

"ਭੈਣੇਂ ਤੇ ਭਰਾਵੋ! ਕਿਸਨੇ ਆਖਿਆ ਸੀ? ਹਾਇ ਮੈਂ ਮਰ ਚੱਲੀ ਹਾਂ! " ਮੇਰੇ ਕੰਨਾਂ ਵਿਚ ਐਉਂ ਵਾਜ ਪਈ ਹੈ, ਜੀਕੂੰ ਕੋਈ ਬੋਲਦਾ ਹੈ ਕਿ ਮੈਂ ਮਰ ਚੱਲੀ ਹਾਂ। ਸੱਜਣੋ! ਮੇਰੇ ਤੇ ਤਰਸ ਕਰੋ ਤੇ ਮੈਨੂੰ ਖੁਸ਼ੀਆਂ ਨਾਲ ਸਾਹੁਰੇ ਟੈਰੋ! ਮੈਂ ਆਪਣੇ ਪੀਆ ਪਰਮੇਸ਼ਰ ਦੇ 'ਸਰੂਪ ਦੇਸ਼ ਨੂੰ ਚਲੀ ਹਾਂ। ਮਰਦਾ ਕੌਣ ਹੈ? ਸਾਹੁਰੇ ਚੱਲੀ ਨੂੰ ਦਾਜ ਦੇਣ ਦੇਕੇ ਟੋਰੇ! ਕਰੋ ਨਾ ਮੇਰੇ ਲਈ ਅਰਦਾਸਾ।
'ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ।।”
(ਗਉ: ਦੀਪਕੀ: ਮ:੧)
ਇਸ ਵੇਲੇ ਸਭ ਨੇ ਇਕ ਭੋਗ ਜਪੁ ਸਾਹਿਬ ਦਾ ਪਾਇਆ। ਫੇਰ ਅਰਦਾਸ ਕੀਤੀ। ਮਾਈ ਦੀ ਲਿਫ ਲੱਗੀ, ਅੰਦਰਲੀ ਜੋਤ ਜੋੜੀ ਸਰੂਪ ਦੇ ਰੰਗ ਵਿਚ ਖੀਵੀ ਹੋ ਰਹੀ ਹੈ। ਮਿਲਾਪ ਦੀ ਅਸਲੀ ਮਸਤ ਅਲਮਸਤੀ ਦੇ ਨਾਲ ਨੈਣ ਭਰੇ ਹੋਏ ਖੁੱਲ੍ਹਦੇ ਤੇ ਮਿਟਦੇ ਹਨ ਤੇ ਅੰਮ੍ਰਿਤ ਬਰਖਾ ਕਰਦੇ ਹਨ। ਅੱਖਾਂ ਮੀਟਦੀ ਹੈ ਤਾਂ ਵਾਹਿਗੁਰੂ ਵਿਚ ਲੀਨ ਹੁੰਦੀ ਹੈ, ਖੋਲ੍ਹਦੀ ਹੈ ਤਾਂ ਮਾਤਲੋਕ ਦਾ ਸਤਿਸੰਗ ਤੱਕਦੀ ਹੈ :-
"ਕਬਹੂ ਸਾਧਸੰਗਤਿ ਇਹੁ ਪਾਵੈ।।
ਉਸ ਅਸਥਾਨ ਤੇ ਬਹੁਰਿ ਨ ਆਵੈ।।
ਅੰਤਰਿ ਹੋਇ ਗਿਆਨ ਪਰਗਾਸੁ ।।
ਉਸੁ ਅਸਥਾਨ ਕਾ ਨਹੀ ਬਿਨਾਸੁ।।
ਮਨ ਤਨ ਨਾਮਿ ਰਤੇ ਇਕ ਰੰਗਿ।।
ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ।
ਜਿਉ ਜਲ ਮਹਿ ਜਲੁ ਆਇ ਖਟਾਨਾ।
ਤਿਉ ਜੋਤੀ ਸੰਗਿ ਜੋਤਿ ਸਮਾਨਾ।।
ਮਿਟਿ ਗਏ ਗਵਨ ਪਾਏ ਬਿਸ੍ਰਾਮ।।