ਗੱਭਰੂ ਦੇਹਾਂ ਦੇ ਚਿੱਤ ਨੂੰ ਚਿੰਤਾਂ ਦੀ ਡੋਲਨੀ ਬੇੜੀ ਤੇ ਚਾੜ੍ਹ ਜਾਂਦੀਆਂ ਸਨ। ਪਰ ਮਗਰੋਂ ਜਿੱਤ ਤੇ ਫਤਹ ਦੀਆਂ ਸੋਆ ਆਕੇ ਅਕਸਰ ਚਿੰਤਾ ਤੋਂ ਪਾਰ ਕਰਕੇ ਅਨੰਦ ਦੇ ਕਿਨਾਰੇ ਲਗਾ ਦੇਂਦੀਆਂ ਸਨ। ਸਭਰਾਈ ਦਾ ਇਹ ਅਡੋਲ ਜੀਵਨ ਇਕ ਭਾਰੇ ਤੂਫਾਨ ਦਾ ਸਾਹਮਣਾ ਕਰਨ ਵਾਲਾ ਸੀ, ਜੋ ਸਮੇਂ ਨੇ ਆਪਣੇ ਪਰਦੇ ਵਿਚ ਅਜੇ ਲੁਕਾਇਆ ਹੋਯਾ ਸੀ ਅਰ ਜਿਸਦੇ ਕਦੇ ਪ੍ਰਗਟ ਹੋ ਪੈਣ ਦਾ ਸਭਰਾਈ ਨੂੰ ਖਿਆਲ ਤੀਕ ਥੀ ਨਹੀਂ ਸੀ। ਉਸ ਦੇ ਦਿਲ ਦੀ ਖਿੱਚ ਸਪੁੱਤ੍ਰੀ ਵਲ, ਸਪੁੱਤ੍ਰੀ ਦੇ ਸਿਰਤਾਜ ਦੀਨਾ ਨਾਥ ਦੇ ਸ਼ਰਨਪਾਲ ਚਰਨਾਂ ਵੱਲ, ਅਤੇ ਉਸ ਕਵਲਨੈਨ ਦੇ ਨੈਨ-ਦੁਲਾਰਿਆਂ' ਵੱਲ ਲਗੀ ਰਹਿੰਦੀ ਸੀ। ਇਹ ਖਿੱਚ ਨਿਰੀ ਉਹ ਖਿੱਚ ਨਹੀਂ ਸੀ ਜੇ ਸਾਕਾਂ ਨੂੰ ਜਾਕਾਂ ਵਲ ਹੁੰਦੀ ਹੈ, ਪਰ ਇਸ ਵਿਚ ਸ਼ਰਧਾ, ਸਿਦਕ ਤੇ ਆਤਮਭਾਵਨਾ ਭਰੀ ਪਈ ਸੀ। ਇਸ ਖਿੱਚ ਵਿਚ ਸੰਸਾਰੀ ਮੋਹ ਦਾ ਹਿੱਸਾ ਸੀ ਪਰ ਘੱਟ, ਹਾਂ ਪਰਮਾਰਥੀ ਪ੍ਰੇਮ ਦਾ ਹਿੱਸਾ ਬਹੁਤ ਸੀ। ਇਸ ਬਹੁਲਤਾ ਕਰਕੇ ਉਸ ਦੇ ਅੰਦਰ ਇਕ ਅਚਰਜ ਤਰ੍ਹਾਂ ਦਾ ਆਨੰਦ ਬੱਝਾ ਰਹਿੰਦਾ ਸੀ। ਇਹ ਖਿੱਚ ਭੁਲਾਵੇ ਤੇ ਘਬਰਾ ਵਾਲੀ ਨਹੀਂ ਸੀ, ਜੋ ਉਸ ਤੋਂ ਆਪਣੇ ਘਰ ਦੇ ਕੰਮ ਕਾਜ ਤੇ ਹੋਰਨਾਂ ਸਾਕਾਂ ਸੰਬੰਧਾਂ ਨੂੰ ਛੁਡਾ ਦੇਂਦੀ। ਸਭਰਾਈ ਸਾਰੇ ਕੰਮ ਕਾਜ ਕਰਦੀ, ਸਾਕਾਂ ਨਾਲ ਨਿਭਦੀ ਤੇ ਪਤਿਬਤ ਧਰਮ ਪੂਰਾ ਕਰਦੀ ਫਿਰ ਉਸ ਆਨੰਦ ਦੇ ਰਸ ਵਿਚ ਰੱਤੀ ਰਹਿੰਦੀ ਸੀ ਜੋ ਉਸਨੂੰ ਆਪਣੀ ਧੀ ਦੇ ਦੇਵੀ ਪਰਵਾਰ ਨਾਲ ਪ੍ਰੇਮ ਤੋਂ ਆਉਂਦਾ ਸੀ। ਇਹ ਸਭ ਕੁਝ ਹੁੰਦਿਆਂ ਸਭਰਾਈ ਵਿਚ, ਸੰਸਾਰ ਦੇ ਨਾ ਰਹਿਣ ਦਾ ਅਸਰ ਜੋ ਵੈਰਾਗ ਰੂਪ ਹੋਕੇ ਅੰਦਰ ਸਮਾ ਜਾਂਦਾ ਹੈ, ਘੱਟ ਆ ਰਿਹਾ ਸੀ। ਉਸਦੇ ਵਰਨੇ ਵਿਚ ਇਹ ਕਦੇ ਨਹੀ ਸੀ ਆਇਆ ਕਿ ਮੇਰੇ ਸੰਬੰਧੀ ਅਰ ਮੈਂ ਕਦੇ ਲੰਮੇਰੇ ਵਿਛੋੜੇ ਦਾ ਮੂੰਹ ਵੀ ਵੇਖ ਸਕਦੇ ਹਾਂ। ਸਗੋਂ ਜਦ ਕਦੀ ਉਸਦਾ ਜੀ ਜ਼ਰਾ ਬੀ ਬਿਰਹੋਂ ਦੀ ਪੀੜਾ ਪ੍ਰਤੀਤ ਕਰਨ ਲਗਦਾ ਸੀ, ਤਦੋਂ ਹੀ ਪਤੀ ਸਮੇਤ ਆਨੰਦਪੁਰ ਪਹੁੰਚਕੇ ਆਨੰਦ ਨਾਲ ਪੂਰਤਿ ਹੈ ਜਾਂਦੀ ਸੀ ਅਤੇ ਇਸ ਆਵਾਜਾਈ ਨੂੰ ਕਦੇ ਦੁਖਦਾਈ ਨਹੀਂ ਸਮਝਦੀ ਸੀ। ਪਤੀ ਥੀ ਗੁਰੂ ਚਰਨਾਂ ਦਾ ਭੌਰਾ ਤੇ ਪੂਰਾ ਸਤਿਸੰਗੀ ਸੀ। ਦੁਹਾਂ ਦਾ ਜੀਵਨ ਮਾਨੋਂ ਇਕ ਪਰਸਪਰ 'ਸਤਿਸੰਗ ਦਾ ਜੀਵਨ' ਸੀ। ਇਸ ਤਰ੍ਹਾਂ ਸਮੇਂ ਨੇ ਅਡੋਲ ਸੁਖ ਦੀ ਅਡੋਲ ਬੇਫ਼ਿਕਰੀ ਦੀ ਉਮਰਾ ਚੌਖੀ ਲੰਘਾ ਦਿੱਤੀ। ਹੁਣ ਸਾਂਈਂ ਨੇ ਆਪਣੇ ਗੈਬ ਦੇ ਪਰਦੇ ਵਿਚੋਂ ਕੀ ਆ ਦਿਖਾਇਆ ਕਿ ਉਹ ਪਿਆਰਾ ਪਤੀ, ਦੁਖ ਸੁਖ ਦਾ ਸਹਾਰਾ, ਸਿਰ ਦਾ ਵਾਲੀ ਤੇ ਆਪਣੇ ਆਪ ਦਾ ਆਪਣੇ
ਪਤੀ ਦਾ ਸਵੇਰੇ ਚਲਾਣਾ ਹੋਇਆ, ਦੁਪਹਿਰੇ ਸਸਕਾਰ ਹੋਇਆ. ਸੰਧਯਾ ਨੂੰ ਭਾਈ ਬੰਦ ਬਿਰਾਦਰੀ ਵਿਦਾ ਹੋਕੇ ਘਰੇ ਘਰੀ ਜਾ ਸੁੱਤੇ। ਪਹਿਰ ਕੁ ਰਾਤ ਗਈ ਸਤਿਸੰਗਣਾਂ ਬੀ ਵਿਦਾ ਹੋ ਗਈਆਂ। ਸਭਰਾਈ ਨੂੰ ਅਜ ਪਹਿਲੀ ਰਾਤ ਆਈ ਜਿਸ ਦਿਨ ਉਸਨੇ ਆਪਣੇ ਆਪ ਨੂੰ ਸੰਸਾਰ ਪਰ ਇਕੱਲਿਆਂ ਲਖਿਆ। ਅਜ ਇਕੱਲ ਦੇ ਦੁੱਖ ਵਾਲੀ ਪਹਿਲੀ ਰਾਤ ਆਈ। ਨਾਮ ਦਾ ਅਕਾਸ਼ ਤਾਂ ਹੈ, ਪਰ ਬਿਰਤੀ ਦੀ ਪ੍ਰਪੱਕਤਾ ਤੋਂ ਸੱਟ ਜ਼ਰਾ ਵਧੇਰੇ ਲੱਗੀ ਹੈ ਇਸ ਕਰਕੇ ਦਿਲ ਨੂੰ ਵਿਛੋੜੇ ਦਾ ਭਾਰ ਦਬਾਉਂਦਾ ਹੈ, ਘਰ ਵਿਚ ਚਾਰ ਚੁਫੇਰਿਓਂ ਇਕੱਲ ਖਾਣ ਨੂੰ ਆਉਂਦੀ ਹੈ। ਜਦ ਨਿਰਾਸਤਾ ਤੇ ਚਿੰਤਾ ਨੱਪਣ ਲਗਦੀਆਂ ਹਨ ਤਦ ਬਾਣੀ ਦਾ ਭਾਵ ਆਕੇ ਸਹਾਇਤਾ ਕਰਦਾ ਹੈ। ਨਾਲ ਹੀ ਦਿਲ ਪੁਤ੍ਰੀ ਦੇ ਦੈਵੀ ਪਿਆਰ ਦੇ ਖਿਆਲ ਨੂੰ ਯਾਦ ਕਰਕੇ ਢਾਰਸ ਬਨ੍ਹਾਉਂਦਾ ਹੈ। ਫੇਰ ਇਕ ਹੋਰ ਪਾਪੀ ਖਿਆਲ ਆਕੇ ਦਿਲ ਨੂੰ ਡੇਗਣ ਦਾ ਯਤਨ ਕਰਦਾ ਹੈ- 'ਹਾਇ ਕਿਤੇ ਪਿਆਰੇ ਪਤੀ ਵਾਂਗੂੰ ਇਹ ਪਰਵਾਰ ਯਾ ਇਸ ਪਰਵਾਰ ਦਾ ਕੋਈ ਅੰਗ ਸੰਸਾਰ ਤੋਂ ਟੁੱਟ ਗਿਆ ਤਦ ਕਿਸ ਆਸਰੇ ਜੀਵਨ ਹੋਵੇਗਾ ? ਹੁਣ ਤਾਂ ਪਤੀ ਦੇ ਵਿਛੋੜੇ ਦੇ ਹਨੇਰੇ ਵਿਚ ਇਹ ਆਸਰਾ ਆ ਚਾਨਣਾ ਪਾਉਂਦਾ ਹੈ ਕਿ ਮੇਰਾ ਪਰਵਾਰ ਜੀਵੇ: ਪਰ ਜੇ ਹਾਇ! ਇਸ ਪਰਵਾਰ ਵਿਚੋਂ ਕੋਈ ਵਿਣਛਿਆ ਤਦ ਕੀ ਹੋਊ? ਨਿਰਾਸਾ ਦੇ ਇਸ ਵਹਿਣ ਵਿਚੋਂ ਫੇਰ ਬਾਣੀ ਦਾ ਪਾਠ ਤੇ ਉਸਦਾ ਭਾਵ ਆਕੇ ਕੱਢਦੇ ਹਨ। ਕਹੇ-ਹਾਂ ਗੁਰੂ ਦੀ ਬਾਣੀ ਮੈਂ ਰੋਜ਼ ਪੜ੍ਹੀ ਤੇ ਸਮਝੀ ਬੀ, ਪਰ ਸਿਰ ਤੇ ਅੱਜ ਤਕ ਨਾ ਪਈ ਦੇ ਕਾਰਣ ਬਾਣੀ ਦੇ ਸਮਝੇ ਹੋਏ ਭਾਵ ਦਾ ਪਰਤਾਵਾ ਨਹੀਂ ਸੀ ਹੋਇਆ, ਹੁਣ ਪਰਤਾਵਾ ਆਯਾ ਹੈ। ਇਹ ਸੰਸਾਰ ਝੂਠਾ ਹੈ, ਪਰ ਅੱਜ ਹੱਡ ਵਰਤਿਆਂ ਪਤਾ ਲਗਾ ਹੈ।
ਇਹੁ ਸੰਸਾਰੁ ਸਗਲ ਹੈ ਸੁਪਨੇ ਦੇਖਿ ਕਹਾ ਲੋਭਾਵੈ । ।
ਜੇ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ।।
(ਸਾਰੰਗ ਮਾ: ੯-੩)
ਜਦ ਬਾਣੀ ਦਾ ਭਾਵ ਤੇ ਸਤਿਸੰਗ ਦਾ ਉਪਦੇਸ਼ ਸਾਹਮਣੇ ਆ ਖਲੋਵੇ ਤਾਂ ਕਲੇਜੇ ਨੂੰ ਠੰਢ ਪੈ ਜਾਵੇ ਅਰ ਐਸੀ ਸ਼ਾਂਤਿ ਵਰਤੇ ਕਿ ਸਭਰਾਈ ਨੂੰ ਹੌਂਸਲਾ ਹੋ ਜਾਵੇ; ਇਉਂ ਜਾਪੇ ਕਿ ਬੱਸ ਚਿੰਤਾ ਦੇ ਬੱਦਲ ਉੱਡ ਗਏ ਹਨ ਅਰ ਸ਼ਾਂਤਿ ਦਾ ਚੰਦ੍ਰਮਾ ਚੜ੍ਹ ਪਿਆ ਹੈ। ਇਸ ਦਸ਼ਾ ਵਿਚ ਸਿਮਰਨ ਟੁਰ ਪਏ ਤੇ ਫੇਰ ਅੱਖ ਲੱਗ ਜਾਵੇ, ਪਰ ਕੁਝ ਚਿਰ ਮਗਰੋਂ ਨੀਂਦ ਖੁਲ੍ਹੇ ਤਾਂ ਕੀ ਦੇਖੋ ਕਿ ਛੇਰ ਘਬਰਾ ਪੈ ਰਿਹਾ ਹੈ। ਉਸੇ ਤਰ੍ਹਾਂ ਫੇਰ ਸੋਚਾਂ ਫੁਰਨ, ਫੇਰ ਗੁਰਬਾਣੀ ਦਾ ਆਸਰਾ ਆਕੇ ਖੁੱਭਣ ਤੋਂ ਕੱਢ ਲਵੇ। ਇਸ ਤਰ੍ਹਾਂ ਪਹਿਲੀ ਦੁਖ ਭਰੀ ਰਾਤ ਜੁਗਾਂ ਦੀ ਹੋ ਹੋਕੇ ਬੀਤ ਰਹੀ ਹੈ। ਜਿਸ ਦਿਲ ਨੇ ਸੰਸਾਰ ਦੇ ਪਦਾਰਥ ਦੇ ਸੁਖ ਹੀ ਸੁਖ ਦੇਖੇ ਸੇ ਅਰ ਕਦੇ ਦ੍ਰਿਸਟਿਮਾਨ ਹੈ ਸਗਲ ਮਿਥੇਨਾ' ਦੇ ਭਾਵ ਦਾ ਪਰਤਾਵਾ ਨਹੀਂ ਝੱਲਿਆ ਸੀ ਓਸ ਲਈ ਅਚਰਜ ਦੁਚਿਤਾਈ ਦਾ ਸਮਾਂ ਸੀ।
ਪਹੁ ਫੁੱਟੀ ਨਹੀਂ ਸੀ ਕਿ ਸਭਰਾਈ ਦੇ ਬੂਹੇ ਨੂੰ ਕਿਸੇ ਨੇ ਖੜਕਾਇਆ। ਆਹ। ਅੱਜ ਪਹਿਲੀ ਰਾਤ ਸੀ ਕਿ ਪਿਆਰੇ ਸਾਥੀ ਦੇ ਨਾ ਹੋਣ ਕਰਕੇ ਮਾਈ ਸਤਿਸੰਗ ਵਿਚ ਨਹੀਂ ਜਾ ਸਕੀ ਸੀ। ਆਸਾ ਦੀ ਵਾਰ ਦਾ ਦੀਵਾਨ ਧਰਮਸਾਲ ਵਿਚ ਲੱਗਾ ਹੋਇਆ ਸੀ ਪਰ ਕਦੀ ਨਾਗਾ ਨਾ ਪਾਉਣ ਵਾਲੀ ਸਭਰਾਈ ਨਾ ਆਈ। ਜਿਸ ਨੇ ਕਦੇ ਕੱਲਿਆਂ ਪੈਰ ਬਾਹਰ ਨਹੀਂ ਸੀ ਪਾਇਆ, ਉਸਦੇ 'ਪਿਆਰੇ ਦਾ ਪੈਖੜ ਸੁਣਕੇ ਆਸਰੇ ਨਾਲ ਤੁਰਨ ਵਾਲੇ ਸਤਿਸੰਗ ਦੇ ਰਸਤੇ ਤੇ ਪੰਧਾਊ ਪੈਰ ਅਜ ਸੰਗਦੇ ਤੇ ਰੋਕਦੇ ਸੰਗਲਾਂ ਨਾਲ ਜਕੜੇ ਤੇ ਦੁਚਿਤਾਈ ਦੀ ਜਿੱਲ੍ਹਣ ਵਿਚ ਫਸਦੇ-ਨਿਕਲਦੇ ਪੈਰ, ਆਪਣੇ ਹੀ ਬਿਸਤਰੇ ਨਾਲ ਰਗੜਜੀਦੇ ਰਹੇ ਹਨ। ਪਰ ਸਤਿਸੰਗ ਦਾ ਬਿਰਦ ਪਤਿਤ ਪਾਵਨ ਤੇ ਭਗਤ ਵੱਛਲ ਹੈ। ਸਤਿਸੰਗੀ ਜਾਣਦੇ ਹਨ ਕਿ ਸੰਸਾਰ ਦੇ ਦੁੱਖ ਜਦ ਪੈਂਦੇ ਹਨ ਤਾਂ ਕੀ ਹਾਲ ਕਰਦੇ ਹਨ। ਕੇਵਲ ਪੜ੍ਹੇ ਹੋਏ ਯਾ ਨਿਰੀ ਕਥਾ ਕਰਨ ਵਾਲੇ, ਯਾ ਲੋਕਾਂ ਲਈ ਪਰਮਾਰਥ ਦੇ ਰੱਸੇ ਫੱਟਣ ਵਾਲੇ ਇਨ੍ਹਾਂ ਅਵਸਥਾਂ ਨੂੰ ਸਮਝ ਨਹੀਂ ਸਕਦੇ। ਏਹ ਗਲਾਂ ਓਹੀ ਸਮਝਦੇ ਹਨ ਜਿਨ੍ਹਾਂ ਨੇ ਸੱਚ ਮੁੱਚ ਧਰਮ ਦਾ ਜੀਵਨ ਜੀਵਿਆ ਹੈ। ਦੂਰ ਖੜੋਤੇ ਪੰਡਤ ਤੇ ਉਪਦੇਸ਼ਕ ਕੇਵਲ ਇਹ ਕਹਿ ਸਕਦੇ ਹਨ ਕਿ
ਇਹ ਪਿਆਰ ਦਾ ਉਪਦੇਸ਼ ਸੁਣਕੇ ਸਭਰਾਈ ਸ਼ੁਕਰ ਵਿਚ ਆਈ ਤੇ ਛੇਤੀ ਨਾਲ ਤਿਆਰ ਹੋਕੇ ਬਾਬਾ ਜੀ ਨਾਲ ਤੁਰ ਪਈ ਤੇ ਸਤਿਸੰਗ ਵਿਚ ਅੱਪੜੀ। ਅੱਜ ਮਾਰੂ ਦੇ ਪ੍ਰਮਾਣ ਤੇ ਨੌਵੇਂ ਸਤਿਗੁਰਾਂ ਦੀ ਬਾਣੀ ਦੇ ਵਾਕ ਗਾਵੇਂ ਜਾ ਰਹੇ ਸੇ। ਵਾਰ ਦੇ ਭੋਗ ਮਗਰੋਂ ਕਥਾ ਵੀ ਇਸੇ ਵਿਸ਼ੇ ਤੇ ਹੋਈ ਕਿ ਜੀਵਨ ਪਵਿਤ੍ਰ, ਉਪਕਾਰੀ ਤੋ ਪਰਮੇਸ਼ੁਰ ਦੀ ਯਾਦ ਵਾਲਾ ਹੋਵੇ। ਮੌਤ ਬੁਰੀ ਸ਼ੈ ਨਹੀਂ, ਆਤਮਾ ਦਾ ਜਨਮ ਹੈ, ਪਿਆਰਿਆਂ ਦਾ ਮਰਨਾ ਵਿਛੋੜਾ ਹੈ, ਵਿਛੋੜੇ ਵਿਚ ਪੀੜ ਤਾਂ ਹੈ, ਪਰ ਓਹ ਵਿਛੋੜਾ ਸਦਾ ਦਾ ਨਹੀਂ ਹੈ। ਸਾਡਾ ਸਰੂਪ ਹੈ 'ਹੋਂਦ, ਸਾਡਾ ਰੂਪ 'ਅਣਹੋਂਦ' ਯਾ ਨਸ਼ਟ ਹੋਣਾ ਨਹੀਂ ਹੈ। ਹਾਂ, ਪਰ ਸਾਡਾ ਜੀਵਨ ਸਿਮਰਨ ਦਾ ਹੋਣਾ ਚਾਹੀਏ। ਸਭਰਾਈ ਦੇ ਆਤਮਾ ਵਿਚ ਸੰਸੋ, ਭੈ ਤੇ ਨਿਰਾਸਤਾ ਦੇ ਬੱਦਲਾਂ ਨੇ ਉਡਾਰੀ ਮਾਰੀ। ਬੀਬੀ ਦਾ ਮਨ ਸਿਮਰਨ ਵਿਚ ਰੋ ਬੰਨ੍ਹ ਟੁਰਿਆ। ਐਉਂ ਬੀਤੀ ਪਹਿਲੇ ਦੁਖ ਦੀ ਪਹਿਲੀ ਰਾਤ। ਸਤਿਸੰਗ ਦੇ ਪ੍ਰਤਾਪ ਨਾਲ ਮਾਈ ਦਾ ਸਿਮਰਨ ਫਿਰ ਅਡੋਲ ਹੋ ਗਿਆ।
ਆਨੰਦ ਪੁਰ ਖਬਰ ਘੋਲਕੇ ਪੁੱਤਰੀ ਨੂੰ ਲਾਹੌਰ ਸਦਕੇ ਅੱਖ ਦੇਣ ਦੀ ਥਾਂ ਆਪ ਮਾਈ ਆਨੰਦ ਪੁਰ ਟੂਰ ਗਈ। ਸਤਿਸੰਗੀ ਸਜਣ ਬੀ ਕੁਝ ਨਾਲ ਟੁਰ ਪਏ।