ਜੇ ਬੱਧੀ ਛੁਡਾਵਣ ਆਏ ਸਨ, ਛੁਡਾ ਗਏ। ਦਿਓ ਅਸੀਸ-
"ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ।।
7 ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ। ।੩॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ।।
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ।।੪।।”
ਸੋ ਦਿਓ ਅਸੀਸ!
ਸਤਿਸੰਗੀ ਵਾਹਿਗੁਰੂ ਦੇ ਸ਼ੁਕਰ ਵਿਚ ਭਰ ਗਏ ਤੇ ਗਾਵੇ :-
"ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ।।
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ।।
ਓਸਨੇ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ।।
ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ। ।
ਕਹੈ ਨਾਨਕੁ ਏਵਡੁ
ਦਾਤਾ ਸੋ ਕਿਉ ਮਨਹੁ ਵਿਸਾਰੀਐ।।੨੮।।"
(ਰਾਮ: ਮ:੩-ਅਨੰਦੁ)
ਮਾਈ ਨੂੰ ਇਸ ਸੁਖ ਵਿਚ ਵੇਖਕੇ ਸਾਰੇ ਸੁਖੀ ਹੋਏ। ਮਾਈ ਨੇ ਹੁਣ ਪਿਆਰ ਨਾਲ ਸਾਰੇ ਵਿਦਾ ਕੀਤੇ। ਭਾਵੇਂ ਸਰਦੀ ਅਤਿ ਸੀ, ਪਰ ਮਾਈ ਚੰਦ ਦੀ ਚਾਨਣੀ ਵਿਚ ਕੁਛ ਚਿਰ ਟਹਿਲਦੀ ਰਹੀ ਤੇ ਅਨੰਦ ਸਾਹਿਬ ਦਾ ਪਾਠ ਕਰਦੀ ਰਹੀ, ਫੇਰ ਅੰਦਰ ਆਕੇ ਸੌ ਗਈ।
ਸੁੱਤੀ ਦੇ ਆਤਮਾ ਉਤੇ ਮਨ ਨੇ ਜ਼ੋਰ ਪਾ ਲਿਆ, ਮਨ ਉਤੇ ਸਰੀਰ