

ਹੁਣ ਫੇਰ ਜੁੱਧ ਜਾਰੀ ਹੈ, ਮਨ ਅੰਦਰਲੇ ਨੂੰ ਉੱਠਣ ਨਹੀਂ ਦੇਂਦਾ, ਪਰ ਉਹ ਡਾਢੇ ਜ਼ੋਰ ਵਿਚ ਉੱਚਾ ਹੋ ਰਿਹਾ। ਇਸ ਨਿਕੰਮੇ ਸੁਪਨੇ ਨੂੰ ਮਾਈ ਨੇ ਵਗਾਹ ਮਾਰਿਆ ਤੇ ਇਸ ਨੂੰ ਤਮੋਗੁਣ ਦਾ ਨਕਸ਼ਾ ਜਾਣ ਕੇ ਤੋੜਿਆ। ਜੋ ਗਮ ਦੇ ਨਕਸ਼ੇ ਤੇ ਹਾਹੁਕੇ ਉਠਦੇ ਹਨ, ਉਨ੍ਹਾਂ ਪਰ ਅੰਦਰੋਂ ਹੀ ਸਮਝ ਤੇ ਵਿਚਾਰ ਸੁਝਦੀ ਹੈ। ਨਾਮ ਦਾ ਚੱਕਰ ਬੀ ਚੱਲ ਰਿਹਾ ਹੈ। ਕੁਛ ਤਪ ਦਾ ਜ਼ੋਰ ਹੈ ਜੋ ਵਾਹ ਨਹੀਂ ਲੱਗਣ ਦੇਂਦਾ। ਮਾਈ ਨੇ ਅਖੀਰ ਜਪੁ ਸਾਹਿਬ ਦੇ ਪਾਠ ਅਰੰਭੇ :-
"ਆਦੇਸੁ ਤਿਸੈ ਆਦੇਸੁ।।
ਆਦਿ ਅਨੀਲੁ ਅਨਾਦਿ ਅਨਾਹਿਤ ਜੁਗੁ ਜੁਗੁ ਏਕੋ ਵੇਸੁ।।”
ਤੇ ਆਕੇ ਸਿਰ ਧਰਤੀ ਤੇ ਰੱਖਕੇ ਆਦੇਸ ਵਿਚ ਪੈ ਗਈ। ਇਸੇ ਹਾਲ ਇਕਾਗ੍ਰਤਾ ਛਾ ਗਈ। ਕੜੱਕ ਜਿਹਾ ਹੋਕੇ ਟਿਕਾਉ ਆ ਗਿਆ, ਠੰਢ ਪੈ ਗਈ। ਚਾਰ ਵੇਰ ਆਦੇਸ ਕਿਸੇ ਆਦੇਸ ਦੇ ਬਾਦ ਮੁੜਕਾ ਪੈ ਗਿਆ, ਸਰੀਰ ਠਰ ਗਿਆ, ਮਨ ਠਰ ਗਿਆ: ਅੰਦਰਲੇ ਨੇ ਆਵਾਜ਼ ਦਿੱਤੀ- 'ਦਾਉ ਨਾ ਖਾਇਆ ਕਰੋ ਉਨਮਨ ਰਿਹਾ ਕਰੋ, ਲਿਵ ਤੋਂ ਬਾਹਰ ਨਾ ਜਾਇਆ ਕਰੋ, ਹੇਠਾਂ ਤਾਂ ਹਾਵੇ ਦਾ ਦੇਸ਼ ਹੈ ਤੇ ਉੱਪਰ ਸੁਖ ਦਾ ਟਿਕਾਣਾ ਹੈ। ਸਦਾ ਉੱਚੇ ਰਹੇ, ਵਾਹਿਗੁਰੂ ਵਲ ਧਿਆਨ ਰਹੇ।" ਧਿਆਨ ਬੜੀ ਸ਼ਕਤੀ ਹੈ, 'ਪੰਚਾ ਕਾਂ ਗੁਰੁ ਏਕੁ ਧਿਆਨੁ ।। ਮਨ ਚਾਹੁੰਦਾ ਹੈ ਕਿ ਅੰਦਰਲੇ ਦਾ ਧਿਆਨ ਦ੍ਰਿਸ਼ਟਾਮਾਨ ਵਿਚ ਫਸਿਆ ਰਹੇ ਤੁਸੀਂ ਜਤਨ ਕਰੋ ਕਿ ਧਿਆਨ ਮਨ ਤੋਂ ਉੱਚਾ ਸਦਾ ਵਾਹਿਗੁਰੂ ਸ਼ਰਨ ਪ੍ਰਾਪਤ ਰਹੇ। ਵਾਹਿਗੁਰੂ ਦੀ ਸ਼ਰਨ ਗਿਆ ਧਿਆਨ ਮਨ ਤੋਂ ਉੱਚਾ ਰਹਿੰਦਾ ਹੈ। ਧਿਆਨ ਜਿੱਧਰ ਵੀ ਹੋਵੇ ਉਸਦਾ ਰੂਪ ਹੋ ਜਾਈਦਾ ਹੈ। ਵਾਹਿਗੁਰੂ ਦਾ ਧਿਆਨ ਕਰਨ ਵਾਲਾ ਵਾਹਿਗੁਰੂ ਨੂੰ ਅੰਦਰ ਵਸਾਕੇ, 'ਵਾਹਿਗੁਰੂ ਜੋ ਸੁਖ ਰੂਪ ਹੈ, ਸੁਖੀ ਹੋ ਜਾਂਦਾ ਹੈ। ਇਹ ਵਿਚਾਰ ਆਕੇ ਮਾਈ ਠਰ ਗਈ। ਹੁਣ ਚਿੱਤ ਨੂੰ ਇਕ ਤਾਕਤ ਪ੍ਰਤੀਤ ਹੁੰਦੀ ਹੈ। ਉਸ ਵਿਚ ਇਸ ਤਰ੍ਹਾਂ ਦੀ ਸ਼ਕਤੀ ਦਿੱਸਦੀ ਹੈ ਕਿ ਉਹ ਦ੍ਰਿਸ਼ਟਾ ਹੋ ਰਿਹਾ ਹੈ, ਦੇਖਣਹਾਰ ਹੈ। ਜੋ ਕੰਤਕ ਹੋਏ ਵਰਤੇ ਸੁਣੇ ਹਨ, ਓਹਨਾਂ ਕੱਤਕਾਂ ਨੂੰ ਕਿਸੇ ਮਹਾਂ ਰੱਬੀ ਪ੍ਰਯੋਜਨਾ ਦੋ ਤੱਕਦੀ ਹੈ, ਜਿਨ੍ਹਾਂ ਦੇ ਹੋਣ ਵਿਚ ਕਿ ਰੁਕਣ ਵਿਚ ਮਾਈ ਦਾ ਕੋਈ ਹੱਥ ਯਾ ਵੱਸ ਨਹੀਂ ਹੈ। ਇਸ ਨੇ ਕੇਵਲ ਦੇਖਣਾ ਤੇ ਦੇਖਦੇ ਹੋਏ ਵਾਹਿਗੁਰੂ ਦੇ ਘਰ ਵਿਚ ਉੱਚਿਆਂ ਰਹਿਣਾ ਹੈ, ਰਜ਼ਾ ਸਮਝਣੀ