ਹੈ,
ਜੋ ਜ਼ਰੂਰ ਇਕ ਦਿਨ ਛੱਡਣਾ ਹੈ। ਪਰ ਪਾਰ ਦਾ ਦੇਸ਼ ਦਿੱਸਦਾ ਨਹੀਂ,
ਜਿਥੇ ਜਾ ਕੇ ਸਲਾਮਤੀ ਹੈ। ਨਾਮ ਨਾਲ ਜਾਗ ਉਠਿਆਂ ਲਈ ਉਹ ਦੇਸ਼ ਹੈ ਤੇ ਨਹੀਂ ਬੀ। ਹਾਂ,
ਉਹ ਟਿਕਾਉ ਹੈ,
ਅਵਸਥਾ ਹੈ। ਇਹਨਾਂ ਨੈਣਾਂ ਨੂੰ ਉਹ ਅਵਸਥਾ ਦਿੱਸਦੀ ਨਹੀਂ,
ਨਹੀਂ ਤਾਂ ਉਹ ਸੁਖ ਭਰੀ ਅਵਸਥਾ ਨਾਲ ਹੈ। ਜਿਹੜੇ ਬੰਦੇ ਵਾਹਿਗੁਰੂ ਧਿਆਨੀ ਹੋ ਜਾਂਦੇ ਹਨ ਅਰ ਉਸਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਨ ਉਹ ਤਾਂ ਉਸਦੀ ਹੀ ਸ਼ਰਨ ਪ੍ਰਾਪਤ ਹੁੰਦੇ ਹਨ। ਉਹ ਅਮਰ ਜੀਵਨ ਵਿਚ ਪੁੱਜੇ ਹੋਏ ਹੁੰਦੇ ਹਨ। ਉਹਨਾਂ ਦਾ ਕੁਛ ਬਦਲਦਾ ਵਿਗੜਦਾ ਨਹੀਂ। ਓਹ ਉਸ ਅਵਸਥਾ ਤੋਂ ਬੀ ਉਪਰ ਹੁੰਦੇ ਹੋਣੇ ਹਨ। ਸਾਨੂੰ ਪਰਦਾ ਤੇ ਭਰਮ ਹੈ,
ਮੋਹ ਮਾਇਆ ਦਾ ਜਾਲ ਹੈ,
ਜੋ ਅਮਰ ਜੀਵਨ ਤੇ ਨਜ਼ਰ ਨਹੀਂ ਟਿਕਣ ਦਿੰਦਾ। ਅਸੀਂ ਅਮਰ ਹਾਂ ਤੇ ਜੇ ਸੰਸਾਰ ਦੇ ਹਨੇਰੇ ਵਿਚ ਰੁਲੀਏ ਨਾ ਤੇ ਵਾਹਿਗੁਰੂ ਵੱਲ ਰੁਖ ਰੱਖੀਏ ਤਾਂ ਅਸੀਂ ਜੀਉਂਦੇ ਹੀ ਚਾਨਣ ਵਿਚ ਹਾਂ। ...ਕਲਗੀਆਂ ਵਾਲਾ ਸਤਿਗੁਰੂ ਤਾਂ ਨਾਮੀ ਗੁਰਮੁਖਾਂ ਤੋਂ ਕਿਤੇ ਉੱਚਾ ਹੈ,
ਉਹ ਤਾਂ ਆਪ ਗੁਰੂ ਜ੍ਯੋਤੀ ਹੈ। ਉਹ ਸੰਸਾਰ ਤੋਂ ਟੁਰ ਨਹੀਂ ਗਿਆ,
ਕਿਤੇ ਚਲਾ ਨਹੀਂ ਗਿਆ,
ਸਦਾ ਜਾਗਦੀ ਜੋਤ ਹੈ ਤੇ ਹੋਵੇਗਾ ਭੀ। ਫਿਰ ਵਿਯੋਗ ਕਾਹਦਾ ਤੇ ਦੁਖ ਅਰ ਤੜਫਨੀ ਕਿਸ ਗੱਲ ਦੀ?”
ਐਉਂ ਦੀਆਂ ਵਿਚਾਰਾਂ ਵਿਚ ਮਾਈ ਅੱਜ ਉੱਚੇ ਮੰਡਲਾਂ ਤੋਂ ਹੇਠਾਂ ਨਹੀਂ ਆ ਰਹੀ। ਮਨ ਤੋਂ ਉਚੇਰੇ ਰਸਾਂ ਵਿਚ ਹੈ। ਰਾਤ ਬੀਤ ਰਹੀ ਹੈ। ਮਾਈ ਸੁਖੀ ਭੀ ਹੈ,
ਪਰ ਕਿਸੇ ਕਿਸੇ ਵੇਲੇ ਇਕ ਚੱਕਰ ਜਿਹਾ ਆਉਂਦਾ ਹੈ ਜੋ ਛਿਨ ਭੰਗਰ ਵਿਚ ਉੱਡ ਜਾਂਦਾ ਹੈ ਤੇ ਉਸਨੂੰ ਮੌਤ ਤੋਂ ਪਾਰ ਅਮਰ ਜੀਵਨ ਦਾ ਝਲਕਾ ਵੱਜਦਾ ਹੈ ਤੇ ਵਾਹਿਗੁਰੂ ਦੀ ਸ਼ਰਨ ਤੇ ਭਗਤਾਂ ਦੇ ਅਰੂਪ ਸਰੂਪਾਂ ਵਿਚ ਸਤਿਸੰਗ ਕੀਰਤਨ ਤੇ ਪਰਮੇਸ਼ੁਰ ਦੇ ਯਸ਼ ਗਾਇਨ ਵਿਚ ਸੱਚੇ ਭਰੋਸੇ ਤੇ ਉਨ੍ਹਾਂ ਦੇ ਪ੍ਰਭਾਉ ਦਿਲ ਨੂੰ ਠੰਢਾ ਠਾਰ ਕਰ ਦੇਂਦੇ ਹਨ।
"ਕਬਹੂ ਸਾਧਸੰਗਤਿ ਇਹੁ ਪਾਵੈ।।
ਉਸੁ ਅਸਥਾਨ ਤੋ ਬਹੁਰਿ ਨ ਆਵੈ।।
ਅੰਤਰਿ ਹੁਇ ਗਿਆਨ ਪਰਗਾਸੁ।।
ਉਸੁ ਅਸਥਾਨ ਕਾ ਨਹੀ ਬਿਨਾਸੁ।।"
(ਸੁਖਮਨੀ)