੈ। ਇਹ ਵੇਖਕੇ ਮਾਈ ਦੇ ਅੰਦਰੋਂ ਅੰਦਰਲੇ ਦਾ ਟਿਕਾਉ,
ਅੰਦਰਲੇ ਵਿਚ ਨਾਮ ਦਾ ਰਸ,
ਮਹਾਂ ਰਸ,
ਨਾਮ ਮਹਾਂ ਰਸ ਦੀ ਸ੍ਵਾਦੀਕ ਲਹਿਰ ਬੰਦ ਨਾ ਹੋਵੇ। ਉਹ ਸੂਰਜ ਦੀ ਚਮਕਦੀ ਟਿੱਕੀ ਵਿਚ ਖੜਕੇ ਰੱਬੀ ਜਲਾਲ ਤੇ ਉਸਦੇ ਕੱਤਕਾਂ ਨੂੰ ਤੱਕੇ ਤੇ ਜਲਾਲ ਨਾਲ ਭਰੀ ਜਾਵੇ।
ਮਾਈ ਟੁਰ ਰਹੀ ਹੈ ਰੱਬ ਦੇ ਰਸਤੇ। ਪਰਤਾਵੇ ਤੇ ਪਰਤਾਵਾ ਆ ਰਿਹਾ ਹੈ ਕਿ ਮਾਈ ਦੇ ਮਨ ਉਤੇ ਕੋਈ ਪਰਤਾਵਾ ਫਤਹ ਪਾਕੇ ਉਸ ਨੂੰ ਨਾਸ਼ੁਕਰੀ, ਢਹਿੰਦੀਆਂ ਕਲਾਂ, ਉਦਾਸੀ, ਗਮ, ਚਿੰਤਾ, ਅਗਿਆਨ, ਅਵਿਦਯਾ ਦੇ ਹਨੇਰੇ, ਯਾ ਭੁੱਲ (ਜੋ ਕੁਛ ਚਾਹੇ ਕਹੋ) ਵਿਚ ਲੈ ਜਾਵੇ, ਪਰ ਮਾਈ ਹੰਭਲਾ ਮਾਰ ਰਹੀ ਹੈ ਕਿ ਉਸਦਾ ਆਪਾ ਮਨ ਉਤੇ ਫ਼ਤਹ ਪਾਕੇ ਚੋਜੀ ਵਾਹਿਗੁਰੂ ਦੇ ਭੇਜ ਤੱਕੇ, ਸਾਵਧਾਨ ਤੇ ਉਚੀ ਰਹੇ। 'ਉਨਮਨ' ਰਹੇ (ਉਨ= ਉੱਚਾ + ਮਨ= ਦਿਲ) ਦਿਲ ਤੋਂ ਉੱਚੀ ਰਹੇ। ਉਨਮਨ ਅਵਸਥਾ ਇਹੀ ਹੈ ਕਿ ਆਪਾ-ਸਾਡਾ ਅੰਦਰਲਾ- ਮਨ ਤੋਂ ਉੱਚੀ ਰਸ ਭਰੀ ਦਸ਼ਾ ਵਿਚ ਰਹੇ।
ਮਾਈ ਸਤਿਗੁਰਾਂ ਦੇ ਸਲਾਮਤ ਨਿਕਲ ਜਾਣ ਦੇ ਹਾਲ ਸੁਣਕੇ ਤਾਂਘਾਂ ਵਿਚ ਜਾਂਦੀ ਹੈ ਕਿ ਸਲਾਮਤੀ ਦੀ ਸ਼ੋ ਕੰਨੀ ਪਵੇ ਕਿ ਪਿਆਰੇ ਜੀ ਕਿਤੇ ਸੁਖ ਦੇ ਥਾਂ ਅੱਪੜ ਗਏ ਹਨ। ਚਿਤ ਠੰਢ ਵਿਚ ਹੈ, ਨਾਮ ਦੀ ਰਸ ਭਰੀ ਰੋ ਜਾਰੀ ਹੈ, ਸ਼ਾਂਤਿ ਹੈ, ਮੱਧਮ ਉਮਾਹ ਹੈ ਪਰ ਉਛਾਲਾ ਨਹੀਂ, ਤਾਂਘ ਉਨ੍ਹਾਂ ਦੀ ਸਲਾਮਤੀ ਦੀ ਉੱਠਦੀ ਹੈ ਤੇ ਜਦੋਂ ਇਹ ਤਾਂਘ ਵਿਆਕੁਲਤਾ ਵੱਲ ਝੁਕਣ ਲੱਗਦੀ ਹੈ ਤਾਂ ਮਾਈ ਅਰਦਾਸ ਕਰਦੀ ਹੈ ਕਿ 'ਹੋ ਅਕਾਲ ਪੁਰਖ! ਆਪਣੇ