

ਸੱਤਵੀਂ ਰਾਤ
ਕੁਛ ਕਾਲ ਬੀਤਿਆ, ਮਾਈ ਹਿੰਮਤ ਕਰਕੇ ਰਮਦਾਸ ਗਈ। ਉਥੇ ਸਾਹਿਬ ਰਾਮ ਕੌਰ ਜੀ ਨੂੰ ਮਿਲੀ। ਸਾਰੀ ਵਿਥਿਆ ਸਤਿਗੁਰਾਂ ਦੀ ਸੁਣੀ। ਸਾਹਿਬ ਰਾਮ ਕੌਰ ਜੀ ਦਸਮੇਂ ਪਾਤਸ਼ਾਹ ਦੇ ਅੰਗ ਸੰਗ ਰਹਿਣ ਵਾਲੇ ਸੱਚੇ ਪ੍ਰੇਮੀ, ਬੀਤਰਾਗ ਤੇ ਗਯਾਤ੍ਯੋਗ ਪੂਰਨ ਬ੍ਰਹਮਗਯਾਨੀ ਸੇ। ਆਪ ਸਤਿਗੁਰੂ ਦੇ ਅੰਗ ਸੰਗ ਸਤਿਗੁਰੂ ਜੀ ਦੇ ਨਾਲ ਦੱਖਣ ਨੂੰ ਜਾ ਰਹੇ ਸੀ। ਆਪ ਦੀ ਮਾਤਾ ਜੀ ਪਰਦੇਸਾਂ ਵਿਚ ਸਤਿਗੁਰਾਂ ਨੂੰ ਜਾ ਮਿਲੇ ਜੋ ਪੁੱਤ੍ਰ ਨੂੰ ਲੈ ਆਉਣ। ਆਪ ਨੂੰ ਸਤਿਗੁਰਾਂ ਨੇ ਸਿੱਖੀ ਵਿਚ ਪ੍ਰਚਾਰ ਦੀ ਆਗਿਆ ਦੇਕੇ ਮਾਤਾ ਦੇ ਨਾਲ ਘਰੀਂ ਤੋਰ ਦਿੱਤਾ ਸੀ। ਆਗਯਾ ਦੇ ਬੱਧੇ ਪ੍ਰੇਮੀ ਆਪਣੇ ਨਗਰ ਰਮਦਾਸ - ਜੋ ਇਨ੍ਹਾਂ ਦੇ ਵਡੇ ਬਾਬੇ ਬੁੱਢੇ ਜੀ ਦਾ ਟਿਕਾਣਾ ਸੀ-ਆ ਬਿਰਾਜੇ ਤੇ ਸਿੱਖੀ ਦਾ ਪ੍ਰਚਾਰ ਕਰਨ ਲਗੇ। ਆਪ ਹਰ ਰੋਜ਼ ਦਸਾਂ ਪਾਤਸ਼ਾਹੀਆਂ ਦੀ ਕਥਾ ਕਰਿਆ ਕਰਦੇ ਸਨ ਅਤੇ ਆਪ ਨੇ ਦਸਾਂ ਸਤਿਗੁਰਾਂ ਦਾ ਜੀਵਨ ਵੀ ਲਿਖਿਆ ਸੀ। ਦੱਸਦੇ ਹਨ ਕਿ ਇਹ ਕਲਮੀ ਨੁਸਖਾ ਕੈਂਥਲ ਦੇ ਰਾਜੇ ਨੇ ਕਵੀ ਸੰਤੋਖ ਸਿੰਘ ਜੀ ਵਾਸਤੇ, ਜੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਲਿਖ ਰਹੇ ਸੀ, ਰਮਦਾਸ ਤੋਂ ਮੰਗਵਾਇਆ ਸੀ। ਦੱਸੀਦਾ ਹੈ ਕਿ ਉਹ ਪੇਥੀ ਤਦੋਂ ਦੀ ਕੈਂਥਲ ਗਈ ਫੇਰ ਵਾਪਸ ਰਮਦਾਸ ਨਹੀਂ ਆਈ। ਜਦੋਂ ਮਾਈ ਸਭਰਾਈ ਜੀ ਰਮਦਾਸ ਗਏ ਸਨ ਤਦੋਂ ਭਾਈ ਰਾਮਕੋਰ ਜੀ ਦੇ ਵੇਲੇ ਦੀਵਾਨ ਦੇ ਮਗਰੋਂ ਸਤਿਗੁਰਾਂ ਦੇ ਜੀਵਨ ਦੀ ਕਥਾ ਕਰਿਆ ਕਰਦੇ ਸਨ ਤੇ ਦੁਪਹਿਰੇ ਇਹ ਪੋਥੀ ਲਿਖਿਆ ਕਰਦੇ ਸਨ। ਆਪ ਦਾ ਜੀਵਨ ਭੀ ਅਚਰਜ ਸੀ। ਲਿਵਲੀਨ ਐਸੇ ਰਹਿੰਦੇ ਸਨ ਕਿ ਜਿਵੇਂ ਮਸਤ ਹੁੰਦਾ ਹੈ, ਪਰ ਕਥਾ ਕਰਨ, ਲਿਖਣ ਤੇ ਵਾਰਤਾਲਾਪ ਵਿਚ ਜੇ ਚੱਲ ਪੈਣ ਤਾਂ ਬੜੇ ਬੜੇ ਪੰਡਤ ਆਪ ਦੇ ਅੱਗੇ ਮੂੰਹ ਨਹੀਂ ਧਰ ਸਕਦੇ ਸਨ। ਸੋ ਇਨ੍ਹੀ ਦਿਨੀ ਮਾਈ ਸਭਰਾਈ ਨੇ ਆਪਣੇ ਸਤਿਗੁਰੂ ਦੇ ਸਵਾਰੇ ਲਾਡਲੇ ਗੁਰਮੁਖ ਦੇ, ਹਾਂ ਜਲ ਵਿਚ ਵੱਸਦੇ ਕੰਵਲ ਅਲੇਪ ਦੇ ਦਰਸ਼ਨ ਕੀਤੇ। ਸਾਹਿਬ ਜੀ ਦੇ ਅਦਬ ਦੇ ਸਵਾਰੇ ਮਾਤਾ ਨੂੰ ਉਸ ਸਤਿਕਾਰ ਨਾਲ ਮਿਲੇ