ਪਤੀ ਦਾ ਸਵੇਰੇ ਚਲਾਣਾ ਹੋਇਆ, ਦੁਪਹਿਰੇ ਸਸਕਾਰ ਹੋਇਆ. ਸੰਧਯਾ ਨੂੰ ਭਾਈ ਬੰਦ ਬਿਰਾਦਰੀ ਵਿਦਾ ਹੋਕੇ ਘਰੇ ਘਰੀ ਜਾ ਸੁੱਤੇ। ਪਹਿਰ ਕੁ ਰਾਤ ਗਈ ਸਤਿਸੰਗਣਾਂ ਬੀ ਵਿਦਾ ਹੋ ਗਈਆਂ। ਸਭਰਾਈ ਨੂੰ ਅਜ ਪਹਿਲੀ ਰਾਤ ਆਈ ਜਿਸ ਦਿਨ ਉਸਨੇ ਆਪਣੇ ਆਪ ਨੂੰ ਸੰਸਾਰ ਪਰ ਇਕੱਲਿਆਂ ਲਖਿਆ। ਅਜ ਇਕੱਲ ਦੇ ਦੁੱਖ ਵਾਲੀ ਪਹਿਲੀ ਰਾਤ ਆਈ। ਨਾਮ ਦਾ ਅਕਾਸ਼ ਤਾਂ ਹੈ, ਪਰ ਬਿਰਤੀ ਦੀ ਪ੍ਰਪੱਕਤਾ ਤੋਂ ਸੱਟ ਜ਼ਰਾ ਵਧੇਰੇ ਲੱਗੀ ਹੈ ਇਸ ਕਰਕੇ ਦਿਲ ਨੂੰ ਵਿਛੋੜੇ ਦਾ ਭਾਰ ਦਬਾਉਂਦਾ ਹੈ, ਘਰ ਵਿਚ ਚਾਰ ਚੁਫੇਰਿਓਂ ਇਕੱਲ ਖਾਣ ਨੂੰ ਆਉਂਦੀ ਹੈ। ਜਦ ਨਿਰਾਸਤਾ ਤੇ ਚਿੰਤਾ ਨੱਪਣ ਲਗਦੀਆਂ ਹਨ ਤਦ ਬਾਣੀ ਦਾ ਭਾਵ ਆਕੇ ਸਹਾਇਤਾ ਕਰਦਾ ਹੈ। ਨਾਲ ਹੀ ਦਿਲ ਪੁਤ੍ਰੀ ਦੇ ਦੈਵੀ ਪਿਆਰ ਦੇ ਖਿਆਲ ਨੂੰ ਯਾਦ ਕਰਕੇ ਢਾਰਸ ਬਨ੍ਹਾਉਂਦਾ ਹੈ। ਫੇਰ ਇਕ ਹੋਰ ਪਾਪੀ ਖਿਆਲ ਆਕੇ ਦਿਲ ਨੂੰ ਡੇਗਣ ਦਾ ਯਤਨ ਕਰਦਾ ਹੈ- 'ਹਾਇ ਕਿਤੇ ਪਿਆਰੇ ਪਤੀ ਵਾਂਗੂੰ ਇਹ ਪਰਵਾਰ ਯਾ ਇਸ ਪਰਵਾਰ ਦਾ ਕੋਈ ਅੰਗ ਸੰਸਾਰ ਤੋਂ ਟੁੱਟ ਗਿਆ ਤਦ ਕਿਸ ਆਸਰੇ ਜੀਵਨ ਹੋਵੇਗਾ ? ਹੁਣ ਤਾਂ ਪਤੀ ਦੇ ਵਿਛੋੜੇ ਦੇ ਹਨੇਰੇ ਵਿਚ ਇਹ ਆਸਰਾ ਆ ਚਾਨਣਾ ਪਾਉਂਦਾ ਹੈ ਕਿ ਮੇਰਾ ਪਰਵਾਰ ਜੀਵੇ: ਪਰ ਜੇ ਹਾਇ! ਇਸ ਪਰਵਾਰ ਵਿਚੋਂ ਕੋਈ ਵਿਣਛਿਆ ਤਦ ਕੀ ਹੋਊ? ਨਿਰਾਸਾ ਦੇ ਇਸ ਵਹਿਣ ਵਿਚੋਂ ਫੇਰ ਬਾਣੀ ਦਾ ਪਾਠ ਤੇ ਉਸਦਾ ਭਾਵ ਆਕੇ ਕੱਢਦੇ ਹਨ। ਕਹੇ-ਹਾਂ ਗੁਰੂ ਦੀ ਬਾਣੀ ਮੈਂ ਰੋਜ਼ ਪੜ੍ਹੀ ਤੇ ਸਮਝੀ ਬੀ, ਪਰ ਸਿਰ ਤੇ ਅੱਜ ਤਕ ਨਾ ਪਈ ਦੇ ਕਾਰਣ ਬਾਣੀ ਦੇ ਸਮਝੇ ਹੋਏ ਭਾਵ ਦਾ ਪਰਤਾਵਾ ਨਹੀਂ ਸੀ ਹੋਇਆ, ਹੁਣ ਪਰਤਾਵਾ ਆਯਾ ਹੈ। ਇਹ ਸੰਸਾਰ ਝੂਠਾ ਹੈ, ਪਰ ਅੱਜ ਹੱਡ ਵਰਤਿਆਂ ਪਤਾ ਲਗਾ ਹੈ।
ਇਹੁ ਸੰਸਾਰੁ ਸਗਲ ਹੈ ਸੁਪਨੇ ਦੇਖਿ ਕਹਾ ਲੋਭਾਵੈ । ।
ਜੇ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ।।
(ਸਾਰੰਗ ਮਾ: ੯-੩)
ਜਦ ਬਾਣੀ ਦਾ ਭਾਵ ਤੇ ਸਤਿਸੰਗ ਦਾ ਉਪਦੇਸ਼ ਸਾਹਮਣੇ ਆ ਖਲੋਵੇ ਤਾਂ ਕਲੇਜੇ ਨੂੰ ਠੰਢ ਪੈ ਜਾਵੇ ਅਰ ਐਸੀ ਸ਼ਾਂਤਿ ਵਰਤੇ ਕਿ ਸਭਰਾਈ ਨੂੰ ਹੌਂਸਲਾ ਹੋ ਜਾਵੇ; ਇਉਂ ਜਾਪੇ ਕਿ ਬੱਸ ਚਿੰਤਾ ਦੇ ਬੱਦਲ ਉੱਡ ਗਏ ਹਨ ਅਰ ਸ਼ਾਂਤਿ ਦਾ ਚੰਦ੍ਰਮਾ ਚੜ੍ਹ ਪਿਆ ਹੈ। ਇਸ ਦਸ਼ਾ ਵਿਚ ਸਿਮਰਨ ਟੁਰ ਪਏ ਤੇ ਫੇਰ ਅੱਖ ਲੱਗ ਜਾਵੇ, ਪਰ ਕੁਝ ਚਿਰ ਮਗਰੋਂ ਨੀਂਦ ਖੁਲ੍ਹੇ ਤਾਂ ਕੀ ਦੇਖੋ ਕਿ ਛੇਰ ਘਬਰਾ ਪੈ ਰਿਹਾ ਹੈ। ਉਸੇ ਤਰ੍ਹਾਂ ਫੇਰ ਸੋਚਾਂ ਫੁਰਨ, ਫੇਰ ਗੁਰਬਾਣੀ ਦਾ ਆਸਰਾ ਆਕੇ ਖੁੱਭਣ ਤੋਂ ਕੱਢ ਲਵੇ। ਇਸ ਤਰ੍ਹਾਂ ਪਹਿਲੀ ਦੁਖ ਭਰੀ ਰਾਤ ਜੁਗਾਂ ਦੀ ਹੋ ਹੋਕੇ ਬੀਤ ਰਹੀ ਹੈ। ਜਿਸ ਦਿਲ ਨੇ ਸੰਸਾਰ ਦੇ ਪਦਾਰਥ ਦੇ ਸੁਖ ਹੀ ਸੁਖ ਦੇਖੇ ਸੇ ਅਰ ਕਦੇ ਦ੍ਰਿਸਟਿਮਾਨ ਹੈ ਸਗਲ ਮਿਥੇਨਾ' ਦੇ ਭਾਵ ਦਾ ਪਰਤਾਵਾ ਨਹੀਂ ਝੱਲਿਆ ਸੀ ਓਸ ਲਈ ਅਚਰਜ ਦੁਚਿਤਾਈ ਦਾ ਸਮਾਂ ਸੀ।
ਪਹੁ ਫੁੱਟੀ ਨਹੀਂ ਸੀ ਕਿ ਸਭਰਾਈ ਦੇ ਬੂਹੇ ਨੂੰ ਕਿਸੇ ਨੇ ਖੜਕਾਇਆ। ਆਹ। ਅੱਜ ਪਹਿਲੀ ਰਾਤ ਸੀ ਕਿ ਪਿਆਰੇ ਸਾਥੀ ਦੇ ਨਾ ਹੋਣ ਕਰਕੇ ਮਾਈ ਸਤਿਸੰਗ ਵਿਚ ਨਹੀਂ ਜਾ ਸਕੀ ਸੀ। ਆਸਾ ਦੀ ਵਾਰ ਦਾ ਦੀਵਾਨ ਧਰਮਸਾਲ ਵਿਚ ਲੱਗਾ ਹੋਇਆ ਸੀ ਪਰ ਕਦੀ ਨਾਗਾ ਨਾ ਪਾਉਣ ਵਾਲੀ ਸਭਰਾਈ ਨਾ ਆਈ। ਜਿਸ ਨੇ ਕਦੇ ਕੱਲਿਆਂ ਪੈਰ ਬਾਹਰ ਨਹੀਂ ਸੀ ਪਾਇਆ, ਉਸਦੇ 'ਪਿਆਰੇ ਦਾ ਪੈਖੜ ਸੁਣਕੇ ਆਸਰੇ ਨਾਲ ਤੁਰਨ ਵਾਲੇ ਸਤਿਸੰਗ ਦੇ ਰਸਤੇ ਤੇ ਪੰਧਾਊ ਪੈਰ ਅਜ ਸੰਗਦੇ ਤੇ ਰੋਕਦੇ ਸੰਗਲਾਂ ਨਾਲ ਜਕੜੇ ਤੇ ਦੁਚਿਤਾਈ ਦੀ ਜਿੱਲ੍ਹਣ ਵਿਚ ਫਸਦੇ-ਨਿਕਲਦੇ ਪੈਰ, ਆਪਣੇ ਹੀ ਬਿਸਤਰੇ ਨਾਲ ਰਗੜਜੀਦੇ ਰਹੇ ਹਨ। ਪਰ ਸਤਿਸੰਗ ਦਾ ਬਿਰਦ ਪਤਿਤ ਪਾਵਨ ਤੇ ਭਗਤ ਵੱਛਲ ਹੈ। ਸਤਿਸੰਗੀ ਜਾਣਦੇ ਹਨ ਕਿ ਸੰਸਾਰ ਦੇ ਦੁੱਖ ਜਦ ਪੈਂਦੇ ਹਨ ਤਾਂ ਕੀ ਹਾਲ ਕਰਦੇ ਹਨ। ਕੇਵਲ ਪੜ੍ਹੇ ਹੋਏ ਯਾ ਨਿਰੀ ਕਥਾ ਕਰਨ ਵਾਲੇ, ਯਾ ਲੋਕਾਂ ਲਈ ਪਰਮਾਰਥ ਦੇ ਰੱਸੇ ਫੱਟਣ ਵਾਲੇ ਇਨ੍ਹਾਂ ਅਵਸਥਾਂ ਨੂੰ ਸਮਝ ਨਹੀਂ ਸਕਦੇ। ਏਹ ਗਲਾਂ ਓਹੀ ਸਮਝਦੇ ਹਨ ਜਿਨ੍ਹਾਂ ਨੇ ਸੱਚ ਮੁੱਚ ਧਰਮ ਦਾ ਜੀਵਨ ਜੀਵਿਆ ਹੈ। ਦੂਰ ਖੜੋਤੇ ਪੰਡਤ ਤੇ ਉਪਦੇਸ਼ਕ ਕੇਵਲ ਇਹ ਕਹਿ ਸਕਦੇ ਹਨ ਕਿ
ਇਹ ਪਿਆਰ ਦਾ ਉਪਦੇਸ਼ ਸੁਣਕੇ ਸਭਰਾਈ ਸ਼ੁਕਰ ਵਿਚ ਆਈ ਤੇ ਛੇਤੀ ਨਾਲ ਤਿਆਰ ਹੋਕੇ ਬਾਬਾ ਜੀ ਨਾਲ ਤੁਰ ਪਈ ਤੇ ਸਤਿਸੰਗ ਵਿਚ ਅੱਪੜੀ। ਅੱਜ ਮਾਰੂ ਦੇ ਪ੍ਰਮਾਣ ਤੇ ਨੌਵੇਂ ਸਤਿਗੁਰਾਂ ਦੀ ਬਾਣੀ ਦੇ ਵਾਕ ਗਾਵੇਂ ਜਾ ਰਹੇ ਸੇ। ਵਾਰ ਦੇ ਭੋਗ ਮਗਰੋਂ ਕਥਾ ਵੀ ਇਸੇ ਵਿਸ਼ੇ ਤੇ ਹੋਈ ਕਿ ਜੀਵਨ ਪਵਿਤ੍ਰ, ਉਪਕਾਰੀ ਤੋ ਪਰਮੇਸ਼ੁਰ ਦੀ ਯਾਦ ਵਾਲਾ ਹੋਵੇ। ਮੌਤ ਬੁਰੀ ਸ਼ੈ ਨਹੀਂ, ਆਤਮਾ ਦਾ ਜਨਮ ਹੈ, ਪਿਆਰਿਆਂ ਦਾ ਮਰਨਾ ਵਿਛੋੜਾ ਹੈ, ਵਿਛੋੜੇ ਵਿਚ ਪੀੜ ਤਾਂ ਹੈ, ਪਰ ਓਹ ਵਿਛੋੜਾ ਸਦਾ ਦਾ ਨਹੀਂ ਹੈ। ਸਾਡਾ ਸਰੂਪ ਹੈ 'ਹੋਂਦ, ਸਾਡਾ ਰੂਪ 'ਅਣਹੋਂਦ' ਯਾ ਨਸ਼ਟ ਹੋਣਾ ਨਹੀਂ ਹੈ। ਹਾਂ, ਪਰ ਸਾਡਾ ਜੀਵਨ ਸਿਮਰਨ ਦਾ ਹੋਣਾ ਚਾਹੀਏ। ਸਭਰਾਈ ਦੇ ਆਤਮਾ ਵਿਚ ਸੰਸੋ, ਭੈ ਤੇ ਨਿਰਾਸਤਾ ਦੇ ਬੱਦਲਾਂ ਨੇ ਉਡਾਰੀ ਮਾਰੀ। ਬੀਬੀ ਦਾ ਮਨ ਸਿਮਰਨ ਵਿਚ ਰੋ ਬੰਨ੍ਹ ਟੁਰਿਆ। ਐਉਂ ਬੀਤੀ ਪਹਿਲੇ ਦੁਖ ਦੀ ਪਹਿਲੀ ਰਾਤ। ਸਤਿਸੰਗ ਦੇ ਪ੍ਰਤਾਪ ਨਾਲ ਮਾਈ ਦਾ ਸਿਮਰਨ ਫਿਰ ਅਡੋਲ ਹੋ ਗਿਆ।
ਆਨੰਦ ਪੁਰ ਖਬਰ ਘੋਲਕੇ ਪੁੱਤਰੀ ਨੂੰ ਲਾਹੌਰ ਸਦਕੇ ਅੱਖ ਦੇਣ ਦੀ ਥਾਂ ਆਪ ਮਾਈ ਆਨੰਦ ਪੁਰ ਟੂਰ ਗਈ। ਸਤਿਸੰਗੀ ਸਜਣ ਬੀ ਕੁਝ ਨਾਲ ਟੁਰ ਪਏ।
ਦੂਸਰੀ ਰਾਤ
ਪਰਮਾਰਥ ਦੇ ਰਸਤੇ ਦੀ ਤੁਰਨ ਵਾਲੀ, ਬਾਣੀ ਦੀ ਨੇਮਣ ਤੇ ਨਾਮ ਦੀ ਪ੍ਰੇਮਣ ਮਾਈ ਪਤੀ ਦੇ ਵਿਯੋਗ ਵਿਚ ਹੋਇਆਂ ਆਪਣੇ ਹਿਰਦੇ ਵਿਚ ਵੇਖ ਰਹੀ ਹੈ ਕਿ ਪਤੀ-ਚਰਨਾਂ ਦਾ ਪ੍ਰੇਮ ਕਿਸ ਤਰ੍ਹਾਂ ਦੇ ਵੈਰਾਗ ਨੂੰ ਪੈਦਾ ਕਰ ਰਿਹਾ ਹੈ। ਲੋਕੀਂ ਕਹਿਣਗੇ ਕਿ ਸ੍ਰੀ ਗੁਰੂ ਕਲਗੀਧਰ ਜੀ ਦੀ ਮਾਤਾ ਤੁੱਲਯ ਸੱਸ 'ਪਤੀ ਵਿਯੋਗ' ਪਰ ਕਿਉਂ ਹੋਈ ਹੈ? ਇਹ ਕਾਹਦੀ ਸਤਿਸੰਗਣ ਹੈ ਜੇ ਅਜੇ ਰੋਂਦੀ ਹੈ? ਪਰ ਮਾਈ ਵਾਲੇਵੇ ਕਾਰਨ ਨਹੀਂ ਰੋਈ, ਇਸ ਕਰਕੇ ਉਸ ਦਾ ਰੋਣਾ ਖੁਆਰ ਹੋਣਾ ਨਹੀਂ ਹੈ, ਪਰ ਉਹ ਪ੍ਰੇਮ ਦੇ ਹੰਝੂ ਰੋਕਣੋਂ ਰੁਕ ਜਾਂਦੀ ਹੈ, ਇਸ ਕਰਕੇ ਇਸ ਦੇ ਹੋਣ ਦੇ ਭੇਤ ਨੂੰ ਜਾਣਨਾ ਚਾਹੀਏ। ਉਹ ਭੇਤ ਡੂੰਘਾ ਹੈ, ਮਾਮੂਲੀ ਅੱਖ ਇਹਨਾਂ ਹੰਝੂਆਂ ਦੇ ਭੇਤ ਤਕ ਨਹੀਂ ਅੱਪੜਦੀ। ਰਸੀਏ ਜਾਣਦੇ ਹਨ ਕਿ ਮਾਈ ਹਾਇ ਕੀ ਹੋ ਗਿਆ', 'ਹਾਇ ਰੋਬ ਨੇ ਬੁਰਾ ਕੀਤਾ, ਹਾਇ ਹੁਣ ਕੀ ਹੋਵੇਗਾ ਐਸ ਤਰ੍ਹਾਂ ਦੇ ਨਿਹਚੇ ਤੋਂ ਸੱਖਣੇ ਸੰਕਲਪ ਲੈਕੇ ਨਹੀਂ ਰੋਈ। ਉਹ ਆਪਣੇ ਸਤਿਸੰਗੀ ਪਤੀ ਦੇ ਵਿਯੋਗ ਪਰ ਆਪਣੇ ਆਤਮਾ ਵਿਚ ਪ੍ਰੇਮ ਭਰੀ ਸਿੱਕ ਨਾਲ ਕਹਿ ਰਹੀ ਹੈ:-
"ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ।।
ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ।।”
(ਮਾਰੂ: ਡਪਣੇ ਮ:ਪ५-१८)
ਪਹਿਲੀ ਰਾਤ ਜੇ ਉਸ ਨੇ ਬਿਤਾਈ ਇਹ ਜ਼ਿੰਦਗੀ ਵਿਚ ਪਹਿਲੀ ਉਹ ਰਾਤ ਸੀ ਕਿ ਜਿਸ ਰਾਤ ਵਿਚ ਉਸ ਨੇ ਆਪਣੇ ਆਪ ਨੂੰ ਸੱਚੇ ਸਤਿਸੰਗੀ ਤੋਂ ਵਾਂਝੀ ਹੋਈ ਇਕੱਲ ਵਿਚ ਪਾਇਆ। ਉਸ ਦੇ ਮਨ ਵਿਚ ਭਰੋਸਾ ਖੜੋਤਾ ਹੈ, ਧੀਰਜ ਭੀ ਹੈ, ਨਹੀਂ ਤਾਂ ਕੀ ਨਹੀਂ? ਇਕ ਆਪਣੇ ਵਰਗੇ ਆਪਾ ਹੈ ਗਏ ਸਤਿਸੰਗੀ ਦੇ ਭਜਨ ਉਪਕਾਰ ਵਾਲੇ ਸਰੀਰ ਦੇ ਆਸਰੇ ਦਾ ਜੇ ਗੁਪਤ ਨਸ਼ਾ ਮਨ ਵਿਚ ਸੀ, ਉਹ ਨਹੀਂ ਹੈ। ਸੁਰਤ ਨੂੰ ਓਸ ਆਸਰੇ ਦਾ ਘਾਟਾ ਹੋ ਗਿਆ ਹੈ, ਜੋ ਆਸਰਾ ਪ੍ਰਮਾਰਥ ਦਾ ਸਹਾਈ ਸੀ। ਇਸ ਕਰਕੇ ਸੁਰਤ ਨਾਮ ਤੋਂ ਹਿੱਲਕੇ ਵੈਰਾਗ ਪੂਰਤ ਹੋਕੇ ਉਸ ਪਿਆਰੇ ਦੇ ਧਿਆਨ ਵਿਚ ਆ