Back ArrowLogo
Info
Profile
ਮਾਈ ਦਾ ਧਿਆਨ ਜੁੜਦਾ ਗਿਆ ਤੇ ਬੱਚਿਆਂ ਦਾ ਜਲਾਲ ਤੇ ਤੇਜ ਵਧਦਾ ਗਿਆ। ਕੁਝ ਚਿਰ ਬੀਤਿਆ ਮਾਈ ਦਾ ਟਿਕਾਉ ਹਿੱਲਿਆ, ਕੀ ਵੇਖਦੀ ਹੈ ਕਿ ਦਿਲ ਖੜੋ ਗਿਆ ਹੈ, ਹਾਵਾ ਨਹੀਂ ਰਿਹਾ, ਬੋਲੀ: 'ਉਠ ਹੇ ਪਾਪੀ ਮਨ! ਦੇਖ ਤੇਜ ਦੇ ਪੁੱਤਰ ਤੇ ਜਲਾਲ ਦੇ ਵਾਰਸ ਸ੍ਰਿਸ਼ਟੀ ਦਾ ਭਾਰ ਹਰ ਰਹੇ ਹਨ ਤੇ ਤੂੰ ਸਮਝ ਰਿਹਾ ਹੈ ਕਿ ਇਹ ਨਿਤਾਣੇ ਬਾਲ ਕੋਹੇ ਗਏ ਤੇ ਮਾਂ ਪਿਉ ਤੋਂ ਵਿਛੁੜੇ ਜ਼ਾਲਮਾਂ ਦੇ ਹੱਥ ਵਿਚ ਨਿਰਦਯਤਾ ਨਾਲ ਮਾਰੇ ਗਏ। ਤੇਰੀ ਭਾਰੀ ਭੁੱਲ ਹੈ। ਹੋ ਪਾਪੀ ਮਨ! ਤੂੰ ਕਦੇ ਨਾ ਸਾਨੂੰ ਆਪਣੇ ਉਚੇਚੇ ਸੁਖ ਵਿਚ ਜਾਣ ਦਿਤਾ, ਸਦਾ ਆਪਣੇ ਸੁਆਦਾਂ ਤੇ ਆਪਣੇ ਕਸ਼ਟਾਂ ਵਿਚ ਨੱਪੀ ਰਖਿਆ।' (ਠੰਡਾ ਸਾਹ ਲੈਕੇ) 'ਵਾਹ ਵਾਹ! ਚਾਨਣ ਦੇ ਜਾਇਓ ਲਾਲ ਬੱਚਿਓ! ਧੰਨ ਤੁਸੀਂ, ਧੰਨ ਕਰਨੀ, ਧੰਨ ਪਿਤਾ, ਧੰਨ ਮਾਤਾ, ਧੰਨ ਮੈਂ! ਠੀਕ ਮੈਂ ਭੀ ਧੰਨ, ਤੁਸਾਂ ਨਾਲ ਮੇਰਾ ਭੀ ਖੂਨ ਦਾ ਰਿਸ਼ਤਾ ਹੈ; ਮੈਂ ਭੀ ਧੰਨ। ਇਸ ਦਰਸ਼ਨ ਵਿਚ ਸੁਰਜੀਤ ਹੋਕੇ ਮਾਈ ਉਠੀ, ਧਨ! ਧੰਨ!! ਧੰਨ!!! ਦੀ ਸੁਰ ਮੂੰਹ ਤੇ ਹੈ ਤੇ ਤੇਜ ਹੈ, ਜਲਾਲ ਦਾ ਝਲਕਾ ਆਲੇ ਦੁਆਲੇ ਦਿੱਸ ਰਿਹਾ ਹੈ ਉੱਠੀ। ਮੂੰਹ ਹੱਥ ਧੋਤਾ, ਬੂਹਾ ਖੁਹਲਿਆ, ਚੰਦ ਦਾ ਚਾਨਣਾ ਵਿਹੜੇ ਵਿਚ ਪੈ ਰਿਹਾ ਸੀ, ਵੇਖਕੇ ਬੇਵੱਸ ਕੂਕ ਉੱਠੀ-

"ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ।।

ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ।।"

(ਚਓਬੋਲੇ: ਮ: ੫-੪)

ਵਿਹੜੇ ਵਿਚ ਨਿਰਾ ਅਕਾਸ਼ਾਂ ਦਾ ਚੰਦ ਹੀ ਨਹੀਂ ਸੀ, ਕਲਗੀਆਂ ਵਾਲੇ ਦੇ ਚਾਰ ਚੰਦ ਭੀ ਬੈਠੇ ਸਨ। ਇਹ ਚੰਦ ਸਤਿਸੰਗੀ ਸਨ, ਮਾਈਆਂ ਤੇ ਸਿੰਘ ਸਨ। ਬੈਠੇ ਸਨ ਕਿ ਜਦ ਮਾਈ ਬੂਹਾ ਖੁਹਲੇਗੀ ਤਦੋਂ ਹੀ ਸਹੀ, ਸਾਨੂੰ ਵੇਖਕੇ ਮਾਈ ਉਸ ਵੇਲੇ ਇਕੱਲ ਵਿਚ ਹੋਰ ਉਦਾਸ ਨਾ ਹੋਵੇਗੀ। ਜਦੋਂ ਇਨ੍ਹਾਂ ਨੇ ਡਿੱਠਾ ਕਿ ਮਾਈ ਗੁਰਬਾਣੀ ਗਾਉਂਦੀ ਨਿਕਲੀ ਹੈ, ਖਿੜ ਗਏ। ਮਾਈ ਨੇ ਫ਼ਤਹ ਗਜਾਈ ਤੇ ਅਖਿਆ ਧੰਨ ਸਤਿਸੰਗ ਹੈ, ਧੰਨ ਕਲਗੀਆਂ ਵਾਲੇ ਦੀ ਵਾੜੀ ਹੈ, ਧੰਨ ਨਿਸ਼ਕਾਮ ਪ੍ਰੇਮ ਹੈ, ਧੰਨ ਸਿੱਖੀ ਹੈ, ਧੰਨ ਪਿਆਰੇ ਦੀ ਵਾੜੀ। ਲਾਲੋ! ਮੈਂ ਰੁੜ੍ਹ ਗਈ ਸਾਂ, ਅਣਹੋਂਦ ਵਿਚ ਚਲੀ ਗਈ ਸਾਂ, ਮੈਂ ਜਾਤਾ ਲਾਲ ਬੁਝ ਗਏ, ਵਿਲੂੰਧਰੇ ਗਏ, ਪਰ ਹਾਇ! ਮੈਂ ਨਿਖੁੱਟੀ ਤੇ ਨਿਖੁੱਟਾ ਇਹ ਮਨ, ਜੋ ਸਦਾ ਨੀਵੀਆਂ ਗਲੀਆਂ ਵਿਚ ਲੈ ਵੜਦਾ ਹੈ। ਲਾਲ ਭੀ

39 / 51
Previous
Next