ਨੇ ਜ਼ੋਰ ਪਾ ਲਿਆ। ਦੇਖੋ ਇਸ ਸਰੀਰ ਵਿਚ ਮਾਸ ਦਾ ਕਿਤਨਾ ਬਲ ਹੈ?
ਸੁਪਨਾ ਵੇਖਦੀ ਹੈ ਕਿ ਬੱਚੇ ਕੰਧ ਵਿਚ ਚਿਣੇ ਜਾ ਰਹੇ ਹਨ,
ਬਿਹਬਲ ਹੋ ਕੇ ਮਾਈ ਨੀਂਦ ਵਿਚ ਹੀ ਪਾਸ ਜਾ ਖਲੋਂਦੀ ਹੈ। ਬੱਚਿਆਂ ਨੂੰ ਕੱਢਦੀ ਹੈ,
ਪਰ ਜਰਵਾਣੇ ਕੱਢਣ ਨਹੀਂ ਦੇਂਦੇ। ਇਸੇ ਖਿੱਚਾ ਖਿੱਚੀ ਵਿਚ ਕੰਧ ਚਿਣੀ ਜਾਂਦੀ ਹੈ ਤੇ ਮਾਈ ਬੀ ਵਿਚ ਚਿਣੀ ਜਾਂਦੀ ਹੈ। ਹੁਣ ਅੰਦਰ ਦਮ ਘੁਟੀਣ ਲੱਗਾ। ਨਾਲੇ ਬੱਚਿਆਂ ਦਾ ਦਮ ਘੁਟੀਂਦਾ ਹੈ,
ਨਾਲੇ ਆਪਣਾ। ਅਤਿ ਕਸ਼ਟ ਦਾ ਸਾਮ੍ਹਣਾ ਹੋਇਆ,
ਤੜਫ਼ ਤੜਫ਼ਕੇ ਮਾਈ ਦੀ ਜਾਨ ਨਿਕਲੀ। ਜਾਨ ਇੱਟਾਂ ਵਿਚੋਂ ਰਾਹ ਲੱਭਦੀ ਹੈ ਤੇ ਰਾਹ ਨਹੀਂ ਲੱਭਦਾ। ਮਾਈ ਨੂੰ ਅਸਚਰਜ ਅੰਧਕਾਰ ਦਾ ਸਾਮ੍ਹਣਾ ਕਰਨਾ ਪੈ ਗਿਆ। ਮੁਸ਼ਕਲ ਨਾਲ ਇਕ ਛੇਕ ਜੋ ਰਾਜਾਂ ਤੋਂ ਰਹਿ ਗਿਆ ਸੀ,
ਦਿੱਸਿਆ,
ਉਸ ਵਿਚੋਂ ਬੱਚਿਆਂ ਦੀ ਜਾਨ ਬਾਹਰ ਜਾ ਰਹੀ ਸੀ,
ਜੋ ਫਸ ਫਸ ਕੇ ਨਿਕਲੀ। ਫੇਰ ਮਾਈ ਬੀ ਲੱਗੀ ਉਸੇ ਰਾਹ ਨਿਕਲਣ,
ਪਰ ਵਹਿਮ ਉੱਠੋ ਕਿ ਮੈਂ ਵੱਡੀ ਹਾਂ,
ਰਾਹ ਤੰਗ ਹੈ,
ਕੀਕੂੰ ਨਿਕਲਾਂ?
ਪਰ ਫੇਰ ਹੋਰ ਕੋਈ ਰਾਹ ਸੀ ਨਹੀਂ,
ਇਸੇ ਰਾਹ ਵਿਚ ਸਿਰ ਫਸਾਇਆ,
ਬੜੇ ਕਸ਼ਟ ਨਾਲ ਫਸ,
ਫਸ,
ਖਿਚੀਜ਼ ਖਿਚੀਜਕੇ ਬਾਹਰ ਨਿਕਲੀ,
ਸ਼ੁਕਰ ਕੀਤਾ ਪਰ ਬੱਚੇ ਨਹੀਂ ਲੱਭਦੇ। ਇਸ ਵਿਆਕੁਲਤਾ ਵਿਚ ਇਧਰ ਜਾ ਉਧਰ ਜਾ,
ਵਾਜਾਂ ਮਾਰ,
ਆਖਰ ਜਾਗ ਖੁੱਲੀ। ਕੀ ਦੇਖਦੀ ਹੈ ਕਿ ਆਪਣੇ ਬਿਸਤਰੋ ਪਰ ਹਾਂ,
ਝਰੋਖੇ ਵਿਚੋਂ ਚਾਂਦਨੀ ਦੀ ਲਸ ਅੰਦਰ ਪੈ ਰਹੀ ਹੈ,
ਬਦਨ ਗਰਮ ਹੈ,
ਛਾਤੀ ਧੁਖ ਰਹੀ ਹੈ ਤੇ ਸਿਰ ਦੀਆਂ ਪੁੜਪੁੜੀਆਂ ਤਪ ਰਹੀਆਂ ਤੇ ਤ੍ਰੱਪ ਤ੍ਰੱਪ ਕਰ ਰਹੀਆਂ ਹਨ। ਉੱਠਕੇ ਬੈਠ ਗਈ,
ਵਾਹਿਗੁਰੂ ਆਖਿਆ,
ਪਾਣੀ ਦਾ ਘੁੱਟ ਪੀਤਾ। ਪਰ ਸੁਰਤ ਗਿਰ ਚੁਕੀ ਸੀ,
ਮਨ ਉਦਾਸੀ ਵਿਚ ਸੀ,
ਸਹਿਮ ਵਿਚ ਸੀ,
ਕਸ਼ਟ ਵਿਚ ਸੀ। ਅੱਖਾਂ ਅਗੇ ਜ਼ਿੰਦਗੀ ਦੇ ਕਸ਼ਟ ਫਿਰ ਰਹੇ ਸਨ। ਸੁੱਤੀ ਕਿਸ ਰੰਗ ਸੀ,
ਜਾਗੀ ਕਿਸ ਹਾਲ ਹੈ?
ਨੀਂਦਰ ਵਿਚ ਮੁੱਠੀ ਗਈ। ਹਾਇ! ਭਗਤ ਜਨ ਤਦੇ ਕੂਕਦੇ ਹਨ-
"ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ।।
ਜਾਕੇ ਸੰਗ ਤੇ ਬੀਛੁਰਾ ਤਾਹੀ ਕੋ ਸੰਗਿ ਲਾਗੂ।।
–––––––––––––––––
"ਇਸ ਦਾ ਭਾਵ ਉਨੀਂਦੇ ਕੱਟਣੇ ਨਹੀ, ਪਰ ਸਰੀਰ ਦੀ ਲੋੜੀਂਦੀ ਨੀਂਦ ਪੂਰੀ ਕਰਕੇ ਗ਼ਜ਼ਲ ਤੇ ਆਲਸੀ ਹੋਕੇ ਰਾਤ ਬਿਰਥਾ ਗੁਆਉਣ ਤੋਂ ਰੋਕਣਾ ਹੈ।