ਇਸ ਅਰਾਧਨਾ ਵਿਚ ਵਾਹਿਗੁਰੂ ਦੀ ਅਮਿੱਤ ਵਡਿਆਈ ਤੇ ਕ੍ਰਿਪਾਲਤਾ ਦੇ ਭਾਉ ਨਾਲ ਨੇਤ੍ਰਾਂ ਵਿਚ ਨੀਰ ਭਰ ਆਉਂਦਾ ਹੈ। ਇਸ ਪਰ ਗੁਰਬਾਣੀ ਕਹਿੰਦੀ ਹੈ :-
"ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ।”
(ਵਡ:ਮ:१)
ਕੌਣ ਨਹੀਂ ਰੋਂਦਾ ? ਡਾਕੂ ਅਰ ਕਸਾਈ। ਕੌਣ ਨਹੀਂ ਰੋਂਦਾ ? ਨਿਰਦਈ ਅਰ ਜੜ। ਕੋਮਲ ਹਿਰਦਿਆਂ ਵਾਲੇ ਹੁੰਦੇ ਹਨ। ਰੋਣ ਬਿਰਹੇਂ ਦਾ ਮੁੱਖ ਲੱਛਣ ਹੈ, ਅਰ ਬਿਰਹ ਪ੍ਰੇਮ ਰਾਜ ਦਾ ਸੁਲਤਾਨ ਹੈ :-
"ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ।।
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ।।੩੬।।”
ਮਸਾਣ ਦੀ ਧਰਤੀ ਡਾਢੀ ਸੜੀ ਹੋਈ ਤੇ ਪਾਣੀ ਤੋਂ ਖਾਲੀ ਹੁੰਦੀ ਹੈ, ਬਿਰਹ ਵਿਹੁਣੇ ਮਸਾਣ ਸਮਾਨ ਹਿਰਦੇ ਨੇ ਕੀ ਰੋਣਾ ਹੈ? ਰੋਹੀਆਂ ਧਰਤੀਆਂ ਹੁੰਦੀਆਂ ਹਨ ਜੋ ਪਾਣੀਆਂ ਨਾਲ ਭਰਪੂਰ ਹਨ। ਨਾਮ ਤੇ ਪ੍ਰੇਮ ਵਾਲੀਆਂ ਅੱਖੀਆਂ ਵਾਲੇਵੇ ਕਾਰਨ ਨਹੀਂ ਰਦੀਆਂ, ਨਾਸ਼ੁਕਰੀ ਦੇ ਕਾਰਨ ਨਹੀਂ ਰੋਂਦੀਆਂ, ਕਾਫਰ ਹੋਕੇ ਨਹੀਂ ਰੋਂਦੀਆਂ, ਪਰ ਆਪਣੇ ਸਿਰਜਣਹਾਰ ਦੇ ਪ੍ਰੇਮ ਵਿਚ ਦੱਵਕੇ ਰੋਂਦੀਆਂ ਹਨ। ਏਹ ਅੱਖੀਆਂ ਪਿਆਰੇ ਗੁਰਮੁਖਾਂ ਦੇ ਚਰਨਾਂ ਵਿਚ ਪ੍ਰਾਰਥਨਾ ਕਰਦਿਆਂ ਰੋਂਦੀਆਂ ਹਨ। ਗੁਰਮੁਖ ਔਖੀਆਂ ਸੰਸਾਰ ਦੇ ਦੁੱਖਾਂ ਪਰ ਤਰਸ ਖਾਕੇ ਉਪਕਾਰ ਕਰਕੇ ਰੋਂਦੀਆਂ ਹਨ। ਹਾਂ, ਪਾਪੀਆਂ ਦੀਆਂ ਕਮਜ਼ੋਰੀਆਂ ਪਰ ਅਪ੍ਰਾਧੀਆਂ ਦੇ ਅਪ੍ਰਾਧ ਦੇਖਕੇ ਤੇ ਗਰੀਬਾਂ ਦੀ ਸਹਾਇਤਾ ਵਿਚ ਰੋਦੀਆਂ ਹਨ ਏਹ ਅੱਖੀਆਂ। ਆਪਣੇ ਪਾਪਾਂ ਦੀ ਕਾਲਕ ਧੇਣ ਵਾਸਤੇ ਕੀਤੇ ਕਰਮਾਂ ਪਰ ਰੈਣਾ ਸਾਬਣ ਦੀ ਚੱਟ ਲਾਕੇ ਆਪਣੇ ਕਲੰਕਿਤ ਆਤਮਾ ਨੂੰ ਸਾਫ ਕਰਨਾ ਹੈ। ਨੇਕ ਰੂਹਾਂ ਜਦ ਨੇਕੀ ਵਿਚ ਪ੍ਰੇਮ ਕਰਕੇ ਰੋਂਦੀਆਂ ਹਨ ਤਦ ਸ਼ਰਮ ਨਹੀਂ ਕਰਦੀਆਂ ਕਿ ਹਾਇ ਲੋਕੀਂ ਕੀਹ ਆਖਣਗੇ। ਓਹ ਪੁਕਾਰਕੇ ਕਹਿੰਦੀਆਂ