ਸਾਇੰਸ ਦਾ ਸੰਸਾਰ
ਅੱਜ ਜੇ ਕੋਈ ਆਖੇ ਕਿ 'ਸੱਭਿਅ ਸਮਾਜਾਂ ਦੇ ਲੋਕ ਹੁਣ ਰੱਬ ਦੀ ਬਣਾਈ ਹੋਈ ਦੁਨੀਆ ਦੇ ਨਹੀਂ, ਸਗੋਂ ਵਿਗਿਆਨ ਦੀ ਵਿਕਸਾਈ ਹੋਈ ਦੁਨੀਆ ਦੇ ਵਸਨੀਕ ਹਨ' ਤਾਂ ਉਹ ਗਲਤ ਨਹੀਂ ਕਹਿ ਰਿਹਾ ਹੋਵੇਗਾ। ਸਾਰਾ ਸੱਭਿਅ ਸੰਸਾਰ ਸਾਇੰਸ ਨਾਲ, ਕੋਈ ਨਾ ਕੋਈ ਸੰਬੰਧ ਜ਼ਰੂਰ ਰੱਖਦਾ ਹੈ। ਮੇਰਾ ਅਨੁਮਾਨ ਹੈ ਕਿ ਇੱਕੀਵੀਂ ਸਦੀ ਦੇ ਵਿੱਚ ਵਿੱਚ ਸੰਸਾਰ ਦੇ ਸਾਰੇ ਅਸੱਭਿਅ ਸਮਾਜਾਂ ਨੂੰ ਵੀ ਸੱਭਿਅਤਾ ਦੇ ਭਾਈਵਾਲ ਬਣਾ ਕੇ ਸਾਇੰਸ ਦੀ ਦੁਨੀਆ ਦੇ ਵਸਨੀਕ ਬਣਾ ਦਿੱਤਾ ਜਾਵੇਗਾ ਅਤੇ ਇਸ ਕੰਮ ਨੂੰ ਕਰਨ ਵਿੱਚ ਉਹ ਸਾਰੀ ਕਠੋਰਤਾ ਅਤੇ ਕੁਰੂਪਤਾ ਨਹੀਂ ਵਰਤੀ ਜਾਵੇਗੀ ਜਿਹੜੀ ਪਿਛਲੀਆਂ ਢਾਈ-ਤਿੰਨ ਸਦੀਆਂ ਵਿੱਚ ਵਰਤੀ ਗਈ ਹੈ। ਅਜੇਹਾ ਮੈਂ ਇਸ ਲਈ ਸੋਚਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵਿਗਿਆਨ ਦਾ ਵਿਰੋਧ ਘਟਣ ਅਤੇ ਇਸ ਪ੍ਰਤੀ ਆਦਰ ਦੇ ਵਧਣ ਦੀ ਮੈਨੂੰ ਪੂਰੀ ਪੂਰੀ ਆਸ ਹੈ; ਅਤੇ ਇਸ ਲਈ ਵੀ ਕਿ ਵਿਗਿਆਨ ਆਪ, ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਹੋਣ ਕਰਕੇ, ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਦੇਸ਼ ਕਾਲ ਦੀਆਂ ਉਨ੍ਹਾਂ ਵਲਗਣਾਂ ਵਿੱਚੋਂ ਨਿਕਲਣ ਦੀ ਸਮੱਤ ਅਤੇ ਸਮਰੱਥਾ ਦੇਵੇਗਾ ਜਿਨ੍ਹਾਂ ਕਾਰਨ ਵਿਗਿਆਨ ਕੋਲੋਂ ਅਪਰਾਧ ਹੋਏ ਹਨ।
ਅਗਲੇ ਕੁਝ ਲੇਖਾਂ ਵਿੱਚ ਮੈਂ ਆਪਣੀ ਇਸ ਆਸ ਜਾਂ ਆਪਣੇ ਇਸ ਵਿਸ਼ਵਾਸ ਦੇ ਵਿਗਿਆਨਕ ਆਧਾਰ ਦੀ ਵਿਆਖਿਆ ਕਰਾਂਗਾ।
ਜਿਸ ਦੁਨੀਆ ਨੂੰ ਮੈਂ 'ਸਾਇੰਸ ਦਾ ਸੰਸਾਰ' ਆਖਿਆ ਹੈ, ਇਸ ਦੀ ਉਮਰ ਕਰੋੜਾਂ ਨਹੀਂ ਅਰਬਾਂ ਸਾਲ ਹੋ ਚੁੱਕੀ ਹੈ। ਮਨੁੱਖ ਅੱਜ ਤੋਂ ਅੱਠ ਦਸ ਲੱਖ ਸਾਲ ਪਹਿਲਾਂ ਇਸ ਧਰਤੀ ਦਾ ਵਾਸੀ ਬਣਿਆ ਮੰਨਿਆ ਜਾਂਦਾ ਹੈ। ਦਸ ਕੁ ਹਜ਼ਾਰ ਸਾਲ ਪਹਿਲਾਂ ਇਸ ਨੇ ਆਪਣੇ ਲਈ ਅੰਨ ਉਗਾਉਣ ਦੀ ਜਾਚ ਸਿੱਖ ਲਈ ਸੀ। ਛੇ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਨੂੰ ਲਿਖਣ ਪੜ੍ਹਨ ਦੀ ਜਾਚ ਸਿੱਖਣ ਦਾ ਖ਼ਿਆਲ ਆਇਆ ਸੀ ਅਤੇ ਸਾਇੰਸ ਨੂੰ ਪੱਕੇ ਪੈਰੀਂ ਪਿੜ ਵਿੱਚ ਆਇਆਂ ਤਿੰਨ ਕੁ ਸੌ ਸਾਲ ਹੋਏ ਹਨ। ਇਸ ਥੋੜੇ ਜਿਹੇ ਸਮੇਂ ਵਿੱਚ ਇਸ ਨੇ ਏਨਾ ਕੁਝ ਕਰ ਵਿਖਾਇਆ ਹੈ ਕਿ ਅਜੋਕੇ ਸੱਭਿਅ ਸੰਸਾਰ ਨੂੰ 'ਸਾਇੰਸ ਦੀ ਦੁਨੀਆ' ਆਖਣਾ ਵਧੇਰੇ ਯੋਗ ਲੱਗਦਾ ਹੈ। ਕੇਵਲ ਇਸ ਲਈ ਹੀ ਨਹੀਂ ਕਿ ਸਾਇੰਸ ਨੇ ਸਨਅਤ ਅਤੇ ਤਕਨੀਕ ਨੂੰ ਜਨਮ ਦੇ ਕੇ ਮਨੁੱਖ ਦੇ ਰਹਿਣ ਸਹਿਣ ਵਿੱਚ ਵੱਡੀ ਤਬਦੀਲੀ ਪੈਦਾ ਕਰ ਦਿੱਤੀ ਹੈ, ਸਗੋਂ ਇਸ ਲਈ ਵੀ ਕਿ ਇਸ ਨੇ ਮਨੁੱਖ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ; ਇਸ ਨੇ ਵਿਸ਼ਵ ਵਿੱਚ ਮਨੁੱਖ ਨੂੰ ਆਪਣੀ ਥਾਂ ਪਛਾਣਨ ਦਾ ਨਵਾਂ ਢੰਗ ਦੱਸਿਆ ਹੈ; ਇਸ ਨੇ ਮਨੁੱਖ ਨੂੰ ਵਿਸ਼ਵ ਦੇ ਅਨਾਦੀ ਅਤੇ ਅਨੰਤ ਹੋਣ ਦੀ ਜਾਣਕਾਰੀ ਦੇ ਨਾਲ ਨਾਲ ਇਸ ਬਾਰੇ ਠੀਕ ਅਤੇ ਲੋੜੀਂਦਾ ਗਿਆਨ ਪ੍ਰਾਪਤ ਕਰਨ ਦੀ ਜਾਚ ਦੱਸੀ ਹੈ। ਇਹ ਸਭ ਕੁਝ ਕਰਨ ਵਾਲੀ ਸਾਇੰਸ ਕੋਈ ਜਾਦੂ ਨਹੀਂ। ਇਹ 'ਇਸ ਬ੍ਰਹਿਮੰਡ, ਬ੍ਰਹਿਮੰਡ ਵਿਚਲੇ ਜੀਵਨ ਅਤੇ ਜੀਵਨ ਵਿਚਲੀ ਜਗਿਆਸਾ ਦੀ ਤਰਕਪੂਰਣ ਜਾਂ ਵਿਵੇਕਸ਼ੀਲ
ਵਿਆਖਿਆ ਦਾ ਜਤਨ ਹੈ। ਚੰਨ, ਸੂਰਜ ਤਾਰੇ ਮੁੱਢ ਤੋਂ ਹੀ ਮਨੁੱਖ ਦੀ ਜਗਿਆਸਾ ਦਾ ਕੇਂਦਰ ਬਣੇ ਰਹੇ ਹਨ। ਆਦਿ ਮਨੁੱਖ ਨੇ ਲੱਖਾਂ ਸਾਲ ਡਰ, ਥੁੜ, ਅਗਿਆਨ ਅਤੇ ਬੇ-ਵਸਾਹੀ ਦਾ ਜੀਵਨ ਜੀਵਿਆ ਸੀ। ਇਹ ਸਾਰੇ ਭਾਵ ਉਸ ਨੂੰ ਆਪਣੇ ਪਸ਼ੂ ਪੂਰਵਜਾਂ ਕੋਲੋਂ ਵਿਰਸੋ ਵਿੱਚ ਵੀ ਮਿਲੇ ਸਨ ਅਤੇ ਉਸ ਦੇ ਨਿੱਜੀ ਅਨੁਭਵ ਨੇ ਵੀ ਇਨ੍ਹਾਂ ਨੂੰ ਵਧਾਇਆ, ਵਿਕਸਾਇਆ ਅਤੇ ਦ੍ਰਿੜ੍ਹ ਕਰਵਾਇਆ ਸੀ। ਉਹ ਜਦੋਂ ਵੀ ਜਗਿਆਸਾ ਦੇ ਆਕਾਸ਼ ਵਿੱਚ ਉੱਡਣ ਦੀ ਕੋਸ਼ਿਸ਼ ਕਰਦਾ ਸੀ, ਇਨ੍ਹਾਂ ਭਾਵਾਂ ਦਾ ਭਾਰ ਉਸ ਦੀ ਬੁੱਧੀ ਅਤੇ ਕਲਪਨਾ ਦੇ ਪਰਾਂ ਨੂੰ ਭਰਪੂਰ ਉਡਾਰੀ ਨਹੀਂ ਸੀ ਭਰਨ ਦਿੰਦਾ। ਆਪਣੇ ਆਲੇ-ਦੁਆਲੇ ਪੱਸਰੇ ਹੋਏ ਜੀਵਨ ਅਤੇ ਜੀਵਨ ਉੱਤੇ ਫੈਲੇ ਹੋਏ ਅਨੰਤ ਆਕਾਸ਼ ਸੰਬੰਧੀ ਉਸ ਦੇ ਮਨ ਵਿੱਚ ਉੱਠਣ ਵਾਲੇ ਸਾਰੇ ਪ੍ਰਸ਼ਨਾਂ ਦੇ ਉੱਤਰ ਬੌਧਿਕ ਨਹੀਂ ਸਨ ਹੁੰਦੇ ਸਗੋਂ ਉਸ ਅਗਿਆਨ ਜਾ ਅਧੂਰੇ ਗਿਆਨ ਦੀ ਉਪਜ ਹੁੰਦੇ ਸਨ ਜਿਸ ਉੱਤੇ ਉਹ ਭਰੋਸਾ ਨਹੀਂ ਸੀ ਕਰ ਕਰਦਾ; ਜਿਹੜਾ ਡਰ, ਥੁੜ ਅਤੇ ਬੇ-ਵਸਾਹੀ ਦੇ ਭਾਰ ਹੇਠ ਪਲ ਪਲ ਟੁੱਟਦਾ, ਬਣਦਾ ਅਤੇ ਬਦਲਦਾ ਸੀ। ਇਸ ਟੁੱਟ-ਭੱਜ ਦੇ ਨਤੀਜੇ ਵਜੋਂ ਉਪਜੇ ਹੋਏ ਕੁਝ ਇੱਕ ਅਨੁਮਾਨਾਂ ਨੂੰ ਉਸ ਨੇ ਆਪਣੇ ਪ੍ਰਸ਼ਨਾਂ ਦੇ ਉੱਤਰ ਮੰਨ ਲਿਆ। ਸ਼ਿਕਾਰੀ ਮਨੁੱਖ ਦੇ ਕਿਸਾਨ ਬਣ ਜਾਣ ਨਾਲ ਸੱਭਿਅਤਾ ਦਾ ਆਰੰਭ ਹੋਇਆ। ਸੱਭਿਅਤਾ ਦੇ ਸਾਰੇ ਸਫਰ ਵਿੱਚ ਡਰ, ਥੁੜ ਅਤੇ ਬੇ-ਵਸਾਹੀ ਨੇ ਮਨੁੱਖ ਦਾ ਸਾਥ ਨਹੀਂ ਛੱਡਿਆ। ਇਸ ਦੇ ਉਲਟ, ਸੱਭਿਅਤਾ ਨੇ ਪਹਿਲਿਆਂ ਨਾਲੋਂ ਵਧੇਰੇ ਭਿਆਨਕ ਤੇ ਪੈਦਾ ਕਰਨ ਦੇ ਉਚੇਚੇ ਉਪਰਾਲੇ ਕੀਤੇ ਹਨ। ਭੈ ਨੂੰ ਮਨੁੱਖ ਆਪਣੀ ਹਰ ਸਮੱਸਿਆ ਦਾ ਸਮਾਧਾਨ ਸਮਝਦਾ ਆਇਆ। ਹੈ। ਸੱਭਿਅ ਮਨੁੱਖ ਦੇ ਸਾਰੇ ਬੁਨਿਆਦੀ ਪ੍ਰਬੰਧ ਡੈ-ਕੇਂਦ੍ਰਿਤ ਹਨ; ਕੇਵਲ ਸਿਆਸੀ ਅਤੇ ਸਮਾਜੀ ਹੀ ਨਹੀਂ ਸਗੋਂ ਅਧਿਆਤਮਕ ਅਤੇ ਧਾਰਮਕ ਵੀ। ਮਨੁੱਖ ਦੇ ਧਰਮ ਤੇ ਬਿਨਾਂ ਭਗਤੀ ਨੂੰ ਸੰਭਵ ਨਹੀਂ ਮੰਨਦੇ। ਇਉਂ ਲੱਗਦਾ ਹੈ ਕਿ ਮਨੁੱਖ ਦਾ ਉਪਜਾਇਆ ਹੋਇਆ ਸਾਰਾ ਦਰਸ਼ਨ ਜਾਂ ਫਲਸਵਾ ਵੀ ਨਿਰੋਲ ਬੌਧਿਕ ਕਿਰਤ ਨਹੀਂ। ਕੁਝ ਇੱਕ ਪੁਰਾਤਨ ਯੂਨਾਨੀ ਦਾਰਸ਼ਨਿਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਸੋਚ ਤੈ-ਕੇਂਦ੍ਰਿਤ ਹੈ। ਭੈ ਅਤੇ ਕ੍ਰੋਧ ਇੱਕ ਸਿੱਕੇ ਦੇ ਦੋ ਪਾਸੇ ਹਨ। ਇਨ੍ਹਾਂ ਤੋਂ ਘ੍ਰਿਣਾ ਜਨਮ ਲੈਂਦੀ ਆਈ ਹੈ। ਵੈਰ, ਵਿਰੋਧ, ਹੱਤਿਆ, ਹਿੰਸਾ ਅਤੇ ਬੇਵਸਾਹੀ ਦਾ ਘੇਰਾ ਵਿਸ਼ਾਲ ਹੁੰਦਾ ਆਇਆ ਹੈ। ਇਹ ਸਾਰੇ ਭਾਵ ਮਨੁੱਖੀ ਅਸਲੇ ਦਾ ਜ਼ਰੂਰੀ ਅੰਗ ਬਣੇ ਰਹੇ ਹਨ ਅਤੇ ਫਿਲਾਸਫ਼ੀ ਉਸੇ ਮਨੁੱਖੀ ਬੌਧਿਕਤਾ ਦੀ ਉਪਜ ਹੈ ਜਿਹੜੀ ਇਨ੍ਹਾਂ ਭਾਵਾਂ ਦੇ ਪਰਛਾਵੇਂ ਵਿੱਚ ਪਲਦੀ ਆਈ ਹੈ। ਲੱਖਾਂ ਸਾਲਾਂ ਦੇ ਜੰਗਲੀ ਜੀਵਨ ਨੇ ਮਨੁੱਖ ਨੂੰ ਸ਼ਕਤੀ ਤੋਂ ਡਰਨ, ਸ਼ਕਤੀਸ਼ਾਲੀ ਹੋਣ ਦੀ ਇੱਛਾ ਕਰਨ ਅਤੇ ਸ਼ਕਤੀ ਨੂੰ ਪੂਜਣ ਦੀ ਪ੍ਰੇਰਣਾ ਦਿੱਤੀ ਸੀ। ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਸ਼ਕਤੀ ਦੀ ਨਿਰੰਕੁਸ਼ ਸਰਦਾਰੀ ਸਾਹਮਣੇ ਸਿਰ ਝੁਕਾਇਆ ਜਾਂਦਾ ਰਿਹਾ ਹੈ। ਸ਼ਕਤੀ ਦੀ ਸਰਦਾਰੀ ਅਤੇ ਭੈ ਦੇ ਪਰਛਾਵੇਂ ਵਿੱਚ ਵਿਚਰਦਾ ਵਿਕਸਦਾ ਜੀਵਨ ਆਪਣੇ ਅਧੂਰੇ ਗਿਆਨ ਦੇ ਸਹਾਰੇ ਆਪਣੀ ਜਗਿਆਸਾ ਦੀ ਤ੍ਰਿਪਤੀ ਦਾ ਜਤਨ ਕਰਦਾ ਆਇਆ ਹੈ। ਇਸ ਜਤਨ ਦੇ ਸਿੱਟੇ ਵਜੋਂ ਕਈ ਪ੍ਰਕਾਰ ਦੇ ਵਿਚਾਰ, ਵਿਸ਼ਵਾਸ ਅਤੇ ਵਹਿਮ ਉਪਜੇ ਹਨ। ਜੀਵਨ ਦੀਆਂ ਲੋੜਾਂ ਮਨੁੱਖੀ ਸਮਾਜਾਂ ਨੂੰ ਵੱਖ ਵੱਖ ਸਮਿਆਂ ਵਿਚ, ਵੱਖ ਵੱਖ ਸਥਾਨਾਂ ਉੱਤੇ, ਵੱਖ ਵੱਖ ਵਿਚਾਰਾਂ, ਵਿਸ਼ਵਾਸਾਂ ਅਤੇ ਵਹਿਮਾਂ ਨਾਲ ਜੋੜਦੀਆਂ ਆਈਆਂ ਹਨ। ਵੱਖ ਵੱਖ ਸਮਾਜਾਂ ਵਿੱਚ ਵੱਖ ਵੱਖ ਧਾਰਨਾਵਾਂ, ਮਾਨਤਾਵਾਂ ਅਤੇ ਪ੍ਰੰਪਰਾਵਾਂ ਸਥਾਪਿਤ ਹੁੰਦੀਆਂ ਆਈਆਂ ਹਨ। ਸਾਰੇ ਸਮਾਜ ਅਵਿਕਸਿਤ ਗਿਆਨ ਦੇ ਸਹਾਰੇ ਬਣੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਨੂੰ ਧੁਰੋਂ ਆਇਆ ਸੱਚ ਮੰਨਦੇ ਹਨ ਅਤੇ
ਦੂਜਿਆਂ ਨੂੰ ਮਨਵਾਉਣ ਲਈ ਸ਼ਕਤੀ ਦੀ ਵਰਤੋਂ ਕਰਦੇ ਆਏ ਹਨ। ਪਰੰਪਰਾਗਤ ਵਿਚਾਰਾਂ, ਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਦੇ ਵਿਰੋਧ ਨੂੰ ਪੂਰੀ ਤਾਕਤ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਆਏ ਹਨ।
ਜਿਸ ਸਮੇਂ ਸਾਇੰਸ ਦਾ ਆਗਮਨ ਹੋਇਆ, ਉਸ ਸਮੇਂ ਤਕ ਸਾਡੀ ਧਰਤੀ ਉਤੇ ਵੱਸਦੇ ਮਨੁੱਖੀ ਸਮਾਜਾਂ ਨੇ ਆਪੋ ਆਪਣੀਆਂ ਸਿਆਸੀ, ਸਮਾਜੀ ਅਤੇ ਧਾਰਮਕ ਪਰੰਪਰਾਵਾਂ ਨੂੰ ਨਿਸਚਿਤ ਰੂਪ ਦੇ ਲਿਆ ਹੋਇਆ ਸੀ ਅਤੇ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦੇ ਵਿਕਾਸ ਦੀ ਸੰਭਾਵਨਾ ਨੂੰ ਸਹਿਜੇ ਸਵੀਕਾਰ ਕਰਨਾ ਬਹੁਤ ਔਖਾ ਹੋ ਚੁੱਕਾ ਸੀ । ਸਾਇੰਸ ਨੂੰ ਸਭ ਤੋਂ ਪਹਿਲਾਂ ਪਰੰਪਰਾ ਦੇ ਵਿਰੋਧ ਵਿੱਚ ਖਲੋਣਾ ਪਿਆ। ਇਹ ਲੜਾਈ ਵਿਗਿਆਨ ਨੇ ਬੌਧਿਕ ਪੱਧਰ ਉੱਤੇ ਲੜੀ। ਛੇਤੀ ਹੀ ਯੌਰਪ ਵਿੱਚ ਸਨਅਤੀ ਇਨਕਲਾਬ ਆਇਆ, ਜਿਸ ਨਾਲ ਸਾਇੰਸ ਨੂੰ ਜੀਵਨ ਲਈ ਉਪਯੋਗੀ ਸਮਝਦਿਆਂ ਹੋਇਆਂ ਇਸ ਲਈ ਸਤਿਕਾਰ ਦੇ ਭਾਵ ਪੈਦਾ ਹੋਣੇ ਸ਼ੁਰੂ ਹੋ ਗਏ। ਸਾਇੰਸ, ਸਨਅਤ ਅਤੇ ਤਕਨਾਲੋਜੀ ਦੇ ਵਿਕਾਸ ਨੇ ਸਮਾਜਕ ਜੀਵਨ ਵਿੱਚ ਨਵੇਂ ਪ੍ਰਬੰਧਾਂ ਨੂੰ ਜਨਮ ਦੇ ਕੇ ਮਨੁੱਖ ਦੇ ਵਿਅਕਤੀਗਤ ਅਤੇ ਕੌਮੀ ਰਿਸ਼ਤਿਆਂ ਵਿੱਚ ਵੱਡੀਆਂ ਵੱਡੀਆਂ ਤਬਦੀਲੀਆਂ ਕਰਨੀਆਂ ਆਰੰਭ ਕਰ ਦਿੱਤੀਆ। ਬ੍ਰਹਿਮੰਡ ਬਾਰੇ, ਅਨੁਮਾਨਾਂ ਦੀ ਥਾਂ, ਭਰੋਸੇਯੋਗ ਜਾਣਕਾਰੀ ਦੇ ਕੇ ਮਨੁੱਖ ਨੂੰ ਇਸ ਵਿੱਚ ਆਪਣੀ ਥਾਂ ਪਛਾਣਨ ਅਤੇ ਪਰਵਾਨ ਕਰਨ ਦੀ ਸਲਾਹ ਦੇ ਰਹੀ ਹੈ ਸਾਇੰਸ।
ਅਗਲੇ ਕੁਝ ਲੇਖਾਂ ਰਾਹੀਂ ਸਾਇੰਸ ਦੀ ਇਸ ਭੂਮਿਕਾ ਦੀ ਵਿਆਖਿਆ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ।
ਸਾਇੰਸ ਅਤੇ ਸੋਚ-1
ਸਾਇੰਸ ਦੀ ਪਰਿਭਾਸ਼ਾ ਕਰਦਿਆਂ ਮੈਂ ਕਿਹਾ ਸੀ ਕਿ 'ਇਹ ਜਗਤ ਦੇ ਪਾਸਾਰੇ ਦੀ ਤਰਕਪੂਰਣ ਵਿਆਖਿਆ ਦਾ ਜਤਨ ਹੈ।' ਤਰਕਪੂਰਣ ਵਿਆਖਿਆ ਤੋਂ ਮੇਰਾ ਭਾਵ ਹੈ, ਉਹ ਵਿਆਖਿਆ ਜਿਹੜੀ ਗਿਆਨ-ਇੰਦਰੀਆਂ ਰਾਹੀਂ ਪ੍ਰਾਪਤ ਕੀਤੇ ਹੋਏ ਗਿਆਨ ਉੱਤੇ ਆਧਾਰਿਤ ਹੈ ਅਤੇ ਜਿਸ ਨੂੰ ਤਰਕ ਰਾਹੀਂ ਠੀਕ ਜਾਂ ਗਲਤ ਸਾਬਤ ਕੀਤਾ ਜਾ ਸਕਦਾ ਹੈ; ਜਿਸ ਦੀ ਆਲੋਚਨਾ ਕੀਤੀ ਜਾ ਸਕਦੀ ਹੈ; ਜਿਸ ਨੂੰ ਅੰਤਲਾ ਸੱਚ ਮੰਨਣ ਦੀ ਜ਼ਿਦ ਨਹੀਂ ਕੀਤੀ ਜਾਂਦੀ।
ਸਾਇੰਸ ਤੋਂ ਪਹਿਲਾਂ ਜੀਵਨ ਦੇ ਰਹੱਸ ਦੀ ਵਿਆਖਿਆ ਦਾ ਕੰਮ ਧਰਮ ਦੀ ਅਜਾਰਾਦਾਰੀ ਸੀ । ਸਾਧਾਰਣ ਮਨੁੱਖ ਲਈ ਜੀਵਨ ਦੇ ਭੇਤ ਨੂੰ ਜਾਣਨਾ ਸੰਭਵ ਨਹੀਂ ਸੀ। ਇਹ ਮੰਨਿਆ ਜਾਂਦਾ ਸੀ ਕਿ 'ਸ੍ਰਿਸ਼ਟੀ ਰਚਨਾ ਕਿਵੇਂ ਅਤੇ ਕਦੋਂ ਹੋਈ ਜਾਂ ਕੀਤੀ ਗਈ, ਇਹ ਗੱਲ ਇਸ ਸ੍ਰਿਸ਼ਟੀ ਦਾ ਰਚਣਹਾਰ ਹੀ ਜਾਣਦਾ ਹੈ। ਕਦੇ ਕਦੇ ਉਹ ਇਸ ਭੇਡ ਨੂੰ ਦੁਨੀਆ ਦੇ ਲੋਕਾਂ ਤਕ ਪਹੁੰਚਾਉਣ ਲਈ ਕਿਸੇ ਵਿਸ਼ੇਸ਼ ਵਿਅਕਤੀ ਦਾ ਸਹਾਰਾ ਲੈ ਲੈਂਦਾ ਹੈ। ਉਸ ਵਿਅਕਤੀ ਨੂੰ ਉਹ ਇਹ ਭੇਤ ਦੱਸਦਾ ਹੈ ਅਤੇ ਉਹ ਵਿਅਕਤੀ ਅੱਗੇ ਲੋਕਾਂ ਨੂੰ ਦੱਸਣ ਦੀ ਖੇਚਲ ਕਰਦਾ ਹੈ।' ਇਸੇ ਤਰ੍ਹਾਂ ਜੀਵਨ ਨਾਲ ਸੰਬੰਧਤ ਕਈ ਗੱਲਾਂ-ਜਿਵੇਂ ਜੀਵਨ-ਮੌਤ, ਭੂਤ-ਭਵਿੱਖ, ਦੁਖ-ਸੁਖ, ਨੇਕੀ-ਬਦੀ ਅਤੇ ਅਮੀਰੀ-ਗਰੀਬੀ ਆਦਿਕ ਦਾ ਭੇਤ ਵੀ ਦੁਨੀਆ ਨੂੰ ਬਣਾਉਣ ਵਾਲੇ ਨੂੰ ਹੀ ਪਤਾ ਹੈ ਅਤੇ ਆਪਣੇ ਕਿਸੇ ਪਿਆਰੇ ਨੂੰ ਇਹ ਭੇਤ ਦੱਸ ਕੇ ਉਹ ਸੰਸਾਰ ਦੇ ਲੋਕਾਂ ਦੀ ਸੇਵਾ ਦੇ ਕੰਮ ਲਾ ਦਿੰਦਾ ਹੈ, ਇਉਂ ਮੰਨਿਆ ਜਾਂਦਾ ਸੀ ।
ਇਹ ਸਾਰੀ ਕਾਇਨਾਤ ਕੀ ਹੈ ਅਤੇ ਮਨੁੱਖ ਨਾਲ ਇਸ ਦਾ ਕੀ ਰਿਸ਼ਤਾ ਹੈ ? ਇਹ ਗੱਲ ਵੀ ਕੁਝ ਇੱਕ ਆਦਮੀਆਂ ਨੂੰ ਪਤਾ ਸੀ ਅਤੇ ਉਨ੍ਹਾਂ ਦੇ ਦੱਸੇ ਹੋਏ ਨੂੰ ਬਿਨਾਂ ਹੀਲ ਹੁੱਜਤ ਪਰਵਾਨ ਕਰਨ ਦੀ ਮਜਬੂਰੀ ਸੀ । ਈਸਾਈ ਧਰਮ ਦੇ ਪੈਦਾ ਹੋਣ ਤੋਂ ਪਹਿਲਾਂ ਬੇਬੀਲੋਨੀਅਨ ਅਤੇ ਸੁਮੇਰੀਅਨ ਲੋਕਾਂ ਨੇ ਚੰਨ, ਸੂਰਜ ਅਤੇ ਤਾਰਿਆਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕੀਤੀ ਸੀ। ਇਹ ਜਾਣਕਾਰੀ ਆਮ ਲੋਕਾਂ ਦੀ ਸਮਝੇ ਨਹੀਂ ਸੀ ਪੈਂਦੀ। ਯੂਨਾਨੀ ਵਿਚਾਰਵਾਨ ਅਰਸਤੂ ਨੇ ਬ੍ਰਹਿਮੰਡ ਦੀ ਰੂਪ-ਰੇਖਾ ਦਾ ਇੱਕ ਨਕਸ਼ਾ ਕਲਪਿਆ ਸੀ। ਉਹ ਨਕਸ਼ਾ ਕੋਰੀ ਕਲਪਨਾ ਹੋਣ ਦੇ ਬਾਵਜੂਦ ਆਮ ਲੋਕਾਂ ਵਿੱਚ ਠੀਕ ਇਸ ਲਈ ਮੰਨਿਆ ਜਾਂਦਾ ਸੀ ਕਿ ਅਰਸਤੂ ਵਰਗੇ ਵਿਦਵਾਨ ਦੀ ਗੱਲ ਨੂੰ ਗਲਤ ਕਹਿਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ। ਈਸਾਈਆਂ ਨੇ ਅਰਸਤੂ ਦੇ ਬ੍ਰਹਿਮੰਡ ਨਾਲ ਰਲਦੇ ਮਿਲਦੇ ਬ੍ਰਹਿਮੰਡ ਦੀ ਰੂਪ-ਰੇਖਾ ਉੱਤੇ ਰੱਬੀ ਮੰਜੂਰੀ ਦੀ ਮੁਹਰ ਲਾ ਕੇ ਆਉਣ ਵਾਲੀਆਂ ਕਈ ਸਦੀਆਂ ਲਈ ਹਰ ਪ੍ਰਕਾਰ ਦੇ ਕਿੱਤੂ ਦਾ ਰਾਹ ਰੋਕ ਦਿੱਤਾ।
ਕੁਝ ਇੱਕ ਸਹਿਮ ਅਤੇ ਵਹਿਮ ਸੱਭਿਅ ਮਨੁੱਖ ਨੂੰ ਜੰਗਲੀ ਜੀਵਨ ਵਿੱਚੋਂ ਮਿਲੇ ਹੋਏ ਸਨ ਇਹ ਸਹਿਮ ਅਤੇ ਵਹਿਮ ਮਨੁੱਖੀ ਮਨ ਵਿੱਚ ਏਨੇ ਡੂੰਘੇ ਉੱਤਰ ਗਏ ਸਨ ਕਿ ਪੁਰਾਤਨ
ਦਾਰਸ਼ਨਿਕ ਇਨ੍ਹਾਂ ਨੂੰ ਮੰਜ਼ੂਰ ਕਰਨ ਲਈ ਮਜਬੂਰ ਸਨ ਅਤੇ ਉਨ੍ਹਾਂ ਤੋਂ ਪਿੱਛੋਂ ਸੰਸਾਰ ਦੇ ਵੱਡੇ ਵੱਡੇ ਧਰਮਾਂ ਨੇ ਵੀ ਉਨ੍ਹਾਂ ਦਾ ਵਿਰੋਧ ਕਰਨ ਦੀ ਲੋੜ ਨਾ ਸਮਝੀ ਅਤੇ ਇਹ ਕਈ ਪ੍ਰਕਾਰ ਦੀਆਂ ਧਾਰਨਾਵਾਂ ਅਤੇ ਮਾਨਤਾਵਾਂ ਦਾ ਰੂਪ ਧਾਰ ਕੇ ਜੀਵਨ ਦੀ ਭੀੜ ਵਿੱਚ ਲੁਕ-ਛੁਪ ਜਾਣ ਵਿੱਚ ਸਫਲ ਹੋ ਗਏ। ਇਉਂ ਕਈ ਪ੍ਰਕਾਰ ਦੀਆਂ ਧਾਰਮਿਕ, ਸਮਾਜਿਕ ਅਤੇ ਪਾਸ਼ਵਿਕ ਪਰੰਪਰਾਵਾਂ ਨਾਲ ਬੱਝੀ ਹੋਈ ਸੀ ਮਨੁੱਖੀ ਸੋਚ, ਜਦੋਂ ਸਾਇੰਸ ਦਾ ਜਨਮ ਹੋਇਆ। ਇਨ੍ਹਾਂ ਪਰੰਪਰਾਵਾਂ ਦੇ ਭਰਮ-ਜਾਲ ਵਿੱਚੋਂ ਸੋਚ ਨੂੰ ਮੁਕਤ ਕਰਨ ਵਿੱਚ ਸਾਇੰਸਦਾਨਾਂ ਦਾ ਬਹੁਤ ਜ਼ੋਰ ਲੱਗਾ ਹੈ। ਪੂਰੀ ਸਫਲਤਾ ਅਜੇ ਨਹੀਂ ਹੋਈ, ਪਰ ਜਿਸ ਤੇਜ਼ੀ ਨਾਲ ਇਹ ਸਫਲਤਾ ਪ੍ਰਾਪਤ ਹੋਈ ਹੈ, ਉਸ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਮੁੱਚੀ ਮਨੁੱਖਤਾ ਦੁਆਰਾ ਵਿਗਿਆਨਕ ਸੋਚ ਨੂੰ ਅਪਣਾਇਆ ਜਾਣਾ ਹੁਣ ਬਹੁਤੇ ਲੰਮੇ ਸਮੇਂ ਦੀ ਗੱਲ ਨਹੀਂ ਹੋਵੇਗੀ। ਸਭ ਤੋਂ ਪਹਿਲਾਂ ਪਾਸ਼ਵਿਕ ਪਰੰਪਰਾਵ ਦੀ ਗੱਲ ਕਰਦੇ ਹਾਂ। ਪਾਸਵਿਕ ਪਰੰਪਰਾ ਤੋਂ ਮੇਰਾ ਭਾਵ ਹੈ ਉਹ ਪਰੰਪਰਾ ਜਿਸ ਦੀ ਜੜ ਮਨੁੱਖ ਦੇ ਉਸ ਜੰਗਲੀ ਜੀਵਨ ਵਿੱਚ ਹੈ, ਜਦੋਂ ਉਹ ਪਸ਼ੂ ਪੱਧਰ ਉੱਤੇ ਵੱਸਦਾ ਅਤੇ ਵਿਚਰਦਾ ਸੀ। ਉਸ ਹਾਲਤ ਵਿੱਚ ਜਿਹੜਾ ਭੈਅ ਉਸ ਦੇ ਜੀਵਨ ਦਾ ਹਿੱਸਾ ਬਣਿਆ, ਉਸ ਨੂੰ ਉਸ ਨੇ ਅੱਗੇ ਚੱਲ ਕੇ ਜਿੰਨਾਂ-ਭੂਤਾਂ ਦਾ ਰੂਪ ਦੇ ਲਿਆ। ਜਿੰਨਾਂ-ਭੂਤਾਂ ਅਤੇ ਜਾਦੂ-ਟੂਣਿਆਂ ਵਿੱਚ ਮਨੁੱਖ ਦਾ ਵਿਸ਼ਵਾਸ ਅਜੇ ਤਕ ਵੀ ਹੈ। ਭਾਰਤ ਵਿੱਚ ਵੱਸਣ ਵਾਲੇ ਲੋਕਾਂ ਨੂੰ ਇਸ ਦਾ ਯਕੀਨ ਦਿਵਾਉਣ ਲਈ ਕਿਸੇ ਮਿਸਾਲ ਦੀ ਲੋੜ ਨਹੀਂ। ਅਜੇ ਤਕ ਤਰਕਸ਼ੀਲ ਸਭਾਵਾਂ ਨੂੰ ਸੰਗਠਿਤ ਹੋ ਕੇ ਉਨ੍ਹਾਂ ਲੋਕਾਂ ਦਾ ਪੋਲ ਖੋਲ੍ਹਣ ਦੀ ਲੋੜ ਪੈ ਰਹੀ ਹੈ, ਜਿਹੜੇ ਜਾਹਲ ਲੋਕਾਂ ਦੀਆਂ ਜੰਗਲੀ ਮਨੋਤਾਂ ਦਾ ਲਾਭ ਲੈਂਦੇ ਹਨ।
ਪੱਛਮੀ ਯੌਰਪ ਵਿੱਚ ਵੀ ਇਹ ਪਰੰਪਰਾ ਢੇਰ ਚਿਰ ਤਕ ਜੀਵਿਤ ਰਹੀ ਹੈ। ਇੰਗਲਿਸਤਾਨ ਦੇ ਬਾਦਸ਼ਾਹ ਜਾਰਜ ਤੀਜੇ ਨੂੰ 1810 ਵਿੱਚ ਪਾਗਲਪਨ ਦਾ ਰੋਗ ਲੱਗਾ ਸੀ। ਉਹ 1815 ਵਿੱਚ ਮਰ ਗਿਆ ਸੀ। ਉਸ ਦਾ ਇਲਾਜ ਕਰਨ ਵਾਲੇ ਉਸ ਨੂੰ ਬਹੁਤ ਮਾਰਦੇ ਕੁੱਟਦੇ ਰਹੇ ਹਨ, ਇਸ ਵਿਸ਼ਵਾਸ ਅਧੀਨ ਕਿ ਉਨ੍ਹਾਂ ਦੀ ਮਾਰ ਦੀਆਂ ਸੱਟਾਂ ਉਸ (ਬਾਦਸ਼ਾਹ) ਨੂੰ ਨਹੀਂ, ਸਗੋਂ ਉਸ ਨੂੰ ਚੰਬੜੇ ਹੋਏ 'ਭੂਤ' ਨੂੰ ਲੱਗ ਰਹੀਆਂ ਹਨ। ਮੇਰਾ ਖ਼ਿਆਲ ਹੈ ਕਿ ਬਹੁਤੀਆਂ ਮਿਸਾਲਾਂ ਦੇ ਕੇ ਲੇਖ ਨੂੰ ਲੰਮਾ ਨਾ ਕੀਤਾ ਜਾਵੇ।
ਭੂਤਾਂ ਦੀ ਹੋਂਦ ਦੇ ਵਿਸ਼ਵਾਸ ਦਾ ਇੱਕ ਹੋਰ ਰੂਪ ਇਹ ਹੈ ਕਿ ਇਹ ਭੂਤ (ਜਾਂ ਆਤਮਾਵਾਂ) ਕਿਸੇ ਪ੍ਰਾਣੀ ਵਿੱਚ ਵੜ ਕੇ ਉਸ ਕੋਲੋਂ ਕਈ ਅਸਾਧਾਰਣ ਕੰਮ ਕਰਵਾਉਂਦੇ ਹਨ। ਜਿਨ੍ਹਾਂ ਪ੍ਰਾਣੀਆਂ ਵਿੱਚ ਇਹ ਆ ਵੱਸਦੇ ਹਨ, ਉਨ੍ਹਾਂ ਨੂੰ ਕਈ ਵੇਰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਸੇ ਭੂਤ ਦੇ ਵੱਸ ਵਿੱਚ ਹਨ। ਚੌਧਵੀਂ ਸਦੀ ਵਿੱਚ ਈਸਾਈ ਧਰਮ ਨੇ ਅਜਿਹੇ ਆਦਮੀਆਂ ਦੀ ਮੁਕਤੀ ਦਾ ਕੰਮ ਆਰੰਭਿਆ ਸੀ । ਸਤਾਰ੍ਹਵੀਂ ਸਦੀ ਦੇ ਅੰਤ ਤਕ ਯੌਰਪ ਅਤੇ ਅਮਰੀਕਾ ਵਿੱਚ ਦੋ ਲੱਖ ਤੋਂ ਬਹੁਤੇ ਇਸਤਰੀ-ਪੁਰਸ਼ਾਂ ਨੂੰ ਜਿਊਂਦੇ ਜਲਾਇਆ ਜਾ ਚੁੱਕਾ ਸੀ। ਫ਼ਰਾਂਸ ਦੀ ਜੋਨ ਆਵ ਆਰਕ ਨੂੰ ਵੀ ਅੰਗਰੇਜ਼ਾਂ ਨੇ ਇਸੇ ਪ੍ਰਕਾਰ ਦੇ ਦੋਸ਼ ਕਾਰਨ 1431 ਈਸਵੀ ਵਿੱਚ ਜਿਊਂਦੀ ਜਲਾਇਆ ਸੀ। ਉਸ ਸਮੇਂ ਉਸ ਦੀ ਉਮਰ 19 ਸਾਲ ਸੀ। 1920 ਈਸਵੀ ਵਿੱਚ ਫ਼ਰਾਂਸ ਦੇ ਧਾਰਮਿਕ ਆਗੂਆਂ ਨੇ ਉਸ ਨੂੰ ਸੰਤ ਦੀ ਪਦਵੀ ਦਿੱਤੀ। ਜਲਾਈ ਜਾਣ ਤੋਂ ਪੰਜ ਕੁ ਸੌ ਸਾਲ ਪਿੱਛੋਂ ਉਸ ਨੂੰ ਸੇਂਟ ਜੋਨ ਆਵ ਆਰਕ ਆਖਿਆ ਜਾਣਾ ਆਰੰਭ ਹੋ ਗਿਆ। ਮਨੁੱਖ ਦਾ ਇਹ ਵਿਸ਼ਵਾਸ਼ ਕਿ ਕੋਈ ਚੇਤਨ ਸ਼ਕਤੀ ਬਿਮਾਰੀ, ਭੁੱਖਮਰੀ, ਹੜ੍ਹ, ਭੂਚਾਲ
ਜਾਂ ਕਿਸੇ ਹੋਰ ਰੂਪ ਵਿੱਚ ਮਨੁੱਖਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੰਦੀ ਹੈ, ਵੀ ਜਿੰਨਾਂ-ਭੂਤਾਂ ਵਿਚਲੇ ਵਿਸ਼ਵਾਸ ਵਰਗਾ ਹੀ ਹੈ। ਪਰੰਤੂ ਉਸ ਸ਼ਕਤੀ ਨੂੰ 'ਭੂਤ' ਦੀ ਥਾਂ 'ਪਰਮਾਤਮਾ' ਜਾਂ ਰੱਬ ਦਾ ਨਾਂ ਦਿੱਤਾ ਜਾਣ ਕਰਕੇ ਇਹ ਵਿਸ਼ਵਾਸ ਬਹੁਤ ਸਤਿਕਾਰਯੋਗ ਮੰਨਿਆ ਜਾਣ ਲੱਗ ਪਿਆ ਹੈ। ਅਸੀਂ ਭਾਰਤੀ ਲੋਕ ਤਾਂ ਇਹ ਮੰਨਦੇ ਹਾਂ ਕਿ ਬੀਮਾਰੀਆਂ, ਭੁਚਾਲਾਂ ਅਤੇ ਹੜ੍ਹਾਂ ਦਾ ਸਹਾਰਾ ਲੈਣ ਦੀ ਥਾਂ ਉਹ ਆਪ ਹੀ ਸੁਦਰਸ਼ਨ ਚੱਕ ਵਰਗਾ ਕੋਈ ਹਥਿਆਰ ਲੈ ਕੇ ਦੁਸ਼ਟਾਂ ਦਾ ਦਮਨ ਕਰਨ ਆ ਜਾਂਦਾ ਹੈ। ਹੁਣ ਸ਼ਾਇਦ ਉਹ ਅਜਿਹਾ ਨਹੀਂ ਕਰ ਸਕੇਗਾ, ਕਿਉਂਜੁ ਦੁਸ਼ਟਾਂ ਕੋਲ ਹਾਇਡ੍ਰੋਜਨ ਬੰਬ ਹਨ, ਉਨ੍ਹਾਂ ਨਾਲੋਂ ਬਹੁਤਾ ਸ਼ਕਤੀਸ਼ਾਲੀ ਬੰਬ ਲੈ ਕੇ ਆਉਣ ਵਾਲਾ ਪਰਮਾਤਮਾ ਦਾ ਅਵਤਾਰ ਸੱਭਿਅਤਾ ਦੇ ਵਿਨਾਸ਼ ਦਾ ਅਵਤਾਰ ਬਣ ਜਾਵੇਗਾ।
2 ਸਤੰਬਰ, 1666 ਵਾਲੇ ਦਿਨ ਲੰਡਨ ਵਿੱਚ ਇੱਕ ਅੱਗ ਲੱਗੀ ਸੀ। ਇਸ ਅੱਗ ਨੇ ਤੇਰਾਂ ਹਜ਼ਾਰ ਘਰ ਸਾੜ ਸੁੱਟੇ: 89 ਗਿਰਜੇ ਇਸ ਦੀ ਭੇਟ ਚੜ੍ਹ ਗਏ। ਮੌਤਾਂ ਕੇਵਲ ਵੀਹ ਹੋਈਆਂ। ਇੰਗਲਿਸ਼ ਪਾਰਲੀਮੈਂਟ ਦੀ ਇੱਕ ਸਿਲੈਕਟ ਕਮੇਟੀ ਨੂੰ ਇਸ ਅੱਗ ਦੇ ਕਾਰਨਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਕਮੇਟੀ ਨੇ ਰਿਪੋਰਟ ਵਿੱਚ ਇਹ ਵਿਸ਼ਵਾਸ ਵੀ ਪ੍ਰਗਟ ਕੀਤਾ ਕਿ ਥਾਮਸ ਹੱਬਜ਼ ਨਾਂ ਦੇ ਪਦਾਰਥਵਾਦੀ ਦੀਆਂ ਧਰਮ ਵਿਰੋਧੀ ਲਿਖਤਾਂ ਵੀ ਇਸ ਤਬਾਹੀ ਦੀਆਂ ਜ਼ਿੰਮੇਦਾਰ ਹਨ। ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਉਸ ਦੀਆਂ ਲਿਖਤਾਂ ਨੂੰ ਇੰਗਲੈਂਡ ਦਾ ਕੋਈ ਪ੍ਰੈੱਸ ਨਾ ਛਾਪੇ। ਇਉਂ ਹੀ ਕੀਤਾ ਗਿਆ। ਨਿੱਕੀਆਂ ਨਿੱਕੀਆਂ ਅੱਗਾਂ ਭਾਵੇਂ ਕਈ ਲੱਗ ਚੁੱਕੀਆਂ ਹਨ, ਪਰ ਓਨੀ ਵੱਡੀ ਅੱਗ ਮੁੜ ਕਦੇ ਨਹੀਂ ਲੱਗੀ। ਥਾਮਸ ਹਾਬਜ਼ ਬਚ ਇਸ ਲਈ ਗਿਆ ਕਿ ਉਹ ਬਾਦਸ਼ਾਹ ਦਾ ਉਸਤਾਦ ਰਹਿ ਚੁੱਕਾ ਸੀ। 1935 ਵਿੱਚ ਕੋਇਣਾ (ਬਲੋਚਿਸਤਾਨ) ਭੁਚਾਲ ਨਾਲ ਢੱਠ ਗਿਆ ਸੀ। ਇਹ ਗੱਲ ਬਹੁਤ ਆਮ ਸੀ ਕਿ 'ਏਨਾ ਪਾਪ ਹੁੰਦਾ ਸੀ ਕੋਇਟੇ ਵਿੱਚ ਢਹਿੰਦਾ ਕਿਵੇਂ ਨਾ'।
ਯੱਗ, ਹਵਨ, ਦਾਨ-ਪੁੰਨ, ਪਾਠ-ਪੂਜਾ ਅਤੇ ਚੜ੍ਹਤ-ਚੜ੍ਹਾਵਾ ਦੇ ਕੇ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਖਿਆਲ ਵੀ ਢੇਰ ਪੁਰਾਣਾ ਹੈ। ਜੰਗਲੀ ਕਬੀਲੇ ਯੁੱਧ ਦੇਵ ਨੂੰ ਪ੍ਰਸੰਨ ਕਰਨ ਲਈ ਮਨੁੱਖੀ ਬਲੀ ਦਿੰਦੇ ਸਨ। ਪੁਰਾਣੇ ਸਮਿਆਂ ਦੇ ਮਿਸਰ ਆਦਿਕ ਦੇਸ਼ ਹਾਰੀ ਹੋਈ ਸੈਨਾ ਦੇ ਸਿਪਾਹੀਆਂ ਦੀ ਬਲੀ ਦੇ ਕੇ ਆਪਣੇ ਦੇਵਤ ਦਾ ਧਨਵਾਦ ਕਰਦੇ ਸਨ। ਸੱਭਿਅਤਾ ਨੇ ਇਸ ਪੱਖ ਵਿੱਚ ਕੁਝ ਸੁਧਾਰ ਕੀਤਾ ਹੈ, ਪਰ ਤਾਂ ਵੀ ਕਾਲੀ ਦੇ ਮੰਦਿਰ ਵਿੱਚ ਮਾਸੂਮ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਪਾਸ ਓਵਰ ਉੱਤੇ ਹਰ ਯਹੂਦੀ ਪਰਿਵਾਰ ਇੱਕ ਬੱਕਰੇ ਦੀ ਬਲੀ ਦੇ ਕੇ ਰੱਥੇ ਰਹੀਮ ਦਾ ਸ਼ੁਕਰਾਨਾ ਕਰਦਾ ਹੈ ਅਤੇ ਹੱਜਾ-ਈਦਾਂ ਉੱਤੇ ਮਾਰੇ ਜਾਣ ਵਾਲੇ ਪਸ਼ੂਆਂ ਦੀ ਗਿਣਤੀ ਲੱਖਾਂ ਦੀ ਲਕੀਰ ਟੱਪ ਜਾਂਦੀ ਹੈ। ਰੱਬ ਏਨੀ ਖੁਸ਼ੀ ਕਿਵੇਂ ਸਾਂਭਦਾ ਹੋਵੇਗਾ।। ਜਿਸ ਵਿਸ਼ਵਾਸ ਦੀ ਜੜ੍ਹ ਜਾਂਗਲੀਅਤ ਵਿੱਚ ਹੈ, ਉਸ ਵਿੱਚੋਂ ਪਸ਼ੂ-ਪੁਣੇ ਦਾ ਪੂਰਾ ਅਲੋਪ ਹੋ ਜਾਣਾ ਜ਼ਰਾ ਮੁਸ਼ਕਿਲ ਹੈ। ਅਜਿਹਾ ਕਰਨ ਲਈ ਸ਼ਾਇਦ ਇਹ ਕਹਿਣਾ ਪਵੇਗਾ ਕਿ ਕਿਸੇ ਵੀ ਪੂਜਾ ਪਾਠ ਨਾਲ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਵਿਸ਼ਵਾਸ ਝੂਠਾ ਹੈ। ਇਉਂ ਕਹਿਣ ਨਾਲ ਪਰਮਾਤਮਾ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ। ਇਸ ਤਰਕ ਦਾ ਵਿਸਥਾਰ ਮੇਰਾ ਮਨੋਰਥ ਨਹੀਂ।
ਸੂਰਜ ਅਤੇ ਚੰਦ ਦੇ ਗ੍ਰਹਿਣ ਨਾਲ ਜੁੜੇ ਹੋਏ ਕਈ ਬੇ-ਬੁਨਿਆਦ ਵਿਸ਼ਵਾਸ ਅਜੇ ਤਕ ਮਨੁੱਖਤਾ ਦਾ ਪਿੱਛਾ ਨਹੀਂ ਛੱਡ ਰਹੇ। ਟੁੱਟਦੇ ਤਾਰਿਆਂ ਵਿੱਚ ਬਦਸ਼ਗਨੀਆਂ ਵੇਖਣ ਦੀ 'ਸਿਆਣਪ' ਮਨੁੱਖੀ ਜੀਵਨ ਵਿੱਚ ਉਦਾਸੀਆਂ ਉਪਜਾਉਣ ਵਿੱਚ ਸਫਲ ਹੋ ਜਾਂਦੀ ਹੈ।
ਯੂਨਾਨੀ ਵਿਦਵਾਨ ਅਰਸਤੂ ਨੇ ਸਾਡੇ ਬ੍ਰਹਿਮੰਡ ਦੀ ਰੂਪ ਰੇਖਾ ਕਿਆਸੀ ਅਤੇ ਉਲੀਕੀ ਸੀ। ਉਸ ਅਨੁਸਾਰ ਧਰਤੀ ਬ੍ਰਹਿਮੰਡ ਦੇ ਕੇਂਦਰ ਵਿੱਚ ਸੀ ਅਤੇ ਸੂਰਜ, ਚੰਦ, ਤਾਰੇ ਇਸ ਦੀ ਪਰਕਰਮਾ ਕਰਦੇ ਸਨ। ਇਹ ਵਿਉਂਤ ਯਹੂਦੀ ਧਰਮ ਨੂੰ ਬਹੁਤ ਪਸੰਦ ਸੀ। ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੀ ਪ੍ਰੋੜਤਾ ਕਰਦੀ ਸੀ। ਯਹੂਦੀ, ਈਸਾਈ ਅਤੇ ਮੁਸਲਿਮ ਮਹਥਾਂ ਦੀ ਪਰਵਾਨਗੀ ਦੇ ਸਹਾਰੇ ਵਿਸ਼ਵ ਦੀ ਇਹ ਕਲਪਨਾ ਦੇ ਹਜ਼ਾਰ ਸਾਲ ਤਕ ਜੀਵਿਤ ਰਹੀ । ਇਨ੍ਹਾਂ ਧਰਮਾਂ ਦਾ (ਜਾਂ ਸਾਰੇ ਧਰਮਾਂ ਦਾ) ਵਿਸ਼ਵਾਸ ਹੈ ਕਿ ਮਨੁੱਖ ਕਾਇਨਾਤ ਦਾ ਕੇਂਦਰ ਹੈ। ਇਹ ਸਾਰੀ ਸ੍ਰਿਸ਼ਟੀ ਮਨੁੱਖ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇਸ ਦੇ ਰਚਣਹਾਰ ਦੇ ਦਿਲ-ਦਿਮਾਗ਼ ਉੱਤੇ ਆਦਮੀ ਹੀ ਛਾਇਆ ਰਹਿੰਦਾ ਹੈ। ਕਾਇਨਾਤ ਦੀ ਹਰ ਸ਼ੈਅ ਆਦਮੀ ਦੀ ਸੇਵਾ ਲਈ ਹੈ; ਏਥੋਂ ਤਕ ਕਿ ਇਸ ਦਾ ਕਰਤਾਰ ਵੀ। ਉਹ ਆਦਮੀ ਦੇ ਪਲ ਪਲ, ਸਵਾਸ ਸਵਾਸ ਦਾ ਲੇਖਾ ਰੱਖਦਾ ਹੈ। ਇਸ ਦੇ ਕੀਤੇ ਕੰਮਾਂ ਦਾ ਪੂਰਾ ਪੂਰਾ ਹਿਸਾਬ ਰੱਖਣ ਦੇ ਨਾਲ ਨਾਲ ਇਸ ਦੀਆਂ ਨੇਕੀਆਂ ਦੇ ਬਦਲੇ ਵਿੱਚ ਇਸ ਨੂੰ ਸੁਖ ਦੇਣ ਲਈ ਜੰਨਤ ਦਾ ਪ੍ਰਬੰਧ ਕਰਦਾ ਹੈ ਅਤੇ ਬੁਰਾਈਆਂ ਦੀ ਸਜ਼ਾ ਦੇਣ ਲਈ ਨਰਕਾਂ ਦਾ ਨਿਰਮਾਣ ਕਰਦਾ ਹੈ।
ਰੱਬ ਦੀ ਸ੍ਰੇਸ਼ਟ ਉਤਪਤੀ, ਮਨੁੱਖ ਅਤੇ ਇਸ ਅਸ਼ਰਫ-ਉਲ-ਮਖ਼ਲੂਕਾਤ ਦੇ ਰਹਿਣ ਵਾਲੀ ਧਰਤੀ ਬ੍ਰਹਿਮੰਡ ਦੀ ਕਿਸੇ ਇੱਕ ਨੁੱਕਰ ਵਿੱਚ ਕਿਵੇਂ ਹੋ ਸਕਦੀ ਹੈ ? ਇਹ ਇਸ ਦੇ ਕੇਂਦਰ ਵਿੱਚ ਹੈ; ਬਾਕੀ ਸਭ ਕੁਝ ਇਸ ਦੇ ਦੁਆਲੇ ਘੁੰਮਦਾ ਹੈ, ਇਉਂ ਮੰਨਦਾ ਆਇਆ ਸੀ ਮਨੁੱਖ। ਮੈਂ ਹਾਂ ਸ੍ਰਿਸ਼ਟੀ ਦਾ ਅੰਤਲਾ ਮਨੋਰਥ ਮੇਰੇ ਅਨੁਭਵ ਦੀ ਅਮੀਰੀ ਲਈ ਲਿਖੀ ਗਈ ਹੈ ਪ੍ਰਕਿਰਤੀ ਦੀ ਪੁਸਤਕ; ਕੇਵਲ ਮੇਰੇ ਭਲੇ ਬੁਰੇ ਦੀ ਚਿੰਤਾ ਹੈ ਬ੍ਰਹਮ ਨੂੰ; ਮੇਰੀ ਮੁਕਤੀ ਦੇ ਆਹਰ ਵਿੱਚ ਲੱਗਾ ਹੋਇਆ ਹੈ ਪਰਮਾਤਮਾ। ਦੋ ਹਜ਼ਾਰ ਸਾਲ ਤਕ ਸੋਚ ਮਨੁੱਖ ਦੀ ਸਰਵੋੱਚਤਾ ਅਤੇ ਆਤਮ-ਵਿਸਥਾਰ ਦੀ ਭਾਵਨਾ ਦੀ ਪਰਕਰਮਾ ਕਰਦੀ ਰਹੀ। ਸਰਵੁੱਚਤਾ ਦੀ ਭਾਵਨਾ ਵਿੱਚ ਧਰਮ ਸ਼ਾਸਤਰ ਦਾ ਵਿਸਥਾਰ ਉਪਜਿਆ ਅਤੇ ਆਤਮ-ਵਿਸਥਾਰ ਦੀ ਰੀਝ ਵਿੱਚੋਂ ਵੱਡੇ ਵੱਡੇ ਸਿਆਸੀ ਅਤੇ ਸਮਾਜੀ ਪ੍ਰਬੰਧਾਂ ਦੀ ਵਿਆਖਿਆ ਨੇ ਜਨਮ ਲਿਆ।
ਇਨ੍ਹਾਂ ਵਿਸਥਾਰਾਂ ਵਿੱਚ ਰੁੱਝੀ ਹੋਈ ਸੋਚ ਨੂੰ ਕੌਪਰਨੀਕਸ, ਗੈਲਿਲੀਓ, ਕੈਪਲਰ ਅਤੇ ਨਿਊਟਨ ਦੀਆਂ ਲੱਭਤਾਂ ਨੇ ਆਪਣੇ ਬਾਰੇ ਸੋਚਣ ਦੀ ਸਲਾਹ ਦੇ ਦਿੱਤੀ। ਇਨ੍ਹਾਂ ਵਿੱਚੋਂ ਕੋਈ ਵੀ ਧਰਮ ਦਾ ਵਿਰੋਧੀ ਨਹੀਂ ਸੀ। ਕੋਪਰਨੀਕਸ 1473 ਈਸਵੀ ਵਿੱਚ ਪੋਲੈਂਡ ਵਿਖੇ ਪੈਦਾ ਹੋਇਆ ਸੀ। ਇਸ ਨੇ ਸਿਤਾਰਿਆਂ ਦੀ ਚਾਲ ਸੰਬੰਧੀ ਚਾਰ ਸੋ ਪੰਨੇ ਦਾ ਗ੍ਰੰਥ 1530 ਈ: ਵਿੱਚ ਸਮਾਪਤ ਕੀਤਾ। ਇਸ ਦੇ ਵਿਚਾਰ ਪ੍ਰਚਨਿਤ ਧਾਰਨਾਵਾਂ ਦੇ ਉਲਟ ਸਨ । ਇਹ ਸਮਝਦਾ ਸੀ ਕਿ ਸੂਰਜ ਕੇਂਦਰ ਵਿੱਚ ਹੈ ਅਤੇ ਧਰਤੀ ਉਸ ਦੇ ਦੁਆਲੇ ਘੁੰਮਦੀ ਹੈ। ਚੰਨ ਧਰਤੀ ਦੁਆਲੇ ਘੁੰਮਦਾ ਹੈ ਅਤੇ ਬੁੱਧ, ਸ਼ੁਕਰ ਆਦਿਕ ਗ੍ਰਹਿ ਵੀ ਸੂਰਜ ਦੀ ਪਰਕਰਮਾ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਨਿੱਘਾ ਸਵਾਗਤ ਨਹੀਂ ਸੀ ਕੀਤਾ ਗਿਆ ਤਾਂ ਵੀ ਪੋਪ ਵੱਲੋਂ ਇਨ੍ਹਾਂ ਨੂੰ ਛਾਪਣ ਦੀ ਮੰਜੂਰੀ ਦੇ ਦਿੱਤੀ ਗਈ। ਇਹ ਪੁਸਤਕ 1543 ਵਿੱਚ ਛਪੀ। ਇਸੇ ਸਾਲ ਕੋਪਰਨੀਕਸ ਦੀ ਮੌਤ ਹੋ ਗਈ।
ਕੋਪਰਨੀਕਸ ਦੁਆਰਾ ਆਧੁਨਿਕ ਤਾਰਾ ਵਿਗਿਆਨ ਦੀ ਰੱਖੀ ਹੋਈ ਨੀਂਹ ਉੱਤੇ ਅਗਲੀ ਉਸਾਰੀ ਦਾ ਕੰਮ ਗੈਲਿਲੀਓ ਨੇ ਕੀਤਾ। ਗੈਲਿਲੀਓ ਇਟਲੀ ਦੇ ਸ਼ਹਿਰ ਪੀਸਾ ਵਿੱਚ 1564 ਵਿੱਚ ਪੈਦਾ ਹੋਇਆ। ਇਸ ਨੂੰ ਦੂਰਬੀਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ, ਪਰ ਕੁਝ ਲੋਕ ਇਹ ਨਹੀਂ ਮੰਨਦੇ। ਉਨ੍ਹਾਂ ਅਨੁਸਾਰ ਹਾਲੈਂਡ ਦੇ ਲਿਪਰਸ਼ੀ ਨਾਮੇ ਆਦਮੀ ਨੇ ਦੂਰਬੀਨ ਦੀ ਕਾਢ ਕੱਢੀ ਸੀ। ਗੈਲਿਲੀਓ ਨੇ ਹਰਕਤ ਜਾਂ ਚਾਲ ਦੇ ਪਹਿਲੇ ਨੇਮ (First Law of Motion) ਦੀ ਵਿਆਖਿਆ ਕੀਤੀ ਤਾਂ ਝਗੜਾ ਖੜ੍ਹਾ ਹੋ ਗਿਆ। ਇਹ ਨੇਮ ਕਹਿੰਦਾ ਹੈ ਕਿ
ਕੋਈ ਵੀ ਹਰਕਤ ਕਰਦੀ ਚੀਜ਼ ਓਨਾ ਚਿਰ ਹਰਕਤ ਵਿੱਚ ਰਹੇਗੀ, ਜਿੰਨਾ ਚਿਰ ਕੋਈ ਰੁਕਾਵਟ ਉਸ ਨੂੰ ਰੋਕਣ ਲਈ ਨਾ ਆਵੇ। ਚੰਨ, ਸੂਰਜ, ਤਾਰੇ ਅਤੇ ਗ੍ਰਹਿ ਕਿਸੇ ਦੇ ਚਲਾਏ ਹੋਏ ਨਹੀਂ ਚੱਲਦੇ; ਸਗੋਂ ਚਾਲ ਇਨ੍ਹਾਂ ਦਾ ਅਸਲਾ ਹੈ। ਧਰਮ ਦੇ ਆਗੂਆਂ ਨੂੰ ਇਹ ਗੱਲ ਪਸੰਦ ਨਾ ਆਈ। ਉਨ੍ਹਾਂ ਅਨੁਸਾਰ ਰੱਬ ਦੇ ਹੁਕਮ ਨਾਲ ਹਰ ਹਰਕਤ ਹੋ ਰਹੀ ਸੀ। ਗੈਲਿਲੀਓ ਨੂੰ ਧਰਮ ਅਦਾਲਤ ਸਾਹਮਣੇ ਖੜਾ ਕਰ ਦਿੱਤਾ ਗਿਆ। ਰੋਮ ਦੀ ਅਦਾਲਤ ਸਾਹਮਣੇ ਇਸ ਨੂੰ ਮੁਆਫੀ ਮੰਗਣੀ ਪਈ ਅਤੇ ਅੱਠ ਸਾਲ ਨਜ਼ਰਬੰਦੀ ਦੀ ਸਜ਼ਾ ਵੀ ਮਿਲੀ। ਤਾਂ ਵੀ ਇਨ੍ਹਾਂ ਵਿਚਾਰਾਂ ਨੂੰ ਹੱਲਾਸ਼ੇਰੀ ਮਿਲੀ ਕਿ ਧਰਤੀ ਗੋਲ ਹੈ; ਸੂਰਜ ਦੁਆਲੇ ਘੁੰਮਦੀ ਹੈ ਅਤੇ ਪਦਾਰਥਕ ਵਸਤੂਆਂ ਦੇ ਆਪਣੇ ਅਟੱਲ ਨੇਮ ਹਨ। ਕੱਟੜ ਧਰਮੀ ਲੋਕ ਗੈਲਿਲੀਓ ਦੀ ਦੂਰਬੀਨ ਰਾਹੀਂ ਵੇਖਣ ਨੂੰ ਪਾਪ ਸਮਝਦੇ ਸਨ। ਉਹ ਕਹਿੰਦੇ ਸਨ ਕਿ ਇਹ ਸੈਤਾਨੀ ਚੀਜ਼ ਹੈ, ਜੇ ਉਹ ਕੁਝ ਵਿਖਾਉਂਦੀ ਹੈ, ਉਹ ਅਸਲ ਵਿੱਚ 'ਹੋ' ਨਹੀਂ।
ਗੈਲਿਲੀਓ ਦਾ ਹੀ ਸਮਕਾਲੀ ਸੀ ਜਰਮਨੀ ਦਾ ਕੈਪਲਰ, ਜਿਸ ਨੇ ਇਹ ਦੱਸਿਆ ਕਿ ਗ੍ਰਹਿਆਂ ਦੇ ਰਸਤੇ ਗੋਲ ਨਹੀਂ, ਸਗੋਂ ਅੰਡਾਕਾਰ ਹਨ। ਇਹ ਵਿਚਾਰ ਵਿਰੋਧਾਂ ਦੇ ਬਾਵਜੂਦ ਅੱਗੇ ਤੁਰਦੀ ਰਹੀ ਅਤੇ ਅੰਗਰੇਜ਼ ਵਿਗਿਆਨੀ ਨਿਊਟਨ ਦੀਆਂ ਲੱਭਤਾਂ ਰਾਹੀਂ ਪਰਪੱਕਤਾ ਨੂੰ ਪੁੱਜ ਗਈ। ਇਸ ਨੇ ਵਿਗਿਆਨੀਆਂ ਦੇ ਨਵੇਂ ਵਿਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਸੁਖਾਵਾਂ ਸੰਬੰਧ ਪੈਦਾ ਕਰਨ ਲਈ ਕਿਹਾ ਕਿ ਗ੍ਰਹਿ, ਉਪਗ੍ਰਹਿ ਆਪਸੀ ਖਿਚ ਧੂ ਦੇ ਨੇਮਾਂ ਵਿੱਚ ਬੱਝੇ ਕਿਸੇ ਬਾਹਰਲੀ ਸਹਾਇਤਾ ਤੋਂ ਬਿਨਾਂ ਆਪੋ ਆਪਣੇ ਰਸਤਿਆਂ ਉੱਤੇ ਤੁਰੇ ਰਹਿੰਦੇ ਹਨ। ਇਨ੍ਹਾਂ ਦੀ ਹਰਕਤ ਹੁਣ ਬੇਸ਼ਕ ਆਪਣੀ ਹੈ, ਇਸ ਨੂੰ ਜਨਮ ਦੇਣ ਵਾਲਾ ਜਾਂ ਮੁੱਢਲੀ ਹਰਕਤ ਪੈਦਾ ਕਰਨ ਵਾਲਾ ਪਰਮਾਤਮਾ ਹੈ। ਉਸ ਦੁਆਰਾ ਇੱਕ ਵੇਰ ਆਰੰਭੀ ਜਾਣ ਉੱਤੇ ਹੁਣ ਇਹ ਹਰਕਤ ਸਦਾ ਲਈ ਜਾਂ ਕਿਆਮਤ ਤਕ ਜਾਰੀ ਰਹੇਗੀ। ਆਖਿਆ ਜਾਂਦਾ ਹੈ ਕਿ ਯੌਰਪ ਦੇ ਲੋਕਾਂ ਨੇ ਜਿੰਨਾ ਆਦਰ ਨਿਊਟਨ ਨੂੰ ਦਿੱਤਾ ਹੈ, ਓਨਾ ਹੁਣ ਤਕ ਕਿਸੇ ਹੋਰ ਨੂੰ ਨਹੀਂ ਦਿੱਤਾ। ਨਿਊਟਨ 1642 ਵਿੱਚ ਜਨਮਿਆ ਸੀ। ਓਸੇ ਸਾਲ ਗੈਲਿਲੀਓ ਦੀ ਮੌਤ ਹੋਈ ਸੀ। ਨਿਊਟਨ 1727 ਤਕ ਜੀਵਿਤ ਰਿਹਾ।
ਨਿਊਟਨ ਦੇ ਜੀਵਨ-ਕਾਲ ਵਿੱਚ ਹੀ ਇੰਗਲੈਂਡ ਦੇ ਬਾਦਸ਼ਾਹ ਚਾਰਲਜ ਦੂਜੇ ਨੇ ਰਾਇਲ ਸੁਸਾਇਟੀ ਕਾਇਮ ਕਰ ਕੇ ਸਾਇੰਸ ਦੇ ਸਤਿਕਾਰ ਅਤੇ ਪ੍ਰਚਾਰ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ। ਏਹੋ ਸਮਾਂ ਸਨਅਤੀ ਇਨਕਲਾਬ ਦਾ ਸਮਾਂ ਵੀ ਸੀ। ਮਸ਼ੀਨੀ ਕ੍ਰਾਂਤੀ ਜੀਵਨ ਸਾਹਮਣੇ ਨਵੇਂ ਸੁਪਨੇ ਉਲੀਕ ਰਹੀ ਸੀ। ਲੋਕ ਇਹ ਵੇਖ ਰਹੇ ਸਨ ਕਿ ਸਾਇੰਸ ਅਤੇ ਸਨਅਤ ਦੀ ਸਹਾਇਤਾ ਨਾਲ ਜੀਵਨ ਲਈ ਸੁਖ ਸਾਮੱਗਰੀ ਪੈਦਾ ਕਰਨ ਵਿੱਚ ਸਹਾਇਤਾ ਮਿਲਦੀ ਸੀ। ਸਨਅਤ, ਸਾਇਸ ਅਤੇ ਵਾਪਾਰ ਦੇ ਸਹਾਰੇ ਪੱਛਮੀ ਯੌਰਪ ਦੇ ਦੇਸ਼ ਧਨ ਅਤੇ ਪ੍ਰਭੁਤਾ ਪ੍ਰਾਪਤ ਕਰਨ ਵਿੱਚ ਸਵਲ ਹੋ ਰਹੇ ਸਨ। ਇਨ੍ਹਾਂ ਨੂੰ ਜੀਵਨ ਦੀਆਂ ਸੰਚਾਲਕ ਸ਼ਕਤੀਆਂ ਮੰਨਣਾ ਸੁਭਾਵਿਕ ਸੀ।
ਰਿਨੇਸਾਂਸ ਨਵੇਂ ਵਿਚਾਰਾਂ ਨੂੰ ਅਪਣਾਉਣ ਦੀ ਸਾਲਾਹ ਦੇ ਚੁੱਕੀ ਸੀ। ਰੈਫਰਮੇਸ਼ਨ ਨੇ ਪੇਪ ਦੀ ਤਾਕਤ ਘੱਟ ਕਰ ਦਿੱਤੀ ਸੀ ਅਤੇ ਨਵਾਂ ਧਰਮ ਪ੍ਰੋਟੈਸਟੈਂਟਿਜ਼ਮ, ਰਾਸ਼ਟਰਵਾਦੀ ਭਾਵਨਾ ਦੀ ਉਪਜ ਹੋਣ ਕਰਕੇ ਕੌਮੀ ਸਿਆਸਤ ਦਾ ਹਿੱਸਾ ਬਣ ਗਿਆ ਸੀ। ਇਸ ਲਈ ਇਹ ਵੀ ਬਹੁਤੀ ਦੇਰ ਤਕ ਸਾਇੰਸ ਦਾ ਵਿਰੋਧ ਨਾ ਕਰ ਸਕਿਆ। ਪੱਛਮੀ ਯੌਰਪ ਵਿਗਿਆਨਕ ਸੋਚ ਦਾ ਧਾਰਨੀ ਹੋ ਗਿਆ। ਇਸ ਸਮੇਂ ਸਾਰੇ ਯੂਰਪ ਵਿੱਚ ਸਾਇੰਸ ਦਾ ਵਿਰੋਧ ਅਲੋਪ ਹੋ ਚੁੱਕਾ ਹੈ। ਇਸ ਦਾ ਵਿਰੋਧ
ਤਾਂ ਹੁਣ ਧਰਤੀ ਦੇ ਕਿਸੇ ਹਿੱਸੇ ਉੱਤੇ ਵੀ ਨਹੀਂ ਕੀਤਾ ਜਾਂਦਾ। ਹਾਂ, ਭਾਰਤ ਵਰਗੇ ਦੇਸ਼ਾਂ ਵਿੱਚ ਇਸ ਨੂੰ ਅਧਿਆਤਮਵਾਦ ਨਾਲੋਂ ਜ਼ਰਾ ਕੁ ਨੀਵਾਂ ਦਰਜਾ ਦਿੱਤਾ ਜਾਂਦਾ ਹੈ। ਇਹ ਸਾਡੀ ਸੋਚ ਨੂੰ ਲੱਗਾ ਹੋਇਆ ਪੁਰਾਣਾ ਰੋਗ ਹੈ, ਅਸੀਂ ਸੰਸਾਰਕ ਪ੍ਰਾਪਤੀਆਂ ਲਈ ਹਰ ਪ੍ਰਕਾਰ ਦੀ ਨੈਤਿਕਤਾ ਨੂੰ ਤਿਲਾਂਜਲੀ ਦੇਣ ਲਈ ਤਿਆਰ ਰਹਿੰਦੇ ਹੋਏ ਮੂੰਹੋਂ ਆਖੀ ਜਾਂਦੇ ਹਾਂ, "ਇਹ ਐਵੇਂ ਪਰਛਾਵਿਆਂ ਪਿੱਛੇ ਭੱਜਣ ਵਾਲੀ ਗੱਲ ਹੈ।' ਆਪਣੇ ਰੱਬ ਅਤੇ ਗੁਰੂ-ਪੀਰ ਤੋਂ ਸੱਚੇ ਹੋਣ ਲਈ ਪਰਮਾਰਥ ਦਾ ਗਲ ਪਿਆ ਢੋਲ ਵਜਾਉਂਦੇ ਹੋਏ ਅਸੀਂ ਇਸ ਕੰਮ ਨੂੰ ਜੀਵਨ ਦਾ ਇੱਕੋ ਇੱਕ ਮਨੋਰਥ ਵੀ ਆਖਦੇ ਹਾਂ। ਆਪਣੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਦੇ ਉਲਟੇ ਸਿੱਧੇ ਅਰਥ ਕਰ ਕੇ ਅਸੀਂ ਇਹ ਕਹਿਣ ਦਾ ਜਤਨ ਕਰਦੇ ਹਾਂ ਕਿ ਸਾਡਾ ਧਰਮ ਵਿਗਿਆਨਕ ਹੈ, ਇਸ ਲਈ ਸ੍ਰੇਸ਼ਟ ਹੈ। ਭਾਵ ਇਹ ਕਿ ਅਸੀਂ ਵਿਗਿਆਨ ਨੂੰ ਧਰਮ ਦੀ ਸ੍ਰੇਸ਼ਟਤਾ ਦਾ ਆਧਾਰ ਮੰਨਦੇ ਹਾਂ ਅਤੇ ਇਉਂ ਮੰਨਦੇ ਹੋਏ ਧਰਮ ਨੂੰ ਵਿਗਿਆਨ ਨਾਲੋਂ ਵਧੀਆ ਆਖਦੇ ਹਾਂ। ਸਾਡੀ ਸੋਚ ਵਿੱਚ ਜ਼ਰੂਰ ਕੋਈ ਘਾਟ ਹੈ। ਵਿਗਿਆਨ ਅਤੇ ਸਨਅਤ ਦੇ ਦਿੱਤੇ ਹੋਏ ਸੁਖ ਮਾਣਦੇ ਹੋਏ ਅਸੀਂ ਵਿਗਿਆਨ ਦੇ ਵਿਰੁੱਧ, ਅਧਿਆਤਮਵਾਦ ਦੇ ਹੱਕ ਵਿੱਚ ਗਵਾਹੀ ਦਿੰਦੇ ਹਾਂ; ਖਾਂਦੇ ਹਾਂ ਰਾਮ ਜੀ ਦੇ ਮੰਦਿਰੋਂ ਅਤੇ ਪਹਿਰਾ ਦਿੰਦੇ ਹਾਂ ਭੌਂਦੂ ਸ਼ਾਹ ਦੇ ਤਕੀਏ।
ਸਾਇੰਸ ਅਤੇ ਸੋਚ-2
ਰਿਨੇਸਾਂਸ, ਰੈਫ਼ਰਮੇਸ਼ਨ ਅਤੇ ਮਸ਼ੀਨੀ ਕ੍ਰਾਂਤੀ ਦੀ ਸਫਲਤਾ ਨੇ ਪੱਛਮੀ ਯੌਰਪ ਦੀ ਸੋਚ ਨੂੰ ਨਵੀਆਂ ਸੇਧਾਂ ਦਿੱਤੀਆਂ। ਸਿਆਣੇ ਲੋਕਾਂ ਨੇ ਧਰਮ ਦੇ ਦਬਦਬੇ ਤੋਂ ਸੁਤੰਤਰ ਹੋ ਕੇ ਸੋਚਣਾ ਆਰੰਭ ਕੀਤਾ। ਇਸ ਰੁਚੀ ਦੇ ਅਧੀਨ ਇਹ ਰਵੱਈਆ ਅਪਣਾਇਆ ਜਾਣ ਲੱਗ ਪਿਆ ਕਿ ਗੱਲ ਨੂੰ ਓਨਾ ਚਿਰ ਠੀਕ ਨਾ ਸਮਝਿਆ ਜਾਵੇ, ਜਿੰਨਾ ਚਿਰ ਉਸ ਦੇ ਠੀਕ ਹੋਣ ਦੇ ਸੰਸਾਰਕ ਸਬੂਤ ਸਾਡੇ ਸਾਹਮਣੇ ਨਾ ਹੋਣ। ਕਿਸੇ ਦੀ ਆਖੀ ਹੋਈ ਗੱਲ ਨੂੰ ਉਸ ਦੀ ਸ਼ਖ਼ਸੀਅਤ ਦੇ ਪ੍ਰਭਾਵ ਕਾਰਨ ਨਾ ਮੰਨਿਆ ਜਾਵੇ, ਸਗੋਂ ਇਹ ਵੇਖਿਆ ਜਾਵੇ ਕਿ ਉਹ ਗੱਲ ਜੀਵਨ ਦੇ ਗੰਭੀਰ ਨਿਰੀਖਣ ਵਿੱਚੋਂ ਉਪਜੀ ਹੋਈ ਹੋਣ ਦੇ ਨਾਲ ਨਾਲ ਸਾਡੇ ਤਰਕ ਦੀ ਕਸੌਟੀ ਉੱਤੇ ਵੀ ਪੂਰੀ ਉਤਰਦੀ ਹੈ ਜਾਂ ਨਹੀਂ।
ਨਿਰੀਖਣ ਨੂੰ ਕਿਸੇ ਵਿਚਾਰ ਦੀ ਸੱਚਾਈ ਦਾ ਆਧਾਰ ਮੰਨਿਆ ਜਾਣ ਕਾਰਣ ਪਦਾਰਥਕ ਜੀਵਨ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਮੰਨਿਆ ਜਾਣ ਲੱਗ ਪਿਆ ਅਤੇ ਇਹ ਕਿਹਾ ਜਾਣ ਲੱਗ ਪਿਆ ਕਿ ਪੰਜ ਤੱਤਾਂ ਤੋਂ ਉਪਜਿਆ ਹੋਇਆ ਇਹ ਸੰਸਾਰ ਆਪਣੀ ਸੁਤੰਤਰ ਹੋਂਦ ਰੱਖਦਾ ਹੈ ਅਤੇ ਇਸ ਵਿੱਚ ਹੋਣ ਵਾਲੀਆਂ ਸਾਰੀਆਂ ਤਬਦੀਲੀਆਂ ਭੌਤਿਕ ਨੇਮਾਂ ਅਨੁਸਾਰ ਹੁੰਦੀਆਂ ਹਨ। ਭੌਤਿਕ ਨੇਮਾਂ ਅਨੁਸਾਰ ਵਿਕਸਦਾ ਅਤੇ ਬਦਲਦਾ ਹੋਣ ਕਰਕੇ ਇਹ ਕਿਸੇ ਮਨੋਰਥ ਨਾਲ ਨਹੀਂ, ਸਗੋਂ ਪਦਾਰਥ ਵਿਚਲੀ ਰਸਾਇਣਿਕ ਕਿਰਿਆ ਜਾਂ ਸਮਾਜਿਕ ਸੰਬੰਧਾਂ ਦੀ ਤਾਬਿਆਦਾਰੀ ਕਰਦਾ ਹੈ। ਡਕਾਰਟੀ ਵਰਗੇ ਫ੍ਰਾਂਸੀਸੀ ਵਿਚਾਰਵਾਨ ਤਾਂ ਇਹ ਵੀ ਕਹਿਣ ਲੱਗ ਪਏ ਕਿ ਨਿਰੀ ਜੜ ਪਰਕਿਰਤੀ ਹੀ ਨਹੀਂ, ਸਗੋਂ ਚੇਤਨ ਜੀਵ ਵੀ ਭੌਤਿਕ ਨੇਮਾਂ ਅਨੁਸਾਰ ਵਰਤਦੇ ਵਿਚਰਦੇ ਹਨ।
ਇਨ੍ਹਾਂ ਦਾਅਵਿਆਂ ਦਾ ਨਤੀਜਾ ਇਹ ਹੋਇਆ ਕਿ ਪੱਛਮ ਵਿੱਚ ਸੋਚ ਦੇ ਖੇਤਰ ਵਿੱਚ ਧਰਮ, ਇਲਹਾਮ ਅਤੇ ਅੰਤਰ-ਦ੍ਰਿਸ਼ਟੀ ਦਾ ਏਕਾਧਿਕਾਰ ਖ਼ਤਮ ਹੋ ਗਿਆ। ਸੋਚ ਦੇ ਦੋ ਦਾਅਵੇਦਾਰ ਹੋ ਗਏ; ਸੋਚ ਦੇ ਦੋ ਪ੍ਰਕਾਰ ਹੋ ਗਏ। ਅਧਿਕਾਰ ਦੇ ਆਧਾਰ ਉੱਤੇ ਹੁਕਮ ਦੇ ਰੂਪ ਵਿੱਚ ਦਿੱਤੀ ਗਈ ਸੋਚ ਨੂੰ ਵਿਸ਼ਵਾਸ ਦਾ ਵਿਸ਼ਾ ਮੰਨ ਲਿਆ ਗਿਆ ਅਤੇ ਇੰਦ੍ਰੀ-ਅਨੁਭਵ ਵਿਗਿਆਨਕ ਪ੍ਰਯੋਗ ਜਾਂ ਨਿਰੀਖਣ ਦੇ ਆਧਾਰ ਉੱਤੇ ਸੰਭਾਵਨਾ ਅਤੇ ਨਿੱਜੀ ਰਾਏ ਦੇ ਰੂਪ ਵਿੱਚ ਦਿੱਤੀ ਗਈ ਵਿਚਾਰ ਨੂੰ ਤਰਕ ਜਾਂ ਸੰਸਾਰਕ ਬੁੱਧੀ ਦਾ ਵਿਸ਼ਾ ਮੰਨ ਲਿਆ ਗਿਆ। ਦੋਹਾਂ ਵਿਚਾਰਾਂ ਨੇ ਇੱਕ ਦੂਜੀ ਦਾ ਵਿਰੋਧ ਬੰਦ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਉਪਯੋਗਿਤਾ ਜਾਂ ਲਾਭਦਾਇਕਤਾ ਨੂੰ ਵਿਚਾਰਾਂ ਅਤੇ ਸਿੱਧਾਂਤਾਂ ਵਿਚਲੇ ਸੱਚ ਦਾ ਆਧਾਰ ਮੰਨਿਆ ਜਾਣ ਲੱਗ ਪਿਆ। ਵਿਗਿਆਨਕ ਵਿਚਾਰ ਦੇ ਵਿਸਥਾਰ ਨੇ ਹੌਲੀ ਹੌਲੀ ਪੱਛਮੀ ਯੌਰਪ ਦੇ ਜਨ-ਜੀਵਨ ਅਤੇ ਜਨ-ਜੀਵਨ ਦੀ ਸੋਚ ਵਿੱਚੋਂ ਧਰਮ ਦੇ ਵਿਸ਼ਵਾਸਾਂ, ਸਿਧਾਂਤਾਂ ਅਤੇ ਕਰਮ-ਕਾਂਡਾਂ ਦੀ ਉਪਯੋਗਿਤਾ ਅਤੇ ਲਾਭਦਾਇਕਤਾ ਦਾ ਵਿਸ਼ਵਾਸ ਘਟਾਉਣਾ ਸ਼ੁਰੂ ਕਰ ਦਿੱਤਾ
ਅਤੇ ਉਨ੍ਹਾਂ ਦੋਸ਼ਾਂ ਦੇ ਜਨ-ਸਾਧਾਰਣ ਨੂੰ ਆਪਣੀਆਂ ਇਹ ਰੀਝਾਂ ਪੂਰੀਆਂ ਹੋਣ ਦੇ ਪਰਲੋਕੀ ਸੁਪਨੇ ਵੇਖਣੇ ਪੈਂਦੇ ਹਨ। ਉਥੇ ਅਜੇ ਵੀ ਧਰਮਾਂ ਦੇ ਸਿਧਾਂਤਾਂ, ਕਰਮ-ਕਾਂਡਾਂ ਅਤੇ ਤਰਕਸ਼ੂਨ ਵਿਸ਼ਵਾਸਾਂ ਵਿੱਚ ਲਾਭਦਾਇਕਤਾ, ਉਪਯੋਗਿਤਾ ਅਤੇ ਸਾਰਥਕਤਾ ਦਾ ਅਨੁਭਵ ਕੀਤਾ ਜਾਂਦਾ ਹੈ।
ਧਰਮ ਦੇ ਦਬਦਬੇ ਵਿੱਚੋਂ ਨਿਕਲਦਿਆਂ ਹੀ ਸਾਇੰਸ ਨੇ ਉੱਨਤੀ ਦੀ ਦਿਸ਼ਾ ਵਿੱਚ ਲੰਮੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਧਰਮ ਅਤੇ ਵਿਗਿਆਨ ਦਾ ਵਿਰੋਧ ਖਲ (ਐਸਟ੍ਰਾਨੋਮੀ) ਤੋਂ ਆਰੰਭ ਹੋਇਆ ਸੀ । ਖਗੋਲ ਦੇ ਖੇਤਰ ਵਿੱਚ ਹੁਣ ਖੁੱਲ੍ਹੀਆਂ ਉਡਾਰੀਆਂ ਲੱਗਣ ਲੱਗ ਪਈਆਂ। ਵੱਡੀਆਂ ਵੱਡੀਆਂ ਦੂਰਬੀਨਾਂ ਬਣ ਗਈਆਂ, ਜਿਨ੍ਹਾਂ ਦੀ ਸਹਾਇਤਾ ਨਾਲ ਸਾਇੰਸ ਨੇ ਅਨੰਤ ਪੁਲਾੜ ਵਿੱਚ ਅਨੇਕਾਂ ਸੂਰਜਾਂ ਅਤੇ ਸੂਰਜੀ ਪਰਿਵਾਰਾਂ ਅਤੇ ਅਕਾਸ਼ ਗੰਗਾ ਦਾ ਪਤਾ ਲਾ ਲਿਆ। ਵੱਡੇ ਵੱਡੇ ਪੁਲਾੜੀ ਫ਼ਾਸਲੇ ਨਾਪਣ ਦੇ ਯੋਗ ਹੋਣ ਉੱਤੇ ਵੀ ਆਦਮੀ ਨੂੰ ਅਸਮਾਨਾਂ ਵਿੱਚ ਨਰਕ ਸੁਰਗ ਦੀ ਕੋਈ ਟੋਹ ਨਾ ਮਿਲੀ। ਜੇ ਨਰਕ ਸੁਰਗ ਦੀ ਹੋਂਦ ਨਹੀਂ ਹੈ ਤਾਂ ਜੀਵਨ ਦਾ ਕੋਈ ਮਨੋਰਥ ਵੀ ਨਹੀਂ। ਜੀਵਨ ਦੇ ਮਨੋਰਥ ਦੀ ਗੱਲ ਕੇਵਲ ਧਰਮ ਨੇ ਹੀ ਨਹੀਂ ਕੀਤੀ ਸੀ, ਸਗੋਂ ਈਸਾਈਅਤ ਤੋਂ ਪਹਿਲਾਂ ਅਰਸਤੂ ਰਾਹੀਂ ਇਹ ਗੱਲ ਫ਼ਿਲਾਸਫ਼ੀ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਉਸ ਨੇ ਆਪਣੇ ਉਸਤਾਦ ਪਲੇਟੋ ਦੇ ਆਦਰਸ਼ਵਾਦ ਨੂੰ ਅੱਗੇ ਤੋਰਦਿਆਂ ਹੋਇਆਂ ਇਹ ਆਖਿਆ ਸੀ ਕਿ ਸੰਸਾਰ ਦੀ ਹਰ ਸ਼ੈਅ ਚਾਰ ਕਾਰਣਾਂ ਦੇ ਸਹਾਰੇ ਹੋਂਦ ਵਿੱਚ ਆਉਂਦੀ ਹੈ। ਇਹ ਚਾਰ ਕਾਰਣ ਹਨ-(1) ਭੌਤਿਕ ਕਾਰਣ; (2) ਨਿਮਿੱਤ ਕਾਰਣ: (3) ਸਰੂਪ ਕਾਰਣ; ਅਤੇ (4) ਪ੍ਰਯੋਜਨ ਕਾਰਣ। ਅਰਸਤੂ ਅਨੁਸਾਰ ਕਿਸੇ ਚੀਜ਼ ਦੇ ਬਣਨ ਲਈ ਪਹਿਲੋਂ ਸਾਮਾਨ ਜਾਂ ਪਦਾਰਥ ਦੀ ਲੋੜ ਹੈ। ਜਿਵੇਂ ਭਾਂਡਾ ਬਣਾਉਣ ਲਈ ਮਿੱਟੀ ਦੀ ਉਸ ਤੋਂ ਪਿੱਛੋਂ ਉਸ ਮਿੱਟੀ ਨੂੰ ਭਾਂਡੇ ਦਾ ਰੂਪ ਦੇਣ ਲਈ ਘੁਮਾਰ ਦੀ ਲੋੜ ਹੈ; ਤੀਜੇ ਨੰਬਰ ਉੱਤੇ ਭਾਂਡੇ ਦਾ ਰੂਪ ਨਿਸ਼ਚਿਤ ਕਰਨ ਦੀ ਲੋੜ ਹੈ ਅਤੇ ਚੌਥੇ ਨੰਬਰ ਉੱਤੇ ਉਸ ਮਨੋਰਥ ਜਾਂ ਪ੍ਰਯੋਜਨ ਦੀ ਲੋੜ ਹੈ, ਜਿਸ ਦੀ ਪੂਰਤੀ ਲਈ ਭਾਂਡਾ ਬਣਾਇਆ ਜਾ ਰਿਹਾ ਹੈ, ਜਿਵੇਂ ਪਿਆਲਾ ਪਾਣੀ ਪੀਣ ਲਈ ਬਣਾਇਆ ਜਾਂਦਾ ਹੈ।
ਅੰਤਮ ਕਾਰਣ ਵਿੱਚ ਮਨੋਰਥ ਦਾ ਸਮਾਵੇਸ਼ ਹੈ। ਸੰਸਾਰ ਦੀ ਹਰ ਚੀਜ਼ ਪਿੱਛੇ ਕੋਈ ਮਨੋਰਥ ਹੈ। ਇਸ ਟਿਕਾਣੇ ਉੱਤੇ ਪੁੱਜ ਕੇ ਸਾਇੰਸ ਦਾ ਫਿਲਾਸਫੀ ਨਾਲ ਵਿਰੋਧ ਹੋ ਗਿਆ। ਸਾਇੰਸ ਨੂੰ ਪਦਾਰਥ ਦੀ ਹਰ ਕਿਰਿਆ ਮਨੋਰਥ ਰਹਿਤ ਜਾਪਦੀ ਸੀ। ਉਸ ਨੂੰ ਰਸਾਇਣਿਕ ਪਦਾਰਥਾਂ ਵਿਚਲੀ ਕਿਰਿਆ ਅਤੇ ਪ੍ਰਤੀਕਿਰਿਆ ਕਿਸੇ ਮਨੋਰਥ ਅਧੀਨ ਹੁੰਦੀ ਨਹੀਂ ਸੀ ਲੱਗਦੀ, ਨਾ ਹੀ ਅਣੂੰਆਂ ਪਰਮਾਣੂਆਂ ਦੀ ਹਰਕਤ ਪਿੱਛੇ ਕੋਈ ਮਨੋਰਥ ਦਿਸਦਾ ਸੀ। ਇਸ ਗੱਲ ਦਾ ਨਿਰਾ ਫ਼ਿਲਾਸਫ਼ੀ ਨਾਲ ਹੀ ਨਹੀਂ, ਸਗੋਂ ਸਾਧਾਰਣ ਸੂਝ (Common sense) ਨਾਲ ਵੀ ਵਿਰੋਧ ਸੀ। ਸਾਧਾਰਣ ਸੂਝਵਾਨ ਆਦਮੀ ਜਾਣਦਾ ਹੈ ਕਿ ਉਸ ਦਾ ਹਰ ਕੰਮ ਕਿਸੇ ਜਾਣੇ-ਬੁੱਝੇ ਨਿਸ਼ਚਿਤ ਮਨੋਰਥ ਨਾਲ ਕੀਤਾ ਜਾ ਰਿਹਾ ਹੈ।
ਉੱਨੀਵੀਂ ਸਦੀ ਵਿੱਚ ਚਾਰਲਜ਼ ਡਾਰਵਿਨ ਦੀ ਖੋਜ ਨੇ ਇਹ ਦੱਸਣ ਦਾ ਜਤਨ ਕੀਤਾ ਕਿ ਸ੍ਵੈ-ਰੱਖਿਆ ਦਾ ਸੰਘਰਸ਼ ਹਰ ਚੇਤਨ ਜੀਵ ਦੀ ਪਰਵਿਰਤੀ ਵਿੱਚ ਹੈ ਅਤੇ ਯੋਗਤਮ ਦੀ ਜਿੱਤ ਦਾ ਨੇਮ ਸਮੁੱਚੇ ਸੰਘਰਸ਼ ਵਿੱਚ ਸਮਾਇਆ ਹੋਇਆ ਹੈ । ਸ੍ਵੈ-ਰੱਖਿਆ ਦੇ ਯੋਗ ਹੋਣ ਲਈ ਜੀਵਾਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਹੋਇਆ ਹੈ, ਸਦਾ ਹੁੰਦਾ ਰਹਿੰਦਾ ਹੈ। ਇਸੇ ਵਿਕਾਸ ਨੇ ਛੋਟੇ ਛੋਟੇ ਜੀਵ-ਜੰਤੂਆਂ ਤੋਂ ਮਨੁੱਖ ਦਾ ਨਿਰਮਾਣ ਕੀਤਾ ਹੈ। ਡਾਰਵਿਨ ਦੀਆਂ ਬੁਨਿਆਦੀ ਗੱਲਾਂ ਨਾਲ ਸਾਰੇ ਸਾਇੰਸਦਾਨ ਅਤੇ ਫ਼ਿਲਾਸਫ਼ਰ ਸਹਿਮਤ ਹਨ, ਪਰੰਤੂ ਫ਼ਿਲਾਸਫ਼ਰਾਂ ਦੇ ਦੋ ਧੜੇ ਹਨ। ਇੱਕ ਧੜਾ ਮਨੋਰਥ ਦੀ ਹੋਂਦ ਮੰਨਦਾ ਹੈ ਅਤੇ ਦੂਜਾ ਇਨਕਾਰੀ ਹੈ।
ਮੈਂ ਸਮਝਦਾ ਹਾਂ ਕਿ ਜਿਥੇ ਚੇਤਨਾ ਹੈ, ਉਥੇ ਮਨੋਰਥ ਹੈ। ਆਪਣੇ ਮੁੱਢਲੇ ਰੂਪ ਵਿੱਚ ਚੇਤਨਾ ਦਾ ਮਨੋਰਥ ਸ੍ਵੈ-ਰੱਖਿਆ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਕਾਰਣ ਜਿਵੇਂ ਜਿਵੇਂ ਜੀਵਾਂ ਦੇ ਰੂਪ ਸਰੂਪ ਅਤੇ ਉਨ੍ਹਾਂ ਦੀ ਚੇਤਨਾ ਵਿੱਚ ਵਿਕਾਸ ਹੁੰਦਾ ਗਿਆ ਹੈ, ਤਿਵੇਂ ਤਿਵੇਂ ਮਨੋਰਥ ਵੀ ਵਿਕਸਦਾ ਗਿਆ ਹੈ। ਨੀਵੀਂ ਸ਼੍ਰੇਣੀ ਦੇ ਪਸ਼ੂਆਂ ਵਿੱਚ ਸ੍ਵੈ-ਰੱਖਿਆ ਦਾ ਭਾਵ ਕੇਵਲ ਆਪਣੀ ਰੱਖਿਆ ਹੈ, ਜਦ ਕਿ ਉਚੇਰੀ ਸ਼੍ਰੇਣੀ ਦੇ ਪਸ਼ੂ ਆਪਣੇ ਬੱਚਿਆਂ ਦੀ ਰੱਖਿਆ ਨੂੰ ਵੀ ਸ੍ਵੈ-ਰੱਖਿਆ ਦਾ ਦਰਜਾ ਦਿੰਦੇ ਹਨ। ਮਨੁੱਖ ਵਿੱਚ ਇਸ ਸ਼ਬਦ ਦੇ ਅਰਥਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਮਨੁੱਖ ਦਾ 'ਸ੍ਵੈ' ਨਿਰੋਲ ਸਰੀਰਕ ਨਹੀਂ, ਮਾਨਸਿਕ ਵੀ ਹੈ-ਬੌਧਿਕ ਅਤੇ ਭਾਵੁਕ ਵੀ ਹੈ। ਉਸ ਦੀ ਸ੍ਵੈ-ਰੱਖਿਆ ਵਿੱਚ ਆਪਣੇ ਸੁਪਨਿਆਂ, ਆਪਣੀਆਂ ਪ੍ਰਾਪਤੀਆਂ, ਆਪਣੇ ਸੰਬੰਧਾਂ, ਆਪਣੇ ਸੁਖਾਂ, ਆਪਣੀਆਂ ਖੁਸ਼ੀਆਂ ਅਤੇ ਆਪਣੇ ਜੀਵਨ ਦੀਆਂ ਸੁੰਦਰਤਾਵਾਂ ਦੀ ਰੱਖਿਆ ਵੀ ਸ਼ਾਮਿਲ ਹੈ। ਸੰਸਕ੍ਰਿਤੀਆਂ ਦੀ ਰੱਖਿਆ ਵੀ ਉਸ ਲਈ ਸ੍ਵੈ-ਰੱਖਿਆ ਹੈ।
ਇਹ ਮਨੋਰਥ ਰੱਬੀ ਨਹੀਂ, ਮਨੁੱਖੀ ਹਨ। ਸਾਇੰਸ ਨੇ ਰੱਬੀ ਮਨੋਰਥਾਂ ਨੂੰ ਤਮਤੋਂ ਲਾਹ ਕੇ ਮਨੁੱਖੀ ਮਨੋਰਥਾਂ ਨੂੰ ਸਿੰਘਾਸਨ ਉੱਤੇ ਬਿਠਾਉਣ ਦੀ ਕਰਾਮਾਤ ਕੀਤੀ ਹੈ। ਇਨ੍ਹਾਂ ਦੁਨਿਆਵੀ ਮਨੋਰਥਾਂ ਨੂੰ ਮਾਨਤਾ ਦੇਣ ਨਾਲ ਸਾਇੰਸ ਅਤੇ ਫਲਸਫ਼ੇ ਦੀ ਮਿੱਤਰਤਾ ਵੀ ਬਣਦੀ ਹੈ ਅਤੇ ਸਾਇੰਸ ਦੀ ਵਧਦੀ ਹੋਈ ਸ਼ਕਤੀ ਉੱਤੇ ਕੁਝ ਜ਼ਿੰਮੇਦਾਰੀ ਵੀ ਸੁੱਟੀ ਜਾ ਸਕਦੀ ਹੈ। ਸਾਇੰਸ ਨੂੰ ਨੈਤਿਕਤਾ ਦੇ ਨੇਮਾਂ ਤੋਂ ਪਰੋ ਦੀ ਚੀਜ਼ ਮੰਨਿਆ ਬਹੁਤ ਨੁਕਸਾਨ ਹੋ ਸਕਦਾ ਹੈ। ਸਾਇੰਸ ਜਿਥੇ ਨਿਰਮਾਣ ਦੇ ਕੰਮਾਂ ਵਿੱਚ ਸਹਾਈ ਹੁੰਦੀ ਹੈ, ਉਥੇ ਵਿਨਾਸ਼ ਦੇ ਸਾਧਨ ਵੀ ਉਪਜਾਉਂਦੀ ਹੈ। ਇਸ ਦੇ ਵਿਨਾਸ਼ਕਾਰੀ ਕਾਰਨਾਮਿਆਂ ਦੇ ਸੋਹਿਲੇ ਉਸੇ ਸ਼ਰਧਾ ਨਾਲ ਗਾਏ ਜਾਂਦੇ ਹਨ, ਜਿਸ ਨਾਲ ਵਿਸ਼ਨੂੰ ਦੀ ਵਿਨਾਸ਼ਕਾਰੀ ਸ਼ਕਤੀ ਸਾਹਮਣੇ ਸਿਰ ਝੁਕਾਇਆ ਜਾਂਦਾ ਹੈ । ਯੁੱਧ ਅਤੇ ਸਾਇੰਸ ਦਾ ਸੰਬੰਧ ਯੂਨਾਨੀ ਸਾਇੰਸਦਾਨ ਅਰਬਮੀਦਸ (ਆਰਕੀਮੀਡੀਜ਼) ਰਾਹੀਂ ਹੋਇਆ ਸੀ। ਜਦੋਂ 212 ਪੂ:ਈ: ਵਿੱਚ ਰੋਮਨਾਂ ਨੇ ਸਿਸਲੀ ਦੇ ਨਗਰਰਾਜ ਸਿਰਾਕੂਜ਼ ਉੱਤੇ ਹੱਲਾ ਕੀਤਾ ਸੀ। ਆਪਣੇ ਦੇਸ਼ ਦੀ ਰੱਖਿਆ ਹਿੱਤ ਅਰਸ਼ਮੀਦਸ ਨੇ ਆਪਣੀ ਅਕਲ ਦਾ ਪੂਰਾ ਜ਼ੋਰ ਲਾਇਆ, ਪਰ ਜਿੱਤ ਰੋਮਨਾਂ ਦੀ ਹੋਈ । ਬਾਰੂਦ ਦੀ ਸਹਾਇਤਾ ਨਾਲ ਸਾਇੰਸ ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰਨ ਦੇ ਯੋਗ ਹੋ ਗਈ। ਆਧੁਨਿਕ ਯੁਗ ਵਿੱਚ ਵੱਡੀ ਤੋਂ ਵੱਡੀ ਬਹਾਦਰੀ ਸਾਇੰਸ ਦਾ ਮੁਕਾਬਲਾ ਨਹੀਂ ਕਰ ਸਕਦੀ। ਇਹ ਵੱਖਰੀ ਗੱਲ ਹੈ (ਅਤੇ ਚੰਗੀ ਗੱਲ ਹੈ ਕਿ ਸਾਇੰਸ ਦੀ ਸ਼ਕਤੀ ਦੀ ਵਰਤੋਂ ਉੱਤੇ ਕੁਝ ਮਨੁੱਖੀ ਪਾਬੰਦੀਆਂ ਹਨ, ਜਿਨ੍ਹਾਂ ਨੂੰ ਵਧਾਇਆ ਜਾਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ।
ਰੱਬੀ ਆਦਰਸ਼ਾਂ ਨੂੰ ਤਖ਼ਤੋਂ ਲਾਹ ਕੇ ਸਾਇੰਸ ਨੇ ਮਨੁੱਖੀ ਸੋਚ ਨੂੰ ਜਮਹੂਰੀ ਜਾਂ ਪ੍ਰਜਾਤਾਂਤ੍ਰਿਕ ਬਣਨ ਲਈ ਪ੍ਰੇਰਿਆ ਹੈ। ਰੱਬੀ ਆਦਰਸ਼ ਕਲਾਧਾਰੀ ਦੀ ਪੂਜਾ ਦੇ ਪ੍ਰੇਰਕ ਹਨ। ਉੱਨਤ ਦੇਸ਼ਾਂ ਦਾ ਜਨ-ਸਾਧਾਰਣ ਕਲਾਧਾਰੀ ਦੀ ਪੂਜਾ ਦਾ ਵਿਸ਼ਵਾਸੀ ਨਹੀਂ। ਜਿਹੜੇ ਭਾਰਤੀ ਭਗਵਾਨ ਪੱਛਮੀ ਯੌਰਪ ਅਤੇ ਅਮਰੀਕਾ ਵਿੱਚ ਪੂਜਾ ਕਰਵਾਉਂਦੇ ਵੇਖੇ ਜਾਂਦੇ ਹਨ, ਉਨ੍ਹਾਂ ਨੂੰ ਮੇਰੇ ਇਸ ਕਥਨ ਦੇ ਖੰਡਨ ਲਈ ਦਲੀਲ ਵਜੋਂ ਵਰਤਿਆ ਜਾਣਾ ਠੀਕ ਨਹੀਂ। ਮੈਂ ਜਨ-ਸਾਧਾਰਣ ਦੀ ਗੱਲ ਕਰ ਰਿਹਾ ਹਾਂ। ਇਨ੍ਹਾਂ ਭਗਵਾਨਾਂ ਦੀ ਪੂਜਾ ਕਰਨ ਵਾਲੇ ਜਨ, ਬਿਲਕੁਲ ਸਾਧਾਰਣ ਨਹੀਂ ਹਨ। ਇਹ ਮਾਨਸਿਕ ਰੋਗੀ ਹਨ ਅਸਾਧਾਰਣ ਹਨ। ਦੁਨੀਆਂ ਦਾ ਕੋਈ ਵੀ ਸਮਾਜ ਅਜੇ ਏਨਾ ਸਿਹਤਮੰਦ ਨਹੀਂ ਬਣ ਸਕਿਆ ਕਿ ਉਸ ਦੀ ਵੱਸੋਂ ਦਾ ਇੱਕਅੱਧਾ ਪ੍ਰਤੀਸ਼ਤ ਮਨੋਰੋਗੀ ਨਾ ਹੋਵੇ।
ਜਿਨ੍ਹਾਂ ਭਾਰਤ ਵਰਗੇ ਦੇਸ਼ਾਂ ਵਿੱਚ ਪ੍ਰਜਾਤੰਤ੍ਰ ਤਾਂ ਹੈ, ਪਰ ਸੋਚ ਪ੍ਰਜਾਤਾਂਤ੍ਰਿਕ ਨਹੀਂ, ਉਨ੍ਹਾਂ ਦੇਸ਼ਾਂ ਵਿੱਚ ਸਿਆਸੀ ਨੇਤਾ ਵੀ ਕਲਾਧਾਰੀਆਂ ਵਾਂਗ ਪੂਜੇ ਜਾਂਦੇ ਹਨ। ਇਸ ਦੇ ਹੋਰ ਕਈ ਕਾਰਨਾਂ
ਵਿੱਚੋਂ ਇਹ ਵੀ ਇੱਕ ਹੈ ਕਿ ਉਥੋਂ ਦੇ ਜਨ-ਸਾਧਾਰਣ ਦੀ ਸੋਚ ਪ੍ਰਜਾਤਾਂਤ੍ਰਿਕ ਨਹੀਂ। ਉਥੇ ਗਏ ਪ੍ਰਿੰਸ ਚਾਰਲਜ਼ ਅਤੇ ਪ੍ਰੈਜ਼ੀਡੈਂਟ ਕਲਿੰਟਨ ਦੀ ਵੀ ਆਰਤੀ ਉਤਾਰੀ ਜਾਵੇਗੀ।
ਯੂਨਾਨੀ ਸੋਫ਼ਿਸਟਾਂ ਰਾਹੀਂ ਫ਼ਲਸਫ਼ੇ ਵਿੱਚ ਇਸ ਖ਼ਿਆਲ ਨੇ ਪ੍ਰਵੇਸ਼ ਕੀਤਾ ਸੀ ਕਿ 'ਮਨੁੱਖ ਹੀ ਹਰ ਸ਼ੈਅ ਦਾ ਮਾਪਦੰਡ ਹੈ।' ਇਸ ਕਥਨ ਰਾਹੀਂ ਮਨੁੱਖ ਨੂੰ ਦਿੱਤੀ ਗਈ ਮਹਾਨਤਾ ਨੂੰ ਯਹੂਦੀ ਧਰਮਾਂ ਨੇ ਏਨੀ ਹਵਾ ਦਿੱਤੀ ਕਿ ਈਸਾਈਅਤ, ਇਸਲਾਮ ਅਤੇ ਜੁਡਾਇਜ਼ਮ ਦੇ ਰੱਥ ਨੂੰ ਕੇਵਲ ਆਦਮੀਆਂ ਦੀ ਹੀ ਚਿੰਤਾ ਸਤਾਉਂਦੀ ਰਹਿੰਦੀ ਹੈ। ਆਦਮ ਅਤੇ ਹੱਵਾ ਨੂੰ ਜਨਤ ਵਿੱਚੋਂ ਧੱਕਾ ਦੇ ਕੇ ਆਪਣੇ ਕੀਤੇ ਦਾ ਫਲ ਪਾਉਣ ਲਈ ਧਰਤੀ ਉੱਤੇ ਘੱਲਣਾ: ਤੂਫ਼ਾਨ ਨਾਲ ਸਾਰੀ ਧਰਤੀ ਉਤਲੇ ਜੀਵਨ ਨੂੰ ਤਬਾਰ ਕਰਨ ਲੱਗਿਆ ਨੂਹ ਨੂੰ ਬੇੜੀ ਬਣਾਉਣ ਦੀ ਸਲਾਹ ਦੇਣੀ; ਯਹੂਦੀ ਕੌਮ ਨਾਲ ਨਿੱਤ ਨਵੇਂ ਅਹਿਦਨਾਮੇ ਅਤੇ ਇਕਰਾਰ ਕਰਨੇ ਮਨੁੱਖਾਂ ਦੇ ਪਾਪ ਧੋਣ ਲਈ ਆਪਣੇ ਇਕਲੌਤੇ ਪੁੱਤ ਨੂੰ ਘੱਲਣਾ ਅਤੇ ਸੂਲੀ ਚੜ੍ਹਵਾਅ ਕੇ ਮਰਵਾਉਣਾ: ਇਸਲਾਮ ਦੇ ਪ੍ਰਚਾਰ ਲਈ ਲੱਖਾਂ ਪੈਗੰਬਰ ਘੱਲਣੇ, ਇਹ ਸਭ ਕੁਝ ਇਹ ਦੱਸਦਾ ਹੈ ਕਿ ਰੱਬ ਦੀ ਨਜ਼ਰ ਵਿੱਚ ਆਦਮੀ ਦਾ ਸਥਾਨ ਬਹੁਤ ਉੱਚਾ ਹੈ। ਯੂਨਾਨੀ ਵਿਚਾਰਵਾਨਾਂ ਅਤੇ ਇਬਰਾਨੀ ਧਰਮ ਦੇ ਆਗੂਆਂ ਲਈ ਮਨੁੱਖ ਦਾ ਘਰ (ਧਰਤੀ) ਵਿਸ਼ਵ ਦੇ ਕੇਂਦਰ ਵਿੱਚ ਸੀ ਅਤੇ ਸੂਰਜ, ਚੰਨ, ਤਾਰੇ ਇਸ ਦੇ ਦੁਆਲੇ ਘੁੰਮਦੇ ਸਨ।
ਧਰਮ ਮਨੁੱਖ ਨੂੰ ਇਹ ਸੋਚਣ ਦੀ ਸਾਲਾਹ ਦਿੰਦਾ ਸੀ ਕਿ 'ਮੈਂ ਰੱਬ ਦੀ ਸਭ ਤੋਂ ਉੱਤਮ ਕਿਰਤ ਹਾਂ।' ਇਸ ਦੇ ਨਾਲ ਨਾਲ ਧਰਮ ਇਹ ਵੀ ਆਖਦਾ ਸੀ ਕਿ 'ਹੇ ਮਨੁੱਖ। ਆਪਣੀਆਂ ਮਨੁੱਖੀ ਪਰਵਿਰਤੀਆਂ ਅਧੀਨ ਤੂੰ ਜੋ ਵੀ ਕਰਦਾ ਹੈ ਉਹ ਹਉਮੈ ਹੈ; ਅਗਿਆਨ ਹੈ; ਪਾਪ ਹੈ; ਬੰਧਨ ਰੂਪ ਹੈ।' ਸਾਇੰਸ ਨੇ ਇਸ ਨੂੰ ਇਕਦਮ ਉਲਟਾ ਕਰ ਦਿੱਤਾ ਹੈ। ਅੱਜ ਦਾ ਮਨੁੱਖ ਬ੍ਰਹਿਮੰਡ ਬਾਰੇ ਇਹ ਜਾਣਦਾ ਹੈ ਕਿ ਸਾਡਾ ਸੂਰਜੀ ਪਰਿਵਾਰ ਆਕਾਸ਼ ਗੰਗਾ (Milky Way) ਵਿੱਚ ਸਥਿਤ ਹੈ। ਇਸ ਆਕਾਸ਼ ਗੰਗਾ ਵਿੱਚ ਤੀਹ ਹਜ਼ਾਰ ਕਰੋੜ ਸੂਰਜ ਹਨ। ਸਾਡੇ ਸੂਰਜ ਦੇ ਲਾਗਲਾ ਸਾਡਾ ਗਵਾਂਢੀ ਸੂਰਜ ਸਾਡੇ ਤੋਂ ਏਨੀ ਦੂਰ ਹੈ ਕਿ ਉਸ ਦੀ ਰੌਸ਼ਨੀ ਸਾਡੇ ਤਕ ਸਵਾ ਚਾਰ ਸਾਲਾਂ ਵਿੱਚ ਪੁੱਜਦੀ ਹੈ, ਜਦ ਕਿ ਰੋਸ਼ਨੀ ਦੀ ਰਫ਼ਤਾਰ ਇੱਕ ਲੱਖ ਛਿਆਸੀ ਹਜ਼ਾਰ ਮੀਲ ਇੱਕ ਸਕਿੰਟ ਹੈ। ਇਸ ਰਫ਼ਤਾਰ ਨਾਲ ਤੁਰਦੀ ਹੋਈ ਰੋਸ਼ਨੀ ਸਾਡੇ ਸੂਰਜ ਤੋਂ ਸਾਡੀ ਧਰਤੀ ਤਕ ਨੌਂ ਕੁ ਮਿੰਟਾਂ ਵਿੱਚ ਪੁੱਜਦੀ ਹੈ। ਇਨ੍ਹਾਂ ਨੇ ਕੁ ਮਿੰਟਾਂ ਵਿੱਚ ਰੋਸ਼ਨੀ ਨੇ ਕੁ ਕਰੋੜ ਮੀਲ ਪੈਂਡਾ ਮਾਰਦੀ ਹੈ। ਸਵਾ ਚਾਰ ਸਾਲਾਂ ਵਿੱਚ ਰੋਸ਼ਨੀ ਜਿਹੜਾ ਪੈਂਡਾ ਕਰਦੀ ਹੈ, ਉਸ ਨੂੰ ਸਾਧਾਰਣ ਢੰਗ ਨਾਲ ਲਿਖਣਾ ਔਖਾ ਹੈ। ਗਣਿਤ ਦੇ ਜਾਣੂੰ ਉਸ ਨੂੰ ਇਉਂ ਲਿਖਦੇ ਹਨ: 25x10= ਮੀਲ।
ਸਾਡੀ ਆਕਾਸ਼ ਗੰਗਾ ਸਿਤਾਰਿਆਂ ਦਾ ਇੱਕ ਸ਼ਹਿਰ ਹੈ। ਅਜੋਕੇ ਮਨੁੱਖ ਨੂੰ ਆਕਾਸ਼ ਵਿੱਚ ਇਸ ਪ੍ਰਕਾਰ ਦੇ ਤਿੰਨ ਕਰੋੜ ਸ਼ਹਿਰਾਂ ਬਾਰੇ ਜਾਣਕਾਰੀ ਪ੍ਰਾਪਤ ਹੈ। ਅਜੇਹੇ ਇੱਕ ਸ਼ਹਿਰ ਦਾ ਦੂਜੇ ਸ਼ਹਿਰ ਤੋਂ ਫ਼ਾਸਲਾ ਵੀਹ ਲੱਖ ਲਾਇਟ ਯੀਅਰਜ਼ ਦੱਸਿਆ ਜਾਂਦਾ ਹੈ। ਭਾਵ ਇਹ ਹੈ ਕਿ ਇੱਕ ਆਕਾਸ਼ ਗੰਗਾ ਦੇ ਕਿਸੇ ਸੂਰਜ ਦੀ ਰੌਸ਼ਨੀ ਸਾਡੇ ਤਕ 20 ਲੱਖ ਸਾਲਾਂ ਵਿੱਚ ਪੁੱਜਦੀ ਹੈ। ਰੌਸ਼ਨੀ ਦੀ ਰਫ਼ਤਾਰ ਤੁਹਾਨੂੰ ਪਤਾ ਹੀ ਹੈ। ਕਿੰਨਾ ਵਿਸ਼ਾਲ ਹੈ ਇਹ ਵਿਸ਼ਵ ਕਿੰਨਾ ਛੋਟਾ ਹੈ ਸਾਡਾ ਸੂਰਜ ਇਸ ਪਸਾਰੇ ਵਿੱਚ!! ਸਾਡੀ ਧਰਤੀ ਕਿੱਡੀ ਕੁ ਮੰਨੀ ਜਾਵੇਗੀ ? ਧਰਤੀ ਉਤਲੇ ਹਜ਼ਾਰਾਂ ਸ਼ਹਿਰਾਂ, ਲੱਖਾਂ ਪਿੰਡਾਂ ਵਿੱਚ ਵੱਸਦੇ ਅਰਥਾਂ ਆਦਮੀਆਂ ਵਿੱਚ ਇੱਕ ਆਦਮੀ ਦੀ ਹਸਤੀ ਕੀ ਹੈ ? ਸਾਇੰਸ ਕਹਿੰਦੀ ਹੈ,
"ਹੇ ਮਨੁੱਖ। ਇਸ ਅਨੰਤ ਬ੍ਰਹਿਮੰਡ ਵਿੱਚ ਤੂੰ ਬਹੁਤ ਨਿਗੂਣਾ ਹੈ। ਆਪਣੇ ਆਪ ਨੂੰ ਛੋਟਾ ਸਮਝ।
ਇਉਂ ਸੋਚਣ ਵਾਲੇ ਮਨੁੱਖ ਨੂੰ ਸਾਇੰਸ ਨੇ ਟੈਕਨਾਲੋਜੀ ਦਿੱਤੀ ਹੈ। ਅੱਜ ਮਨੁੱਖ ਵਿੱਚ ਪਰਬਤਾਂ ਨੂੰ ਹੂੰਝ ਕੇ ਸੁੱਟ ਦੇਣ ਦੀ ਸਮਰੱਥਾ ਹੈ। ਉਹ ਸਮੁੰਦਰ ਵਿੱਚ ਟਾਪੂਆਂ ਦਾ ਨਿਰਮਾਣ ਕਰ ਕੇ ਉਨ੍ਹਾਂ ਉੱਤੇ ਹਵਾਈ ਅੱਡੇ ਅਤੇ ਸ਼ਹਿਰ ਉਸਾਰ ਦਿੰਦਾ ਹੈ। ਉਹ ਰੇਗਿਸਤਾਨਾਂ ਨੂੰ ਬਗੀਚਿਆਂ ਵਿੱਚ ਬਦਲ ਸਕਦਾ ਹੈ। ਉਹ ਆਪਣੀ ਪਰਵਿਰਤੀ ਅਨੁਸਾਰ ਕਰਮ ਕਰਦਾ ਹੋਇਆ ਸਾਰੀ ਦੁਨੀਆ ਨੂੰ ਸ੍ਵਰਗ ਬਣਾ ਦੇਣ ਦੀ ਹਿੰਮਤ ਰੱਖਦਾ ਹੈ। ਸਾਇੰਸ ਮਨੁੱਖ ਨੂੰ ਕਹਿੰਦੀ ਹੈ, “ਉਠ, ਆਪਣੀ ਪਰਵਿਰਤੀ ਅਨੁਸਾਰ ਕੰਮ ਕਰ। ਇਹ ਤੇਰਾ ਧਰਮ ਹੈ; ਇਹ ਤੇਰਾ ਮਰਦਊ ਹੈ। ਮੈਂ ਤੇਰੀ ਮਾਂ, ਧਰਤੀ-ਤੇਰੇ ਭਾਵਾਂ, ਤੇਰੀਆਂ ਅਕਲਾਂ ਤੇਰੀਆਂ ਪਰਵਿਰਤੀਆਂ ਨੂੰ ਪਾਪ ਨਹੀਂ ਸਮਝਦੀ। ਇਹ ਮੇਰੇ ਲਈ ਵਰਦਾਨ ਹਨ।" ਸਾਇੰਸ ਨੇ ਮਨੁੱਖ ਦੀ 'ਸੋਚ' ਅਤੇ ਮਨੁੱਖ ਦੇ 'ਦੁਨਿਆਵੀ ਕਰਮ', ਦੋਹਾਂ ਨੂੰ ਹੀ ਨਵਾਂ ਰੂਪ ਦੇ ਦਿੱਤਾ ਹੈ।
ਇਸ ਦਾ ਨਤੀਜਾ ਇਹ ਹੈ ਕਿ ਵਿਗਿਆਨਿਕ ਸੋਚ ਵਾਲਾ ਮਨੁੱਖ ਆਪਣੇ ਆਪ ਵਿੱਚ ਵੰਡਿਆ ਹੋਇਆ ਨਹੀਂ। ਸਾਰੇ ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਮਨੁੱਖ ਆਪਣੇ ਆਪ ਵਿੱਚ ਵੰਡਿਆ ਰਿਹਾ ਹੈ; ਅੰਤਰ ਦੰਦ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਦੋ ਜੀਵਨ ਜੀਣੇ ਪੈਂਦੇ ਰਹੇ ਹਨ-ਇੱਕ ਦੁਨਿਆਵੀ, ਦੂਜਾ ਦੀਨੀ; ਇੱਕ ਲੌਕਿਕ, ਦੂਜਾ ਅਲੌਕਿਕ। ਲੌਕਿਕ ਜੀਵਨ ਨੂੰ ਉਹ ਪਰਵਿਰਤੀ ਦੀ ਪ੍ਰੇਰਣਾ ਅਨੁਸਾਰ ਜਿਉਂਦਾ ਸੀ। ਦੁਨਿਆਵੀ ਪ੍ਰਾਪਤੀਆਂ ਪਿੱਛੇ ਉਹ ਪੂਰੀ ਲਗਨ, ਪੂਰੇ ਬਲ ਅਤੇ ਪੂਰੀ ਬੌਧਿਕ ਯੋਗਤਾ ਨਾਲ ਦੌੜਦਾ ਸੀ। ਉਹ ਆਪਣੀ ਔਲਾਦ ਨੂੰ ਸੁਰੱਖਿਅਤ ਵੇਖ ਕੇ ਮਰਨਾ ਚਾਹੁੰਦਾ ਸੀ। ਔਲਾਦ ਨਾਲ ਬੇ-ਵਫ਼ਾਈ ਕਰ ਕੇ ਉਹ ਕਿਸੇ ਅਲੋਕਿਕ ਪ੍ਰਾਪਤੀ ਦਾ ਮਾਣ ਕਰਨ ਵਿੱਚ ਸਿਆਣਪ ਨਹੀਂ ਸੀ ਸਮਝਦਾ, ਤਸੱਲੀ ਨਹੀਂ ਸੀ ਮਹਿਸੂਸਦਾ। ਉਸ ਦਾ ਧਰਮ ਦੁਨਿਆਵੀ ਪ੍ਰਾਪਤੀਆਂ ਦੇ ਜਤਨ ਨੂੰ ਜੂਆ ਅਤੇ ਅਗਿਆਨ ਦੱਸਦਾ ਸੀ। ਧਰਮ ਦੇ ਆਦੇਸ਼ਾਂ ਅਤੇ ਫੈਸਲਿਆਂ ਉੱਤੇ ਕਿੰਤੂ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ, ਨਾ ਹੀ ਧਰਮ ਦੇ ਫੈਸਲਿਆਂ ਨੂੰ ਉਹ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ। ਧਰਮ ਭੈਅ ਦੀ ਭਰਪੂਰ ਵਰਤੋਂ ਕਰ ਕੇ ਉਸ ਨੂੰ ਆਪਣੇ ਆਪ ਵਿੱਚ ਵੰਡੀ ਰੱਖਦਾ ਸੀ। ਮਨੁੱਖ ਦੀ ਇਸ ਮਾਨਸਿਕ ਅਵਸਥਾ ਨੂੰ ਦੁਬਿਧਾ ਆਖਿਆ ਗਿਆ ਹੈ ਅਤੇ ਦੁਬਿਧਾ ਮਨੁੱਖ ਨੂੰ ਨਾ ਮਾਇਆ ਵੱਲ ਲੱਗਣ ਦਿੰਦੀ ਹੈ, ਨਾ ਰਾਮ ਵੱਲ ਜਾਣ ਦਿੰਦੀ ਹੈ। ਮਿਰਜ਼ਾ ਗ਼ਾਲਿਬ ਨੇ ਇਸ ਅਵਸਥਾ ਦਾ ਬਹੁਤ ਖ਼ੂਬਸੂਰਤ ਵਰਣਨ ਕੀਤਾ ਹੈ:
ਈਮਾਂ ਮੁਝੇ ਹੋਏ ਹੈ, ਜੋ ਖੀਂਚੇ ਹੈ ਮੁਝੇ ਕੁੱਝ,
ਕਾਅਬਾ ਮਿਠੇ ਪੀਛੇ ਹੋ ਕਲੀਸਾ ਮਿਰੇ ਆਗੇ।
ਪਰੰਤੂ ਆਮ ਆਦਮੀਆਂ ਲਈ ਕੁਰਰ ਦੀ ਖਿੱਚ ਈਮਾਨ ਦੀਆਂ ਰੋਕਾਂ ਨਾਲੋਂ ਬਹੁਤੀ ਪ੍ਰਬਲ ਰਹੀ ਹੈ; ਇਸ ਲਈ ਉਹ ਭੈ, ਅਨਿਸਚਿਤਤਾ ਅਤੇ ਦੁਬਿਧਾ ਵਿੱਚ ਜੀਵਿਆ ਹੈ। ਧਰਮ ਦੀ ਅਗਵਾਈ ਅਤੇ ਠੇਕੇਦਾਰੀ ਕਰਨ ਵਾਲੇ ਲੋਕ ਜਾਂ ਉਨ੍ਹਾਂ ਆਗੂਆਂ ਅਤੇ ਠੇਕੇਦਾਰਾਂ ਦੇ ਲੱਗੇ-ਬੱਧੇ ਵੀ ਕੁਫ਼ਰ ਦੀ ਖਿੱਚ ਨੂੰ ਉਨਾ ਹੀ ਪ੍ਰਥਲ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਦੀ ਸਮਾਜਿਕ ਸਥਿਤੀ ਉਸ ਖਿੱਚ ਉੱਤੇ ਪਰਦਾ ਪਾਉਣ ਦੀ ਪ੍ਰੇਰਣਾ ਦਿੰਦੀ ਸੀ। ਇਸ ਲਈ ਪਾਖੰਡ ਉਨ੍ਹਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਜਾਂਦਾ ਸੀ । ਵਿਗਿਆਨਕ ਸੋਚ ਨੇ ਜਨ-ਸਾਧਾਰਣ ਅਤੇ ਜਨ-ਅਸਾਧਾਰਣ, ਦੋਹਾਂ ਉੱਤੇ ਉਪਕਾਰ ਕੀਤਾ ਹੈ; ਇੱਕ ਨੂੰ ਭੈਅ ਅਤੇ ਦੁਬਿਧਾ ਵਿੱਚੋਂ ਕੱਢ ਕੇ ਅਤੇ ਦੂਜੇ ਲਈ ਪਾਖੰਡ ਤੋਂ ਮੁਕਤੀ ਦੀਆਂ ਸੰਭਵਤਾਵਾਂ ਪੈਦਾ ਕਰ ਕੇ।
ਵਿਗਿਆਨਕ ਸੋਚ ਲਗਪਗ ਸਾਰੇ ਅਲੌਕਿਕ ਆਦਰਸ਼ਾਂ ਨੂੰ ਚਨੌਤੀ ਦੇ ਚੁੱਕੀ ਸੀ। ਪੱਛਮੀ ਵਿਚਾਰਵਾਨ ਚਿੰਤਾਤੁਰ ਸਨ ਕਿ ਹੁਣ ਮਨੁੱਖਤਾ ਦੇ ਦਿਸ਼ਾਹੀਣ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੋਈਆਂ ਦੋ ਭਿਆਨਕ ਜੰਗਾਂ ਨੇ ਇਸ ਖ਼ਤਰੇ ਨੂੰ ਹੋਰ ਵੀ ਨੇੜੇ ਆਇਆ ਸਿੱਧ ਕਰ ਦਿੱਤਾ। ਇਹ ਦਿਸ਼ਾਹੀਣਤਾ ਕਿਸੇ ਹੱਦ ਤਕ ਵਾਸਤਵਿਕ ਵੀ ਸੀ, ਜਿਸ ਦਾਲਾਭ ਲੈ ਕੇ ਮਾਰਕਸਵਾਦੀ ਵਿਚਾਰਧਾਰਾ ਨੇ ਆਪਣੇ ਪੈਰ ਪੱਕੇ ਕਰਨ ਦਾ ਜਤਨ ਵੀ ਕੀਤਾ। ਲੰਮੇ ਅਮਨ ਲਈ ਤਾਂਘਦੀ ਮਨੁੱਖਤਾ ਨੇ ਸਾਂਝੇ ਯੌਰਪ, ਸਹਿਯੋਗੀ ਯੌਰਪ ਦੇ ਸੁਪਨੇ ਸਜਾਏ, ਜਿਨ੍ਹਾਂ ਨੂੰ ਕੰਪਿਊਟਰ, ਇਨਫ਼ਰਮੇਸ਼ਨ ਟੈਕਨਾਲੋਜੀ, ਗਲੋਬਲਾਈਜ਼ੇਸ਼ਨ ਅਤੇ ਇੰਟਰਨੈੱਟ ਆਦਿਕ ਨੇ ਸੰਭਾਵਨਾਵਾਂ ਦੇ ਸੰਸਾਰ ਵਿੱਚੋਂ ਕੱਢ ਕੇ ਸੰਭਵਤਾ ਦੀ ਦੁਨੀਆ ਵਿੱਚ ਲੈ ਆਂਦਾ ਹੈ ਅਤੇ ਸਾਇੰਸ ਦੇ ਵਿਸਥਾਰ-ਵਿਕਾਸ ਕਾਰਨ ਅਲੋਕਿਕ ਅਤੇ ਅਸੰਭਵ ਆਦਰਸ਼ਾਂ ਦੀ ਥਾਂ ਲੋਕਿਕ ਅਤੇ ਵਾਸਤਵਿਕ ਆਦਰਸ਼ਾਂ ਦੀ ਉਤਪਤੀ ਹੋਈ ਹੈ। (ਇਸ ਦਾ ਵਿਸਥਾਰ ਕਿਸੇ ਅਗਲੇ ਲੇਖ ਵਿੱਚ)
ਗਿਆਨ, ਉਪਯੋਗਤਾ, ਸਿਆਣਪ, ਸੁਹਿਰਦਤਾ ਅਤੇ ਸਾਇੰਸ
ਮਨੁੱਖ ਦੀਆਂ ਬੌਧਿਕ ਪ੍ਰਾਪਤੀਆਂ ਦੇ ਸਮੁੱਚੇ ਭੰਡਾਰ ਨੂੰ ਗਿਆਨ ਕਹਿ ਸਕਦੇ ਹਾਂ। ਗਿਆਨ ਦੀਆਂ ਦੋ ਪ੍ਰਧਾਨ ਵੰਡਾਂ ਕੀਤੀਆਂ ਜਾ ਸਕਦੀਆਂ ਹਨ-ਭੌਤਿਕ ਅਤੇ ਪਰਾਭੌਤਿਕ ਜਾਂ ਲੋਕਿਕ ਅਤੇ ਅਲੋਕਿਕ ਜਾਂ 'ਪਦਾਰਥ-ਗਿਆਨ' ਅਤੇ 'ਅਧਿਆਤਮਕ ਗਿਆਨ'। ਪਦਾਰਥ ਨਾਲ ਸੰਬੰਧਤ ਗਿਆਨ ਨੂੰ ਵਿਗਿਆਨ ਵੀ ਆਖਿਆ ਜਾਂਦਾ ਹੈ, ਸਾਇੰਸ ਵੀ। ਵਿਗਿਆਨ ਇੰਦ੍ਰੀ-ਅਨੁਭਵ ਦੀ ਉਪਜ ਹੈ ਅਤੇ ਪ੍ਰਯੋਗ-ਸਿੱਧ (Empirical) ਹੈ। ਅਧਿਆਤਮਕ ਗਿਆਨ ਨੂੰ ਅੰਤਰ-ਦ੍ਰਿਸ਼ਟੀ ਰਾਹੀਂ ਪ੍ਰਾਪਤ (Intuitional) ਅਤੇ ਕਿਸੇ ਸਬੂਤ ਦੀ ਮੁਬਾਜੀ ਤੋਂ ਮੁਕਤ (Absolute) ਮੰਨਿਆ ਜਾਂਦਾ ਹੈ । ਕੁਝ ਲੋਕ ਉਸ ਨੂੰ ਇਲਹਾਮੀ ਗਿਆਨ ਵੀ ਮੰਨਦੇ ਹਨ।
ਮੁੱਢਲੇ ਮਨੁੱਖ ਦਾ ਸਾਰਾ ਗਿਆਨ ਉਸ ਦੇ ਦੁਨਿਆਵੀ ਅਨੁਭਵ ਦੀ ਉਪਜ ਸੀ। ਉਸ ਨੇ ਜਿੰਨਾਂ-ਭੂਤਾਂ ਅਤੇ ਦੇਵੀ-ਦੇਵਤਿਆਂ ਦੀ ਕਲਪਨਾ ਵੀ ਆਪਣੇ ਅਨੁਭਵ ਦੇ ਆਧਾਰ ਉੱਤੇ ਕੀਤੀ ਸੀ। ਕੁਦਰਤ ਵਿੱਚ ਵਿਚਰਦੇ, ਵਰਤਦੇ ਵਿਗਿਆਨਕ ਨੇਮਾਂ ਦੀ ਸੂਝ ਤੋਂ ਸੱਖਣਾ ਹੋਣ ਕਰਕੇ ਹੀ ਉਹ ਪਰਾਸਰੀਰਕ ਜਾਂ ਦੈਵੀ ਸ਼ਰਤੀਆਂ ਦੀ ਕਲਪਨਾ ਕਰਨ ਲਈ ਮਜਬੂਰ ਸੀ। ਸ਼ਿਕਾਰੀ ਮਨੁੱਖ ਨੂੰ ਇਨ੍ਹਾਂ ਦੀ ਕਲਪਨਾ ਤੋਂ ਅਗੇਰੇ ਜਾਣ ਦੀ ਲੋੜ ਨਹੀਂ ਪਈ। ਆਰੰਭਕ ਕਿਸਾਨੇ ਯੁਗ ਦੇ ਆਦਮੀ ਦੀਆਂ ਲੋੜਾਂ ਸ਼ਿਕਾਰੀ ਮਨੁੱਖ ਨਾਲੋਂ ਵੱਖਰੀ ਭਾਂਤ ਦੀਆਂ ਹੋ ਗਈਆਂ ਸਨ। ਉਸ ਦੇ ਡਰਾਂ ਅਤੇ ਖ਼ਤਰਿਆਂ ਵਿੱਚ ਵਾਧਾ ਹੋ ਗਿਆ ਸੀ। ਉਸ ਨੂੰ ਕੁਦਰਤੀ ਸ਼ਕਤੀਆਂ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀ ਸਹਾਇਤਾ ਅਤੇ ਦਇਆ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। ਇਸ ਲੋੜ ਦੀ ਪੂਰਤੀ ਲਈ ਉਸ ਨੇ ਆਪਣੇ ਕਲਪਿਤ ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਕਲਪਨਾ ਕਰ ਕੇ ਪੂਜਾ ਅਤੇ ਬਲੀ ਦੀਆਂ ਵਿਧੀਆਂ ਬਣਾ ਲਈਆਂ, ਜਿਨ੍ਹਾਂ ਦੇ ਵਿਕਾਸ ਵਿੱਚੋਂ ਇਸ ਵਿਸ਼ਵਾਸ ਨੇ ਜਨਮ ਲਿਆ ਕਿ ਕੁਝ ਇੱਕ ਆਦਮੀਆਂ ਵਿੱਚ ਪਰਾਸਰੀਰਕ ਸ਼ਕਤੀਆਂ ਨਾਲ ਸੰਪਰਕ-ਸੰਬੰਧ ਪੈਦਾ ਕਰਨ ਦੀ ਵਿਸ਼ੇਸ਼ ਸ਼ਕਤੀ ਜਾਂ ਯੋਗਤਾ ਹੈ। ਇਸੇ ਵਿਸ਼ੇਸ਼ ਯੋਗਤਾ ਵਿਚਲੇ ਵਿਸ਼ਵਾਸ ਵਿੱਚੋਂ ਹੀ ਗਿਆਨ ਦੀਆਂ ਦੋ ਵੰਡਾਂ (ਭੌਤਿਕ ਅਤੇ ਪਰਾਭੌਤਿਕ) ਦਾ ਜਨਮ ਹੋਇਆ ਹੈ।
ਉਪਯੋਗਤਾ
ਮਨੁੱਖੀ ਜੀਵਨ ਦੀਆਂ ਲੋੜਾਂ ਵਿੱਚੋਂ ਜਨਮ ਲੈ ਕੇ, ਲੋੜਾਂ ਅਨੁਸਾਰ ਵਿਕਾਸ ਕਰਨ ਵਾਲੇ ਗਿਆਨ ਲਈ ਉਪਯੋਗੀ ਹੋਣਾ ਸੁਭਾਵਕ ਹੈ। ਆਪਣੇ ਮੁੱਢਲੇ ਰੂਪ ਵਿੱਚ ਗਿਆਨ ਦੀਆਂ ਦੋਵੇਂ ਵੰਡਾਂ ਉਪਯੋਗੀ ਸਨ। ਕਬੀਲਾਦਾਰੀ ਦੇ ਯੁਗ ਵਿੱਚ ਮਨੁੱਖ ਜਿੰਨਾਂ-ਭੂਤਾਂ ਅਤੇ ਦੇਵੀ ਦੇਵਤਿਆਂ ਨਾਲ ਸਿਹਤ, ਸੰਤਾਨ, ਉਪਜ
ਆਦਿਕ ਨਾਲ ਜੋੜਦਾ ਸੀ। ਜਿਵੇਂ ਜਿਵੇਂ ਕਿਸਾਨੀ ਸੱਭਿਅਤਾ ਪੱਕੇ ਪੈਰੀਂ ਖਲੌਂਦੀ ਗਈ ਹੈ ਤਿਵੇਂ ਤਿਵੇਂ ਗਿਆਨ ਦੀਆਂ ਦੋ ਵੰਡਾਂ ਦਾ ਵਖੇਵਾਂ ਵਧਦਾ ਗਿਆ ਹੈ। ਆਪਣੀ ਚਰਮ ਸੀਮਾ ਤਕ ਪੁੱਜਦਿਆਂ ਪੁੱਜਦਿਆਂ ਇਸ ਸੱਭਿਅਤਾ ਨੇ ਆਪਣੇ ਗਿਆਨ ਦੀਆਂ, ਅਧਿਆਤਮਕ ਅਤੇ ਭੌਤਿਕ ਜਾਂ ਦੀਨੀ ਅਤੇ ਦੁਨਿਆਵੀ, ਦੋ ਵੰਡਾਂ ਦੀ ਨਿਸ਼ਚਿਤ ਰੂਪ- ਰੇਖਾ ਉਲੀਕ ਲਈ ਸੀ। ਮੈਡੀਟੇਨੀਅਨ ਭੂ-ਖੰਡ (ਰੂਮ ਸਾਗਰ ਜਾਂ ਭੂ-ਮੱਧ ਸਾਗਰ ਦੇ ਇਰਦ ਗਿਰਦ ਦੇ ਦੇਸ਼) ਵਿੱਚ ਇਨ੍ਹਾਂ ਦੋ ਵੰਡਾਂ ਵਿੱਚ ਵੱਡਾ ਵਿਰੋਧ ਚੱਲਦਾ ਰਿਹਾ ਹੈ। ਇਸ ਵਿਰੋਧ ਨੇ ਸਿਆਸੀ ਅਤੇ ਸੈਨਿਕ ਘੋਲਾਂ ਦਾ ਰੂਪ ਧਾਰ ਕੇ ਦੋਹਾਂ ਵੰਡਾਂ ਨੂੰ ਇੱਕ ਦੂਜੀ ਦੇ ਨੇੜੇ ਰਹਿਣ ਦੀ ਮਜਬੂਰੀ ਪੈਦਾ ਕੀਤੀ ਰੱਖੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇੱਕ ਦੂਜੀ ਦੀ ਉਡਾਈ ਹੋਈ ਧੂੜ-ਮਿੱਟੀ ਪੈ ਕੇ ਦੋਹਾਂ ਦੇ ਚਿਹਰੇ ਬੇ-ਪਛਾਣ ਹੁੰਦੇ ਗਏ ਹਨ।
ਪੂਰਬ (ਵਿਸ਼ੇਸ਼ ਕਰਕੇ ਭਾਰਤ) ਵਿੱਚ ਇਨ੍ਹਾਂ ਦੋਹਾਂ ਵੰਡਾਂ ਦਾ ਫਰਕ ਫ਼ਾਸਲਾ ਵਧਦਾ ਗਿਆ ਹੈ: ਅਧਿਆਤਮਕ ਗਿਆਨ ਦੀ ਪ੍ਰਧਾਨਤਾ ਸਥਾਪਤ ਹੁੰਦੀ ਗਈ ਹੈ ਅਤੇ ਭੌਤਿਕ ਗਿਆਨ ਨੂੰ ਭਰਮ, ਭੁਲੇਖਾ ਅਤੇ ਅਗਿਆਨ ਤਕ ਕਹਿ ਕੇ ਛੁਟਿਆਉਣ ਦੀ ਰੁਚੀ ਵਧਦੀ ਗਈ ਹੈ। ਅੱਜ ਜਦੋਂ ਸਾਇੰਸ ਅਤੇ ਸਨਅਤ ਦੀ ਉਪਜਾਈ ਹੋਈ ਜੀਵਨ-ਜਾਚ ਸਾਰੀ ਦੁਨੀਆ ਨੂੰ ਪ੍ਰਭਾਵਿਤ, ਪ੍ਰੇਰਿਤ ਅਤੇ ਉੱਨਤ ਕਰਨ ਦੋ ਇਕਰਾਰ ਕਰਨ ਅਤੇ ਵਿਉਂਤਾਂ ਬਣਾਉਣ ਦੇ ਯੋਗ ਹੋ ਗਈ ਹੈ, ਉਦੋਂ ਵੀ ਅਧਿਆਤਮਵਾਦ ਵਿਗਿਆਨ ਨੂੰ ਭਰਮ, ਭੁਲੇਖਾ ਅਤੇ ਸੁਪਨਾ ਕਹਿਣੋਂ ਸੰਕੋਚ ਨਹੀਂ ਕਰਦਾ। ਇਸ ਗਿਆਨ ਦੇ ਇਸ ਅਧਿਕਾਰ ਦੀ ਵਜ੍ਹਾ ਨਾਲ ਇਸ ਨੂੰ ਰੱਬੀ ਜਾਂ ਧੁਰੋਂ ਆਇਆ ਮੰਨਿਆ ਜਾਂਦਾ ਹੈ ਜਾਂ ਧੁਰੋਂ ਆਇਆ ਹੋਣ ਕਰਕੇ ਇਸ ਨੂੰ ਇਹ ਅਧਿਕਾਰ ਪ੍ਰਾਪਤ ਹੈ, ਇਸ ਗੱਲ ਦਾ ਨਿਰਣਾ ਜ਼ਰਾ ਔਖਾ ਹੈ।
ਮੈਡੀਟੇਨੀਅਨ ਭੂ-ਖੰਡ ਵਿੱਚ ਅਧਿਆਤਮਕ ਗਿਆਨ ਦੇ ਵਿਕਾਸ ਅਤੇ ਸੰਗਠਨ ਤੋਂ ਪਹਿਲਾਂ ਹੀ ਇਸ ਦੀ ਉਪਯੋਗਿਤਾ ਦਾ ਖ਼ਿਆਲ ਪੈਦਾ ਹੋ ਗਿਆ ਸੀ। ਪਲੇਟੋ (ਇਫ਼ਲਾਤੂਨ) ਨੇ ਆਪਣੀ ਪੁਸਤਕ ਰੀਪਬਲਿਕ ਵਿੱਚ ਇਹ ਸੁਝਾਉ ਦਿੱਤਾ ਹੋਇਆ ਹੈ ਕਿ 'ਕਿਸੇ ਵੀ ਚੰਗੀ ਸਰਕਾਰ ਨੂੰ ਸੋਚੇ ਸਮਝੇ ਹੋਏ ਰੂਹਾਨੀ ਜਾਂ ਅਧਿਆਤਮਕ ਝੂਠ ਦਾ ਸਹਾਰਾ ਲੈਣਾ ਜ਼ਰੂਰੀ ਹੈ। ਇੱਕ ਝੂਠ ਦੀ ਸਲਾਹ ਮੈਂ ਦਿੰਦਾ ਹਾਂ। ਸਰਕਾਰ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰੇ ਕਿ ਆਦਮੀਆਂ ਵਿੱਚ ਤਿੰਨ ਪ੍ਰਕਾਰ ਦੀਆਂ ਰੂਹਾਂ ਹੁੰਦੀਆਂ ਹਨ। ਫ਼ਿਲਾਸਫਰਾਂ ਅਤੇ ਹਾਕਮਾਂ ਵਿੱਚ ਸੋਨੇ ਦੀਆਂ, ਲੜਨ ਮਰਨ ਵਾਲੇ ਯੋਧਿਆਂ ਵਿੱਚ ਚਾਂਦੀ ਦੀਆਂ ਅਤੇ ਕਾਮਿਆਂ ਵਿੱਚ ਘਟੀਆ ਧਾਤੂਆਂ ਦੀਆਂ ਰੂਹਾਂ ਹੁੰਦੀਆਂ ਹਨ।' ਪਲੇਟੋ ਦਾ ਮਨੋਰਥ ਇਹ ਸੀ ਕਿ ਜਨ-ਸਾਧਾਰਣ ਆਪੋ ਆਪਣੀ ਸਮਾਜਕ ਸਥਿਤੀ ਵਿੱਚ ਸੰਤੁਸ਼ਟ ਰੱਖਿਆ ਜਾ ਸਕੇ। ਉਹ ਇਸੇ ਨੂੰ ਜਸਟਿਸ ਜਾਂ ਸਮਾਜਕ ਨਿਆਂਪੂਰਣਤਾ ਕਹਿੰਦਾ ਸੀ। ਵੇਦ ਵਿਆਸ ਦੀ ਮਹਾਂਭਾਰਤ ਪਲੇਟੋ ਦੇ ਵਿਚਾਰਾਂ ਦਾ ਭਾਰਤੀ ਉਤਾਰਾ ਹੈ। ਰੀਪਬਲਿਕ ਤੋਂ ਪਿੱਛੋਂ ਲਿਖੀ ਗਈ ਹੋਣ ਕਰਕੇ ਇਸ ਵਿੱਚ ਸਿਧਾਂਤਕ ਪਕਿਆਈ ਜ਼ਿਆਦਾ ਹੈ। ਇਸ ਨੇ ਰੂਹਾਂ ਦੇ ਵਖੇਵੇਂ ਦੀ ਥਾਂ ਕਰਮ ਉੱਤੇ ਆਧਾਰਿਤ ਪੁਨਰ ਜਨਮ ਅਤੇ ਜਨਮ ਉਤੇ ਆਧਾਰਿਤ ਜਾਤ-ਪਾਤ ਦੇ ਭਾਰਤੀ ਸਿਧਾਂਤ ਦੀ ਸਹਾਇਤਾ ਨਾਲ ਜਨ-ਸਾਧਾਰਣ ਨੂੰ ਆਪਣੀ ਹੋਣੀ ਨਾਲ ਸਮਝੌਤਾ ਕਰਨ ਦੀ ਸਿਆਣੀ ਅਤੇ ਸਦਾ ਕੰਮ ਆਉਣ ਵਾਲੀ ਸਲਾਹ ਦਿੱਤੀ ਹੈ। ਇਹ ਹੁਣ ਤਕ ਕੰਮ ਆ ਰਹੀ ਹੈ।
ਮੈਡੀਟੇਨੀਅਨ ਭੂ-ਖੰਡ, ਮਿਡਲ ਈਸਟ ਅਤੇ ਯੌਰਪ ਵਿੱਚ ਪਰਚਾਰਿਆ ਜਾਣ ਵਾਲਾ ਵਿਰੋਧ ਵਿੱਚ ਰਿਹਾ ਹੈ ਇਸ ਲਈ ਇਸਨੂੰ
ਭਰਮ ਜਾਂ ਸੁਪਨਾ ਨਹੀਂ ਕਹਿ ਸਕਿਆ। ਜੋ ਸੁਪਨਾ ਹੈ, ਜਿਸ ਦੀ ਕੋਈ ਹਕੀਕੀ ਹੋਂਦ ਹੀ ਨਹੀਂ ਉਸ ਨਾਲ ਲੜਿਆ, ਝਗੜਿਆ ਕਿਵੇਂ ਜਾ ਸਕਦਾ ਹੈ ? ਕਿਸੇ ਅਣਹੋਏ ਸ਼ੱਤਰੂ ਦਾ ਟਾਕਰਾ ਕਰਦੇ ਹੋਏ ਅਸੀਂ ਪਾਗਲ ਆਖੇ ਜਾਵਾਂਗੇ ਭਾਰਤੀ ਅਧਿਆਤਮਕ ਸਿਧਾਂਤਾਂ ਦੀ ਤਾਰਕਿਕ ਪਕਿਆਈ ਨੇ ਭੌਤਿਕ ਗਿਆਨ ਨੂੰ ਆਪਣੇ ਸਾਹਮਣੇ ਸਿਰ ਨਹੀਂ ਚੁੱਕਣ ਦਿੱਤਾ। ਇਸ ਲਈ ਇਨ੍ਹਾਂ ਵਿੱਚ ਵਿਰੋਧ ਨਹੀਂ ਉਪਜਿਆ ਅਤੇ ਅਧਿਆਤਮਕ ਗਿਆਨ, ਭੌਤਿਕ ਸਿਆਣਪ ਨੂੰ ਭਰਮ, ਕੂੜ, ਅਗਿਆਨ, ਅਤੇ ਬੰਧਨ ਕਹਣ ਵਿੱਚ ਕਿਸੇ ਅਤਾਰਕਿਕਤਾ ਦਾ ਦੋਸ਼ੀ ਨਹੀਂ ਆਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਅਧਿਆਤਮਕ ਗਿਆਨ ਲਈ ਸਾਰਾ ਸੰਸਾਰਕ ਜੀਵਨ ਮਾਇਆ ਹੈ, ਝੂਠਾ ਹੈ, ਸੁਪਨਾ ਹੈ, ਓਸੇ ਅਧਿਆਤਮਕ ਗਿਆਨ ਦੇ ਪੰਡਿਤ ਲਈ ਰਾਜ-ਗੱਦੀਆਂ ਉੱਤੋਂ ਹੋਣ ਵਾਲੇ ਯੁੱਧ (ਮਹਾਂਭਾਰਤ) ਏਨੇ ਸੱਚੇ ਹਨ ਕਿ ਉਨ੍ਹਾਂ ਵਿੱਚ ਭਗਵਾਨ ਨੂੰ ਸਾਰਥੀ ਬਣਾਉਣੋਂ ਵੀ ਸੰਕੋਚ ਨਹੀਂ ਕੀਤਾ ਗਿਆ। ਯੁੱਧ ਦਾ ਮਹੱਤਵ ਅਸਲ ਵਿੱਚ ਰਾਜ-ਸ਼੍ਰੇਣੀ ਦਾ ਮਹੱਤਵ ਸੀ। ਭਾਰਤ ਉੱਤੇ ਇਸਲਾਮੀ (ਤੁਰਕੀ) ਕਬਜ਼ਾ ਹੋ ਜਾਣ ਨਾਲ ਭਾਰਤੀ ਅਧਿਆਤਮਕ ਗਿਆਨ ਦੀ ਸਿਆਸੀ ਅਤੇ ਸੈਨਿਕ ਉਪਯੋਗਿਤਾ ਦਾ ਅੰਤ ਹੋ ਗਿਆ ਸੀ। ਇਸ ਗਿਆਨ ਨੇ ਸਮੁੱਚੇ ਸੰਸਾਰਕ ਜੀਵਨ ਨੂੰ ਅਤੇ ਸੰਸਾਰਕ ਜੀਵਨ ਦੀ ਸੇਵਾ-ਸੰਭਾਲ ਕਰਨ ਵਾਲੀ ਮਾਨਵੀ ਸੋਚ ਨੂੰ ਨਿਰਾਰਥਕ ਕਹਿ ਕੇ ਮੁਕਤੀ, ਸਮਾਧੀ ਅਤੇ ਸੱਚ-ਖੰਡ ਪ੍ਰਾਪਤੀ ਦੇ ਕੰਮ ਆਉਣ ਵਾਲੇ ਅਭਿਆਸ ਨੂੰ ਆਪਣਾ ਇੱਕੋ ਇੱਕ ਵਿਸ਼ਾ ਮੰਨ ਲਿਆ।
ਮੈਡੀਟ੍ਰੇਨੀਅਨ ਭੂ-ਖੰਡ ਵਿੱਚ ਰਿਨੇਸਾਂਸ ਤੋਂ ਪਿੱਛੋਂ ਸਥਿਤੀ ਬਦਲਣੀ ਸ਼ੁਰੂ ਹੋ ਗਈ ਸੀ। ਭਾਰਤ ਵਿੱਚ ਇਸ ਤਬਦੀਲੀ ਦੀ ਰਫਤਾਰ ਬਹੁਤ ਸੁਸਤ ਹੈ, ਇਉਂ ਲੱਗਦਾ ਹੈ ਜਿਵੇਂ ਇਸ ਪਾਸੇ ਕੋਈ ਵਿਕਾਸ ਹੋ ਹੀ ਨਹੀਂ ਰਿਹਾ। ਇਸ ਦੇ ਨਤੀਜੇ, ਗਿਆਨ ਅਤੇ ਜੀਵਨ ਦੋਹਾਂ ਲਈ ਦੁਖਦਾਇਕ ਹਨ। ਅਧਿਆਤਮਕ ਗਿਆਨ ਨੇ ਸੰਸਾਰਕ ਗਿਆਨ (ਜਾਂ ਵਿਗਿਆਨ) ਨੂੰ ਬੇ-ਲੋੜਾ ਕਹਿਣੋਂ ਕਦੇ ਸੰਕੋਚ ਨਹੀਂ ਕੀਤਾ। ਆਪਣੇ ਆਪ ਨੂੰ ਸੰਸਾਰਕ ਜੀਵਨ ਲਈ ਲਾਭਦਾਇਕ ਕਹਿ ਕੇ ਆਪਣੇ ਫ਼ੈਸਲੇ ਨੂੰ ਆਪਣੇ ਉੱਤੇ ਲਾਗੂ ਕਰਨ ਅਤੇ ਆਪਣੇ ਆਪ ਨੂੰ ਸੰਸਾਰਕ ਜੀਵਨ ਦਾ ਲਾਭਦਾਇਕ ਸੇਵਕ ਬਣਾਉਣ ਦੀ ਭੁੱਲ ਵੱਲੋਂ ਖ਼ਬਰਦਾਰ ਰਹਿਣਾ ਹੀ ਗਿਆਨ ਦੀ ਇਸ ਵੰਡ ਦੀ ਵੱਡੀ ਚਿੰਤਾ ਬਣੀ ਰਹੀ ਹੈ। ਨਤੀਜਾ ਇਹ ਹੋਇਆ ਹੈ ਕਿ ਜੀਵਨ ਦੀ ਵਿਕਾਸਸ਼ੀਲਤਾ ਨਾਲੋਂ ਟੁੱਟ ਕੇ ਅਧਿਆਤਮਕ ਗਿਆਨ ਵਿਕਾਸ-ਹੀਣ ਹੋ ਗਿਆ ਹੈ। ਸਦੀਆਂ ਪੁਰਾਣੇ ਸਿਧਾਂਤਾਂ ਨੂੰ ਬਾਰ ਬਾਰ ਦੁਹਰਾਉਣ ਅਤੇ ਇਸ ਦੁਹਰਾਉ ਵਿੱਚ ਨਵੇਂ ਨਵੇਂ ਸ਼ਬਦਾਂ ਦੀ ਵਰਤੋਂ ਦੇ ਤਰਲੇ ਨੈਣ ਦੇ ਜਤਨ ਨੇ ਇਸ ਗਿਆਨ ਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ ਹੈ। ਅਧਿਆਤਮਕ ਗਿਆਨ ਨੂੰ ਅੱਜ ਕੱਲ ਆਤਮਾ ਦੀ ਸਾਇੰਸ ਕਹਿਣ ਵਿੱਚ ਆਧੁਨਿਕਤਾ ਮੰਨੀ ਜਾਂਦੀ ਹੈ, ਉਂਵ ਹੈ ਇਹ ਇੱਕ ਅਸੰਗਤੀ, ਇੱਕ ਅਤਾਰਕਿਕਤਾ। ਸਾਇੰਸ ਪਦਾਰਥ ਨਾਲ ਸੰਬੰਧਿਤ ਹੈ; ਨਿਰੀਖਣ ਉੱਤੇ ਆਧਾਰਿਤ ਹੈ; ਪ੍ਰਯੋਗ ਰਾਹੀਂ ਜਾਣੀ ਹੋਈ ਗੱਲ ਨੂੰ ਪ੍ਰਯੋਗ ਰਾਹੀਂ ਪ੍ਰਮਾਣਿਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ; ਅਤੇ ਅਪ੍ਰਮਾਣਿਤ ਗੱਲ ਨਾਲ ਜੁੜੇ ਰਹਿਣ ਦੀ ਜ਼ਿਦ ਨਹੀਂ ਕਰਦੀ। ਇਨ੍ਹਾਂ ਵਿੱਚੋਂ ਇੱਕ ਵੀ ਨੇਮ ਅਧਿਆਤਮਕ ਗਿਆਨ ਉੱਤੇ ਲਾਗੂ ਨਹੀਂ ਹੁੰਦਾ। ਅਧਿਆਤਮਕ ਗਿਆਨ ਆਪਣੀ ਪੁਰਾਤਨਤਾ ਨੂੰ ਆਪਣੀ ਸੱਚਾਈ ਦੀ ਦਲੀਲ ਦੱਸਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਇਉਂ ਕਰ ਕੇ ਉਹ ਆਪਣੀ ਜੜਤਾ ਅਤੇ ਵਿਕਾਸਹੀਣਤਾ ਦਾ ਇਕਬਾਲ ਕਰ ਰਿਹਾ ਹੈ। ਅਧਿਆਤਮਕ ਗਿਆਨ ਤੰਤ੍ਰ ਯੋਗ ਦੀ ਸਹਾਇਤਾ ਨਾਲ ਫ੍ਰਾਇਡ ਦੇ ਨੇੜੇ
ਹੋ ਕੇ ਵੀ ਆਪਣੀ ਆਧੁਨਿਕਤਾ ਸਿੱਧ ਕਰਨ ਦਾ ਜਤਨ ਕਰਦਾ ਹੈ ਅਤੇ ਕਦੇ ਕਦੇ ਆਪਣੇ ਆਦਰਸ਼ ਪੁਰਸ਼ਾਂ ਨੂੰ ਸਾਇੰਸੀ-ਸਨਅਤੀ ਸਮਾਜਾਂ ਦੇ ਅਪ੍ਰਾਧੀਆਂ, ਮਾਨਸਿਕ ਰੋਗੀਆਂ ਅਤੇ ਨਸ਼ਿਆਂ ਦੇ ਅਮਲੀਆਂ ਦੇ ਟਾਕਰੇ ਵਿੱਚ ਰੱਖ ਕੇ ਆਪਣੀ ਸ੍ਰੇਸ਼ਟਤਾ ਦਾ ਭਰਮ ਪਾਲਣ ਦਾ ਤਰਲਾ ਵੀ ਲੈਂਦਾ ਹੈ। ਉਂਞ ਅਪ੍ਰਾਧ, ਮਾਨਸਿਕ ਤਨਾਉ ਅਤੇ ਨਸ਼ਿਆਂ ਦੇ ਰੋਗ ਨਵੇਂ ਨਹੀਂ ਹਨ। ਇਹ ਸਾਇੰਸੀ-ਸਨਅਤੀ ਸਮਾਜਾਂ ਵਿੱਚ ਅਚਾਨਕ ਨਹੀਂ ਉਗਮ ਪਏ। ਸਾਡੇ ਰਿਸ਼ੀਆਂ ਨੂੰ ਸੋਮਰਸ ਬਹੁਤ ਪਸੰਦ ਸੀ ਸਾਡੇ ਯੋਗੀ ਮਾਸ-ਮਦਿਰਾ ਦੇ ਸ਼ੌਕੀਨ ਸਨ; ਤੰਯੋਗ ਅਤੇ ਵਾਮ ਮਾਰਗ ਯੋਨੀ-ਪੂਜਾ ਦੇ ਅਭਿਆਸੀ ਜਾਂ ਅਪਰਾਧੀ ਹਨ ਬੁੱਧ ਮਤ ਦੇ ਵੱਡੇ ਫ਼ਿਰਕੇ, ਮਹਾਯਾਨ, ਦਾ ਸੰਚਾਲਕ ਇਸ ਪਾਸੇ ਆਉਣ ਤੋਂ ਪਹਿਲਾਂ ਪੰਜ ਕਤਲ ਕਰ ਚੁੱਕਾ ਦੱਸਿਆ ਜਾਂਦਾ ਹੈ, ਚੋਰ ਅਤੇ ਠੱਗ ਹਰ ਧਰਮ ਵਿੱਚ ਅਪਣਾਏ ਅਤੇ ਵਰੋਸਾਏ ਗਏ ਹਨ; ਧਾਗੇ ਤਵੀਤਾਂ ਦਾ ਰਿਵਾਜ, ਸੋਰੀਆਂ ਦੁਆਰਾ ਮਸਾਣ ਕੱਢੇ ਜਾਣ ਦੇ ਟਿਕਾਣੇ ਕਿਸੇ ਸਾਇੰਸੀ-ਸਨਅਤੀ ਸਮਾਜ ਦੀ ਉਪਜ ਨਹੀਂ ਹਨ। ਮਾਨਸਿਕ ਤਨਾਉ ਜਾਂ ਡਿਪ੍ਰੈਸ਼ਨ ਬਹੁਤ ਪੁਰਾਣਾ ਰੋਗ ਹੈ। ਧੌਲੀਆਂ ਧਾਰਾਂ ਅਤੇ ਵਡਭਾਗ ਸਿੰਘ ਦੇ ਡੇਰੇ ਸਾਇੰਸ ਨੇ ਨਹੀਂ ਉਪਜਾਏ।
ਸਾਇੰਸੀ ਸਨਅਤੀ ਸਮਾਜਾਂ ਦਾ ਸਾਧਾਰਣ ਵਿਅਕਤੀ ਕਦੀ ਕਦੀ ਸਾਡੇ ਅਧਿਆਤਮਵਾਦੀਆਂ ਨਾਲੋਂ ਬਹੁਤੀ ਸੂਖਮਤਾ ਨਾਲ ਸੋਚਦਾ ਹੈ। ਜੇ ਉਸ ਨੂੰ ਦੱਸੋ ਕਿ ਸੰਤ ਤੁਲਦੀ ਦਾਸ ਜੀ ਕਹਿੰਦੇ ਹਨ ਕਿ ਜਿਸ ਆਦਮੀ ਨੂੰ ਰਾਮ ਅਤੇ ਸੀਤਾ ਦਾ ਪ੍ਰੇਮ ਨਹੀਂ, ਉਸ ਨੂੰ ਦੁਸ਼ਮਨ ਸਮਝ ਕੇ ਤਿਆਗ ਦੇਣਾ ਚਾਹੀਦਾ ਹੈ, ਤਾਂ ਉਹ ਆਖੇਗਾ ਮੈਂ ਆਪਣੇ ਸਨੇਹੀਆਂ ਨਾਲ ਵਿਗਾੜ ਕੇ ਆਪਣਾ ਵਰਤਮਾਨ ਜੀਵਨ ਦੁਖੀ ਕਰਨ ਵਿੱਚ ਸਿਆਣਪ ਨਹੀਂ ਸਮਝਦਾ। ਉਹ ਸੰਤ ਤੁਲਸੀ ਦਾਸ ਦੇ ਇਸ ਉਪਦੇਸ਼ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖੇਗਾ ਜਿਸ ਰਾਹੀਂ ਸੰਤ ਜੀ ਇਹ ਕਹਿ ਰਹੇ ਹਨ ਕਿ ਮਨੁੱਖ ਨੂੰ ਕਿਸੇ ਅੱਗੇ ਹੱਥ ਨਹੀਂ ਫੈਲਾਉਣਾ ਚਾਹੀਦਾ। ਸਦਾ ਹੀ ਦੂਜਿਆਂ ਨੂੰ ਦੇਣਾ ਚਾਹੀਦਾ ਹੈ। ਜਿਸ ਦਿਨ ਕਿਸੇ ਕੋਲੋਂ ਕੁਝ ਲੈਣਾ ਪੈ ਜਾਵੇ ਉਸ ਦਿਨ ਆਦਮੀ ਨੂੰ ਆਤਮ-ਹੱਤਿਆ ਕਰ ਲੈਣੀ ਚਾਹੀਦੀ ਹੈ। ਉਹ ਹੈਰਾਨ ਹੋ ਕੇ ਪੁੱਛੇਗਾ, ਜਿਸ ਆਦਮੀ ਨੂੰ ਆਪਣੀ ਦਾਨਵੀਰਤਾ ਦਾ ਏਨਾ ਖਿਆਲ ਹੈ, ਉਹ ਦੂਜਿਆਂ ਨੂੰ ਆਪਣੇ ਮੁਥਾਜ ਰੱਖ ਕੇ ਉਨ੍ਹਾਂ ਵਿਚਲੀ ਦਾਨਵੀਰਤਾ ਅਤੇ ਅਣਖ ਦੀ ਹਾਨੀ ਕਿਉਂ ਕਰ ਰਿਹਾ ਹੈ ? ਉਹ ਦੂਜਿਆ ਨੂੰ 'ਦੇ ਕੇ ਦਾਨਵੀਰ ਬਣਨਾ ਚਾਹੁੰਦਾ ਹੈ ਜਾਂ ਦੂਜਿਆਂ ਨੂੰ 'ਵਿਰਵੇ ਅਤੇ ਮੁਧਾਜ ਰੱਖ ਕੇ' ਆਪਣੀ ਦਾਨਵੀਰਤਾ ਦੇ ਭੋਜਨ ਦੀ ਭਿਖਿਆ ਲੈਣੀ ਚਾਹੁੰਦਾ ਹੈ। ਜਿਨ੍ਹਾਂ ਨੂੰ ਦੇ ਕੇ ਸੰਤ ਜੀ ਮਹਾਨ ਬਣਨਾ ਚਾਹੁੰਦੇ ਹਨ, ਕੀ ਉਹ ਉਨ੍ਹਾਂ ਵਰਗੇ ਮਨੁੱਖ ਨਹੀਂ ਹਨ ? ਜੇ ਹਨ ਤਾਂ ਤੁਲਸੀ ਦਾਸ ਜੀ ਅੱਗੇ ਹੱਥ ਫੈਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਉਂ ਆਤਮ-ਹੱਤਿਆ ਨਹੀਂ ਕਰਨੀ ਚਾਹੀਦੀ ? ਜੇ ਕਰਨੀ ਚਾਹੀਦੀ ਹੈ (ਉਨ੍ਹਾਂ ਦੇ ਉਪਦੇਸ਼ ਅਨੁਸਾਰ) ਤਾਂ ਉਨ੍ਹਾਂ ਨੂੰ ਆਪਣੇ ਦਾਨ ਦੇ ਪਾਤ੍ਰ ਬਣਾ ਕੇ ਆਤਮ-ਹੱਤਿਆ ਦਾ ਅਪਰਾਧ ਕਰਨ ਲਈ ਮਜਬੂਰ ਕਰਨ ਦਾ ਦੋਸ਼ ਕਿਸ ਦਾ ਹੋਵੇਗਾ ?
ਭਾਰਤੀ ਅਧਿਆਤਮਕ ਗਿਆਨ ਸੰਸਾਰਕ ਰਿਸ਼ਤਿਆਂ ਦੀ ਕਚਿਆਈ (ਕੂੜੇਪਨ) ਨੂੰ ਸਿੱਧ ਕਰਨ ਲਈ ਇਹ ਕਹਿੰਦਾ ਆ ਰਿਹਾ ਹੈ ਕਿ 'ਘਰਵਾਲੀ ਡਿਉੜੀ ਤਕ ਸਾਥ ਦਿੰਦੀ ਹੈ;
___________
1. ਜਾ ਕੇ ਪ੍ਰਿਯ ਨਹੀਂ ਰਾਮ ਵੈਦੇਹੀ, ਕੋਟਿ ਸ਼ਤ੍ਰ ਜਿਮ ਤਿਆਗੀਏ ਵੇ ਨਰ, ਚਾਹੇ ਪਰਮ ਸਨੇਹੀ।
2. ਤੁਲਸੀ ਕਰ ਪਰ ਕਰ ਕਰੋ ਕਰ ਤਲ ਕਰ ਨਾ ਕਰੋ।
ਪਤੀ ਦੀ ਦੇਹ ਵਿੱਚੋਂ ਪ੍ਰਾਣ ਨਿਕਲ ਜਾਣ ਪਿੱਛੋਂ ਉਸ ਨੂੰ ਭੂਤ, ਪ੍ਰੇਤ ਆਖ ਕੇ ਉਸ ਤੋਂ ਦੂਰ ਭੱਜ ਜਾਂਦੀ ਹੈ; ਭਰਾ ਸ਼ਮਸ਼ਾਨ ਤਕ ਸਾਥ ਦਿੰਦੇ ਹਨ। ਕੋਈ ਨਾਲ ਨਹੀਂ ਨਿਭਦਾ। ਇਸ ਲਈ ਇਹ ਰਿਸ਼ਤੇ ਕੂੜੇ ਹਨ।
ਆਧੁਨਿਕ ਯੁਗ ਦਾ ਸਾਧਾਰਣ ਆਦਮੀ ਵੀ ਇਨ੍ਹਾਂ ਵਿਚਾਰਾਂ ਦੀ ਕਚਿਆਈ ਉੱਤੇ ਹੱਸੇਗਾ। ਅਜੀਬ ਸਮਾਜ ਹੋਵੇਗਾ ਉਹ ਜਿਸ ਵਿਚਲੇ ਭਰਾਵਾਂ ਨੂੰ ਆਪਣਾ ਭਰੱਪਣ ਸਾਬਤ ਕਰਨ ਲਈ ਭਰਾ ਦੀ ਚਿਤਾ ਵਿੱਚ ਛਾਲ ਮਾਰ ਕੇ ਸੜ ਮਰਨ ਦੀ ਮਜਬੂਰੀ ਤੋਂ ਵੱਖਰਾ ਕੋਈ ਤਰੀਕਾ ਹੀ ਨਾ ਹੋਵੇ।
ਯੌਰਪ ਦੀ ਰਿਨੇਸਾਂਸ ਜਾਂ ਪੁਨਰ ਜਾਤੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਅਧਿਆਤਮਕਤਾ ਵਲੋਂ ਮੂੰਹ ਮੋੜ ਕੇ ਮਾਨਵਵਾਦ ਵੱਲ ਵੇਖਣ ਦੀ ਇੱਛਾ ਦੀ ਉਪਜ ਸੀ। ਇਰਾਜ਼ਮੱਸ ਵਰਗੇ ਲੇਖਕਾਂ ਨੇ ਮਨੁੱਖਾਂ ਨੂੰ ਉਨ੍ਹਾਂ ਦੇ ਜੋਤ ਸਰੂਪੀ ਅਸਲੇ ਦੇ ਆਧਾਰ ਉੱਤੇ ਇੱਕੋ ਜਿਹੇ ਵੇਖਣ ਦੀ ਥਾਂ ਉਨ੍ਹਾਂ ਨੂੰ ਉਨ੍ਹਾਂ ਵਿਚਲੇ ਮਨੁੱਖੀ ਗੁਣਾਂ-ਔਗੁਣਾਂ ਅਤੇ ਉਨ੍ਹਾਂ ਦੀਆਂ ਦੁਨਿਆਵੀ ਭੁੱਖਾਂ-ਪੀੜਾਂ ਦੇ ਆਧਾਰ ਉੱਤੇ ਇੱਕੋ ਜਿਹੇ ਮਨੁੱਖ ਵੇਖਿਆ ਸੀ। ਇਰਾਜ਼ਮੱਸ (1466-1534) ਵੀ ਇੱਕ ਪਾਦਰੀ ਸੀ। ਇਸ ਦੇ ਮੁਕਾਬਲੇ ਵਿੱਚ ਭਾਰਤੀ ਭਗਤੀ ਲਹਿਰ ਦੇ ਆਗੂ ਅਧਿਆਤਮਕਤਾ ਵੱਲ ਮੂੰਹ ਕਰਨ ਅਤੇ ਮਾਨਵਤਾ ਵਲੋਂ ਮੂੰਹ ਮੋੜਨ ਕਰਕੇ ਹਾਸੋ- ਹੀਣੇ ਹੋ ਗਏ ਹਨ। ਮੈਨੂੰ ਉਨ੍ਹਾਂ ਦੇ ਮਨੁੱਖ-ਹਿਤੈਸ਼ੀ ਹੋਣ ਉੱਤੇ ਸ਼ੱਕ ਨਹੀਂ, ਸਗੋਂ ਅਧਿਆਤਮਕਤਾ ਦੀ ਗੁਲਾਮੀ ਕਾਰਨ ਉਨ੍ਹਾਂ ਵਿਚਲੇ ਮਾਨਵਵਾਦ ਦੀ ਹੋਈ ਹਾਨੀ ਦਾ ਦੁੱਖ ਹੈ। ਭਾਰਤੀ ਭਗਤੀ ਲਹਿਰ ਦੀ ਅੰਤਿਮ ਉਪਜ ਰਿਨੇਸਾਂਸ ਦੇ ਇੱਕ ਹਿੱਸੇ (ਰੈਫਰਮੇਸ਼ਨ) ਵਿੱਚੋਂ ਨਿਕਲੇ ਨਤੀਜੇ ਵਰਗੀ ਹੈ। ਰੈਫ਼ਰਮੇਸ਼ਨ ਈਸਾਈ ਧਰਮ ਦੇ ਕੁਧਾਰ ਦੀ ਲਹਿਰ ਸੀ। ਇਸ ਦਾ ਮੋਢੀ ਮਾਰਟਨ ਲੂਥਰ ਸੀ। ਇਸ ਨੇ ਸਿਧਾਂਤਾਂ ਦੀ ਕੱਟੜਤਾ ਅਤੇ ਸੋਚ ਦੀ ਥਾਂ ਵਿਸ਼ਵਾਸ ਦੀ ਪ੍ਰਧਾਨਤਾ ਦੇ ਆਧਾਰ ਉੱਤੇ ਪੋਪ ਦਾ ਵਿਚੋਲ-ਪੁਣਾ ਖ਼ਤਮ ਕਰ ਕੇ ਪ੍ਰੋਟੈਸਟੈਂਟ ਮਤ ਦੀ ਨੀਂਹ ਰੱਖੀ ਸੀ। ਸਿਧਾਂਤਕ ਮੂਲਵਾਦ ਦੇ ਇਸ ਪਰਚਾਰਕ ਦੇ ਮੰਨਣ ਵਾਲਿਆਂ ਨੇ ਰੋਮਨ ਕੈਥੋਲਿਕ ਲੋਕਾਂ ਦੇ ਜੀਵਨ ਨੂੰ ਦੋ ਢਾਈ ਸੌ ਸਾਲ ਤਕ ਨਰਕ ਬਣਾਈ ਰੱਖਿਆ ਸੀ। ਲੱਖਾਂ ਕੈਥੋਲਿਕ ਈਸਾਈਆਂ ਨੇ ਅਮਰੀਕਾ ਚਲੇ ਜਾਣ ਵਿੱਚ ਆਪਣਾ ਭਲਾ ਸਮਝਿਆ।
ਭਗਤੀ ਲਹਿਰ ਦੀਆਂ ਸਫਲ ਉਪਜਾਂ ਵਿੱਚ ਸਿਧਾਂਤਕ ਮੂਲਵਾਦ ਦੀ ਉਹੋ ਥਾਂ ਹੈ ਜੋ ਇਸਲਾਮ ਵਿੱਚ ਹੈ। ਦਇਆਨੰਦ ਸਰਬਤੀ ਜੀ ਦਾ ਆਰੀਆ ਸਮਾਜ ਵੀ ਮਾਰਟਨ ਲੂਥਰ ਦੀਆਂ ਲੀਹਾਂ ਉੱਤੇ ਤੁਰਨ ਵਾਲਾ ਇੱਕ ਨਵਾਂ ਮੁਸਾਵਰ ਹੈ ਜਿਹੜਾ ਦੌੜ ਕੇ ਪਹਿਲਿਆਂ ਨਾਲ ਆ ਰਲਣ ਵਿੱਚ ਸਫਲ ਹੋ ਚੁੱਕਾ ਹੈ।
ਇਹ ਸਭ ਕੁਝ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਉਪਯੋਗਤਾ ਨਾਲੋਂ ਨਾਤਾ ਤੋੜ ਲੈਣ ਕਰਕੇ ਅਧਿਆਤਮਕ ਗਿਆਨ ਵਿਕਾਸਹੀਣ ਹੋ ਗਿਆ ਹੈ ਅਤੇ ਅਜਿਹੇ ਖ਼ਿਆਲਾਂ ਨਾਲ ਬੱਝ ਗਿਆ ਹੈ ਜਿਹੜੇ ਉਸ ਨੂੰ ਹਾਸੋਹੀਣਾ ਬਣਾਉਂਦੇ ਹਨ।
ਉਪਯੋਗਤਾ ਨਾਲੋਂ ਟੁੱਟੇ ਹੋਏ ਅਧਿਆਤਮਕ ਗਿਆਨ ਦੀ ਪ੍ਰਭੁਤਾ ਪਰਵਾਨ ਕਰਨ ਵਾਲੇ ਜੀਵਨ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਸਾਧਾਰਣ ਆਦਮੀ ਦੇ ਸਾਧਾਰਣ ਵਤੀਰੇ ਤੋਂ ਇਹ ਪ੍ਰਗਟ ਨਹੀਂ ਹੁੰਦਾ ਹੈ ਕਿ ਉਹ ਆਪਣੇ ਸੰਸਾਰਕ ਜੀਵਨ ਨੂੰ ਬੰਧਨ, ਸੁਪਨਾ ਜਾਂ ਗਲ ਪਿਆ ਢੋਲ ਸਮਝਦਾ ਹੈ। ਉਸ ਨੂੰ ਆਪਣੇ ਘਰ-ਕੋਠੇ, ਧੀਆਂ-ਪੁੱਤ, ਮਾਲ-ਡੰਗਰ, ਮੇਲੇ-ਮੁਸਾਹਬੇ ਅਤੇ ਲਾਭ-ਹਾਨੀਆਂ
ਅਸਲੋਂ ਵਾਸਤਵਿਕ (ਸੱਚੇ) ਲੱਗਦੇ ਹਨ। ਉਹ ਜੀਵਨ ਨੂੰ ਭਰਪੂਰਤਾ ਅਤੇ ਲਗਨ ਨਾਲ ਜਿਊਂਦਾ ਹੈ। ਜਦੋਂ ਉਹ ਅਧਿਆਤਮਕ ਗਿਆਨੀ ਦੇ ਸਨਮੁਖ ਹੁੰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਹ ਮੂਰਖ ਹੈ, ਅਗਿਆਨੀ ਹੈ; ਭੁਲੇਖੇ ਵਿੱਚ ਹੈ; ਸੁਪਨੇ ਨੂੰ ਸੱਚਾ ਮੰਨ ਰਿਹਾ ਹੈ; ਉਸ ਮੱਖੀ ਵਰਗਾ ਹੈ ਜਿਹੜੀ ਮਿੱਠੇ ਦੇ ਲਾਲਚ ਵੱਸ ਗੁੜ ਦੀ ਰੋੜੀ ਨਾਲ ਚੰਬੜ ਕੇ ਮਰ ਰਹੀ ਹੈ। ਮਨੁੱਖ ਕੋਲ ਤਿੰਨ ਰਸਤੇ ਹਨ-(1) ਉਹ ਦੁਚਿੱਤੀ ਅਤੇ ਸ਼ਰਮਸਾਰੀ ਵਿੱਚ ਜੀਵੇ: (2) ਉਹ ਇੱਕ ਪਾਸੇ ਹੋ ਜਾਵੇ ਅਤੇ ਅਧਿਆਤਮਵਾਦ ਅਤੇ ਸੰਸਾਰਕ ਜੀਵਨ ਵਿੱਚੋਂ ਕੋਈ ਇੱਕ ਚੁਣ ਲਵੇ; ਅਤੇ (3) ਉਹ ਸੰਪੂਰਨ ਸੰਸਾਰੀ ਹੁੰਦਿਆਂ ਹੋਇਆਂ ਸਫਲ ਅਧਿਆਤਮਵਾਦੀ ਹੋਣ ਦਾ ਨਾਟਕ ਕਰੇ। ਤੀਜਾ ਰਸਤਾ ਅਪਣਾਇਆ ਗਿਆ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਅਧਿਆਤਮਕ ਗਿਆਨ ਦੇ ਰਹਿਬਰਾਂ ਵਲੋਂ ਇਸ ਰਸਤੇ ਨੂੰ ਪੂਰੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸ਼ਾਇਦ ਉਨ੍ਹਾਂ ਨੂੰ ਵੀ ਸੰਸਾਰੀਆਂ ਦੀ ਲੋੜ ਹੈ। ਇਸ ਪ੍ਰਕਾਰ ਦੇ ਆਪਸੀ ਸਮਝੌਤੇ ਕਾਰਨ ਸਮੁੱਚਾ ਜੀਵਨ ਪਾਖੰਡ ਹੋ ਨਿਬੜਿਆ ਹੈ। ਆਗੂ ਅਤੇ ਅਨੁਯਾਈ ਦੋਵੇਂ ਨਾਟਕ ਕਰਦੇ ਹਨ। ਦੋਹਾਂ ਨੇ ਗੁੜ ਨੂੰ ਖੰਡ ਬਣਾ ਲਿਆ ਹੈ; ਮਿੱਠਾ ਵੀ ਖਾਂਦੇ ਹਨ ਅਤੇ ਰੋੜੀ ਨਾਲ ਜੁੜਨ ਦਾ ਡਰ ਵੀ ਨਹੀਂ। ਇਹ ਅਧਿਆਤਮਕ ਗਿਆਨ ਦੀ ਸਿਆਣੀ ਵਰਤੋਂ ਹੈ।
ਸਿਆਣੀ ਵਰਤੋਂ
ਹਰ ਪ੍ਰਕਾਰ ਦਾ ਗਿਆਨ ਸ਼ਕਤੀ ਹੈ-ਚਾਹੇ ਉਹ ਗਿਆਨ ਉਪਯੋਗੀ ਹੋਵੇ ਚਾਹੇ ਅਣ-ਉਪਯੋਗੀ। ਹੋ ਸਕਦਾ ਹੈ ਭਵਿੱਖ ਵਿੱਚ ਅਣ-ਉਪਯੋਗੀ ਗਿਆਨ ਨੂੰ ਸ਼ਕਤੀ ਮੰਨਿਆ ਜਾਣਾ ਬੰਦ ਹੋ ਜਾਵੇ। ਮਨੁੱਖ ਆਪਣੇ ਗਿਆਨ ਦੀ ਸਿਆਣੀ ਵਰਤੋਂ ਕਰਦਾ ਆਇਆ ਹੈ ਅਤੇ ਕਰ ਰਿਹਾ ਹੈ। ਮਨੁੱਖੀ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਸਿਆਣਪ ਜਾਂ ਸਿਆਣੀ ਵਰਤੋਂ ਦੀ ਪਰਿਭਾਸ਼ਾ ਰਹੀ ਹੈ ਆਪਣੇ ਦੇਸ਼ ਦੀ ਰੱਖਿਆ ਲਈ ਮਰਨ ਅਤੇ ਮਾਰਨ ਲਈ ਤਿਆਰ ਰਹਿਣਾ; ਆਪਣੇ ਵਿਚਾਰਾਂ-ਵਿਸ਼ਵਾਸਾਂ ਨੂੰ ਪਰਮ ਸੱਚ ਮੰਨਦਿਆਂ ਹੋਇਆ ਦੂਜਿਆਂ ਉੱਤੇ ਠੋਸਣਾ; ਜਿੱਤ ਪ੍ਰਾਪਤ ਕਰਨ ਲਈ ਵਿਰੋਧੀ ਧੜੇ ਨਾਲ ਹਰ ਪ੍ਰਕਾਰ ਦੀ ਨੀਚਤਾ, ਨਿਰਦੈਤਾ ਅਤੇ ਕੁਟਿਲਤਾ ਦੀ ਵਰਤੋਂ ਕਰਨੀ; ਅਤੇ ਆਪਣੇ ਕੀਤੇ ਇਨ੍ਹਾਂ ਕੰਮਾਂ ਨੂੰ ਈਸ਼ਵਰ ਅਰਪਣ ਕਰ ਕੇ ਇਨ੍ਹਾਂ ਦੇ ਸਮਾਜਕ ਪ੍ਰਭਾਵਾਂ ਵਲੋਂ ਬੇਧਿਆਨ ਜਾਂ ਵਿਰਕਤ ਰਹਿਣਾ। ਅਰਸ਼ਮੀਦਸ ਦੁਆਰਾ ਬਣਾਏ ਗਏ ਜੰਗੀ ਹਥਿਆਰਾਂ ਦੀ ਰੋਮਨਾਂ ਵਿਰੁੱਧ ਕੀਤੀ ਗਈ ਵਰਤੋਂ ਵੀ ਸਿਆਣੀ ਸੀ ਅਤੇ ਹੀਰੋਸ਼ੀਮਾ ਉੱਤੇ ਸੁੱਟੇ ਗਏ ਐਟਮ ਬੰਬ ਨੂੰ ਵੀ ਫ਼ਿਜ਼ਿਕਸ ਦੇ ਗਿਆਨ ਅਤੇ ਤਕਨੀਕ ਦੇ ਵਿਕਾਸ ਦੀ ਸਿਆਣੀ ਵਰਤੋਂ ਮੰਨਿਆ ਜਾਂਦਾ ਹੈ। ਹਰ ਆਤੰਕਵਾਦੀ ਸੰਸਥਾ ਗੋਲੀਆਂ ਬੰਬਾਂ ਦੀ ਵਰਤੋਂ ਨੂੰ ਅਤੇ ਹਵਾਈ ਜਹਾਜ਼ ਦੀ ਹਾਈਜੈਕਿੰਗ ਨੂੰ ਸਿਆਣੀ ਵਰਤੋਂ ਸਮਝਦੀ ਹੈ ਅਤੇ ਇਨ੍ਹਾਂ ਕੰਮਾਂ ਵਿੱਚ ਢੇਰ ਸਾਰੀ ਸੋਚ ਸਿਆਣਪ ਅਤੇ ਵਿਉਂਤਬਾਜ਼ੀ ਵਰਤਦੀ ਹੈ।
ਇਸ ਤੋਂ ਛੁੱਟ ਜੀਵਨ ਲਈ ਅੰਨ-ਧਨ ਪੈਦਾ ਕਰਨ ਦੇ ਵਸੀਲਿਆਂ ਨੂੰ ਵਿਕਸਾਉਣ ਲਈ ਵੀ ਗਿਆਨ ਦੀ ਸਿਆਣੀ ਵਰਤੋਂ ਕੀਤੀ ਗਈ ਹੈ। ਸੜਕਾਂ, ਰੇਲਾਂ, ਸਕੂਲ, ਹਸਪਤਾਲ, ਲਾਇਬ੍ਰੇਰੀਆਂ, ਪੁਲ, ਪਾਰਕਾਂ, ਮੰਦਰ, ਮਸਜਦਾਂ ਅਤੇ ਗਿਰਜੇ ਬਣਾਉਣ ਵਿੱਚ ਵੀ ਗਿਆਨ ਦੀ ਸਿਆਣੀ ਵਰਤੋਂ ਕੀਤੀ ਗਈ ਹੈ। ਇਹ ਜ਼ਰੂਰੀ ਨਹੀਂ ਕਿ ਹਰ ਸਿਆਣੀ ਵਰਤੋਂ ਸੁਹਣੀ ਵਰਤੋਂ ਵੀ ਹੋਵੇ। ਭਾਰਤ ਅਤੇ ਪਾਕਿਸਤਾਨ ਦੋ ਗੁਆਂਢੀ ਦੇਸ਼ ਹਨ। ਦੋਵੇਂ ਆਪਣੇ ਵਸਨੀਕਾਂ
ਦੀ ਮਿਹਨਤ ਦਾ ਅੱਧਿਉਂ ਬਹੁਤਾ ਹਿੱਸਾ ਜੰਗੀ ਸਾਮਾਨ ਖ਼ਰੀਦਣ ਉੱਤੇ ਜਾਂ ਬਣਾਉਣ ਉੱਤੇ ਖਰਚ ਕਰਦੇ ਹਨ। ਆਪਣੇ ਦੇਸ਼ ਦੇ ਪਦਾਰਥਕ ਵਸੀਲਿਆਂ ਦੀ ਇਹ ਵਰਤੋਂ ਸਿਆਣੀ ਹੈ, ਪਰ ਸੋਹਣੀ ਨਹੀਂ। ਸਾਡਾ ਅਧਿਆਤਮਕ ਗਿਆਨ ਜੀਵਨ ਲਈ ਸੁਖ ਸਹੂਲਤਾਂ ਪੈਦਾ ਕਰਨ ਲਈ ਉਪਯੋਗੀ ਨਹੀਂ, ਪਰ ਮਹਾਂਭਾਰਤ ਦੇ ਯੁੱਧ ਵਿੱਚ ਕੀਤੀ ਗਈ ਇਸ ਦੀ ਵਰਤੋਂ ਸਿਆਣਪ ਦੀ ਸਿਖਰ ਮੰਨੀ ਜਾਂਦੀ ਹੈ।
ਸੁਹਿਰਦਤਾ
ਅਜਿਹਾ ਕਿਉਂ ਹੁੰਦਾ ਆਇਆ ਹੈ ਅਤੇ ਹੋ ਰਿਹਾ ਹੈ ? ਇਸ ਪ੍ਰਸ਼ਨ ਦਾ ਉੱਤਰ ਸੁਹਿਰਦਤਾ ਦੀ ਘਾਟ ਵਿੱਚ ਹੈ। ਮਨੁੱਖ ਆਪਣੇ ਵਿਅਕਤੀਗਤ ਰੂਪ ਵਿੱਚ ਸੁਹਿਰਦ ਨਹੀਂ। ਸੁਹਿਰਦਤਾਹੀਣ ਵਿਅਕਤੀਆਂ ਤੋਂ ਬਣੇ ਹੋਏ ਧਾਰਮਕ ਅਤੇ ਸਿਆਸੀ ਸਮੂਹ (ਜਮਾਤਾਂ) ਵੀ ਸੁਹਿਰਦ ਨਹੀਂ ਹਨ। ਇਸ ਘਾਟ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਸੁਹਿਰਦਤਾ ਦੀ ਪਰਿਭਾਸ਼ਾ ਬਣਾ ਲੈਣੀ ਜ਼ਰੂਰੀ ਹੈ।
ਸੁਹਿਰਦ ਦੇ ਸਾਦੇ ਜਿਹੇ ਅਰਥ ਹਨ ਸੁਹਣੇ ਹਿਰਦੇ ਵਾਲਾ ਆਦਮੀ; ਉਹ ਆਦਮੀ ਜੋ ਮਨ ਦਾ ਸਾਫ਼ ਹੋਣ ਦੇ ਨਾਲ ਨਾਲ ਕੋਮਲ-ਭਾਵੀ ਵੀ ਹੈ। ਜਿਸ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ ਹੋਣ ਦਾ ਪਾਖੰਡ ਕਰਦਾ ਹੈ, ਉਹ ਮਨ ਦਾ ਸਾਫ਼ ਨਹੀਂ। ਕਿਸੇ ਮੁਹੱਲੇ ਦਾ ਕੋਈ ਡਾਨ ਜਾਂ ਦਾਦਾ ਮਨ ਦਾ ਕਠੋਰ ਅਤੇ ਅੱਤਿਆਚਾਰੀ ਹੋਣ ਦੇ ਨਾਲ ਨਾਲ ਜੇ ਆਪਣੇ ਵਿਵਹਾਰ ਵਿੱਚ ਵੀ ਦੁਸ਼ਟਤਾ ਦਾ ਵਿਖਾਲਾ ਪਾਉਂਦਾ ਹੈ ਤਾਂ ਉਸ ਨੂੰ ਮਨ ਦਾ ਸਾਫ਼ ਜਾਂ ਅੰਦਰੋਂ ਬਾਹਰੋਂ ਇੱਕ ਹੋਣ ਕਰਕੇ ਸੁਹਿਰਦ ਨਹੀਂ ਕਹਿ ਸਕਦੇ ਕਿਉਂ ਜੋ ਉਹ ਕੋਮਲ-ਭਾਵੀ ਨਹੀਂ। ਮਨੁੱਖ ਦੇ ਕੋਮਲ ਭਾਵ ਦਇਆ, ਖਿਮਾ, ਨਿਮ੍ਰਤਾ ਸਹਾਨੁਭੂਤੀ, ਮਿੱਤ੍ਰਤਾ, ਸਹਾਇਤਾ ਅਤੇ ਸਨੇਹ ਆਦਿਕ ਦੇ ਵਤੀਰੇ ਵਿੱਚ ਉਲਥਾਏ ਜਾ ਕੇ ਉਸ ਨੂੰ ਸਦਾਚਾਰੀ ਬਣਾਉਂਦੇ ਹਨ। ਸੁਹਿਰਦ ਆਦਮੀ ਘਿਰਟਾ, ਕ੍ਰੋਧ, ਈਰਖਾ ਅਤੇ ਹੰਕਾਰ ਆਦਿਕ ਦੇ ਅਧੀਨ ਹੋ ਕੇ ਦੂਜਿਆਂ ਪ੍ਰਤਿ ਕਠੋਰਤਾ ਦਾ ਵਤੀਰਾ ਅਖ਼ਤਿਆਰ ਕਰਨ ਦੀ ਕਾਹਲ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਸੁਹਿਰਦ ਆਦਮੀ ਦੇ ਮਨ ਵਿੱਚ ਕਠੋਰ ਭਾਵ ਪਰਵੇਸ਼ ਹੀ ਨਹੀਂ ਕਰਦੇ; ਕਰ ਸਕਦੇ ਹਨ; ਕਰਦੇ ਹਨ; ਪਰ ਉਸ ਦੀ ਸੁਹਿਰਦਤਾ ਉਸ ਨੂੰ ਇਨ੍ਹਾਂ ਦੇ ਅਧੀਨ ਨਹੀਂ ਹੋਣ ਦਿੰਦੀ।
ਸਾਧਾਰਣ ਨਜ਼ਰੇ ਵੇਖਿਆ ਇਉਂ ਜਾਪੇਗਾ ਕਿ ਮਨੁੱਖ ਵਿਚਲੀ ਹਉਮੈ ਉਸ ਨੂੰ ਕਠੋਰ ਵਤੀਰੇ ਦਾ ਧਾਰਨੀ ਬਣਾਉਂਦੀ ਹੈ। ਪਰੰਤੂ ਵਿਚਾਰ ਦੀ ਕਸੱਵਟੀ ਉੱਤੇ ਪਰਖਿਆਂ ਇਹ ਗੱਲ ਠੀਕ ਸਿੱਧ ਨਹੀਂ ਹੁੰਦੀ। ਜੀਵ ਦੀ ਨਵੇਕਲੀ, ਵੱਖਰੀ ਜਾਂ ਵਿਅਕਤੀਗਤ ਹੋਂਦ ਦੀ ਚੇਤਨਾ ਨੂੰ ਹਉਮੈ ਆਖਿਆ ਜਾਂਦਾ ਹੈ। ਇਸ ਚੇਤਨਾ ਬਿਨਾਂ ਜੀਵਨ ਸੰਭਵ ਨਹੀਂ। ਹਉਮੈ ਮਾਰਨ ਦੀ ਗੱਲ ਅਲੰਕਾਰਕ ਹੈ, ਕਾਵਿਕ ਹੈ, ਵਾਸਤਵਿਕ ਨਹੀਂ। ਆਦਮੀ ਮਰ ਕੇ ਜਾਂ ਕੋਮਾ ਵਿੱਚ ਜਾ ਕੇ ਹੀ ਹਉਂ ਰਹਿਤ ਹੋ ਸਕਦਾ ਹੈ। ਜਿਸ ਨੂੰ ਹਉਂ ਰਹਿਤ ਹੋ ਗਿਆ ਹੋਣ ਦੀ ਚੇਤਨਾ ਹੈ ਉਹ ਭੁਲੇਖੇ ਵਿੱਚ ਹੈ। ਚੇਤਨਾ ਹੀ ਤਾਂ ਹਉਂ ਹੈ। ਆਪਣੀ ਵੱਖਰੀ ਹੋਂਦ ਦੀ ਚੇਤਨਾ।
ਅਸੀਂ ਹਉਮੈ ਕਾਰਣ ਕਠੋਰ ਭਾਵੀ ਜਾਂ ਕੁਹਿਰਦ ਹੀ ਨਹੀਂ ਹੁੰਦੇ ਸਗੋਂ ਅਸੀਂ ਸੁਹਿਰਦ ਵੀ ਹਉਮੈ ਨਾਲ ਹੁੰਦੇ ਹਾਂ। ਕਾਮ,ਕ੍ਰੋਧ, ਲੋਭ, ਮੋਹ ਰਾਹੀਂ ਵੀ ਸਾਡੀ ਹਉਮੈ ਵਿਅਕਤ
ਹੁੰਦੀ ਹੈ ਅਤੇ ਦਇਆ, ਖਿਮਾ, ਨਿਮ੍ਰਤਾ ਰਾਹੀਂ ਵੀ ਹਉਮੈ ਹੀ। ਸਾਡੀ ਹਉਮੈ ਨੂੰ ਹੰਕਾਰ ਦਾ ਰੂਪ ਧਾਰਨ ਕਰਨ ਦੀ ਪ੍ਰੇਰਣਾ, ਸ੍ਰੇਸ਼ਟਤਾ (Rigiteousness ਪਾਰਸਾਈ) ਦੇ ਖ਼ਿਆਲ ਵਿੱਚੋਂ ਮਿਲਦੀ ਹੈ। ਜਦੋਂ ਵੀ ਕੋਈ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ, ਸੁੱਚਾ, ਵਧੀਆ, ਵਿਸ਼ੇਸ਼, ਸੱਚਾ ਅਤੇ ਕਿਸੇ ਉਚੇਚੇ ਕੰਮ ਲਈ ਚੁਣਿਆ ਹੋਇਆ ਮੰਨਣ ਲੱਗ ਪੈਂਦਾ ਹੈ, ਉਦੋਂ ਉਹ ਸੁਹਿਰਦ ਨਹੀਂ ਰਹਿੰਦਾ। ਉਸ ਦਾ ਕੋਮਲ ਵਤੀਰਾ ਵੀ ਉਸ ਦੀ ਕੋਮਲਤਾ ਦੀ ਅਭੀਵਿਅਕਤੀ ਦੀ ਥਾਂ ਉਸ ਦੀ ਉੱਤਮਤਾ ਅਤੇ ਖ਼ੁਦਾਈ ਖ਼ਿਦਮਤਗਾਰੀ ਦੇ ਅਹਿਸਾਸ ਦਾ ਨਾਟਕ ਬਣ ਜਾਂਦਾ ਹੈ। ਉੱਤਮਤਾ ਦਾ ਅਹਿਸਾਸ ਹੰਕਾਰ ਹੈ।
ਸੱਭਿਅ ਸਮਾਜਕ ਜੀਵਨ ਦੀ ਵਿਵਸਥਾ ਲਈ ਮਨੁੱਖਾਂ ਨੂੰ ਵਿੱਦਿਆ, ਰੁਤਬੇ, ਜ਼ਿੰਮੇਦਾਰੀ, ਧਨ ਅਤੇ ਉਮਰ ਆਦਿਕ ਦੇ ਆਧਾਰ ਉੱਤੇ ਸ੍ਰੇਸ਼ਟ ਮੰਨਿਆ ਜਾਣਾ ਜ਼ਰੂਰੀ ਹੈ। ਇਸ ਪ੍ਰਕਾਰ ਦੀ ਸ੍ਰੇਸ਼ਟਤਾ ਸਮਾਜਕ ਵਿਵਸਥਾ ਨੂੰ ਕਾਇਮ ਰੱਖਦੀ ਹੋਈ, ਮਨੁੱਖੀ ਸੁਹਿਰਦਤਾ ਨੂੰ ਹਾਨੀ ਪਹੁੰਚਾਉਣ ਦੇ ਦੋਸ਼ ਤੋਂ ਬਚੀ ਰਹਿ ਸਕਦੀ ਹੈ ਜੇ ਵਿਅਕਤੀ ਦੇ ਮਨ ਵਿੱਚ ਇਹ ਅਹਿਸਾਸ ਹੋਵੇ ਕਿ ਮੈਂ ਇਨ੍ਹਾਂ ਸਮਾਜਕ ਲੋੜਾਂ ਦੀ ਪੂਰਤੀ ਲਈ, ਸਮਾਜਕ ਮਸ਼ੀਨ ਦਾ ਪੁਰਜਾ ਹੋਣ ਦੀ ਹੱਦ ਤਕ ਹੀ ਕੁਝ ਇੱਕ ਲੋਕਾਂ ਨਾਲੋਂ, ਕੁਝ ਇੱਕ ਪਰਿਸਥਿਤੀਆਂ ਵਿੱਚ ਸ੍ਰੇਸ਼ਟ ਹਾਂ। ਉਨ੍ਹਾਂ ਲੋੜਾਂ ਅਤੇ ਪਰਿਸਥਿਤੀਆਂ ਤੋਂ ਬਾਹਰ ਆ ਕੇ ਮੈਂ ਸਾਧਾਰਣ ਮਨੁੱਖਾਂ ਵਰਗਾ ਇੱਕ ਸਾਧਾਰਣ ਮਨੁੱਖ ਹਾਂ, ਨਾ ਕਿਸੇ ਨਾਲੋਂ ਸ੍ਰੇਸ਼ਟ ਹਾਂ ਨਾ ਕਿਸੇ ਨਾਲੋਂ ਘਟੀਆ। ਮਨੁੱਖੀ ਮਨ ਲਈ ਇਸ ਅਵਸਥਾ ਵਿੱਚ ਜਾਣਾ ਔਖਾ ਬੇਸ਼ੱਕ ਹੈ ਪਰ ਅਸੰਭਵ ਨਹੀਂ। ਇਹ ਉੱਤਮਤਾ ਦਾ ਅਹਿਸਾਸ ਨਹੀਂ ਸਗੋਂ ਤਰਕਸ਼ੀਲਤਾ ਜਾਂ ਵਿਦੇਠ (Reasonablness) ਹੈ। ਅਧਿਆਤਮਵਾਦ ਤਰਕ ਵਿਰੋਧੀ ਹੈ। ਇਹ ਉੱਤਮਤਾ ਅਤੇ ਪਾਰਸਾਈ ਦਾ ਭਰਮ ਪੈਦਾ ਕਰਦਾ ਹੈ ਅਤੇ ਹੁਣ ਤਕ ਸੁਹਿਰਦਤਾ ਦੁਰਲੱਭ ਬਣੀ ਰਹੀ ਹੈ। ਪਸ਼ੂ-ਜੀਵਨ ਹਿੱਸਾ, ਹੱਤਿਆ, ਬੇ-ਵਸਾਹੀ, ਧੋਖੇ ਅਤੇ ਭੈ ਨਾਲ ਭਰਪੂਰ ਹੈ। ਉਸ ਵਿੱਚ ਸੁਹਿਰਦਤਾ ਦਾ 'ਘੇਰਾ' ਸੀਮਿਤ ਹੈ ਅਤੇ 'ਤੀਬਰਤਾ' ਵੱਧ ਹੈ। ਸੱਭਿਅ-ਸਮਾਜਕ ਮਨੁੱਖ ਵੀ ਜੀਵਨ ਨੂੰ ਸੰਘਰਸ਼ ਅਤੇ ਜਿੱਤ ਨੂੰ ਮਨੋਰਥ ਮੰਨਣ ਲਈ ਮਜਬੂਰ ਰਿਹਾ ਹੈ; ਹੁਣ ਤਕ ਵੀ ਹੈ। ਇਸ ਲਈ ਸੁਹਿਰਦਤਾ ਦਾ ਘੇਰਾ ਹੋਰ ਵੀ ਤੰਗ ਹੁੰਦਾ ਗਿਆ ਹੈ। ਸੰਘਰਸ਼ ਅਤੇ ਜਿੱਤ ਲਈ ਆਪਣੀ ਬੌਧਿਕਤਾ ਦੀ ਭਰਪੂਰ ਵਰਤੋਂ ਕਰ ਕੇ ਮਨੁੱਖ ਨੇ ਸੁਹਿਰਦਤਾ ਦਾ ਘੇਰਾ ਤੰਗ ਕਰਨ ਦੇ ਨਾਲ ਨਾਲ ਇਸ ਦੀ ਤੀਬਰਤਾ ਨੂੰ ਵੀ ਪਤਲੀ ਅਤੇ ਪੇਤਲੀ ਕਰ ਲਿਆ ਹੈ। ਸੱਭਿਅ, ਸਿਆਣਾ, ਸਾਊ ਮਨੁੱਖ ਆਪਣੇ ਸਕਿਆ, ਸਨੇਹੀਆਂ ਨਾਲ ਵੀ ਸੁਹਿਰਦ ਹੋਣੋਂ ਸੰਕੋਚ ਕਰਨ ਲੱਗ ਪਿਆ ਹੈ। ਉਹ ਆਪਣੇ ਗਿਆਨ ਦੀ ਸਿਆਣੀ ਵਰਤੋਂ ਕਰਦਾ ਹੈ, ਸੁਹਿਰਦਤਾ ਨੂੰ ਬੇ-ਲੋੜੀ ਮੰਨਦਾ ਹੈ।
ਮਨੁੱਖੀ ਸਮਾਜਾਂ ਦੇ ਸਮਾਜਕ, ਆਰਥਕ ਅਤੇ ਸਿਆਸੀ ਹਾਲਾਤ ਸ੍ਰੇਸ਼ਟਤਾ ਦਾ ਖ਼ਿਆਲ ਜਾਂ ਹੰਕਾਰ ਪੈਦਾ ਕਰਨ ਦੇ ਜ਼ਿੰਮੇਦਾਰ ਹਨ, ਇਸ ਵਿੱਚ ਕੋਈ ਸ਼ੱਕ ਨਹੀਂ; ਤਾਂ ਵੀ ਧਰਮ ਕੋਲੋਂ ਇਸ ਸੰਬੰਧ ਵਿੱਚ, ਜਾਣੇ ਜਾਂ ਅਣਜਾਣੇ, ਗੰਭੀਰ ਭੁੱਲਾਂ ਹੋਈਆਂ ਹਨ। ਆਦਿ ਮਨੁੱਖ ਦਾ ਧਰਮ ਉਸ ਨੂੰ ਸਮੁੱਚੀ ਜੀਵਨ-ਖੇਡ ਦਾ ਹਿੱਸਾ ਬਣਾਈ ਰੱਖਦਾ ਸੀ। ਸੱਭਿਅ ਮਨੁੱਖ ਦੇ ਦਾਰਸ਼ਨਿਕ ਧਰਮ ਨੇ ਮਨੁੱਖ ਨੂੰ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਉਹ ਸਮੁੱਚੇ ਜੀਵਨ ਦੀ ਲੜੀ ਦੀ ਇੱਕ ਕੜੀ ਨਹੀਂ ਹੈ ਸਗੋਂ ਵੱਖਰਾ ਹੈ; ਰੱਬ ਦੀ ਸ੍ਰੇਸ਼ਟ ਰਚਨਾ ਹੈ। ਬਨਸਪਤੀ ਅਤੇ ਪਸ਼ੂ-ਜੀਵਨ ਉਸ ਦੀ ਲੋੜ-ਪੂਰਤੀ ਲਈ ਹੈ; ਉਹ ਆਪ ਅਸ਼ਰਫ-ਉਲ-ਮਖ਼ਲੂਕਾਤ ਹੈ; ਰੱਬ ਨੇ ਮਨੁੱਖ ਨੂੰ ਆਪਣੇ ਨਮੂਨੇ ਉੱਤੇ
ਬਣਾਇਆ ਹੈ। ਉਸ ਨੂੰ ਮਨੁੱਖ ਦੀ ਉਚੇਚੀ ਚਿੰਤਾ ਹੈ। ਉਸ ਨੇ ਇਹਦੇ ਲਈ ਨਰਕ, ਸਵਰਗ, ਮੁਕਤੀ, ਆਵਾਗਮਨ ਗੁਰੂ, ਪੀਰ, ਪੈਗੰਬਰ, ਦੀਨ, ਧਰਮ ਅਤੇ ਪਤਾ ਨਹੀਂ ਕੀ ਕੁਝ ਬਣਾਇਆ ਹੈ। ਬਾਕੀ ਸਾਰੀ ਸ੍ਰਿਸ਼ਟੀ ਲਈ ਇਹ ਸਭ ਕਜੀਆ ਕਰਨ ਦੀ ਲੋੜ ਕਦੇ ਨਹੀਂ ਮਹਿਸੂਸ ਕੀਤੀ।
ਮਨੁੱਖੀ ਮਨ ਵਿੱਚ ਸ੍ਰੇਸ਼ਟਤਾ ਦਾ ਵਿਸ਼ਵਾਸ ਪੈਦਾ ਕਰਨ ਦਾ ਰੱਬੀ ਕ੍ਰਿਸ਼ਮਾ ਕਰ ਕੇ ਧਰਮ ਉਸ ਨੂੰ ਹਉ ਰਹਿਤ ਹੋਣ ਦੀ ਸਲਾਹ ਵੀ ਦਿੰਦਾ ਹੈ। ਇਹ ਸਲਾਹ ਜਾਂ ਮੰਗ ਅਯੋਗ ਹੈ, ਪਰ ਹੈ ਬਹੁਤ ਜ਼ਰੂਰੀ ।
ਦੁਨੀਆਂ ਦੇ ਉੱਨਤ ਧਰਮ ਮਨੁੱਖ ਨੂੰ ਬਾਕੀ ਸ੍ਰਿਸ਼ਟੀ ਨਾਲੋਂ ਸ੍ਰੇਸ਼ਟ ਹੋਣ ਦਾ ਵਿਸ਼ਵਾਸ ਕਰਵਾਉਣ ਦੇ ਨਾਲ ਨਾਲ ਇਹ ਵੀ ਦੱਸਦੇ ਹਨ ਕਿ ਤੇਰਾ ਧਰਮ ਦੂਜੇ ਸਾਰੇ ਧਰਮਾਂ ਨਾਲੋ ਸ੍ਰੇਸ਼ਟ ਹੈ। ਬਾਕੀ ਸਭ ਧਰਮ ਮਨੁੱਖਾਂ ਨੂੰ ਅਧਵਾਟੇ ਛੱਡ ਦਿੰਦੇ ਹਨ; ਤੇਰਾ ਧਰਮ ਤੈਨੂੰ ਧੁਰ ਧਾਮ ਤਕ ਲੈ ਕੇ ਜਾਵੇਗਾ। ਸ੍ਰੇਸ਼ਟ ਧਰਮ ਦੇ ਸ੍ਰੇਸ਼ਟ ਅਨੁਆਈ ਕੋਲੋਂ ਨਿਮ੍ਰਤਾ ਦੀ ਆਸ ਕਰਨੀ ਪੱਥਰ ਵਿੱਚ ਪਦਮ ਦੀ ਆਸ ਕਰਨ ਦੇ ਤੁਲ ਹੈ, ਪਰ ਹਰ ਧਰਮ ਮਨੁੱਖ ਨੂੰ ਨਿਮ੍ਰਤਾ ਦਾ ਉਪਦੇਸ਼ ਦਿੰਦਾ ਹੈ। ਇਹ ਸਭ ਸੰਭਵ ਨਹੀਂ; ਸ੍ਰੇਸ਼ਟ ਕੀ ਅਤੇ ਨਿਮ ਕੀ ?
ਪਰੰਤੂ ਧਰਮ ਮਨੁੱਖ ਨੂੰ ਦੋਗਲਾ ਜੀਵਨ ਜੀਣ ਦੀ ਪ੍ਰੇਰਣਾ ਵੀ ਦਿੰਦਾ ਹੈ। ਇਸ ਗੱਲ ਦਾ ਵਿਸਥਾਰ ਪਹਿਲਾਂ ਕਰ ਚੁੱਕਾ ਹਾਂ। ਦੁਨਿਆਵੀ ਜੀਵਨ ਨੂੰ ਵਿਅਰਥ ਕਹਿੰਦਿਆਂ ਹੋਇਆਂ ਪੂਰੀ ਤੀਬਰਤਾ ਨਾਲ ਜਿਊਣ ਵਾਲੇ ਮਨੁੱਖ ਨੂੰ ਹਉਂਹੀਣਤਾ ਅਤੇ ਨਿਮ੍ਰਤਾ ਦਾ ਨਾਟਕ ਕਰਨਾ ਵੀ ਆਉਂਦਾ ਹੈ। ਨਾਟਕ ਹੁੰਦਾ ਆ ਰਿਹਾ ਹੈ; ਹੋਈ ਜਾ ਰਿਹਾ ਹੈ। ਰੱਬ ਦਾ ਚਹੇਤਾ, ਮੁਕਤੀ ਦਾ ਅਧਿਕਾਰੀ, ਮਨੁੱਖ, ਰੂਹ ਹੀਣ, ਰੱਬ ਹੱਣ ਕਾਇਨਾਤ ਦੇ ਕੇਂਦਰ ਵਿੱਚ ਬਿਰਾਜਮਾਨ ਹੈ। ਰੱਬ ਅਤੇ ਉਸ ਦੀ ਕਾਇਨਾਤ ਇਸ ਸ੍ਰੇਸ਼ਟ ਪਸ਼ੂ ਦੀ ਪੂਜਾ ਕਰਦੇ ਆ ਰਹੇ ਹਨ। ਪਰੰਤੂ ਇਸ ਸ੍ਰੇਸ਼ਟਤਾ ਦੀ ਆਯੂ ਮੁੱਕਣ ਵਾਲੀ ਹੈ । ਵਿਗਿਆਨ ਨੇ ਇਹ ਦੱਸਿਆ ਹੈ ਕਿ ਧਰਤੀ ਕਾਇਨਾਤ ਦਾ ਕੇਂਦਰ ਨਹੀਂ; ਇਹ ਸੂਰਜੀ ਪਰਿਵਾਰ ਦਾ ਕੇਂਦਰ ਵੀ ਨਹੀਂ। ਇਸ ਲਈ ਮਨੁੱਖ ਸ੍ਰਿਸ਼ਟੀ ਦੇ ਕੇਂਦਰ ਵਿੱਚ ਨਹੀਂ। ਇਹ ਧਰਤੀ, ਇਹ ਸੂਰਜੀ ਪਰਿਵਾਰ ਅਤੇ ਇਹ ਆਕਾਸ਼ ਗੰਗਾ ਜਿਸ ਵਿੱਚ ਕਰੋੜਾਂ ਸੂਰਜੀ ਪਰਿਵਾਰ ਹਨ, ਸਾਰੀ ਕਾਇਨਾਤ ਦਾ ਇੱਕ ਨਿਗੁਣਾ ਜਿਹਾ ਹਿੱਸਾ ਹੈ। ਬਹੁਤ ਛੋਟੀ ਹੈ ਇਹ ਧਰਤੀ ਇਸ ਸ੍ਰਿਸ਼ਟੀ ਦੇ ਟਾਕਰੇ ਵਿੱਚ ਬਹੁਤ ਛੋਟਾ ਹੈ ਆਦਮੀ ਧਰਤੀ ਦੇ ਟਾਕਰੇ ਵਿੱਚ।
ਵਿਗਿਆਨ ਨੇ ਆਦਮੀ ਨੂੰ ਦੱਸਿਆ ਹੈ—(1) ਤੂੰ ਕਿਸੇ ਰੱਬ ਦਾ, ਉਸ ਦੇ ਆਪਣੇ ਰੂਪ ਵਿੱਚ ਬਣਾਇਆ ਹੋਇਆ ਨਹੀਂ; (2) ਤੂੰ ਪਸ਼ੂਆਂ ਵਿੱਚੋਂ ਵਿਕਸਿਆ ਹੈਂ; (3) ਤੇਰੇ ਜੀਵਨ ਦਾ ਕੋਈ ਉਚੇਚਾ ਰੱਬੀ ਮਨੋਰਥ ਨਹੀਂ: (4) ਸ੍ਰਿਸ਼ਟੀ ਦੀ ਹਰ ਰਚਨਾ ਦਾ ਦੁਨਿਆਵੀ ਮਨੋਰਥ ਹੈ; ਜਿਵੇਂ ਹਰ ਪੱਤੇ ਦੀ ਬਨਾਵਟ ਕੋਈ ਮਨੋਰਥ ਪੂਰਾ ਕਰਦੀ ਹੈ; (5) ਇਵੇਂ ਹੀ ਤੇਰੇ ਮਨੋਰਥ ਦੁਨਿਆਵੀ ਹਨ; ਬਾਕੀ ਜੀਵ ਜੰਤੂ ਤੇਰੇ ਸੇਵਕ ਨਹੀਂ, ਸਹਿਯੋਗੀ ਹਨ, ਤੂੰ ਪਸ਼ੂਆਂ ਵਰਗਾ ਪਸ਼ੂ ਹੈਂ; (6) ਜਿਸ ਨੂੰ ਤੂੰ ਸ੍ਰੇਸ਼ਟਤਾ ਸਮਝਦਾ ਹੈ, ਉਹ ਅਸਲ ਵਿੱਚ ਗੁਨਾਹ ਕਰਨ ਅਤੇ ਆਪਣੇ ਗੁਨਾਹਾਂ ਉੱਤੇ ਪਰਦੇ ਪਾਉਣ ਦੀ ਅਕਲੀ ਯੋਗਤਾ ਹੈ।
ਇਹ ਠੀਕ ਹੈ ਕਿ ਵਿਗਿਆਨ ਨੇ ਮਨੁੱਖ ਵਿਚਲੀ ਪੁਰਾਣੀ ਪਾਸ਼ਵਿਕਤਾ ਦੀ ਪਿੱਠ ਵੀ ਠੋਕੀ ਹੈ। ਹਰ ਗਿਆਨ ਇੱਕ ਪ੍ਰਕਾਰ ਦੀ ਸ਼ਕਤੀ ਹੈ। ਮਨੁੱਖ ਆਪਣੇ ਪੁਰਾਣੇ ਵਿਸ਼ਵਾਸਾ ਦੀ ਵਰਤੋਂ ਕਰਨ ਦਾ ਦੋਸ਼ੀ ਹੈ; ਪਰ ਇਹ ਦੋਸ਼ ਵਿਗਿਆਨ
ਦਾ ਨਹੀਂ; ਮਨੁੱਖ ਦਾ ਹੈ; ਸੁਹਿਰਦਤਾ ਦੀ ਘਾਟ ਦਾ ਹੈ। ਵਿਗਿਆਨ ਦੀ ਸਹਾਇਤਾ ਨਾਲ ਸੁਹਿਰਦਤਾ ਵਿੱਚ ਹੋਣ ਵਾਲਾ ਵਾਧਾ ਸਿਆਣਪ ਅਤੇ ਸੁਹਿਰਦਤਾ ਦੇ ਸੁਮੇਲ ਵਿੱਚੋਂ ਸਦਾਚਾਰ ਦੀ ਸੁੰਦਰਤਾ ਪੈਦਾ ਕਰੇਗਾ ਅਤੇ ਰੂਹਾਨੀ ਸ੍ਰੇਸ਼ਟਤਾ ਦਾ ਖ਼ਿਆਲ ਇਸ ਵਿਕਾਸ ਦਾ ਰਾਹ ਰੋਕਣ ਦੀ ਜ਼ਿਦ ਕਰਨੇਂ ਹੱਟਦਾ ਜਾਵੇਗਾ, ਇਹ ਅਜੋਕੇ ਵਿਚਾਰਵਾਨਾਂ ਦਾ ਅਨੁਮਾਨ ਹੈ। ਪੱਛਮੀ ਸਾਇੰਸੀ-ਸਨਅਤੀ ਸਮਾਜਾਂ ਵਿੱਚ ਸ੍ਰੇਸ਼ਟਤਾ ਨੂੰ ਰੂਹਾਨੀ ਨਾ ਮੰਨ ਕੇ ਸਮਾਜਕ ਲੋੜ ਲਈ ਉਪਜਾਈ ਹੋਈ ਸਤਹੀ ਜਾਂ ਓਪਰੀ ਵਸਤੂ ਮੰਨਿਆ ਜਾਂਦਾ ਹੈ । ਇਸ ਸਤਹੀ ਸ੍ਰੇਸ਼ਟਤਾ ਦੇ ਧੁਰ ਹੇਠਲੇ ਮਨੁੱਖ ਬਰਾਬਰ ਹਨ-ਮਨੁੱਖੀ ਸਤਿਕਾਰ ਦੀ ਦ੍ਰਿਸ਼ਟੀ ਤੋਂ, ਆਪਣੇ ਜੀਣ-ਬੀਣ ਦੇ ਅਧਿਕਾਰ ਦੀ ਦ੍ਰਿਸ਼ਟੀ ਤੋਂ, ਅਤੇ ਕਾਨੂੰਨ ਦੀ ਦ੍ਰਿਸ਼ਟੀ ਵਿੱਚ । ਉਨ੍ਹਾਂ ਦੀ ਕਾਰੋਬਾਰੀ ਸਤਹੀ ਸ੍ਰੇਸ਼ਟਤਾ ਮਨੁੱਖੀ ਰਿਸ਼ਤਿਆਂ ਉੱਤੇ ਭਾਰੂ ਨਹੀਂ ਹੁੰਦੀ । ਪੱਛਮੀ ਜਨ-ਸਾਧਾਰਣ ਵਿੱਚ ਸੁਹਿਰਦਤਾ ਦਾ ਵਿਕਾਸ ਹੋ ਰਿਹਾ ਹੈ। ਇਸ ਗੱਲ ਦਾ ਪਤਾ ਇਨ੍ਹਾਂ ਸਮਾਜਾਂ ਵਿੱਚ ਵਿਚਰ ਕੇ ਲੱਗਦਾ ਹੈ; ਪੜ੍ਹੇ ਸੁਣੇ ਉੱਤੇ ਯਕੀਨ ਕਰਨਾ ਜ਼ਰਾ ਮੁਸ਼ਕਿਲ ਹੈ।
ਸਾਇੰਸ, ਸੱਤਾ ਅਤੇ ਸਿਆਸਤ
ਪੁਰਾਤਨ ਯੂਨਾਨੀ ਵਿਚਾਰਵਾਨਾਂ ਵਿੱਚ ਕੁਝ ਕੁ ਅਜਿਹੇ ਹੋਏ ਹਨ, ਜਿਨ੍ਹਾਂ ਨੇ ਅਣਜਾਣੇ ਹੀ ਆਧੁਨਿਕ ਵਿਗਿਆਨ ਦੀ ਨੀਂਹ ਰੱਖਣ ਦਾ ਕੰਮ ਕੀਤਾ ਹੈ। ਇਹ ਕਹਿ ਸਕਦੇ ਹਾਂ ਕਿ ਬੇਲੀਜ਼ ਦਾ ਇਹ ਕਥਨ ਕਿ 'ਸਭ ਚੀਜ਼ਾਂ ਪਾਣੀ ਤੋਂ ਬਣੀਆਂ ਹਨ, ਇੱਕ ਪ੍ਰਕਾਰ ਦਾ ਵਿਗਿਆਨਕ ਕਥਨ ਹੈ; ਅਤੇ ਇਹ ਵੀ ਕਿ ਛੇਵੀਂ ਸਦੀ ਪੂ: ਈ: ਦੇ ਅਨੈਕਸੀਮੈਂਡਰ ਦਾ ਇਹ ਖ਼ਿਆਲ ਕਿ 'ਸਾਡੀ ਦੁਨੀਆ ਕਈਆਂ ਵਿੱਚੋਂ ਇੱਕ ਹੈ,' ਸ੍ਰਿਸ਼ਟੀ ਅਤੇ ਬ੍ਰਹਿਮੰਡ ਬਾਰੇ ਆਖੀ ਹੋਈ ਵੱਡੀ ਵਿਗਿਆਨਕ ਸੱਚਾਈ ਹੈ। ਪੰਜਵੀਂ ਸਦੀ ਪੂਰਬ ਈਸਵੀ ਦੇ ਐਮਪੀਡਕਲੀਜ਼ ਨੇ ਕਿਹਾ ਸੀ ਕਿ ਹਰ ਬਰਤਨ ਵਿੱਚ ਹਵਾ ਹੁੰਦੀ ਹੈ; ਜਿੰਨਾ ਚਿਰ ਇਹ ਹਵਾ ਉਸ ਵਿੱਚੋਂ ਬਾਹਰ ਨਾ ਨਿਕਲੇ, ਪਾਣੀ ਜਾਂ ਕੋਈ ਹੋਰ ਚੀਜ਼ ਉਸ ਬਰਤਨ ਵਿੱਚ ਪਾਈ ਨਹੀਂ ਜਾ ਸਕਦੀ। ਇਸ ਦਾ ਭਾਵ ਇਹ ਹੈ ਕਿ ਪੁਰਾਤਨ ਯੂਨਾਨੀ ਵਿਚਾਰਵਾਨ ਆਪਣੇ ਸਾਹਮਣੇ ਪਸਰੇ ਹੋਏ ਭੌਤਿਕ ਸੰਸਾਰ ਨੂੰ ਧਿਆਨ ਨਾਲ ਵੇਖਦੇ ਸਨ ਅਤੇ ਇਸ ਦੇ ਵਰਤਾਰਿਆਂ ਦੀ ਛਾਣ-ਬੀਣ ਦੀ ਰੁਚੀ ਰੱਖਦੇ ਸਨ। ਇਸੇ ਰੁਚੀ ਨੂੰ ਵਿਗਿਆਨਕ ਰੁਚੀ ਆਖਿਆ ਜਾਂਦਾ ਹੈ। ਇਸੇ ਨੇ ਨਿਰੀਖਣ ਅਤੇ ਪ੍ਰਯੋਗ ਦੇ ਸਹਾਰੇ ਸਾਇੰਸ ਜਾਂ ਵਿਗਿਆਨ ਨੂੰ ਜਨਮ ਦਿੱਤਾ ਹੈ।
ਅੱਜ ਅਸੀਂ ਵੇਖਦੇ ਹਾਂ ਕਿ ਸਾਇੰਸ ਦੀ ਉਪਜਾਈ ਹੋਈ ਸੋਚ ਨੇ ਇਲਹਾਮਾਂ, ਆਕਾਸ਼- ਵਾਣੀਆਂ, ਵਹਿਮਾਂ, ਬੇ-ਬੁਨਿਆਦ ਵਿਸ਼ਵਾਸਾਂ ਅਤੇ ਬੇਲੋੜੀਆਂ ਰਵਾਇਤਾਂ ਬਾਰੇ ਮੋੜਵੀਂ ਝਾਤੀ ਪਾਉਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਸਾਇੰਸ ਦੇ ਸਹਾਰੇ ਉਪਜੀ ਹੋਈ ਤਕਨੀਕ ਨੇ ਮਨੁੱਖ ਦੇ ਬਾਰੇ ਅਤੇ ਗੁੰਝਲਦਾਰ ਕੰਮਾਂ ਨੂੰ ਸੌਖੇ ਬਣਾ ਦਿੱਤਾ ਹੈ। ਪੁਰਾਤਨ ਸਮੇਂ ਦੇ ਯੂਨਾਨੀ ਵਿਚਾਰਵਾਨ ਭੌਤਿਕ ਜਗਤ ਬਾਰੇ ਜਾਣਨ ਦੀ ਜਿੰਨੀ ਰੀਝ ਰੱਖਦੇ ਸਨ, ਓਨੀ ਦਿਲਚਸਪੀ ਵਿਗਿਆਨ ਦੇ ਤਕਨੀਕੀ ਪੱਖ ਬਾਰੇ ਨਹੀਂ ਸਨ ਲੈਂਦੇ। ਇਸ ਦਾ ਕਾਰਨ ਇਹ ਸੀ ਕਿ 'ਕੰਮ' ਨੂੰ ਉਹ ਲੋਕ ਬਹੁਤਾ ਮਹੱਤਵ ਨਹੀਂ ਸਨ ਦਿੰਦੇ। ਉਨ੍ਹਾਂ ਲਈ 'ਕੰਮ' ਕਰਨਾ ਇੱਕ ਪ੍ਰਕਾਰ ਦੀ ਸ਼ਰਮਿੰਦਗੀ ਸੀ। ਯੂਨਾਨੀ ਅਤੇ ਰੋਮਨ ਨਾਗਰਿਕ ਕੋਈ ਕੰਮ ਨਹੀਂ ਸਨ ਕਰਦੇ। ਉਨ੍ਹਾਂ ਦਾ ਕੰਮ ਸੀ ਲੜਨਾ ਅਤੇ ਸਰਕਾਰ ਦੇ ਕੰਮਾਂ ਵਿੱਚ ਹਿੱਸਾ ਲੈਣਾ, ਭਾਵ, ਰਾਜ ਕਰਨਾ। ਉਨ੍ਹਾਂ ਦੀ ਉਪਜੀਵਕਾ ਲਈ ਖੇਤੀ ਆਦਿਕ ਕਰਨ ਦਾ ਕੰਮ ਗੁਲਾਮਾਂ ਦਾ ਸੀ। ਕੋਈ ਵਿਚਾਰਵਾਨ ਗੁਲਾਮਾਂ ਦੇ ਕੰਮ ਨੂੰ ਸੌਖਾ ਬਣਾਉਣ ਦੀਆਂ ਸਕੀਮਾਂ ਕਿਉਂ ਸੱਚੇ ? ਯੂਨਾਨੀ ਵਿਚਾਰਵਾਨ (ਮੇਰਾ ਖਿਆਲ ਹੈ ਕਿ ਪੁਰਾਤਨ ਸਮੇਂ ਦੇ ਭਾਰਤੀ ਆਦਿਕ ਸਾਰੇ ਵਿਚਾਰਵਾਨ) 'ਗਿਆਨ' ਵਿੱਚ ਜਾਂ 'ਜਾਟਨ' ਵਿੱਚ ਦਿਲਚਸਪੀ ਰੱਖਦੇ ਸਨ; ਕੰਮ ਵਿੱਚ ਨਹੀਂ। ਕੰਮ ਨੂੰ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਸਾਇੰਸ ਨੇ ਬਣਾਇਆ ਹੈ ਅਤੇ ਬਣਾ ਰਹੀ ਹੈ। ਗੀਤਾ ਵਿਚਲਾ ਕਰਮਯੋਗ 'ਕੰਮ' ਦੇ ਸਤਿਕਾਰ ਦੀ ਦਲੀਲ ਨਹੀਂ। ਇਥੇ ਫਲ ਦੀ ਇੱਛਾ ਨਾਲ ਕੀਤੇ ਹੋਏ ਕੰਮ ਨੂੰ 'ਬੰਧਨ' ਆਖਿਆ ਗਿਆ ਹੈ। ਕੰਮ ਦੇ ਫਲ ਉੱਤੇ ਆਪਣਾ ਕੋਈ ਅਧਿਕਾਰ ਬਿਨਾਂ ਕੰਮ ਕਰਨ ਦੀ ਆਸ ਕੇਵਲ ਦਾਸਾਂ ਕੋਲੋਂ ਕੀਤੀ ਜਾ ਸਕਦੀ ਹੈ।
ਦਾਸ ਭਾਵ ਜਾਂ ਕਰਮਯੋਗ ਮੁਕਤੀ ਦਾ ਸਾਧਨ ਬਣਦਾ ਹੈ ਜਾਂ ਨਹੀਂ ? ਕੁਝ ਕਿਹਾ ਨਹੀਂ ਜਾ ਸਕਦਾ। ਹਾਂ, ਇਹ ਸਾਫ਼ ਜ਼ਾਹਿਰ ਹੈ ਕਿ ਇਸ ਨਾਲ ਉੱਚ-ਵਰਗ ਦੇ ਐਸ਼ਵਰਜ ਵਿੱਚ ਵਾਧਾ ਹੁੰਦਾ ਹੈ। ਭਾਰਤੀ 'ਕਰਮਯੋਗ' ਪਲੇਟੋ ਦੀ 'ਜਸਟਿਸ' ਦਾ ਅਧਿਆਤਮਵਾਦੀ ਰੂਪਾਂਤਰਣ ਜਾਂ ਉਤਾਰਾ ਹੈ।
ਉੱਚ ਵਰਗ ਦੇ ਇੱਕ ਜ਼ਰੂਰੀ ਕੰਮ ਰਾਹੀਂ ਸਾਇੰਸ ਅਤੇ ਕੰਮ ਦਾ ਆਪਸੀ ਸੰਬੰਧ ਹੋ ਗਿਆ ਸੀ। ਇਹ ਜ਼ਰੂਰੀ ਕੰਮ ਸੀ-ਜੰਗ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਇਹ ਕੰਮ ਬਹੁਤ ਜ਼ਰੂਰੀ ਮੰਨਿਆ ਜਾਂਦਾ ਰਿਹਾ ਹੈ—ਏਨਾ ਜ਼ਰੂਰੀ ਕਿ ਸਾਰੇ ਦਾਰਸ਼ਨਿਕ ਅਤੇ ਅਧਿਆਤਮਵਾਦੀ ਜੀਵਨ ਨੂੰ ਜੰਗ ਨਾਲ ਤੁਲਨਾ ਦੇਣ ਵਿੱਚ ਆਪਣੀ ਅਕਲ ਅਤੇ ਆਪਣੀ ਰੂਹਾਨੀਅਤ ਦਾ ਕੱਦ ਉੱਚਾ ਹੋਇਆ ਮੰਨਦੇ ਆਏ ਹਨ। ਸਾਇੰਸ ਅਤੇ ਕੰਮ ਦੇ ਜਿਸ ਸੰਬੰਧ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ, ਉਸ ਸੰਬੰਧ ਦਾ ਨਤੀਜਾ ਇਹ ਵੀ ਹੋਇਆ ਹੈ ਕਿ ਜੀਵਨ ਨੂੰ 'ਸੰਘਰਸ਼' ਆਖਣ ਦੀ ਥਾਂ 'ਸਹਿਯੋਗ' ਅਤੇ 'ਸਹਿਵਾਸ' ਆਖਣ ਦੀ ਰੁਚੀ ਨੇ ਜਨਮ ਲਿਆ ਹੈ।
ਅਗਿਆਨ, ਥੁੜ, ਭੈਅ, ਬੇਵਸਾਹੀ, ਹਿੰਸਾ ਅਤੇ ਹੱਤਿਆ ਜੰਗਲੀ ਜੀਵਨ ਦੇ ਮੂਲ ਤੱਤ ਸਨ (ਹਨ)। ਇਸੇ ਜਾਂਗਲੀਅਤ ਵਿੱਚੋਂ ਜੰਗ ਨੇ ਜਨਮ ਲਿਆ ਸੀ। ਮਨੁੱਖ ਦੀ ਅੱਧੀਓ ਬਹੁਤੀ ਅਕਲ ਇਸ ਵਹਿਸ਼ੀਪੁਣੇ ਨੂੰ ਮਨੁੱਖਤਾ ਦਾ ਸਰਵ-ਸ੍ਰੇਸ਼ਟ ਉੱਦਮ ਸਿੱਧ ਕਰਨ ਲਈ ਮਜਬੂਰ ਤੁਰੀ ਆਈ ਹੈ। ਧਰਮ ਨਾਲ ਜੰਗ ਦਾ ਸੰਬੰਧ ਢੇਰ ਪੁਰਾਣਾ ਹੈ। ਸਾਇੰਸ ਨਾਲ ਇਸ ਦਾ ਰਿਸ਼ਤਾ 212 ਪੂ: ਈ: ਵਿੱਚ ਜੁੜਿਆ ਮੰਨਿਆ ਜਾਂਦਾ ਹੈ, ਜਦੋਂ ਸਿਸਲੀ ਦੇ ਯੂਨਾਨੀ ਨਗਰਰਾਜ ਸਿਰਾਕੁਜ਼ ਉੱਤੇ ਰੋਮਨਾਂ ਨੇ ਹੱਲਾ ਕੀਤਾ। ਅਰਸ਼ਮੀਦਸ ਦੇ ਚਾਚੇ ਦਾ ਪੁੱਤ ਕਰਾ ਉਸ ਨਗਰਰਾਜ ਦਾ ਹਾਕਮ ਸੀ। ਉਸ ਦੀ ਸਹਾਇਤਾ ਲਈ ਅਰਸ਼ਮੀਦਸ ਨੇ ਅਜਿਹੀਆਂ ਕਈ ਮਸ਼ੀਨਾਂ ਬਣਾਈਆਂ, ਜਿਨ੍ਹਾਂ ਦੀ ਵਰਤੋਂ ਸਦਕਾ ਰੋਮਨ ਸੈਨਿਕਾਂ ਦੀ ਬਹੁਤ ਹਾਨੀ ਹੋਈ। ਅੰਤ ਵਿੱਚ ਜਿੱਤ ਭਾਵੇਂ ਰੋਮਨਾਂ ਦੀ ਹੋਈ, ਪਰ ਆਪਣੀ ਪੁਸਤਕ 'ਜੀਵਨੀਆਂ' ਵਿੱਚ ਪਲੂ ਟਾਰਕ ਨੇ ਅਰਸ਼ਮੀਦਸ (ਆਰਕੀਮੀਡੀਜ਼) ਦੇ ਯੰਤਰਾਂ ਦਾ ਬਹੁਤ ਹੀ ਅਚੰਭੇ ਭਰਿਆ ਵਰਣਨ ਕੀਤਾ ਹੈ।
ਕਿਸਾਨੇ ਕੰਮ ਦੇ ਸੰਦਾਂ ਅਤੇ ਜੰਗ ਵਿੱਚ ਵਰਤੇ ਜਾਣ ਵਾਲੇ ਨੇਜੇ, ਬਰਛਿਆਂ ਅਤੇ ਤੀਰ ਕਮਾਨਾਂ ਨੂੰ ਵਿਗਿਆਨਕ ਕਾਢਾਂ ਆਖਿਆ ਜਾ ਸਕਦਾ ਹੈ, ਪਰ ਇਨ੍ਹਾਂ ਦੇ ਬਣਾਉਣ ਵਾਲਿਆਂ ਦੇ ਨਾਵਾਂ ਦਾ ਪਤਾ ਨਾ ਹੋਣ ਕਰਕੇ ਜੰਗ ਅਤੇ ਸਾਇੰਸ ਜਾਂ ਕੰਮ ਅਤੇ ਸਾਇੰਸ ਦਾ ਸੰਬੰਧ ਅਰਸ਼ਮੀਦਸ ਤੋਂ ਮੰਨ ਲੈਣ ਵਿੱਚ ਕੋਈ ਹਰਜ ਨਹੀਂ। ਬਾਰੂਦ ਦੀ ਜੰਗੀ ਵਰਤੋਂ ਨੇ ਕੌਮੀ ਹਕੂਮਤਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਅੰਤਰ-ਰਾਸ਼ਟਰੀ ਸੰਬੰਧਾਂ ਵਿੱਚ ਵਿਕਾਸ ਕਰਨ ਦੇ ਨਾਲ ਨਾਲ ਦੇਸ਼ਾਂ ਦੇ ਅੰਦਰੂਨੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ । ਬਾਰੂਦ ਨੇ ਸੱਤਾ ਦੇ ਕੇਂਦਰੀਕਰਨ ਵਿੱਚ ਸਹਾਇਤਾ ਕੀਤੀ ਹੈ; ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰ ਕੇ ਕੰਮਾਂ ਦੀ ਕਿਸਮਤ ਦੀਆਂ ਲਕੀਰਾਂ ਖਿੱਚਦਾ ਆਇਆ ਹੈ, ਬਾਰੂਦ। ਭਾਰਤ ਵਿੱਚ ਬਾਬਰ ਅਤੇ ਇਬਰਾਹੀਮ ਲੋਧੀ ਦੀ ਜੰਗ ਦਾ ਫੈਸਲਾ ਬਹੁਤ ਹੱਦ ਤਕ ਬਾਰੂਦ ਨੇ ਅਤੇ ਬਾਰੂਦ ਰਾਹੀਂ ਸਾਇੰਸ ਨੇ ਕੀਤਾ ਸੀ।
ਬਾਰੂਦ ਤੋਂ ਬਾਅਦ ਕੰਪਾਸ ਦਾ ਨਾਂ ਆਉਂਦਾ ਹੈ। ਇਸ ਨੇ ਸਮੁੰਦਰੀ ਸਫ਼ਰ ਵਿੱਚ ਸਹੂਲਤਾਂ ਪੈਦਾ ਕਰ ਕੇ ਕੌਮੀ ਸੰਬੰਧਾਂ ਦੀ ਰੂਪ-ਰੇਖਾ ਉਲੀਕਣ ਵਿੱਚ ਵੱਡਾ ਹਿੱਸਾ ਪਾਇਆ ਹੈ। ਕੰਪਾਸ ਦੇ ਯੁੱਗ ਵਿੱਚ ਮਸ਼ੀਨੀ ਕ੍ਰਾਂਤੀ ਦਾ ਸਮਾਂ ਵੀ ਆ ਗਿਆ ਹੈ ਅਤੇ ਵੱਡੇ-ਵੱਡੇ ਸਮੁੰਦਰੀ
ਜਹਾਜ਼ਾਂ ਦੇ ਬਣਨ ਕਾਰਨ ਵਾਪਾਰ ਅਤੇ ਸੈਨਿਕ ਸੱਤਾ ਦੇ ਸੰਜੋਗ ਨਾਲ ਵੱਡੇ ਵੱਡੇ ਸਾਮਰਾਜਾਂ ਦਾ ਜਨਮ ਹੋਇਆ। ਪੂੰਜੀਵਾਦ ਅਤੇ ਸਮਾਜਵਾਦ ਦੀ ਉਤਪਤੀ ਵਿਗਿਆਨਕ ਵਿਕਾਸ ਦਾ ਨਤੀਜਾ ਹੈ।
ਪੁਰਾਤਨ ਅਤੇ ਮੱਧਕਾਲ ਦੀਆਂ ਜੰਗਾਂ ਦੇਸ਼ ਜਿੱਤਣ ਲਈ ਹੁੰਦੀਆਂ ਸਨ। ਸਨਅਤ ਦੇ ਵਿਕਾਸ ਨੇ ਜੰਗਾਂ ਨੂੰ ਆਰਥਿਕ ਅਤੇ ਵਪਾਰਕ ਆਧਾਰ ਪ੍ਰਦਾਨ ਕਰ ਦਿੱਤੇ ਹਨ। ਇਸ ਆਧਾਰ ਪਰਿਵਰਤਨ ਕਾਰਣ ਜੰਗ ਬਾਰੇ ਨਵੇਂ ਢੰਗ ਨਾਲ ਸੋਚਿਆ ਜਾਣਾ ਜ਼ਰੂਰੀ ਹੋ ਗਿਆ ਹੈ। ਜੇ ਜੰਗਾਂ ਆਰਥਿਕਤਾ ਲਈ ਲੜੀਆਂ ਜਾਂਦੀਆਂ ਹਨ ਤਾਂ ਇਹ ਵੇਖਣਾ ਜ਼ਰੂਰੀ ਹੈ ਕਿ ਇਨ੍ਹਾਂ ਰਾਹੀਂ ਆਰਥਿਕ ਲਾਭ ਹੁੰਦਾ ਹੈ ਜਾਂ ਆਰਥਿਕ ਹਾਨੀ।
ਜੰਗ ਜਾਂ ਜੰਗੀ ਸਾਮਾਨ ਨੂੰ ਵਾਧਾਰਕ ਦ੍ਰਿਸ਼ਟੀ ਤੋਂ ਵੇਖਿਆ ਜਾਣ ਨਾਲ ਇਹ ਦੋਵੇਂ ਬੇ-ਲੋੜੇ ਅਤੇ ਹਾਨੀਕਾਰਕ ਸਿੱਧ ਹੋ ਰਹੇ ਹਨ। ਪੱਛਮੀ ਉੱਨਤ ਦੇਸ਼ਾਂ ਨੂੰ ਜੰਗ ਵਿੱਚ ਕੋਈ ਆਰਥਿਕ ਲਾਭ ਨਜ਼ਰ ਨਹੀਂ ਆਇਆ। ਪਰ ਦੂਜੇ ਦੋਸ਼ਾਂ ਨੂੰ ਜੰਗੀ ਸਾਮਾਨ ਵੇਚ ਕੇ ਧਨ ਕਮਾਉਣ ਦੀ ਆਸ ਇਨ੍ਹਾਂ ਨੇ ਜਗ ਕੀਤੀ ਹੈ। ਹੁਣ ਇਨ੍ਹਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਕਿ ਇਹ ਵਾਪਾਰ ਵੀ ਲਾਹੇਵੰਦਾ ਨਹੀਂ। ਜਿਹੜੇ ਦੇਸ਼ ਜੰਗ ਜਾਂ ਖ਼ਾਨਾਜੰਗੀ ਵਿੱਚ ਰੁੱਝੇ ਰਹਿੰਦੇ ਹਨ, ਉਹ ਆਰਥਿਕ ਉੱਨਤੀ ਨਹੀਂ ਕਰਦੇ। ਇਸ ਲਈ ਉਹ ਲੰਮੇ ਸਮੇਂ ਤਕ ਹਥਿਆਰਾਂ ਦੀ ਮਰੀਦਾਰੀ ਨਹੀਂ ਕਰ ਸਕਦੇ। ਜੋ ਕਰਦੇ ਵੀ ਹਨ ਤਾਂ ਹਥਿਆਰਾਂ ਦੇ ਮੁੱਲ ਦੀ ਅਦਾਇਗੀ ਡਰੱਗਾਂ ਦੇ ਵਾਪਾਰ ਵਿੱਚੋਂ ਕਮਾਏ ਧਨ ਨਾਲ ਕਰਨ ਲਈ ਮਜਬੂਰ ਹੁੰਦੇ ਹਨ। ਇਹ ਡਰੱਗਾਂ ਉਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਪੁੱਜ ਜਾਂਦੀਆਂ ਹਨ, ਜਿਨ੍ਹਾਂ ਨੇ ਹਥਿਆਰ ਸਪਲਾਈ ਕੀਤੇ ਹੁੰਦੇ ਹਨ। ਇਉਂ ਹਥਿਆਰਾਂ ਦੇ ਪੱਛਮੀ ਵਾਪਾਰੀਆਂ ਨੂੰ ਇਹ ਸੌਦਾ ਮਹਿੰਗਾ ਪੈ ਰਿਹਾ ਹੈ।
ਦੁਨੀਆ (ਵਿਸ਼ੇਸ਼ ਕਰਕੇ ਪੱਛਮੀ ਦੁਨੀਆ) ਦੇ ਦਾਨੇ ਇਹ ਜਾਣਦੇ ਹਨ ਕਿ ਜੋ ਸਾਰੀ ਦੁਨੀਆ ਦੇ ਲੋਕ ਖ਼ੁਸ਼ਹਾਲ ਜੀਵਨ ਜੀਣ ਲੱਗ ਪੈਣ ਤਾਂ ਇਹ ਦੁਨੀਆ ਏਨੀ ਵੱਡੀ ਸਾਂਝੀ ਮਾਰਕੀਟ ਬਣ ਸਕਦੀ ਹੈ ਕਿ ਇਸ ਦੀਆਂ ਦੈਨਿਕ ਲੋੜਾਂ ਪੂਰੀਆਂ ਕਰਨ ਲਈ ਬੇ-ਓੜਕੇ ਮਾਲ ਦੀ ਉਪਜ ਕਰਨੀ ਪੈ ਸਕਦੀ ਹੈ। ਉਸ ਉਪਜ ਦੇ ਵਾਪਾਰ ਵਿੱਚੋਂ ਹਥਿਆਰਾਂ ਦੇ ਵਾਪਾਰ ਨਾਲੋਂ ਕਿਤੇ ਬਹੁਤਾ ਧਨ ਕਮਾਇਆ ਜਾ ਸਕਦਾ ਹੈ; ਨਿਰਾ ਧਨ ਹੀ ਨਹੀਂ, ਖ਼ੁਸ਼ੀ ਅਤੇ ਖੂਬਸੂਰਤੀ ਵੀ। ਹਥਿਆਰਾਂ ਦੇ ਵਾਪਾਰ ਰਾਹੀਂ ਦੁਨੀਆ ਲਈ ਕਲੇਸ਼ ਅਤੇ ਆਪਣੇ ਲਈ ਕਲੰਕ ਪੈਦਾ ਕਰਨ ਦਾ ਕੰਮ ਪੱਛਮੀ ਦੇਸ਼ ਬਹੁਤੇ ਸਮੇਂ ਲਈ ਨਹੀਂ ਕਰ ਸਕਣਗੇ।
ਸਾਇੰਸ ਦੇ ਸਾਥ ਨਾਲ ਜੰਗ ਏਨਾਂ ਭਿਆਨਕ ਹੋ ਚੁੱਕੀ ਹੈ ਕਿ ਮਜ਼ਹਬਾਂ ਦੀ ਮਨੋ- ਕਲਪਿਤ ਕਿਆਮਤ ਜਾਂ ਮਹਾਂ-ਪਲੇ ਦਾ ਰੂਪ ਧਾਰ ਸਕਦੀ ਹੈ। ਇਸ ਭਿਆਨਕਤਾ ਨੇ ਅਮਨ ਲਈ ਤਾਂਘ ਅਤੇ ਆਦਰ ਪੈਦਾ ਕੀਤਾ ਹੈ। ਕਾਂਟ ਵਰਗੇ ਸਿਆਣੇ ਅਮਨ ਲਈ ਸਾਰੀ ਦੁਨੀਆ ਦੀਆਂ ਆਜ਼ਾਦ ਸਰਕਾਰਾਂ ਦੇ ਵਿਸ਼ਵ-ਵਿਆਪੀ ਸੰਗਠਨ ਦਾ ਹੋਣਾ ਜ਼ਰੂਰੀ ਸਮਝਦੇ ਸਨ। ਲੀਗ ਆਵ ਨੇਸ਼ਨਜ਼ ਅਤੇ ਯੂ.ਐਨ.ਓ. ਦੀ ਸਥਾਪਨਾ ਇਸੇ ਆਦਰਸ਼ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਸਾਇੰਸ ਦੀ ਤਰੱਕੀ ਨੇ ਸੰਸਾਰ ਯੁੱਧ ਤੋਂ ਪਿੱਛੋਂ ਦੀ ਦੁਨੀਆ ਨੂੰ ਕੁਝ ਅਜਿਹਾ ਰੂਪ ਦੇ ਦਿੱਤਾ ਹੈ ਕਿ ਦੁਨੀਆ ਦੀਆਂ ਹਕੂਮਤਾਂ ਦਾ ਸੰਗਠਨ ਹੁਣ (ਆਦਰਸ਼ ਦੀ ਥਾ) ਇੱਕ ਲੋੜ ਬਣਦਾ ਜਾ ਰਿਹਾ ਹੈ। ਤਕਨੀਕ ਨੇ ਵੱਡੇ ਵੱਡੇ ਕਾਰਖ਼ਾਨੇ ਬਣਾ ਕੇ ਉਨ੍ਹਾਂ ਦੇ ਪ੍ਰਬੰਧ ਲਈ ਵੱਡੀਆਂ ਵੱਡੀਆਂ ਕੰਪਨੀਆਂ ਦੀ ਹੋਂਦ ਨੂੰ ਜ਼ਰੂਰੀ ਬਣਾ ਦਿੱਤਾ ਸੀ। ਇਨ੍ਹਾਂ ਦੀ ਹੋਂਦ ਨੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪ੍ਰਜਾਤਾਂਤ੍ਰਿਕ ਪ੍ਰਬੰਧ ਅਪਨਾਉਣ ਲਈ ਮਜਬੂਰ ਕੀਤਾ ਸੀ।
ਵਿਸ਼ਵ-ਵਿਆਪਕ ਵਾਪਾਰ ਰਾਹੀਂ ਸਾਰੀ ਦੁਨੀਆ ਦੀ ਖੁਸ਼ਹਾਲੀ ਦਾ ਖਿਆਲ ਸਾਰੇ ਸੰਸਾਰ ਦੀ ਸਾਂਝੀ ਜਮਹੂਰੀਅਤ ਨੂੰ ਵੀ ਜਨਮ ਦੇ ਸਕਦਾ ਹੈ।
ਵਿਗਿਆਨਕ ਤਕਨੀਕ ਨੇ ਤੇਲ (ਪੈਟਨ) ਦੀ ਵਰਤੋਂ ਰਾਹੀਂ ਮੱਧ-ਪੂਰਬੀ ਦੇਸ਼ਾਂ ਦੀਆ ਹਜ਼ਾਰਾਂ ਸਾਲ ਪੁਰਾਣੀਆਂ ਸੰਸਕ੍ਰਿਤੀਆਂ ਨੂੰ ਅੰਧੀ ਸਦੀ ਵਿੱਚ ਬਦਲ ਦੇਣ ਦਾ ਕ੍ਰਿਸ਼ਮਾ ਕਰ ਵਿਖਾਇਆ ਹੈ। ਇੰਗਲਿਸ਼ ਚੈਨਲ ਨਾਂ ਦੇ ਸਮੁੰਦਰ ਹੇਠਾਂ ਛੱਬੀ ਸਤਾਈ ਮੀਲ ਲੰਮੀ ਸੁਰੰਗ ਬਣਾ ਕੇ ਇੰਗਲੈਂਡ ਅਤੇ ਫਰਾਂਸ ਨੂੰ ਰੇਲ ਰਾਹੀਂ ਮਿਲਾ ਦੇਣ ਮਗਰੋਂ ਹੁਣ ਅਸ਼ਾਂਤ ਮਹਾਂਸਾਗਰ ਹੇਠ ਹਜ਼ਾਰਾਂ ਮੀਲ ਲੰਮੀ ਸੁਰੰਗ ਬਣਾ ਕੇ ਯੌਰਪ ਅਤੇ ਅਮਰੀਕਾ ਨੂੰ ਆਪੋ ਵਿੱਚ ਮਿਲਾ ਦੇਣ ਦੀਆਂ ਸਕੀਮਾਂ ਬਣਾਈਆਂ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੌਣ ਆਖੇਗਾ ਕਿ ਅਸੀਂ ਰੱਬ ਦੀ ਬਣਾਈ ਹੋਈ ਦੁਨੀਆ ਦੇ ਵਸਨੀਕ ਹਾਂ 7 ਆਪਣੀ ਧਰਤੀ ਉੱਤੇ ਉਡਾਰੀ ਮਾਰ ਕੇ ਚੀਨ, ਮੰਗਲ ਅਤੇ ਸ਼ੁੱਕਰ ਆਦਿਕ ਉੱਤੇ ਜਾ ਬਿਰਾਜਣ ਦੇ ਯੋਗ ਕਰ ਦਿੱਤਾ ਹੈ ਤਕਨੀਕ ਨੇ, ਇਸ ਨਿੱਕੇ ਜਿਹੇ ਮਨੁੱਖ ਨੂੰ। ਇੱਕ ਆਦਮੀ ਦਾ ਦਿਲ ਕੱਢ ਕੇ ਦੂਜੇ ਦੀ ਛਾਤੀ ਵਿੱਚ ਟਾਂਕ ਸਕਦਾ ਹੈ, ਮਨੁੱਖ। ਹੁਣ 'ਜੀਨਜ਼' ਦੇ ਗਿਆਨ ਰਾਹੀਂ ਮਨਚਾਹੇ ਮਨੁੱਖ ਪੈਦਾ ਕਰ ਸਕਣ ਦੀ ਸਮਰੱਥਾ ਹੈ, ਮਨੁੱਖ ਵਿੱਚ। ਜਿਨ੍ਹਾਂ ਗੱਲਾਂ ਨੂੰ ਅਸੀਂ ਤਕਦੀਰ, ਰੱਬ ਅਤੇ ਪਿਛਲੇ ਜਨਮ ਦੇ ਕਰਮਾਂ ਨਾਲ ਜੋੜਦੇ ਆਏ ਹਾਂ, ਉਹ ਸਭ ਹੁਣ ਮਨੁੱਖ ਦੇ ਆਪਣੇ ਵੱਸ ਵਿੱਚ ਆ ਗਈਆਂ ਹਨ। ਇਹ ਸਭ ਕੁਝ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਿਆ ਹੈ। ਅਜੋਕ ਮਨੁੱਖ ਨੂੰ ਤਕਨੀਕੀ ਉੱਨਤੀ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰਨਾ ਆਪਣੇ ਆਪ ਨੂੰ ਹਾਸੋ-ਹੀਣਾ ਬਣਾਉਣਾ ਹੈ। ਤਕਨੀਕ ਸਾਡੇ ਚਾਰ ਚੁਫੇਰੇ ਵਿਆਪਕ ਰੂਪ ਵਿੱਚ ਪੱਸਰੀ ਹੋਈ ਹੈ ਅਤੇ ਅਸੀਂ ਉਸ ਦੀ ਹੋਂਦ ਤੋਂ ਉਵੇਂ ਹੀ ਬੇ-ਖ਼ਸਰ ਹਾਂ, ਜਿਵੇਂ ਉਸ ਹਵਾ ਦੀ ਹੋਂਦ ਤੋਂ ਜਿਹੜੀ ਸਾਡੇ ਜੀਵਨ ਦਾ ਮੂਲ ਆਧਾਰ ਹੈ।
ਸੱਭਿਅਤਾ ਦੇ ਹਜ਼ਾਰਾਂ ਸਾਲ ਲੰਮੇ ਇਤਿਹਾਸ ਵਿੱਚ ਸਿਆਸਤ ਨੂੰ ਸੱਤਾ-ਸੇਧਤ ਅਤੇ ਕੁਟਿਲਤਾ-ਕੇਂਦ੍ਰਿਤ ਮੰਨਿਆ ਜਾਂਦਾ ਰਿਹਾ ਹੈ । ਸੱਤਾ ਅਤੇ ਕੁਟਿਲਤਾ ਦੀ ਦਾਰਸ਼ਨਿਕ ਵਕਾਲਤ ਚਾਣਕਿਆ ਅਤੇ ਪਲੇਟੋ ਨਾਲ ਆਰੰਭ ਹੋਈ ਸੀ। ਹੀਗਲ ਅਤੇ ਕਾਰਲ ਮਾਰਕਸ ਦੇ ਸਮੇਂ ਤਕ ਕਲਿਆਣ ਨੂੰ ਸੱਤਾ, ਕੁਟਿਲਤਾ ਅਤੇ ਹਿੱਸਾ ਦੀ ਮੁਹਤਾਜ ਮੰਨਿਆ ਜਾਂਦਾ ਰਿਹਾ ਹੈ। ਹੁਣ ਇਸ ਨੂੰ 'ਬਹੁਤੀ ਉਪਜ', 'ਸਿਆਣੀ ਵੰਡ', 'ਅਮਨ', 'ਸਹਿਯੋਗ', 'ਸਹਾਇਤਾ' ਅਤੇ 'ਸਤਿਕਾਰ' ਦਾ ਸੁਭਾਵਿਕ ਸਿੱਟਾ ਮੰਨਿਆ ਜਾਣਾ ਆਰੰਭ ਹੋ ਗਿਆ ਹੈ। ਅਜਿਹਾ ਹੋਣ ਨਾਲ ਸਿਆਸਤ ਕਲਿਆਣ ਕੇਂਦ੍ਰਿਤ ਹੁੰਦੀ ਜਾ ਰਹੀ ਹੈ। ਉਹ ਵਕਤ ਬਹੁਤੀ ਦੂਰ ਨਹੀਂ, ਜਦੋਂ ਸੱਤਾ ਅਤੇ ਕੁਟਿਲਤਾ ਨੂੰ ਸਿਆਸਤ ਦਾ 'ਅਸਲਾ' ਨਹੀਂ, ਸਗੋਂ ਸਿਆਸਤ ਦੀ 'ਹੇਠੀ' ਮੰਨਿਆ ਜਾਵੇਗਾ। ਇਹ ਤਬਦੀਲੀ ਕਿਸੇ ਸੋਚ ਜਾਂ ਪ੍ਰਚਾਰ ਰਾਹੀਂ ਨਹੀਂ ਆ ਰਹੀ; ਇਸ ਪਿੱਛੇ ਤਕਨੀਕ ਦਾ ਹੱਥ ਹੈ। ਤਕਨੀਕੀ ਉੱਨਤੀ ਜੀਵਨ ਲਈ ਸੁਖ, ਸਹੂਲਤ ਅਤੇ ਸੁੰਦਰਤਾ ਪੈਦਾ ਕਰ ਕੇ ਇਸ ਨੂੰ ਜੀਣ-ਯੋਗ, ਸਤਿਕਾਰਯੋਗ ਬਣਾ ਰਹੀ ਹੈ। ਇਹ ਸਿੱਧ ਕਰ ਰਹੀ ਹੈ ਕਿ ਸੰਸਾਰ ਸਾਡੀਆਂ ਗਿਆਨ ਇੰਦਰੀਆਂ ਦਾ ਪੈਦਾ ਕੀਤਾ ਹੋਇਆ ਭਰਮ ਨਹੀਂ, ਸਗੋਂ ਇੱਕ ਸਤਿਕਾਰਯੋਗ ਵਾਸਤਵਿਕਤਾ ਹੈ; ਇਹ ਦੁੱਖਾਂ ਦਾ ਘਰ ਨਹੀਂ, ਸਗੋਂ ਮਿੱਤਰਤਾਵਾਂ, ਖ਼ੁਸ਼ੀਆਂ ਅਤੇ ਖ਼ੂਬਸੂਰਤੀਆਂ ਉਪਜਾਉਣ ਦਾ ਸੁਅਵਸਰ ਹੈ । ਪੈਦਾਵਾਰ ਦੀ ਤਕਨੀਕ ਵਿੱਚ (ਧਾਰਮਿਕ, ਸਾਂਸਕ੍ਰਿਤਿਕ ਅਤੇ ਕੌਮੀ ਕੰਧਾਂ ਢਾਹ ਕੇ) ਸਾਰੀ ਦੁਨੀਆ ਨੂੰ ਸਾਰੀ ਮਨੁੱਖਤਾ ਦਾ ਸਾਂਝਾ ਘਰ ਬਣਾ ਦੇਣ ਦੀ ਯੋਗਤਾ ਹੈ। ਇਨ੍ਹਾਂ ਕੰਧਾਂ ਦੇ ਪਰਛਾਵੇਂ ਵਿੱਚ ਜੀਣ ਵਾਲੇ ਮਨੁੱਖ ਇਨ੍ਹਾਂ ਕੰਧਾ ਦੀ ਉਮਰ ਲੰਮੀ ਕਰ ਰਹੇ ਹਨ।
ਜਿਸ ਜੀਵਨ-ਜਾਚ ਨੇ ਇਹ ਕੰਧਾਂ ਉਸਾਰੀਆਂ ਹਨ, ਉਸ ਜਾਚ ਨੂੰ ਬਦਲ ਕੇ, ਤਕਨੀਕ, ਮਨੁੱਖ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਵੀ ਬਦਲ ਦੇਵੇਗੀ । ਡਰ, ਅਗਿਆਨ, ਬੁੜ ਅਤੇ ਬੇ-ਵਸਾਹੀ ਵਿੱਚੋਂ ਉਪਜੇ ਹੋਏ ਵਿਚਾਰ ਅਤੇ ਵਿਸ਼ਵਾਸ ਨਾ ਸੁਹਣੇ ਹਨ, ਨਾ ਸਦੀਵੀ। ਗਿਆਨ, ਪਿਆਰ, ਭਰੋਸੇ ਅਤੇ ਬਹੁਤਾਤ ਵਿੱਚੋਂ ਉਪਜੇ ਹੋਏ ਵਿਚਾਰ ਅਤੇ ਵਿਸ਼ਵਾਸ ਸੁਹਣੇ ਹੋਣਗੇ ਅਤੇ ਸਦਾ ਵਿਕਸਦੇ ਰਹਿਣਗੇ। ਸਾਇੰਸ ਸਾਨੂੰ ਸਾਡਾ ਗਿਆਨ ਦੇ ਰਹੀ ਹੈ; ਸਾਡੀ ਧਰਤੀ ਦੇ ਸੋਮਿਆਂ ਦਾ ਗਿਆਨ ਦੇ ਰਹੀ ਹੈ; ਤਕਨੀਕ ਸਾਨੂੰ ਬਹੁਤਾਤ ਦੇਣ ਦੀ ਸਮਰੱਥਾ ਰੱਖਦੀ ਹੈ।
ਸਾਇੰਸ ਅਤੇ ਵਿਅਕਤੀ
ਕਿਸਾਨਾ ਯੁਗ ਵਿਅਕਤੀ ਵਿਸ਼ੇਸ਼ ਦਾ ਯੁਗ ਸੀ। ਇਸ ਸ੍ਰਿਸ਼ਟੀ ਦਾ ਕਰਤਾ ਵਿਅਕਤੀ- ਰੂਪ ਮੰਨਿਆ ਜਾਂਦਾ ਸੀ । ਉਸ ਦਾ ਨਿਰਗੁਣ ਸਰੂਪ ਕੇਵਲ ਦਾਰਸ਼ਨਿਕਤਾ ਦਾ ਵਿਸ਼ਾ ਸੀ। ਉਸ ਦਾ ਕਾਰਜਸ਼ੀਲ ਜਾਂ ਉਪਯੋਗੀ ਰੂਪ ਵਿਅਕਤੀ ਸੀ, ਜਿਸ ਨੂੰ ਕਰਤਾ ਪੁਰਖ ਜਾਂ ਕੇਵਲ 'ਪੁਰੁਸ਼' ਆਖਿਆ ਜਾਂਦਾ ਸੀ । ਸਮਾਜਕ ਢਾਂਚੇ ਵਿਅਕਤੀ-ਰੂਪ ਸਨ । ਹਾਕਮਾਂ ਨੂੰ ਜਾਂ ਬ੍ਰਾਹਮਣਾਂ ਨੂੰ ਈਸ਼ਵਰ ਦਾ ਸਿਰ, ਖੱਤ੍ਰੀਆਂ ਨੂੰ ਬਾਹਵਾਂ, ਵੈਸ਼ਾਂ ਨੂੰ ਲੱਤਾਂ ਅਤੇ ਸ਼ੂਦਰਾਂ ਨੂੰ ਪੈਰ ਮੰਨਿਆ ਜਾਂਦਾ ਸੀ। ਸੰਸਾਰਕ ਖੇਤਰ ਵਿੱਚ ਵਿਅਕਤੀ ਰਾਜਾ, ਮਹਾਰਾਜਾ, ਬਾਦਸ਼ਾਹ ਆਦਿਕ ਦੇ ਰੂਪ ਵਿੱਚ ਦੇਸ਼ ਦਾ ਮਾਲਕ ਸੀ । ਅਧਿਆਤਮਕ ਪਿੜ ਵਿੱਚ ਸੰਤ, ਸਤਿਗੁਰੂ, ਰਿਸ਼ੀ, ਬ੍ਰਹਮ ਗਿਆਨੀ ਆਦਿਕ ਰੂਪਾਂ ਵਿੱਚ ਵਿਅਕਤੀ ਰੱਬ ਨਾਲ ਇੱਕ-ਮਿੱਕ ਮੰਨਿਆ ਜਾਂਦਾ ਸੀ। ਹਰ ਵਿਅਕਤੀ ਨੂੰ ਅਧਿਆਤਮਕ ਖੇਤਰ ਵਿੱਚ ਰੱਬ ਬਣਨ ਦਾ ਅਤੇ ਦੁਨਿਆਵੀ ਪੱਧਰ ਉੱਤੇ ਰਾਜਾ, ਮਹਾਰਾਜਾ ਬਣਨ ਦਾ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਸੀ, ਜੇ ਉਹ ਇਸ ਦੇ ਯੋਗ ਹੋਵੇ ਤਾਂ।
ਸਾਇੰਸ ਦਾ ਯੁਗ ਵਿਵਸਥਾ, ਵਿਧਾਨ ਜਾਂ ਕਾਨੂੰਨ ਦਾ ਯੁਗ ਹੈ। ਵਿਗਿਆਨ ਦਾ ਦੱਸਿਆ ਹੋਇਆ ਬ੍ਰਹਿਮੰਡ ਕਿਸੇ ਬ੍ਰਹਮ ਜਾਂ ਈਸ਼ਵਰ ਦੀ ਅਗਿਆਤ ਸੱਤਾ ਦੇ ਸਹਾਰੇ ਕਾਇਮ ਨਹੀਂ, ਸਗੋਂ ਇਹ ਆਪਣੇ ਵਿਚਲੇ ਪਦਾਰਥਕ ਨੇਮਾਂ ਦੀ ਪਾਲਣਾ ਕਰਦਾ ਹੈ। ਫ਼ਿਜ਼ਿਕਸ ਦੇ ਇਹ ਨੇਮ ਜਾਣੇ ਜਾ ਸਕਦੇ ਹਨ; ਬਹੁਤ ਹੱਦ ਤਕ ਜਾਣੇ ਗਏ ਹਨ ਅਤੇ ਜਾਣੇ ਜਾ ਰਹੇ ਹਨ। ਇਸੇ ਤਰ੍ਹਾਂ ਜੀਵਾਂ ਦੀ ਉਤਪਤੀ ਦੇ ਨੇਮ ਹਨ: ਸਮਾਜਾਂ ਦੀ ਬਣਤਰ ਦੇ ਨੇਮ ਹਨ: ਅਤੇ ਕੋਈ ਵਿਅਕਤੀ ਨੇਮਾਂ ਨਾਲੋਂ ਉੱਚਾ ਨਹੀਂ। ਕਿਸਾਨੇ ਯੁਗ ਵਿੱਚ ਰਾਜਾ ਤੋਂ ਰੰਕ ਤਕ ਸਾਰੇ ਮਨੁੱਖਾਂ ਨੂੰ ਰੱਬ ਸਾਹਮਣੇ ਬਰਾਬਰ ਮੰਨਿਆ ਜਾਂਦਾ ਸੀ । ਇਹ ਬਰਾਬਰੀ ਕੇਵਲ ਸਿਧਾਂਤ- ਰੂਪ ਸੀ; ਸੰਸਾਰਕ ਜੀਵਨ ਦੀ ਵਾਸਤਵਿਕਤਾ ਨਹੀਂ ਸੀ । ਸਾਇੰਸ ਦੇ ਯੁਗ ਵਿੱਚ ਸਾਰੇ ਮਨੁੱਖਾਂ ਨੂੰ ਕਾਨੂੰਨ ਸਾਹਮਣੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਹ ਨਿਰਾ ਸਿਧਾਂਤ ਨਹੀਂ, ਜੀਵਨ ਦੀ ਵਾਸਤਵਿਕਤਾ ਹੈ: ਜਿੱਥੇ ਅਜੇ ਨਹੀਂ ਬਣੀ, ਓਥੇ ਬਣ ਜਾਣ ਦੇ ਆਹਰ ਵਿੱਚ ਹੈ; ਜਿੱਥੇ ਬਣ ਚੁੱਕੀ ਹੈ, ਉਨ੍ਹਾਂ ਸਮਾਜਾਂ ਵਿੱਚ ਵਿਅਕਤੀ ਨੂੰ ਧਨ, ਵਿੱਦਿਆ, ਵਰਗ, ਰੁਤਬੇ ਅਤੇ ਸੱਤਾ ਕਾਰਣ ਦੂਜੇ ਮਨੁੱਖਾਂ ਨਾਲੋਂ ਸ੍ਰੇਸ਼ਟ ਨਹੀਂ ਮੰਨਿਆ ਜਾਂਦਾ। ਧਨ, ਵਿੱਦਿਆ ਜਾਂ ਰੁਤਬੇ ਦੇ ਆਧਾਰ ਉੱਤੇ ਕਿਸੇ ਆਦਮੀ ਦਾ ਰਹਿਣ-ਸਹਿਣ ਦੂਜਿਆਂ ਨਾਲੋਂ ਵੱਖਰਾ ਜਾਂ ਵਧੀਆ ਹੋ ਸਕਦਾ ਹੈ; ਇਸ ਤੋਂ ਅਗੇਰੇ ਉਹ ਹੋਰ ਕਿਸੇ ਸ੍ਰੇਸ਼ਟਤਾ ਦਾ ਹੱਕਦਾਰ ਨਹੀਂ ਮੰਨਿਆ ਜਾਂਦਾ। ਕਿਸਾਨੇ ਯੁਗ ਵਿੱਚ ਰਾਜਾ-ਰੂਪ ਵਿਅਕਤੀ ਸ਼ਕਤੀਸ਼ਾਲੀ ਅਤੇ ਭਿਆਨਕ ਸੀ; ਰੱਬ- ਰੂਪ ਵਿਅਕਤੀ ਦੁਰਬੋਧ ਜਾਂ ਰਹਿੱਸਮਈ ਅਤੇ ਪੂਜ ਸੀ । ਜਿੰਨੀ ਮਜਬੂਰੀ ਰਾਜਾ ਕੋਲੋਂ ਡਰਨ ਦੀ ਸੀ, ਓਨੀ ਹੀ ਮਜਬੂਰੀ (ਸ਼ਾਇਦ ਉਸ ਤੋਂ ਵੀ ਵੱਧ) ਮਹਾਤਮਾ, ਸੰਤ ਜਾਂ ਸਤਿਗੁਰੂ ਦੀ ਪੂਜਾ ਕਰਨ ਦੀ ਸੀ। ਰਾਜਾ ਕੋਲ ਲੋਕਾਂ ਨੂੰ ਡਰਾਉਣ ਲਈ ਲੋੜੀਂਦੀ ਦੁਨਿਆਵੀ ਸ਼ਕਤੀ ਸੀ। ਪ੍ਰਮਾਤਮਾ ਜਾਂ ਰਿਸ਼ੀ ਕੋਲ ਦੁਨਿਆਵੀ ਸ਼ਕਤੀ ਦੇ ਨਾਲ ਨਾਲ ਰੂਹਾਨੀ ਜਾਂ ਅਲੌਕਿਕ
ਅਜੋਕੇ ਸਾਇੰਸੀ-ਸਨਅਤੀ ਸਮਾਜਾਂ ਦੇ ਵਿਅਕਤੀ ਸਮਾਜ ਦੇ ਬਣਾਏ ਕਾਨੂੰਨ ਸਾਹਮਣੇ ਬਰਾਬਰ ਹਨ। ਦੇਸ਼ ਦੇ ਕਾਨੂੰਨ ਦਾ ਸਨਮਾਨ ਕਰਦਿਆਂ ਹੋਇਆਂ ਵਿਅਕਤੀ ਨੂੰ ਨਾ ਕਿਸੇ ਕੋਲੋਂ ਡਰਨ ਦੀ ਮਜਬੂਰੀ ਹੈ, ਨਾ ਹੀ ਕਿਸੇ ਦੀ ਪੂਜਾ ਕਰਨ ਦੀ ਲੋੜ। ਕਾਨੂੰਨ ਦੀ ਨਿਰਪੱਖਤਾ ਵਿੱਚ 'ਰੱਬ' ਦੀ (ਅਤੇ ਵਿਗਿਆਨ ਦੀਆਂ ਲੱਭਤਾਂ ਵਿੱਚ 'ਰੱਬੀ ਰਹਿਮਤਾਂ' ਦੀ) ਥਾਂ ਲੈਣ ਦੀ ਪੂਰੀ-ਪੂਰੀ ਯੋਗਤਾ ਹੈ। ਰੇਡੀਓ, ਟੈਲੀਅਨ, ਤਾਰ, ਟੈਲੀਵਿਯਨ, ਹਵਾਈ ਜਹਾਜ਼ ਅਤੇ ਕੰਪਿਊਟਰ ਆਦਿਕ ਨੇ ਕਾਨੂੰਨ ਨੂੰ ਸਰਵੱਗਿਆ, ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਦੋ ਨੇੜੇ ਤੇੜੇ ਪੁਚਾ ਦਿੱਤਾ ਹੈ। ਰੱਬ ਸ਼ੈਤਾਨ ਨੂੰ ਅਮਰ ਮੰਨਦਾ ਸੀ: ਕਾਨੂੰਨ ਜੁਰਮ ਦੇ ਅੰਤ ਵਿੱਚ ਵਿਸ਼ਵਾਸ ਰੱਖਦਾ ਹੈ। ਵੋਟ ਰਾਹੀਂ ਹਾਕਮਾਂ ਨੂੰ ਬਦਲ ਦੇਣ ਦੀ ਯੋਗਤਾ ਲੋਕਾਂ ਕੋਲ ਹੁੰਦੀ ਹੈ। ਇਸ ਲਈ ਕੋਈ ਹਾਕਮ ਰੱਬ ਜਾਂ ਕਾਨੂੰਨ ਦੀ ਥਾਂ ਲੈਣ ਦਾ ਸੁਪਨਾ ਨਹੀਂ ਵੇਖਦਾ। ਕਾਨੂੰਨ ਸਰਵਸ੍ਰੇਸ਼ਟ ਬਣਿਆ ਰਹਿੰਦਾ ਹੈ ਅਤੇ ਉਸ ਦਾ ਸਨਮਾਨ ਅਗਲੀਆਂ ਚੋਣਾਂ ਵਿੱਚ ਸਫਲਤਾ ਦਾ ਸਹਾਰਾ ਬਣਦਾ ਹੈ। ਇਹ ਉੱਨਤ ਸਾਇੰਸੀ-ਸਨਅਤੀ ਸਮਾਜਾਂ ਦਾ ਵਿਆਪਕ ਸੱਚ ਹੈ।
ਕਿਸਾਨੇ ਅਤੇ ਸਾਇੰਸੀ ਸਮਾਜਾਂ ਦੇ ਵਿਅਕਤੀ ਵੀ ਇੱਕ ਦੂਜੇ ਨਾਲੋਂ, ਸਮਾਜਾਂ ਵਾਂਗ ਹੀ ਭਿੰਨ ਹਨ। ਇਸ ਭਿੰਨਤਾ ਪਿੱਛੇ ਕੰਮ ਕਰ ਰਹੀ ਦਾਰਸ਼ਨਿਕਤਾ ਉੱਤੇ ਇੱਕ ਨਿੱਕੀ ਜਿਹੀ ਝਾਤੀ ਪਾਉਣ ਦਾ ਜਤਨ ਕਰਦਾ ਹਾਂ।
'ਕਿਉਂ' ਬਹੁਤ ਮਹੱਤਵਪੂਰਨ ਸ਼ਬਦ ਹੈ। ਇਹ ਸ਼ਬਦ ਗਿਆਨ ਦੀ ਭੁੱਖ ਦਾ ਪ੍ਰਤੀਕ ਹੈ, ਮਨੁੱਖੀ ਬੌਧਿਕਤਾ ਦਾ ਬੋੜ੍ਹ ਇਸੇ 'ਕਿਉਂ" ਦੇ ਨਿੱਕੇ ਜਹੇ ਬੀਜ ਵਿੱਚੋਂ ਉਪਜਿਆ ਅਤੇ ਵਿਕਸਿਆ ਹੈ। ਇਸ ਮਹੱਤਵਪੂਰਨ ਸ਼ਬਦ ਦੇ ਅਰਥ ਦੇ ਪ੍ਰਕਾਰ ਦੇ ਹਨ ਜਾਂ ਇਉਂ ਕਹਿ ਸਕਦੇ ਹਾਂ ਕਿ ਇਹ ਸ਼ਬਦ ਦੇ ਪ੍ਰਕਾਰ ਦਾ ਹੈ। ਜੇ ਇਹ ਪੁੱਛਿਆ ਜਾਵੇ ਕਿ ਆਦਮੀ 'ਬੱਕਦਾ' ਕਿਉਂ ਹੈ ? ਤਾਂ ਥਕਾਵਟ ਦੀਆਂ ਵਿਗਿਆਨਿਕ ਅਤੇ ਮਨੋਵਿਗਿਆਨਿਕ ਬਿਊਰੀਆਂ ਨੂੰ ਇੱਕ ਪਾਸੇ ਰੱਖ ਕੇ, ਸਿੱਧਾ ਜਿਹਾ ਉੱਤਰ ਦਿੱਤਾ ਜਾ ਸਕਦਾ ਹੈ ਕਿ 'ਆਦਮੀ ਕੰਮ ਕਰਨ ਕਾਰਣ ਬੱਕ ਜਾਂਦਾ ਹੈ।" ਇੱਥੇ 'ਕਿਉਂ" ਦਾ ਉੱਤਰ ਉਹ ਵਿਗਿਆਨਿਕ ਅਤੇ ਮਨੋਵਿਗਿਆਨਿਕ ਕਾਰਣ ਹਨ, ਜਿਹੜੇ ਕੰਮ ਕਰਦੇ ਮਨੁੱਖ ਦੇ ਸਰੀਰ ਅਤੇ ਮਨ ਵਿੱਚ ਪੈਦਾ ਹੋ ਕੇ ਬਕਾਵਟ ਉਪਜਾਉਂਦੇ ਹਨ। ਅਸੀਂ 'ਹਾਏ-ਹਾਏ' ਕਿਉਂ ਕਰਦੇ ਹਾਂ ? ਇਸ ਲਈ ਕਿ ਸਾਨੂੰ ਪੀੜ ਹੁੰਦੀ ਹੈ। ਬੀਮਾਰੀ ਨਾਲ ਆਦਮੀ ਕਿਉਂ ਮਰ ਜਾਂਦਾ ਹੈ ? ਕਿਉਂਕਿ ਬੀਮਾਰੀ ਉਸ ਵਿੱਚੋਂ ਜੀਵਨ ਦੀ ਸ਼ਕਤੀ ਖ਼ਤਮ ਕਰ ਦਿੰਦੀ ਹੈ। ਇਹ ਸਾਰੇ ਉੱਤਰ ਉਸ ਕਾਰਣ ਨਾਲ ਸੰਬੰਧਤ ਹਨ, ਜਿਹੜਾ ਆਪਣੇ ਪ੍ਰਭਾਵ ਜਾਂ ਕਾਰਜ ਤੋਂ ਪਹਿਲਾਂ ਪੈਦਾ ਹੋਇਆ ਹੈ । ਉਸ ਕਾਰਣ ਨੇ ਜਿਹੜਾ ਕਾਰਜ ਜਾਂ ਪ੍ਰਭਾਵ ਪੈਦਾ ਕੀਤਾ ਹੈ, ਉਹ ਸਾਡਾ ਮਨੋਰਥ ਜਾਂ ਉਦੇਸ਼ ਨਹੀਂ ਸੀ। ਜੇ ਸਾਨੂੰ ਪੁੱਛਿਆ ਜਾਵੇ ਕਿ ਤੁਸੀਂ ਕੰਮ ਕਿਉਂ ਕਰਦੇ ਹੋ ਤਾਂ ਸਾਡਾ ਉੱਤਰ ਹੋਵੇਗਾ, 'ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ।' ਜੀਵਨ ਦੀਆਂ ਭਿੰਨ ਭਿੰਨ ਲੋੜਾਂ ਦੀ ਪੂਰਤੀ ਲਈ ਸਾਨੂੰ ਪੈਸੇ ਚਾਹੀਦੇ ਹਨ; ਇਸ ਲਈ ਉਪਰੋਕਤ ਪ੍ਰਸ਼ਨ ਦੇ ਉੱਤਰ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ 'ਅਸੀਂ ਪੈਸੇ ਕਮਾਉਣ ਲਈ ਕੰਮ ਕਰਦੇ ਹਾਂ।' ਅਸੀਂ ਵੇਖਿਆ ਹੈ ਕਿ ਕਿਉਂ ਦਾ ਉੱਤਰ ਦੋ ਪ੍ਰਕਾਰ ਦਾ ਹੈ; ਇੱਕ ਕਿਉਂ ਦੇ ਉੱਤਰ
ਵਜੋਂ ਅਸੀਂ 'ਕਾਰਣਾ' ਦਾ ਜ਼ਿਕਰ ਕਰਦੇ ਹਾਂ ਅਤੇ ਦੂਜੀ 'ਕਿਉਂ" ਦੇ ਉੱਤਰ ਵਿੱਚ ਅਸੀਂ 'ਮਨੋਰਥਾਂ' ਦਾ ਜ਼ਿਕਰ ਕਰਦੇ ਹਾਂ। 'ਕਾਰਣ' ਅਜੇਹੀ ਸ਼ਕਤੀ ਹੈ ਜਿਹੜੀ ਸਾਨੂੰ 'ਕੰਮ' ਵੱਲ ਧੱਕਦੀ ਹੈ; ਮਨੋਰਥ ਅਜੇਹੀ ਪ੍ਰੇਰਣਾ ਹੈ ਜਿਹੜੀ ਸਾਨੂੰ 'ਕੰਮ' ਵੱਲ ਖਿੱਚਦੀ ਹੈ। ਅਰਸਤੂ ਨੇ 'ਕਿਉਂ' ਦੇ ਇਨ੍ਹਾਂ ਦੋਹਾਂ ਉੱਤਰਾਂ ਨੂੰ 'ਕਾਰਣ' (Cause) ਆਖਿਆ ਹੈ। ਪਹਿਲੇ ਉੱਤਰ (ਕਾਰਣ) ਨੂੰ ਉਹ ਨਿਮਿੱਤ ਕਾਰਣ (Efficient Cause) ਕਹਿੰਦਾ ਸੀ ਅਤੇ ਦੂਜੇ ਉੱਤਰ (ਮਨੋਰਥ) ਨੂੰ ਪ੍ਰਯੋਜਨ ਕਾਰਣ (Final Cause) ਕਹਿੰਦਾ ਸੀ। ਜਿਸ ਤਰ੍ਹਾਂ ਮਨੁੱਖ ਪ੍ਰਯੋਜਨ ਨੂੰ ਮੁੱਖ ਰੱਖ ਕੇ ਕੰਮ ਕਰਦਾ ਹੈ, ਉਸੇ ਤਰ੍ਹਾਂ ਪਰਮਾਤਮਾ ਨੇ ਵੀ ਕਿਸੇ ਪ੍ਰਯੋਜਨ ਨੂੰ ਮੁੱਖ ਰੱਖ ਕੇ ਸ੍ਰਿਸ਼ਟੀ- ਰਚਨਾ ਕੀਤੀ ਹੈ। ਪਲੇਟੋ ਨੇ ਸਿਰਫ਼ ਇਹ ਆਖਿਆ ਸੀ ਕਿ ਰੱਬ ਨੇ ਸੰਸਾਰ ਦੀਆਂ ਚੀਜ਼ਾਂ ਜਿਸ ਨਮੂਨੇ ਉੱਤੇ ਬਣਾਈਆਂ ਹਨ, ਉਹ ਨਮੂਨਾ ਉਸ ਦੇ ਮਨ ਵਿੱਚ ਰਚਨਾ ਤੋਂ ਪਹਿਲਾਂ ਮੌਜੂਦ ਸੀ। ਰੱਬ ਦੇ ਮਨ ਵਿੱਚ ਵੱਸੇ ਹੋਏ ਨਮੂਨੇ ਨੂੰ ਉਹ 'ਆਈਡੀਆ' ਕਹਿੰਦਾ ਸੀ, ਜਿਸ ਤੋਂ ਉਸ ਦੇ ਸਿਧਾਂਤ ਦਾ ਨਾਂ 'ਆਈਡੀਅਲਿਜ਼ਮ' ਰੱਖਿਆ ਗਿਆ।
ਅਰਸਤੂ ਨੇ ਇਸ ਤੋਂ ਇੱਕ ਕਦਮ ਹੋਰ ਅੱਗੇ ਜਾ ਕੇ ਇਹ ਆਖਿਆ ਕਿ ਰੱਬ ਨੇ ਆਪਣੇ ਮਨ ਵਿਚਲੇ ਆਈਡੀਏ ਦੀ ਨਕਲ ਉੱਤੇ ਜੋ ਕੁਝ ਉਪਜਾਇਆ ਹੈ, ਉਹ ਕਿਸੇ 'ਮਨੋਰਥ' ਨਾਲ ਉਪਜਾਇਆ ਹੈ। ਈਸਾਈ ਮਤ ਨੇ ਅਤੇ ਉਸ ਤੋਂ ਪਿੱਛੋਂ ਇਸਲਾਮ ਨੇ ਉਸ ਮਨੋਰਥ ਦੀ ਵਿਆਖਿਆ ਕਰਦਿਆਂ ਹੋਇਆਂ ਆਖਿਆ ਕਿ 'ਮਨੁੱਖ' ਉੱਤੇ ਰੱਬ ਦਾ ਮਨੋਰਥ ਪੂਰਾ ਕਰਨ ਦੀ ਜ਼ਿੰਮੇਦਾਰੀ ਹੈ। ਰੱਬ ਨੇ ਮਨੁੱਖ ਨੂੰ ਆਪਣੇ ਮਨ ਵਿੱਚ ਵੱਸੇ ਹੋਏ ਕਿਸੇ ਆਈਡੀਏ ਦੀ ਨਕਲ ਦੇ ਰੂਪ ਵਿੱਚ ਨਹੀਂ ਉਪਜਾਇਆ, ਸਗੋਂ ਇਸ ਨੂੰ ਆਪਣੇ ਰੂਪ ਉੱਤੇ (In his own Image) ਬਣਾਇਆ । ਰੱਬ ਦਵਾਰਾ ਉਸ ਦੇ ਆਪਣੇ ਰੂਪ ਵਿੱਚ ਉਪਜਾਏ ਗਏ ਆਦਮੀ ਦੀ ਉਪਜ ਦਾ ਪ੍ਰਯੋਜਨ ਵੀ ਰੱਬ ਦਾ ਆਪਣਾ ਪ੍ਰਯੋਜਨ ਜਾਂ ਮਨੋਰਥ ਹੈ। ਆਪਣੇ ਮਨੋਰਥ ਦੀ ਪੂਰਤੀ ਵਿੱਚ ਸਹਾਈ ਹੋਣ ਵਾਲੇ ਆਦਮੀ ਨੂੰ ਰੱਬ ਸਦੀਵੀ ਜੰਨਤ ਵਿੱਚ ਨਿਵਾਸ ਦੇਵੇਗਾ ਅਤੇ ਇਸ ਮਨੋਰਥ ਤੋਂ ਅਵੇਸਲੇ ਜਾਂ ਇਸ ਦੀ ਪ੍ਰਾਪਤੀ ਦੇ ਰਾਹ ਦਾ ਰੋੜਾ ਬਣਨ ਵਾਲੇ ਮਨੁੱਖ ਨੂੰ ਸਦੀਵੀ ਨਰਕ-ਨਿਵਾਸ ਦਾ ਦੰਡ ਦੇਵੇਗਾ।
ਰਚਨਾ ਦਾ ਮਨੋਰਥ ਕੀ ਹੈ ? ਇਹ ਕੇਵਲ ਰੱਬ ਹੀ ਜਾਣਦਾ ਹੈ ਅਤੇ ਆਪਣੇ ਕਿਸੇ ਕਾਰਿੰਦੇ ਰਾਹੀਂ ਦੁਨੀਆ ਦੇ ਲੋਕਾਂ ਨੂੰ ਦੱਸਦਾ ਹੈ। ਉਸ ਕਾਰਿੰਦੇ ਉੱਤੇ ਇਤਬਾਰ ਕਰਨ ਦੀ ਜਾਂ ਈਮਾਨ ਲਿਆਉਣ ਦੀ ਮਜਬੂਰੀ ਹੈ, ਵਰਨਾ ਸਦੀਵੀ ਨਰਕਵਾਸ ਲਈ ਤਿਆਰ ਰਹਿਣਾ ਪਵੇਗਾ। ਭਾਰਤੀ ਧਰਮਾਂ ਦਾ ਵਿਧਾਨ ਵੀ ਕੁਝ ਇਸੇ ਪ੍ਰਕਾਰ ਦਾ ਹੈ, ਫ਼ਰਕ ਕੇਵਲ ਏਨਾ ਹੈ ਕਿ ਏਥੇ ਚੁਰਾਸੀ ਲੱਖ ਜੂਨਾਂ ਦੇ ਚੱਕਰ ਨੇ ਸਦੀਵੀ ਨਰਕਵਾਸ ਦੀ ਥਾਂ ਲੈ ਲਈ ਹੈ; ਜਾਂ ਇਹ ਚੱਕਰ ਮੱਧ ਪੂਰਬ ਵਿੱਚ ਜਾ ਕੇ ਸਦੀਵੀ ਨਰਕਵਾਸ ਵਿੱਚ ਬਦਲ ਗਿਆ ਹੈ। ਮੇਰਾ ਖ਼ਿਆਲ ਹੈ ਮਗਰਲੀ ਗੱਲ ਵਧੇਰੇ ਤਰਕਪੂਰਣ ਹੈ। ਰੱਬ ਨੇ ਸੋਚਿਆ ਹੋਵੇਗਾ ਕਿ ਚੁਰਾਸੀ ਦੇ ਚੱਕਰ ਨਾਲ ਮੇਰੇ ਲਈ ਦਫ਼ਤਰੀ ਝੰਜਟ ਵਧ ਜਾਂਦਾ ਹੈ; ਸਦੀਵੀ ਨਰਕਵਾਸ ਦੀ ਸਜ਼ਾ ਸੁਣਾ ਕੇ ਇੱਕੋ ਵੇਰ ਸਾਰਾ ਝੰਜਟ ਮੁਕਾ ਦੇਣਾ ਹੀ ਠੀਕ ਹੈ।
ਰੱਬੀ ਮਨੋਰਥ ਦੀ ਪ੍ਰਾਪਤੀ ਹਿੱਤ ਉਪਜੇ ਹੋਏ ਇਸ ਵਿਧਾਨ ਦੇ ਨਤੀਜੇ ਵਜੋਂ ਕਿਸਾਨੇ ਸਮਾਜਾਂ ਵਿੱਚ ਜਾਂ ਪੁਰਾਤਨ ਅਤੇ ਮੱਧਕਾਲ ਵਿੱਚ, ਵਿਅਕਤੀ ਵਿਸ਼ੇਸ਼ ਨੂੰ ਮਹਾਨਤਾ ਪ੍ਰਾਪਤ ਸੀ। ਇਸ ਮਹਾਨਤਾ ਦਾ ਘੇਰਾ ਕੇਵਲ ਅਧਿਆਤਮਕ ਖੇਤਰ ਤਕ ਸੀਮਿਤ ਨਹੀਂ ਸੀ, ਸਗੋਂ ਜੀਵਨ ਦੇ ਹਰ ਪੱਖ ਵਿੱਚ ਵਿਅਕਤੀ ਨੂੰ ਵਿਧਾਨ ਨਾਲੋਂ ਉਚੇਰਾ ਦਰਜਾ ਪ੍ਰਾਪਤ ਸੀ। ਇਹ ਰੱਬ ਨੇ ਆਦਮੀ ਨੂੰ ਆਪਣੇ ਰੂਪ ਵਿੱਚ ਬਣਾ ਕੇ ਫਰਿਸ਼ਤਿਆਂ
ਕੋਲੋਂ, ਇਸ ਨੂੰ, ਸਜਦਾ ਕਰਵਾਇਆ ਸੀ; ਪ੍ਰੰਤੂ ਇਸ ਦੇ ਨਾਲ ਨਾਲ ਇਹ ਵੀ ਦੱਸਿਆ ਜਾਂਦਾ ਸੀ ਕਿ ਧਰਤੀ ਉੱਤੇ ਇਹ ਆਪਣੇ ਗੁਨਾਹ ਦੀ ਸਜ਼ਾ ਭੁਗਤਣ ਆਇਆ ਹੈ। ਜਿਸ ਤਰ੍ਹਾਂ ਜੇਲ੍ਹ ਵਿੱਚ ਕਿਸੇ ਕੈਦੀ ਕੋਲ ਨਾਗਰਿਕਤਾ ਦੇ ਅਧਿਕਾਰ ਨਹੀਂ ਹੁੰਦੇ ਅਤੇ ਜੇਲ੍ਹ ਦੇ ਕਰਮਚਾਰੀ ਜੇਲ੍ਹ ਵਿੱਚ ਹੁੰਦਿਆਂ ਹੋਇਆਂ ਅਧਿਕਾਰੀ ਅਤੇ ਸੁਤੰਤਰ ਹੁੰਦੇ ਹਨ, ਇਸੇ ਤਰ੍ਹਾਂ ਆਮ ਲੋਕਾਂ ਅਤੇ ਵਿਸ਼ੇਸ਼ ਵਿਅਕਤੀਆਂ ਵਿੱਚ ਫ਼ਰਕ ਮੰਨਿਆ ਜਾਂਦਾ ਸੀ । ਗੁਰੂ, ਪੀਰ, ਪੈਗੰਬਰ, ਸੰਤ, ਸਾਧੂ, ਮਹਾਤਮਾ, ਰਿਸ਼ੀ, ਜੋਗੀ, ਬ੍ਰਹਮਗਿਆਨੀ, ਰਾਜਾ, ਰਜਵਾੜਾ, ਯੋਧਾ, ਜਰਨੈਲ, ਦਾਨੀ, ਤਿਆਗੀ ਅਤੇ ਸ਼ਹੀਦ ਆਦਿਕ ਦੇ ਰੂਪ ਵਿੱਚ ਵਿਅਕਤੀ ਵਿਸ਼ੇਸ਼ ਰੱਬ ਦੇ ਰੂਪ ਵਿੱਚ ਉਪਜਾਇਆ ਹੋਇਆ ਮਨੁੱਖ ਸੀ ਅਤੇ ਇਨ੍ਹਾਂ ਵਿਸ਼ੇਸ਼ਾਂ ਲਈ ਧਨ ਉਪਜਾਉਣ ਵਾਲੇ ਲੋਕ ਆਪਣੇ ਪਾਪਾਂ ਦੀ ਸਜ਼ਾ ਭੁਗਤ ਰਹੇ ਜਾਂ ਉਹ ਕੁਝ ਕਰ ਰਹੇ ਦੱਸੇ ਜਾਂਦੇ ਸਨ, ਜਿਸ ਦੀ ਸਜ਼ਾ ਉਨ੍ਹਾਂ ਨੂੰ ਅੱਗੇ ਜਾ ਕੇ ਦਿੱਤੀ ਜਾਵੇਗੀ।
ਆਪਣੀ ਕਿਸਮਤ ਜਾਂ ਪਰਾਲਬਧ ਦੇ ਹੱਥਾਂ ਦੇ ‘ਖਿਲੋਣੇ' ਅਤੇ ਪਿਛਲੇ ਜਨਮਾਂ ਵਿੱਚ ਕੀਤੇ ਹੋਏ ਕਰਮਾਂ ਦਾ 'ਫਲ ਭੋਗਦੇ' ਜਨ-ਸਾਧਾਰਣ ਕੋਲ ਵਿਸ਼ਵਾਸ ਅਤੇ ਪ੍ਰਾਰਥਨਾ ਦੀ ਅਥਾਹ ਸ਼ਕਤੀ ਦੱਸੀ ਜਾਂਦੀ ਸੀ । ਕਿਹਾ ਜਾਂਦਾ ਸੀ ਕਿ ਵਿਸ਼ਵਾਸ ਵਿੱਚ ਪਹਾੜਾਂ ਨੂੰ ਹਿਲਾ ਦੇਣ ਦੀ ਤਾਕਤ ਹੈ; ਸੱਚੇ ਦਿਲੋਂ ਕੀਤੀ ਹੋਈ ਅਰਦਾਸ ਸਦਾ ਮੰਜੂਰ ਹੁੰਦੀ ਹੈ। ਪਹਾੜ ਹਿੱਲਦੇ ਨਹੀਂ ਸਨ, ਕਿਉਂਜੁ ਸਾਡਾ ਵਿਸ਼ਵਾਸ ਪੱਕਾ ਨਹੀਂ ਸੀ; ਅਰਦਾਸ ਕਦੇ ਸੁਣੀ ਨਹੀਂ ਗਈ, ਕਿਉਂਜੁ ਸਾਨੂੰ ਸੱਚੇ ਦਿਲੋਂ ਅਰਦਾਸ ਕਰਨੀ ਨਹੀਂ ਆਉਂਦੀ। ਸਾਡੇ ਸੰਸਾਰਕ ਕਾਰੋਬਾਰ ਆਪਸੀ ਸਹਾਇਤਾ-ਸਹਿਯੋਗ ਨਾਲ ਨੇਪਰੇ ਚੜ੍ਹਦੇ ਸਨ; ਪਰ ਰਸਮੀ ਅਰਦਾਸਾਂ ਸਾਨੂੰ ਆਪਣੇ ਸਹਾਇਕਾਂ ਅਤੇ ਸਹਿਯੋਗੀਆਂ ਦੇ ਧਨਵਾਦੀ ਹੋਣ ਦੀ ਥਾਂ ਸੱਚੇ ਦਿਲੋਂ ਅਰਦਾਸ ਕਰਨ ਦੀ ਦੁਰਲੱਭ ਯੋਗਤਾ ਵਾਲੇ ਹੰਕਾਰੀ ਹੋਣ ਦੀ ਸਲਾਹ ਦਿੰਦੀਆਂ ਸਨ । ਜਿਨ੍ਹਾਂ ਦੀਆਂ ਅਰਦਾਸਾਂ 'ਸੁਣੀਆਂ-ਮੰਨੀਆਂ ਜਾਂਦੀਆਂ ਸਨ' ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਨੂੰ ਸੱਚੇ ਦਿਲ ਅਤੇ ਪੱਕੇ ਵਿਸ਼ਵਾਸ ਵਾਲੇ ਮੰਨਣਾ ਜਨ-ਸਾਧਾਰਣ ਦੀ ਮਜਬੂਰੀ ਬਣ ਜਾਂਦੀ ਸੀ । 'ਸੋਮਨਾਥਾਂ' ਦੇ ਲੁਟੇਰੇ, 'ਜਮਰੋਦਾਂ' ਦੇ ਜੇਤੂ ਅਤੇ ਅਫਰੀਕਨ ਹਬਸ਼ੀਆਂ ਨੂੰ ਗੁਲਾਮਾਂ ਦੀਆਂ ਮੰਡੀਆਂ ਵਿੱਚ ਵੇਚਣ ਵਾਲੇ, ਗਜ਼ਨੀ ਦੀ ਮਸਜਿਦ, ਅੰਮ੍ਰਿਤਸਰ ਦੇ ਗੁਰਦੁਆਰੇ ਅਤੇ ਕੈਂਟਰਬਰੀ ਦੇ ਗਿਰਜੇ ਵਿੱਚ ਪੱਕੇ ਵਿਸ਼ਵਾਸ ਅਤੇ ਸੱਚੇ ਦਿਲ ਨਾਲ ਅਰਦਾਸ ਕਰਨ ਕਾਰਣ ਹੀ ਆਪੋ-ਆਪਣੇ ਮਿਸ਼ਨ ਵਿੱਚ ਕਾਮਯਾਬ ਹੋਏ ਮੰਨੇ ਜਾਂਦੇ ਹਨ।
ਅਜੋਕੇ ਸਾਇੰਸੀ-ਸਨਅਤੀ ਸਮਾਜ ਹੁਣ ਸੱਚੇ ਦਿਲ ਅਤੇ ਪੱਕੇ ਵਿਸ਼ਵਾਸ ਵਾਲੇ ਕੁਝ ਇੱਕ 'ਵਿਸ਼ੇਸ਼ਾਂ' ਅਤੇ ਬਹੁਤ ਸਾਰੇ 'ਵਿਚਾਰਿਆ ਅਤੇ ਖਿਲਾਉਣਿਆਂ' ਵਿੱਚ ਵੰਡੇ ਹੋਏ ਨਹੀਂ ਹਨ। ਸਾਇੰਸੀ ਸਮਾਜਾਂ ਵਿੱਚ ਇਸ ਵੰਡ ਦੀ ਉਮਰ ਲੰਮੀ ਕਰਨ ਦੀ ਕੋਸ਼ਿਸ਼ ਦੇ ਨਵੇਂ ਧਰਮਾਂ (ਨਾਜ਼ੀਇਜ਼ਮ ਅਤੇ ਕਮਿਊਨਿਜ਼ਮ ਵੱਲੋਂ ਕੀਤੀ ਗਈ ਸੀ । ਨਾਜ਼ੀਇਜ਼ਮ ਉੱਤੇ ਲਿਬਰਲਿਜ਼ਮ ਅਤੇ ਪ੍ਰੋਲੇਟੇਰੀਅਟ ਡਿਕਟੇਟਰਸ਼ਿਪ ਉੱਤੇ ਪ੍ਰਜਾਤੰਤਰ ਦੀ ਜਿੱਤ ਨੇ ਸਾਇੰਸ ਅਤੇ ਤਕਨੀਕ ਨੂੰ ਮਨੁੱਖੀ ਰਿਸ਼ਤਿਆਂ ਦੀ ਨਵੀਂ ਰੂਪ-ਰੇਖਾ ਉਲੀਕਣ ਦਾ ਅਵਸਰ ਪ੍ਰਦਾਨ ਕਰ ਦਿੱਤਾ ਹੈ। ਸਾਇੰਸੀ ਸਮਾਜਾਂ ਦੇ ਵਿਅਕਤੀ ਨੂੰ ਪਤਾ ਹੈ ਕਿ ਵਿੱਦਿਆ, ਸਿਹਤ, ਸਿਖਲਾਈ ਅਤੇ ਕੰਮ ਉੱਤੇ ਉਸ ਦਾ ਜਨਮ ਸਿੱਧ ਅਧਿਕਾਰ ਹੈ। ਇਨ੍ਹਾਂ ਵਸਤੂਆਂ ਦੀ ਪ੍ਰਾਪਤੀ ਲਈ ਉਸ ਨੂੰ ਕਿਸੇ ਅੱਗੇ ਅਰਦਾਸੀ ਹੋਣ ਦੀ ਮਜਬੂਰੀ ਨਹੀਂ। ਜੇ ਸਮਾਜ ਕਿਸੇ ਵਿਅਕਤੀ ਨੂੰ ਕੰਮ ਨਹੀਂ ਦੇ ਸਕਦਾ ਤਾਂ ਸ਼ਰਮਿੰਦਗੀ ਸਮਾਜ ਦੇ ਹਿੱਸੇ ਆਉਂਦੀ ਹੈ, ਵਿਅਕਤੀ ਦੇ ਨਹੀਂ। ਬੇਕਾਰ ਵਿਅਕਤੀ ਦੀ ਉਪਜੀਵਕਾ ਦਾ ਸਤਿਕਾਰਯੋਗ ਪ੍ਰਬੰਧ ਕਰਦੇ ਹੋਏ, ਉਸ ਨੂੰ ਕੰਮ ਨਾ ਦੇ ਸਕਣ ਦੀ ਅਯੋਗਤਾ ਲਈ ਖਿਮਾ ਦੇ ਪਾਤਰ ਹੋਣਾ ਪੈਂਦਾ ਹੈ ਸਾਇੰਸੀ ਸਮਾਜਾਂ ਨੂੰ।
ਵਿਗਿਆਨਕ ਯੁਗ ਵਿਅਕਤੀ ਵਿਸ਼ੇਸ਼, ਇਲਹਾਮ, ਹੁਕਮ, ਅਧਿਕਾਰ ਅਤੇ ਦਬਦਬੇ ਦਾ ਯੁਗ ਨਹੀਂ। ਇਹ ਵਿਧਾਨ, ਕਾਨੂੰਨ ਅਤੇ ਜਨ-ਸਾਧਾਰਣ ਦਾ ਯੁਗ ਹੈ। ਇਸ ਯੁਗ ਵਿੱਚ ਡਿਕਟੇਟਰਸ਼ਿਪ ਲਈ ਕੋਈ ਥਾਂ ਨਹੀਂ। ਨਾ ਰਜੇ ਦੇ ਰੂਪ ਵਿੱਚ, ਨਾ ਮਜ਼ਦੂਰ ਕਲਿਆਨ ਦੇ ਪਰਦੇ ਪਿੱਛੇ ਅਤੇ ਨਾ ਹੀ ਦੇਸ਼-ਭਗਤੀ ਦੇ ਉਹਲੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਏਕਤੰਤਰ ਕਿਸੇ ਸਾਇੰਸੀ ਸਨਅਤੀ ਸਮਾਜ ਦੀ ਕਿਸਮਤ ਦੇ ਫ਼ੈਸਲੇ ਕਰਨ ਦੇ ਯੋਗ ਹੋ ਸਕਦਾ ਹੈ। ਹੁਣ ਤਾਂ ਸ਼ਾਇਦ ਬਹੁ-ਗਿਣਤੀ ਦੇ ਰਾਜ ਦਾ ਰਿਵਾਜ ਵੀ ਖ਼ਤਮ ਹੋ ਜਾਵੇ ਅਤੇ ਇਸ ਦੀ ਥਾਂ ਸਨਅਤੀ ਸਮਾਜਾਂ ਦੀਆਂ ਸਾਰੀਆਂ ਪਾਰਟੀਆਂ ਨੂੰ (ਉਨ੍ਹਾਂ ਨੂੰ ਮਿਲੀਆਂ ਵੋਟਾਂ ਦੇ ਆਧਾਰ ਉੱਤੇ) ਦੇਸ਼ ਦੇ ਪ੍ਰਬੰਧ ਵਿੱਚ ਹਿੱਸੇਦਾਰ ਬਣਾਉਣ ਦਾ ਰਿਵਾਜ ਪੈ ਜਾਵੇ।
ਸਾਇੰਸੀ-ਸਨਅਤੀ ਸਮਾਜ ਵਿਸ਼ਾਲ ਪ੍ਰਬੰਧਾਂ, ਅਦਾਰਿਆਂ, ਸੰਸਥਾਵਾਂ ਅਤੇ ਕੰਪਨੀਆਂ ਦੇ ਸਮਾਜ ਹਨ। ਇੱਕ ਵਿਅਕਤੀ ਨੂੰ ਕਈ ਪ੍ਰਬੰਧਾਂ ਅਤੇ ਅਦਾਰਿਆਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ਵਿਸ਼ਾਲ ਪ੍ਰਬੰਧਾਂ ਦੇ ਟਾਕਰੇ ਵਿੱਚ ਵਿਅਕਤੀ ਦੀ ਹੋਂਦ ਬਹੁਤ ਛੋਟੀ ਹੈ। ਦੂਜੇ ਮਹਾਨ ਯੁੱਧ ਤੋਂ ਪਿੱਛੋਂ ਮਾਰੂ ਹਥਿਆਰਾਂ ਦੀ ਦੌੜ, ਯੌਰਪ ਦੇ ਪੁਨਰ-ਨਿਰਮਾਣ ਦੀ ਗਹਿਮਾ-ਗਹਿਮ ਅਤੇ ਠੰਢੀ ਜੰਗ ਦੇ ਰੌਲੇ ਰੱਪੇ ਵਿੱਚ ਵਿਅਕਤੀ ਦੇ ਗੁਆਚ ਜਾਣ ਦਾ ਖ਼ਤਰਾ ਮਹਿਸੂਸਿਆ ਜਾਣ ਲੱਗ ਪਿਆ ਸੀ । ਅੱਜ ਜਦੋਂ ਸਨਅਤੀ ਸਮਾਜ ਪੱਕੇ ਪੈਰੀਂ ਖੜੇ ਹੋ ਗਏ ਹਨ ਤਾਂ ਅਸੀਂ ਵੇਖ ਰਹੇ ਹਾਂ ਕਿ ਇਨ੍ਹਾਂ ਸਮਾਜਾਂ ਦੇ ਵਿਅਕਤੀ'ਵਿਚਾਰੇ' ਨਹੀਂ ਹਨ, ਸਗੋਂ ਸੁਪ੍ਰਬੰਧਿਤ ਸਮਾਜਾਂ ਦੇ ਸਤਿਕਾਰਯੋਗ ਸਦੱਸਿਅ (ਮੈਂਬਰ) ਹਨ। ਇਨ੍ਹਾਂ ਸਮਾਜਾਂ ਦਾ ਵਿਅਕਤੀ ਪ੍ਰਬੰਧਾਂ ਦੀ ਭੀੜ ਵਿੱਚ ਕਿਉਂ ਨਹੀਂ ਗੁਆਚਾ ? ਇਸ ਲਈ ਕਿ ਵਿਗਿਆਨਕ ਵਿਸ਼ਵ ਕਿਸੇ ਵਿਅਕਤੀ ਰੂਪ ਰੱਬ ਦੇ ਹੁਕਮ ਵਿੱਚ ਨਹੀਂ, ਸਗੋਂ ਆਪਣੇ ਵਿਚਲੇ ਪਦਾਰਥਕ ਨੇਮਾਂ ਅਨੁਸਾਰ ਚੱਲ ਰਿਹਾ ਹੈ। ਨੋਮ ਜਾਂ ਕਾਨੂੰਨ ਸਭ ਤੋਂ ਵੱਡਾ ਹੈ। ਕਾਨੂੰਨ ਦੀ ਪਾਲਣਾ ਜਾਂ ਮਿੱਤ੍ਰਤਾ ਨੇ ਕਿਸਾਨੇ ਯੁਗ ਦੇ 'ਵਿਚਾਰੇ' ਨੂੰ ਵਿਗਿਆਨਕ ਯੁਗ ਦਾ ਵਿਅਕਤੀ ਬਣਾਉਣ ਦੀ ਕਰਾਮਾਤ ਕਰ ਦਿੱਤੀ ਹੈ।
ਇਸ ਵਿਅਕਤੀ ਦੀ ਪੁੱਛ ਹੋਣੀ ਸ਼ੁਰੂ ਹੋ ਗਈ। ਕਿਸਾਨੇ ਯੁਗ ਵਿੱਚ ਇਹ ਪੈਦਾਵਾਰ ਦਾ ਸੰਪੂਰਨ ਸਾਧਨ ਹੁੰਦਾ ਹੋਇਆ ਆਪਣੀ ਉਪਜ ਦਾ ਮਾਲਕ ਨਹੀਂ ਸੀ। ਸੋਚ, ਸੰਬੰਧ ਅਤੇ ਪ੍ਰਬੰਧ ਕੁਝ ਇਸ ਪ੍ਰਕਾਰ ਦੇ ਸਨ ਕਿ ਇਸ ਦੀ ਉਪਜ ਉੱਤੇ ਪਹਿਲਾ ਹੱਕ ਵਿਸ਼ੇਸ਼ ਵਿਅਕਤੀਆਂ ਦਾ ਹੁੰਦਾ ਸੀ ਅਤੇ ਉਨ੍ਹਾਂ ਤੋਂ ਬਚਿਆ ਹੋਇਆ ਇਸ ਦੇ ਹਿੱਸੇ ਆਉਂਦਾ ਸੀ। ਇਹ ਸ਼ੁਕਰ ਅਤੇ ਜਬਰ ਦੀ ਸੰਪਤੀ ਨਾਲ ਸੰਤੁਸ਼ਟ ਰਹਿੰਦਾ ਸੀ । ਰਾਸ਼ਟਰਵਾਦੀ ਵਿਚਾਰਵਾਨਾਂ ਨੇ ਇਸ ਨੂੰ ਸੁਪਰਮੈਨ ਦੇ ਸੁਪਨ-ਲੋਕ ਦੀ ਉਸਾਰੀ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਦੱਸਿਆ ਅਤੇ ਕਮਿਊਨਿਜ਼ਮ ਨੇ ਇਸ ਨੂੰ ਦੰਦਾਤਮਕ ਇਤਿਹਾਸਕ ਪਦਾਰਥਵਾਦ ਦੀ ਪੌੜੀ ਦਾ ਪਹਿਲਾ ਡੰਡਾ ਪਰਵਾਨ ਕੀਤਾ। ਹੁਣ ਬੇ-ਓੜਕੀ ਉਪਜ ਦੀ ਸਮਰੱਥਾ ਰੱਖਣ ਵਾਲੇ ਸਾਇੰਸੀ-ਸਨਅਤੀ ਸਮਾਜ ਇਸ ਨੂੰ ਆਪਣੀ ਉਪਜ ਦੀ ਖਪਤ ਦਾ ਸਾਧਨ ਸਮਝਣ ਲੱਗ ਪਏ ਹਨ। ਇਹ ਕੋਈ ਚੰਗਾ ਦ੍ਰਿਸ਼ਟੀਕੋਣ ਨਹੀਂ, ਪਰ ਓਨਾ ਬੁਰਾ ਵੀ ਨਹੀਂ ਜਿੰਨੇ ਬੁਰੇ ਪਹਿਲੇ ਦ੍ਰਿਸ਼ਟੀਕੋਣ ਸਨ। ਪ੍ਰੰਤੂ ਇਹ ਅੰਤਲਾ ਦ੍ਰਿਸ਼ਟੀਕੋਣ ਵੀ ਨਹੀਂ। ਜੀਵਨ ਨੂੰ ਸੁਹਣਾ ਸੁਖਾਵਾਂ ਬਣਾਉਣ ਲਈ ਉਪਜਾਏ ਗਏ ਸਾਮਾਨ ਦੀ ਖਪਤ ਦਾ ਸਾਧਨ ਸਮਝਿਆ ਜਾਣ ਵਾਲਾ ਜਨ ਸਾਧਾਰਣ ਗਾਹਕ ਸਮਝਿਆ ਜਾਂਦਾ ਹੈ ਅਤੇ ਇਉਂ ਸਮਝਿਆ ਜਾਣਾ ਕਿਸੇ ਤਰ੍ਹਾਂ ਵੀ ਮਾੜਾ ਨਹੀਂ। ਇਹ ਕਹਿਣਾ ਕਿ ਇਸ ਰਿਸ਼ਤੇ ਪਿੱਛੇ ਮੁਨਾਫ਼ੇ ਦੀ ਭਾਵਨਾ ਕੰਮ ਕਰ ਰਹੀ ਹੋਣ ਕਰਕੇ ਇਹ ਨਿੰਦਨੀਅ ਹੈ, ਬਹੁਤੀ ਸਿਆਣੀ ਗੱਲ ਨਹੀਂ।
ਮੁਨਾਫਾ ਦੁਕਾਨਦਾਰ ਅਤੇ ਗਾਹਕ ਵਿਚਕਾਰ ਸਾਊ ਸੰਬੰਧਾਂ ਦਾ ਸੂਚਕ ਹੈ। ਉਹ ਵਾਪਾਰੀ ਵੀ ਸਿਆਣਾ ਨਹੀਂ ਜਿਹੜਾ ਗਾਹਕ ਦੀ ਜੇਬ ਕੱਟਣ ਅਤੇ ਮੁਨਾਫ਼ਾ ਕਮਾਉਣ ਵਿੱਚ ਫ਼ਰਕ ਨਾ ਸਮਝਦਾ ਹੋਵੇ। ਅਜੋਕੇ ਸਨਅਤੀ ਸਮਾਜਾਂ ਦੇ ਉਤਪਾਦਕ ਮੁਨਾਫ਼ੇ ਦਾ ਮੋਹ ਜ਼ਰੂਰ ਕਰਦੇ ਹਨ, ਪਰ ਇਹ ਵੀ ਜਾਣਦੇ ਹਨ ਕਿ ਮੁਨਾਵੇ ਰੂਪੀ ਸੁਨਹਿਰੀ ਆਂਡਾ ਦੇਣ ਵਾਲੀ ਮੁਰਗੀ ਦੀ ਸੇਵਾ-ਸੰਭਾਲ ਹੀ ਸਾਡੇ ਮੁਨਾਭੇ ਦੀ ਉਮਰ ਲੰਮੀ ਕਰ ਸਕਦੀ ਹੈ।
ਕਿਸਾਨੇ ਯੁਗ ਦੀ ਸੋਚ ਵੀ ਵਰਗ ਵਿਸ਼ੇਸ਼ ਦੇ ਹਿੱਤਾਂ ਨਾਲ ਜੁੜੀ ਹੋਈ ਸੀ; ਕਿਉਂਜ ਉਹ ਦਾਅਵੇਦਾਰੀ ਦੇ ਸੁਭਾਅ ਵਾਲੀ ਸੀ ਅਤੇ ਦਾਅਵੇਦਾਰਾਂ ਦੇ ਜੀਵਨ ਨੂੰ ਹੀ ਆਪਣਾ ਵਿਸ਼ਾ- ਵਸਤੂ ਸਮਝਦੀ ਸੀ । ਸਾਇੰਸੀ ਸੋਚ ਨਿਰੀਖਣ ਉੱਤੇ ਆਧਾਰਿਤ ਹੋਣ ਕਰਕੇ ਸਮੁੱਚੇ ਜੀਵਨ ਨੂੰ ਆਪਣਾ ਵਿਸ਼ਾ ਮੰਨਦੀ ਹੈ। ਜਨ-ਸਾਧਾਰਣ ਜੀਵਨ ਦਾ ਵਡੇਰਾ ਭਾਗ ਹੋਣ ਕਰਕੇ ਸਾਇਸੀ ਸੋਚ ਦਾ ਵਡੇਰਾ ਵਿਸ਼ਾ ਹੋਣ ਦਾ ਹੱਕਦਾਰ ਬਣ ਜਾਂਦਾ ਹੈ। ਮਜ਼ਦੂਰ ਜਾਂ ਪ੍ਰੈਲੇਟੋਰੀਅਤ ਨਾ ਪਹਿਲਾਂ ਕਦੇ ਜੀਵਨ ਦਾ ਵਡੇਰਾ ਭਾਗ ਸੀ, ਨਾ ਹੁਣ ਹੈ। ਭਵਿੱਖ ਵਿੱਚ ਤਕਨੀਕੀ ਉੱਨਤੀ ਪ੍ਰੋਲੇਤੇਰੀਅਰ ਦਾ ਮਹੱਤਵ ਹੋਰ ਵੀ ਘੱਟ ਕਰ ਦੇਵੇਗੀ। ਇਸ ਲਈ ਪ੍ਰੋਲੇਤੋਰੀਅਤ ਜਾਂ ਮਜ਼ਦੂਰ ਕੇਂਦ੍ਰਿਤ ਸੋਚ ਨੂੰ ਸਾਇੰਸੀ ਸੋਚ ਨਹੀਂ ਮੰਨਿਆ ਜਾ ਸਕਦਾ, ਨਾ ਹੀ ਮੰਨਿਆ ਜਾਵੇਗਾ। ਜਨ-ਸਾਧਾਰਣ ਸਦਾ ਹੀ ਜੀਵਨ ਦਾ ਵੱਡਾ ਭਾਗ ਰਿਹਾ ਹੈ। ਅਜੋਕੀ ਭਾਸ਼ਾ ਵਿੱਚ ਇਸ ਨੂੰ ਮਿਡਲ ਕਲਾਸ ਜਾਂ ਮੱਧਵਰਗ ਆਖਿਆ ਜਾ ਸਕਦਾ ਹੈ। ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਉੱਚ ਵਰਗ ਜਾਂ ਸਰਮਾਏਦਾਰ ਵੀ ਜੀਵਨ ਦਾ ਹਿੱਸਾ ਹੈ ਅਤੇ ਸਾਇੰਸੀ ਸੋਚ ਇਸ ਨੂੰ ਅੱਖੋਂ ਉਹਲੇ ਕਰ ਕੇ ਆਪਣੇ ਅਸਲੇ ਨਾਲ ਬੇਵਫ਼ਾਈ ਨਹੀਂ ਕਰ ਸਕੇਗੀ।
ਕਿਸਾਨੇ ਯੁਗ ਦੀ ਕਲਾ ਵੀ ਵਰਗ-ਵਿਸ਼ੇਸ਼ ਲਈ ਉਪਜਾਈ ਜਾਂਦੀ ਸੀ । ਜਨ-ਸਾਧਾਰਣ ਕੋਲ ਉੱਚੀ ਕਲਾ ਨੂੰ ਸਮਝਣ ਅਤੇ ਮਾਣਨ ਦੀ ਸੂਝ ਨਹੀਂ ਸੀ ਹੁੰਦੀ। ਧਰਮ ਅਤੇ ਕੁਲੀਨ ਵਰਗ ਦੀ ਸੇਵਾ ਵਿੱਚ ਲੱਗੇ ਕਲਾਕਾਰ ਆਪੋ ਆਪਣੀ ਲਕਸ਼ਮਣ ਰੇਖਾ ਦਾ ਸਤਿਕਾਰ ਕਰਦੇ ਸਨ। ਇਸ ਲਈ ਉਸ ਸਮੇਂ ਦੀ ਕਲਾ ਆਪਣੇ ਅਸਲੇ, ਆਪਣੇ ਸਥਾਨ ਅਤੇ ਆਪਣੇ ਧਰਮ ਤੋਂ ਪੂਰੀ ਤਰ੍ਹਾਂ ਜਾਣੂ ਸੀ । ਸਾਇੰਸੀ-ਸਨਅਤੀ ਸਮਾਜ ਦੀ ਕਲਾ ਇਨ੍ਹਾਂ ਤੋਂ ਜਾਣੂੰ ਨਹੀਂ ਜਾਪਦੀ, ਇਸ ਲਈ ਇਸ ਵਿੱਚ ਪਤਲਾਪਨ ਅਤੇ ਪੇਤਲਾਪਨ ਆਉਂਦਾ ਜਾ ਰਿਹਾ ਹੈ ਅਤੇ ਇਸ ਨੂੰ ਲੋਕਾਂ ਦੀ ਮੰਗ ਕਹਿ ਕੇ ਉਚੇਚੇ ਜਤਨ ਨਾਲ ਪੈਦਾ ਕੀਤਾ ਜਾ ਰਿਹਾ ਹੈ। ਸਾਹਿਤ, ਸੰਗੀਤ ਅਤੇ ਨਾਚ ਆਦਿਕ ਹਰ ਪ੍ਰਕਾਰ ਦੀ ਕਲਾ ਆਪਣੇ ਟਿਕਾਣੇ ਤੋਂ ਡਿਗਦੀ ਜਾ ਰਹੀ ਹੈ।
ਲੋਕ ਇਸ ਗਿਰਾਵਟ ਦੀ ਮੰਗ ਨਹੀਂ ਕਰ ਰਹੇ; ਹਾਂ, ਉਨ੍ਹਾਂ ਦੀ ਮੰਗ ਵੱਧ ਜ਼ਰੂਰ ਗਈ ਹੈ। ਨਵੀਂ ਤਕਨੀਕ ਨੇ ਸਾਜ਼-ਸੰਗੀਤ, ਟੈਲੀਵਿਯਨ ਆਦਿਕ ਨੂੰ ਘਰ ਘਰ ਪੁਢਾ ਕੇ ਇਸ ਮੰਗ ਨੂੰ ਵਧਾਇਆ ਹੈ। ਘਟੀਆ ਮਾਲ ਨਾਲ ਮੰਗ ਦੀ ਪੂਰਤੀ ਕਰ ਕੇ ਧਨ ਕਮਾਉਣ ਦਾ ਚੰਗਾ ਮੌਕਾ ਹੈ ਇਹ, ਜਿਸ ਦਾ ਲਾਭ ਲਿਆ ਜਾ ਰਿਹਾ ਹੈ। ਪ੍ਰੰਤੂ ਇਹ ਪਰਵਾਹ ਬਹੁਤੀ ਦੇਰ ਤਕ ਚੱਲਣ ਵਾਲਾ ਨਹੀਂ। ਛੇਤੀ ਹੀ ਜੀਵਨ ਉਤੇਜਨਾ ਨੂੰ ਮਨੋਰੰਜਨ ਮੰਨਣ ਤੋਂ ਇਨਕਾਰ ਕਰ ਦੋਵੇਗਾ ਅਤੇ ਖਪਤ ਦਾ ਸਾਧਨ ਮੰਨੋ ਜਾਣ ਵਾਲੇ ਜਨ-ਸਾਧਾਰਣ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੇਸ਼ਟ ਕਲਾ ਦੀ ਉਤਪਤੀ ਹੋਵੇਗੀ। ਭਵਿੱਖ ਦੀ ਕਲਾ ਦਰਸ਼ਨ, ਮਾਨਵ ਪ੍ਰੇਮ ਅਤੇ ਸਰਵ-ਮੁਕਤੀਵਾਦ ਦੇ ਸੁਮੇਲ ਵਿੱਚੋਂ ਪੈਦਾ ਹੋਵੇਗੀ। ਕਲਾਕਾਰ ਨੂੰ ਇਉਂ ਕਰਨਾ ਪਵੇਗਾ ਕਿਉਂਜੁ ਉਸ ਦੀ ਉਪਜ ਦਾ ਗਾਹਕ, ਜਨ-ਸਾਧਾਰਣ, ਇਸ ਦੀ ਮੰਗ ਕਰੇਗਾ। ਚੰਗਾ ਹੈ ਕਿ ਕਲਾਕਾਰ ਇਸ ਤੋਂ ਪਹਿਲਾਂ ਆਪਣਾ ਧਰਮ ਪਛਾਣ ਕੇ ਜਨ-ਸਾਧਾਰਣ ਦਾ ਪਥ-ਪ੍ਰਦਰਸ਼ਕ ਬਣੇ; ਜਨ-ਸਾਧਾਰਣ ਨੂੰ ਆਪਣੀ ਉਪਜ ਦੀ ਖਪਤ ਦਾ ਸਾਧਨ ਨਾ ਸਮਝੇ ਵਿਅਕਤੀ ਬਣੋ।
ਸਾਇੰਸ ਅਤੇ ਸਦਭਾਵਨਾ
ਮਨੁੱਪ ਦੇ ਸਾਰੇ ਸੁੰਦਰ ਰਿਸ਼ਤਿਆਂ ਦੇ ਤਿੰਨ ਮਾਨਸਿਕ ਆਧਾਰ ਹਨ-1. ਪਿਆਰ, 2. ਸਹਾਨੁਭੂਤੀ ਅਤੇ 3. ਸਦਭਾਵਨਾ। ਪਿਆਰ, ਪ੍ਰਵ੍ਰਿਤੀ ਅਤੇ ਭਾਵੁਕਤਾ ਦਾ ਸੂਖਮ ਸੁਮੇਲ ਹੈ। ਇਸ ਤੋਂ ਦੋਸਤੀਆਂ, ਸ਼ਾਦੀਆਂ ਅਤੇ ਪਰਿਵਾਰਕ ਸੰਬੰਧ ਪੈਦਾ ਹੁੰਦੇ ਹਨ। ਇਨ੍ਹਾਂ ਸੰਬੰਧਾਂ ਦਾ ਘੇਰਾ ਬਹੁਤਾ ਵਿਸ਼ਾਲ ਨਹੀਂ ਹੁੰਦਾ। ਪਰਿਵਾਰਕ ਰਿਸ਼ਤੇ ਤਾਂ ਹੁੰਦੇ ਹੀ ਪਰਿਵਾਰਕ ਹਨ। ਪਰ ਦੋਸਤਾਂ ਦੀ ਲਿਸਟ ਵੀ ਬਹੁਤੀ ਲੰਮੀ ਨਹੀਂ ਕੀਤੀ ਜਾ ਸਕਦੀ। ਪਿਆਰ ਉੱਤੇ ਆਧਾਰਿਤ ਮਨੁੱਖੀ ਰਿਸ਼ਤਿਆਂ ਵਿੱਚ ਕੇਵਲ ਮਿੱਤ੍ਰਤਾ ਹੀ ਪੱਕਾ ਅਤੇ ਸੁਖਦਾਇਕ ਰਿਸ਼ਤਾ ਹੈ। ਪਰਿਵਾਰਕ ਰਿਸ਼ਤੇ ਪਿਆਰ ਤੋਂ ਪਹਿਲਾਂ ਪ੍ਰਵ੍ਰਿਤੀ ਮੁਲਕ ਹੁੰਦੇ ਹਨ। ਮਨੁੱਖ ਦੀ ਵੱਖ ਵੱਖ ਉਮਰੋ ਵੱਖ-ਵੱਖ ਪ੍ਰਵ੍ਰਿਤੀਆਂ ਭਾਰੂ ਹੁੰਦੀਆਂ ਰਹਿੰਦੀਆਂ ਹਨ ਅਤੇ ਪਹਿਲਾਂ ਬਣੇ ਰਿਸ਼ਤਿਆਂ ਨੂੰ ਡਾਵਾਂਡੋਲ ਕਰ ਦਿੰਦੀਆਂ ਹਨ। ਮਮਤਾ ਦੀ ਠੰਢੀ ਮਿੱਠੀ ਪ੍ਰਭਾਤੀ ਪੌਣ ਵਿੱਚ ਮੌਲਣ-ਮਹਿਕਣ ਵਾਲੇ ਰਿਸ਼ਤੇ ਕਾਮ ਦੀ ਦੁਪਹਿਰੇ ਕੁਮਲਾਅ ਜਾਂਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਟੁੱਟ-ਭੱਜ ਬਹੁਤ ਦੁਖਦਾਇਕ ਹੁੰਦੀ ਹੈ, ਜਿਸ ਦਾ ਮੂਲ ਕਾਰਨ ਅਧਿਕਾਰ-ਚੇਤਨਾ ਹੁੰਦਾ ਹੈ। ਅਧਿਕਾਰ-ਚੇਤਨਾ ਦੀ ਕਠੋਰਤਾ ਨੂੰ ਮਿੱਤ੍ਰ-ਭਾਵਨਾ ਦੀ ਮਿਠਾਸ ਵਿੱਚ ਬਦਲੇ ਬਿਨਾਂ ਪਰਿਵਾਰਕ (ਜਾਂ ਖੂਨ ਦੇ) ਰਿਸ਼ਤੇ ਦੁਖਦਾਈ ਹੋਣੋਂ ਹਟਾਏ ਨਹੀਂ ਜਾ ਸਕਦੇ; ਪਰ ਇਹ ਕੰਮ ਜ਼ਰਾ ਮੁਸ਼ਕਿਲ ਹੈ।
ਸਹਾਨੁਭੂਤੀ ਦਾ ਘੇਰਾ ਪਿਆਰ ਦੇ ਘੇਰੇ ਨਾਲੋਂ ਮੋਕਲਾ ਹੈ। 'ਅਨੁਭਵ' ਜਾਂ 'ਦੁਖ-ਸੁਖ ਦੇ ਅਹਿਸਾਸ' ਦੀ ਸਾਂਝ ਨੂੰ ਸਹਾਨੁਭੂਤੀ ਜਾਂ ਹਮਦਰਦੀ ਆਖਿਆ ਜਾਂਦਾ ਹੈ। ਓਪਰੀ ਨਜ਼ਰੇ ਵੇਖਿਆਂ ਇਉਂ ਲੱਗਦਾ ਹੈ ਕਿ ਅਨੁਭਵ ਦੀ ਸਾਂਝ ਦੀ ਕੋਈ ਸੀਮਾ ਨਹੀਂ, ਇਸ ਲਈ ਸਹਾਨੁਭੂਤੀ ਦਾ ਭਾਵ ਵੀ ਅਸੀਮ ਹੈ। ਇਹ ਖ਼ਿਆਲ ਅਸਲੀਅਤ ਤੋਂ ਬਹੁਤ ਦੂਰ ਹੈ। ਮਨੁੱਖਾਂ ਵਿੱਚ ਭਾਵਾਂ ਅਤੇ ਪ੍ਰਵ੍ਰਿਤੀਆਂ ਦੀ ਸਾਂਝ ਦਾ ਇਹ ਭਾਵ ਨਹੀਂ ਕਿ ਉਨ੍ਹਾਂ ਵਿੱਚ ਅਨੁਭਵ ਦੀ ਸਾਂਝ ਵੀ ਓਨੀ ਹੀ ਵਿਆਪਕ ਹੈ। ਸਾਡੇ ਭਾਵ ਅਤੇ ਪ੍ਰਵ੍ਰਿਤੀਆਂ ਪਸ਼ੂਆਂ ਨਾਲ ਵੀ ਸਾਂਝੇ ਹਨ: ਪਰੰਤੂ ਸਾਡਾ ਅਨੁਭਵ ਉਨ੍ਹਾਂ ਨਾਲ ਸਾਂਝਾ ਨਹੀਂ। ਅਨੁਭਵ ਦੀ ਸਾਂਝ ਤਾਂ ਬੱਚਿਆਂ ਅਤੇ ਮਾਪਿਆ ਵਿੱਚ ਵੀ ਨਹੀਂ ਹੁੰਦੀ। ਇਸੇ ਸਾਂਝ ਦੀ ਅਣਹੋਂਦ ਜਾਂ ਘਾਟ ਨੂੰ ਵਿਦਵਾਨਾਂ ਨੇ 'ਪੀੜ੍ਹੀ-ਪਾੜੇ' ਦਾ ਨਾਂ ਦੇ ਰੱਖਿਆ ਹੈ। ਉਮਰ, ਵਿੱਦਿਆ ,ਕਾਰੋਬਾਰ, ਦੇਸ਼, ਧਰਮ ਅਤੇ ਨਾ ਜਾਣੀਏ ਕਿੰਨੇ ਹੋਰ ਕਾਰਨ ਹਨ, ਜਿਨ੍ਹਾਂ ਕਰਕੇ ਮਨੁੱਖਾਂ ਦੇ ਅਨੁਭਵ ਵਿੱਚ ਵਖੇਵਾਂ ਹੈ। ਇੱਕ ਮਜ਼ਦੂਰ ਦਾ ਅਨੁਭਵ ਇੱਕ ਅਧਿਆਪਕ ਨਾਲੋਂ ਵੱਖਰਾ ਹੈ ਅਤੇ ਇੱਕ ਖੇਤ ਮਜ਼ਦੂਰ ਦਾ ਅਨੁਭਵ ਕਾਰਖ਼ਾਨੇ ਦੇ ਮਜ਼ਦੂਰ ਦੇ ਅਨੁਭਵ ਨਾਲ ਮੇਲ ਨਹੀਂ ਖਾ ਸਕਦਾ। ਸਾਨੂੰ ਸਾਰਿਆਂ ਨੂੰ ਪੀੜ ਦਾ ਅਹਿਸਾਸ ਅਤੇ ਅਨੁਭਵ ਹੈ, ਤਾਂ ਵੀ ਕਿਸੇ ਅਪਰਾਧੀ ਨੂੰ ਪੀੜਤ ਵੇਖ ਕੇ ਉਸ ਦੀ ਪੀੜ ਨੂੰ ਅਸੀਂ ਮਹਿਸੂਸ ਨਹੀਂ ਕਰਦੇ; ਜਾਂ ਉਸ ਦੇ ਦੁੱਖ ਨਾਲ ਦੁਖੀ ਨਹੀਂ ਹੁੰਦੇ; ਜਾਂ ਉਸ ਨਾਲ ਸਹਾਨੁਭੂਤੀ
(ਹਮਦਰਦੀ) ਨਹੀਂ ਰੱਖਦੇ। ਕੇਵਲ ਇਸ ਲਈ ਨਹੀਂ ਕਿ ਉਹ ਦੋਸ਼ੀ ਹੈ; ਇਸ ਦਾ ਕਾਰਨ ਕੋਈ ਹੋਰ ਹੋਵੇਗਾ ਕਿਉਂਕਿ ਮੌਤ ਤੋਂ ਡਰਦਿਆਂ ਹੋਇਆਂ ਵੀ ਅਸੀਂ ਉਸ ਪਸੂ ਦੇ ਡਰ ਦੇ ਅਹਿਸਾਸ ਤੋਂ ਸੱਖਣੇ ਹੁੰਦੇ ਹਾਂ, ਜਿਹੜਾ ਸਾਡੇ ਭੋਜਨ ਦਾ ਹਿੱਸਾ ਬਣਾਉਣ ਲਈ ਮਾਰਿਆ ਜਾ ਰਿਹਾ ਹੁੰਦਾ ਹੈ। ਉਹ ਪਸ਼ੂ ਦੋਸ਼ੀ ਨਹੀਂ ਹੁੰਦਾ ਜਾਂ ਉਸ ਦਾ ਦੋਸ਼ ਕੇਵਲ ਪਸ਼ੂ ਹੋਣਾ ਹੁੰਦਾ ਹੈ।
ਸਹਾਨੁਭੂਤੀ ਵਿੱਚੋਂ ਦੋ ਪ੍ਰਕਾਰ ਦੇ ਸੰਬੰਧ ਜਨਮ ਲੈ ਸਕਦੇ ਹਨ। ਜਦੋਂ ਕਦੇ ਕੋਈ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਜਿਹੀ ਪਰਿਸਥਿਤੀ ਵਿੱਚ ਇੱਕੋ ਜਿਹੀ ਔਖ-ਸੌਖ ਦਾ ਅਨੁਭਵ ਕਰ ਰਹੇ ਹੋਣ, ਉਦੋਂ ਉਨ੍ਹਾਂ ਵਿੱਚ ਵਕਤੀ ਸਾਂਝ ਜਾਂ ਲੰਮੇਰੀ ਮਿੱਤ੍ਰਤਾ ਦਾ ਸੰਬੰਧ ਸਥਾਪਤ ਹੋ ਸਕਦਾ ਹੈ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਟਿਕਟਾਂ ਵਾਲੀ ਖਿੜਕੀ ਸਾਹਮਣੇ ਲੱਗੀ ਹੋਈ ਲੰਮੀ ਲਾਈਨ ਵਿੱਚ, ਆਪੋ-ਆਪਣਾ ਸਾਮਾਨ ਚੁੱਕ ਕੇ ਖੜੇ ਹੋਣ ਦੀ ਮਜਬੂਰੀ ਦੇ ਅਨੁਭਵੀ ਦੋ ਮੁਸਾਫ਼ਰਾਂ ਵਿੱਚ ਇਹ ਸੰਬੰਧ ਪੈਦਾ ਹੋ ਸਕਦਾ ਹੈ ਕਿ ਇੱਕ ਦੋਹਾਂ ਦੇ ਸਾਮਾਨ ਦੀ ਰਾਖੀ ਕਰੋ ਅਤੇ ਦੂਜਾ ਲਾਈਨ ਵਿੱਚ ਲੱਗ ਕੇ ਦੋਹਾਂ ਲਈ ਦੋ ਟਿਕਟਾਂ ਖ਼ਰੀਦ ਲਿਆਵੇ। ਇਹ ਸੰਬੰਧ ਜੇ ਉਮਰ ਜਿੰਨੀ ਲੰਮੀ ਮਿੱਤ੍ਰਤਾ ਨਾ ਵੀ ਬਣੇ ਤਾਂ ਵੀ ਬੰਬਈ (ਜਾਂ ਕਲਕੱਤੇ) ਤਕ ਦੇ ਸਫ਼ਰ ਨੂੰ ਸੁਖਾਵਾਂ ਬਣਾਉਣ ਦਾ ਸਾਧਨ ਸਿੱਧ ਹੋ ਸਕਦਾ ਹੈ।
ਕਿਸੇ ਆਦਮੀ ਨੂੰ ਕਿਸੇ ਦੁਖਦਾਈ ਪਰਿਸਥਿਤੀ ਵਿੱਚ ਵੇਖ ਕੇ ਸਾਨੂੰ ਖਿਆਲ ਆਉਂਦਾ ਹੈ ਕਿ ਅਸੀਂ ਵੀ ਕਿਸੇ ਵੇਲੇ ਇਸ ਪ੍ਰਕਾਰ ਦੀ ਪਰਿਸਥਿਤੀ ਵਿੱਚ ਹੋ ਸਕਦੇ ਹਾਂ। ਇਸ ਖ਼ਿਆਲ ਨਾਲ ਸਾਡੇ ਮਨ ਵਿੱਚ ਡਰ ਉਪਜਦਾ ਹੈ ਅਤੇ ਅਸੀਂ ਉਸ ਆਦਮੀ ਉੱਤੇ ਤਰਸ ਕਰਦੇ ਹਾਂ। 'ਤਰਸ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ—ਡਰ। ਤਰਸ ਕਰਨ ਦਾ ਭਾਵ ਹੈ ਆਪਣੇ ਕਿਸੇ ਡਰ ਦੀ ਕਲਪਨਾ ਕਰਕੇ ਦਇਆ ਦਾ ਵਤੀਰਾ ਅਪਣਾਉਣਾ। ਇੱਕ ਕਹਾਣੀ ਹੈ ਕਿ ਇੱਕ ਪੁੱਤਰ ਆਪਣੇ ਪਿਤਾ ਦੇ ਬੁਢਾਪੇ ਅਤੇ ਬੀਮਾਰੀ ਤੋਂ ਤੰਗ ਆ ਗਿਆ। ਉਸ ਨੇ ਬੁੱਢੇ, ਬੀਮਾਰ ਪਿਤਾ ਨੂੰ ਪਿੰਡ ਦੇ ਲਾਗੇ ਵਗਦੇ ਦਰਿਆ ਵਿੱਚ ਸੁੱਟ ਦੇਣ ਦਾ ਮਨ ਬਣਾ ਲਿਆ। ਪਿਤਾ ਨੂੰ ਕੰਧਾੜੇ ਚੁੱਕੀ ਕੰਢੇ ਉੱਤੇ ਖਲੋ ਕੇ ਜਦੋਂ ਉਹ ਸੁੱਟਣ ਲੱਗਾ ਤਾਂ ਪਿਤਾ ਨੇ ਆਖਿਆ, "ਪੁੱਤਰ, ਜ਼ਰਾ ਅਗੇਰੇ ਹੋ ਕੇ ਸੁੱਟ, ਤਾਂ ਜੁ ਲੇਖਾ ਬਰਾਬਰ ਹੋ ਜਾਵੇ।" ਪੁੱਤਰ ਨੇ ਪੁੱਛਿਆ, "ਭਾਈਆ, ਕਿਹੜੇ ਲੇਖੇ ਦੀ ਗੱਲ ਕਰਦਾ ਹੈ?" ਪਿਤਾ ਨੇ ਉੱਤਰ ਦਿੱਤਾ, "ਕਾਕਾ, ਮੈਂ ਤੇਰੇ ਬਾਬੇ ਨੂੰ ਜ਼ਰਾ ਡੂੰਘੇਰੇ ਪਾਣੀ ਵਿੱਚ ਸੁੱਟਿਆ ਸੀ।" ਇਹ ਉੱਤਰ ਸੁਣ ਕੇ ਪੁੱਤਰ ਨੂੰ ਖ਼ਿਆਲ ਆਇਆ ਕਿ ਉਸ ਨਾਲ ਵੀ ਇਉਂ ਹੋ ਸਕਦਾ ਹੈ; ਇਸ ਪਰੰਪਰਾ ਨੂੰ ਤੋੜ ਦੇਣਾ ਹੀ ਸੁਖਦਾਇਕ ਹੈ। ਉਹ ਪਿਤਾ ਨੂੰ ਕੰਧਾੜੇ ਚੁੱਕੀ ਘਰ ਵੱਲ ਮੁੜ ਪਿਆ।
ਇਸ ਕਹਾਣੀ ਵਿਚਲੇ ਪਿਤਾ-ਪੁੱਤਰ ਵਿੱਚ ਅਨੁਭਵ ਦੀ ਸਾਂਝ ਨਹੀਂ: ਸਾਂਝ ਦੀ ਸੰਭਾਵਨਾ ਹੈ ਜਿਸ ਨੂੰ ਪੁੱਤਰ ਨੇ ਸੰਭਵਤਾ ਮੰਨ ਲਿਆ ਹੈ ਅਤੇ ਇਉਂ ਮੰਨ ਲੈਣ ਕਰਕੇ ਡਰ ਗਿਆ ਹੈ ਅਤੇ ਡਰ ਕਾਰਨ ਚੰਗਾ ਵਤੀਰਾ ਅਪਣਾਇਆ ਹੈ। ਜਿਥੇ ਅਨੁਭਵ ਦੀ ਸਾਂਝ ਜਾਂ ਸਾਂਝ ਦੀ ਸੰਭਾਵਨਾ ਬਿਲਕੁਲ ਨਾ ਹੋਵੇ, ਉਥੇ ਇੱਕ ਧਿਰ ਵਲੋਂ ਅਪਣਾਇਆ ਹੋਇਆ ਚੰਗਾ ਵਤੀਰਾ ਦੋਸਤੀ, ਦਇਆ ਜਾਂ ਡਰ ਦੀ ਉਪਜ ਨਹੀਂ ਹੁੰਦਾ। ਟਾਟਾ ਜਾਂ ਬਿਰਲਾ ਕਿਸੇ ਭਿਖਾਰੀ ਦੇ ਅਨੁਭਵ ਨਾਲ ਕੋਈ ਸਾਂਝ ਨਹੀਂ ਰੱਖਦੇ ਕਿਸੇ ਸਾਂਝ ਦੀ ਸੰਭਾਵਨਾ ਵੀ ਨਹੀਂ। ਜੇ ਉਹ ਕਿਸੇ ਭਿਖਾਰੀ ਨੂੰ ਦਾਨ ਦਿੰਦੇ ਹਨ ਤਾਂ ਇਸ ਪਿੱਛੇ ਸਹਾਨੁਭੂਤੀ ਜਾਂ ਹਮਦਰਦੀ ਦਾ ਕੋਈ ਹੱਥ ਨਹੀਂ। ਜੇ ਉਹ ਹਉਮੈ ਤੋਂ ਪ੍ਰੇਰਿਤ ਹੋ ਕੇ ਅਹਿਸਾਨ ਨਹੀਂ ਕਰ ਰਹੇ ਤਾਂ ਇਸ ਵਤੀਰੇ ਪਿੱਛੇ ਸਦਭਾਵਨਾ ਕੰਮ ਕਰ ਰਹੀ ਹੈ। ਜਦੋਂ ਪੱਛਮੀ ਯੌਰਪ ਦੇ ਲੋਕ ਅਫ਼ਰੀਕਾ ਦੇ ਕਾਲ-ਪੀੜਤਾਂ ਦੀ ਸਹਾਇਤਾ ਦੇ ਪ੍ਰਬੰਧ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਉਦੋਂ ਉਹ ਹਮਦਰਦੀ ਜਾਂ ਸਹਾਨੁਭੂਤੀ ਤੋਂ ਪ੍ਰੇਰਿਤ ਨਹੀਂ ਹੁੰਦੇ, ਕਿਉਂ ਜੁ ਉਨ੍ਹਾਂ ਨੂੰ ਦਵਾਈਆਂ ਜਾਂ ਭੋਜਨ ਦੀ ਅਣਹੋਂਦ ਕਾਰਨ ਦੁੱਖ ਪਾਉਣ ਦਾ ਨਾ ਕੋਈ ਅਨੁਭਵ ਹੈ, ਨਾ ਖ਼ਤਰਾ। ਉਹ ਸਦਭਾਵਨਾ ਵਜੋਂ ਇਹ ਕੁਝ ਕਰਦੇ ਹਨ। ਹਮਦਰਦੀ ਜਾਂ ਸਹਾਨੁਭੂਤੀ ਸਾਰੀ ਦੁਨੀਆ ਦੇ ਸਾਰੇ ਮਨੁੱਖਾਂ ਨਾਲ ਨਹੀਂ ਹੋ ਸਕਦੀ; ਸਦਭਾਵਨਾ ਦਾ ਖੇਤਰ ਅਸੀਮ ਹੈ, ਅਨੰਤ ਹੈ ਅਤੇ ਜੋ ਅਸੀਮ ਜਾਂ ਅਨੰਤ ਨਹੀਂ , ਉਹ ਸਦਭਾਵਨਾ ਨਹੀਂ, ਉਹ ਹਮਦਰਦੀ (ਸਹਾਨੁਭੂਤੀ) ਜਾਂ ਪਰਿਵਾਰਕ ਰਿਸ਼ਤਿਆਂ ਦੀ ਪਕੜ (ਪਿਆਰ) ਹੈ।
ਸਦਭਾਵਨਾ ਕੀ ਹੈ ? ਇਸ ਪ੍ਰਸ਼ਨ ਦਾ ਉੱਤਰ ਬਹੁਤਾ ਔਖਾ ਨਹੀਂ। ਇਸ ਸ਼ਬਦ ਦੇ ਅਰਥਾਂ ਵਿੱਚ ਸਾਡੇ ਪ੍ਰਸ਼ਨ ਦਾ ਉੱਤਰ ਮੌਜੂਦ ਹੈ। ਸਦ ਦਾ ਅਰਥ ਹੈ—ਸ਼ੁੱਧ, ਖਰਾ, ਸੁੱਚਾ, ਸੱਚਾ। ਭਾਵਨਾ ਦਾ ਅਰਥ ਹੈ—ਭਾਵ ਖ਼ਿਆਲ, ਵਿਚਾਰ। ਸੱਚੇ, ਮੁੱਚੇ, ਨੇਕ ਅਤੇ ਸੁਹਣੇ
ਵਿਚਾਰਾਂ ਵਾਲੇ ਆਦਮੀ ਨੂੰ ਸਦਭਾਵੀ ਮਨੁੱਖ ਆਖਿਆ ਜਾਂਦਾ ਹੈ। ਪੰਜਾਬੀ ਵਿੱਚ ਸਦਭਾਵੀ ਨੂੰ ਸੱਤਭਾਵੀ ਵੀ ਲਿਖਿਆ ਜਾਂਦਾ ਹੈ । ਸੁਹਣੀ, ਸੁੱਚੀ ਅਤੇ ਨੇਕੀ ਵਾਲੀ ਸੋਚ ਨੂੰ ਸਦਭਾਵਨਾ ਕਿਹਾ ਗਿਆ ਹੈ। ਬੁੱਧ ਜੀ ਨੇ ਆਪਣੇ ਅਸ਼ਟਮਾਰਗ ਵਿੱਚ ਜਿਸ 'ਠੀਕ ਵਿਚਾਰ' ਜਾਂ Right Thinking (ਰਾਈਟ ਥਿੰਕਿੰਗ) ਦਾ ਜ਼ਿਕਰ ਕੀਤਾ ਹੈ, ਉਹ ਸਦਭਾਵਨਾ ਹੀ ਹੈ। ਬੁੱਧ ਮੱਤ ਦੀ ਸਦਭਾਵਨਾ ਹਿੰਦੂ ਧਰਮ ਵਿੱਚ ਭਗਤੀ ਦੇ ਰੂਪ ਵਿੱਚ ਅਤੇ ਈਸਾਈ ਧਰਮ ਵਿੱਚ ਸਰਵ-ਮੁਕਤੀਵਾਦ ਦੇ ਰੂਪ ਵਿੱਚ ਅਪਣਾਈ ਗਈ ਹੈ । ਇਸਲਾਮ ਅਲਹਿਦਗੀ ਦੀ ਭਾਵਨਾ ਕਾਰਨ ਇਸ ਨੂੰ ਨਹੀਂ ਅਪਣਾ ਸਕਿਆ। ਜਿਨ੍ਹਾਂ ਧਰਮਾਂ ਨੇ ਇਸ ਨੂੰ ਅਪਣਾਇਆ ਹੈ, ਉਨ੍ਹਾਂ ਨੇ ਇਸ ਨੂੰ ਜੀਵਨ ਦੀ ਅੰਤਮ ਪ੍ਰਾਪਤੀ ਜਾਂ ਆਪਣੀ ਸਿੱਖਿਆ ਦੇ ਮੂਲ ਮਨੋਰਥ ਦੇ ਰੂਪ ਵਿੱਚ ਨਹੀਂ ਅਪਣਾਇਆ। ਉਨ੍ਹਾਂ ਧਰਮਾਂ ਅਨੁਸਾਰ ਜੀਵਨ ਦਾ ਅੰਤਲਾ ਮਨੋਰਥ ਮੁਕਤੀ, ਬ੍ਰਹਮ ਗਿਆਨ, ਆਤਮ-ਸਾਖਿਆਤਕਾਰ ਅਤੇ ਪਰਮ ਪਿਤਾ ਦੇ ਸ੍ਵਰਗੀ ਰਾਜ ਵਿੱਚ ਸ਼ਾਮਲ ਹੋਣਾ ਹੈ। ਧਰਮ ਅਗਿਆਤ ਦੇ ਭੈ ਵਿੱਚੋਂ ਉਪਜਿਆ ਹੈ ਅਤੇ ਅਗਿਆਤ ਦੇ ਭੈ ਆਸਰੇ ਕਾਇਮ ਹੈ। ਮਨੁੱਖ ਦੇ ਨੈਤਿਕ ਮੁੱਲ ਸਮਾਜਕ ਜੀਵਨ ਦੀਆਂ ਲੋੜਾਂ ਵਿੱਚੋਂ ਉਪਜੇ ਹੋਏ ਹਨ। ਧਰਮ ਨੇ ਇਨ੍ਹਾਂ ਨੂੰ ਉਪਜਾਇਆ ਨਹੀਂ, ਕੇਵਲ ਅਪਣਾਇਆ ਹੈ ਅਤੇ ਅਪਣਾਇਆ ਵੀ ਆਪਣੀ ਲੋੜ ਲਈ ਹੈ। ਨੈਤਿਕ ਮੁੱਲਾਂ ਨੂੰ ਅਪਣਾਉਣ ਕਰਕੇ ਹੀ ਧਰਮ ਜਿੰਨਾਂ-ਭੂਤਾਂ ਅਤੇ ਜਾਦੂ-ਟੂਣਿਆਂ ਦੀਆਂ ਜੰਗਲੀ ਨਿਵਾਣਾਂ ਵਿੱਚੋਂ ਨਿਕਲ ਕੇ ਮੁਕਤੀ, ਸਮਾਧੀ, ਬ੍ਰਹਮਗਿਆਨ, ਅਹੰਬ੍ਰਹਮਾਸਮਿ ਅਤੇ ਅਨਲਹੱਕ ਦੀਆਂ ਅਗਿਆਤ, ਅਪਹੁੰਚ ਉਚਾਈਆਂ ਦੀ ਪ੍ਰਾਪਤੀ ਦੇ ਸੁਪਨੇ ਵੇਖਣ ਜੋਗਾ ਹੋਇਆ ਹੈ।
ਧਰਮ ਸਦਾ ਤੋਂ ਰੂਹਾਨੀ ਤਾਨਾਸ਼ਾਹੀ ਜਾਂ ਅਧਿਆਤਮਕ ਏਕਤੰਤ੍ਰ ਦਾ ਵਿਸ਼ਵਾਸੀ ਰਿਹਾ ਹੈ। ਬੁੱਧ ਰੂਹਾਨੀ ਸ਼ਕਤੀ ਜਾਂ ਕਿਸੇ ਵੀ ਸ਼ਕਤੀ ਦੇ ਕੇਂਦਰੀਕਰਣ ਦੇ ਖ਼ਿਲਾਫ਼ ਸੀ। ਨੈਤਿਕ ਮੁੱਲਾਂ, ਵਿਸ਼ੇਸ਼ ਕਰਕੇ ਸਦਭਾਵਨਾ ਦੀ ਸਰਦਾਰੀ ਸਥਾਪਿਤ ਕਰ ਕੇ ਉਸ ਨੇ ਅਧਿਆਤਮਕ ਸਮਾਜਵਾਦ ਦੀ ਨੀਂਹ ਰੱਖੀ ਸੀ। ਸਿਆਸੀ ਏਕਤੰਤ੍ਰ ਦੇ ਯੁਗ ਵਿੱਚ ਅਧਿਆਤਮਕ ਪ੍ਰਜਾਤੰਤ੍ਰ ਬਹੁਤ ਲੰਮੀ ਉਮਰ ਨਹੀਂ ਸੀ ਭੋਗ ਸਕਿਆ। ਜਿੰਨੀ ਕੁ ਭੋਗੀ, ਉਹ ਵੀ ਇਸ ਕਰਕੇ ਕਿ ਬੁੱਧ ਮੱਧਮਾਰਗ ਦਾ ਧਾਰਨੀ ਸੀ। ਉਸ ਨੇ ਪਰਨੋਕਵਾਦੀਆਂ ਨੂੰ ਪ੍ਰਸੰਨ ਕਰਨ ਲਈ ਨਿਰਵਾਣ ਅਤੇ ਪੁਨਰ ਜਨਮ ਨੂੰ ਆਪਣੀ ਵਿਚਾਰ ਦਾ ਹਿੱਸਾ ਬਣਾਈ ਰੱਖਿਆ। ਜੇ ਚਾਰਵਾਕ ਵਾਂਗ ਉਹ ਵੀ ਨਿਰੋਲ ਸੱਚ ਬੋਲਦਾ ਤਾਂ ਜ਼ਰੂਰ ਇਕੱਲਾ ਰਹਿ ਜਾਂਦਾ। ਉਸ ਨੇ ਮਿਡਲ ਪਾਸ਼ ਅਪਣਾਇਆ, ਜਿਸ ਕਰਕੇ ਮੋਢਾ ਦੇਣ ਲਈ ਚਾਰ ਆਦਮੀ ਨਾਲ ਰਹਿ ਗਏ। ਕਿਸੇ ਸਿਧਾਂਤ
ਦੀ ਉੱਤਮਤਾ ਸਿੱਧ ਅਤੇ ਸਥਾਪਤ ਕਰਨਾ ਬੁੱਧ ਦਾ ਮਨੋਰਥ ਨਹੀਂ ਸੀ। ਉਹ ਜਨ-ਸਾਧਾਰਣ ਦੇ ਜੀਵਨ ਵਿੱਚੋਂ ਦੁੱਖ ਘਟਾਉਣਾ ਚਾਹੁੰਦਾ ਸੀ। ਪਰਮ ਸੱਚ ਦੀ ਹੋਂਦ ਤੋਂ ਉਹ ਚੁੱਪ ਜਾਂ ਇਨਕਾਰੀ ਸੀ। ਬੁੱਧ ਦੁਨੀਆ ਦਾ ਪਹਿਲਾ ਉਪਯੋਗਿਤਾਵਾਦੀ ਸੀ । ਉਸ ਨੂੰ ਸਿਧਾਂਤਾਂ ਦੀ ਸੱਚਾਈ ਦੀ ਥਾਂ ਲੋਕਾਂ ਦੀ ਖੁਸ਼ੀ ਦਾ ਖ਼ਿਆਲ ਬਹੁਤਾ ਸੀ। ਸੰਸਾਰਕ ਜੀਵਨ ਦੀਆਂ ਸਮੱਸਿਆਵਾਂ ਹੀ ਉਸ ਦੀ ਸੋਚ ਦਾ ਵਿਸ਼ਾ ਸਨ ਅਤੇ ਸਦਭਾਵਨਾ ਨੂੰ ਮਨੁੱਖੀ ਜੀਵਨ ਦੀ ਖੁਸ਼ੀ ਦੀ ਪਹਿਲੀ ਲੋੜ ਮੰਨਦਾ ਸੀ ਉਹ।
ਮਨੁੱਖ ਭਾਵਾਂ ਅਤੇ ਪ੍ਰਵ੍ਰਿਤੀਆਂ (ਪਰਵਿਰਤੀਆਂ) ਉੱਤੇ ਆਧਾਰਿਤ ਸੰਬੰਧਾਂ ਦੀ ਸੋੜੀ ਵਲਗਣ ਵਿੱਚੋਂ ਨਿਕਲ ਕੇ ਸਦਭਾਵਨਾ ਦੀ ਵਿਸ਼ਾਲਤਾ ਵਿੱਚ ਕਿਵੇਂ ਪ੍ਰਵੇਸ਼ ਕਰਦਾ ਹੈ ? ਇਸ ਸੰਬੰਧ ਵਿੱਚ ਵਿਚਾਰ ਕੀਤਿਆਂ ਅਸੀਂ ਸਦਭਾਵਨਾ ਅਤੇ ਸਦਭਾਵਨਾ ਦੇ ਮਹੱਤਵ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਾਂਗੇ। ਮੈਂ ਪਹਿਲਾਂ ਲਿਖ ਚੁੱਕਾ ਹਾਂ ਕਿ ਸਹਾਨੁਭੂਤੀ ਅਤੇ ਸਦਭਾਵਨਾ ਦੀ ਗ਼ੈਰਹਾਜ਼ਰੀ ਵਿੱਚ ਅੱਜ ਨੇੜਲੇ ਪਰਿਵਾਰਕ ਰਿਸ਼ਤੇ ਵੀ ਦੁਖਦਾਈ ਹੋ ਨਿਬੜਦੇ ਹਨ। ਇਹ ਵੀ ਲਿਖ ਚੁੱਕਾ ਹਾਂ ਕਿ ਬੱਚਿਆਂ ਅਤੇ ਮਾਪਿਆਂ ਵਿੱਚ ਅਨੁਭਵ ਦੀ ਸਾਂਝ ਨਹੀਂ ਹੁੰਦੀ। ਮਾਪੇ ਆਪਣੀ ਚੋਰਾ-ਸ਼ਕਤੀ ਦੇ ਸਹਾਰੇ ਬਚਪਨ ਦੇ ਅਨੁਭਵ ਦੀ ਕਲਪਨਾ ਕਰ ਸਕਦੇ ਹਨ, ਪਰ ਬੱਚੇ ਕਿਸੇ ਤਰ੍ਹਾਂ ਵੀ ਮਾਪਿਆਂ ਦੇ ਅਨੁਭਵ ਦੇ ਭਾਈਵਾਲ ਨਹੀਂ ਹੋ ਸਕਦੇ। ਇਸ ਹਾਲਤ ਵਿੱਚ ਕੇਵਲ ਸਦਭਾਵਨਾ ਹੀ ਉਨ੍ਹਾਂ ਦੇ ਸੰਬੰਧਾਂ ਦੀ ਸੁੰਦਰਤਾ ਦਾ ਆਧਾਰ ਬਣ ਸਕਦੀ ਹੈ। ਇੱਕ ਦ੍ਰਿਸ਼ਟਾਂਤ ਦਾ ਸਹਾਰਾ ਲੈਂਦੇ ਹਾਂ। ਮੰਨ ਲਉ, ਸੋ ਪਰਿਵਾਰਾਂ ਜਾਂ ਘਰਾਂ ਦੇ ਇੱਕ ਪਿੰਡ ਵਿੱਚ ਸੱਤ-ਅੱਠ ਸੋ ਇਸਤਰੀ ਪੁਰਸ਼ ਅਤੇ ਬੱਚੇ-ਬੱਚੀਆਂ ਵੱਸਦੇ ਹਨ। ਇਸ ਪਿੰਡ ਦੇ ਲੋਕਾਂ ਦਾ ਕਿੱਤਾ ਖੇਤੀ ਹੈ। ਇਨ੍ਹਾਂ ਦਾ ਸਾਧਾਰਣ ਅਨੁਭਵ ਇੱਕ ਜਿਹਾ ਹੈ ਅਤੇ ਆਪੇ ਵਿੱਚ ਸਹਾਨੁਭੂਤੀ ਜਾਂ ਹਮਦਰਦੀ ਹੈ। ਇਸ ਪਿੰਡ ਦੇ ਕਿਸੇ ਇੱਕ ਪਰਿਵਾਰ ਨਾਲ ਕੋਈ ਦੁਖਦਾਇਕ ਘਟਨਾ ਚਾਪਰ ਜਾਂਦੀ ਹੈ। ਪਿੰਡ ਦੇ ਸਾਰੇ ਲੋਕਾਂ ਨੂੰ ਅਜਿਹੇ ਦੁੱਖਾਂ ਦਾ ਅਨੁਭਵ ਹੈ। ਉਨ੍ਹਾਂ ਦੀ ਚੇਤਾ ਸ਼ਕਤੀ ਦੇ ਸਹਾਰੇ ਉਨ੍ਹਾਂ ਦਾ ਆਪਣਾ ਦੁੱਖ ਉਨ੍ਹਾਂ ਦੀ ਕਲਪਨਾ ਵਿੱਚ ਪ੍ਰਗਟ ਹੈ। ਪੈਂਦਾ ਹੈ। ਉਹ ਆਪਣੇ ਪਿੰਡ ਦੇ ਦੁਖੀ ਪਰਿਵਾਰ ਦਾ ਦੁੱਖ ਮਹਿਸੂਸ ਕਰਦੇ ਹਨ, ਉਸ ਪਰਿਵਾਰ
ਨਾਲ ਹਮਦਰਦੀ ਕਰਦੇ ਹਨ। ਜੇ ਉਹ ਇਸੇ ਤਰੀਕੇ ਨਾਲ ਜੀਵੀ ਜਾਣ ਤਾਂ ਉਨ੍ਹਾਂ ਦੀ ਹਮਦਰਦੀ ਦਾ ਘੇਰਾ ਆਪਣੇ ਪਿੰਡ ਦੀਆ ਹੱਦਾਂ ਪਾਰ ਨਹੀਂ ਕਰ ਸਕੇਗਾ। ਮੰਨ ਲਉ, ਉਸ ਪਿੰਡ ਤੋਂ ਪੰਜਾਹ ਸੱਠ ਮੀਲ ਦੂਰ ਸਮੁੰਦਰ ਦੇ ਕੰਢੇ ਮਛੇਰਿਆਂ ਦੀ ਇੱਕ ਬਸਤੀ ਹੈ। ਪਿੰਡ ਦੇ ਕਿਸਾਨ ਇਸ ਬਸਤੀ ਬਾਰੇ ਕੁਝ ਨਹੀਂ ਜਾਣਦੇ। ਅਚਾਨਕ ਸਮੁੰਦਰ ਵਿੱਚ ਆਏ ਕਿਸੇ ਤੂਫ਼ਾਨ ਦੇ ਕਾਰਨ ਇਹ ਬਸਤੀ ਤਬਾਹ ਹੋ ਜਾਂਦੀ ਹੈ । ਬਹੁਤ ਸਾਰੇ ਲੋਕ ਰੁੜ੍ਹ ਜਾਂਦੇ ਹਨ; ਕੁਝ ਇੱਕ ਬਚੇ ਹੋਏ ਲੋਕ ਲਾਗਲੇ ਪਿੰਡਾਂ ਵਿੱਚ ਸ਼ਰਣਾਗਤ ਬਣ ਕੇ ਚਲੇ ਜਾਂਦੇ ਹਨ। ਇਨ੍ਹਾਂ ਵਿੱਚ ਦੋ-ਚਾਰ ਵਿਅਕਤੀ ਉਸ ਸੋ ਘਰਾਂ ਵਾਲੇ ਪਿੰਡ ਵਿੱਚ ਆ ਜਾਂਦੇ ਹਨ ਅਤੇ ਉਥੇ ਹੀ ਵੱਸ ਜਾਂਦੇ ਹਨ। ਪਿੰਡ ਦੇ ਲੋਕ ਹਰ ਸ਼ਾਮ ਇਨ੍ਹਾਂ ਕੋਲ ਆ ਬੈਠਦੇ ਹਨ ਅਤੇ ਇਨ੍ਹਾਂ ਕੋਲੋਂ ਬਸਤੀ ਦੇ ਜੀਵਨ ਬਾਰੇ ਪੁੱਛਦੇ ਹਨ। ਉਨ੍ਹਾਂ ਦੇ ਜੀਵਨ ਬਾਰੇ ਜਾਣ ਕੇ, ਬਸਤੀ ਦੀ ਤਬਾਹੀ ਦੀ ਦੁੱਖ-ਵਿਥਿਆ ਸੁਣ ਕੇ ਪਿੰਡ ਦੇ ਲੋਕ ਉਨ੍ਹਾਂ ਦੇ ਦੁੱਖ ਵਿੱਚ ਦੁਖੀ ਹੁੰਦੇ ਹਨ; ਉਨ੍ਹਾਂ ਨਾਲ ਹਮਦਰਦੀ ਕਰਦੇ ਹਨ। ਇਸ ਹਮਦਰਦੀ ਦਾ ਆਧਾਰ ਅਨੁਭਵ ਦੀ ਸਾਂਝ ਨਹੀਂ: ਸਦਭਾਵਨਾ ਹੈ। ਇਸ ਸਦਭਾਵਨਾ ਪਿੱਛੇ ਇੱਥੇ ਇੱਕ ਵਾਸਤਵਿਕਤਾ ਕੰਮ ਕਰ ਰਹੀ ਹੈ ਕਿ ਇਹ ਸਾਡੇ ਵਰਗੇ ਆਦਮੀ ਹਨ ਅਤੇ ਇਨ੍ਹਾਂ ਵਿੱਚ ਦੁਖ-ਸੁਖ ਦਾ ਅਹਿਸਾਸ ਵੀ ਸਾਡੇ ਵਰਗਾ ਹੈ।
ਹੁਣ ਇੱਕ ਹੋਰ ਪਰਿਸਥਿਤੀ ਦੀ ਕਲਪਨਾ ਕਰਦੇ ਹਾਂ। ਮਛੇਰਿਆਂ ਦੀ ਬਸਤੀ ਦੇ ਕੁਝ
ਵਸਨੀਕ ਕਿਸੇ ਦੂਜੇ ਪਿੰਡ ਚਲੇ ਜਾਂਦੇ ਹਨ ਅਤੇ ਆਪਣੀ ਰਾਮ-ਕਹਾਣੀ ਸੁਣਾਉਂਦੇ ਹਨ। ਉਸ ਪਿੰਡ ਦੇ ਲੋਕਾਂ ਦਾ ਇੱਕ ਗ੍ਰਾਮ-ਦੇਵਤਾ ਹੈ ਅਤੇ ਇੱਕ ਪੁਜਾਰੀ। ਪਿੰਡ ਦੇ ਲੋਕ ਇਨ੍ਹਾਂ ਸ਼ਰਣਾਗਤਾਂ ਦੀ ਦੁੱਖ-ਵਿਥਿਆ ਪਿੰਡ ਦੇ ਪ੍ਰੋਹਿਤ ਨੂੰ ਦੱਸ ਕੇ ਉਸ ਦਾ ਫੈਸਲਾ ਮੰਗਦੇ ਹਨ। ਉਹ ਕਹਿੰਦਾ ਹੈ ਕਿ ਇਨ੍ਹਾਂ ਮਛੇਰਿਆਂ ਦੀ ਤਬਾਹੀ ਦਾ ਕਾਰਨ ਦੇਵਤੇ ਦੀ ਨਾਰਾਜ਼ਗੀ ਹੈ, ਦੇਵਤੇ ਦੀ ਨਾਰਾਜ਼ਗੀ ਦਾ ਕਾਰਨ ਮਛੇਰਿਆਂ ਦੁਆਰਾ ਕੀਤੇ ਗਏ ਪਾਪ ਹਨ। ਇਨ੍ਹਾਂ ਪਾਪੀਆਂ ਦੀ ਸਹਾਇਤਾ ਕਰ ਕੇ ਦੇਵਤੇ ਦੀ ਨਾਰਾਜ਼ਗੀ ਨਹੀਂ ਸਹੇੜੀ ਜਾਣੀ ਚਾਹੀਦੀ। ਪ੍ਰੋਹਿਤ ਦਾ ਇਹ ਫੈਸਲਾ ਬਹੁਤ ਹੀ ਨਿਰਾਸ਼ਾ-ਜਨਕ ਅਤੇ ਅਣ-ਮਨੁੱਖੀ ਹੈ। ਅਸੀਂ ਇਹ ਮੰਨ ਲੈਂਦੇ ਹਾਂ ਕਿ ਪ੍ਰੋਹਿਤ ਦਾ ਫ਼ੈਸਲਾ ਇਸ ਪ੍ਰਕਾਰ ਹੈ-"ਦੇਵਤੇ ਦਾ ਆਦੇਸ਼ ਹੈ ਕਿ ਇਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ।" ਲੋਕ ਇਸ ਆਦੇਸ਼ ਨੂੰ ਮੰਨਦੇ ਹੋਏ ਮਛੇਰਿਆਂ ਦੀ ਸਹਾਇਤਾ ਕਰਦੇ ਹਨ। ਇਹ ਆਦੇਸ਼ ਪਾਲਣ ਦੀ ਮਜਬੂਰੀ ਹੈ: ਸਦਭਾਵਨਾ ਨਹੀਂ। ਇਸ ਆਦੇਸ਼ ਦੀ ਪਾਲਣਾ ਦੇ ਸਿੱਟੇ ਵਜੋਂ ਬਰਣਾਗਤਾਂ ਦੀ ਸਹਾਇਤਾ ਹੋ ਜਾਵੇਗੀ, ਪਰੰਤੂ ਪਿੰਡ ਦੇ ਵਸਨੀਕਾਂ ਅਤੇ ਸ਼ਰਣਾਗਤਾਂ ਵਿਚਕਾਰ ਸਦਭਾਵਨਾ ਦਾ ਸੰਬੰਧ ਸਥਾਪਿਤ ਨਹੀਂ ਹੋਵੇਗਾ; ਨੇੜ ਦੇ ਕਾਰਨ ਹਮਦਰਦੀ ਸ਼ਾਇਦ ਹੋ ਜਾਵੇ।
ਇਨ੍ਹਾਂ ਦ੍ਰਿਸ਼ਟਾਂਤਾਂ ਦੀ ਸਹਾਇਤਾ ਨਾਲ ਅਸੀਂ ਇਸ ਸਿੱਟੇ ਉੱਤੇ ਪੁੱਜਦੇ ਹਾਂ ਕਿ ਸਦਭਾਵਨਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਵਲਗਣ ਤੋਂ ਬਾਹਰਲੇ ਲੋਕਾਂ ਨਾਲ ਸਾਡਾ ਸੰਬੰਧ-ਸੰਪਰਕ ਹੋਵੇ। ਪਿਛਲੇ ਸਮੇਂ ਵਿੱਚ ਇਹ ਸੰਪਰਕ ਆਮ ਕਰਕੇ ਸੈਨਿਕ ਅਤੇ ਵਾਪਾਰਕ ਹੁੰਦਾ ਸੀ । ਸੈਨਿਕ ਸੰਪਰਕ ਸਦਭਾਵਨਾ ਦਾ ਪ੍ਰੇਰਕ ਨਹੀਂ ਹੋ ਸਕਦਾ । ਵਾਪਾਰ ਨੇ ਸਦਭਾਵਨਾ ਦੇ ਵਿਕਾਸ ਵਿੱਚ ਯਥਾ-ਸ਼ਕਤੀ ਹਿੱਸਾ ਪਾਇਆ ਹੈ। ਆਧੁਨਿਕ ਯੁਗ ਵਿੱਚ ਇਸ ਸੰਪਰਕ ਦੇ ਸਾਧਨ ਬਹੁਤ ਵਿਕਾਸ ਕਰ ਗਏ ਹਨ। ਵਿੱਦਿਆ, ਯਾਤਰਾ, ਵਾਪਾਰ, ਸਾਹਿਤ, ਸਿਨਮਾ, ਟੈਲੀਵਿਯਨ, ਡਾਕ, ਤਾਰ, ਰੇਡੀਓ, ਅਖ਼ਬਾਰ, ਟੈਲੀਫ਼ੋਨ, ਫੈਕਸ, ਈ-ਮੇਲ ਅਤੇ ਇੰਟਰਨੈੱਟ ਰਾਹੀਂ ਦੁਨੀਆ ਦੇ ਲੋਕਾਂ ਵਿੱਚ ਆਪਸੀ ਮੇਲ-ਜੋਲ ਬਹੁਤ ਵਧ ਗਿਆ ਹੈ।
ਇਸ ਸੰਬੰਧ ਵਿੱਚ ਦੂਜੀ ਲੋੜ ਇਹ ਹੈ ਕਿ ਆਪਸੀ ਸੰਬੰਧ ਸੰਪਰਕ ਦੇ ਨਤੀਜੇ ਵਜੋਂ ਉਪਜੀਆਂ ਪਰਿਸਥਿਤੀਆਂ ਸੰਬੰਧੀ ਫੈਸਲੇ ਕਰਨ ਵਾਲੀ ਸੋਚ ਕਿਸੇ ਅਸਮਾਨੀ ਹੁਕਮ ਦੀ ਦਬੇਲ ਨਾ ਹੋਵੇ। ਮਨੁੱਖੀ ਸੋਚ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਸੁਤੰਤਰਤਾ ਹੋਵੇ। ਹੁਕਮ ਦੇ ਰੂਪ ਵਿੱਚ ਠੋਸੇ ਗਏ ਫੈਸਲੇ ਜਿੰਨੇ ਮਰਜ਼ੀ ਚੰਗੇ ਹੋਣ, ਸਦਭਾਵਨਾ ਦਾ ਵਿਕਾਸ ਨਹੀਂ ਕਰਦੇ। ਅਸਮਾਨੋਂ ਆਏ ਹੁਕਮ ਦੀ ਪਾਲਣਾ ਕਰਨ ਵਾਲੇ ਕਈ ਮਜ਼ਹਬਾਂ ਦੇ ਕਈ ਪੈਗੰਬਰ ਓਨੀ ਸਦਭਾਵਨਾ ਪੈਦਾ ਨਹੀਂ ਕਰ ਸਕੇ, ਜਿੰਨੀ ਸਦਭਾਵਨਾ ਸਾਡੀ ਧਰਤੀ ਦੇ ਵਸਨੀਕ, ਗੌਤਮ ਬੁੱਧ ਨੇ, ਕਿਸੇ ਰੱਬ ਦੀ ਸਹਾਇਤਾ ਦੇ ਬਗੈਰ (ਸਹਾਇਤਾ ਦੇ ਬਗ਼ੈਰ ਹੀ ਕਿਉਂ ਸਗੋਂ ਵਿਰੋਧ ਦੇ ਬਾਵਜੂਦ) ਕੇਵਲ ਪੈਂਤੀ ਸਾਲਾਂ ਵਿੱਚ ਕਰ ਵਿਖਾਈ ਸੀ । ਉਦੋਂ ਦੁਨੀਆ ਏਨੀ ਛੋਟੀ ਨਹੀਂ ਸੀ, ਨਾ ਹੀ ਬੁੱਧ ਦੀ ਸੋਚ ਚਾਰਵਾਕ ਜਿੰਨੀ ਸੁਤੰਤਰ ਹੋ ਸਕਦੀ ਸੀ ਕਿਉਂਜੁ ਉਸ ਲਈ ਆਪਣੀ ਸੋਚ ਦੀ ਸੁਤੰਤਰਤਾ ਨਾਲੋਂ ਜਨ-ਸਾਧਾਰਣ ਦੀ ਖ਼ੁਸ਼ੀ ਵਧੇਰੇ ਮਹੱਤਵਪੂਰਨ ਸੀ। ਜਨ-ਸਾਧਾਰਣ ਨੂੰ ਨਾਲ ਲੈ ਕੇ ਤੁਰਨ ਦੇ ਖ਼ਿਆਲ ਨਾਲ ਉਸ ਨੂੰ ਅਜਿਹੇ ਵਿਸ਼ਵਾਸਾਂ ਦਾ ਸਹਾਰਾ ਲੈਣਾ ਪਿਆ, ਜਿਨ੍ਹਾਂ ਦੀ ਕਿਰਪਾ ਨਾਲ ਸੰਸਾਰ ਦੀ ਪਹਿਲੀ ਪਦਾਰਥਵਾਦੀ, ਉਪਯੋਗਿਤਾਵਾਦੀ,
_______________
ਮਨੋਵਿਗਿਆਨਕ ਅਤੇ ਵਿਗਿਆਨਕ ਸੋਚ, ਦੋ-ਤਿੰਨ ਸਦੀਆਂ ਦੀ ਸੁਤੰਤਰਤਾ ਭੋਗ ਕੇ ਪਾਖੰਡ, ਪੂਜਾ, ਪਰਲੋਕ ਅਤੇ ਕਰਮਕਾਂਡ ਦੇ ਪਿੰਜਰਿਆਂ ਵਿੱਚ ਕੈਦ ਹੋ ਗਈ।
ਵਰਤਮਾਨ ਯੁਗ ਬੁੱਧ ਦਾ ਯੁਗ ਨਹੀਂ, ਬੌਧਿਕਤਾ ਦਾ ਯੁਗ ਹੈ; ਕਰਤਾਰ ਦਾ ਨਹੀਂ, ਕਿਰਤ ਦਾ ਯੁਗ ਹੈ; ਵਿਅਕਤੀ ਦਾ ਨਹੀਂ, ਵਿਚਾਰ ਦਾ ਯੁਗ ਹੈ; ਪਰਸਨ (Person) ਦਾ ਨਹੀਂ, ਪ੍ਰਿੰਸੀਪਲ (Principle) ਦਾ ਯੁਗ ਹੈ। ਪਿਛਲੇ ਯੁਗ ਦੀਆਂ ਬੁਰਾਈਆਂ ਵੀ ਮੌਜੂਦ ਹਨ ਅਤੇ ਇਸ ਯੁਗ ਦੀਆਂ ਆਪਣੀਆਂ ਕਮਜ਼ੋਰੀਆਂ ਵੀ ਸਾਡੇ ਸਾਹਮਣੇ ਹਨ। ਇਹ ਠੀਕ ਹੈ ਕਿ ਜੰਗ ਦੀ ਪੁਰਾਣੀ ਬੁਰਾਈ ਨੂੰ, ਸਾਇੰਸ ਅਤੇ ਟੈਕਨਾਲੋਜੀ ਨੇ ਭਿਆਨਕਤਾ ਦੇ ਨਵੇਂ ਪਾਸਾਰ ਪ੍ਰਦਾਨ ਕੀਤੇ ਹਨ; ਪਰ ਇਹ ਵੀ ਸੱਚ ਹੈ ਕਿ ਜੰਗ ਨੂੰ 'ਸਰਵਸ੍ਰੇਸ਼ਟ ਮਨੁੱਖੀ ਉੱਦਮ' ਦੱਸ ਕੇ ਇਸ ਦੇ ਚਾਅ ਨਾਲ ਚਾਂਬਲੇ ਰਹਿਣ ਵਾਲੇ 'ਹੀਗਲਾਂ' ਨੂੰ ਹੁਣ ਸ਼ਰਧਾ ਦੀ ਥਾਂ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਹ ਯੁਗ ਜ਼ੋਰ-ਅਜ਼ਮਾਈ, ਹੱਕ-ਜਤਾਈ ਅਤੇ ਹੁਕਮ ਦਾ ਯੁਗ ਨਹੀਂ; ਇਹ ਨਿਰੀਖਣ, ਅਧਿਐਨ ਅਤੇ ਮਿਲਵਰਤਣ ਦਾ ਯੁਗ ਹੈ, ਇਹ ਸਾਇੰਸ ਦਾ ਯੁਗ ਹੈ; ਇਹ ਸਦਭਾਵਨਾ ਦਾ ਯੁਗ ਹੈ। ਅਜੋਕਾ ਮਨੁੱਖ ਵੇਦ ਵਿਆਸ ਅਤੇ ਕ੍ਰਿਸ਼ਨ ਕੋਲੋਂ ਇਹ ਪੁੱਛਣ ਦੀ ਬੌਧਿਕ ਯੋਗਤਾ ਰੱਖਦਾ ਹੈ ਕਿ (1) ਤੁਸੀਂ ਧਰਤੀ ਨੂੰ ਕੁਰੂਕਸ਼ੇਤ੍ਰ ਅਤੇ ਜੀਵਨ ਨੂੰ ਸਦੀਵੀ ਮਹਾਂਭਾਰਤ ਕਿਉਂ ਬਣਾਈ ਰੱਖਣਾ ਚਾਹੁੰਦੇ ਹੋ ? (2) ਤੁਹਾਡੇ ਦੱਸੇ ਕਰਮਯੋਗ ਨੂੰ ਅਰਜੁਣ ਦੇ ਮਨ ਵਿੱਚ ਉਪਜਣ ਵਾਲੀ ਸਦਭਾਵਨਾ ਨਾਲੋਂ ਸ੍ਰੇਸ਼ਟ ਕਿਉਂ ਮੰਨਿਆ ਜਾਵੇ ? (3) ਜਿਸ ਸਦਭਾਵਨਾ ਕਾਰਨ ਵਿਦੁਰ ਸ੍ਰੇਸ਼ਟ ਹੈ, ਉਸੇ ਸਦਭਾਵਨਾ ਕਾਰਨ ਅਰਜੁਣ ਕਿਉਂ ਨਿੰਦਨੀਅ ਹੈ ? ਅਰਜੁਣ ਕਸ਼ੱਤੀ ਹੋਣ ਦੇ ਨਾਲ ਨਾਲ ਇੱਕ ਮਨੁੱਖ ਵੀ ਹੈ; ਉਹ ਸੰਕੀਰਨ ਜਿਹੇ ਖੱਤ੍ਰੀ ਧਰਮ ਦਾ ਪਾਲਣ ਕਰਨ ਦੀ ਥਾਂ ਸਦਭਾਵਨਾ ਰੂਪੀ ਮਾਨਵ ਧਰਮ ਦਾ ਪਾਲਣ ਕਿਉਂ ਨਾ ਕਰੇ ? ਤੁਸੀਂ ਦੋਵੇਂ ਪਲੇਟੋ ਅਤੇ ਅਰਸਤੂ ਨਾਲ ਮਿਲ ਕੇ ਇਹ ਤਾਂ ਨਹੀਂ ਕਹਿ ਰਹੇ ਕਿ ਸਦਭਾਵਨਾ 'ਦਾਸ-ਪਰਵਿਰਤੀ' ਹੈ ਅਤੇ ਦਾਸੀ-ਪੁੱਤਰ ਵਿਦੁਰ ਨੂੰ ਹੀ ਸ਼ੋਭਾ ਦਿੰਦੀ ਹੈ ? ਵਿਗਿਆਨਕ ਯੁਗ ਦਾ ਮਨੁੱਖ ਸੋਚਣ ਲਈ ਸੁਤੰਤਰ ਹੈ ਅਤੇ ਸੋਚ ਦੀ ਸੁਤੰਤਰਤਾ ਸਦਭਾਵਨਾ ਦੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ।
ਸਹਿਜ ਅਤੇ ਸਾਇੰਸ
ਜਦੋਂ ਚੰਨ, ਸੂਰਜ, ਤਾਰੇ, ਧਰਤੀ ਅਤੇ ਆਕਾਸ਼ ਅਜੇ ਹੋਂਦ ਵਿੱਚ ਨਹੀਂ ਸਨ ਆਏ, ਉਸ ਅਵਸਥਾ ਨੂੰ ਬ੍ਰਹਮੰਡ ਦੀ ਸਹਿਜ ਅਵਸਥਾ ਆਖਿਆ ਜਾਂਦਾ ਹੈ। ਬੋਧੀ ਉਸ ਨੂੰ ਸੁੰਨ (ਜਾਂ ਸ਼ੂਨ੍ਯ) ਆਖਦੇ ਹਨ ਅਤੇ ਸ੍ਰਿਸ਼ਟੀ ਨੂੰ ਅਨਾਦੀ ਅਤੇ ਅਨੰਤ ਮੰਨਣ ਵਾਲੇ, ਜੈਨੀ, ਕਿਸੇ ਸੂਨ ਜਾਂ ਮੁੱਢਲੇ ਸਹਿਜ ਦੀ ਗੱਲ ਨਹੀਂ ਕਰਦੇ। ਸੁੰਨ' ਅਤੇ 'ਸਹਿਜ ਸਮਾਧੀ' ਇੱਕ ਅਨੁਭਵੀ ਲਈ ਨਿਰੋਲ ਅਧਿਆਤਮਕ ਅਤੇ ਨਿੱਜੀ ਅਨੁਭਵ ਹੈ; ਮਨੋ-ਵਿਗਿਆਨੀ ਲਈ ਮਾਨਸਿਕ ਉਲਾਰ ਹੈ; ਮੈਡੀਕਲ ਸਾਇੰਸ ਲਈ ਕੋਈ ਦਿਮਾਗੀ ਘਾਟ-ਵਾਧ ਹੈ: ਦਾਰਸ਼ਨਿਕ ਲਈ ਕਿਸੇ ਸਿਧਾਂਤ ਦੇ ਹੱਕ ਵਿੱਚ (ਪੱਖ ਵਿੱਚ) ਜਾਂ ਵਿਰੋਧ ਲਈ ਵਰਤੀ ਜਾਣ ਵਾਲੀ ਦਲੀਲ ਹੈ ਅਤੇ ਆਮ ਆਦਮੀ ਲਈ ਅੰਧ-ਵਿਸ਼ਵਾਸ ਦਾ ਮਾਮਲਾ ਹੈ।
ਮੈਂ'ਜੀਵਨ ਦੇ ਸਹਿਜ' ਜਾਂ ਸਹਿਜ ਦੇ ਜੀਵਨ' ਦੀ ਗੱਲ ਕਰਨੀ ਚਾਹੁੰਦਾ ਹਾਂ। ਇਹ 'ਸਮਾਧੀ' ਦੀ ਗੱਲ ਨਹੀਂ, 'ਸਾਵਧਾਨੀ' ਦੀ ਗੱਲ ਹੈ; ਇਹ 'ਸੁੰਨ' ਦੀ ਗੱਲ ਨਹੀਂ, 'ਸੰਸਾਰ' ਦੀ ਗੱਲ ਹੈ।
ਨੀਵਾਣ ਵੱਲ ਜਾਣ ਲਈ ਪਾਣੀ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ; ਨਾ ਹੀ ਹਵਾ ਨਾਲੋਂ ਹਲਕੇ ਪਦਾਰਥਾਂ ਨੂੰ ਆਕਾਸ਼ ਵੱਲ ਜਾਣ ਲਈ ਕਿਸੇ ਉਚੇਚੇ ਉਪਰਾਲੇ ਦੀ ਲੋੜ ਹੈ। ਪਾਣੀ ਦਾ ਨੀਵਾਣਵਾਸ ਅਤੇ ਹਾਈਡ੍ਰੋਜਨ ਨਾਲ ਭਰੇ ਭੁਕਾਨੇ ਦੀ ਆਕਾਸ਼-ਉਡਾਰੀ ਸੁਭਾਵਕ ਜਾਂ ਸਹਿਜੇ ਹੋਣ ਵਾਲੀਆਂ ਕਿਰਿਆਵਾਂ ਹਨ। ਜਦੋਂ ਜੀਵਨ ਪੌਣ, ਪਾਣੀ, ਅਗਨੀ ਅਤੇ ਮਿੱਟੀ ਆਦਿਕ ਦੀ ਮੁੱਢਲੀ ਅਵਸਥਾ ਵਿੱਚੋਂ ਨਿਕਲ ਕੇ ਬਨਸਪਤੀ ਅਤੇ ਪਸ਼ੂ-ਜੀਵਨ ਵਿੱਚ ਪਰਵੇਸ਼ ਕਰ ਜਾਂਦਾ ਹੈ, ਉਦੋਂ ਜਤਨਸ਼ੀਲਤਾ ਇਸ ਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ। ਬਿਰਖ ਬੂਟੇ ਸੂਰਜ ਦੀ ਗਰਮੀ ਅਤੇ ਰੌਸ਼ਨੀ ਲਈ ਜਤਨਸ਼ੀਲ ਮੰਨੇ ਜਾਂਦੇ ਹਨ। ਸੰਘਣੇ ਜੰਗਲਾਂ ਵਿਚਲੇ ਰੁੱਖ ਇੱਕ ਦੂਜੇ ਨਾਲੋਂ ਉੱਚੇ ਹੋ ਕੇ ਸੂਰਜ ਦੀ ਰੋਸ਼ਨੀ ਨੂੰ ਪ੍ਰਾਪਤ ਕਰਨ ਅਤੇ ਦੂਜਿਆਂ ਦੇ ਪਰਛਾਵੇਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦੱਸੇ ਜਾਂਦੇ ਹਨ। ਰੁੱਖਾਂ ਅਤੇ ਕੰਧਾਂ ਉੱਤੇ ਚੜ੍ਹਨ ਵਾਲੀਆਂ ਵੇਲਾਂ ਨੂੰ ਇਸ ਕੰਮੋਂ ਰੋਕ ਕੇ ਰੱਖਣਾ ਸੌਖਾ ਕੰਮ ਨਹੀਂ। ਬਨਸਪਤੀ ਜੀਵਨ ਵਿਚਲਾ ਇਹ ਜਤਨ ਉਸ ਦੇ ਸੁਭਾਅ ਜਾਂ ਅਸਲੇ ਦਾ ਹਿੱਸਾ ਮੰਨਿਆ ਜਾਣ ਕਰਕੇ ਸਹਿਜ ਆਖਿਆ ਜਾਵੇਗਾ।
ਮਾਸਾਹਾਰੀ ਪਸ਼ੂਆਂ ਲਈ ਸ਼ਿਕਾਰ ਇੱਕ ਜਤਨ ਹੈ। ਉਨ੍ਹਾਂ ਦੇ ਬੱਚੇ ਇਸ ਕੰਮ ਦੀ ਉਚੇਰੀ ਸਿਖਲਾਈ ਹਾਸਲ ਕਰਦੇ ਹਨ। ਇਹ ਸਿਖਲਾਈ ਉਨ੍ਹਾਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੈ। ਪ੍ਰੰਤੂ ਸਿਖਲਾਈ ਹੁੰਦਿਆਂ ਹੋਇਆਂ ਵੀ ਇਹ ਉਨ੍ਹਾਂ ਲਈ ਉਚੇਚ ਨਹੀਂ ਅਤੇ ਸ਼ਿਕਾਰ ਇੱਕ ਜਤਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਲਈ ਸੁਭਾਵਕ ਕਿਰਿਆ ਹੈ।
ਇਸੇ ਤਰ੍ਹਾਂ ਭੇਡਾਂ, ਬੱਕਰੀਆ, ਗਾਵਾਂ, ਮੱਝਾਂ ਅਤੇ ਹਿਰਨਾਂ ਆਦਿਕ ਲਈ ਸ਼ਾਕਾਹਾਰੀ ਹੋਣਾ ਸੁਭਾਵਕ ਹੈ। ਉਹ ਕਿਸੇ ਦੇ ਉਪਦੇਸ਼ ਅਧੀਨ ਨਹੀਂ, ਸਗੋਂ ਫ਼ਿਤਰਤਨ ਸ਼ਾਕਾਹਾਰੀ ਹੁੰਦੇ ਹਨ। ਹਿੰਸਕ ਪਸ਼ੂ ਨੂੰ ਵੇਖ ਕੇ ਡਰਨਾ ਅਤੇ ਦੌੜ ਜਾਣਾ ਉਨ੍ਹਾਂ ਦੀ ਛਿਤਰਤ ਵਿੱਚ ਹੈ। ਇਹ ਜਤਨ ਉਨ੍ਹਾਂ ਦੀ ਫਿਤਰਤ ਹੋਣ ਕਰਕੇ ਜਤਨ ਹੁੰਦਿਆਂ ਹੋਇਆਂ ਵੀ ਸਹਿਜ ਸੁਭਾਵੀ ਕਿਰਿਆ ਹੈ।
ਜੰਗਲੀ ਪਸ਼ੂਆਂ ਲਈ ਉਨ੍ਹਾਂ ਦਾ ਜਤਨ-ਭਰਪੂਰ ਜੰਗਲੀ ਜੀਵਨ, ਸਹਿਜ ਦਾ ਜੀਵਨ ਹੈ ਕਿਉਂਜੁ ਉਹ ਜੀਵਨ ਉਨ੍ਹਾਂ ਦੇ ਸੁਭਾਅ ਜਾਂ ਉਨ੍ਹਾਂ ਦੇ ਅਸਲੇ ਜਾਂ ਉਨ੍ਹਾਂ ਦੀ ਫਿਤਰਤ ਅਨੁਸਾਰ ਜੀਵਿਆ ਜਾਂਦਾ ਹੈ। ਕਿਸੇ ਮਾਸਾਹਾਰੀ ਪਸ਼ੂ ਨੂੰ ਚਿੜੀਆ-ਘਰ ਵਿੱਚ ਰੱਖ ਕੇ; ਉਸ ਨੂੰ ਉਸ ਦਾ ਮਨ ਭਾਉਂਦਾ ਭੋਜਨ ਦੇਣ ਦੇ ਯੋਗ ਪ੍ਰਬੰਧ ਕਰ ਕੇ; ਅਤੇ ਉਸ ਦੀ ਸਿਹਤ ਦੀ ਪੂਰੀ ਪੂਰੀ ਦਿੱਤਾ ਅਤੇ ਚੇਸ਼ਟਾ ਕਰ ਕੇ ਅਸੀਂ ਉਸ ਨੂੰ ਸਹਿਜ ਦਾ ਜੀਵਨ ਨਹੀਂ ਦੇ ਸਕਦੇ। ਜੰਗਲੀ ਜੀਵਨ ਨਾਲ ਸੰਬੰਧਤ ਜਤਨ ਉਸਦੇ ਸਹਿਜ ਦਾ ਹਿੱਸਾ ਹੈ। ਚਿੜੀਆ-ਘਰ ਵਿਚਲਾ ਸਾਰਾ ਸੁਖ ਉਸ ਲਈ ਅਸਹਿਜ ਹੈ। ਉਥੇ ਉਹ ਪ੍ਰਸੰਨ ਨਹੀਂ ਰਹਿ ਸਕਦਾ; ਸ਼ਾਇਦ ਬਹੁਤੀ ਲੰਮੀ ਉਮਰ ਵੀ ਨਹੀਂ ਭੋਗ ਸਕਦਾ।
ਇਸ ਦੇ ਉਲਟ ਸ਼ਾਕਾਹਾਰੀ ਪਸ਼ੂ ਅਸਲੇ ਵਜੋਂ ਸੁਰੱਖਿਆ ਦੇ ਇੱਛੁਕ ਹੋਣ ਕਰਕੇ ਚਿੜੀਆ- ਘਰਾਂ ਦੇ ਬੰਦੀ ਜੀਵਨ ਵਿੱਚ ਓਨੇ ਉਦਾਸ ਨਹੀਂ ਹੁੰਦੇ ਜਿੰਨੇ ਮਾਸਾਹਾਰੀ ਪਸੂ ਹੁੰਦੇ ਹਨ।
ਆਪਣੀ ਪਰਵਿਰਤੀ ਜਾਂ ਫ਼ਿਤਰਤ ਦੇ ਉਲਟ ਅਸਹਿਜ ਦਾ ਜੀਵਨ ਜੀਣ ਲਈ ਮਜਬੂਰ ਕੀਤੇ ਜਾਣ ਉੱਤੇ ਜੀਵਾਂ ਵਿੱਚ ਅਨੇਕ ਪ੍ਰਕਾਰ ਦੇ ਮਾਨਸਿਕ ਅਤੇ ਸਰੀਰਕ ਰੋਗ ਉਤਪੰਨ ਹੋ ਜਾਂਦੇ ਹਨ। (ਹੁਣੇ ਜਹੇ, ਵਲੈਤ ਵਿੱਚ ਗਊਆਂ ਵਿੱਚ ਉਤਪੰਨ ਹੋਏ ਇੱਕ ਰੋਗ, ਬੀ.ਐੱਸ.ਈ. ਕਾਰਨ ਲੱਖਾਂ ਗਾਈਆਂ ਮਾਰਨੀਆਂ ਪਈਆਂ ਸਨ । ਉਨ੍ਹਾਂ ਨੂੰ ਇਹ ਰੋਗ ਇਸ ਕਾਰਨ ਲੱਗਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪਰਵਿਰਤੀ ਦੇ ਉਲਟ ਮਾਸਾਹਾਰ ਉੱਤੇ ਮਜਬੂਰ ਕੀਤਾ ਜਾਂ ਭੁਚਲਾਇਆ ਗਿਆ ਸੀ। ਇਹ ਅਨੈਤਿਕਤਾ ਵਾਪਾਰਕ ਮਨੋਰਥਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ ।) ਜੀਵਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਸਹਿਜ ਦਾ ਜੀਵਨ ਜ਼ਰੂਰੀ ਹੈ। ਆਪਣੀ ਪਰਵਿਰਤੀ ਅਨੁਸਾਰ ਜੀਵਿਆ ਜਾਣ ਵਾਲਾ ਜੀਵਨ ਸਹਿਜ ਦਾ ਜੀਵਨ ਹੈ। ਸਹਿਜ ਨਿਰਜਤਨਤਾ ਨਹੀਂ, ਸਗੋਂ ਉਹ ਜਤਨ ਵੀ ਸਹਿਜ ਹੈ ਜਿਹੜਾ ਪਰਵਿਰਤੀ ਦੀ ਸੰਤੁਸ਼ਟੀ ਦਾ ਸਾਧਨ ਹੈ।
ਸਹਿਜ ਨਾਲ ਸੰਬੰਧਤ ਇਹ ਨੇਮ, ਮਨੁੱਖੀ ਜੀਵਨ ਉੱਤੇ ਵੀ ਉਵੇਂ ਹੀ ਲਾਗੂ ਹੁੰਦਾ ਹੈ ਜਿਵੇਂ ਪਸ਼ੂ-ਜੀਵਨ ਉੱਤੇ। ਮਨੁੱਖੀ ਮਨ ਦੀਆਂ ਬੁਨਿਆਦੀ ਪਰਵਿਰਤੀਆਂ ਪਸ਼ੂਆਂ ਨਾਲ ਮਿਲਦੀਆਂ ਜੁਲਦੀਆਂ ਹਨ ਜਾਂ ਇਉਂ ਕਹਿ ਸਕਦੇ ਹਾਂ ਕਿ ਪਸ਼ੂ-ਪਰਵਿਰਤੀਆਂ ਹੀ ਹਨ। ਸੱਭਿਅਤਾ ਦੇ ਲੰਮੇ ਸਫ਼ਰ ਨੇ ਮਨੁੱਖ ਦੀਆਂ ਪਰਵਿਰਤੀਆਂ ਨੂੰ ਵੀ ਵਿਕਸਿਤ ਕੀਤਾ ਹੈ। ਸਿੱਖਣ ਦੀ ਪਰਵਿਰਤੀ ਉੱਨਤ ਸ਼੍ਰੇਣੀ ਦੇ ਪਸ਼ੂਆਂ ਵਿੱਚ ਵੀ ਹੈ ਪ੍ਰੰਤੂ ਮਨੁੱਖ ਵਿੱਚ ਇਸ ਪਰਵਿਰਤੀ ਦਾ ਵਿਕਾਸ ਕਿਸੇ ਸੀਮਾ ਦਾ ਸਤਿਕਾਰ ਕਰਨ ਨੂੰ ਤਿਆਰ ਨਹੀਂ। ਮਨੁੱਖੀ ਮਨ ਵਿੱਚ ਪਰਵਿਰਤੀਆਂ ਦਾ ਕੇਵਲ ਵਿਕਾਸ ਹੀ ਨਹੀਂ ਹੋਇਆ, ਸਗੋਂ ਵਾਧਾ ਵੀ ਹੋਇਆ ਹੈ; ਨਵੀਆਂ ਪਰਵਿਰਤੀਆਂ ਵੀ ਉਤਪੰਨ ਹੋਈਆਂ ਹਨ ਆਦਰ ਦੀ ਪਰਵਿਰਤੀ, ਦੇਸ਼-ਭਗਤੀ ਦੀ ਪਰਵਿਰਤੀ, ਸੰਪਤੀ ਦੇ ਮੋਹ ਦੀ ਪਰਵਿਰਤੀ, ਅੰਧ-ਵਿਸ਼ਵਾਸ ਦੀ ਪਰਵਿਰਤੀ ਅਤੇ ਕਈ ਹੋਰ ਪਰਵਿਰਤੀਆਂ ਦਾ ਜਨਮ ਸੱਭਿਅਤਾ ਦੇ ਵਿਕਾਸ ਨਾਲ ਹੋਇਆ ਹੈ। ਮੇਰਾ ਖ਼ਿਆਲ ਹੈ ਕਿ ਪਸ਼ੂ-ਜੀਵਨ ਵਿੱਚ ਈਰਖਾ ਅਤੇ ਘਿਰਣਾ ਵੀ (ਸ਼ਾਇਦ) ਨਹੀਂ ਹਨ। ਭੈ, ਨਿਰਦੈਤਾ, ਹਿੰਸਾ ਅਤੇ ਕ੍ਰੋਧ ਦੀਆਂ ਪਰਵਿਰਤੀਆਂ ਪਸ਼ੂਆਂ ਵਿੱਚ ਪ੍ਰਬਲ ਹਨ। ਇਨ੍ਹਾਂ ਨੂੰ ਈਰਖਾ ਅਤੇ ਘਿਰਣਾ ਨਾਲ ਰਲਾਉਣਾ ਮੈਨੂੰ ਠੀਕ ਨਹੀਂ ਲੱਗਦਾ। (ਮੈਂ ਮਨੋਵਿਗਿਆਨੀ ਨਹੀਂ ਹਾਂ; ਇਸ ਲਈ ਉਪਰੋਕਤ ਗੱਲ ਮੇਰੀ ਨਿੱਜੀ ਰਾਏ ਹੈ, ਕਿਸੇ ਵਿਗਿਆਨਿਕ ਸਿਧਾਂਤ ਦਾ ਉਲੇਖ ਨਹੀਂ।)
ਮਨੁੱਖ ਸੱਭਿਅ, ਸਮਾਜਕ ਪਸ਼ੂ ਹੈ; ਇਸ ਕਰਕੇ ਮਨੁੱਖ ਲਈ ਸਹਿਜ ਦੇ ਉਹੋ ਅਰਧ ਨਹੀਂ ਹਨ ਜੋ ਜੰਗਲੀ ਪਸ਼ੂ ਲਈ ਹਨ। 'ਸੱਭਿਅ' ਅਤੇ 'ਸਮਾਜਕ' ਦੋ ਸਾਧਾਰਣ ਜਹੇ ਸ਼ਬਦ ਜਾਪਦੇ ਹਨ ਇਨ੍ਹਾਂ ਵਿੱਚ ਮਨੁੱਖ ਦਾ ਮਨੁੱਖਤਵ ਸਮਾਇਆ ਹੋਇਆ ਹੈ। ਸੱਭਿਅਤਾ
ਅਤੇ ਸਮਾਜ ਮਨੁੱਖ ਦੇ ਪਸ਼ੂ-ਸਹਿਜ ਉੱਤੇ ਲੱਗੀਆਂ ਹੋਈਆਂ ਪ੍ਰਬਲ ਪਾਬੰਦੀਆਂ ਹਨ। ਪ੍ਰੰਤੂ ਸੱਭਿਅ (ਸੱਭਯ) ਅਤੇ ਸਮਾਜਕ ਹੋਣਾ ਮਨੁੱਖ ਦੀ ਪਰਵਿਰਤੀ ਵਿੱਚ ਹੈ। ਇਸ ਲਈ ਸੱਭਿਅਤਾ ਅਤੇ ਸਮਾਜਕਤਾ ਮਨੁੱਖੀ ਜੀਵਨ ਦੇ ਸਹਿਜ ਦਾ ਹਿੱਸਾ ਹਨ। ਜੰਗਲੀ ਕਬੀਲਿਆਂ ਦੇ ਮਨੁੱਖਾਂ ਵਿੱਚ ਸਮਾਜਕਤਾ ਦੀ ਪਰਵਿਰਤੀ ਪ੍ਰਧਾਨ ਹੁੰਦੀ ਹੈ ਅਤੇ ਸੱਭਿਅ ਸਮਾਜਾਂ ਦੇ ਮਨੁੱਖਾਂ ਵਿੱਚ ਸ਼ਿਸ਼ਟਤਾ ਦੀ ਪਰਵਿਰਤੀ ਪ੍ਰਧਾਨ ਹੁੰਦੀ ਹੈ ਸੱਭਿਅ ਸਮਾਜਾਂ ਵਿੱਚ ਵਿਅਕਤੀਵਾਦ ਦੀ ਭਾਵਨਾ ਦੇ ਪ੍ਰਬਲ ਹੋ ਜਾਣ ਕਾਰਨ ਸ਼ਿਸ਼ਟਤਾ ਜਾਂ ਸੁਸ਼ੀਲਤਾ ਦਾ ਵਿਕਾਸ ਜੀਵਨ ਦੀ ਪਹਿਲੀ ਲੋੜ ਬਣ ਜਾਂਦਾ ਹੈ। ਸ਼ਿਸ਼ਟਤਾਹੀਣ ਵਿਅਕਤੀਵਾਦ-ਅਪਰਾਧ ਦਾ ਪੂਰਬਗਾਮੀ ਹੈ; ਅਤੇ ਕਾਨੂੰਨੀ ਕਠੋਰਤਾ ਅਤੇ ਪਰੰਪਰਾ ਨਾਲ ਕੁਚਲਿਆ ਹੋਇਆ ਵਿਅਕਤੀਵਾਦ-ਇਨਕਲਾਬ ਦੇ ਪਸ਼ੂ-ਪੁਣੇ ਦਾ ਪੂਰਬ ਮੌਕੇਤ ਹੈ । ਵਿਅਕਤਿਤਵ ਦਾ ਦਮਨ ਸਮਾਜ ਨੂੰ 'ਵੱਗ' ਵਿੱਚ ਬਦਲ ਦਿੰਦਾ ਹੈ। ਜਿਸ ਤਰ੍ਹਾਂ ਜੰਗਲੀ ਮਨੁੱਖ ਲਈ, ਆਪਣੇ ਆਪ ਨੂੰ ਵੱਗ, ਇੱਜੜ, ਜਥੇ ਜਾਂ ਕਬੀਲੇ ਦਾ ਹਿੱਸਾ ਸਮਝਣਾ ਸਹਿਜ ਸੀ, ਉਵੇਂ ਹੀ ਸੱਭਿਆ-ਸਮਾਜਕ ਮਨੁੱਖ ਲਈ ਵਿਅਕਤਿਤਵ (ਸ਼ਖਸੀਅਤ) ਅਤੇ ਸਿਸ਼ਟਤਾ ਦਾ ਸੰਜੋਗ ਸਹਿਜ ਹੈ।
ਇਹ ਸੰਜੋਗ ਵਿਅਕਤੀ ਅਤੇ ਨਾਗਰਿਕ ਦਾ ਸੰਜੋਗ ਹੈ। ਮਨੁੱਖ ਦੇ ਉਹ ਵਿਚਾਰ, ਵਿਸ਼ਵਾਸ, ਸੁਪਨੇ ਅਤੇ ਸੁਹਜ-ਸੁਆਦ: ਮਨੁੱਖ ਦੀਆਂ ਉਹ ਆਦਤਾਂ ਅਤੇ ਰੁਚੀਆਂ: ਮਨੁੱਖ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਅਤੇ ਇਨ੍ਹਾਂ ਸਾਰਿਆਂ ਅਨੁਸਾਰ ਵਿਵਹਾਰ ਕਰਨ ਦੀ ਦ੍ਰਿੜ੍ਹਤਾ ਜਿਸ ਦੇ ਕਾਰਨ ਉਹ ਦੂਜਿਆਂ ਨਾਲੋਂ ਵੱਖਰ ਪਛਾਣਿਆ ਅਤੇ ਜਾਣਿਆ ਜਾਂਦਾ ਹੈ, ਉਸ ਦਾ ਵਿਅਕਤਿਤਵ ਹਨ। ਮਨੁੱਖ ਦੀਆਂ ਉਹ ਪਰਵਿਰਤੀਆਂ ਭਾਵਨਾਵਾਂ, ਲੋੜਾਂ ਅਤੇ ਕਮਜ਼ੋਰੀਆਂ ਉਸ ਦੇ ਉਹ ਡਰ, ਸੰਸੇ ਅਤੇ ਸੰਸਕਾਰ ਜਿਹੜੇ ਦੂਜਿਆਂ ਨਾਲ ਸਾਂਝੇ ਹਨ, ਉਸ ਵਿਚਲੀ ਨਾਗਰਿਕਤਾ ਦਾ ਆਧਾਰ ਹਨ। ਵਿਅਕਤਿਕਤਾ ਅਤੇ ਨਾਗਰਿਕਤਾ ਦੇਖੋ ਸੱਭਿਅ ਮਨੁੱਖ ਦੇ ਸਹਿਜ ਦੇ ਅੰਗ ਹਨ। ਉਸ ਜੀਵਣ ਨੂੰ ਸਹਿਜ ਦਾ ਜੀਵਨ ਆਖਿਆ ਜਾ ਸਕਦਾ ਹੈ ਜਿਸ ਜੀਵਨ ਰਾਹੀਂ ਮਨੁੱਖ ਵਿਚਲੇ 'ਵਿਅਕਤੀ' ਅਤੇ 'ਨਾਗਰਿਕ' ਦੋਹਾਂ ਦੀ ਯਥਾਯੋਗ ਅਭੀਵਿਅਕਤੀ ਸੰਭਵ ਹੋਵੇ। ਵਿਅਕਤੀ ਅਤੇ ਨਾਗਰਿਕ ਦਾ ਸੰਜੋਗ ਸੱਭਿਅਤਾ ਦਾ ਆਧਾਰ ਅਤੇ ਵਿਕਾਸ ਦਾ ਪ੍ਰੇਰਕ ਹੈ। ਨਿਰੋਲ ਨਾਗਰਿਕਾਂ ਦਾ ਸਮਾਜ ਸੋਚਹੀਣਾਂ, ਅੰਧ-ਵਿਸ਼ਵਾਸੀਆਂ, ਲਾਈਲੱਗਾਂ ਅਤੇ ਮਜਬੂਰਾਂ ਦਾ ਇਕੱਠ ਹੈ, ਨਾਗਰਿਕਤਾ ਦੀ ਭਾਵਨਾ ਤੋਂ ਸੱਖਣੇ ਨਿਰੇ ਵਿਅਕਤੀ ਤਿਆਗੀਆਂ, ਸੂਫੀਆਂ, ਤਪੀਆਂ, ਇਨਕਲਾਥੀਆਂ, ਮਨੋਰੋਗੀਆਂ ਅਤੇ ਅਪਰਾਧੀਆਂ ਵਰਗੇ ਹਨ। ਨਾ ਹੀ ਅੰਧ-ਵਿਸ਼ਵਾਸ, ਮਜਬੂਰੀ, ਲਾਈਲੱਗਤਾ ਅਤੇ ਸੋਚਹੀਣਤਾ ਸਹਿਜ ਹੈ ਅਤੇ ਨਾ ਹੀ ਤਪ, ਤਿਆਗ, ਸੁਫੀਅਤ, ਇਨਕਲਾਬ, ਮਨੋਰੋਗ ਅਤੇ ਅਪਰਾਧ ਨੂੰ ਸਹਿਜ ਆਖਿਆ ਜਾ ਸਕਦਾ ਹੈ। ਇਨ੍ਹਾਂ ਦੋਹਾਂ ਦਾ ਸੁਮੇਲ ਹੀ ਸੱਭਿਅ-ਸਮਾਜਕ ਜੀਵਨ ਦਾ ਸਹਿਜ ਹੈ ਕਿਉਂਜੁ ਮਨੁੱਖ ਚਿੰਤਨਸ਼ੀਲ ਸਮਾਜਕ ਪਸ਼ੂ ਹੈ।
ਇਸ ਵਿਚਾਰ ਦੇ ਸਹਾਰੇ ਅਸੀਂ ਇਸ ਸਿੱਟੇ ਉੱਤੇ ਪੁੱਜ ਗਏ ਹਾਂ ਕਿ ਪਸ਼ੂ ਲਈ ਪਰਵਿਰਤੀ ਮੂਲਕ ਵਤੀਰਾ ਸਹਿਜ ਹੈ; ਜੰਗਲੀ ਕਬੀਲੇ ਦੇ ਮਨੁੱਖ ਲਈ ਪਰਵਿਰਤੀ ਦੇ ਨਾਲ ਨਾਲ ਭਾਵਾਂ ਉੱਤੇ ਆਧਾਰਤ ਵਤੀਰਾ ਸਹਿਜ ਹੈ; ਅਤੇ ਸੱਜਿਆ-ਸਮਾਜ ਮਨੁੱਖ ਲਈ ਪਰਵਿਰਤੀ, ਭਾਵ, ਸੋਚ ਅਤੇ ਸਮਾਜਕਤਾ ਦੇ ਸੁਮੇਲ ਵਿੱਚੋਂ ਉਪਜਣ ਵਾਲਾ ਵਤੀਰਾ ਸਹਿਜ ਹੈ। ਇਸ ਸੁਮੇਲ ਦੇ ਚਾਰ ਅੰਸ਼ਾਂ ਵਿੱਚੋਂ ਸੋਚ ਅਤੇ ਸਮਾਜਕਤਾ ਦੇ ਦੇ ਅੰਸ਼ ਥੋੜੇ ਜਹੇ ਵਿਸਥਾਰ ਦੀ ਮੰਗ ਕਰਦੇ ਹਨ।
ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਵੀ ਸੋਚਿਆ ਜਾਂਦਾ ਹੈ ਅਤੇ ਕੰਮ ਕਰਨ ਤੋਂ ਪਿੱਛੋਂ ਵੀ ਸੋਚਦੇ ਹਾਂ। ਪਹਿਲਾਂ ਸੋਚੀ ਹੋਈ ਸੋਚ ਜਾਂ ਕਿਰਿਆ
ਅਗਵਾਈ ਕਰਦੀ ਹੈ ਅਤੇ ਕੰਮ ਕਰਨ ਤੋਂ ਪਿੱਛੋਂ ਕੀਤੀ ਹੋਈ ਸੋਚ ਕੰਮ ਦੀ ਨਿੰਦਾ, ਉਸਤਤ ਜਾਂ ਵਕਾਲਤ ਕਰਨ ਲਈ ਵਰਤੀ ਜਾਂਦੀ ਹੈ। ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ ਹੈ; ਕੰਮ ਕਰ ਕੇ ਸੋਚਣਾ, ਪਛਤਾਵਾ ਹੈ ਜਾਂ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਦੀ ਚਲਾਕੀ। ਸੋਚ ਦੀ ਇਹ ਵਰਤੋਂ ਜੀਵਨ ਵਿਚਲੇ ਔਖੋ, ਭਾਰੇ ਅਤੇ ਮਹੱਤਵਪੂਰਨ ਕੰਮਾਂ ਲਈ ਕੀਤੀ ਜਾਂਦੀ ਹੈ। ਸਾਧਾਰਣ ਆਦਮੀ ਸਾਧਾਰਣ ਜੀਵਨ ਦੇ ਸਾਧਾਰਣ ਕੰਮਾਂ ਲਈ ਸੋਚ ਦੀ ਉਪਰੋਕਤ ਵਰਤੋਂ ਨਹੀਂ ਕਰਦਾ। ਸਾਧਾਰਣ ਆਦਮੀ ਆਪਣੀ ਆਦਰ ਅਤੇ ਸੁਭਾਅ ਅਨੁਸਾਰ ਵਿਚਰਦਾ ਵਰਤਦਾ ਰਹਿੰਦਾ ਹੈ। ਉਸ ਦੇ ਅਨੁਭਵ, ਉਸ ਦੀ ਵਿੱਦਿਆ, ਉਸ ਦੀ ਸੁਹਬਤ ਅਤੇ ਉਸ ਦੀ ਸਮਾਜਕ ਸਥਿਤੀ ਨੇ ਉਸ ਦੀ ਆਦਤ ਅਤੇ ਉਸ ਦੇ ਸੁਭਾਅ ਦੀ ਰੂਪ-ਰੇਖਾ ਉਲੀਕ ਦਿੱਤੀ ਹੁੰਦੀ ਹੈ। ਜੇ ਉਹ ਕਠੋਰ-ਭਾਵੀ, ਸਵਾਰਥੀ ਅਤੇ ਜਿੱਤ ਦਾ ਵਿਸ਼ਵਾਸੀ ਹੈ ਤਾਂ ਉਸ ਦੇ ਕੰਮ ਪਰਵਿਰਤੀ ਅਤੇ ਭਾਵਾਂ ਦੀ ਪ੍ਰੇਰਣਾ ਵਿੱਚੋਂ ਉਪਜਣਗੇ ਅਤੇ ਉਸ ਦੀ ਸੋਚ ਉਨ੍ਹਾਂ ਕੰਮਾਂ ਦੀ ਵਕਾਲਤ ਦਾ ਕੰਮ ਕਰੇਗੀ। ਜੇ ਉਹ ਕੋਮਲ-ਭਾਵੀ ਮਨੁੱਖ ਹੈ ਤਾਂ ਉਸ ਦੀ ਸੋਚ ਉਸ ਦੀ ਅਗਵਾਈ ਕਰੇਗੀ ਕਿਉਂਜੁ ਦਇਆ, ਖਿਮਾ, ਮਿੱਤਰਤਾ, ਸਹਾਇਤਾ ਆਦਿਕ ਕੋਮਲ ਭਾਵ ਬੁੱਧੀ ਦੀ ਅਧੀਨਗੀ ਕਰਦੇ ਹਨ। ਸੋਚ ਵਿੱਚੋਂ ਉਪਜਣ ਵਾਲੇ ਵਤੀਰੇ ਤੋਂ ਮੇਰਾ ਭਾਵ ਹੈ, ਕੋਮਲ ਭਾਵਾਂ ਦੀ ਪ੍ਰੇਰਣਾ ਵਿੱਚੋਂ ਉਪਜਿਆ ਹੋਇਆ ਵਤੀਰਾ। ਭਾਰਤੀ ਵਿਚਾਰ ਇਸ ਨੂੰ ਦਇਆ ਅਤੇ ਅਹਿੰਸਾ ਦਾ ਵਤੀਰਾ ਕਹਿੰਦੀ ਆਈ ਹੈ।
ਸਮਾਜਕਤਾ ਤੋਂ ਮੇਰਾ ਭਾਵ ਪਿੰਡਾਂ-ਸ਼ਹਿਰਾਂ ਵਿੱਚ ਵੱਡੇ ਵੱਡੇ ਇਕੱਠਾਂ ਵਿੱਚ ਵੱਸਣਾ ਨਹੀਂ। ਇਸ ਤੋਂ ਮੇਰਾ ਭਾਵ ਹੈ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਮਨੁੱਖਾਂ ਨੂੰ ਆਪਣੇ ਵਰਗੇ ਮਨੁੱਖ ਸਮਝਣਾ। ਉਨ੍ਹਾਂ ਦੀ ਜਾਤ-ਬਰਾਦਰੀ, ਉਨ੍ਹਾਂ ਦੀ ਵਿੱਦਿਆ, ਉਨ੍ਹਾਂ ਦੇ ਰੰਗ- ਰੂਪ, ਉਨ੍ਹਾਂ ਦੇ ਸਮਾਜਕ ਸਥਾਨ, ਉਨ੍ਹਾਂ ਦੇ ਧਰਮ, ਉਨ੍ਹਾਂ ਦੇ ਦੇਸ਼ ਅਤੇ ਹੋਰ ਸਾਰੇ ਵਖਰੇਵਿਆਂ ਪਿੱਛੇ ਛੁਪੇ ਹੋਏ ਮਨੁੱਖਤਵ ਦੀ ਪਛਾਣ ਕਰਨੀ ਅਤੇ ਉਸ ਮਨੁੱਖਤਵ ਪ੍ਰਤੀ ਆਦਰ ਦੇ ਭਾਵ ਅਪਣਾਉਣੇ ਸਮਾਜਕਤਾ ਹੈ।
ਪੁਰਾਤਨ ਕਾਲ ਅਤੇ ਮੱਧਕਾਲ ਦੇ ਮਨੁੱਖ ਲਈ ਪਰਵਿਰਤੀ, ਭਾਵ ਅਤੇ ਸੋਚ ਉੱਤੇ ਆਧਾਰਤ ਵਤੀਰਾ ਸਹਿਜ ਸੀ। ਇਨ੍ਹਾਂ ਤਿੰਨਾਂ ਦੇ ਸੁਮੇਲ ਵਿੱਚੋਂ ਉਪਜਣ ਵਾਲਾ ਵਤੀਰਾ ਮੱਧਕਾਲੀਨ ਮਨੁੱਖੀ ਮਨ ਨੂੰ ਸੰਤੁਸ਼ਟ ਰੱਖਦਾ ਸੀ । ਸਮਾਜਕਤਾ ਉਦੋਂ ਸਹਿਜ ਨਹੀਂ ਸੀ । ਅਛੂਤਾਂ ਅਤੇ ਦਾਸਾਂ ਬਿਨਾਂ ਸੱਭਿਅ ਸਮਾਜ ਦੀ ਹੋਂਦ ਸੰਭਵ ਨਹੀਂ ਸੀ । ਮੁੱਲ ਖ਼ਰੀਦੇ ਹੋਏ ਜਾਂ ਜੰਗ ਜਿੱਤਣ ਪਿੱਛੋਂ (ਹਾਰੇ ਹੋਏ ਸਮਾਜ ਵਿੱਚੋਂ) ਬੰਦੀ ਬਣਾ ਕੇ ਲਿਆਂਦੇ ਹੋਏ ਦਾਸਾਂ ਅਤੇ ਸਿਰਾਂ ਉੱਤੇ ਚੁੱਕ ਕੇ ਮੈਲਾ ਢੋਣ ਵਾਲੇ ਅਛੂਤਾਂ ਵਿਚਲੇ ਮਨੁੱਖ ਨੂੰ ਆਪਣੇ ਵਰਗਾ ਮਨੁੱਖ ਮੰਨਣਾ ਹੀ ਸੰਭਵ ਨਹੀਂ ਸੀ। ਇਸ ਲਈ ਉਦੋਂ ਮਨੁੱਖ ਵਿਚਲੀ ਮਨੁੱਖਤਾ ਨੂੰ ਮਹੱਤਵ ਦੇਣ ਦੀ ਥਾਂ ਉਨ੍ਹਾਂ ਵਿੱਚ ਆਤਮਾ ਅਤੇ ਪਰਮਾਤਮਾ ਦੀ ਅਲੋਕਿਕ, ਅਵਿਵਹਾਰਕ ਅਤੇ ਮਹੱਤਵਹੀਣ ਸਰਵ-ਵਿਆਪਕਤਾ ਦੇ ਸਿਧਾਂਤ ਦੀ ਚਤੁਰਤਾ ਅਤੇ ਨਿਪੁੰਨਤਾ ਤੋਂ ਕੰਮ ਲਿਆ ਜਾਣਾ ਹੀ ਸੰਭਵ ਸੀ; ਸਿਆਣਪ ਸੀ।
ਇਸ ਸਿਆਣਪ ਵਿੱਚੋਂ ਪਰਲੋਕ (ਨਰਕ-ਸੁਰਗ ਅਤੇ ਪੁਨਰ ਜਨਮ) ਦੀ ਇੱਕ ਹੋਰ ਸਿਆਣਪ ਨੇ ਜਨਮ ਲਿਆ ਸੀ । ਇਹ ਸਿਆਣਪਾਂ ਦਾਸਾਂ, ਅਛੂਤਾਂ ਅਤੇ ਗ਼ਰੀਬਾਂ ਨੂੰ ਸੰਤੁਸ਼ਟ ਰੱਖਣ ਦੇ ਨਾਲ ਨਾਲ ਸਾਊ-ਸਮਿੱਧ ਲੋਕਾਂ ਲਈ ਸਹਿਜ ਦੇ ਅਲੋਕਿਕ ਅਰਥ ਵੀ ਨਿਯਤ ਕਰਦੀਆਂ ਸਨ।
ਵਿੱਚ ਸਥਿਤ ਰਹਿ ਸਕਦਾ ਸੀ। ਜਨ-ਸਾਧਾਰਣ ਨੂੰ ਇਸ ਸਹਿਜ ਦੀ ਉਚੇਚੀ ਸਿੱਖਿਆ ਅਤੇ ਨਿਰੰਤਰ ਅਭਿਆਸ ਦੀ ਲੋੜ ਹੁੰਦੀ ਸੀ । ਉਚੇ 'ਜਤਨਾਂ' ਵਿੱਚੋਂ 'ਸਹਿਜ' ਪ੍ਰਾਪਤੀ ਦੀ 'ਮ੍ਰਿਗ- ਤ੍ਰਿਸ਼ਨਾ' ਮੱਧਕਾਲ ਵਿੱਚ ਅਤਿਅੰਤ ਮਹੱਤਵਪੂਰਨ ਵਿਸ਼ਾ ਬਣੀ ਰਹੀ ਹੈ।
ਰਿਨੋਸਾਂਸ, ਸਾਇੰਸ, ਮਸ਼ੀਨੀ ਕ੍ਰਾਂਤੀ ਅਤੇ ਟੈਕਨਾਲੋਜੀ ਦੇ ਵਿਕਾਸ ਨੇ ਮਨੁੱਖੀ ਸਮਾਜਾਂ, ਸਰਕਾਰਾਂ, ਸੋਚਾਂ ਅਤੇ ਸੰਬੰਧਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ। ਉਪਜ ਦੇ ਵਾਧੇ ਨੇ ਉੱਨਤ ਦੇਸ਼ਾਂ ਦੇ ਸਮੁੱਚੇ ਜਨ-ਸਾਧਾਰਣ ਨੂੰ ਸਤਿਕਾਰਯੋਗ ਜੀਵਨ ਅਤੇ ਲੋੜੀਂਦੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਹੈ। ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੀ ਸਹਾਇਤਾ ਨਾਲ ਸੱਭਿਅ ਸਮਾਜਕ ਜੀਵਨ ਦਾਸਾਂ ਅਤੇ ਅਛੂਤਾਂ ਦਾ ਮੁਹਤਾਜ ਨਹੀਂ ਰਿਹਾ। ਉੱਨਤ ਸੱਭਿਅ ਸਮਾਜਾਂ ਵਿੱਚੋਂ ਅਛੂਤ ਅਤੇ ਗੁਲਾਮ ਉੱਕੇ ਅਲੋਪ ਹੋ ਗਏ ਹਨ। ਉਨ੍ਹਾਂ ਸਮਾਜਾਂ ਦੇ ਲੋਕਾਂ ਲਈ ਕਾਲਪਨਿਕ ਅਤੇ ਬੇ- ਲੋੜੀ ਰੂਹਾਨੀ ਸਰਵ-ਵਿਆਪਕਤਾ ਦੇ ਅਲੋਕਿਕ ਅਤੇ ਅਰੀਅ ਸਿਧਾਂਤ ਕੋਈ ਅਰਥ ਨਹੀਂ ਰੱਖਦੇ। ਮਨੁੱਖਾਂ ਵਿਚਲੇ ਮਨੁੱਖਤਵ ਦੀ ਸਰਵ-ਵਿਆਪਕਤਾ ਦਾ ਅਨੁਭਵ ਉਨ੍ਹਾਂ ਲਈ ਇੱਕ ਆਮ ਜਹੀ ਗੱਲ ਹੈ; ਇੱਕ ਸਹਿਜ ਹੈ। ਉਹ ਪਰਵਿਰਤੀ ਭਾਵ ਸੋਚ ਅਤੇ ਸਮਾਜਕਤਾ ਦੇ ਜੀਵਨ ਨੂੰ ਸਹਿਜ ਸੁਭਾਅ ਜਿਊਂਦੇ ਹਨ। ਉਨ੍ਹਾਂ ਕੋਲ ਪਰਵਿਰਤੀ ਦੀ ਸੰਤੁਸ਼ਟੀ ਦੇ ਲੋੜੀਂਦੇ ਵਸੀਲੇ ਹਨ; ਭਾਵਾਂ ਦੀ ਅਭੀਵਿਅਕਤੀ ਦੀ ਸੁਤੰਤਰਤਾ ਹੈ; ਉਨ੍ਹਾਂ ਦੇ ਸਮਾਜਕ ਜੀਵਨ ਅਤੇ ਉਨ੍ਹਾਂ ਦੀ ਵਿਗਿਆਨਿਕ ਸੋਚ ਵਿੱਚ ਸੁਭਾਵਕ ਸੰਬੰਧ ਹੈ ਜਿਸ ਨੂੰ ਇਲਹਾਮਾਂ, ਦੇਵ ਬਾਣੀਆਂ, ਬ੍ਰਹਮ ਗਿਆਨਾਂ ਅਤੇ ਮਹਾਂਵਾਕਾਂ ਦੇ ਸਹਾਰੇ ਦੀ ਮਜਬੂਰੀ-ਮੁਥਾਜੀ ਨਹੀਂ; ਅਤੇ ਸਮਾਜਕ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਨੂੰ ਜੀਵਨ ਦਾ ਮਨੋਰਥ ਸਮਝਦੇ ਹੋਣ ਕਰਕੇ ਸਮਾਜਕਤਾ ਦਾ ਸਤਿਕਾਰ ਉਨ੍ਹਾਂ ਲਈ ਕਿਸੇ ਪ੍ਰਕਾਰ ਦਾ ਉਚੇਚ ਨਹੀਂ।
ਪਰਵਿਰਤੀ, ਭਾਵ ਸੋਚ ਅਤੇ ਸਮਾਜਕਤਾ ਦਾ ਸੁਮੇਲ ਸਾਇੰਸ ਦੀ ਦੇਣ ਹੈ। ਇਸ ਨੇ ਮਨੁੱਖ ਨੂੰ 'ਸਹਿਜ ਦਾ ਜੀਵਨ' ਦੇਣ ਦਾ ਉਪਰਾਲਾ ਕੀਤਾ ਹੈ। ਸਾਇੰਸ ਨੇ ਮਨੁੱਖ ਦੇ ਲੋਕਿਕ ਜੀਵਨ ਵਿੱਚ ਪ੍ਰਸੰਨਤਾ ਪੈਦਾ ਕੀਤੀ ਅਤੇ ਵਧਾਈ ਹੈ; ਉਹ ਪ੍ਰਸੰਨਤਾ ਜੋ ਜੀਵਨ ਦਾ ਕੁਦਰਤੀ ਅਤੇ ਸੁਭਾਵਕ ਉਦੇਸ਼ ਹੈ; ਉਹ ਪ੍ਰਸੰਨਤਾ ਜਿਹੜੀ ਪਰਵਿਰਤੀ ਦੀ ਸੰਤੁਸ਼ਟੀ, ਭਾਵ ਦੀ ਅਭੀਵਿਅਕਤੀ ਅਤੇ ਸੋਚ ਦੀ ਸੁਤੰਤਰਤਾ ਦੀ ਉਪਜ ਹੋਣ ਕਰਕੇ ਵਾਸਤਵਿਕ ਸਹਿਜ ਹੈ। ਇਹ ਸਹਿਜ ਅਲੋਕਿਕ ਮ੍ਰਿਗ-ਤ੍ਰਿਸ਼ਨਾ ਨਹੀਂ, ਸਗੋਂ ਸੰਸਾਰਕ ਸੁੰਦਰਤਾ ਹੈ। ਸਾਇੰਸ ਕੋਲ ਇਸ ਸੁੰਦਰਤਾ ਵਿੱਚ ਵਾਧਾ ਕਰਨ ਦੀ ਸਮਰੱਥਾ ਹੈ। ਸਾਇੰਸ ਦੀ ਦੁਰਵਰਤੋਂ ਜਿਨ੍ਹਾਂ ਕੁਰੂਪਤਾਵਾਂ ਅਤੇ ਕਲੇਬਾਂ ਨੂੰ ਜਨਮ ਦਿੰਦੀ ਹੈ ਉਨ੍ਹਾਂ ਦਾ ਜ਼ਿਕਰ ਵੱਖਰੇ ਲੇਖ ਵਿੱਚ ਕਰਾਂਗਾ। ਏਥੇ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੰਨਾ ਚਿਰ ਮਨੁੱਖੀ ਮਨ ਮੱਧ-ਕਾਲੀਨ ਸਾਮੰਤੀ ਸੰਸਕਾਰਾਂ ਦਾ ਧਾਰਨੀ ਰਹੇਗਾ, ਓਨਾ ਚਿਰ ਸਾਇੰਸ ਦੀ ਦੁਰਵਰਤੋਂ ਓਨੀ ਹੀ ਯੋਗਤਾ ਅਤੇ ਸਫਲਤਾ ਨਾਲ ਹੁੰਦੀ ਰਹੇਗੀ, ਜਿੰਨੀ ਯੋਗਤ ਅਤੇ ਸਫਲਤਾ ਨਾਲ ਅਧਿਆਤਮਵਾਦ ਦੀ ਦੁਰਵਰਤੋਂ ਹੁੰਦੀ ਆਈ ਹੈ। ਸਾਡੇ ਗਿਆਨ ਦੀ ਵਰਤੋਂ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਜੀਵਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਕੀ ਹੈ। ਜੀਵਨ ਪ੍ਰਤੀ ਵਿਗਿਆਨਿਕ, ਪਦਾਰਥਕ, ਸਮਾਜਕ ਅਤੇ ਸਤਿਕਾਰਯੋਗ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਸਾਨੂੰ ਅਜੇ ਲੰਮੇ ਸਮੇਂ ਦੀ ਲੋੜ ਹੈ। ਫ਼ਲਸਫ਼ਿਆਂ, ਇਲਹਾਮਾਂ, ਗੌਰਵਮਈ ਇਤਿਹਾਸਾਂ, ਕਰਾਮਾਤਾਂ, ਵਹਿਮਾਂ, ਡਰਾਂ ਅਤੇ ਅੰਧਵਿਸ਼ਵਾਸਾਂ ਦੇ ਆਸਰਿਆਂ ਵਾਲੇ ਅਤੀਤ ਦਾ ਕਿਲ੍ਹਾ ਏਨੀ ਛੇਤੀ ਢਹਿਣ ਵਾਲਾ ਨਹੀਂ।
ਸਾਇੰਸ ਅਤੇ ਤਕਨੀਕ-1
"ਸਾਡਾ ਬ੍ਰਹਿਮੰਡ ਆਪਣੇ ਤੋਂ ਬਾਹਰਲੀ ਕਿਸੇ ਹੋਂਦ ਜਾਂ ਸ਼ਕਤੀ ਦੀ ਰਚਨਾ ਨਹੀਂ । ਇਹ ਅਨਾਦੀ ਅਤੇ ਅਨੰਤ ਹੈ। ਅਨਾਦੀ ਅਤੇ ਅਨੰਤ ਹੋਣ ਦਾ ਇਹ ਭਾਵ ਨਹੀਂ ਕਿ ਇਹ ਸਥਿਰ, ਅਚੱਲ ਜਾਂ ਜੜ ਹੈ। ਇਸ ਦੇ ਉਲਟ ਇਹ ਗਤੀਮਾਨ ਅਤੇ ਵਿਕਾਸਸ਼ੀਲ ਵੀ ਹੈ। ਇਸ ਵਿਚਲੀ ਵਿਕਾਸਸ਼ੀਲਤਾ ਇਸ ਤੋਂ ਵੱਖਰੀ ਕਿਸੇ ਚੇਤਨ ਹੋਂਦ ਦੇ ਹੁਕਮ ਦੀ ਖੇਡ ਨਹੀਂ, ਸਗੋਂ ਇਸ ਵਿਚਲੇ ਪ੍ਰਕ੍ਰਿਤਿਕ ਜਾਂ ਪਦਾਰਥਕ ਨੇਮਾਂ ਅਨੁਸਾਰ ਹੈ। ਫ਼ਿਜ਼ਿਕਸ (Physics-ਭੌਤਿਕ ਵਿਗਿਆਨ) ਅਤੇ ਕੈਮਿਸਟਰੀ (Chemistry ਰਸਾਇਣਿਕ ਵਿਗਿਆਨ) ਆਪਣੀਆਂ ਅਨੇਕ ਵੰਡਾਂ ਅਤੇ ਉਪ-ਵੰਡਾਂ ਦੀ ਸਹਾਇਤਾ ਨਾਲ ਸ੍ਰਿਸ਼ਟੀ ਦੇ ਸੰਚਾਲਕ ਨੇਮਾਂ ਦੀ ਖੋਜ ਅਤੇ ਵਿਆਖਿਆ ਕਰਨ ਦੇ ਸਫਲ ਜਤਨਾਂ ਵਿੱਚ ਹਨ। ਮਹਾਂ ਪ੍ਰਲੈ ਅਤੇ ਪੁਨਰ ਉਤਪਤੀ ਵੀ ਸ੍ਰਿਸ਼ਟੀ ਦੇ ਆਪਣੇ ਨੇਮਾਂ ਦਾ ਨਤੀਜਾ ਹੁੰਦੀ ਹੈ ਅਤੇ ਉਨ੍ਹਾਂ ਨੇਮਾਂ ਦਾ ਪਤਾ ਲਾਇਆ ਜਾ ਸਕਦਾ ਹੈ।" ਅਜੇਹਾ ਵਿਗਿਆਨਕਾਂ ਦਾ ਅਨੁਮਾਨ ਹੈ ਅਤੇ ਆਧੁਨਿਕ ਮਨੁੱਖੀ ਸੋਚ ਇਸ ਨਾਲ ਸਹਿਮਤ ਹੈ।
ਜੀਵਨ-ਵਿਸ਼ੇਸ਼ ਕਰਕੇ ਮਨੁੱਖੀ ਜੀਵਨ-ਸਮੁੱਚੀ ਸ੍ਰਿਸ਼ਟੀ ਦਾ ਬਹੁਤ ਹੀ ਛੋਟਾ, ਪਰੰਤੂ ਮਹੱਤਵਪੂਰਣ ਹਿੱਸਾ ਹੈ। ਇਹ ਵੀ ਉਨ੍ਹਾਂ ਹੀ ਪਦਾਰਥਕ ਨੇਮਾਂ ਦੀ ਖੇਡ ਹੈ, ਜਿਨ੍ਹਾਂ ਨੂੰ ਭਾਰਤੀ ਸਿਧਾਂਤ-ਸ਼ਾਸਤ੍ਰੀਆਂ ਨੇ ਸਤੋ, ਰਜੋ ਅਤੇ ਤਮੋਦੇ ਤਿੰਨ ਨਾਂ ਦਿੱਤੇ ਹਨ। ਸਮੁੱਚੇ ਚੇਤਨ ਜੀਵਨ ਨੂੰ ਇਨ੍ਹਾਂ ਤਿੰਨ ਵੰਡਾਂ ਵਿੱਚ ਵੰਡਣਾ ਇਸ ਲੇਖ ਦਾ ਵਿਸ਼ਾ ਨਹੀਂ। ਮਨੁੱਖਤਾ ਦੇ ਵਡੇਰੇ ਭਾਗ ਵਿੱਚ ਇਨ੍ਹਾਂ ਤਿੰਨ ਗੁਣਾਂ ਦਾ ਸਾਪੇਖ-ਸੰਤੁਲਿਤ ਮਿਸ਼ਰਣ ਹੈ। ਇਸ ਦਾ ਇਹ ਭਾਵ ਹੈ ਕਿ ਸਾਰਿਆ ਵਿੱਚ ਇਨ੍ਹਾਂ ਗੁਣਾਂ ਦੀ ਮਿਸ਼ਰਣ-ਮਾਤਰਾ ਬਿਲਕੁਲ ਇੱਕੋ ਜਹੀ ਨਹੀਂ; ਸਗੋਂ ਥੋੜਾ ਥੋੜਾ ਫ਼ਰਕ ਹੈ। ਇਸ ਦਾ ਨਤੀਜਾ ਇਹ ਹੈ ਕਿ ਦੁਨੀਆ ਵਿਚਲੇ ਇਸਤ੍ਰੀ-ਪੁਰਸ਼ਾਂ ਦੀ ਵੱਡੀ ਗਿਣਤੀ ਅਜੇਹੇ ਲੋਕਾਂ ਦੀ ਹੈ, ਜਿਨ੍ਹਾਂ ਦੇ ਸਰੀਰਾਂ, ਸੋਚਾਂ ਅਤੇ ਸੁਭਾਵਾਂ ਵਿੱਚ ਥੋੜਾ ਬਹੁਤਾ ਫ਼ਰਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਾਧਾਰਣ ਇਸਤ੍ਰੀ-ਪੁਰਸ਼ ਆਪਿਆ ਜਾ ਸਕਦਾ ਹੈ। ਸਾਧਾਰਣਤਾ ਦਾ ਤਾਵ ਇਕਰੂਪਤਾ, ਅਭਿੰਨਤਾ ਜਾਂ ਸੇਮਨੈੱਸ (Sameness) ਨਹੀਂ, ਸਗੋਂ ਸਮਰੂਪਤਾ ਹੈ।
ਕਿਧਰੇ ਕਿਧਰੇ ਇਨ੍ਹਾਂ ਗੁਣਾਂ ਦੀ ਮਿਸ਼ਰਣ-ਮਾਤਰਾ ਕੁਝ ਉਲਾਰ ਹੋ ਜਾਂਦੀ ਹੈ, ਜਿਸ ਦੇ ਕਾਰਨ ਕਿਸੇ ਵਿਅਕਤੀ ਵਿੱਚ ਰਜੋਗੁਣ ਦੀ ਅਧਿਕਤਾ ਹੋ ਜਾਂਦੀ ਹੈ, ਕਿਸੇ ਵਿੱਚ ਸਤੋਗੁਣ ਦੀ ਅਤੇ ਕਿਸੇ ਵਿੱਚ ਤਮੋਗੁਣ ਦੀ। ਮਿਸ਼ਰਣ-ਮਾਤਰਾ ਵਿਚਲਾ ਇਹ ਵਿਘਨ ਵਿਅਕਤੀ ਦੀਆਂ ਸਮਾਜਿਕ, ਪ੍ਰਸਥਿਤੀਆਂ ਦੀ ਸਹਾਇਤਾ ਪਾ ਕੇ ਉਸ ਨੂੰ ਅਸਾਧਾਰਣ ਵਿਅਕਤੀ ਬਣਾ ਦਿੰਦਾ ਹੈ। ਇਉਂ ਅਸਾਧਾਰਣ ਵਿਅਕਤੀ ਤਿੰਨ ਪ੍ਰਕਾਰ ਦੇ ਹੋ ਸਕਦੇ ਹਨ। ਰਜੋਗੁਣੀ-ਜੋ ਈਰਖੀ, ਗੁਸੈਲ, ਲੋਭੀ, ਉੱਦਮੀ, ਉਤਸ਼ਾਹੀ, ਦੂਜਿਆਂ ਨੂੰ ਆਪਣੀ ਇੱਛਾ ਅਨੁਸਾਰ ਢਾਲਣ ਦੀ ਰੁਚੀ ਵਾਲੇ, ਬਹੁਤ ਚਾਲਾਕ ਅਤੇ ਜਾਬਰ ਹੋ ਸਕਦੇ ਹਨ: ਸਤੋਗੁਣੀ-ਜੋ ਬਹੁਤ ਬੁੱਧੀਮਾਨ, ਆਪਣੇ ਆਪ ਵਿੱਚ ਸੰਤੁਸ਼ਟ, ਨਿਮਰ, ਸਹਾਇਤਾ ਸਹਿਯੋਗ ਦੇ ਵਿਸ਼ਵਾਸੀ ਅਤੇ ਜਾਣਨ ਦੀ ਇੱਛਾ ਵਾਲੇ ਹੁੰਦੇ ਹਨ;
ਤਮੋਗੁਣੀ ਅਸਾਧਾਰਣਤਾ ਜੀਵਨ ਲਈ ਉਦਾਸੀ ਅਤੇ ਬੇਲੋੜੇ ਬੋਝ ਦਾ ਕਾਰਨ ਬਣਦੀ ਹੈ। ਜੀਵਨ ਵਿੱਚ ਇਸ ਅਸਾਧਾਰਣਤਾ ਦੀ ਮਾਤਰਾ ਬਹੁਤ ਘੱਟ ਹੈ। ਕੁਦਰਤ ਵਿਕਾਸਮੁਖੀ ਹੋਣ ਕਰਕੇ ਇਸ ਅਸਾਧਾਰਣਤਾ ਨੂੰ ਘਟਾਉਣ ਦੇ ਜਤਨ ਵਿੱਚ ਰਹਿੰਦੀ ਹੈ।
ਸਤੋਗੁਣੀ ਅਸਾਧਾਰਣਤਾ ਜੀਵਨ ਲਈ ਵਰਦਾਨ ਹੈ। ਜੀਵਨ ਦੇ ਵਿਕਾਸ ਦਾ ਇਤਿਹਾਸ ਇਹ ਦੱਸਦਾ ਹੈ ਕਿ ਸਾਤਵਿਕਤਾ ਵਿਕਾਸ ਦਾ ਮਨੋਰਥ ਹੈ। ਰਜੋਗੁਣੀ ਅਸਾਧਾਰਣਤਾ ਮਨੁੱਖੀ ਜੀਵਨ ਦੇ ਵਿਕਾਸ ਨੂੰ ਬਹੁਤ ਪ੍ਰਭਾਵਿਤ ਕਰਦੀ ਆਈ ਹੈ। ਵਿਕਾਸ ਦੇ ਮੁੱਢਲੇ ਪੜਾਵਾਂ ਉੱਤੇ ਇਸ ਦੀ ਬਹੁਤ ਲੋੜ ਸੀ। ਮੁੱਢਲੇ ਪੜਾਵਾਂ ਦਾ ਸਮਾਂ ਬਹੁਤ ਲੰਮੇਰਾ ਸੀ। ਰਜੋਗੁਣੀ ਵਿਵਹਾਰ ਦੇ ਲੰਮੇ ਅਭਿਆਸ ਕਾਰਨ ਮਨੁੱਖੀ ਮਨ ਵਿੱਚ ਰਜੋਗੁਣ ਲਈ ਉਚੇਚਾ ਸਤਿਕਾਰ ਉਤਪੰਨ ਅਤੇ ਸਥਿਤ ਹੋ ਗਿਆ ਹੋਣ ਕਰਕੇ ਮਨੁੱਖੀ ਇਤਿਹਾਸ ਦੇ ਪੁਰਾਤਨ ਅਤੇ ਮੱਧ ਕਾਲ ਵਿੱਚ ਇਸ ਗੁਣ ਨੂੰ ਸ੍ਰੇਸ਼ਟ ਸਿੱਧ ਕਰਨ ਦੀ ਸਿਰਤੋੜ ਕੋਸ਼ਿਸ਼ ਜਾਰੀ ਰਹੀ ਹੈ। ਏਥੋਂ ਤਕ ਕਿ ਮਨੁੱਖ ਰੂਹਾਨੀਅਤ ਅਤੇ ਸ਼ਕਤੀ ਵਿੱਚ ਇੱਕਰੂਪਤਾ ਵੇਖਣ ਲਈ ਮਜਬੂਰ ਰਿਹਾ ਹੈ। ਰਾਮ, ਮਰਿਆਦਾ ਪੁਰਸ਼ੋਤਮ ਹੋਣ ਉੱਤੇ ਵੀ ਸਰਵ-ਕਲਾ-ਸੰਪੂਰਣ ਨਹੀਂ; ਕਿਉਂਕਿ ਉਹ ਅਵਤਾਰ ਲੈਣ ਲੱਗਿਆ ਆਪਣਾ ਸੁਦਰਸ਼ਨ ਚੱਕ ਨਾਠ ਲੈ ਕੇ ਨਹੀਂ ਆਇਆ; ਕ੍ਰਿਸ਼ਨ ਹਰ ਮਾਨਤਾ ਦਾ ਨਿਰਾਦਰ ਕਰਦਿਆਂ ਹੋਇਆਂ ਵੀ ਸਰਬ-ਕਲਾ-ਸਮਰੱਥ ਹੈ, ਕਿਉਂਕਿ ਉਹ ਤੀਰ ਕਮਾਨ ਦੀ ਥਾਂ ਸੁਦਰਸ਼ਨ ਚੱਕਧਾਰੀ ਹੈ । ਸਾਤਵਿਕਤਾ ਨੂੰ ਕਮਜ਼ੋਰੀ ਮੰਨਣ ਵਾਲਾ ਮਨੁੱਖ ਉਸ ਸੰਤ ਨੂੰ ਅਧੂਰਾ ਮੰਨਦਾ ਆਇਆ ਹੈ, ਜਿਹੜਾ ਸੰਤ ਹੋਣ ਦੇ ਨਾਲ ਨਾਲ ਸਿਪਾਹੀ ਨਹੀਂ ਅਤੇ ਹਰ ਉਸ ਸਿਪਾਹੀ ਨੂੰ ਸੰਤ ਮੰਨਦਾ ਆਇਆ ਹੈ, ਜਿਸ ਕੋਲ ਆਪਣੇ ਆਪ ਨੂੰ ਸੰਤ ਮਨਵਾਉਣ ਦੀ ਤਾਕਤ ਅਤੇ ਹੁਸ਼ਿਆਰੀ ਹੁੰਦੀ ਸੀ। ਨਿਰਨੇਪਤਾ, ਕਰਮ-ਫਲ ਦਾ ਤਿਆਗ, ਆਤਮਾ ਦੀ ਅਵਿਨਾਸ਼ਤਾ, ਧਰਮ ਪ੍ਰਾਇਣਤਾ (Devotion of Duty), ਦੇਸ਼-ਭਗਤੀ ਵਚਨ-ਬੱਧਤਾ ਅਤੇ ਅਜੇਹੇ ਕਈ ਹੋਰ ਸਿਧਾਂਤ ਉਤਪੰਨ ਕਰ ਲਏ ਗਏ ਸਨ, ਜਿਨ੍ਹਾਂ ਦੀ ਸਹਾਇਤਾ ਨਾਲ ਸ਼ਾਂਤ-ਚਿੱਤ ਰਹਿ ਕੇ ਹਿੰਸਾ ਅਤੇ ਹੱਤਿਆ ਕਰ ਸਕਣ ਵਾਲੇ ਵਿਅਕਤੀ ਨੂੰ ਕਰਮਯੋਗੀ ਦੀ ਉਪਾਧੀ ਪ੍ਰਾਪਤ ਹੋ ਜਾਂਦੀ ਸੀ। ਕਰਮਯੋਗੀ ਅਰਜੁਣ, ਸਤੋਗੁਣੀ ਬਿਦਰ ਅਤੇ ਰਜੋਗੁਣੀ ਭੀਸ਼ਮ ਦੋਹਾਂ ਨਾਲੋਂ ਸ੍ਰੇਸ਼ਟ ਸੀ, ਆਪਣੀ ਸੋਚ ਨੂੰ ਕ੍ਰਿਸ਼ਨਾਰਪਣ ਕਰ ਦੇਣ ਕਰਕੇ ਕਠਪੁਤਲੀ ਹੋਣ ਕਰਕੇ।
ਇਸ ਮਿਸਾਲ ਦਾ ਇਹ ਮਤਲਬ ਨਹੀਂ ਕਿ ਧਰਤੀ ਦੇ ਦੂਜੇ ਭਾਗਾਂ ਵਿੱਚ ਵੱਸਣ ਵਾਲੇ ਲੋਕਾਂ ਦੀ ਮਾਨਸਿਕਤਾ ਇਸ ਤੋਂ ਵੱਖਰੀ ਸੀ। ਮਨੁੱਖ ਮਾਤਰ ਇਵੇਂ ਹੀ ਸੋਚਦਾ ਆਇਆ ਹੈ। ਪਵਿੱਤਰ ਹਥਿਆਰਾਂ ਦੇ ਦਰਸ਼ਨਾਂ ਨੂੰ ਕਲਿਆਣ ਦਾ ਸਾਧਨ ਸਮਝਦਾ ਆਇਆ ਹੈ। ਤਲਵਾਰਾਂ ਦੀ ਛਾਂ ਵਿੱਚ ਜੰਨਤ ਵੇਖਦਾ ਆਇਆ ਹੈ। ਮਹਾਂਭਾਰਤ ਦੀ ਮਿਸਾਲ ਇਸ ਲਈ ਦੇ ਰਿਹਾ ਹਾਂ ਕਿ ਪੰਜਾਬੀ ਪਾਠਕਾਂ ਲਈ ਸਮਝਣੀ ਜ਼ਰਾ ਸੌਖੀ ਹੈ। ਉਂਞ ਸ਼ਕਤੀ ਦੀ ਬੇ-ਦਰੇਗ਼ ਵਰਤੋਂ, ਹਿੰਸਾ ਅਤੇ ਹੱਤਿਆ ਦੀ ਸਮਰੱਥਾ ਨੂੰ ਮਨੁੱਖ ਸਦਾ ਤੋਂ ਹੀ ਰੱਬੀ ਰਹਿਮਤ ਦਾ ਦਰਜਾ ਦਿੰਦਾ ਆਇਆ ਹੈ। ਵੰਡੀਆਂ ਵਿੱਚ ਵੰਡੀ ਹੋਈ ਮਨੁੱਖਤਾ ਬੇਗਾਨੀ/ਓਪਰੀ ਵੰਡ ਦੁਆਰਾ ਵਰਤੀ ਗਈ ਸ਼ਕਤੀ ਨੂੰ 'ਜ਼ੁਲਮ' ਅਤੇ ਆਪਣੀ ਵੰਡ ਦੁਆਰਾ ਅਪਣਾਈ ਗਈ ਹਿੰਸਾ ਨੂੰ 'ਬਹਾਦਰੀ' ਦੇ ਨਾਂ ਦਿੰਦੀ ਆਈ ਹੈ। ਇਹ ਇਸ ਲਈ ਕਿ ਮਨੁੱਖ ਨੂੰ ਮਨੁੱਖ ਹੋ ਕੇ ਸੋਚਣ ਦਾ ਮੌਕਾ ਨਹੀਂ ਮਿਲਿਆ। ਉਹ ਸਦਾ ਹੀ ਕਿਸੇ ਇੱਕ ਹਿੱਸੇ, ਫ਼ਿਰਕੇ, ਦੇਸ਼, ਧਰਮ ਜਾਂ ਕੌਮ ਦਾ ਹਿੱਸਾ ਬਣ ਕੇ ਸੋਚਦਾ ਆਇਆ ਹੈ। ਵੰਡੇ ਹੋਏ ਅਤੇ ਅਧੂਰੇ ਮਨੁੱਖ ਦੀ ਅਧੂਰੀ ਸੋਚ ਕਿਸੇ ਇੱਕ ਨੂੰ ਕਰਮਯੋਗੀ ਅਤੇ ਕਿਸੇ ਦੂਜੇ ਨੂੰ ਆਤੰਕਵਾਦੀ ਆਖਦੀ ਆਈ ਹੈ। ਕਿਧਰੇ ਨਿਵੇਕਲੇ ਬੈਠ ਕੇ ਮਨੁੱਖ ਬਣਕੇ ਸੋਚਿਆ ਕਰ ਯੋਗੀ ਅਰਜੁਨ ਅਤੇ ਵਲ੍ਰਡ ਟ੍ਰੇਡ ਸੈਂਟਰ ਦੇ
ਮਿਨਾਰਾਂ ਵਿੱਚ ਹਵਾਈ ਜਹਾਜ਼ ਕੈਸ਼ ਕਰਨ ਵਾਲੇ ਆਤੰਕਵਾਦੀਆਂ ਵਿਚਲਾ ਫਰਕ ਖਤਮ ਹੋਣ ਲੱਗ ਪਵੇਗਾ; ਪਰੰਤੂ "ਆਦਮੀ ਕੋ ਮੁਯੱਸਰ ਨਹੀਂ ਇਨਸਾਂ ਹੋਨਾ।"
ਜੰਗਲੀ ਜੀਵਨ ਦੇ ਲੰਮੇ ਅਭਿਆਸ ਵਿੱਚੋਂ ਮਨੁੱਖੀ ਮਾਨਸਿਕਤਾ ਨੂੰ ਲੱਗਾ ਹੋਇਆ ਰਜੋਗੁਣੀ ਰੋਗ, ਹੋ ਸਕਦਾ ਹੈ, ਭਵਿੱਖ ਵਿੱਚ ਇਸ ਦਾ ਪਿੱਛਾ ਛੱਡ ਜਾਵੇ। ਸਾਇੰਸਦਾਨ ਦੱਸਦੇ ਹਨ ਕਿ ਜੇ ਕੋਈ ਅਣਹੋਣੀ ਨਾ ਵਾਪਰੀ ਤਾਂ ਸਾਡਾ ਸੂਰਜੀ ਪਰਿਵਾਰ ਪੰਜ ਅਰਬ ਸਾਲ ਹੋਰ ਜਿਊਂਦਾ ਰਹੇਗਾ। ਜੇ ਤਿੰਨ ਚਾਰ ਹਜ਼ਾਰ ਸਾਲ ਦੇ ਸੱਭਿਅ-ਸਮਾਜਕ ਜੀਵਨ ਨੇ ਜੰਗਲੀ ਮਨੁੱਖ ਨੂੰ ਏਨਾ ਬਦਲ ਦਿੱਤਾ ਹੈ ਤਾਂ ਆਉਣ ਵਾਲੇ ਦਸ ਹਜ਼ਾਰ ਸਾਲ ਵਿੱਚ ਹੋਣ ਵਾਲੀ ਤਬਦੀਲੀ ਦਾ ਅਨੁਮਾਨ ਲਾਇਆ ਜਾ ਸਕਣਾ ਸੌਖਾ ਨਹੀਂ। ਵਿਗਿਆਨਕ ਅਤੇ ਤਕਨੀਕੀ ਉਨਤੀ ਜੀਵਨ ਨੂੰ ਜਿਸ ਤੇਜ਼ੀ ਨਾਲ ਬਦਲ ਰਹੀ ਹੈ, ਉਸ ਦਾ ਖ਼ਿਆਲ ਕਰਦਿਆ ਹੋਇਆ ਇਹ ਕਹਿਣਾ ਵੀ ਮੁਸ਼ਕਿਲ ਹੈ ਕਿ ਇੱਕੀਵੀਂ ਸਦੀ ਦੇ ਅੰਤ ਤਕ ਇਹ ਦੁਨੀਆ ਕਿਹੋ ਜਹੀ ਬਣ ਗਈ ਹੋਵੇਗੀ। ਅੱਜ ਧਰਤੀ ਉੱਤੇ, ਉਂਗਲਾਂ ਉੱਤੇ ਗਿਣੇ ਜਾਣ ਜੋਗੋ ਆਦਮੀ, ਜੇ ਯੂਨਾਨੀ, ਈਰਾਨੀ, ਮਿਸਰੀ ਜਾਂ ਯਹੂਦੀ, ਈਸਾਈ ਬੋਧੀ ਬਣ ਕੇ ਸੋਚਣ ਦੀ ਥਾਂ ਆਦਮੀ ਬਣ ਕੇ ਸੋਚਣ ਦੀ ਇੱਛਾ ਕਰਨ ਲੱਗ ਪਏ ਹਨ ਤਾਂ ਇਹ ਮਨੁੱਖਤਾ ਦੀ ਮੰਜ਼ਿਲ ਵੱਲ, ਸਾਂਝੀ- ਵਾਲਤਾ ਦੀ ਮੰਜ਼ਿਲ ਵੱਲ, ਸਾਤਵਿਕਤਾ ਦੀ ਮੰਜ਼ਿਲ ਵੱਲ, ਸੁੰਦਰਤਾ ਦੀ ਮੰਜ਼ਿਲ ਵੱਲ, ਪੁੱਟਿਆ ਹੋਇਆ ਇੱਕ ਵੱਡਾ ਕਦਮ ਆਖਿਆ ਜਾਣਾ ਚਾਹੀਦਾ ਹੈ। ਅੱਜ ਤੋਂ ਦੋ ਢਾਈ ਹਜ਼ਾਰ ਸਾਲ ਪਹਿਲਾਂ ਦੇ ਪੈਗ਼ੰਬਰ ਵੀ ਮਨੁੱਖਤਾ ਵਿੱਚ ਪਈਆਂ ਹੱਦ-ਬੰਦੀਆਂ ਅਤੇ ਵੰਡਾਂ ਨੂੰ ਖ਼ਤਮ ਕਰਨ ਦਾ ਸੁਪਨਾ ਨਹੀਂ ਸਨ ਲੈ ਸਕਦੇ। ਮਨੁੱਖ ਦੀ ਜਾਤ ਨੂੰ ਇੱਕ ਮੰਨਦਿਆਂ ਹੋਇਆਂ ਵੱਖ ਵੱਖ ਦੇਸ਼ਾਂ ਅਤੇ ਕੇਸਾਂ ਦੇ ਪ੍ਰਭਾਵਾਂ ਦੀਆਂ ਲਕੀਰਾਂ ਨੂੰ ਅਮਿੱਟ ਮੰਨਣ ਦੀ ਮਜਬੂਰੀ ਸੀ।
ਜੰਗਲੀ ਜੀਵਨ ਵਿੱਚ ਸ਼ਕਤੀਸ਼ਾਲੀ ਨੂੰ ਸਰਦਾਰ ਮੰਨਿਆ ਜਾਂਦਾ ਹੈ। ਜਿਹੜਾ ਸ਼ਕਤੀਸ਼ਾਲੀ ਹੋਣ ਦੇ ਨਾਲ ਨਾਲ ਹਿੱਸਕ ਵੀ ਹੈ, ਉਹ ਸਰਦਾਰਾਂ ਦਾ ਸਰਦਾਰ ਹੈ। ਪਸ਼ੂ- ਜੀਵਨ ਦਾ ਇਹ ਪ੍ਰੇਮ ਸੱਭਿਅ-ਸਮਾਜਕ ਜੀਵਨ ਵਿੱਚ ਵੀ ਜਿਉਂ ਦਾ ਤਿਉਂ ਲਾਗੂ ਹੁੰਦਾ ਆਇਆ ਹੈ; ਅਜੇ ਤਕ ਹੋ ਰਿਹਾ ਹੈ। ਸਤਾਰ੍ਹਵੀਂ ਸਦੀ ਦਾ ਵਿਚਾਰਵਾਨ, ਫ੍ਰਾਂਸਿਸ ਬੇਕਨ ਕਹਿੰਦਾ ਸੀ, "ਨਾਲਿਜ ਇਜ਼ ਪਾਵਰ (Knowledge is Power)।" ਗਿਆਨ ਸੁੰਦਰਤਾ ਅਤੇ ਆਨੰਦ ਦਾ ਸਰੋਤ ਵੀ ਹੈ ਪਰੰਤੂ ਮਨੁੱਖ ਸ਼ਕਤੀ ਨੂੰ ਸੁੰਦਰਤਾ ਅਤੇ ਆਨੰਦ ਨਾਲੋਂ ਸ੍ਰੇਸ਼ਟ ਮੰਨਦਾ ਆਇਆ ਹੈ। ਸੁੰਦਰਤਾ ਅਤੇ ਪ੍ਰਸੰਨਤਾ ਸ਼ਕਤੀ ਵਿੱਚ ਉਲਥਾਏ ਨਹੀਂ ਜਾ ਸਕਦੇ ਅਤੇ ਜੋ ਸ਼ਕਤੀ ਵਿੱਚ ਉਲਧਾਇਆ ਨਹੀਂ ਜਾ ਸਕਦਾ, ਉਸ ਦਾ ਸਤਿਕਾਰਯੋਗ ਅਤੇ ਸ੍ਰੇਸ਼ਟ ਹੋਣਾ ਕੁਝ ਓਪਰੀ ਜਹੀ ਗੱਲ ਸਮਝਿਆ ਜਾਂਦਾ ਰਿਹਾ ਹੈ।
ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਤੋਂ ਵੱਖਰਾ ਹੋਰ ਕੁਝ ਹੋਣਾ ਚਾਹੀਦਾ ਸੀ ਜਾਂ ਹੋ ਸਕਦਾ ਸੀ। ਮੈਂ ਇਹ ਕਹਿ ਰਿਹਾ ਹਾਂ ਕਿ ਮਨੁੱਖ ਦੇ ਸੱਭਿਆ-ਸਮਾਜਕ ਜੀਵਨ ਵਿੱਚ ਉਪਜੀ ਹੋਈ ਮਾਨਸਿਕਤਾ ਕੁਝ ਇਸ ਪ੍ਰਕਾਰ ਦੀ ਸੀ । ਵਿਗਿਆਨ ਅਤੇ ਤਕਨੀਕ ਦੀਆਂ ਪ੍ਰਾਪਤੀਆਂ ਅਤੇ ਨਾਕਾਮੀਆਂ ਨੂੰ ਜਿਸ ਪ੍ਰਕਾਰ ਦੀ ਮਨੁੱਖੀ ਮਾਨਸਿਕਤਾ ਨਾਲ ਵਾਹ ਪਿਆ ਹੈ, ਉਸ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕੀਤੇ ਬਿਨਾਂ ਜਾਂ ਉਸ ਜਾਣਕਾਰੀ ਨੂੰ ਅੱਖੋਂ ਉਹਲੇ ਕਰ ਕੇ ਤਕਨੀਕ ਦੇ ਪੱਖ ਵਿੱਚ ਜਾਂ ਵਿਰੋਧ ਵਿੱਚ ਦਿੱਤਾ ਗਿਆ ਕੋਈ ਵੀ ਫ਼ੈਸਲਾ ਨਿਰਪੱਖ ਅਤੇ ਨਿਆਂਪੂਰਣ ਨਹੀਂ ਮੰਨਿਆ ਜਾ ਸਕਦਾ। ਅੱਜ ਜੇ ਅਸੀਂ ਆਖੀਏ ਕਿ ਪੁਰਾਤਨ ਕਾਲ ਦੇ ਯੂਨਾਨੀ ਵਿਗਿਆਨਕਾਂ ਨੇ ਵਿਗਿਆਨ ਦੇ ਖੇਤਰ ਵਿੱਚ ਨਿਰੀ ਢਕਾਉਂਸਲੇਬਾਜ਼ੀ ਕੀਤੀ ਹੈ ਅਤੇ ਤਕਨੀਕ ਦੇ ਰੂਪ ਵਿੱਚ ਅਜਿਹਾ ਕੁਝ ਨਹੀਂ ਦਿੱਤਾ, ਜਿਸ ਰਾਹੀਂ ਜੀਵਨ ਨੂੰ ਕੋਈ
ਲਾਭ ਪੁੱਜਾ ਹੋਵੇ ਤਾਂ ਅਸੀਂ ਨਿਰਪੱਖ ਫੈਸਲਾ ਨਹੀਂ ਦੇ ਰਹੇ ਹੋਵਾਂਗੇ। ਜੇ ਅਸੀਂ ਇਹ ਆਖੀਏ ਕਿ ਵਿਗਿਆਨ ਅਤੇ ਤਕਨੀਕ ਨੇ ਮਿਲ ਕੇ ਭਿਆਨਕ ਹਥਿਆਰਾਂ ਦੇ ਢੇਰ ਲਾਏ ਹਨ; ਜੀਵਨ ਨੂੰ ਮੌਤ ਦੇ ਪਰਛਾਵੇਂ ਵਿੱਚ ਸਹਿਮਿਆ ਰਹਿਣ ਦੀ ਮਜਬੂਰੀ ਪੈਦਾ ਕੀਤੀ ਹੈ; ਜਾਂ ਹਥਿਆਰਾਂ ਦੇ ਕਾਰੋਬਾਰ ਰਾਹੀਂ ਮੌਤ ਦਾ ਵਾਪਾਰ ਕਰਦਿਆਂ ਹੋਇਆਂ ਜੀਵਨ ਦੀ ਪੀੜ ਵੱਲੋਂ ਅਭਿੱਜ ਹੋਣ ਦਾ ਸਬੂਤ ਦਿੱਤਾ ਹੈ; ਤਾਂ ਅਸੀਂ ਇਕਤਰਫਾ ਅਤੇ ਉਲਾਰ ਫ਼ੈਸਲਾ ਦੇ ਰਹੇ ਹੋਵਾਂਗੇ।
ਅਗਲੇ ਕੁਝ ਲੇਖਾਂ ਵਿੱਚ ਵਿਗਿਆਨ ਦੇ ਤਕਨੀਕੀ ਪੱਖ ਦੀਆਂ ਭੁੱਲਾਂ, ਪ੍ਰਾਪਤੀਆਂ, ਉਕਾਈਆਂ ਅਤੇ ਆਸਾਂ ਬਾਰੇ ਨਿਰਪੱਖ ਵਿਚਾਰ ਕਰਨ ਦਾ ਜਤਨ ਕਰਾਂਗਾ। ਹੋ ਸਕਦਾ ਹੈ ਆਪਣੇ ਪਾਠਕਾਂ ਨੂੰ ਮੈਂ ਸਾਇੰਸ ਅਤੇ ਤਕਨੀਕ ਦੀ ਵਕਾਲਤ ਕਰਦਾ ਪ੍ਰਤੀਤ ਹੋਵਾਂ। ਇਹ ਵੀ ਹੋ ਸਕਦਾ ਹੈ ਕਿ ਮੇਰੇ ਪਾਠਕ ਮੈਨੂੰ ਅਧਿਆਤਮਵਾਦ ਅਤੇ ਹੋਰ ਕਈ ਮੱਧਕਾਲੀਨ ਆਦਰਸ਼ਾਂ ਦਾ ਆਲੋਚਕ ਸਮਝਦੇ ਹੋਣ। ਅਸਲ ਵਿੱਚ ਇਉਂ ਨਹੀਂ ਹੈ। ਮੈਂ ਇਨ੍ਹਾਂ ਆਦਰਸ਼ਾਂ ਤੋਂ ਪਰੇ ਹੋ ਕੇ, ਵੱਖਰਾ ਹੋ ਕੇ ਸੋਚਣ ਦਾ ਜਤਨ ਕਰਦਾ ਹਾਂ। ਜਿਸ ਕਿਸੇ ਖ਼ਿਆਲ ਤੋਂ ਮੈਂ ਵੱਖਰਾ ਜਾਂ ਪਰੇ ਨਹੀਂ ਹੋ ਸਕਦਾ, ਉਹ ਹੈ ਇਨ੍ਹਾਂ ਆਦਰਸ਼ਾਂ ਦਾ ਜੀਵਨ ਉੱਤੇ ਪਿਆ ਹੋਇਆ ਅਤੇ ਪੈ ਰਿਹਾ ਚੰਗਾ ਜਾਂ ਮਾੜਾ ਪ੍ਰਭਾਵ । ਇਨ੍ਹਾਂ ਆਦਰਸ਼ਾਂ ਨੂੰ ਮੈਂ ਜੀਵਨ ਦੀਆਂ ਲੋੜਾਂ ਨਾਲੋਂ ਵੱਖਰੇ ਕਰ ਕੇ ਨਹੀਂ ਵੇਖ ਸਕਦਾ। ਹੋ ਸਕਦਾ ਹੈ ਇਹ ਮੇਰਾ ਪੱਖਪਾਤ ਹੋਵੇ। ਵੀਹਵੀਂ ਸਦੀ ਦੇ ਇੱਕ ਅੰਗਰੇਜ਼ ਵਿਚਾਰਵਾਨ ਸੀ.ਈ.ਐਮ. ਜੋਡ ਦਾ ਇੱਕ ਵਾਕੰਸ਼ ਸਾਡੇ ਸਾਰਿਆਂ ਉੱਤੇ ਲਾਗੂ ਹੁੰਦਾ ਹੈ। ਉਹ ਹੈ—It all depends what you mean by it. (ਇੱਟ ਆਲ ਡਿਪੈਂਡਜ਼ ਵੱਟ ਯੂ ਮੀਨ ਬਾਇ ਇੱਟ-ਤੁਹਾਡੀ ਭਾਵਨਾ ਤੁਹਾਡੇ ਸ਼ਬਦਾਂ ਨਾਲੋਂ ਵਧੇਰੇ ਮਹੱਤਵ ਰੱਖਦੀ ਹੈ।
ਸਾਇੰਸ ਅਤੇ ਤਕਨੀਕ-2
ਇਟਲੀ ਦੇ ਦੱਖਣ ਵਿੱਚ ਸਥਿਤ ਇੱਕ ਟਾਪੂ, ਸਿਸਲੀ ਵਿੱਚ ਯੂਨਾਨੀ ਲੋਕਾਂ ਦੀ ਵਸਾਈ ਹੋਈ ਇੱਕ ਬਸਤੀ, ਸਿਰਾਕਿਊਜ਼, ਵਿੱਚ ਸੰਨ 287 ਪੂ:ਈ: ਵਿੱਚ ਇੱਕ ਪ੍ਰਸਿੱਧ ਹਿਸਾਬਦਾਨ ਅਤੇ ਵਿਗਿਆਨੀ ਨੇ ਜਨਮ ਲਿਆ। ਇਸ ਦਾ ਯੂਨਾਨੀ ਨਾਂ ਆਰਕੀਮੀਡੀਜ਼ (Archimedes) ਸੀ। ਇਹ ਨਾਂ ਭਾਰਤ ਵਿੱਚ ਅਰਥਾਂ ਰਾਹੀਂ ਪੁੱਜਾ ਅਤੇ ਆਰਕੀਮੀਡੀਜ਼ ਦੀ ਥਾਂ ਅਰਸ਼ਮੀਦਸ ਬਣ ਗਿਆ। ਅਰਸ਼ਮੀਦਸ ਨੂੰ ਤਕਨੀਕ ਜਾਂ ਮਕੈਨਿਕ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਸ ਦੇ ਚਾਚੇ ਦਾ ਪੁੱਤਰ ਸਿਰਾਕਿਊਜ਼ ਨਗਰਰਾਜ ਦਾ ਹਾਕਮ ਸੀ। ਇਸ ਨੇ ਵਾਟਰ ਸਕੂ (Water Screw) ਨਾਂ ਦੀ ਇੱਕ ਮਸ਼ੀਨ ਬਣਾਈ। ਇਸ ਮਸ਼ੀਨ ਵਿੱਚ ਵੱਡੇ-ਵੱਡੇ ਵਲਾਂ ਵਾਲਾ ਇੱਕ ਪੇਚ ਜਾਂ ਵਰਮਾ ਇੱਕ ਸਲਿੰਡਰ ਜਾਂ ਵੇਲਣ ਵਿੱਚ ਘੁਮਾਇਆ ਜਾਂਦਾ ਸੀ। ਵਰਮੇ ਦੇ ਘੁੰਮਣ ਨਾਲ ਉਸ ਦੇ ਪੇਚ ਹਰ ਉਸ ਚੀਜ਼ ਨੂੰ ਅੱਗੇ ਨੂੰ ਧੱਕਦੇ ਸਨ, ਜਿਹੜੀ ਵੇਲਣ ਵਿੱਚ ਹੋਵੇ। ਅਰਸ਼ਮੀਦਸ ਨੇ ਆਪਣੀ ਇਹ ਮਸ਼ੀਨ ਆਪਣੇ ਸ਼ਹਿਰ ਦੇ ਰਾਜੇ, ਆਪਣੇ ਚਾਚੇ ਦੇ ਪੁੱਤ ਭਰਾ, ਹਾਈਰੋਨ ਨੂੰ ਵਿਖਾਈ। ਰਾਜੇ ਨੇ ਪੁੱਛਿਆ ਕਿ ਇਹ ਮਸ਼ੀਨ ਤੂੰ ਕਿਸ ਲਈ ਬਣਾਈ ਹੈ ? ਅਰਸ਼ਮੀਦਸ ਨੇ ਵੇਲਣ ਨੂੰ ਪਾਣੀ ਦੇ ਇੱਕ ਟੱਬ ਵਿੱਚ ਰੱਖ ਕੇ ਵਰਮੇ ਨੂੰ ਘੁਮਾਇਆ। ਟੱਬ ਵਿਚਲਾ ਪਾਣੀ ਵਲਾਂ ਦਾ ਧੱਕਿਆ ਹੋਇਆ ਸਲਿੰਡਰ ਜਾਂ ਵੇਲਣ ਵਿੱਚ ਉੱਪਰ ਨੂੰ ਚੜ੍ਹਦਾ ਗਿਆ ਅਤੇ ਜਿੱਥੇ ਸਲਿੰਡਰ ਖ਼ਤਮ ਹੋ ਗਿਆ ਓਥੋਂ ਸਲਿੰਡਰ ਤੋਂ ਬਾਹਰ ਡਿੱਗਣਾ ਸ਼ੁਰੂ ਹੋ ਗਿਆ। ਅਰਸ਼ਮੀਦਸ ਨੇ ਹਾਈਰੋਨ ਜਾਂ ਹੀਰੋਨ ਨੂੰ ਦੱਸਿਆ ਕਿ ਇਸ ਮਸ਼ੀਨ ਦੀ ਮਦਦ ਨਾਲ ਅਸੀਂ ਪਾਣੀ ਨੂੰ ਨੀਵੀਆਂ ਥਾਵਾਂ ਤੋਂ ਉੱਚੀਆਂ ਥਾਵਾਂ ਤਕ ਆਸਾਨੀ ਨਾਲ ਲੈ ਜਾ ਸਕਦੇ ਹਾਂ। ਹਾਈਰੋਨ ਨੇ ਆਖਿਆ, “ਮੈਂ ਕਦੇ ਕਿਸੇ ਯੂਨਾਨੀ ਨੂੰ ਪਾਣੀ ਦੀ ਬਾਲਟੀ ਚੁੱਕੀ ਪਹਾੜੀ ਉੱਤੇ ਚੜ੍ਹਦਾ ਨਹੀਂ ਵੇਖਿਆ ਤੂੰ ਵੇਖਿਆ ਹੈ ?" ਅਰਸ਼ਮੀਦਸ ਨੇ ਉੱਤਰ ਦਿੱਤਾ, "ਸਾਡੇ ਗ਼ੁਲਾਮ ਸਾਡੇ ਲਈ ਸਾਰੇ ਕੰਮ ਕਰਦੇ ਹਨ ਪਾਣੀ ਵੀ ਦੇਂਦੇ ਹਨ।" ਹਾਈਰੋਨ ਨੇ ਹੱਸ ਕੇ ਆਖਿਆ, "ਅਸੀਂ ਗੁਲਾਮਾਂ ਲਈ ਆਰਾਮ ਦੇ ਸਾਧਨ ਕਿਉਂ ਪੈਦਾ ਕਰੀਏ ? ਉਹ ਸਾਡੇ ਸੇਵਕ ਹਨ ਕਿ ਅਸੀਂ ਉਨ੍ਹਾਂ ਦੇ ਸੇਵਕ ਹਾਂ ? ਇਨ੍ਹਾਂ ਨਿਕੰਮੀਆਂ ਮਸ਼ੀਨਾਂ ਦਾ ਖਹਿੜਾ ਛੱਡ ਅਤੇ ਕੋਈ ਕੰਮ ਦੀ ਚੀਜ਼ ਬਣਾ।"
ਆਪਣੇ ਰਾਜਾ ਦਾ ਹੁਕਮ ਮੰਨ ਕੇ ਆਰਕੀਮੀਡੀਜ਼ ਨੇ ਕੰਮ ਦੀਆਂ ਉਹ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਬਾਰੇ ਪ੍ਰਸਿੱਧ ਯੂਨਾਨੀ ਦਾਰਸ਼ਨਿਕ, ਜੀਵਨੀਕਾਰ ਅਤੇ ਇਤਿਹਾਸਕਾਰ ਪਲੂਟਾਰਕ ਨੇ ਆਪਣੀ ਪੁਸਤਕ ਜੀਵਨੀਆਂ ਵਿੱਚ ਰੋਮਨ ਜਰਨੈਲ ਮਾਰਸੈੱਲੱਸ ਮਾਰਕਸ ਕਲਾਡੀਅਸ ਬਾਰੇ ਲਿਖਦਿਆਂ ਹੋਇਆਂ ਬਹੁਤ ਵਿਸਥਾਰ ਪੂਰਬਕ ਲਿਖਿਆ ਹੈ। ਪਲੂਟਾਰਕ ਦੱਸਦਾ ਹੈ:
"ਜੁਮੈਟਰੀ ਅਤੇ ਮਕੈਨਿਕ ਦੇ ਸੰਜੋਗ ਨਾਲ ਮਸ਼ੀਨਾਂ ਬਣਾਉਣ ਦੀ ਪਹਿਲ ਯੂਡਾਕੱਸਸ ਨੇ ਸੌ/ਸਵਾ ਸੌ ਸਾਲ ਪਹਿਲਾਂ ਕੀਤੀ ਸੀ।ਪਰੰਤੂ ਇਨ੍ਹਾਂ ਮਸ਼ੀਨਾਂ ਦੀ ਵਰਤੋਂ
ਕਰਨ ਦਾ ਮੌਕਾ ਨਾ ਮਿਲਿਆ। ਅਰਸ਼ਮੀਦਸ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ ਵੀ ਹੀਰੋਨ ਦੇ ਅਸਲਾਖਾਨੇ ਵਿੱਚ ਸਾਂਤੀਆਂ ਹੋਈਆਂ ਸਨ। ਹੀਰੋਨ ਦਾ ਰਾਜ ਅਮਨ ਭਰਪੂਰ ਸੀ, ਜਿਸ ਕਰਕੇ ਇਨ੍ਹਾਂ ਦੀ ਲੋੜ ਨਾ ਪਈ। ਜਦੋਂ ਮਾਰਸੈੱਲੱਸ ਅਤੇ ਐਪੀਐਸ ਨੇ ਸਮੁੰਦਰ ਅਤੇ ਧਰਤੀ, ਦੋਹਾਂ ਪਾਸਿਆਂ ਵੱਲੋਂ ਹੱਲਾ ਕੀਤਾ, ਉਦੋਂ ਇਹ ਮਸ਼ੀਨਾਂ ਬਹੁਤ ਕੰਮ ਆਈਆਂ। ਇਨ੍ਹਾਂ ਦੀ ਸਹਾਇਤਾ ਨਾਲ ਅਗਨੀ, ਪੱਥਰ ਅਤੇ ਭਾਰੇ ਮੇਵਿਆਂ ਦੀ ਵਰਖਾ ਕਰ ਕੇ ਰੋਮਨਾਂ ਦੇ ਕਈ ਜਹਾਜ਼ ਡੋਬ ਦਿੱਤੇ ਗਏ। ਸਿਰਾਕਿਉਜ਼ ਦਾ ਛੋਟਾ ਜਿਹਾ ਨਗਰਰਾਜ ਤਿੰਨ ਸਾਲ ਤਕ ਰੋਮਨਾਂ ਦੇ ਟਿੱਡੀ ਦਲ ਦਾ ਮੁਕਾਬਲਾ ਕਰਦਾ ਰਿਹਾ। ਅੰਤ 212 ਪੂ.ਈ: ਵਿੱਚ ਅਰਸ਼ਮੀਦਸ ਜੰਗ ਵਿੱਚ ਮਾਰਿਆ ਗਿਆ ਅਤੇ ਰੋਮਨਾਂ ਦੀ ਜਿੱਤ ਹੋਈ।" ਇਹ ਪਲੂਟਾਰਕ ਦੀ ਲਿਖਤ ਦਾ ਸੰਖੇਪ ਹੈ।
ਇਹ ਲਿਖਤਾਂ ਦੱਸਦੀਆਂ ਹਨ ਕਿ ਗੁਲਾਮੀ ਦੀ ਪ੍ਰਥਾ ਨੇ ਯੂਨਾਨੀ ਸਿਆਣਪ ਨੂੰ ਸਾਧਾਰਣ ਲੋਕਾਂ ਦੇ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਸਹੂਲਤ ਪੈਦਾ ਕਰਨ ਤੋਂ ਰੋਕੀ ਰੱਖਿਆ ਸੀ। ਜੇ ਕਿਸੇ ਇੱਕ ਪੈਰੀਕਲੀਜ਼ ਦੇ ਸਮੇਂ ਕਲਾ, ਦਰਸ਼ਨ ਇਮਾਰਤਸਾਜ਼ੀ, ਵਾਪਾਰ ਅਤੇ ਸਨਅਤ ਆਦਿਕ ਨੂੰ ਹੱਲਾਸ਼ੇਰੀ ਮਿਲੀ ਤਾਂ ਸਿਰਫ਼ ਇਸ ਲਈ ਕਿ ਉਹ ਵਿਅਕਤੀ ਅਜੇਹੀ ਸੋਚ ਦਾ ਧਾਰਨੀ ਸੀ ਅਤੇ ਉਸ ਦੇ ਸਮੇਂ ਏਥਨਜ਼ ਵਿੱਚ ਅਪਾਰ ਧਨ ਇਕੱਠਾ ਹੋ ਗਿਆ ਸੀ, ਜਿਸ ਦੀ ਵਰਤੋਂ ਕੀਤੀ ਜਾਣੀ ਜ਼ਰੂਰੀ ਸੀ। ਇੱਕ ਪੈਰੀਕਲੀਜ਼ ਨੂੰ ਛੱਡ ਕੇ, ਪੁਰਾਤਨ ਯੂਨਾਨ ਦੇ ਪੂਰੇ ਇਤਿਹਾਸ ਵਿੱਚ ਕੋਈ ਅਜੇਹਾ ਵਿਅਕਤੀ ਨਹੀਂ ਦਿੱਸਦਾ, ਜਿਸ ਲਈ ਲੋਕ-ਕਲਿਆਣ ਕਿਸੇ ਉਚੇਚੇ ਮਹੱਤਵ ਵਾਲੀ ਗੱਲ ਹੋਵੇ। ਪੈਰੀਕਲੀਜ਼ ਤੋਂ ਛੇਤੀ ਹੀ ਪਿੱਛੋਂ ਸੁਕਰਾਤ ਦਾ ਸਮਾਂ ਆ ਜਾਂਦਾ ਹੈ ਅਤੇ ਫਿਰ ਪਲੇਟ ਦਾ। ਗੁਰੂ-ਚੇਲੇ ਦੋਹਾਂ ਨੂੰ ਸਿਆਸਤ, ਸੱਭਾ, ਜੰਗ, ਜਿੱਤ, ਰਾਜ ਅਤੇ ਰਾਜ ਕਰਨ ਵਾਲਿਆਂ ਦੀ ਚਿੰਤਾ ਚੰਬੜੀ ਰਹੀ ਹੈ। ਪਲੇਟੋ ਨੇ ਸਪਾਰਟਾ ਦੀਆਂ ਲੀਹਾਂ ਉੱਤੇ ਸੋਚਦੇ ਅਤੇ ਲਿਖਦੇ ਹੋਏ ਕਲਾ, ਕਵਿਤਾ, ਕਾਰਬਾਰ, ਉਸਾਰੀ, ਖੁਸ਼ਹਾਲੀ ਅਤੇ ਖੂਬਸੂਰਤੀ ਆਦਿਕ ਨੂੰ ਆਮ ਜੀਵਨ ਦੇ ਅੰਗ ਕਦੇ ਨਹੀਂ ਆਖਿਆ ਯੂਨਾਨੀਆਂ ਦਾ ਕੰਮ ਸੀ ਰਾਜ ਕਰਨਾ ਅਤੇ ਲੜਨਾ । ਬਾਕੀ ਸਭ ਕੁਝ ਦਾਸਾਂ ਦੁਆਰਾ ਕੀਤਾ ਜਾਂਦਾ ਸੀ । ਦਾਸਾਂ ਦੇ ਸੁਖ ਅਤੇ ਸੌਂਦਰਯ ਲਈ ਸੋਚਣਾ ? ....ਡੀ...ਕਿੰਨੀ ਸ਼ਰਮ ਦੀ ਗੱਲ ਹੈ। ਦਾਸ ਅਸੀਂ ਹਾਂ ਕਿ ਉਹ?
ਭਾਰਤ ਵਿੱਚ ਮੁਕਤੀ ਦਾ ਮਿਆਲ ਸਾਧਾਰਣ ਜੀਵਨ ਦੀ ਖ਼ੁਸ਼ੀ ਅਤੇ ਖ਼ੂਬਸੂਰਤੀ ਦਾ ਵਿਰੋਧੀ ਰਿਹਾ ਹੈ। ਇਹ ਇੱਕ ਵੱਖਰੀ ਚਰਚਾ ਹੈ। ਇਸ ਸਮੇਂ ਅਸੀਂ ਸਾਇੰਸ ਅਤੇ ਤਕਨੀਕ ਦੀ ਗੱਲ ਕਰ ਰਹੇ ਹਾਂ। ਚੀਨ ਵਿੱਚ ਕਨਫ਼ਿਊਸੀਅਸ ਨੂੰ ਆਮ ਲੋਕਾਂ ਦੇ ਦੁਖ ਸੁਖ ਦੀ ਚਿੰਤਾ ਸੀ; ਪਰੰਤੂ ਉਸ ਦੀ ਬਹੁਤੀ ਪੇਸ਼ ਨਹੀਂ ਗਈ।
ਯੂਨਾਨੀਆਂ ਤੋਂ ਪਿੱਛੋਂ ਰੋਮਨਾਂ ਦੀ ਵਾਰੀ ਆਉਂਦੀ ਹੈ। ਉਨ੍ਹਾਂ ਨੂੰ ਯੂਨਾਨੀ ਸਾਇੰਸ ਅਤੇ ਸਿਆਣਪ ਨੂੰ ਵਰਤਣ ਦਾ ਭਰਪੂਰ ਮੌਕਾ ਮਿਲਿਆ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ ਵੀ ਹੈਰਾਨਕੁੰਨ ਹਨ। ਉਹ ਸਮੁੱਚੇ ਯੌਰਪ ਦੇ ਸੱਭਿਅਤਾ-ਦਾਤਾ ਮੰਨੇ ਜਾਂਦੇ ਹਨ। ਰੋਮਨ ਸੈਨਾ, ਰੋਮਨ ਸੜਕਾਂ ਅਤੇ ਰੋਮਨ ਕਾਨੂੰਨ ਦੇ ਰੂਪ ਵਿੱਚ ਰੋਮਨਾਂ ਦੀ ਦੇਣ ਅੱਜ ਵੀ ਸਤਿਕਾਰੀ ਜਾਂਦੀ ਹੈ। ਪਰੰਤੂ ਰੋਮਨਾਂ ਨੇ ਇਹ ਸਭ ਕੁਝ ਲੋਕ-ਕਲਿਆਣ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਨਹੀਂ ਸੀ ਕੀਤਾ। ਉਨ੍ਹਾਂ ਨੂੰ ਆਪਣੇ ਪ੍ਰਭੂਤੱਵ ਨੂੰ ਕਾਇਮ ਰੱਖਣ ਦੀ ਚਿੰਤਾ ਸੀ । ਪ੍ਰਭੂਤੱਵ ਸੱਤਾ ਉੱਤੇ ਆਧਾਰਿਤ ਸੀ। ਸੱਤਾ ਸੈਨਾ ਰਾਹੀਂ ਮੂਰਤੀਮਾਨਿਤ ਸੀ ਅਤੇ ਸੈਨਾ ਦੀ ਸਫਲਤਾ (ਯੁੱਧ-ਕਲਾ ਦੀ ਪ੍ਰਬੀਨਤਾ ਤੋਂ ਪਿੱਛੋਂ) ਸੜਕਾਂ ਉੱਤੇ ਨਿਰਭਰ ਕਰਦੀ ਸੀ। ਇਹ ਕਹਿਣਾ ਵੀ ਔਖਾ ਹੈ ਕਿ ਯੁੱਧ-ਕਲਾ ਦੀ ਪ੍ਰਬੀਨਤਾ ਪ੍ਰਮੁੱਖ ਸਮਝੀ ਜਾਂਦੀ ਸੀ ਜਾਂ ਆਵਾਜਾਈ ਦਾ ਸਾਧਨ ਪ੍ਰਮੁੱਖ ਸੀ, ਕਿਉਂਕਿ ਜੇ ਯੁੱਧ ਵਿੱਚ ਖੜ੍ਹੀ ਸੈਨਾ ਲੋੜ ਥਾਂਵੇਂ ਸਮੇਂ ਸਿਰ ਪੁੱਜ ਨਹੀਂ ਸਕਦੀ ਤਾਂ ਕਲਾ ਪ੍ਰਬੀਨਤਾ
ਦਾ ਹੋਣਾ ਨਾ ਹੋਣਾ ਬਰਾਬਰ ਹੈ। ਰੋਮਨ ਜੈਨਰਲ (ਅਤੇ ਡਿਕਟੇਟਰ) ਜੂਲੀਅਸ ਸੀਜ਼ਰ ਕਹਿੰਦਾ ਹੁੰਦਾ ਸੀ, "ਆਈ ਵੈਂਟ; ਆਈ ਸਾਅ; ਆਈ ਕਾਂਕਰਡ" (I went, I saw; I conquered- ਗਿਆ; ਮੈਂ ਵੇਖਿਆ, ਮੈਂ ਜਿੱਤ ਲਿਆ)।" ਯੁੱਧ-ਕਲਾ ਉੱਤੇ ਆਧਾਰਿਤ ਜਿੱਤ ਉਸ ਲਈ ਤੀਜੇ ਨੰਬਰ ਦੀ ਚੀਜ਼ ਜਾਂ ਕਿਰਿਆ ਸੀ। ਸਭ ਤੋਂ ਜ਼ਰੂਰੀ ਸੀ ਉਸ ਦਾ ਉਸ ਥਾਂ ਉੱਤੇ ਜਾਣਾ, ਜਿਸ ਨੂੰ ਉਹ ਜਿੱਤਣਾ ਚਾਹੁੰਦਾ ਸੀ ਅਤੇ ਦੂਜੇ ਨੰਬਰ ਦੀ ਜ਼ਰੂਰੀ ਗੱਲ ਸੀ, ਉਸ ਥਾਂ ਦਾ (ਉਸ ਦੇ ਮੁਲਾਂਕਣ ਅਨੁਸਾਰ) ਜਿੱਤਣਯੋਗ ਹੋਣਾ।
ਇਸੇ ਤਰ੍ਹਾਂ ਰੋਮਨ ਕਾਨੂੰਨ ਦੀ ਕਰੜਾਈ ਅਤੇ ਨਿਰਪੱਖਤਾ ਵੀ ਪ੍ਰਭੂਤੱਵ ਦੀ ਸਦੀਵਤਾ ਦਾ ਸਾਧਨ ਸੀ। ਕਾਨੂੰਨ ਰੋਮਨ ਸੱਤਾ ਦਾ ਪ੍ਰਤੀਕ ਸੀ। ਸੈਨਿਕ ਸੱਤਾ ਤਾਂ ਕੇਵਲ ਯੁੱਧ ਸਮੇਂ ਕੰਮ ਆਉਂਦੀ ਸੀ; ਪਰ ਕਾਨੂੰਨੀ ਸੱਤਾ ਦੀ ਹਰ ਸਮੇਂ, ਹਰ ਥਾਂ ਲੋੜ ਰਹਿੰਦੀ ਸੀ। ਰੋਮਨਾਂ ਨੇ ਕਠੋਰ ਕਾਨੂੰਨ ਦੀਆਂ ਅੱਖਾਂ ਉੱਤੇ ਨਿਰਪੱਖਤਾ ਦੀ ਪੱਟੀ ਬੰਨ੍ਹ ਕੇ ਉਸ ਨੂੰ ਨਿਰਦਈ ਦੇ ਨਾਲ ਨਾਲ ਨੇਤਰ-ਹੀਣ ਵੀ ਕਰ ਦਿੱਤਾ ਸੀ।
ਰੋਮਨ ਸੈਨਾ ਨੇ ਯੌਰਪ ਨੂੰ ਲੰਮੇ ਸਮੇਂ ਲਈ ਅਮਨ ਅਤੇ ਸਥਿਰਤਾ ਦਿੱਤੀ; ਰੋਮਨ ਸੜਕਾਂ ਅਮਨ ਦੇ ਦਿਨਾਂ ਵਿੱਚ ਵਾਪਾਰੀਆਂ ਦੇ ਕੰਮ ਆਉਂਦੀਆਂ ਰਹੀਆਂ ਅਤੇ ਰੋਮਨ ਕਾਨੂੰਨ ਸ਼ਕਤੀ ਅਤੇ ਨਿਰਪੱਖਤਾ ਦੇ ਸਹਾਰੇ, ਮੱਧ-ਕਾਲ ਵਿੱਚ ਸਰਵ-ਸ਼ਕਤੀਮਾਨ ਵਿਅਕਤੀ-ਰੂਪ ਰੱਬ ਦੇ ਵਿਸ਼ਵਾਸ ਦਾ ਪੁਰਬਗਾਮੀ ਬਣਿਆ ਅਤੇ ਹੁਣ ਨਿਰਪੱਖਤਾ ਦੀ ਥਾਂ 'ਉਚਿੱਤਤਾ'(Equity) ਦੇ ਅੰਗੀਕਰਣ ਸਦਕਾ ਨਿਰਗੁਣ, ਨਿਰਾਕਾਰ ਅਤੇ ਸਰਵ-ਵਿਆਪਕ ਬ੍ਰਹਮ ਦੀ ਥਾਂ ਲੈਣ ਦੇ ਯੋਗ ਹੁੰਦਾ ਜਾ ਰਿਹਾ ਹੈ। ਇਹ ਸਭ ਕੁਝ ਰੋਮਨਾਂ ਨੇ ਸੋਚ-ਸਮਝ ਕੇ ਜਾਂ ਚਾਹ ਕੇ ਨਹੀਂ ਸੀ ਦਿੱਤਾ। ਇਹ ਉਨ੍ਹਾਂ ਦੀ ਮਜਬੂਰੀ ਵਿੱਚੋਂ ਮਨੁੱਖਤਾ ਨੂੰ ਮਿਲਿਆ ਹੋਇਆ ਡੂੰਗਾ ਹੈ। ਜਨ- ਸਾਧਾਰਣ ਦੀ ਭਲਾਈ ਦਾ ਖ਼ਿਆਲ ਚੀਨ ਵਿੱਚ ਕਨਫ਼ਿਊਸ਼ੀਅਸ ਨਾਲ, ਭਾਰਤ ਵਿੱਚ ਬੁੱਧ ਮਤ ਨਾਲ ਅਤੇ ਯੋਰਪ ਵਿੱਚ ਰਿਨੇਸਾਂਸ (ਯੂਨਾਨੀ ਸੋਚ ਦੇ ਪੁਨਰ ਜਾਗਣ) ਨਾਲ, ਸਿਆਸਤ ਅਤੇ ਸੱਤਾ ਦਾ ਸਹਿਯੋਗੀ ਬਣਿਆ ਸੀ। ਸਾਰੇ ਰੋਮਨ ਇਤਿਹਾਸ ਵਿੱਚ ਮਾਰਕਸ ਆਰਿਲਿਅੱਸ ਐਨਟੋਨੀਅੱਸ ਨਾਂ ਦਾ ਇੱਕੋ ਇੱਕ ਐਂਪਰਰ ਇਹੋ ਜਿਹਾ ਹੋਇਆ ਹੈ, ਜਿਸ ਨੂੰ ਜੰਗ, ਜਿੱਤ ਅਤੇ ਸਿਆਸਤ ਨਾਲੋਂ ਵਧੇਰੇ ਜ਼ਰੂਰੀ ਵੀ ਕੁਝ ਪ੍ਰਤੀਤ ਹੁੰਦਾ ਸੀ; ਪਰ ਇਹ ਜ਼ਰੂਰੀ ਕੰਮ ਲੋਕ- ਕਲਿਆਣ ਨਹੀਂ ਸੀ, ਸਗੋਂ ਆਪਣੇ ਮਨ ਦੀ ਸ਼ਾਂਤੀ ਸੀ । ਉਸ ਦੀ ਪ੍ਰਸਿੱਧ ਪੁਸਤਕ ਮੈਡੀਟੇਸ਼ਨਜ਼ (Meditations-ਅੰਤਰਧਿਆਨ), ਉਸ ਨੂੰ ਸੰਸਾਰ ਦੇ ਦਾਰਸ਼ਨਿਕਾਂ ਦੀ ਪਹਿਲੀ ਪਾਲ ਵਿੱਚ ਖਲ੍ਹਾਰਦੀ ਹੈ। ਉਹ ਸਟੋਇਕ ਮਤਾ (Stoicism) ਦਾ ਧਾਰਨੀ ਸੀ।
ਇਹ ਸਭ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਦਰਸ਼ਨ ਅਤੇ ਸਾਇੰਸ ਯੂਨਾਨੀਆਂ ਅਤੇ ਰੋਮਨਾਂ ਦੁਆਰਾ ਲੋਕ-ਕਲਿਆਣ ਦੀ ਭਾਵਨਾ ਨਾਲ ਕਦੇ ਨਹੀਂ ਵਰਤੇ ਗਏ । ਸਿਕੰਦਰ ਇਸ ਸੰਬੰਧ ਵਿੱਚ ਇੱਕ ਅਪਵਾਦ ਹੈ। ਉਹ ਸਾਰੇ ਸੱਭਿਅ ਸੰਸਾਰ ਨੂੰ ਹੈਲਨਾਈਜ਼ (ਯੂਨਾਨੀ ਜੀਵਨ ਜਾਚ ਦਾ ਧਾਰਨੀ) ਕਰਨਾ ਚਾਹੁੰਦਾ ਸੀ।
ਦਾਰਸ਼ਨਿਕਤਾ ਨੂੰ ਸਹਿਜੇ ਹੀ ਗਿਆਨ ਪ੍ਰਾਪਤੀ ਦੇ ਮਨੋਰਥ ਤਕ ਸੀਮਿਤ ਰੱਖਿਆ ਜਾ ਸਕਦਾ ਹੈ; ਪਰ, ਸਾਇੰਸ ਨਾਲ ਇਉਂ ਨਹੀਂ ਕੀਤਾ ਜਾ ਸਕਦਾ। ਸਾਇੰਸ ਦਾ ਸਮੁੱਚਾ ਵਾਹ ਪਦਾਰਥ ਨਾਲ ਹੈ; ਭਾਵੇਂ ਇਹ ਵਾਹ ਬੌਧਕ ਹੋਵੇ ਭਾਵੇਂ ਕਿਰਿਆਤਮਕ। ਜਿੱਥੇ ਯੂਨਾਨੀਆਂ
_____________
ਅਤੇ ਰੋਮਨਾਂ ਨੇ ਸਾਇੰਸ ਨਾਲ ਆਪਣੇ ਕਿਰਿਆਤਮਕ ਵਾਹ ਨੂੰ ਜੰਗ ਦੇ ਮੈਦਾਨ ਤਕ ਸੀਮਿਤ ਰੱਖਿਆ ਸੀ, ਓਥੇ ਅਰਬਾਂ ਨੇ ਇਸ ਨੂੰ ਆਮ ਜੀਵਨ ਨਾਲ ਸੰਬੰਧਿਤ ਕਰਨ ਦੀ ਪਹਿਲ ਕੀਤੀ ਹੈ। ਅਰਥਾਂ ਨੂੰ ਸੋਨੇ ਨਾਲ ਪਿਆਰ ਹੈ ਅਤੇ ਉਨ੍ਹਾਂ ਦਾ ਇਹ ਰੋਗ ਬਹੁਤ ਪੁਰਾਣਾ ਹੈ। ਘੱਟ-ਮੁੱਲੀਆਂ ਧਾਤਾਂ ਤੋਂ ਸੋਨਾ ਬਣਾਉਣ ਦੇ ਜਤਨਾਂ ਸਦਕਾ, ਅਣਜਾਣੇ ਹੀ ਉਨ੍ਹਾਂ ਨੇ ਰਸਾਇਣਕ ਵਿਗਿਆਨ ਨੂੰ ਦੈਨਿਕ ਜੀਵਨ ਨਾਲ ਜੋੜਨ ਦੀ ਪਹਿਲ ਕਰ ਦਿੱਤੀ । ਪਾਰਸ ਅਤੇ ਆਬੇ ਹਯਾਤ ਦੀ ਜਿੰਨੀ ਭਾਲ ਅਰਬਾਂ ਨੇ ਕੀਤੀ ਹੈ, ਹੋਰ ਕਿਸੇ ਕੌਮ ਨੇ ਨਹੀਂ ਕੀਤੀ। ਉਹ ਪਾਰਸ ਪੱਥਰ ਅਤੇ ਆਬੇ-ਹਯਾਤ ਭਾਵੇਂ ਨਹੀਂ ਲੱਭ ਸਕੇ, ਪਰ ਘੱਟ-ਮੁੱਲੀਆਂ ਧਾਤਾਂ ਨੂੰ ਸੋਨੇ ਵਿੱਚ ਬਦਲਣ ਦੀ ਕੋਸ਼ਿਸ਼ ਕਾਰਨ, ਉਨ੍ਹਾਂ ਨੇ ਕੈਮਿਸਟਰੀ ਦੇ ਬੁਨਿਆਦੀ ਤੱਤਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ। ਉਨ੍ਹਾਂ ਦੀ ਜਾਣਕਾਰੀ ਕੈਮਿਸਟਰੀ ਦੀ ਰੀਸਰਚ ਦੇ ਖੇਤਰ ਵਿੱਚ ਬਹੁਤਾ ਯੋਗਦਾਨ ਨਹੀਂ ਦੇ ਸਕੀ, ਕਿਉਂਕਿ ਉਹ ਜਾਣਕਾਰੀ ਅਤੇ ਉਸ ਦੇ ਨਤੀਜੇ ਹਾਕਮ ਸ਼੍ਰੇਣੀ ਦੇ ਹਿਤਾਂ ਲਈ ਵਰਤੇ ਜਾਣ ਯੋਗ ਨਹੀਂ ਸਨ।
ਮੱਧ-ਕਾਲ ਵਿੱਚ ਹਾਕਮਾਂ ਦੇ ਕੰਮ ਆ ਸਕਣ ਵਾਲੀਆਂ ਦੇ ਖੋਜਾਂ ਨੇ ਸਾਇੰਸ ਅਤੇ ਤਕਨੀਕ ਨੂੰ ਪੱਕੇ ਤੌਰ ਉੱਤੇ ਜੀਵਨ ਨਾਲ ਜੋੜ ਦਿੱਤਾ। ਇਹ ਦੋ ਖੋਜਾਂ ਸਨ-ਕੰਪਾਸ ਅਤੇ ਬਾਰੂਦ ਛੋਟੇ ਛੋਟੇ ਰਜਵਾੜਿਆਂ ਨੂੰ ਖਤਮ ਕਰ ਕੇ ਇੱਕ ਕੇਂਦਰੀ ਹਕੂਮਤ ਪੈਦਾ ਕਰਨ ਅਤੇ ਕੇਂਦਰੀ ਹਕੂਮਤਾਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਸਥਾਈ ਬਣਾਉਣ ਵਿੱਚ ਬਾਰੂਦ ਦਾ ਬਹੁਤ ਹੱਥ ਰਿਹਾ ਹੈ ਅਤੇ ਹੁਣ ਵੀ ਹੈ। ਵੱਖ ਵੱਖ ਦੇਸ਼ਾਂ ਦੇ ਰਜਵਾੜਿਆਂ ਨੂੰ ਖਤਮ ਕਰਨ ਅਤੇ ਇੱਕ ਕੇਂਦਰੀ ਸਰਕਾਰ ਰਾਹੀਂ ਇੱਕ ਕਾਨੂੰਨ ਲਾਗੂ ਕਰਨ ਵਿੱਚ ਵੀ ਬਾਰੂਦ ਨੇ ਬਹੁਤ ਹਿੱਸਾ ਪਾਇਆ ਸੀ। ਜ਼ਰਾ ਕੁ ਟੇਢੇ ਢੰਗ ਨਾਲ ਵੇਖਿਆ ਇਹ ਵੀ ਸੱਚ ਆਖਿਆ ਜਾਵੇਗਾ ਕਿ ਬਾਰੂਦ ਦੀ ਸਹਾਇਤਾ ਨਾਲ ਬਾਦਸ਼ਾਹਾਂ ਨੇ ਰਜਵਾੜਿਆਂ ਦਾ ਖ਼ਾਤਮਾ ਕਰ ਕੇ ਆਪਣੀ ਪ੍ਰਜਾ ਨੂੰ ਨਿੱਤ ਲੜਦੇ ਰਹਿਣ ਵਾਲੇ ਬਾਗ਼ੀਆਂ ਤੋਂ ਖ਼ਲਾਸੀ ਦਿਵਾਈ ਸੀ ਅਤੇ ਅਮਨ ਦੀ ਜ਼ਿੰਦਗੀ ਦਿੱਤੀ ਸੀ। ਬਾਰੂਦੀ ਤਕਨੀਕ ਕੌਮਾਂ ਦੀਆਂ ਕਿਸਮਤਾਂ ਦੇ ਫੈਸਲੇ ਕਰਦੀ ਆਈ ਹੈ।
ਕੰਪਾਸ ਦੀ ਨਿੱਕੀ ਜਿਹੀ ਕਾਢ ਨੇ ਵੀ ਵੱਡੇ ਵੱਡੇ ਕਾਰਨਾਮੇ ਕੀਤੇ ਹਨ । ਸਮੁੰਦਰ-ਮੰਥਨ ਕਰ ਕੇ ਨਵੇਂ ਮਹਾਂਦੀਪਾਂ ਦੀ ਖੋਜ ਕੰਪਾਸ ਦੀ ਕਰਾਮਾਤ ਨਾਲ ਹੋਈ ਹੈ। ਇਸ ਕਾਢ ਤੋਂ ਪਿੱਛੋਂ ਛੇਤੀ ਹੀ ਸਨਅਤੀ ਇਨਕਲਾਬ ਆ ਜਾਣ ਨਾਲ ਵੱਡੇ ਵੱਡੇ ਇੰਜਨਾਂ ਵਾਲੇ ਜਹਾਜ਼ ਬਣ ਜਾਣ ਉੱਤੇ ਯੌਰਪ, ਏਸ਼ੀਆ ਅਤੇ ਅਮਰੀਕਾ ਵਿੱਚ ਵਪਾਰਕ ਅਤੇ ਸਿਆਸੀ ਰਿਸ਼ਤੇ ਕਾਇਮ ਹੋਏ ਸਨ। ਇਹ ਰਿਸ਼ਤੇ ਪੀੜਾਂ ਦੇ ਪੜਾਵਾਂ ਨੂੰ ਪਾਰ ਕਰਦੇ ਹੋਏ ਹੁਣ ਸੁਖਾਂ, ਸਹਿਯੋਗਾਂ ਅਤੇ ਸਾਂਝਾਂ ਦੇ ਸੁਪਨ-ਲੋਕ ਵਿੱਚ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਨਾਲ ਸੱਜਦੇ ਜਾ ਰਹੇ ਹਨ।
ਅਜੋਕੀ ਤਕਨੀਕ ਰਾਹੀਂ ਖਪਤ ਦਾ ਸਾਮਾਨ ਏਨੀ ਤੇਜ਼ੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਬਣਾਇਆ ਜਾ ਰਿਹਾ ਹੈ ਕਿ ਉਸ ਦੀ ਖਪਤ ਲਈ ਵਸੀਲੇ ਲੱਭਣ ਅਤੇ ਪੈਦਾ ਕਰਨ ਦੀ ਚਿੰਤਾ ਕੀਤੀ ਜਾ ਰਹੀ ਹੈ। ਤਕਨੀਕ ਨੇ ਥੁੜ ਦੀ ਥਾਂ ਬਹੁਤਾਤ ਨੂੰ ਸਮੱਸਿਆ ਬਣਾ ਦਿੱਤਾ ਹੈ। ਜਦੋਂ ਮੈਂ ਵਲਾਇਤ ਆਇਆ ਸਾਂ, ਉਦੋਂ ਦਿੱਲੀ ਤੋਂ ਲੰਡਨ ਦਾ (ਇੱਕ ਪਾਸੇ ਦਾ) ਹਵਾਈ ਕਿਰਾਇਆ ਸੌ ਕੁ ਪਾਊਂਡ ਸੀ । ਵਲੈਤ ਦੀ ਉਸ ਸਮੇਂ ਦੀ ਔਸਤ ਆਮਦਨ ਦੇ ਹਿਸਾਬ ਸੋ ਪਾਉਂਡ ਡੇਢ ਕੁ ਮਹੀਨੇ ਦੀ ਕਮਾਈ ਸੀ। ਭਾਵ ਇਹ ਕਿ ਉਦੋਂ ਇੱਕ ਪਾਸੇ ਦਾ ਹਵਾਈ ਕਿਰਾਇਆ ਲਗਪਗ ਡੇਢ ਮਹੀਨੇ ਦੀ ਤਨਖਾਹ ਦੇ ਬਰਾਬਰ ਹੁੰਦਾ ਸੀ। ਅੱਜ-ਕੱਲ ਲੰਡਨ ਤੋਂ ਦਿੱਲੀ ਤਕ ਆਉਣ ਜਾਣ ਦਾ ਕਿਰਾਇਆ ਸਾਢੇ ਕੁ ਚਾਰ ਸੋ ਪਾਉਂਡ ਹੈ ਅਤੇ ਏਨੇ ਪੈਸੇ ਏਥੇ ਕਮਾਏ ਜਾਣੇ ਬਹੁਤ ਸਧਾਰਨ ਜਿਹੀ ਗੱਲ ਹੈ। ਇਹ
ਹੋਰ ਸਾਰੀਆਂ ਹਾਲਤਾਂ ਨਾਲ ਰਲ ਕੇ ਤਕਨੀਕ ਦਾ ਪੈਦਾ ਕੀਤਾ ਹੋਇਆ ਹੈ। ਜਿਹੜਾ ਫਰਨੀਚਰ, ਉਸ ਸਮੇਂ ਏਥੇ ਦੋ ਹਫ਼ਤਿਆਂ ਦੀ ਕਮਾਈ ਨਾਲ ਖ਼ਰੀਦਿਆ ਜਾਂਦਾ ਸੀ, ਹੁਣ ਉਹ ਦੋ ਦਿਨ ਦੀ ਕਮਾਈ ਨਾਲ ਖ਼ਰੀਦਿਆ ਜਾ ਸਕਦਾ ਹੈ। ਉਸ ਸਮੇਂ ਜਿਹੜਾ ਟੇਪ ਰਿਕਾਰਡਰ/ਪਲੇਅਰ ਡੇਢ ਹਫ਼ਤੇ ਦੀ ਕਮਾਈ ਨਾਲ ਮਿਲਦਾ ਸੀ, ਉਹ ਅੱਜ ਅੱਧੇ ਦਿਨ ਦੀ ਕਮਾਈ ਦੇ ਮੁੱਲ ਦਾ ਹੋ ਗਿਆ ਹੈ। ਇਹ ਕਿਸੇ ਇੱਕ ਦੇਸ਼ ਦੀ ਜਾਂ ਕੇਵਲ ਪੱਛਮੀ ਯੌਰਪ ਦੀ ਗੱਲ ਨਹੀਂ; ਇਹ ਸਾਰੀ ਧਰਤੀ ਦਾ ਵਿਆਪਕ ਸੱਚ ਹੈ।
ਪੱਛੜੇ ਦੇਸ਼ਾਂ ਦੇ ਸ਼ੋਸ਼ਣ ਅਤੇ ਜੰਗ ਦੀ ਗੱਲ ਕਰ ਕੇ ਤਕਨੀਕ ਨੂੰ ਸਰਾਪ ਆਖਿਆ ਜਾ ਸਕਦਾ ਹੈ, ਪਰ ਇਸ ਆਰੋਪ ਨੂੰ ਸਿੱਧ ਕਰਨਾ ਜ਼ਰਾ ਔਖਾ ਹੈ। ਜੋ ਸੋਚਣਾ ਨਹੀਂ ਚਾਹੁੰਦੇ ਜਾ ਸਚ ਨਹੀਂ ਸਕਦੇ ਜਾਂ ਪੂਰਵ ਧਾਰਨਾ ਤੇ ਪ੍ਰੇਰਿਤ ਹਨ ਜਾਂ ਕਿਸੇ ਨਸਲੀ ਜਾਂ ਕਮੀ ਵਲਗਣ ਵਿੱਚੋਂ ਬਾਹਰ ਆ ਕੇ ਸੋਚਣ ਨੂੰ ਤਿਆਰ ਨਹੀਂ ਹਨ, ਉਨ੍ਹਾਂ ਨਾਲ ਗੱਲ ਕਰਨ ਦਾ ਲਾਭ ਨਹੀਂ। ਆਪਣੀ ਸੋਚ ਨੂੰ ਨਿਰਪੱਖ ਰੱਖਦਿਆਂ ਹੋਇਆਂ ਸੋਚੀਏ ਤਾਂ ਇਹ ਦੇਸ਼ ਤਕਨੀਕ ਦਾ ਨਹੀਂ। ਸ਼ਕਤੀਸ਼ਾਲੀ ਦੋਸ਼ ਕਮਜ਼ੋਰ ਦੇਸ਼ਾਂ ਦੀ ਦਸ਼ਾ ਦਾ ਲਾਭ ਲੈਂਦੇ ਹਨ; ਪਰੰਤੂ ਉਹ ਇਹ ਲਾਭ ਉਦੋਂ ਵੀ ਲੈਂਦੇ ਸਨ, ਜਦੋਂ ਤਕਨੀਕ ਏਨੀ ਉੱਨਤ ਨਹੀਂ ਸੀ। ਇਹ ਰੋਗ ਤਕਨੀਕ ਦਾ ਪੈਦਾ ਕੀਤਾ ਹੋਇਆ ਨਹੀਂ; ਹਾਂ, ਇਸ ਪੁਰਾਣੇ ਰੋਗ ਦੀ ਉਮਰ ਲੰਮੀ ਕਰਨ ਲਈ ਤਕਨੀਕ ਦਾ ਸਹਾਰਾ ਲਿਆ ਜਾਂਦਾ ਹੈ। ਇਸ ਰੋਗ ਦੀ ਜੜ੍ਹ ਮਨੁੱਖੀ ਮਾਨਸਿਕਤਾ ਨੂੰ ਲੱਗੇ ਹੋਏ ਰਾਸ਼ਟਰ ਵਾਦੀ ਘੁਣ ਵਿੱਚ ਹੈ।
ਹੁਣ ਤਕਨੀਕੀ ਉੱਨਤੀ ਕਾਰਨ ਵਾਪਾਰ, ਆਵਾਜਾਈ, ਸੰਚਾਰ, ਤਕਨੀਕੀ ਸਹਿਯੋਗ ਅਤੇ ਆਪਸੀ ਸਦਭਾਵਨਾ ਵਿੱਚ ਵਾਧਾ ਹੋ ਰਿਹਾ ਹੈ। ਧਰਤੀ ਦੇ ਇੱਕ ਪਾਸੇ ਬੱਚਿਆਂ ਦੀ ਮਜ਼ਦੂਰੀ ਨਾਲ ਬਣਾਏ ਗਏ ਖਿਲੋਣੇ ਜਦੋਂ ਧਰਤੀ ਦੇ ਦੂਜੇ ਪਾਸੇ ਵੱਸਣ ਵਾਲੇ ਲੋਕਾਂ ਕੋਲ ਵਿਕਣ ਲਈ ਜਾਂਦੇ ਹਨ ਤਾਂ ਉਹ ਲੋਕ ਆਪਣੇ ਬੱਚਿਆਂ ਲਈ ਉਹ ਖਿਲੋਣੇ ਖਰੀਦਣੋਂ ਇਸ ਲਈ ਇਨਕਾਰ ਕਰ ਦਿੰਦੇ ਹਨ ਕਿ ਇਨ੍ਹਾਂ ਨੂੰ ਬਣਾਉਣ ਲਈ ਉਨ੍ਹਾਂ ਬੱਚਿਆਂ ਨੂੰ ਮਜਬੂਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਫੈਕਟਰੀਆਂ ਵਿੱਚ ਕੰਮ ਕਰਨ ਲਈ 'ਮਜਬੂਰੀ' ਦੀ ਥਾਂ ਸਾਡੇ ਬੱਚਿਆਂ ਵਾਂਗ ਹੀ ਖੇਡਣ ਦਾ 'ਅਧਿਕਾਰ' ਹੈ। ਤਕਨੀਕ ਤੋਂ ਪਹਿਲਾਂ ਅਧਿਆਤਮਵਾਦੀ ਲੋਕ ਇਸ ਪ੍ਰਕਾਰ ਦੀਆਂ ਗੱਲਾਂ' ਕਰਦੇ ਹੁੰਦੇ ਸਨ, ਅੱਜ ਇਨ੍ਹਾਂ 'ਗੱਲਾਂ' ਨੂੰ ਅਮਲੀ ਰੂਪ ਦੇਣ ਦੀ ਰੁਚੀ ਪੈਦਾ ਹੋ ਰਹੀ ਹੈ; ਅਤੇ ਇਹ ਤਕਨੀਕ ਦੀ ਦੇਣ ਹੈ।
ਮੁਨਾਫ਼ੇ ਦਾ ਮੋਹ ਰਾਸ਼ਟਰਵਾਦ ਨਾਨੋਂ ਕਿਤੇ ਵੱਧ ਭਿਆਨਕ ਰੋਗ ਹੈ। ਇਹ ਆਪਣੇ ਪਰਾਏ ਦੀ ਪਛਾਣ ਭੁਲਾ ਦਿੰਦਾ ਹੈ। ਅੱਜ ਮੁਨਾਵੇ ਦੀ ਦੌੜ ਵਿੱਚ ਅੱਗੇ ਲੰਘ ਜਾਣ ਦੇ ਖ਼ਿਆਲ ਨਾਲ ਵੱਡੀਆਂ-ਵੱਡੀਆਂ ਕੰਪਨੀਆਂ ਅਜਿਹੇ ਦੇਸ਼ਾਂ ਵਿੱਚ ਸਨਅਤਾਂ ਉਸਾਰ ਰਹੀਆਂ ਹਨ, ਜਿੱਥੇ ਮਜ਼ਦੂਰੀ ਸਸਤੀ ਹੈ। ਇਸ ਨਾਲ ਗਰੀਬ ਦੇਸਾਂ ਦੇ ਕਾਮਿਆਂ ਨਾਲ ਅਨਿਆਂ ਵੀ ਹੋ ਰਿਹਾ ਹੈ। ਪਰ ਇਸ ਅਨਿਆਂ ਦੀ ਉਮਰ ਲੰਮੀ ਨਹੀਂ। ਏਹੋ ਜਹੀਆਂ ਕੰਪਨੀਆਂ ਨੂੰ ਛੇਤੀ ਹੀ ਪੁੱਛ ਕੀਤੀ ਜਾਣ ਵਾਲੀ ਹੈ। ਨਾ ਹੀ ਇਹ ਕਹਿਣਾ ਠੀਕ ਹੈ ਕਿ ਇਸ ਅਨਿਆਂ ਦੀ ਜ਼ਿੰਮੇਦਾਰ ਤਕਨੀਕੀ ਉੱਨਤੀ ਹੈ। ਲੋਭ ਅਤੇ ਖੁਦਰਬਜ਼ੀ ਬਹੁਤ ਪੁਰਾਣੇ ਮਾਨਸਿਕ ਰੋਗ ਹਨ। ਇਨ੍ਹਾਂ ਦਾ ਇਲਾਜ ਅੰਤਰ-ਰਾਸ਼ਟਰੀ ਪੱਧਰ ਉੱਤੇ ਹੀ ਸੋਚਿਆ ਅਤੇ ਕੀਤਾ ਜਾਣਾ ਯੋਗ ਹੈ।
ਤਕਨੀਕੀ ਉੱਨਤੀ ਨੇ ਪਰਮਾਣੂ ਬੰਬਾਂ, ਜ਼ਹਿਰੀਲੀਆਂ ਗੈਸਾਂ, ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂੰ-ਬੰਬਾਂ ਅਤੇ ਹੋਰ ਨਾ ਜਾਣੇ ਕਿਸ ਕਿਸ ਪ੍ਰਕਾਰ ਦੇ ਮਾਰੂ ਹਥਿਆਰਾਂ ਵਿੱਚ ਵਾਧਾ ਕੀਤਾ ਹੈ। ਇਹ ਵਾਧਾ ਤਕਨੀਕ, ਉੱਨਤੀ ਅਤੇ ਸਾਇੰਸ ਦੇ ਸੰਯੋਗ ਬਿਨਾ ਸੰਭਵ ਨਹੀਂ ਹੁੰਦੇ।
ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਇਹ ਵੀ ਸੱਚ ਹੈ ਕਿ ਹਥਿਆਰ ਨਿਗੇ ਤਕਨੀਕ ਵਿੱਚੋਂ ਨਹੀਂ ਉਪਜੇ। ਇਹ ਤਕਨੀਕਾਂ ਉੱਨਤੀ ਅਤੇ ਜੰਗੀ ਜਨੂੰਨ ਦੇ ਸੰਜੋਗ ਵਿੱਚੋਂ ਉਪਜੇ ਹਨ। ਯੁੱਧ-ਮਾਨਸਿਕਤਾ ਜਾਂ ਜੰਗੀ ਜਨੂੰਨ ਅਤੇ ਤਕਨੀਕ ਵਿੱਚੋਂ ਕਿਸੇ ਇੱਕ ਨੂੰ ਪਰੇ ਕੀਤਿਆਂ ਐਟਮ ਬੰਬਾਂ ਦੀ ਉਪਜ ਅਸੰਭਵ ਹੋ ਜਾਵੇਗੀ। ਆਉ, ਪਹਿਲਾਂ ਤਕਨੀਕ ਨੂੰ ਪਰੇ ਕਰੀਏ। ਆਧੁਨਿਕ ਤਕਨੀਕ ਦੇ ਪਰੇ ਹੁੰਦਿਆਂ ਹੀ ਹਾਈਡ੍ਰੋਜਨ ਬੰਬ ਗਾਇਬ ਹੋ ਗਿਆ ਹੈ; ਪਰੰਤੂ ਹਲਾਕੂ, ਚੰਗੇਜ਼, ਨੀਰੋ, ਕੈਲੀਗੁਲਾ, ਅਹਿਮਦ, ਨਾਦਰ ਅਤੇ ਨਲੂਆ ਗਾਇਬ ਨਹੀਂ ਹੋਏ। ਇਨ੍ਹਾਂ ਸਾਰਿਆਂ ਦੀ ਯੁੱਧ-ਪ੍ਰੀਅਤਾ ਨੇ ਕਿਸੇ ਤਕਨੀਕ ਦੀ ਉਡੀਕ ਨਹੀਂ ਕਰਨੀ। ਨਾ ਹੀ ਕਦੇ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਝੋਰਾ ਹੋਣਾ ਹੈ ਕਿ ਅਸੀਂ ਤਕਨੀਕੀ ਘਾਟ ਜਾਂ ਅਣਹੋਂਦ ਕਾਰਨ ਆਪਣੇ ਵਿਚਲੇ ਯੋਧੇ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕੇ। ਇਨ੍ਹਾਂ ਦੀ ਮਾਨਸਿਕਤਾ ਕਿਸੇ ਤਕਨੀਕ ਦੀ ਮੁਥਾਜ ਨਹੀਂ ਸੀ ਜਾਂ ਸਾਇੰਸ ਦੇ ਆਵਿਸ਼ਕਾਰਾਂ ਉੱਤੇ ਨਿਰਭਰ ਨਹੀਂ ਸੀ ਕਰਦੀ। ਉਹ ਕੁਦਰਤੀ ਜਾਂ ਇਲਾਹੀ ਜਾਂ ਬੈਤਾਨੀ ਦਾਤ ਸੀ। ਤਕਨੀਕੀ ਉੱਨਤੀ ਇਸ (ਕੁਦਰਤੀ ਜਾਂ ਇਲਾਹੀ ਜਾਂ ਸ਼ੈਤਾਨੀ) ਦਾਤ ਦੇ ਪਿੱਛੇ ਪਿੱਛੇ ਤੁਰੀ ਹੈ। ਤਕਨੀਕ ਦਾ ਸ਼ੁਤਰ ਬਾ-ਮੁਹਾਰ (ਨਕੋਲ ਵਾਲਾ ਊਠ) ਓਸੇ ਪਾਸੇ ਗਿਆ ਹੈ, ਜਿਸ ਪਾਸੋ ਵੱਲ ਇਸ ਦੀ ਨਕੇਲ ਖਿੱਚੀ ਗਈ ਹੈ।
ਹੁਣ ਜਿਹਾਦੀ ਜ਼ਹਿਨੀਅਤ (ਯੁੱਧ-ਮਾਨਸਿਕਤਾ) ਨੂੰ ਪਰੇ ਕਰੋ। ਤੁਸੀਂ ਵੇਖੋਗੇ ਕਿ ਮਨੁੱਖ ਦੇ ਨੇਜ਼ੇ, ਬਰਛੇ, ਤੀਰ, ਤਲਵਾਰ, ਗਦਾ, ਗੁਰਜ ਅਤੇ ਸੁਦਰਸ਼ਨ ਬੇ-ਲੋੜੇ ਹੋ ਗਏ ਹਨ। ਅਸਾਂ ਇਨ੍ਹਾਂ ਨੂੰ ਨੁਮਾਇਸ਼-ਘਰਾਂ ਵਿੱਚ ਰੱਖ ਲਿਆ ਹੈ। ਇਨ੍ਹਾਂ ਦੇ ਨਾਲ ਹੀ ਸਾਰੇ ਐਟਮੀ ਹਥਿਆਰ ਵੀ ਅਜਾਇਬ ਘਰਾਂ ਵਿੱਚ ਰੱਖ ਲਏ ਗਏ ਹਨ। ਅਸੀਂ ਇਨ੍ਹਾਂ ਨੂੰ ਵੇਖਣ ਜਾਂਦੇ ਹਾਂ। ਇਨ੍ਹਾਂ ਨਾਲ ਸਾਡਾ ਰਿਸ਼ਤਾ ਹੀ ਬਦਲ ਗਿਆ ਹੈ। ਇਹ ਭਿਆਨਕ ਹੋਣ ਦੀ ਥਾਂ ਮਨੋਰੰਜਕ ਹੋ ਗਏ ਹਨ। ਅਸੀਂ ਇਨ੍ਹਾਂ ਦਾ ਨਿਰਮਾਣ ਕਰਨ ਵਾਲਿਆਂ ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਉੱਤੇ ਤਰਸ ਕਰਦੇ ਹਾਂ। ਉਨ੍ਹਾਂ ਦੀ ਨੀਵੀਂ ਅਤੇ ਗ਼ਲਤ ਮਾਨਸਿਕਤਾ ਸਾਡੇ ਮਨ ਵਿੱਚ ਹੈਰਾਨੀ ਅਤੇ ਦਯਾ ਦੇ ਭਾਵ ਪੈਦਾ ਕਰਦੀ ਹੈ। ਜਿਨ੍ਹਾਂ ਖੰਡੇ, ਖੜਗ ਅਤੇ ਸੁਦਰਸ਼ਨ-ਧਾਰੀਆਂ ਨੂੰ ਅਸੀਂ ਪੂਜਦੇ ਸਾਂ, ਹੁਣ ਉਹ ਬੇ-ਲੋੜੇ, ਓਪਰੇ, ਅਨੋਖੇ ਅਤੇ ਅਣਜਾਣ ਜਹੇ ਲੱਗਦੇ ਹਨ। ਅਸੀਂ ਉਸ ਤਕਨੀਕ ਦੀ ਆਲੋਚਨਾ ਕਰਦੇ ਹਾਂ, ਜਿਸ ਨੇ ਯੂਰੇਨੀਅਮ ਅਤੇ ਪਲੂਟੋਨੀਅਮ ਵਿੱਚ ਚੇਨ ਰੀਐਕਸ਼ਨ ਪੈਦਾ ਕਰ ਕੇ ਐਟਮੀ ਅਤੇ ਹਾਈਡ੍ਰੋਜਨੀ ਧਮਾਕਿਆਂ ਦੀ ਕਾਢ ਕੱਢੀ ਸੀ; ਪਰ ਅਸੀਂ ਇਹ ਜਾਣਨ ਤੋਂ ਅਸਮਰੱਥ ਹਾਂ ਕਿ ਉਨ੍ਹਾਂ ਨੇ ਇਹ ਸਭ ਕੁਝ ਕਿਉਂ ਕੀਤਾ। ਸਾਡਾ ਜੀ ਕਰਦਾ ਹੈ, ਅਸੀਂ ਕਿਸੇ ਸੁਹਣੀ, ਸਿਆਣੀ ਅਤੇ ਸੁਰੱਖਿਅਤ ਤਕਨੀਕ ਰਾਹੀਂ ਇਸ ਸਾਰੇ ਨਿੱਕ ਸੁੱਕ ਨੂੰ ਆਤਸ਼ਬਾਜ਼ੀ ਵਰਗੇ ਕਿਸੇ ਤਮਾਸ਼ੇ ਜਾਂ ਜੀਵਨ ਦੀ ਕਿਸੇ ਹੋਰ ਸਹੂਲਤ ਲਈ ਵਰਤ ਸਕੀਏ।
ਯੁੱਧ-ਮਾਨਸਿਕਤਾ ਦੇ ਅੰਤ ਲਈ ਉਨ੍ਹਾਂ ਕਈ ਮਾਨਤਾਵਾਂ ਅਤੇ ਧਾਰਨਾਵਾਂ ਤੋਂ ਪਿੱਛਾ ਛੁਡਾਉਣ ਦੀ ਲੋੜ ਹੈ, ਜਿਹੜੀਆਂ ਮੋਹਣੀ ਰੂਪ ਧਾਰ ਕੇ ਮਨੁੱਖੀ ਮਨ ਨੂੰ ਮੱਲੀ ਬੈਠੀਆਂ ਹਨ। ਇਸ ਕੰਮ ਲਈ ਜ਼ਰੂਰੀ ਹੈ ਕਿ ਉਨ੍ਹਾਂ ਧਾਰਨਾਵਾਂ ਨੂੰ ਸਤਿਕਾਰਿਆ ਜਾਵੇ, ਜਿਨ੍ਹਾਂ ਸਦਕਾ ਮਨੁੱਖੀ ਮਨ ਵਿੱਚੋਂ ਯੁੱਧ-ਪ੍ਰੀਅਤਾ ਘਟੇ।
ਇਲਾਹੀ ਆਦਰਸ਼ ਅਤੇ ਸਾਇੰਸ
ਆਪਣੇ ਆਰੰਭ ਤੋਂ ਹੀ ਜੀਵਨ, ਆਸੇ ਜਾਂ ਮਨੋਰਥ ਦੇ ਮਹੱਤਵ ਨੂੰ ਮੰਨਦਾ ਆਇਆ ਹੈ। ਸੱਭਿਅ-ਸਮਾਜਕ ਮਨੁੱਖੀ ਜੀਵਨ ਤੋਂ ਪਹਿਲਾਂ ਜੀਵਨ ਦਾ ਇੱਕੋ ਇੱਕ ਆਸ਼ਾ, ਸ੍ਵੈ-ਰੱਖਿਆ, ਸੀ ਅਤੇ ਇਸ ਦੀ ਚੇਤਨਾ ਬੌਧਿਕ ਨਹੀਂ ਸਗੋਂ ਪਰਵਿਰਤੀ ਮੂਲਕ ਸੀ। ਸੱਭਿਅ-ਸਮਾਜਕ ਜੀਵਨ ਨੇ ਮਨੁੱਖ ਨੂੰ ਸ੍ਵੈ-ਰੱਖਿਆ ਤੋਂ ਇਲਾਵਾ ਹੋਰ ਕਈ ਆਸ਼ੇ ਦਿੱਤੇ ਹਨ। ਇਹ ਆਸੇ ਮਨੁੱਖੀ ਅਕਲ ਦੀ ਉਪਜ ਹਨ। ਮਨੁੱਖੀ ਸਮਾਜਾਂ ਦੇ ਬਕਤੀਸ਼ਾਲੀ ਸੰਚਾਲਕਾਂ ਨੇ ਸਮੇਂ ਸਮੇਂ ਦੀਆਂ ਸਮਾਜਕ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਨ੍ਹਾਂ ਆਸ਼ਿਆਂ ਨੂੰ ਉਪਜਾਇਆ ਹੈ। ਸਮਾਜਕ ਲੋੜ ਵਿੱਚੋਂ ਉਪਜੇ ਹੋਏ ਇਹ ਆਸ਼ੇ ਮਨੁੱਖੀ ਬੌਧਿਕਤਾ ਦਾ ਸਹਾਰਾ ਪਾ ਕੇ ਆਦਰਸ਼ਾਂ ਦੀ ਪਦਵੀ ਪ੍ਰਾਪਤ ਕਰ ਗਏ ਹਨ ਅਤੇ ਆਦਰਸ਼ ਆਖੇ ਜਾਣ ਕਰਕੇ ਜੀਵਨ ਨਾਲੋਂ ਬਹੁਤੇ ਮਹੱਤਵਪੂਰਣ ਹੋਣ ਦਾ ਭੁਲੇਖਾ ਪਾਉਣ ਲੱਗ ਪਏ ਹਨ। ਜੀਵਨ ਦੀਆਂ ਲੋੜਾਂ ਵਿੱਚ, ਜੀਵਨ ਦੀ ਸੇਵਾ ਲਈ ਉਪਜੇ ਜਾਂ ਉਪਜਾਏ ਹੋਏ ਇਨ੍ਹਾਂ ਬੌਧਿਕ ਅਤੇ ਬਨਾਵਟੀ ਆਦਰਸ਼ਾਂ ਪ੍ਰਤੀ ਮਨੁੱਖ ਦਾ ਮੋਹ ਵੀ ਅਪਾਰ ਹੈ। ਮਨੁੱਖੀ ਮਨ ਨਾਲ ਮੋਹ ਦਾ ਰਿਬੜਾ ਸਥਾਪਤ ਹੋ ਜਾਣ ਕਾਰਨ ਇਹ ਆਦਰਸ਼, ਬੌਧਿਕਤਾ ਦੀ ਉਪਜ ਹੁੰਦੇ ਹੋਏ, ਬੌਧਿਕ ਆਲੋਚਨਾ ਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਚੁੱਕੇ ਹਨ।
ਮਨੁੱਖ ਦੇ ਅਧਿਆਤਮਕ ਆਦਰਸ਼ ਵੀ ਸੱਭਿਅਤਾ ਅਤੇ ਬੌਧਿਕਤਾ ਦੀ ਦੇਣ ਹੋਣ ਕਰਕੇ ਮਨੁੱਖ-ਕ੍ਰਿਤ ਹਨ। ਇਨ੍ਹਾਂ ਨੂੰ ਬਨਾਵਟੀ ਕਹਿ ਕੇ ਮੈਂ, ਅਧਿਆਤਮਵਾਦੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਅਧਿਆਤਮਵਾਦੀ ਲੋਕ ਕੁਝ ਇੱਕ ਵਿਅਕਤੀਆਂ ਨੂੰ ਮਨੁੱਖ ਨਾ ਮੰਨ ਕੇ ਕਿਸੇ ਪਾਰਲੌਕਿਕ ਹੋਂਦ ਦਾ ਹਿੱਸਾ ਮੰਨਦੇ ਹਨ ਅਤੇ ਉਨ੍ਹਾਂ ਦੁਆਰਾ ਉਪਜਾਏ ਜਾਂ ਦੱਸ ਗਏ ਆਦਰਸ਼ਾਂ ਨੂੰ ਰੱਥੋਂ ਆਏ ਜਾਂ ਧੁਰੋਂ ਆਏ ਜਾਂ ਇਲਾਹੀ ਆਦਰਸ਼ ਆਖਦੇ ਹਨ। ਜੀਵਨ ਤੋਂ ਪਰੇ ਦੀ ਉਹ ਪਾਰਲੋਕਿਕ ਹੋਂਦ ਜੀਵਨ ਨਾਲੋਂ ਪਹਿਲਾਂ ਦੀ ਹੈ; ਜੀਵਨ ਤੋਂ ਪਿੱਛੋਂ ਵੀ ਕਾਇਮ ਰਹੇਗੀ। ਉਸ ਵੱਲੋਂ ਆਏ ਆਦਰਸ਼ ਵੀ ਜੀਵਨ ਨਾਲੋਂ ਉਚੇਰੇ ਅਤੇ ਵਡੇਰੇ ਆਪੇ ਜਾਂਦੇ ਹਨ। ਜੀਵਨ ਨੂੰ ਉਨ੍ਹਾਂ ਦੀ ਸੇਵਾ ਸਾਕਾਰਤਾ ਅਤੇ ਸਿੱਧੀ ਲਈ ਉਪਜਿਆ ਹੋਇਆ ਇੱਕ ਸਾਧਨ ਮਾਤ੍ਰ ਮੰਨਿਆ ਜਾਂਦਾ ਹੈ।
ਹਰ ਸਮਾਜ ਆਪਣੇ ਮੈਂਬਰਾਂ ਵਿੱਚ ਆਦਰਸ਼-ਆਸਕਤੀ (ਆਦਰਸ਼ਾਂ ਦਾ ਮੋਹ, ਆਦਰਸ਼ਾਂ ਵਿੱਚ ਖੱਚਤ ਹੋਣ ਦੀ ਰੁਚੀ) ਪੈਦਾ ਕਰਦਾ ਅਤੇ ਕਾਇਮ ਰੱਖਦਾ ਆਇਆ ਹੈ ਕਿਉਂਕਿ ਵਧਿਆ ਹੋਇਆ ਵਿਅਕਤੀਵਾਦ ਕਿਸੇ ਵੀ ਸਮਾਜ ਦੀ ਸਥਿਰਤਾ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਬਾਹਰਲਾ ਖ਼ਤਰਾ ਆਰੰਭ ਤੋਂ ਹੀ ਸਮਾਜ ਦੇ ਮੈਂਬਰਾਂ ਵਿਚਲੇ ਸੰਬੰਧਾਂ ਦੀ ਸਥਿਰਤਾ (Social Cohesion) ਦੀ ਮੂਲ ਪ੍ਰੇਰਣਾ ਬਣਿਆ ਆਇਆ ਹੈ। ਬਾਹਰਲੇ ਖ਼ਤਰੇ ਦੀ ਚੇਤਨਾ ਅਤੇ ਚਿੰਤਾ ਬਣਾਈ ਰੱਖਣ ਲਈ ਦੂਜੇ ਸਮਾਜ ਨਾਲ ਛੇੜਖ਼ਾਨੀ ਕਾਇਮ ਰੱਖਣ ਜਿੰਨੀ ਹੀ ਜ਼ਰੂਰੀ ਇੱਕ ਗੱਲ ਹੈ ਕਿ ਅਜਿਹੇ ਆਦਰਸ਼ ਉਪਜਾਏ ਅਤੇ ਪਰਚਾਰੇ ਜਾਣ ਜਿੰਨਾਂ ਦੇ ਸਬੰਧ
ਵਿੱਚ ਖ਼ਤਰੇ ਦੀ ਘੰਟੀ ਵਜਾਉਣੀ ਸੌਖੀ, ਸੁਭਾਵਝ ਅਤੇ ਸਾਰਥਕ (ਅਸਰਦਾਰ) ਹੋਵੇ ਆਦਰਸ਼ ਵਿਅਕਤੀਵਾਦ ਨੂੰ ਘਟਾਉਂਦੇ ਹੋਣ ਕਰਕੇ ਸਮਾਜਕ ਸਥਿਰਤਾ ਦੇ ਜ਼ਾਮਨ ਹੁੰਦੇ ਹਨ।
ਇਲਾਹੀ ਆਖੇ ਜਾਣ ਨਾਲ ਆਵਰਸ਼ ਆਲੋਚਨਾ-ਮੁਕਤ ਹੋ ਜਾਂਦੇ ਹਨ। ਆਲੋਚਨਾ-ਮੁਕਤ ਹੋ ਕੇ ਇਹ ਅਟੱਲ ਅਤੇ ਅਮਰ ਹੋ ਜਾਣ ਦੇ ਨਾਲ ਨਾਲ ਮਨੁੱਖੀ ਸੋਚ ਅਤੇ ਸੁਹਿਰਦਤਾ ਦਾ ਘੇਰਾ ਵੀ ਮੌੜਾ ਕਰ ਦਿੰਦੇ ਹਨ। ਇਨ੍ਹਾਂ ਨੂੰ ਹੋਣ ਵਾਲਾ ਹਰ ਖ਼ਤਰਾ ਜੀਵਨ ਦੇ ਮੂਲ ਆਧਾਰ ਨੂੰ ਹੋਣ ਵਾਲਾ ਖ਼ਤਰਾ ਆਖਿਆ ਜਾ ਸਕਦਾ ਹੈ। ਇਸ ਖ਼ਤਰੇ ਦੇ ਖ਼ਾਤਮੇ ਲਈ, ਇਲਾਹੀ ਆਦਰਸ਼ਾਂ ਦੀ ਆਸ਼ਕਤੀ ਵਾਲੇ ਲੋਕ, ਹਰ ਪਸ਼ੂਪੁਣਾ, ਹਰ ਨੀਚਤਾ ਅਤੇ ਹਰ ਅੱਤਿਆਚਾਰ ਕਰਨ ਲਈ ਤਿਆਰ ਹੁੰਦੇ ਆਏ ਹਨ: ਪਸ਼ੂਪੁਣਾ, ਨੀਚਤਾ ਅਤੇ ਅੱਤਿਆਚਾਰ ਕਰਦੇ ਆਏ ਹਨ।
ਕੁਝ ਇੱਕ ਥਾਵਾਂ ਅਤੇ ਸਿੱਧਾਂ (ਦਿਨਾਂ-ਤਾਰੀਖਾਂ) ਦੀ ਪਵਿੱਤਰਤਾ, ਵਿਸ਼ੇਸ਼ ਪ੍ਰਕਾਰ ਦੇ ਭੇਖਾ, ਪਰੰਪਰਾਵਾਂ ਅਤੇ ਕਰਮਕਾਂਡਾਂ ਦੀ ਮਹਾਨਤਾ, ਕੁਝ ਇੱਕ ਪੁਰਸ਼ਾਂ ਦੀ ਰੂਹਾਨੀ ਵਿਸ਼ੇਸ਼ਤਾ, ਤਰਕਸ਼ਨ ਵਿਸ਼ਵਾਸ ਅਤੇ ਕਰਾਮਾਤਾਂ ਅਤੇ ਪਰਲੋਕਵਾਦ, ਅਲੋਕਿਕ ਆਦਰਸ਼ਾਂ ਦੇ ਕੁਝ ਇੱਕ ਪਰਮਾਣ ਹਨ। ਅਧਿਆਤਮਵਾਦ ਸਰਵਵਿਆਪਕ ਜਾਂ ਯੂਨੀਵਰਸਲ ਹੋਣ ਦੇ ਦਾਅਵੇ ਜ਼ਰੂਰ ਕਰਦਾ ਹੈ; ਪਰ ਵਾਸਤਵ ਵਿੱਚ ਇਹ ਅੰਸ਼ਵਾਦ (Particularism) ਦੇ ਸਹਾਰੇ ਜੀਵਿਆ ਹੈ। ਸਮੇਂ ਦੀ ਅਮੁੱਕ ਅਤੇ ਅਵਿਰਲ ਧਾਰਾ ਵਿੱਚੋਂ ਕੁਝ ਇੱਕ ਵਿਸ਼ੇਸ਼ ਪਲ ਹੀ ਅਰਥ ਰੱਖਦੇ ਹਨ, ਬਾਕੀ ਸਾਰਾ ਸਮਾਂ ਅਜਾਈ ਹੈ। ਇਹ ਪਲ ਹੱਜਾ, ਹਵਨਾਂ, ਜਨਮ ਅਸ਼ਟਮੀਆਂ, ਗੁਰਪੁਰਸ਼ਾਂ ਅਤੇ ਹੋਰ ਕਈ ਮਹੂਰਤਾਂ ਦੇ ਪਲ ਹਨ। ਸਾਰੀ ਧਰਤੀ ਉੱਤੇ ਕੁਝ ਕੁ ਸਥਾਨ ਉਚੇਚੀ ਪਵਿੱਤ੍ਰਤਾ ਦੇ ਧਾਰਨੀ ਹਨ। ਉਨ੍ਹਾਂ ਥਾਵਾਂ ਉੱਤੇ ਗਏ ਲੋਕ ਬੀਮਾਰੀ, ਜੁਰਮ ਅਤੇ ਮੌਤ ਦਾ ਸ਼ਿਕਾਰ ਹੋ ਕੇ ਵੀ ਉਨ੍ਹਾਂ ਥਾਵਾਂ ਦੀ ਅਧਿਆਤਮਕ ਵਿਸ਼ੇਸ਼ਤਾ ਨੂੰ ਚੱਕ ਦੀ ਨਜ਼ਰ ਨਾਲ ਵੇਖਣ ਦਾ ਹੀਆ ਨਹੀਂ ਕਰਦੇ। ਸਾਰੀ ਧਰਤੀ ਉੱਤੇ ਵੱਸਣ ਵਾਲੇ ਢਾਈ-ਤਿੰਨ ਅਰਥ ਆਦਮੀ-ਇਸਤ੍ਰੀਆਂ (ਹੀਗਲ ਦੀਆਂ) ਦੁੱਕੀਆਂ ਨਿੱਕੀਆਂ ਹਨ; ਕੁਝ ਕੁ ਭਗਤ, ਦਾਤੇ ਅਤੇ ਸੂਰਮੇ ਹੀ ਰੱਬ ਦੇ ਚਹੇੜੇ, ਦੋਸਰ ਅਤੇ ਇਕਲੋਤੇ ਹਨ। ਜਨ-ਸਾਧਾਰਣ ਕੁੰਡਾ ਅਤੇ ਹੱਜਾਂ ਦੀ ਭੀੜ ਦਾ ਹਿੱਸਾ ਬਣ ਕੇ 'ਭਗਤ' ਹੋਣ ਦਾ, ਚੜ੍ਹਾਵਿਆ, ਪ੍ਰਸਾਦਾਂ, ਭੰਡਾਰਿਆਂ ਅਤੇ ਜ਼ਕਾਤਾਂ ਰਾਹੀਂ 'ਦਾਨੀ' ਹੋਣ ਦਾ ਅਤੇ ਧਾਰਮਿਕ ਬਸਾਦਾਂ ਵਿੱਚ ਹਿੱਸਾ ਲੈ ਕੇ 'ਸੂਰਮਾ' ਹੋਣ ਦਾ ਭਰਮ ਪਾਲਦਾ ਆਇਆ ਹੈ।
ਪੁਰਾਤਨ ਕਾਲ ਵਿੱਚ ਉਪਜੇ ਅਤੇ ਮੱਧਕਾਲ ਵਿੱਚ ਵਿਕਸੇ ਅਲੌਕਿਕ ਆਦਰਸ਼ਾਂ ਦੀ ਅਗਵਾਈ ਵਿੱਚ ਜੀਵਿਆ ਜਾਣ ਵਾਲਾ ਜੀਵਨ ਹੁਣ ਸਾਇੰਸੀ, ਸਨਅਤੀ ਅਤੇ ਤਕਨੀਕੀ ਯੁਗ ਵਿੱਚ ਪਰਵੇਸ਼ ਕਰ ਰਿਹਾ ਹੈ। ਸਾਇੰਸਦਾਨਾਂ ਨੂੰ ਜਿਊਂਦੇ ਜਲਾਉਣ ਦੀ ਸਲਾਹ ਦੇਣ ਵਾਲੇ ਆਦਰਸ਼ ਹੁਣ ਸਾਇੰਸ ਅਤੇ ਤਕਨੀਕ ਦੇ ਸਹਾਰੇ ਆਪਣੇ ਅੰਤ ਦਾ ਇੰਤਜ਼ਾਮ ਕਰਦੇ ਹੋਏ ਜੀਵਨ ਲਈ ਕਲੱਬ ਦਾ ਕਾਰਨ ਬਣ ਰਹੇ ਹਨ। ਜੇ ਇਹ ਠੀਕ ਹੈ ਕਿ ਗਿਆਨ ਸ਼ਕਤੀ ਦਾ ਸਰੋਤ ਹੈ (Knowledge is Power) ਤਾਂ ਇਹ ਵੀ ਸੱਚ ਹੈ ਕਿ ਇਸ ਹਥਿਆਰ ਦੀ ਸਿਆਣੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਮੂਰਖਾਲੀ ਵਰਤੋਂ ਵੀ। ਜੇ ਧਰਤੀ ਉਤਲੇ ਜੀਵਨ ਨੂੰ ਯੁੱਧ-ਮੁਕਤ ਕਰ ਲਿਆ ਜਾਵੇ ਤਾਂ ਵਿਗਿਆਨ ਅਤੇ ਵਿਗਿਆਨਿਕ ਤਕਨੀਕ ਅੱਧੀ ਸਦੀ ਦੇ ਸਮੇਂ ਵਿੱਚ ਸਾਰੀ ਧਰਤੀ ਨੂੰ ਸਵਰਗੋਂ ਸੁਹਣੀ ਥਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ। ਵਿਗਿਆਨ ਅਤੇ ਵਿਗਿਆਨਿਕ ਤਕਨੀਕ ਦੀਆਂ ਸੰਭਾਵਨਾਵਾਂ ਦੀ ਸਾਕਾਰਤਾ ਲਈ ਜਾਂ ਇਸ ਸ਼ਕਤੀਸ਼ਾਲੀ ਵਸੀਲੇ ਦੀ ਸਿਆਣੀ ਵਰਤੋਂ ਲਈ ਮਨੁੱਖੀ ਮਾਨਸਿਕਤਾ ਦੇ ਉਚੇਚੇ ਵਿਕਾਸ ਦੀ ਲੋੜ ਹੈ। ਅਲੌਕਿਕ ਆਦਰਸ਼ ਇਸ ਵਿਕਾਸ ਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹਨ।ਲੋਕਾਂ ਦਾ ਪਰਲੋਕ ਨਾਲੋਂ ਸੁਹਣਾ ਹੋਣਾ ਉਨ੍ਹਾਂ ਨੂੰ ਮਨਜੂਰ ਨਹੀਂ।
ਮਨੁੱਖ ਸਦਾ ਤੋਂ ਇਹ ਮੰਨਦਾ ਆਇਆ ਹੈ ਕਿ ਆਸ਼ੋ ਦੀ ਬੁੱਧਤਾ ਹਰ ਯੋਗ-ਅਯੋਗ ਵਸੀਲੇ ਨੂੰ ਵਰਤਣ ਦੀ ਖੁੱਲ੍ਹ ਦਿੰਦੀ ਹੈ। ਭਾਵ ਇਹ ਹੈ ਕਿ ਕਿਸੇ ਚੰਗੇ ਮਨੋਰਥ ਦੀ ਪ੍ਰਾਪਤੀ ਲਈ ਬੁਰਾ ਜਾਂ ਗਲਤ ਤਰੀਕਾ ਅਪਣਾਉਣਾ ਮਾੜੀ ਗੱਲ ਨਹੀਂ। ਆਸ਼ੇ ਅਤੇ ਵਸੀਲੇ ਦੇ ਇਸ ਸੰਬੰਧ ਨੂੰ ਕਦੇ ਨਿੰਦਿਆ ਨਹੀਂ ਗਿਆ। ਪਾਂਡਵਾਂ ਦੀ ਜਿੱਤ ਭਗਵਾਨ ਕ੍ਰਿਸ਼ਨ ਦਾ ਮਨੋਰਥ ਸੀ ਜਿਸ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਹਰ ਚੰਗੇ ਮਾੜੇ ਵਸੀਲੇ ਦੀ ਵਰਤੋਂ ਕੀਤੀ। ਉਨ੍ਹਾਂ ਦਾ ਖ਼ਿਆਲ ਸੀ ਕਿ ਪਾਂਡਵਾਂ ਦੀ ਜਿੱਤ ਅਤੇ ਹਸਤਨਾਪੁਰ ਦੀ ਸੁਰੱਖਿਆ 'ਦੇ' ਵੱਖ ਵੱਖ ਤਰੀਕਿਆਂ ਨਾਲ ਆਖੀ ਹੋਈ 'ਇੱਕ' ਗੱਲ ਹੈ। ਪਾਂਡਵਾਂ ਦੀ ਜਿੱਤ ਹੋਈ ਪਰੰਤੂ ਹਸਤਨਾਪੁਰ ਸੁਰੱਖਿਅਤ ਨਾ ਰਿਹਾ। ਯੁੱਧ ਵਿੱਚ ਹੋਈ ਬਰਬਾਦੀ ਨੂੰ ਵਧਾ ਚੜ੍ਹਾ ਕੇ ਦੱਸਣ ਵਾਲੇ ਲੋਕ ਸ਼ਾਇਦ ਇਹ ਸਮਝਦੇ ਹਨ ਕਿ ਅਜੇਹੀ ਬਰਬਾਦੀ ਅਸਲ ਵਿੱਚ ਬਰਬਾਦੀ ਨਹੀਂ ਆਖੀ ਜਾਣੀ ਚਾਹੀਦੀ। ਇਹ ਤਾਂ ਯੁੱਧ-ਦੇਵ ਅਤੇ ਦੇਸ਼-ਭਗਤੀ ਦੀ ਦੇਵੀ ਨੂੰ ਅਰਪਣ ਕੀਤਾ ਹੋਇਆ ਨਜ਼ਰਾਨਾ ਜਾਂ ਸ਼ੁਕਰਾਨਾ ਹੈ; ਹਾਰੇ ਹੋਏ ਧੜੇ ਵੱਲੋਂ ਨਜ਼ਰਾਨਾ ਅਤੇ ਜਿੱਤੇ ਹੋਏ ਧੜੇ ਵੱਲੋਂ ਸ਼ੁਕਰਾਨਾ। ਮਨੁੱਖ ਵਿੱਚ ਅਜੇਹੇ ਸ਼ੁਕਰਾਨੇ ਦੀ ਭਾਵਨਾ ਏਨੀ ਪ੍ਰਬਲ ਰਹੀ ਹੈ ਕਿ ਚੌਧਵੀਂ ਅਤੇ ਪੰਦਰਵੀਂ ਸਦੀ ਵਿੱਚ ਟੈਨੇਕਟਿਟਲਨ (ਅਜੋਕਾ ਮੈਕਸੀਕੋ ਸ਼ਹਿਰ) ਦੇ ਹਾਕਮ ਕਬੀਲੇ, ਏਜ਼ਟੈਕ, ਦੇ ਲੋਕ ਹਾਰੇ ਹੋਏ ਦੁਸ਼ਮਨ ਦੇ ਸੈਨਿਕਾਂ ਨੂੰ ਆਪਣੇ ਦੇਵਤਿਆਂ ਦੀ ਖੁਸ਼ੀ ਲਈ ਕੁਰਬਾਨ ਕਰਦੇ ਹੁੰਦੇ ਸਨ। ਉਨ੍ਹਾਂ ਦੇ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਵੇਰ ਉਨ੍ਹਾਂ ਨੇ ਅੱਸੀ ਹਜ਼ਾਰ ਆਦਮੀਆਂ ਦੀ ਬਲੀ ਦੇ ਕੇ ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਇਸ ਵਿੱਚ ਕੁਝ ਅੱਤਕਥਨੀ ਵੀ ਹੋ ਸਕਦੀ ਹੈ; ਪਰ ਅੱਤਕਥਨੀ ਦੀ ਹੋਂਦ ਹੀ ਤਾਂ ਇਹ ਪ੍ਰਗਟ ਕਰਦੀ ਹੈ ਕਿ ਇਸ ਕੰਮ ਨੂੰ ਕਿੰਨਾ ਜ਼ਰੂਰੀ ਅਤੇ ਪ੍ਰਕਿਸ਼ਨਾਪੂਰਣ ਸਮਝਿਆ ਜਾਂਦਾ ਸੀ । ਅਤੇ ਇਹ ਗੱਲ ਮਹਾਂਭਾਰਤ ਜਿੰਨੀ ਪੁਰਾਣੀ ਨਹੀਂ। ਏਜ਼ਟੈਕ ਐਂਪਾਇਰ 1521 ਈ: ਵਿੱਚ ਸਪੇਨ ਦੇ ਜਰਨੈਲ, ਕਾਰਟੇਜ਼ ਦੁਆਰਾ ਖ਼ਤਮ ਕੀਤੀ ਗਈ ਸੀ।
ਬੰਗਲਾ ਦੇਸ਼ ਦੀ ਸਥਾਪਤੀ ਸਮੇਂ ਨੱਥੇ ਹਜ਼ਾਰ ਸੈਨਿਕਾਂ ਨੇ ਹਥਿਆਰ ਸੁੱਟੇ ਸਨ। ਜੇ ਉਦੋਂ ਭਾਰਤੀ ਦੇਵਤੇ ਅਜੇਹੇ ਸ਼ੁਕਰਾਨੇ ਦੇ ਚਾਹਵਾਨ ਹੁੰਦੇ ਤਾਂ ਏਜ਼ਟੈਕ ਕਬੀਲੇ ਦਾ ਰਿਕਾਰਡ ਟੁੱਟ ਜਾਣਾ ਸੀ ਅਤੇ ਦੂਜੀ ਧਿਰ ਦੀਆਂ ਇਲਾਹੀ ਖ਼ੁਸ਼ੀ ਦੀਆਂ ਉਮੀਦਾਂ ਨਵੇਂ ਰਿਕਾਰਡ ਨਾਲ ਵਾਬਸਤਾ ਹੋ ਜਾਣੀਆਂ ਸਨ। ਹਿਟਲਰ ਇਹ ਸਾਬਤ ਕਰ ਚੁੱਕਾ ਹੈ ਕਿ ਵਿਗਿਆਨਿਕ ਤਕਨੀਕ ਦੀ ਵਰਤੋਂ ਨਾਲ ਨਵੇਂ ਰਿਕਾਰਡ ਕਾਇਮ ਕਰਨੇ ਸੌਖੇ ਹੋ ਗਏ ਹਨ।
ਜਦੋਂ ਤਕਨੀਕ ਨੇ ਅਜੇ ਅਜੋਕੀਆ ਸਿਖਰਾਂ ਨਹੀਂ ਸਨ ਛੂਹੀਆਂ, ਉਦੋਂ ਮਨੁੱਖ ਆਪਣੀਆਂ ਲੜਾਈਆਂ ਨੂੰ ਧਰਮ ਅਤੇ ਅਧਰਮ, ਨੇਕੀ ਅਤੇ ਬਦੀ, ਹੱਕ ਅਤੇ ਕੁਫ਼ਰ, ਆਸਤਿਕਤਾ ਅਤੇ ਨਾਸਤਿਕਤਾ ਦੀ ਲੜਾਈ ਦੱਸ ਕੇ ਆਪਣੀ ਪਸੰਦ ਦੇ ਧੜੇ ਨੂੰ ਉਹ ਸਾਰੇ ਵਸੀਲੇ ਵਰਤਣ ਦੀ ਖੁੱਲ੍ਹ ਦਿੰਦਾ ਸੀ ਜਿਹੜੇ ਵਿਰੋਧੀ ਧੜੇ ਦੁਆਰਾ ਵਰਤੇ ਜਾਣੇ ਘੋਰ ਪਾਪ ਦੱਸੇ ਜਾਂਦੇ ਸਨ। ਕਈਆਂ ਹਾਲਤਾਂ ਵਿੱਚ ਉਨ੍ਹਾਂ ਪਾਪ-ਰੂਪ ਵਸੀਲਿਆਂ ਨੂੰ ਵਰਤਣਾ ਫ਼ਰਜ਼ ਦਾ ਦਰਜਾ ਪ੍ਰਾਪਤ ਕਰ ਜਾਂਦਾ ਸੀ; ਹੁਣ ਵੀ ਕਰਦਾ ਹੈ। ਮੰਨਣ ਨੂੰ ਭਾਵੇਂ ਇਹੋ ਮੰਨਿਆ ਜਾਂਦਾ ਸੀ ਕਿ ਸੱਚ, ਧਰਮ, ਨਿਆਂ ਜਾ ਨੇਕੀ ਦੀ ਜਿੱਤ ਹੋਈ ਹੈ ਪਰੰਤੂ ਅਸਲੀਅਤ ਇਹ ਹੈ ਕਿ ਜਿੱਤ ਸਦਾ ਹੀ ਤਕਨੀਕ ਦੀ ਹੁੰਦੀ ਸੀ। ਸਰਵੋਤਮ ਸੰਦ ਵਿਸ਼ਨੂੰ ਕੋਲ ਹੀ ਦੱਸਿਆ ਜਾਂਦਾ ਸੀ ਅਤੇ ਉਹ ਧਰਮ ਦੇ ਧੜੇ ਵੱਲ ਹੁੰਦਾ ਸੀ।
ਅਜੋਕੀ ਹਾਲਤ ਹੋਰ ਹੈ। ਇੱਕ ਤਾਂ ਤਕਨੀਕ ਬਹੁਤ ਹੀ ਵਿਰਾਟ ਰੂਪ ਧਾਰਨ ਕਰ ਚੁੱਕੀ ਹੈ। ਅੱਜ ਅਮਰੀਕਾ ਅਤੇ ਪੱਛਮੀ ਯੂਰਪ
ਮਿਲ ਕੇ ਵੀ ਸੱਦਾਮ ਅਤੇ ਉਸਾਮਾ-ਬਿਨ-ਲਾਦੇਨ ਦੀ ਸਾਂਝੀ ਸ਼ਕਤੀ ਅਤੇ ਆਦਰਸ਼-ਆਸਕਤਾ ਨੂੰ ਹਰਾ ਨਹੀਂ ਸਕਦੇ। ਜੇ ਅੱਜ ਹਰਾ ਸਕਦੇ ਹਨ ਤਾਂ ਕੱਲ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਮੰਨ ਲਓ ਕੱਲ ਨੂੰ ਸੱਦਾਮ ਅਤੇ ਉਸਾਮਾ ਵੀ ਉਨ੍ਹਾਂ ਹੀ ਵਸੀਲਿਆਂ ਦੇ ਮਾਲਕ ਬਣ ਜਾਂਦੇ ਹਨ। ਜਿਨ੍ਹਾਂ ਦੇ ਮਾਲਕ ਅੱਜ ਪੱਛਮੀ ਦੇਸ਼ ਹਨ; ਅਤੇ ਇਨ੍ਹਾਂ ਧੜਿਆਂ ਵਿੱਚ (ਜਾਂ ਦੋ ਰੱਥਾਂ ਵਿੱਚ ਜਾਂ ਦੋ ਧਰਮਾਂ ਵਿੱਚ ਜਾਂ ਦੇ ਅਧਰਮਾਂ ਵਿੱਚ ਜਾਂ ਦੇ ਸ਼ੈਤਾਨਾਂ ਵਿੱਚ) ਮੁਕਾਬਲਾ ਹੋ ਜਾਂਦਾ ਹੈ ਤਾਂ ਜਿੱਤਿਆ ਹੋਣ ਕਰਕੇ 'ਸੱਚਾ' ਹੋਣ ਦਾ ਮਾਣ ਕਰਨ ਲਈ ਕੋਈ ਬਾਕੀ ਨਹੀਂ ਰਹੇਗਾ।
ਮਨੁੱਖ ਦੇ ਸਾਰੇ ਜਾਂ ਬਹੁਤੇ ਆਸ਼ੇ, ਆਦਰਸ਼ ਅਤੇ ਵਿਸ਼ਵਾਸ ਉਸ ਸਮੇਂ ਦੀ ਉਪਜ ਹਨ ਜਦੋਂ ਧਰਤੀ ਅਜੇ ਏਨੀ ਸੁਕੜੀ ਨਹੀਂ ਸੀ; ਕਦੋਂ ਸੱਭਿਅਤਾਵਾਂ, ਸੰਸਕ੍ਰਿਤੀਆਂ, ਸਿਆਸਤਾਂ ਅਤੇ ਸਮਾਜਾਂ ਵਿੱਚ ਅੱਜ ਵਰਗੀ ਸਾਂਝ ਨਹੀਂ ਸੀ ਅਤੇ ਸਿਆਣਿਆਂ ਨੂੰ ਇਹ ਭਰੋਸਾ ਸੀ ਕਿ ਜੇ ਸਦਾ ਲਈ ਨਹੀਂ ਤਾਂ, ਦੂਰ ਭਵਿੱਖ ਵਿੱਚ ਲੰਮੇ ਸਮੇਂ ਤਕ ਵੱਖ-ਵੱਖ ਸਮਾਜਕ ਮਾਨਤਾਵਾਂ ਅਤੇ ਧਾਰਨਾਵਾਂ ਸਤਿਕਾਰਯੋਗ ਸਮਝੀਆਂ ਅਤੇ ਮੰਨੀਆਂ ਜਾਂਦੀਆਂ ਰਹਿਣਗੀਆਂ। ਉਨ੍ਹਾਂ ਦੇ ਇਸ ਭਰੋਸੇ ਦਾ ਆਧਾਰ ਇਸ ਸੱਚ ਉੱਤੇ ਟਿਕਿਆ ਹੋਇਆ ਸੀ ਕਿ ਸਮਾਜਕ ਮਾਨਤਾਵਾਂ ਅਤੇ ਧਾਰਨਾਵਾਂ ਦੇ ਠੀਕ ਜਾਂ ਗਲਤ ਹੋਣ ਦੀ ਕਸਵੱਟੀ ਸਮਾਜਕ ਅਤੇ ਸਿਆਸੀ ਸਥਿਰਤਾ ਸੀ। ਸਮਾਜਕ ਅਤੇ ਸਿਆਸੀ ਸਥਿਰਤਾ ਲਈ ਹਾਨੀਕਾਰਕ ਸਮਝੇ ਜਾਣ ਵਾਲੇ ਹਰ ਭਾਵ, ਵਿਸ਼ਵਾਸ ਅਤੇ ਕੰਮ ਨੂੰ ਅਧਰਮ ਕਿਹਾ ਜਾਂਦਾ ਸੀ ਅਤੇ ਇਸ ਮਨੋਰਥ ਵਿੱਚ ਸਹਾਈ ਅਤੇ ਸਹਿਯੋਗੀ ਹੋਣ ਵਾਲੇ ਹਰ ਭਾਵ, ਵਿਸ਼ਵਾਸ ਅਤੇ ਕੰਮ ਨੂੰ ਧਰਮ ਮੰਨਿਆ ਜਾਂਦਾ ਸੀ। ਧਰਮ-ਅਧਰਮ ਦੀ ਕਸਵੱਟੀ ਸਮਾਜਕ ਜੀਵਨ ਦੀ ਸਥਿਰਤਾ ਜਾਂ ਯਥਾ ਸਥਿਤੀ ਸੀ। ਮਹਾਂਭਾਰਤ ਵਿੱਚ ਪਾਂਡਵ ਸਮਾਜਕ ਸਥਿਰਤਾ ਦੇ ਪੱਖ ਵਿੱਚ ਹੋਣ ਕਰਕੇ ਧਰਮ ਦੇ ਧੜੇ ਵਿੱਚ ਸਨ ਅਤੇ ਮਹੱਤਵਾਕਾਂਕਸ਼ਾ, ਹੰਕਾਰ ਅਤੇ ਯੁੱਧ-ਪ੍ਰੀਅਤਾ ਕਾਰਨ ਕੋਰਵ ਅਧਰਮੀ ਆਖੇ ਜਾਂਦੇ ਸਨ। ਦੋਹਾਂ ਧੜਿਆਂ ਦਾ ਵਿਰੋਧ ਧਾਰਮਿਕ ਨਹੀਂ ਸਗੋਂ ਨੈਤਿਕ ਸੀ।
ਸਮਾਂ ਪਾ ਕੇ ਇਹ ਗੱਲ ਇਉਂ ਨਾ ਰਹੇ। ਸਮਾਜਕ ਮਾਨਤਾਵਾਂ ਅਤੇ ਧਾਰਨਾਵਾਂ ਦਾ ਸਤਿਕਾਰ ਧਰਮ-ਅਧਰਮ ਦਾ ਆਧਾਰ ਹੋਣੋਂ ਹਟ ਗਿਆ ਅਤੇ ਮਜ਼ਹਬ ਇਸ ਆਧਾਰਾਸਣ ਉੱਤੇ ਬੈਠਦਾ ਗਿਆ। ਅਜੇਹੇ ਸਮਾਜ ਹੋਂਦ ਵਿੱਚ ਆ ਗਏ ਜਿਨ੍ਹਾਂ ਵਿੱਚ ਅਜੇਹੇ ਲੋਕਾਂ ਨੂੰ ਇਕੱਠੇ ਰਹਿਣ ਦੀ ਮਜਬੂਰੀ ਬਣ ਗਈ, ਜਿਨ੍ਹਾਂ ਦੇ ਧਾਰਮਿਕ ਵਿਸ਼ਵਾਸ ਅਤੇ ਪੂਜਾ ਪ੍ਰਸਤਸ਼ ਦੇ ਢੰਗ ਇੱਕੋ ਜਹੇ ਨਹੀਂ ਸਨ। ਪੂਜਾ ਸਤਸ਼ ਦੇ ਕਿਹੜੇ ਢੰਗ ਜਾਂ ਕਿਹੜੇ ਮਜ਼ਹਬੀ ਵਿਸ਼ਵਾਸ ਠੀਕ ਹਨ ਅਤੇ ਕਿਹੜੇ ਗਲਤ, ਇਸ ਦਾ ਨਿਰਣਾ ਸਮਾਜਕ ਜੀਵਨ ਦੀ ਸਥਿਰਤਾ ਜਾਂ ਸੁੰਦਰਤਾ ਉੱਤੇ ਆਧਾਰਿਤ ਨਾ ਹੋਣ ਕਰਕੇ ਜਾਂ ਕਿਸੇ ਵੀ ਪ੍ਰਤੱਖ ਅਤੇ ਨਿਰਖੀ ਪਰਖੀ ਜਾ ਸਕਣ ਵਾਲੀ ਦੁਨਿਆਵੀ ਦਲੀਲ ਉੱਤੇ ਨਿਰਵਰ ਨਾ ਹੋਣ ਕਰਕੇ ਅਜੇਹੀ ਸਦੀਵੀ ਮਹਾਂਭਾਰਤ ਉੱਤੇ ਨਿਰਭਰ ਕਰਨ ਲੱਗ ਪਿਆ, ਜਿਸ ਵਿੱਚ ਦੋਵੇਂ ਧੜੇ, ਆਪੋ-ਆਪਣੀ ਥਾਂ ਧਰਮ ਦੇ ਪੱਖ ਵਿੱਚ ਹੁੰਦੇ ਸਨ। ਭਾਰਤ ਇਸ ਗੱਲ ਦੀ ਵੱਡੀ ਮਿਸਾਲ ਹੈ ਜਿੱਥੇ ਦੋ ਰੱਬਾਂ ਵਿੱਚ ਲੜੀ ਜਾਣ ਵਾਲੀ ਜੰਗ 1947 ਤਕ ਪੁਰਾਣੀ ਤਕਨੀਕ ਨਾਲ ਲੜੀ ਜਾਂਦੀ ਰਹੀ ਹੈ ਅਤੇ ਹੁਣ ਨਵੀਂ ਤਕਨੀਕ ਦੀ ਧਾਰਨੀ ਬਣ ਗਈ ਹੈ।
ਮਨੁੱਖੀ ਅਕਲ ਇਲਹਾਮਾਂ, ਆਕਾਸ਼ਵਾਣੀਆਂ ਅਤੇ ਮਹਾਂਵਾਕਾਂ ਦੀ ਦਬੇਲ ਹੋ ਗਈ ਹੋਣ ਕਰਕੇ ਸਦਾ ਹੀ ਇਹ ਮੰਨਣ ਦਾ ਪਾਖੰਡ ਕਰਦੀ ਆਈ ਹੈ ਜਾ ਇਨ੍ਹਾਂ ਵਿਸ਼ਵਾਸਾਂ ਨਾਲ ਆਪਣੇ ਆਪ ਨੂੰ ਧੋਖਾ ਦਿੰਦੀ ਆਈ ਹੈ ਕਿ-1) ਰੱਬ ਇੱਕ ਹੈ; (2) ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ ਅਤੇ (3) ਸਾਰੇ ਧਰਮਾਂ ਦਾ ਮਨੋਰਥ ਮਨੁੱਖ ਵਿਚਲੇ ਮਨੁੱਖੀਪਨ ਨੂੰ
ਵਿਕਸਾਉਣਾ ਹੈ। ਜੀਵਨ ਦੀ ਵਾਸਤਵਿਕਤਾ ਨੇ ਮਨੁੱਖ ਦੇ ਇਨ੍ਹਾਂ ਵਿਸ਼ਵਾਸਾਂ ਜਾਂ ਭੁਲੇਖਿਆਂ ਵਿੱਚੋਂ ਕਿਸੇ ਇੱਕ ਦੀ ਹਾਮੀ ਕਦੇ ਨਹੀਂ ਭਰੀ, ਤਾਂ ਵੀ ਮਨੁੱਖ ਇਸ ਖ਼ੁਸ਼-ਖ਼ਿਆਲੀ ਨੂੰ ਤਿਆਗਣੋਂ ਨਾਂਹ ਕਰਦਾ ਆਇਆ ਹੈ। ਮਨੁੱਖ ਦੇ ਇਸ ਅਤਾਰਕਿਕ ਹਠ ਪਿੱਛੇ ਇਨ੍ਹਾਂ ਵਿਸ਼ਵਾਸਾਂ ਦੀ ਸੱਚਾਈ ਦਾ ਹੱਥ ਨਹੀਂ ਸਗੋਂ ਜੀਵਨ ਦੀ ਉਸ ਅਪਾਰ ਦ੍ਰਿੜ੍ਹਤਾ ਦਾ ਹੱਥ ਹੈ ਜਿਹੜੀ ਹਰ ਬਰਬਾਦੀ ਅਤੇ ਬੇ-ਹੁਰਮਤੀ ਨੂੰ ਭੁੱਲ ਕੇ ਕਿਸੇ ਵੀ ਵਹਿਮ, ਵਿਸ਼ਵਾਸ ਜਾਂ ਭੁਲੇਖੇ ਦੇ ਸਹਾਰੇ, ਕਿਸੇ ਵੀ ਵਿਉਂਤ, ਵਿਕਾਸ ਜਾਂ ਨੀਚਤਾ ਦੇ ਸਹਾਰੇ ਜੀਵਨ ਦੀ ਸਦੀਵਤਾ ਅਤੇ ਲਗਾਤਾਰਤਾ ਕਾਇਮ ਰੱਖਣ ਦੀ ਜ਼ਿਦ ਕਰਦੀ ਹੈ।
ਆਧੁਨਿਕ ਵਿਗਿਆਨਿਕ ਤਕਨੀਕ ਨੇ ਸਾਰੀ ਦੁਨੀਆ ਉੱਤੇ ਬਹੁ-ਨਸਲੀ ਸਮਾਜਾਂ ਦੀ ਸਥਾਪਨਾ ਕਰ ਦਿੱਤੀ ਹੈ; ਵਿਸ਼ੇਸ਼ ਕਰਕੇ ਉੱਨਤ ਸਨਅਤੀ ਅਤੇ ਸਾਇੰਸੀ ਦੇਸ਼ਾਂ ਵਿੱਚ। ਇਸ ਦੇ ਨਾਲ ਨਾਲ ਵਿਗਿਆਨਿਕ ਤਕਨੀਕ ਵੀ ਜਨ-ਸਾਧਾਰਣ ਦੀ ਪਹੁੰਚ ਵਿੱਚ ਹੋ ਗਈ ਹੈ। ਨਤੀਜਾ ਇਹ ਹੈ ਕਿ ਤਕਨੀਕ ਦੀ ਦੁਰਵਰਤੋਂ ਨਾਲ ਹਿੱਸਾ, ਹੱਤਿਆ ਅਤੇ ਭਿਆਨਕਤਾ ਨੂੰ ਧਰਮ-ਅਧਰਮ ਦੀ ਜੰਗ ਵਿੱਚ ਵਰਤਿਆ ਜਾਣਾ ਆਮ ਹੋ ਗਿਆ ਹੈ। ਇਹ ਜੰਗ ਕਿਸੇ ਕੁਰੂਕਸ਼ੇਤ੍ਰ ਵਿੱਚ ਨਹੀਂ ਸਗੋਂ ਘਰਾਂ, ਬਾਜ਼ਾਰਾਂ, ਦਫ਼ਤਰਾਂ, ਹੋਟਲਾਂ, ਹਵਾਈ ਜਹਾਜ਼ਾਂ, ਪਾਰਕਾਂ, ਮੇਲਿਆਂ, ਗੱਡੀਆਂ ਅਤੇ ਪੂਜਾ-ਸਥਾਨਾਂ ਉੱਤੇ ਲੜੀ ਜਾਂਦੀ ਹੈ। ਕੋਈ ਅਜੇਹੀ ਨੀਚਤਾ ਅਤੇ ਨਿਰਦੈਤਾ ਨਹੀਂ ਜੋ ਇਸ ਜੰਗ ਵਿੱਚ ਵਰਤੀ ਨਾ ਜਾਂਦੀ ਹੋਵੇ। ਮਨੁੱਖ ਲਈ ਬੇ-ਓੜਕੇ ਸੁਖ ਅਤੇ ਅਣਕਿਆਸੀ ਸੁੰਦਰਤਾ ਪੈਦਾ ਕਰਨ ਦੀ ਸਮਰੱਥਾ ਹੈ ਤਕਨੀਕ ਵਿੱਚ; ਪਰੰਤੂ ਅਣਜਾਣੇ ਅਲੋਕਿਕ ਆਦਰਸ਼ਾਂ ਦਾ ਵਿਸ਼ਵਾਸੀ ਮਨੁੱਖ ਤਕਨੀਕ ਨੂੰ ਪੀੜ, ਭੈ ਅਤੇ ਭਿਆਨਕਤਾ ਪੈਦਾ ਕਰਨ ਲਈ ਵਰਤਣ ਦੀ ਭੁੱਲ ਕਰ ਰਿਹਾ ਹੈ।
ਆਦਰਸ਼ਾਸਕਤਾ ਮਨੁੱਖ ਨੂੰ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਲਈ ਅਯੋਗ ਵਸੀਲੇ ਨਾ ਵਰਤਣ ਦੀ ਸਲਾਹ ਦੇਣੀ ਸੌਖੀ ਨਹੀਂ। ਸਾਧਨਾਂ ਜਾਂ ਵਸੀਲਿਆਂ ਦੇ ਯੋਗਾਯੋਗ ਹੋਣ ਦੇ ਵਿਕ ਵਿੱਚ ਪੈਣ ਦਾ ਭਾਵ ਹੋ ਵਸੀਲਿਆਂ ਨੂੰ ਆਦਰਸ਼ਾਂ ਨਾਲੋਂ ਬਹੁਤੇ ਮਹੱਤਵਪੂਰਣ ਮੰਨਣਾ। ਉਸ ਲਈ ਇਹ ਗੱਲ ਤਾਂਗੋ ਨੂੰ ਘੋੜਾ ਖਿੱਚਣ ਨਈ ਆਖਣ ਵਰਗੀ ਗੱਲ ਹੈ।
ਜੀਵਨ ਨੂੰ ਸੱਭਿਅ, ਸਾਊ ਅਤੇ ਸੁਹਣੇ ਸੁਪਨਿਆਂ ਦੀ ਲੋੜ ਵੀ ਹੈ। ਸੁੰਦਰ ਸੁਪਨਿਆਂ ਤੋਂ ਸੱਖਣਾ ਜੀਵਨ ਦਿਸ਼ਾਹੀਣ ਹੋ ਜਾਂਦਾ ਹੈ। ਦਿਸ਼ਾਹੀਣ ਜੀਵਨ ਨੂੰ ਵਰਗਲਾਇਆ ਜਾਣਾ ਸੌਖਾ ਹੁੰਦਾ ਹੈ। ਸੁਹਣੇ ਸੰਸਾਰਕ ਸੁਪਨੇ ਜੀਵਨ ਦੀ ਸਿਹਤਮੰਦੀ ਦਾ ਸਬੂਤ ਹੁੰਦੇ ਹਨ। ਇਹ ਅਲੌਕਿਕ-ਆਦਰਸ਼-ਰੋਗ ਦਾ ਦਾਰੂ ਬਣ ਸਕਦੇ ਹਨ।
ਲਗਪਗ ਇੱਕ ਹਜ਼ਾਰ ਸਾਲ ਤੱਕ ਈਸਾਈਅਤ ਨੂੰ ਰੋਮਨ ਰਾਜ ਦੀ ਮਿੱਤਤਾ, ਸਹਾਇਤਾ ਅਤੇ ਸਰਪ੍ਰਸਤੀ ਪ੍ਰਾਪਤ ਰਹੀ ਹੈ। ਇਸੇ ਸਮੇਂ ਵਿੱਚ ਇਸਲਾਮ ਦਾ ਉਦੇ ਹੋਇਆ ਅਤੇ ਰੋਮਨ ਐਂਪਾਇਰ ਵਿੱਚ ਦੋ ਇਲਾਹੀ ਆਦਰਸ਼ਾਂ ਦੀ ਟੱਕਰ ਨੇ ਜਨਮ ਲਿਆ। ਇਸੇ ਸਮੇਂ ਵਿੱਚ ਪਤਨਮੁਖੀ ਈਸਾਈਅਤ ਨੇ ਨਿੱਕੇ ਨਿੱਕੇ ਸਿਧਾਂਤਕ ਅੰਤਰਾਂ ਅਤੇ ਕਰਮਕਾਂਡੀ ਵਿਰੋਧੀ ਕਾਰਨ ਪਰਮ-ਅਦਾਲਤਾਂ (The Inquisitions) ਲਾ ਕੇ ਧਰਮ-ਧਰੋਹੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਜਿਊਂਦੇ ਜਲਾਇਆ। ਸੰਨ 400 ਈਸਵੀ ਤੋਂ ਲੈ ਕੇ 1500 ਈਸਵੀ ਤੱਕ ਦਾ ਸਮਾਂ ਈਸਾਈਅਤ (ਅਤੇ ਯੌਰਪ) ਵਿੱਚ ਅਲੌਕਿਕ ਆਦਰਸ਼ਾਂ ਦੇ ਇਸ਼ਕ ਜਾਂ ਪਾਗਲਪਨ ਦਾ ਸਮਾਂ ਸੀ। ਆਦਰਸ਼ਾਂ ਦਾ ਮੋਹ ਸੰਸਾਰ ਦੇ ਸਾਰੇ ਸਮਾਜਾਂ ਵਿੱਚ ਹੁੰਦਾ ਹੈ; ਪਰੰਤੂ ਸਾਰੇ ਸਮਾਜਾਂ ਕੋਲ ਆਦਰਸ਼-ਆਸ਼ਕਤੀ ਵਿੱਚੋਂ ਉਪਜੇ ਹੋਏ ਕੋਝ ਅਤੇ ਕਲੇਸ਼ ਦਾ ਸਯਤਨ ਸਾਂਭਿਆ ਹੋਇਆ
ਇਤਿਹਾਸ ਨਹੀਂ: ਪੱਛਮੀ ਯੋਰਪ ਦੇ ਦੇਸ਼ਾਂ ਕੋਠ ਹੈ। ਵੱਡੇ ਵੱਡੇ ਪੁਰਾਤਨ ਗਿਰਜਿਆਂ ਵਿੱਚ ਵਡ-ਆਕਾਰੀ ਰਜਿਸਟਰਾਂ ਵਿੱਚ ਉਨ੍ਹਾਂ ਵਿਅਕਤੀਆਂ ਦੇ ਨਾਂ ਲਿਖੇ ਹੋਏ ਮਿਲਦੇ ਹਨ ਜਿਨ੍ਹਾਂ ਉੱਤੇ ਧਰਮ-ਧਰੋਹ ਦਾ ਦੋਸ਼ ਸਾਬਤ ਹੋਇਆ ਅਤੇ ਉਨ੍ਹਾਂ ਨੂੰ ਜਿਊਂਦੇ ਜਲਾਇਆ ਗਿਆ। ਇਸੇ ਸਮੇਂ ਵਿੱਚ ਬਹੁਤ ਸਾਰੇ ਈਸਾਈ ਸੰਤ ਵੀ ਪੈਦਾ ਹੋਏ ਜਿਨ੍ਹਾਂ ਨੇ ਵਡ-ਆਕਾਰੀ ਡੇਰੇ ਵੀ ਬਣਾਏ ਅਤੇ ਵਡ-ਸ਼ੁਮਾਰੀ ਸਿੱਖੀ-ਸਵਕੀ ਵੀ ਪੈਦਾ ਕੀਤੀ । ਇਨ੍ਹਾਂ ਡੇਰਿਆਂ ਦੇ ਗੱਦੀਨਸ਼ੀਨ ਧਰਮ ਅਦਾਲਤਾਂ ਦੀ ਪ੍ਰਧਾਨਗੀ ਕਰਨ ਨੂੰ ਵੱਡੇ ਮਾਣ ਵਾਲੀ ਗੱਲ ਸਮਝਦੇ ਸਨ। ਅਜੋਕੇ ਯੋਰਪੀਨ ਲੋਕਾਂ ਨੇ ਧਰਮ-ਅਦਾਲਤਾ ਦਾ ਸਾਰਾ ਇਤਿਹਾਸ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਜਿਸ ਤਰ੍ਹਾਂ ਪਿਛਲੀ ਸਦੀ ਵਿੱਚ ਲੜੀਆਂ ਗਈਆਂ ਦੋ ਮਹਾਨ ਜੰਗਾਂ ਦਾ ਇਤਿਹਾਸ ਸਾਂਭ ਕੇ ਰੱਖਿਆ ਹੋਇਆ ਹੈ। ਨਾ ਤਾਂ ਜੰਗਾਂ ਦੇ ਇਤਿਹਾਸ ਦੀ ਸਾਂਭ ਦਾ ਮਨੋਰਥ ਦੇਸ਼-ਭਗਤੀ ਅਤੇ ਬੀਰ ਰਸ ਦਾ ਸੰਚਾਰ ਹੈ ਅਤੇ ਨਾ ਹੀ ਧਰਮ-ਅਦਾਲਤਾਂ ਦਾ ਇਤਿਹਾਸ ਲੋਕਾਂ ਨੂੰ ਧਰਮ ਦੀ ਨੁਕਤਾਚੀਨੀ ਦੇ ਨਤੀਜਿਆਂ ਤੋਂ ਖ਼ਬਰਦਾਰ ਕਰਨ ਲਈ ਸਾਂਭਿਆ ਹੋਇਆ ਹੈ। ਇਹ ਸਭ ਕੁਝ ਮਨੁੱਖ ਨੂੰ ਆਪਣੇ ਪਸ਼ੂਪੁਣੇ ਉੱਤੇ ਮੋੜਵੀਂ ਬਾਤ ਪਾਉਣ ਅਤੇ ਉਸ ਨੂੰ ਤਿਆਗਣ ਦੀ ਪ੍ਰੇਰਣਾ ਦੇਣ ਲਈ ਸਾਂਭਿਆ ਗਿਆ ਹੈ। ਅੱਜ ਯੋਰਪ ਦੇ ਕਿਸੇ ਗਿਰਜੇ ਵਿੱਚ ਕੋਈ ਢਾਡੀ ਬੀਰ ਰਸੀ ਵਾਰਾਂ ਨਹੀਂ ਗਾਉਂਦਾ। ਏਥੇ ਬੀਰ ਰਸ ਨੂੰ ਆਤੰਕ ਰਸ ਮੰਨਿਆ ਜਾਂਦਾ ਹੈ। ਵਿਕਟੋਰੀਆ ਦੇ ਰਾਜ ਤਕ ਸ਼ਹੀਦੀ ਬਿਰਤਾਂਤ ਪੜ੍ਹਨ ਦਾ ਜਨੂੰਨ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸੱਤਾ-ਮਦਮਾਤੀ ਅਤੇ ਆਦਰਸ਼-ਰਸਮਗਨ ਈਸਾਈਅਤ ਦੇ ਪੈਰੋਕਾਰ, ਇਲਾਹੀ ਆਦਰਸ਼ਾਂ ਦੇ ਮੋਹ-ਜਾਲ ਵਿੱਚੋਂ ਨਿਕਲ ਕਿਵੇਂ ਗਏ। ਇਸ ਹੈਰਾਨੀ ਦੀ ਨਿਵਿਰਤੀ ਯੌਰਪ ਦੇ ਇਤਿਹਾਸ ਦੀਆਂ ਤਿੰਨ ਮਹੱਤਵਪੂਰਨ ਘਟਨਾਵਾਂ, ਰਿਨੇਸਾਂਸ, ਰੈਫ਼ਰਮੇਸ਼ਨ ਅਤੇ ਇੰਡਸਟ੍ਰੀਅਲ ਹੈਵਲੂਸ਼ਨ, ਦੇ ਅਧਿਐਨ ਵਿੱਚ ਹੈ। ਰਿਨੇਸਾਂਸ ਨੇ ਕਲਾ ਅਤੇ ਸਾਹਿਰ ਰਾਹੀਂ ਇਲਾਹੀ ਆਦਰਸ਼ਾਂ ਦੀ ਥਾਂ ਮਨੁੱਖ ਦੇ ਕੰਸਾਰਕ ਸੁਪਨਿਆਂ ਦੀ ਸੁੰਦਰਤਾ ਦੇ ਮਹੱਤਵ ਨੂੰ ਉਜਾਗਰ ਕੀਤਾ। ਰੈਫ਼ਰਮੇਸ਼ਨ ਨੇ ਧਾਰਮਿਕ ਸਿਧਾਂਤਾਂ ਅਤੇ ਆਦਰਸ਼ਾਂ ਦੀ ਆਲੋਚਨਾ ਦੀ ਪਿਰਤ ਪਾਈ ਅਤੇ ਇੰਡਸਟ੍ਰੀਅਲ ਰੈਵੋਲੂਸ਼ਨ ਨੇ ਜੀਵਨ ਵਿੱਚ ਖੁਸ਼ਹਾਲੀ ਪੈਦਾ ਕਰਨੀ ਸ਼ੁਰੂ ਕੀਤੀ। ਕੋਪਰਨੀਕਸ, ਕੈਪਲਰ, ਗੈਲਿਲੀਓ ਅਤੇ ਨਿਊਟਨ ਉਪਰਲੇ ਤਿੰਨਾਂ ਹੀ ਅੰਦੋਲਨਾਂ ਦੇ ਪੁਰਬਗਾਮੀ ਆਖੇ ਜਾ ਸਕਦੇ ਹਨ। ਯੌਰਪ ਵਿੱਚ ਕਾਰਗਰ ਸਾਬਤ ਹੋਇਆ ਹੋਇਆ ਇਹ ਨੁਸਖਾ ਸਾਰੇ ਸੱਭਿਅ ਸਮਾਜਾਂ ਵਿੱਚ ਵਰਤਿਆ ਜਾ ਸਕਦਾ ਹੈ। ਹੁਣ ਕਿਸੇ ਗੈਲਿਲੀਓ ਬਾਰੇ ਧਰਮ ਅਦਾਲਤ ਬੈਠਾਈ ਜਾਣ ਦਾ ਬਹੁਤਾ ਡਰ ਨਹੀਂ, ਕਿਉਂਕਿ ਸਾਇੰਸੀ ਸੋੜ ਨੇ ਆਪਣੇ ਲਈ ਸਤਿਕਾਰਯੋਗ ਥਾਂ ਬਣਾ ਲਈ ਹੈ। ਅਜੋਕੇ ਧਰਮ ਸਾਇੰਸ ਦਾ ਵਿਰੋਧ ਕਰਨ ਦੀ ਥਾਂ ਆਪਣੇ ਆਪ ਨੂੰ 'ਸਾਇੰਸ ਆਫ ਸੇਲ' ਆਖਣ ਲੱਗ ਪਏ ਹਨ। ਇਹ ਖ਼ੁਸ਼ੀ ਦੀ ਗੱਲ ਹੈ। ਹੋ ਸਕਦਾ ਹੈ ਸਾਇੰਸ ਦੀ ਸਾਂਝ ਧਰਮਾਂ ਨੂੰ ਸਾਇੰਟੇਫਿਕ ਸੋਚ ਦੀ ਪ੍ਰੇਰਣਾ ਦੇਣ ਲੱਗ ਪਵੇ। ਹੁਣ ਤਕ ਉਹ ਸਾਇੰਸ ਦੀ ਓਪਰੀ ਜੇਹੀ ਜਾਣਕਾਰੀ ਨੂੰ ਅਲੌਕਿਕ ਆਦਰਸ਼ਾਂ ਦੀ ਵਕਾਲਤ ਲਈ ਵਰਤਦੇ ਹਨ।
ਸਾਇੰਸ, ਸਨਅਰ ਅਤੇ ਤਕਨੀਕ ਦੇ ਮਿਲਾਪ ਨਾਲ ਉਪਜਾਈਆਂ ਹੋਈਆਂ ਸੁਖ-ਸਹੂਲਤਾਂ ਹੁਣ ਸਾਰੇ ਸੱਭਿਆ ਸਮਾਜਾਂ ਤਕ ਪੁੱਜਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਵਜਹ ਨਾਲ ਦੈਨਿਕ ਜੀਵਨ ਵਿੱਚ ਪ੍ਰਤੱਖ ਤਬਦੀਲੀ ਵਾਪਰ ਰਹੀ ਹੈ। ਉੱਨਤੀ ਕਰ ਰਹੇ ਦੇਸ਼ਾਂ ਵਿੱਚ ਇਸ ਤਬਦੀਲੀ ਵਾਸਤੇ ਤੀਬਰ ਇੱਛਾ ਪੈਦਾ ਹੋ ਰਹੀ ਹੈ। ਖ਼ੁਸ਼ਹਾਲੀ ਦੀ ਰਫਤਾਰ ਇੰਡਸਟ੍ਰੀਅਲ ਰੈਵਲੂਸ਼ਨ ਦੇ ਆਰੰਭਕ ਸਮੇਂ ਨਲੋਂ ਹੁਣ ਜ਼ਿਆਦਾ ਤੇਜ਼ ਹੈ।
ਪੱਛਮ ਅਤੇ ਪੂਰਬ ਵਿੱਚ ਅੱਤ ਨੇੜਲੇ ਸੰਬੰਧ ਪੈਦਾ ਹੋ ਰਹੇ ਹਨ। ਇਹ ਸਭ ਕੁਝ ਅਜੇਹਾ ਵਾਤਾਵਰਨ ਉਸਾਰ ਰਿਹਾ ਹੈ ਜਿਸ ਵਿੱਚ ਅਲੰਕਿਕ ਆਦਰਸ਼ਾਂ ਦਾ ਮਹੱਤਵ ਘੱਟ ਕੇ ਮਨੁੱਖੀ ਜੀਵਨ ਲਈ ਸੰਸਾਰਕ ਸੁਪਨੇ ਵੇਖਣੇ ਸੁਭਾਵਕ ਹੁੰਦੇ ਜਾਣ ਦੀ ਸੰਭਾਵਨਾ ਹੈ।
ਲੋੜ ਹੈ ਰਿਨੇਸਾਂਸ ਦੀ। ਕਲਾ ਅਤੇ ਸਾਹਿਤ ਨੇ ਆਪਣੇ ਧਰਮ ਨੂੰ ਅਜੇ ਨਹੀਂ ਪਛਾਣਿਆ। ਸਾਡਾ ਸਾਹਿਤ ਸਿਆਸੀ, ਸਮਾਜੀ ਅਤੇ ਧਾਰਮਿਕ ਭ੍ਰਿਸ਼ਟਾਚਾਰ ਦੀ ਆਲੋਚਨਾ ਕਰਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਨਿਰੀ ਆਲੋਚਨਾ ਨਾਲ ਉਸ ਦਾ ਫਰਜ਼ ਪੂਰਾ ਨਹੀਂ ਹੁੰਦਾ। ਆਲੋਚਨਾ ਬਹੁਤੀ ਸ੍ਰੇਸ਼ਟ ਚੀਜ਼ ਵੀ ਨਹੀਂ। ਇਹ ਵਿਰੋਧਾਂ ਅਤੇ ਸੰਘਰਸ਼ਾਂ ਦੀ ਰੁਚੀ ਨੂੰ ਉਭਾਰਦੀ ਹੈ। ਸਾਡੀ ਸਾਹਿਤਕ ਕਲਪਨਾ ਮਨੁੱਖੀ ਜੀਵਨ ਦੇ ਭਾਵੀ ਸੌਂਦਰਯ ਵਿੱਚ ਝਾਤੀ ਨਹੀਂ ਮਾਰ ਸਕੀ। ਇਉਂ ਲੱਗਦਾ ਹੈ ਕਿ ਸਾਡੇ ਕਲਾਕਾਰ ਅਤੇ ਸਾਹਿਤਕਾਰ ਆਪਣੇ ਸਾਂਸਕ੍ਰਿਤਿਕ ਅਤੀਤ ਨਾਲ ਜੁੜੇ-ਜਕੜੇ ਗਏ ਹਨ ਅਤੇ ਕਿਸੇ ਸੁੰਦਰ ਭਵਿੱਖ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ। ਸਾਡੀ ਕਵਿਤਾ ਛੰਦ-ਮੁਕਤ ਕਾਵਿ ਦਾ ਤਿਆਗ ਕਰ ਕੇ ਗਜ਼ਲ ਦੇ ਕਾਵਿ-ਰੂਪ ਨੂੰ ਅਪਣਾਉਣ ਵਿੱਚ ਆਧੁਨਿਕਤਾ ਮੰਨਦੀ ਹੈ ਅਤੇ ਸਾਡਾ ਗਲਪ ਸਾਹਿਤ ਕਾਮੁਕਤਾ ਅਤੇ ਅਸ਼ਲੀਲਤਾ ਵਿੱਚ ਉੱਤਰ-ਆਧੁਨਿਕਤਾ ਵੇਖਦਾ ਹੈ।
ਉਚੇਰੀ ਬੌਧਿਕਤਾ ਭਰਪੂਰ ਵਾਰਤਕ ਵੀ ਅਸੀਂ ਨਹੀਂ ਲਿਖ ਸਕੇ । ਸਾਡੇ ਵਿਦਵਾਨਾਂ ਦੀ ਸਾਰੀ ਬੌਧਿਕ ਸੱਤਾ ਅਬੌਧਿਕ ਸਾਹਿਤ ਦੀ ਅਕਾਦਮਕ ਆਲੋਚਨਾ ਕਰਨ ਵਿੱਚ ਮਰਚ ਹੋ ਰਹੀ ਹੈ। ਲੋੜ ਉਸ ਬੌਧਿਕਤਾ ਦੀ ਹੈ ਜੋ ਜੀਵਨ ਦੀ ਸੋਚ ਅਤੇ ਜੀਵਨ ਦੇ ਅਮਲ ਦੀ ਸੇਧ ਨੂੰ ਪਛਾਣ ਕੇ ਮਨੁੱਖੀ ਮਨ ਵਿੱਚ ਮੰਜ਼ਿਲ ਦੀ ਪ੍ਰਾਪਤੀ ਦਾ ਉਤਸ਼ਾਹ ਅਤੇ ਚਾਅ ਪੈਦਾ ਕਰ ਸਕੇ। ਜਿਸ ਰਿਨੇਸਾਂਸ ਦੀ ਅੱਜ ਲੋੜ ਹੈ, ਉਹ ਯੂਰਪੀ ਰਿਨੇਸਾਂਸ ਨਾਲੋਂ ਕੁਝ ਵੱਖਰੀ ਹੈ। ਯੂਰਪੀ ਰਿਨੇਸਾਂਸ ਮਾਨਵਵਾਦ ਤਕ ਸੀਮਿਤ ਸੀ। ਆਧੁਨਿਕ ਰਿਨੇਸਾਂਸ ਨੇ ਮਾਨਵਵਾਦ ਦੇ ਨਾਲ ਨਾਲ ਸਾਇੰਸ, ਸਨਅਤ ਅਤੇ ਆਧੁਨਿਕ ਤਕਨੀਕ ਦੇ ਸਹਾਰੇ ਸਮੁੱਚੀ ਮਨੁੱਖਤਾ ਲਈ ਖੁਸ਼, ਖੁਸ਼ਹਾਲ ਅਤੇ ਖੂਬਸੂਰਤ ਸੰਸਾਰਕ ਜੀਵਨ ਦੇ ਸੁਪਨਿਆਂ ਨੂੰ ਅਲੌਕਿਕ ਆਦਰਸ਼ਾਂ ਨਾਲੋਂ ਸ੍ਰੇਸ਼ਟ ਆਖਣ ਦੀ ਦਲੇਰੀ ਕਰਨ ਦਾ ਫ਼ਰਜ਼ ਨਿਭਾਉਣਾ ਹੈ।
ਜਦੋਂ ਵੀ ਕੋਈ ਬੌਧਿਕਤਾ ਆਪਣਾ ਇਹ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰੇਗੀ, ਉਦੋਂ ਉਸ ਦੇ ਸਾਹਮਣੇ ਸੰਸਕ੍ਰਿਤੀਆਂ, ਕੌਮੀ ਗੌਰਵਾਂ ਅਤੇ ਸਰਵਸੰਤਾਵਾਦਾਂ ਵਰਗੇ ਲੇਕਿਕ (ਦੁਨਿਆਵੀ ਜਾਂ ਸਮਾਜੀ) ਆਦਰਸ਼ ਵੀ ਆਉਣਗੇ। ਸ਼ੁੱਧ ਬੌਧਿਕਤਾ ਨੂੰ ਇਹ ਆਦਰਸ਼ ਵੀ ਧਰਤੀ ਉਤਲੇ ਮਨੁੱਖੀ ਜੀਵਨ ਦੀ ਖ਼ੁਸ਼ੀ, ਖੁਸ਼ਹਾਲੀ ਅਤੇ ਖੂਬਸੂਰਤੀ ਦੇ ਵਿਰੋਧੀ ਜਾਪਣਗੇ। ਉਹ ਬੌਧਿਕਤਾ ਸਾਰੀ ਦੁਨੀਆ ਦੀ ਸਾਂਝੀ ਸਰਕਾਰ ਬਾਰੇ ਸੋਚਣ ਲਈ ਮਜਬੂਰ ਹੋ ਜਾਵੇਗੀ। ਹੈ ? ਸਾਰੇ ਸੰਸਾਰ ਦੀ ਇੱਕ ਸਰਕਾਰ? ਇਹ ਕਿਹੋ ਜੇਹੀ ਰਿਨੇਸਾਂਸ ਹੋਈ ?
ਪਹਿਲਾਂ ਲਿਖ ਚੁੱਕਾ ਹਾਂ ਕਿ ਹੁਣ ਵਾਲੀ ਰਿਨੋਸਾਂਸ ਪੰਦਰਵੀਂ ਸੋਲ੍ਹਵੀਂ ਸਦੀ ਦੀ ਰਿਨੇਸਾਂਸ ਨਾਲੋਂ ਵੱਖਰੀ ਹੋਵੇਗੀ। ਉਹ ਰਿਨੇਸਾਂਸ ਅਤੀਤਮੁਖੀ ਸੀ । ਈਸਾਈ ਪਰਲੋਕਵਾਦ ਦੀ ਸੰਧਿਆ ਸਮੇਂ, ਪੁਰਾਤਨ ਯੂਨਾਨੀ ਸੋਚ ਵਿੱਚੋਂ ਮਾਨਵਵਾਦ ਦੇ ਚਾਨਣ ਦੀ ਸਹਾਇਤਾ ਨਾਲ ਮਨੁੱਖੀ ਦਿਸਹੱਦਿਆਂ ਨੂੰ ਉਸਾਗਤ ਕਰ ਕੇ ਉਸ ਰਿਨੇਸਾਂਸ ਨੇ ਆਪਣਾ ਫ਼ਰਜ਼ ਪੁਰਾ ਕੀਤਾ ਸੀ। ਸਾਇੰਸ ਅਤੇ ਤਕਨੀਕ ਦੇ ਭਾਵੀ ਜਗਤ ਵਿੱਚ ਛਾਤੀ ਪਾ ਕੇ ਉਸ ਦੀ ਨੁਹਾਰ ਉਲੀਕਣੀ ਅਤੇ ਨਵ-ਮਾਨਵ ਨੂੰ ਉਸ ਵਿੱਚ ਪਰਵੇਸ਼ ਕਰਨ ਦੀ ਪ੍ਰੇਰਣਾ ਦੇਣ ਦਾ ਕੰਮ ਕਰਨਾ ਹੈ ਅਜੋਕੀ ਨਵੀਂ ਭਵਿੱਖ-ਮੁਖੀ ਰਿਨੋਸਾਂਸ ਨੇ।
ਵਿਗਿਆਨਕ ਤਕਨੀਕ ਅਤੇ ਸੱਭਿਆਚਾਰਕ ਪਛੜੇਵਾਂ
ਪਦਾਰਥਕ ਪਰਿਸਥਿਤੀਆਂ ਮਨੁੱਖ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਮਨੁੱਖੀ ਮਾਨਸਿਕਤਾ ਪਦਾਰਥਕ ਪਰਿਸਥਿਤੀਆਂ ਨੂੰ ਵਿਕਸਾਉਂਦੀ ਹੈ। ਇਹ ਰਿਸ਼ਤਾ ਅਨਾਦੀ ਅਤੇ ਅਨੰਤ ਹੈ। ਜੀਵਨ ਲਈ ਲੋੜ ਦੀਆਂ ਵਸਤਾਂ ਦੇ ਵਸੀਲੇ, ਵਸੀਲਿਆਂ ਨੂੰ ਵਰਤਣ ਦੀ ਯੋਗਤਾ ਅਤੇ ਵਸੀਲਿਆਂ ਦੀ ਮਾਲਕੀ ਦੀ ਵਿਉਂਤ ਸਾਰੇ ਮਿਲ ਕੇ ਇੱਕ ਸੱਭਿਅਤਾ ਨੂੰ ਜਨਮ ਦਿੰਦੇ ਹਨ। ਸੱਭਿਅਤਾ ਜੀਵਨ ਵਿੱਚ ਕਈ ਪ੍ਰਕਾਰ ਦੇ ਸੁਹਜਾਂ, ਸਵਾਦਾਂ, ਸੁਪਨਿਆਂ, ਸੋਚਾਂ, ਵਿਸ਼ਵਾਸਾਂ, ਰਸਮਾਂ, ਰਿਵਾਜਾਂ, ਪਰੰਪਰਾਵਾਂ ਅਤੇ ਮਨ-ਪਰਚਾਵਿਆਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਸਾਰਿਆਂ ਨੂੰ ਸੰਸਕ੍ਰਿਤੀ ਜਾਂ ਸੱਭਿਆਚਾਰ ਆਖਿਆ ਜਾਂਦਾ ਹੈ। ਪਰਵਾਸਾਂ, ਵਾਪਾਰਕ ਸੰਬੰਧਾਂ, ਸੈਨਿਕ ਹਮਲਿਆਂ, ਕੁਦਰਤ ਦੇ ਕੋਪਾਂ ਅਤੇ ਵਿਸ਼ੇਸ਼ ਵਿਅਕਤੀਆਂ ਦੀਆਂ ਸੋਚਾਂ ਕਾਰਨ ਸੱਭਿਅਤਾਵਾਂ ਵਿੱਚ ਤੋੜ-ਫੋੜ ਅਤੇ ਵਿਕਾਸ ਹੁੰਦਾ ਆਇਆ ਹੈ। ਸੱਭਿਅਤਾ ਵਿੱਚ ਹੋਣ ਵਾਲੀ ਹਰ ਤਬਦੀਲੀ ਸੱਭਿਆਚਾਰ ਵਿੱਚ ਲੋੜੀਂਦੀ ਤਬਦੀਲੀ ਦੀ ਮੰਗ ਕਰਦੀ ਹੈ। ਇਹ ਰਿਸ਼ਤਾ ਅਨਾਦੀ ਅਤੇ ਅਨੰਤ ਹੈ।
ਇਹ ਅਨਾਦੀ ਅਤੇ ਅਨੰਤ ਰਿਸ਼ਤਾ ਸਮਾਜਕ ਵਿਕਾਸ ਵਿੱਚ ਕਈ ਪ੍ਰਕਾਰ ਦੇ ਕੋਝਾਂ ਅਤੇ ਕਲੇਸ਼ਾਂ ਦਾ ਕਾਰਨ ਬਣਦਾ ਆਇਆ ਹੈ। ਕਈ ਵੇਰ ਸੱਭਿਅਤਾਵਾਂ ਏਨੀ ਤੇਜ਼ੀ ਨਾਲ ਬਦਲ ਜਾਂਦੀਆਂ ਰਹੀਆਂ ਹਨ ਜਾਂ ਨਵੇਂ ਪ੍ਰਭਾਵ ਏਨੀ ਪ੍ਰਬਲਤਾ ਨਾਲ ਹਾਵੀ ਹੋ ਜਾਂਦੇ ਰਹੇ ਹਨ ਕਿ ਸੱਭਿਆਚਾਰ ਉਨ੍ਹਾਂ ਨੂੰ ਪ੍ਰਵਾਨ ਕਰਨ ਇਨਕਾਰ ਕਰ ਦਿੰਦਾ ਰਿਹਾ ਹੈ। ਕਿਸੇ ਧੌਂਸ ਦੇ ਰੂਪ ਵਿੱਚ ਪਾਏ ਜਾਂ ਠੋਸੇ ਗਏ ਪ੍ਰਭਾਵ, ਲਾਭਦਾਇਕ ਹੁੰਦਿਆਂ ਹੋਇਆਂ ਵੀ, ਸੁਖਾਵੇਂ ਨਹੀਂ ਸਮਝੇ ਜਾਂਦੇ। ਅੰਗ੍ਰੇਜ਼ੀ ਰਾਜ ਸਮੇਂ ਭਾਰਤ ਉੱਤੇ ਪੈ ਰਹੇ ਪੱਛਮੀ ਪ੍ਰਭਾਵਾਂ ਨੂੰ ਪ੍ਰਵਾਨ ਕਰਨ ਦੀ ਗੱਲ ਦੇਸ਼-ਧਰੋਹ ਦੇ ਨੇੜੇ-ਤੇੜੇ ਦੀ ਗੱਲ ਸਮਝੀ ਜਾਂਦੀ ਸੀ ਕਿਉਂ ਜੁ ਭਾਰਤ ਦੇ ਲੋਕ ਅੰਗ੍ਰੇਜ਼ੀ ਰਾਜ ਵਿੱਚ ਭਾਰਤ ਦੀ ਗੁਲਾਮੀ ਵੇਖਦੇ ਸਨ। ਭਾਰਤ ਦੀ ਆਜ਼ਾਦੀ ਤੋਂ ਪਿੱਛੋਂ ਕੁਝ ਹੀ ਸਾਲਾਂ ਵਿੱਚ ਪੱਛਮੀ ਜੀਵਨ-ਜਾਚ ਲਈ ਉਪਜਣ ਵਾਲੀ ਇੱਛਾ ਹੁਣ ਅੱਧੀ ਸਦੀ ਦੇ ਵਿੱਚ-ਵਿੱਚ, ਇੱਕ ਝੱਲ ਦਾ ਰੂਪ ਧਾਰ ਗਈ ਹੈ। ਭਾਰਤੀ ਸਮਾਜ ਦਾ ਪ੍ਰਭਾਵਸ਼ਾਲੀ ਅਤੇ ਸਤਿਕਾਰਯੋਗ ਹਿੱਸਾ ਪੱਛਮੀ ਜੀਵਨ-ਜਾਚ ਨੂੰ ਅਪਣਾਉਣ ਵਿੱਚ ਉਚੇਚਾ ਗੌਰਵ ਸਮਝਣ ਲੱਗ ਪਿਆ ਹੈ।
ਸੱਭਿਆਚਾਰ ਇੱਕ ਪ੍ਰਕਾਰ ਦੀ ਲੋਕਾਦਤ (ਲੋਕ-ਆਦਤ-ਲੋਕਾਂ ਦੀ ਆਦਤ ਹੁੰਦੀ ਹੈ। ਆਦਤ, ਚੰਗੀ ਜਾਂ ਬੁਰੀ, ਦਾ ਤਿਆਰ ਔਖਾ ਹੁੰਦਾ ਹੈ ਕਿਉਂਜੁ ਆਦਤ ਜੀਵਨ ਨੂੰ ਸਰਲ ਬਣਾਉਂਦੀ ਹੈ। ਸੱਭਿਆਚਾਰ ਸਾਡੀ ਸੋਚ, ਸਾਡੀ ਬੋਲੀ ਅਤੇ ਸਾਡੇ ਕਰਮ ਦਾ ਰੂਪ ਧਾਰ ਕੇ ਸਾਡੀ ਹੋਂਦ ਦਾ ਹਿੱਸਾ ਬਣ ਗਿਆ ਹੋਣ ਕਰਕੇ ਤਿਆਗਣਾ ਔਖਾ ਹੋ ਜਾਂਦਾ ਹੈ। ਹਰ ਸਮਾਜ ਵਿੱਚ ਕੁਝ ਕੁ ਲੋਕ ਅਣਗੌਲੇ ਹੁੰਦੇ ਹਨ। ਉਹ ਨਵੇਂ ਸੱਭਿਆਚਾਰ ਨੂੰ ਛੇਤੀ ਕਬੂਲਦੇ ਪਰਤੀਤ ਹੁੰਦੇ ਹਨ, ਕੇਵਲ ਪਰਤੀਤ। ਉਨ੍ਹਾਂ ਦਾ ਇਉਂ ਕਰਨਾ ਉਨ੍ਹਾਂ ਦੀ ਕਿਸੇ ਬੌਧਿਕ ਸ੍ਰੇਸ਼ਟਤਾ ਕਰਕੇ ਨਹੀਂ ਹੁੰਦਾ ਸਗੋਂ ਉਨ੍ਹਾਂ ਦੇ ਅਸੰਤੋਸ਼ ਅਤੇ ਉਨ੍ਹਾਂ ਦੀ ਸੱਭਿਆਚਾਰਕ ਊਣ ਕਰਕੇ ਹੁੰਦਾ
ਹੈ। ਸਾਧਾਰਣ ਹਾਲਤ ਵਿੱਚ ਸੱਭਿਆਚਾਰ ਜਾਂ ਕਲਚਰ ਸਦਾ ਹੀ ਸੱਭਿਅਤਾ ਵਿੱਚ ਹੋਣ ਵਾਲੇ ਵਿਕਾਮ ਜਾਂ ਤਬਦੀਲੀ ਤੋਂ ਪਿੱਛੇ ਰਹਿ ਜਾਂਦਾ ਹੈ। ਇਸ ਨੂੰ ਕਿਸੇ ਸਮਾਜ ਦਾ ਸੱਭਿਆਚਾਰਕ ਪਛੜੇਵਾਂ (Cultunil Lag) ਆਖਿਆ ਜਾ ਸਕਦਾ ਹੈ।
ਮਨੁੱਖੀ ਇਤਿਹਾਸ ਵਿੱਚ ਸੱਭਿਆਚਾਰਕ ਪਛੜੇਵੇਂ ਦੇ ਕਈ ਉਦਾਹਰਣ ਹਨ। ਜੰਗਲੀ ਸਿਕਾਰੀ ਮਨੁੱਖ ਕਿਸਾਨ ਬਣ ਗਿਆ। ਕਿਸਾਨ ਤੋਂ ਅੱਗੇ ਲੰਘ ਕੇ ਸਨਅਤੀ ਸਮਾਜਾਂ ਦਾ ਹਿੱਸਾ ਬਣ ਗਿਆ। ਪਰਤੂ ਸ਼ਿਕਾਰ ਦੀ ਕਿਰਿਆ ਵਿੱਚੋਂ ਪ੍ਰਾਪਤ ਹੋਣ ਵਾਲੀ ਉਤੇਜਨਾ ਨੂੰ ਆਪਣੇ ਮਨੋਰੰਜਨ ਦਾ ਹਿੱਸਾ ਮੰਨਦੇ ਨਹੀਂ ਹਟ ਸਕਿਆ। ਰਾਜੇ-ਮਹਾਰਾਜੇ ਅਤੇ ਗੁਰੂ-ਪੀਰ ਇਸ ਜੰਗਲੀ ਮਨੋਰੰਜਨ ਦੇ ਅਮਲ ਤੋਂ ਪਿੱਛਾ ਨਹੀਂ ਛੁਡਾ ਸਕੇ। ਬਰਤਾਨੀਆ ਦੀ ਸਰਕਾਰ ਪੂਰਾ ਜ਼ੋਰ ਲਾ ਕੇ ਵੀ ਵਾਕਸ ਰੇਟਿੰਗ (For Hunting) ਵਿਰੁੱਧ ਕਾਨੂੰਨ ਪਾਸ ਨਹੀਂ ਕਰ ਸਕੀ। ਏਥੋਂ ਦੀ ਰਜਵਾੜਾ ਸ਼੍ਰੇਣੀ, ਸੈਂਕੜੇ ਰਿਕਾਰੀ ਕੁੱਤਿਆਂ ਦੁਆਰਾ ਇੱਕ ਲੂੰਬੜ ਦਾ ਸ਼ਿਕਾਰ ਕੀਤੇ ਜਾਣ ਨੂੰ, ਆਪਣੇ ਸੱਭਿਆਚਾਰ ਦਾ ਜ਼ਰੂਰੀ ਅੰਗ ਮੰਨਦੀ ਹੈ; ਅਤੇ ਸਰਕਾਰ ਨੂੰ ਰਜਵਾੜਿਆਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ।
ਜੰਗਲੀ ਸ਼ਿਕਾਰੀ ਮਨੁੱਖ ਪੱਥਰ ਕਾਲ ਅਤੇ ਧਾਤੂ ਕਾਲ ਆਦਿਕ ਯੁਗਾਂ ਵਿੱਚੋਂ ਲੰਘਦਾ ਹੋਇਆ ਜਦੋਂ ਕਿਸਾਨ ਬਣਿਆ ਸੀ ਓਦੋਂ ਉਸ ਦਾ ਸੱਭਿਆਚਾਰਕ ਪਛੜੇਵਾਂ ਬਹੁਤਾ ਉੱਘੜਵਾਂ ਨਹੀਂ ਸੀ । ਉਹ ਮਾਰ-ਧਾੜ ਅਤੇ ਹਿੰਸਾ-ਹੱਤਿਆ ਦੇ ਇੱਕ ਯੁਗ ਵਿੱਚੋਂ ਦੂਜੇ ਵਿੱਚ ਅਤੇ ਦੂਜੇ ਵਿੱਚੋਂ ਤੀਜੇ ਵਿੱਚ ਪਰਵੇਸ਼ ਕਰਦਾ ਜਾ ਰਿਹਾ ਸੀ। ਕਿਸਾਨੇ ਯੁਗ ਵਿੱਚ ਪਰਵੇਸ਼ ਕਰ ਕੇ ਵੀ ਉਹ ਸ਼ਕਤੀ ਅਤੇ ਹਿੰਸਾ ਦੀ ਸਰਦਾਰੀ ਦੇ ਯੁਗ ਵਿੱਚ ਹੀ ਆਇਆ ਸੀ । ਫਰਕ ਸਿਲਬ ਇਹ ਸੀ ਕਿ ਸਿਖਾਰੀ ਮਨੁੱਖ ਧਥਰੀ ਦਾ ਸਾਂਬਾ ਮਾਲਕ ਸੀ ਅਤੇ ਸ਼ਕਤੀ ਦੀ ਵਰਤੋਂ ਦਾ ਮਨੋਰਥ ਸਵੈ-ਰੱਖਿਆ ਤੋਂ ਅਗੇਰੇ ਹੋਰ ਕੁਝ ਨਹੀਂ ਸੀ ਮਿਥਿਆ ਗਿਆ। ਕਿਸਾਨੀ ਯੁਗ ਵਿੱਚ ਸ਼ਕਤੀ ਕੁਝ ਕੁ ਚੁਣੇ ਹੋਏ ਲੋਕਾਂ ਦੇ ਹੱਥ ਵਿੱਚ ਚਲੀ ਗਈ ਸੀ ਅਤੇ ਇਸ ਦੀ ਵਰਤੋਂ ਨੂੰ ਕਲੀਟ ਵਿਉਂਤਬੱਧ ਕਰ ਲਿਆ ਗਿਆ ਸੀ। ਸ਼ਕਤੀ ਨੂੰ ਰਾਜ ਅਧਿਕਾਰ ਦੀ ਪ੍ਰਾਪਤੀ ਅਤੇ ਰਾਜ-ਪ੍ਰਬੰਧ ਵਰਗੇ ਮਨੋਰਥਾਂ ਲਈ ਵਰਤਿਆ ਜਾਣ ਦੇ ਨਾਲ ਨਾਲ ਸੱਤ-ਅਸੰਤ ਦੇ ਨਿਰਣੇ ਦਾ ਅਧਿਕਾਰ ਵੀ ਪ੍ਰਾਪਤ ਹੋ ਗਿਆ ਸੀ।
ਧਰਮ ਜਾਂ ਅਧਿਆਤਮਵਾਦ ਦੇ ਖੇਤਰ ਵਿੱਚ ਵੀ ਸੱਭਿਆਚਾਰਕ ਪਛਸੇਵਾ ਬਹੁਤਾ ਉੱਘੜਵਾਂ ਨਹੀਂ ਸੀ। ਧਰਮ ਦੇ ਤਿੰਨ ਮੂਲ ਆਧਾਰ ਹਨ-ਭੈ ਪਰਾਸਰੀਰਕ ਅਤੇ ਕਿਸੇ ਦੇ ਹੋਣ ਦੀ ਭਾਵਨਾ (Desire to belong)। ਕਿਸਾਨੀ ਯੁਗ ਵਿੱਚ ਇਹ ਤਿੰਨੇ ਆਧਾਰ ਨਿਰੇ ਕਾਇਮ ਹੀ ਨਹੀਂ ਰਹੇ, ਸਗੋਂ ਵਧੇ ਵਿਕਸੇ ਵੀ ਹਨ। ਪਰਾਸਰੀਰਕ ਵਿੱਚ ਥੋੜਾ ਜਿਹਾ ਫ਼ਰਕ ਪਿਆ ਸੀ। ਜੰਗਲੀ ਮਨੁੱਖ ਬਹੁਤ ਸਾਰੇ ਦੇਵਤਿਆਂ ਦਾ ਵਿਸ਼ਵਾਸੀ ਸੀ । ਕਿਸਾਨੀ ਯੁਗ ਵਿੱਚ ਇੱਕ ਈਸ਼ਵਰ ਦਾ ਵਿਸ਼ਵਾਸ ਜ਼ੋਰ ਫੜ ਗਿਆ। ਆਮ ਆਦਮੀਆਂ ਨੂੰ ਇੱਕ ਈਸ਼ਵਰ ਜਾਂ ਵਾਹਦ-ਹੂ-ਲਾ-ਸ਼ਰੀਕ ਦੇ ਵਿਸ਼ਵਾਸੀ ਹੋਣ ਵਿੱਚ ਬਹੁਤੀ ਔਕੜ ਮਹਿਸੂਸ ਨਹੀਂ ਹੋਈ। ਇੱਕ ਤਾਂ ਇਸ ਕਰਕੇ ਕਿ 'ਇੱਕ' ਵੀ ਪਰਾਸਰੀਰਕ ਸੀ ਅਤੇ ਦੂਜਾ ਇਸ ਕਰਕੇ ਕਿ ਇੱਕ ਈਸ਼ਵਰ ਨੂੰ ਮਾਤਹਿਤੀ ਕਰਨ ਵਾਲੇ ਬਹੁਤ ਸਾਰੇ ਦੇਖੜਿਆਂ ਦੀ ਹੋਂਦ ਕਿਸੇ ਤਰ੍ਹਾਂ ਚੁਕਦੀ ਨਹੀਂ ਸੀ; ਅਤੇ ਵਾਹਦ-ਰੂ-ਲਾ-ਸ਼ਰੀਕ ਨੂੰ ਵੀ ਕਰਿਸ਼ਤਿਆਂ ਅਤੇ ਜਿੰਨਾਂ-ਭੂਤਾਂ ਦੀ ਹੋਂਦ ਉੱਤੇ ਕੋਈ ਇਤਰਾਜ ਨਹੀਂ ਸੀ।
ਕਿਸਾਨੇ ਯੁਗ ਵਿੱਚ ਸੱਭਿਆਚਾਰਕ ਪਛੜੇਵਾਂ ਵੀ ਬਹੁਤਾ ਨਹੀਂ ਉੱਘੜਿਆ-ਅੱਖਰਿਆ
ਉਸ ਨੇ ਅਜੇ ਸੱਭਿਆਚਾਰਾਂ ਦੀ ਉਸਾਰੀ ਨਹੀਂ ਸੀ ਕੀਤੀ। ਕਿਸਾਨਾ ਯੁਗ ਇਸ ਉਸਾਰੀ ਦਾ ਯੁਗ ਹੈ। ਇਸ ਯੁਗ ਵਿੱਚ ਸੱਭਿਆਚਾਰਾਂ ਨੂੰ ਅਧਿਆਤਮਕ ਆਧਾਰ ਅਤੇ ਦਾਰਸ਼ਨਿਕ ਪਾਸਾਰ ਪ੍ਰਦਾਨ ਕੀਤੇ ਗਏ ਹਨ। ਕਿਸਾਨੇ ਯੁਗ ਦੇ ਵਿਚਾਰਵਾਨਾਂ, ਵਿਦਵਾਨਾਂ ਅਤੇ ਅਧਿਆਤਮਕ ਆਗੂਆਂ ਦਾ ਇਹ ਖ਼ਿਆਲ ਸੀ ਕਿ ਕਿਸਾਨਾ ਯੁਗ ਆਪਣੇ ਆਪ ਵਿੱਚ ਪਰੀਪੂਰਣ ਅਤੇ ਅੰਤਲਾ ਯੁਗ ਹੈ। ਇਹ ਕਿਸੇ ਪ੍ਰਲੈ ਨਾਲ ਨਾਸ਼ ਤਾਂ ਹੋ ਸਕਦਾ ਹੈ, ਪਰੰਤੂ ਇਸ ਵਿੱਚ ਵਿਕਾਸ ਦੀ ਕੋਈ ਸੰਭਾਵਨਾ ਨਹੀਂ, ਜਾਂ ਕਿਸੇ ਬੁਨਿਆਦੀ ਤਬਦੀਲੀ ਦੀ ਕੋਈ ਲੋੜ ਨਹੀਂ। ਪੈਗ਼ੰਬਰਾਂ ਵਲੋਂ ਕਿਆਮਤ ਅਤੇ ਅੰਤਲੀ ਅਦਾਲਤ ਦੇ ਵਿਸਥਾਰ-ਕੇ ਦੀ ਭਿਆਨਕਤਾ ਅਤੇ ਸਦੀਵਤਾ ਦੇ ਮਨੋਰਥ ਨੂੰ ਮੁੱਖ ਰੱਖ ਕੇ ਕੀਤੇ ਗਏ ਸਨ। ਜੰਨਤ ਦੀ ਹਕ਼ੀਕ਼ਤ ਤੋਂ ਉਹ ਭਲੀ-ਭਾਂਤ ਜਾਣੂੰ ਸਨ। ਜੰਨਤ ਦੀ ਸਦੀਵਤਾ ਤੋਂ ਉਨ੍ਹਾਂ ਦਾ ਏਹੋ ਭਾਵ ਸੀ ਕਿ "ਸਾਡੇ ਦੱਸੇ ਰਾਹ ਉੱਤੇ ਤੁਰਦੇ ਰਹੇ; ਇਹ ਦੁਨੀਆ ਸਦਾ ਕਾਇਮ ਰਹੇਗੀ। ਜਿਥੇ ਰੱਬ ਦਾ ਰਾਜ ਹੈ, ਉਹ ਜੰਨਤ ਹੈ; ਜਿਥੇ ਨਿਆਂ ਹੈ ਓਥੇ ਰੱਬ ਦਾ ਰਾਜ ਹੈ, ਅਤੇ ਜਿਥੇ ਹਰ ਕੋਈ ਆਪਣੇ ਫ਼ਰਜ਼ ਨੂੰ, ਧਰਮ ਨੂੰ, ਪੂਰੀ ਈਮਾਨਦਾਰੀ ਅਤੇ ਯੋਗਤਾ ਨਾਲ ਨਿਭਾਉਂਦਾ ਹੋਇਆ ਰੱਬ ਦੀ ਰਜ਼ਾ ਵਿੱਚ ਰਾਜ਼ੀ ਹੈ, ਓਥੇ ਨਿਆਂ ਹੈ।"
ਇਨ੍ਹਾਂ ਵੇਦ ਵਿਆਸੀ ਅਤੇ ਇਫ਼ਲਾਤੂਨੀ ਸਿਧਾਂਤਾਂ ਦੇ ਸਹਾਰੇ ਕਿਸਾਨੇ ਯੁਗ ਦੇ ਰਾਜ-ਤੰਤਰਾਂ ਵਿੱਚ ਉਪਜੇ ਅਤੇ ਵਿਕਸੇ ਹੋਏ ਸਮਾਜਕ, ਧਾਰਮਕ, ਸੱਭਿਆਚਾਰਕ ਅਤੇ ਰਾਜਨੀਤਕ ਆਦਰਸ਼, ਲੰਮੇ ਅਭਿਆਸ ਦੀ ਵਜਹ ਨਾਲ, ਮਨੁੱਖੀ ਮਾਨਸਿਕਤਾ ਦਾ ਅੰਗ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਇੱਕ ਨਿਸਚੇ ਹੀ ਸਤਿਕਾਰਯੋਗ ਹਨ, ਪਰੰਤੂ ਕੁਝ ਇੱਕ ਅਜੇਹੇ ਵੀ ਹਨ ਜੋ ਸਤਿਕਾਰਯੋਗ ਭਾਸਦੇ ਹੋਏ ਮਨੁੱਖ ਦੇ ਸਮਾਜਕ ਅਤੇ ਵਿਅਕਤੀਗਤ ਵਿਕਾਸ ਦੇ ਵਿਰੋਧੀ ਹਨ। ਮੈਂ ਆਪਣੀਆਂ ਲਿਖਤਾਂ ਵਿੱਚ ਦੇਸ਼-ਭਗਤੀ, ਮਾਤ-ਭਾਸ਼ਾ-ਭਗਤੀ, ਕੁਰਬਾਨੀ-ਸ਼ਹੀਦੀ, ਏਕਤਾ ਅਤੇ ਬਹਾਦਰੀ ਵਰਗੇ ਆਦਰਸ਼ਾਂ ਬਾਰੇ ਲਿਖਦਾ ਆਇਆ ਹਾਂ। ਇਨ੍ਹਾਂ ਆਦਰਸ਼ਾਂ ਸੰਬੰਧੀ ਆਪਣੇ ਵਿਚਾਰਾਂ ਨੂੰ ਦੁਹਰਾਉਣ ਵਿੱਚ ਮੈਂ ਕੋਈ ਬੁਰਾਈ ਨਹੀਂ ਸਮਝਦਾ,ਕਿਉਂ ਜੁ ਮੈਂ ਕਿਸੇ ਇਮਤਿਹਾਨੀ ਲੋੜ ਨੂੰ ਮੁੱਖ ਰੱਖ ਕੇ ਨਹੀਂ ਲਿਖਦਾ। ਮੇਰਾ ਮਨੋਰਥ ਹੈ ਇਨ੍ਹਾਂ ਆਦਰਸ਼ਾਂ ਦੀ ਨਿਰਪੱਖ ਆਲੋਚਨਾ ਕਰ ਕੇ, ਮਨੁੱਖਤਾ ਦੇ ਉਸ ਭਾਗ ਨੂੰ ਜਿਸ ਦਾ ਕਿਸੇ ਕਾਰਨ ਮੇਰੇ ਨਾਲ ਬੌਧਿਕ ਸੰਪਰਕ ਹੋ ਗਿਆ ਹੈ, ਸੁਤੰਤਰਤਾ ਨਾਲ ਸੋਚਣ ਦੀ ਸਲਾਹ ਅਤੇ ਪ੍ਰੇਰਨਾ ਦੇਣਾ ਤਾਂ ਜੁ ਉਹ ਹੋਰਨਾਂ ਦੇ ਨਾਲ ਨਾਲ ਮੇਰੀ ਸੋਚ ਦੀ ਸੰਕੀਰਣਤਾ ਅਤੇ ਸੋਧ-ਹੀਣਤਾ ਵੱਲ ਵੀ ਸੰਕੇਤ ਕਰ ਸਕਣ।
ਅਜੋਕੀ ਵਿਕਸਿਤ ਵਿਗਿਆਨਿਕ ਸੋਚ ਸਾਹਮਣੇ ਦੇਸ਼-ਭਗਤੀ ਇੱਕ ਨਿਰਥਾਰਕ ਜਿਹਾ ਸ਼ਬਦ-ਸਮਾਸ ਹੈ। ਅੱਜ ਜਦੋਂ ਵਲੈਤ ਦੀ 80 ਪ੍ਰਤੀਸ਼ਤ ਆਬਾਦੀ ਇਰਾਕ ਉੱਤੇ ਹਮਲਾ ਕਰਨ ਦਾ ਵਿਰੋਧ ਕਰਦੀ ਹੈ ਤਾਂ ਦੇਸ਼-ਭਗਤੀ ਅਤੇ ਵਫ਼ਾਦਾਰੀ ਦਾ ਵਾਸਤਾ ਪਾ ਕੇ ਉਸ ਨੂੰ ਆਪਣੀ ਰਾਏ ਬਦਲਣ ਲਈ ਆਖਣ ਦੇ ਯਤਨ ਨੂੰ ਘਟੀਆ ਕਿਸਮ ਦੀ ਸਿਆਸੀ ਕੋਸ਼ਿਸ਼ ਆਖਿਆ ਜਾਵੇਗਾ। ਇਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਘਟੀਆਪਨ ਕਦੇ ਨਹੀਂ ਕਰੇਗਾ ਕਿਉਂਕਿ ਏਥੇ ਘਟੀਆ ਸਿਆਸਤਦਾਨਾਂ ਨੂੰ ਦੂਜੀ ਵੇਰ ਵੋਟ ਨਹੀਂ ਦਿੱਤੀ ਜਾਂਦੀ। ਉਹ ਦੇਸ਼ ਭਗਤੀ ਦੀ ਥਾਂ ਸੰਸਾਰ-ਵਿਆਪੀ ਸਾਦਾਮੀ ਖ਼ਤਰੇ ਦੀ ਗੱਲ ਕਰੇਗਾ।
ਆਧੁਨਿਕ ਵਿਕਸਿਤ ਸਮਾਜਾਂ ਵਿੱਚ ਕਿਸੇ ਰਾਜ-ਪ੍ਰਬੰਧ ਪ੍ਰਤੀ ਵਚਨ-ਬੱਧਤਾ ਨੂੰ ਵੀ ਬਹੁਤ ਸਤਿਕਾਰਿਆ ਨਹੀਂ ਜਾਵੇਗਾ। ਅਜੋਕੇ 'ਭੀਸ਼ਮ' ਨੂੰ ਕੁਝ ਵਧੇਰੇ ਸਿਆਣਪ ਤੋਂ ਕੰਮ ਲੈਣਾ ਪਵੇਗਾ।
ਆਧੁਨਿਕ ਦੁਨੀਆ ਸਾਹਮਣੇ ਚਾਰ ਗੰਭੀਰ ਸਮੱਸਿਆਵਾਂ ਹਨ-ਗਰੀਬੀ, ਆਬਾਦੀ, ਆਤੰਕਵਾਦ ਅਤੇ ਨਿਰਸ਼ਸਤਰੀਕਰਣ। ਹਰ ਦੂਜੇ ਚੌਥੇ ਸਾਲ ਅਫ਼ਰੀਕਾ ਵਿੱਚ ਲੱਖਾਂ ਲੋਕ ਜਿਊਂਦੇ ਜਾਗਦੇ ਪਿੰਜਰਾਂ ਦਾ ਰੂਪ ਧਾਰ ਕੇ ਮੌਤ ਦਾ ਆਹਾਰ ਬਣ ਜਾਂਦੇ ਹਨ। ਹਿੰਦੁਸਤਾਨ, ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਭੁੱਖ-ਮਰੀ ਨਾ ਵੀ ਫੈਲੇ ਤਾਂ ਵੀ ਭੁੱਖ ਅਤੇ ਭ੍ਰਿਸ਼ਟਾਚਾਰ ਦੀ ਉਪਜਾਈ ਹੋਈ ਗੌਰਵਹੀਣਤਾ ਭੁੱਖ-ਮਰੀ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਦੁਖਦਾਇਕ ਨਹੀਂ। ਏਨੀਆਂ ਸਿਆਣਪਾਂ ਦਾ ਮਾਲਕ ਮਨੁੱਖ ਟੈਲੀਵਿਯਨ ਦੀ ਸਕ੍ਰੀਨ ਉੱਤੇ ਭੁੱਖੇ ਪਿੰਜਰਾਂ ਦੇ ਜਲੂਸ ਵੇਖਦਾ ਹੈ, ਪਰ ਕਰ ਕੁਝ ਨਹੀਂ ਸਕਦਾ। ਕੁਝ ਸਾਲ ਹੀ ਹੋਏ ਹਨ ਕਿ ਸੁਮਾਲੀਆ ਅਤੇ ਸੁਝਾਨ ਆਦਿਕ ਦੇਸ਼ਾਂ ਨੂੰ ਯੂਰਪ ਵਲੋਂ ਘੱਲੀ ਗਈ ਭੋਜਨ ਅਤੇ ਦਵਾਈਆਂ ਦੀ ਸਹਾਇਤਾ ਲੋੜਵੰਦਾਂ ਤਕ ਪੁਚਾਈ ਨਹੀਂ ਸੀ ਜਾ ਸਕੀ। ਕਾਰਨ ਇਹ ਸੀ ਕਿ ਦੇਸ਼ ਦਾ ਹਾਕਮ ਧੜਾ ਇਹ ਨਹੀਂ ਸੀ ਚਾਹੁੰਦਾ ਕਿ ਉਹ ਸਹਾਇਤਾ ਉਨ੍ਹਾਂ ਵਿਦਰੋਹੀਆਂ ਅਤੇ ਵਿਰੋਧੀਆਂ ਤਕ ਪੁੱਜੇ ਜਿਨ੍ਹਾਂ ਦੀ ਰੁੱਖ ਅਗੇ ਵਿੱਚ ਦੇਸ਼ ਦਾ ਕਲਿਆਣ ਵੇਖਣ ਦੀ ਸ਼ੈਤਾਨੀ ਆਸ ਕੀਤੀ ਜਾ ਰਹੀ ਸੀ। ਯੌਰਪ ਦੇ ਸ਼ਕਤੀਸ਼ਾਲੀ ਅਤੇ ਸਮ੍ਰਿਧ ਦੇਸ਼ ਮੌਤ ਦਾ ਮਹਾਂ-ਤਾਂਡਵ ਵੇਖਣ ਲਈ ਮਜਬੂਰ ਸਨ।
ਇਸ ਮਜਬੂਰੀ ਸਾਹਮਣੇ ਸ਼ੁਮਾਲੀਆ, ਸੂਡਾਨ ਆਦਿਕ ਦੇਸ਼ਾਂ ਦੀ ਸੋਵਰਿਨਿਟੀ (Sovereignty) ਜਾਂ ਪ੍ਰਭੁਸੱਤਾ ਖਲੋਤੀ ਸੀ। ਇਸ ਸਤਿਕਾਰਯੋਗ ਆਦਰਸ਼ ਦੀ ਛਤਰ ਛਾਇਆ ਹੇਠ ਉਨ੍ਹਾਂ ਦੇਸ਼ਾਂ ਦੀਆਂ ਹਕੂਮਤਾਂ ਨੂੰ ਇਹ ਹੱਕ ਹਾਸਲ ਸੀ ਕਿ ਉਹ ਕਿਸੇ ਵੀ ਦੇਸ਼ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਮਨ੍ਹਾ ਕਰ ਸਕਣ: ਭਾਵੇਂ ਉਹ ਦਖ਼ਲ ਦਇਆ, ਦੋਸਤੀ, ਸਹਾਇਤਾ ਅਤੇ ਸਦਭਾਵਨਾ ਹੀ ਕਿਉਂ ਨਾ ਹੋਵੇ।
ਸ਼ੁਮਾਲੀਆ, ਸੁਡਾਨ, ਇਥੋਪੀਆ, ਭਾਰਤ, ਚੀਨ, ਪਾਕਿਸਤਾਨ ਆਦਿਕ ਵਿੱਚੋਂ ਕੋਈ ਵੀ ਦੋਸ਼ ਕਿਸੇ ਵੀ ਗੁਆਂਢੀ ਦੇਸ਼ ਉੱਤੇ ਜਦੋਂ ਚਾਹੇ ਹਮਲਾ ਕਰ ਸਕਦਾ ਹੈ ਅਤੇ ਇਹ ਅਧਿਕਾਰ ਵੀ ਪ੍ਰਭੁਸੱਤਾ ਦੀ ਹੀ ਦੇਣ ਹੈ। ਕਿਹੋ ਜਿਹਾ ਜੰਗਲੀ ਸਿਧਾਂਤ ਹੈ ? ਕਿਹੋ ਜਿਹਾ ਵਿਚਾਰਹੀਣ ਆਦਰਸ਼ ਹੈ ਪ੍ਰਭੁਸੱਤਾ ? ਇਸ ਦੀ ਆੜ ਵਿੱਚ ਅਮੀਨ, ਚਿਚਸਕੂ ਅਤੇ ਮਿਲਾਸੋਵਿੱਚ ਪੈਦਾ ਹੋਏ ਹਨ; ਰਾਬਰਟ ਮੁਗਾਬੀ ਪੈਦਾ ਹੋ ਰਹੇ ਹਨ। ਸਾਰੀ ਦੁਨੀਆ ਬਾਰੇ ਸੋਚਣ ਵਾਲੇ ਲੋਕ ਜੇ ਦੁਨੀਆ ਵਿੱਚੋਂ ਗਰੀਬੀ ਖ਼ਤਮ ਕਰਨ ਦੀ ਗੱਲ ਸੋਚਣਗੇ ਤਾਂ ਸਭ ਤੋਂ ਪਹਿਲਾਂ ਰੋਟੀ, ਸਾਫ਼ ਪਾਣੀ, ਨਿੱਕਾ ਜਿਹਾ ਸਿਰ ਲੁਕਾਅ ਅਤੇ ਮੁੱਢਲੀ ਡਾਕਟਰੀ ਸਹਾਇਤਾ ਦੀ ਗੱਲ ਕਰਨੀ ਪਵੇਗੀ। ਗ਼ਰੀਬ ਦੇਸ਼ਾਂ ਦੀਆਂ ਸੱਤਾ-ਮਦ-ਆਤੀਆਂ ਸਰਕਾਰਾਂ ਕਹਿਣਗੀਆਂ, ਤੁਸੀਂ ਕੌਣ ਹੋ, ਸਾਡੇ ਦੇਸ਼ ਦਾ ਸਾਡੇ ਨਾਲੋਂ ਬਹੁਤਾ ਭਲਾ ਚਾਹੁਣ ਵਾਲੇ ? ਅਮੀਰ ਦੇਸ਼ਾਂ ਦੇ ਲੋਕ ਵੀ ਕਹਿ ਸਕਦੇ ਹਨ ਕਿ ਸਾਡੇ ਉੱਤੇ ਬਹੁਤੇ ਟੈਕਸ ਲਾ ਕੇ ਅਤੇ ਸਾਡੇ ਜੀਵਨ ਪੱਧਰ ਨੂੰ ਨੀਵਾਂ ਕਰ ਕੇ ਦੂਜੇ ਦੇਸ਼ਾਂ ਲਈ ਸੁਖ-ਸਾਧਨ ਪੈਦਾ ਕਰਨ ਦੀ ਗੱਲ ਕਿਉਂ ਸੋਚੀ ਜਾ ਰਹੀ ਹੈ ?
ਲੋੜ ਇਸ ਗੱਲ ਦੀ ਹੈ ਕਿ ਦੁਨੀਆ ਉੱਤੇ ਉਪਜਾਈ ਜਾਣ ਵਾਲੀ ਸਾਰੀ ਸੁਖ-ਸਮੱਗਰੀ ਦੁਨੀਆ ਦੀ ਕਿਸੇ ਇੱਕ ਕੇਂਦਰੀ ਸੰਸਥਾ ਦੇ ਅਧਿਕਾਰ ਵਿੱਚ ਹੋਵੇ। ਇਹ ਸੰਸਥਾ, ਲੋੜ ਪੈਣ ਉੱਤੇ ਨਹੀਂ, ਸਗੋਂ ਉਸ ਤੋਂ ਪਹਿਲਾਂ ਹੀ ਵਸਤਰ, ਭੋਜਨ, ਦਵਾਈਆਂ ਆਦਿਕ ਹਰ ਦੇਸ਼ ਦੇ ਲੋਕਾਂ ਨੂੰ ਪੁਚਾਵੇ। ਇਹ ਵੰਡ ਦੇਸ਼ਾਂ ਦੀ ਲੋੜ ਨੂੰ ਮੁੱਖ ਰੱਖ ਕੇ ਕੀਤੀ ਜਾਵੇ। ਇਸ ਕੇਂਦਰੀ ਸੰਸਥਾ ਕੋਲ ਏਨੀ ਸੱਤਾ ਹੋਵੇ ਕਿ ਉਹ ਆਪਣੇ ਫੈਸਲੇ ਲਾਗੂ ਕਰ ਸਕੇ।
ਜਿਸ ਤਰ੍ਹਾਂ ਰੋਮਨ ਨੂੰ ਆਪਣੀ ਸੈਨਾ ਦੀ ਯੋਗਤਾ ਲਈ ਜਾਂ ਸ਼ੇਰ ਸ਼ਾਹ ਸੂਰੀ ਨੂੰ ਸੜਕਾਂ ਦੀ ਲੋੜ ਸੀ ਉਸੇ ਤਰ੍ਹਾਂ ਗਰੀਬ ਦੇਸ਼ਾਂ ਵਿੱਚ
ਲੋਕ-ਭਲਾਈ ਦੇ ਕੰਮਾਂ ਲਈ ਸੜਕਾਂ ਇੱਕ ਵੱਡੀ ਅਤੇ ਪਹਿਲੀ ਲੋੜ ਬਣ ਜਾਣਗੀਆਂ। ਘਰਾਂ ਦੀ ਉਸਾਰੀ ਦੂਜੀ ਲੋੜ ਹੋਵੇਗੀ ਅਤੇ ਇਸ ਕਾਰੇ ਲੱਗੀ ਮਸ਼ੀਨਰੀ ਦੀ ਸੇਵਾ ਸੰਭਾਲ...। ਅਰੋ, ਇਹ ਤਾਂ ਬਹੁਤ ਵੱਡਾ ਖਿਲਾਰਾ ਬਣ ਗਿਆ। ਇਸ ਤੋਂ ਵਡੇਰੇ ਖਿਲਾਰੇ ਪੈਣ ਵਾਲੇ ਹਨ। ਜਿਹੜੇ ਦੇਸ਼ ਲੋੜ ਤੋਂ ਬਹੁਤੀ ਖ਼ੁਰਾਕ ਪੈਦਾ ਕਰਦੇ ਹਨ ਉਹ ਸੋਚ ਸਕਦੇ ਹਨ ਕਿ ਅਸੀਂ ਮਿਹਨਤ ਕਰ ਕੇ ਪਰਾਏ ਲੋਕਾਂ ਲਈ ਅੰਨ ਕਿਉਂ ਉਪਜਾਈਏ। ਉਹ ਅਕਾਲ-ਪੀੜਤ ਲੋਕਾਂ ਨੂੰ ਦਾਨ ਦੇਣ ਵਿੱਚ ਦਾਨ ਵੀਰਤਾ ਦਾ ਜੋ ਗੋਰਵ ਮਹਿਸੂਸ ਕਰਦੇ ਹਨ ਉਹ ਖ਼ਤਮ ਹੋ ਜਾਵੇਗਾ ਅਤੇ ਉਨ੍ਹਾਂ ਦੀ ਕਮਾਈ ਉੱਤੇ ਢਿੱਡ ਭਰ ਕੇ ਖਾਣ ਵਾਲੇ ਲੋਕਾਂ ਨਾਲ ਪਹਿਲਾਂ ਈਰਖਾ ਫਿਰ ਘਿਰਣਾ ਪੈਦਾ ਹੋਵੇਗੀ। ਇਹ ਦੋਵੇਂ ਭਾਵ ਮਿਲ ਕੇ ਜਿਸ ਕ੍ਰੋਧ-ਅਗਨ ਨੂੰ ਭੜਕਾਉਣਗੇ, ਉਹ ਆਪਣੇ ਹੀ ਦੋਸ਼ਾਂ ਦੀਆਂ ਸਰਕਾਰਾਂ ਨੂੰ ਸਾੜਗੀ।
ਗ਼ਰੀਬੀ ਦੂਰ ਕਰਨ ਦਾ ਕੰਮ ਰੋਣੀ, ਕਪੜੇ, ਘਰ ਅਤੇ ਮੁੱਢਲੀ ਚਕਿਤਸਾ ਨਾਲ ਸੰਪੂਰਣ ਨਹੀਂ ਹੋ ਜਾਵੇਗਾ। ਗ਼ਰੀਬੀ, ਭੁੱਖ-ਮਰੀ ਅਤੇ ਭ੍ਰਿਸ਼ਟਾਚਾਰ ਵਿੱਚ ਜੀ ਰਹੇ ਲੋਕਾਂ ਦੀ ਵੱਖਰੀ ਪ੍ਰਕਾਰ ਦੀ ਮਾਨਸਿਕਤਾ ਬਣ ਗਈ ਹੁੰਦੀ ਹੈ ਜਿਸ ਨੂੰ ਉਨ੍ਹਾਂ ਦਾ ਕੌਮੀ ਆਚਰਣ ਆਖਿਆ ਜਾਂਦਾ ਹੈ। ਇਸ ਦੀ ਇੱਕ ਮਿਸਾਲ ਦਿੰਦਾ ਹਾਂ। ਮੇਰਾ ਵੱਡਾ ਲੜਕਾ, ਤੇਜ, ਦੋ ਕੁ ਸਾਲ ਪਹਿਲਾਂ ਇੱਕ ਮਿੱਤਰ ਨੂੰ ਮਿਲਣ ਲਈ ਬੰਬਈ ਗਿਆ। ਕੁਝ ਦਿਨਾਂ ਦੇ ਬੰਬਈ ਵਾਸ ਵਿੱਚ ਉਸ ਦਾ ਮਿੱਤਰ ਉਸ ਨੂੰ ਬੰਬਈ ਵਿਖਾਣ ਲਈ ਏਧਰ ਓਧਰ ਲੈ ਕੇ ਘੁੰਮਿਆ ਫਿਰਿਆ। ਤੇਜ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਟੈਕਸੀ ਡਰਾਈਵਰਾਂ, ਲਿਫ਼ਟ ਆਪਰੇਟਰਾਂ, ਕੁਲੀਆਂ ਅਤੇ ਮਿੱਤਰ ਦੇ ਘਰ ਵਿੱਚ ਕੰਮ ਕਰਨ ਆਉਣ ਵਾਲੇ ਧੋਤੀ, ਭਾਂਡੇ ਮਾਂਜਣ ਵਾਲੀ ਕੁੜੀ ਆਦਿਕ ਦਾ ਹਰ ਢੁੱਕਵੇਂ ਅਵਸਰ ਉੱਤੇ ਧਨਵਾਦ ਕੀਤਾ। ਇਹ ਉਸ ਦੀ ਪੱਛਮੀ ਜੀਵਨ-ਜਾਚ ਦਾ ਹਿੱਸਾ ਸੀ। ਉਸ ਦੇ ਮਿੱਤਰ ਨੇ ਤੇਜ ਨੂੰ ਇੱਕ ਪਾਸੇ ਕਰ ਕੇ ਕਿਹਾ ਕਿ ਉਹ ਇਉਂ ਨਾ ਕਰੇ। "ਬਾਹਰਲੇ ਲੋਕਾਂ (ਟੈਕਸੀ ਡਰਾਈਵਰ ਆਦਿਕ) ਦੀ ਗੱਲ ਹੋਰ ਹੈ, ਪਰ ਘਰ ਵਿੱਚ ਕੰਮ ਕਰਨ ਵਾਲੇ ਨੌਕਰਾਂ ਦਾ 'ਬੈਂਕਯੂ' ਕਰਨ ਨਾਲ ਉਹ ਭੂਏ ਚੜ ਜਾਣਗੇ । ਸਾਡੇ ਲਈ ਮੁਸ਼ਕਿਲ ਹੋ ਜਾਵੇਗੀ। ਇਸ ਦੇਸ਼ ਵਿੱਚ ਨੌਕਰਾਂ ਨੂੰ ਡਾਂਟ-ਡਪਟ ਕੇ ਰੱਖਣ ਦੀ ਲੋੜ ਹੁੰਦੀ ਹੈ।" ਤੇਜ ਨੇ ਘਰ ਆ ਕੇ ਇਹ ਗੱਲ ਮੇਰੇ ਨਾਲ ਕੀਤੀ। ਉਹ ਹੈਰਾਨ ਸੀ ਕਿ ਏਥੇ ਕਿਸੇ ਨੂੰ ਕਿਸੇ ਦੀ ਡਾਂਟ-ਡਪਟ ਦਾ ਕੋਈ ਅਧਿਕਾਰ ਨਹੀਂ; ਤਾਂ ਵੀ ਸਾਰੇ ਕੰਮ ਚੰਗੇ ਭਲੇ ਹੋਈ ਜਾ ਰਹੇ ਹਨ। ਏਥੇ ਕਿਸੇ ਉੱਤੇ ਰੋਹਬ ਪਾਉਣਾ ਨਿਰਾਦਰ ਨੂੰ ਨਿਉਂਦਾ ਦੇਣਾ ਹੈ। ਜੋ ਨਿਰਾਦਰ ਉੱਤੇ ਗੱਲ ਨਾ ਮੁੱਕੇ ਤਾਂ ਰੋਹਬ ਪਾਉਣ ਦਾ ਕੰਮ ਬਹੁਤ ਮਹਿੰਗਾ ਪੈ ਸਕਦਾ ਹੈ।
ਮਾਨਸਿਕਤਾ ਦੇ ਵਿਕਾਸ ਲਈ ਵਿੱਦਿਆ, ਅਤੇ ਸਤਿਕਾਰਯੋਗ ਸੁਰੱਖਿਅਤ ਜੀਵਨ ਦਾ ਭਰੋਸਾ ਲੋੜੀਂਦੀਆਂ ਵਸਤਾਂ ਹਨ। ਆਬਾਦੀ ਦਾ ਬੇ-ਮੁਹਾਰਾ ਵਾਧਾ ਨਿਮਨ ਕੋਟੀ ਦੇ ਜੀਵਨ (ਕੀੜਿਆਂ-ਮਕੌੜਿਆਂ ਦੇ ਜੀਵਨ) ਵਿੱਚ ਉੱਤਰ-ਜੀਵਨ (survival) ਦੀ ਇੱਕ ਵਿਧੀ ਹੈ। ਮਾਨਵ ਜੀਵਨ ਵਿੱਚ (ਵਿਸ਼ੇਸ਼ ਕਰਕੇ ਵਿਕਸਿਤ ਵਿਗਿਆਨਕ ਮਾਨਵ ਜੀਵਨ ਵਿੱਚ) ਜੀਵਨ ਦੀ ਸਲਾਮਤੀ (survival) ਦੀ ਅਜੇਹੀ ਵਿਧੀ ਦੀ ਕੋਈ ਲੋੜ ਨਹੀਂ। ਪੰਜਾਬੀ ਦੀ ਇੱਕ ਲੋਕ-ਉਕਤੀ ਹੈ, 'ਇੱਕ ਪੁੱਤ ਦੀ ਮਾਂ ਅੰਨ੍ਹੀ ਹੁੰਦੀ ਹੈ। ਭਾਵ ਇਹ ਕਿ ਉਸ ਨੂੰ ਨਿਪੁੱਤੀ ਹੋ ਜਾਣ ਦਾ ਤੋਖਲਾ ਰਹਿੰਦਾ ਹੈ। ਇਸ ਤੋਖਲੇ ਦੇ ਇਲਾਜ ਵਜੋਂ ਬਹੁਤੇ ਬੱਚੇ ਪੈਦਾ ਕਰਨ ਵਾਲੀ ਗੱਲ ਇਉਂ ਹੈ ਜਿਵੇਂ ਆਪਣੀ ਮਮਤਾ ਦੀ ਰਾਖੀ ਲਈ ਬੱਚਿਆਂ ਦੀ ਬਲੀ ਦੇਣ ਲਈ ਤਿਆਰ ਰਹਿਣਾ-ਕਿੰਨਾ ਅਣ-ਮਨੁੱਖੀ ਅਤੇ ਅਤਾਰਕਿਕ ਤਰੀਕਾ ਹੈ। ਪੱਛਮੀ ਯੌਰਪ ਦੇ ਕਿਸੇ ਦੇਸ਼ ਦੀ ਵਸੋਂ ਵਾਧੇ ਤੋਂ ਫ੍ਰਾਂਸ ਦੀ ਅਬਾਦੀ ਨੂੰ ਘਾਟੇ ਦਾ ਖਤਰਾ ਹੈ। ਇਸ ਖਤਰੇ
ਪਿੱਛੇ ਨੈਪੋਲੀਅਨ ਬੋਨਾਪਾਰਟ ਦੀ ਇੱਕ ਸੋਚ ਵੀ ਕੰਮ ਕਰਦੀ ਵੇਖੀ ਜਾ ਸਕਦੀ ਹੈ। ਉਸ ਨੇ ਕਾਨੂੰਨ ਬਣਾ ਦਿੱਤਾ ਸੀ ਕਿ ਪਿਤਾ ਦੀ ਜਾਇਦਾਦ ਸਾਰੇ ਬੱਚਿਆਂ ਵਿੱਚ ਸਾਂਵੀ ਵੰਡੀ ਜਾਣੀ ਚਾਹੀਦੀ ਹੈ। ਇੰਗਲੈਂਡ ਵਿੱਚ ਵੱਡਾ ਪੁੱਤਰ ਜ਼ਮੀਨ-ਜਾਇਦਾਦ ਦਾ ਮਾਲਕ ਮੰਨਿਆ ਜਾਂਦਾ ਹੈ। ਆਪਣੀ ਜਾਇਦਾਦ ਨੂੰ ਵੰਡੀਜਣ ਅਤੇ ਘਟਣ ਤੋਂ ਰੋਕਣ ਲਈ ਫ਼ਰਾਂਸ ਦੇ ਲੋਕਾਂ ਨੇ ਬਹੁਤੇ ਬੱਚੇ ਪੈਦਾ ਕਰਨੇ ਬੰਦ ਕਰ ਦਿੱਤੇ। ਛੇਤੀ ਹੀ ਸਾਇੰਸ ਨੇ ਇਸ ਕੰਮ ਵਿੱਚ ਉਨ੍ਹਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ । ਹੁਣ ਫਰਾਂਸ ਦੀ ਆਬਾਦੀ ਹਰ ਸਾਲ ਵਧਣ ਦੀ ਥਾਂ ਕੁਝ ਘਟਦੀ ਹੈ।
ਆਬਾਦੀ ਦਾ ਵਾਧਾ ਸੰਸਾਰ ਦੇ ਸੁਖ-ਸੌਂਦਰਯ ਦੇ ਰਸਤੇ ਦੀ ਬਹੁਤ ਵੱਡੀ ਰੁਕਾਵਟ ਹੈ। ਵਿੱਦਿਆ ਅਤੇ ਸਤਿਕਾਰਯੋਗ ਜੀਵਨ ਇਸ ਵਾਧੇ ਨੂੰ ਰੋਕਣ ਲਈ ਲੋੜੀਂਦੇ ਹਨ। ਦੁਨੀਆ ਦੇ ਉੱਨਤ ਦੇਸ਼ ਇਹ ਪਸੰਦ ਨਹੀਂ ਕਰਨਗੇ ਕਿ ਗ਼ਰੀਬ ਦੇਸ਼ ਆਪਣੀ ਵੱਸੋਂ ਵਧਾਈ ਜਾਣ ਅਤੇ ਉੱਨਤ ਦੇਸ਼ ਉਨ੍ਹਾਂ ਨੂੰ ਖਾਣ ਨੂੰ ਦੇਈ ਜਾਣ। ਇਸ ਦਾ ਇਲਾਜ ਇਹ ਹੈ ਕਿ ਉੱਨਤ ਦੋਸ਼ਾਂ ਦੀ ਸਿੱਖਿਆ ਅਤੇ ਸਹਾਇਤਾ ਨਾਲ ਅਜੇਹੀ ਜੀਵਨ-ਜੁਗਤੀ ਉਸਾਰ ਲਈ ਜਾਵੇ ਜਿਸ ਦੇ ਨਤੀਜੇ ਵਜੋਂ ਉੱਨਤ ਦੇਸ਼ਾਂ ਨੇ ਆਬਾਦੀ ਦੇ ਬੌ-ਕਾਬੂ ਵਾਧੇ ਦੀ ਚਿੰਤਾ ਤੋਂ ਪਿੱਛਾ ਛੁਡਾ ਲਿਆ ਹੈ। ਫਿਰ ਤੁਰ ਕੇ ਅਸੀਂ ਮੁੜ ਉਸੇ ਨੁਕਤੇ ਉੱਤੇ ਆ ਗਏ ਹਾਂ। ਉਹ ਹੈ ਸਹਾਇਤਾ, ਸਹਿਯੋਗ ਅਤੇ ਮਿੱਤਰਤਾ ਦਾ ਨੁਕਤਾ। ਮਨੁੱਖੀ ਮਾਨਸਿਕਤਾ ਵਿੱਚ ਸਦਭਾਵਨਾ ਦੇ ਵਿਕਾਸ ਬਿਨਾਂ ਸਹਾਇਤਾ, ਸਹਿਯੋਗ ਆਦਿਕ ਠੋਸੇ ਹੋਏ ਅਮਲ (ਕੰਮ) ਬਣ ਜਾਂਦੇ ਹਨ। ਸਦਭਾਵਨਾ ਦੇ ਵਿਕਾਸ ਲਈ ਸਹਾਨੁਭੂਤੀ ਅਤੇ ਸਹਾਨੁਭੂਤੀ (ਅਨੁਭਵ ਦੀ ਸਾਂਝ) ਲਈ ਆਪਸੀ ਮੇਲ-ਜੋਲ ਦੀ ਲੋੜ ਹੁੰਦੀ ਹੈ। ਸਦੀਆਂ ਦਾ ਆਪਸੀ ਮੇਲ-ਜੋਲ ਸਹਾਨੁਭੂਤੀ ਪੈਦਾ ਨਹੀਂ ਕਰ ਸਕਦਾ ਜੇ ਮਨੁੱਖਾਂ ਦੇ ਸੱਭਿਆਚਾਰ ਅਤੇ ਧਾਰਮਿਕ ਆਦਰਸ਼ ਉਨ੍ਹਾਂ ਵਿਚਕਾਰ ਦੀਵਾਰ ਬਣੇ ਰਹਿਣ। ਪੈਲਿਸਟੀਨੀਅਨ ਅਤੇ ਯਹੂਦੀ ਇਕੱਠੇ ਰਹਿੰਦੇ ਹਨ ਉਨ੍ਹਾਂ ਵਿੱਚ ਸਦਭਾਵਨਾ ਨਹੀਂ । ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਹਜ਼ਾਰ ਸਾਲ ਲੰਮੀ ਸਹਾਨੁਭੂਤੀ ਨੇ ਸਦਭਾਵਨਾ ਪੈਦਾ ਨਹੀਂ ਕੀਤੀ।
ਪਹਿਲਾਂ ਸਦਭਾਵਨਾ ਅਤੇ ਪਿੱਛੋਂ ਸਹਾਨੁਭੂਤੀ ਪੈਦਾ ਕਰਨ ਦੀ ਅਧਿਆਤਮਵਾਦੀ ਵਿਧੀ ਘੋੜੇ ਅੱਗੇ ਤਾਂਗਾ ਜੋੜਨ ਵਾਲੀ ਗੱਲ ਹੈ; ਇਹ ਸੰਬੰਧ ਅਯੋਗ ਅਤੇ ਅਣਹੋਣਾ ਹੈ। ਇਸ ਲਈ ਅਨੁਭਵ ਦੀ ਸਾਂਝ (ਸਹਾਨੁਭੂਤੀ) ਦੇ ਨਾਲ ਨਾਲ ਆਦਰਸ਼ਾਂ ਦੇ ਖੋਖਲੇਪਨ ਨੂੰ ਪਰਗਟ ਕਰਨ ਦਾ ਤਰੀਕਾ ਅਪਣਾ ਕੇ ਵੇਖਣਾ ਚਾਹੀਦਾ ਹੈ। ਵਲੈਤ ਵਿੱਚ ਵੱਸਦੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਵਿੱਚ ਲੋੜ ਜੋਗੀ ਸਹਾਨੁਭੂਤੀ ਹੈ, ਪਰੰਤੂ ਸੱਭਿਆਚਾਰਕ ਪਛੜੇਵੇਂ (ਆਦਰਸ਼ਾਂ ਦੀ ਪਕੜ) ਨੇ ਉਨ੍ਹਾਂ ਵਿੱਚ ਸਦਭਾਵਨਾ ਦਾ ਵਿਕਾਸ ਨਹੀਂ ਹੋਣ ਦਿੱਤਾ।
ਮੈਂ ਕਹਿ ਰਿਹਾ ਸਾਂ ਕਿ ਗ਼ਰੀਬੀ ਅਤੇ ਆਬਾਦੀ ਇੱਕੋ ਸਮੱਸਿਆ ਦੇ ਦੋ ਰੂਪ ਹਨ। ਇਨ੍ਹਾਂ ਦੀ ਗੱਲ ਕਰਦਿਆਂ ਅਸੀਂ ਸੰਸਾਰ ਦੇ ਸਾਂਝੇ ਕੇਂਦਰੀ ਪ੍ਰਬੰਧ ਦੀ ਲੋੜ ਮਹਿਸੂਸ ਕੀਤੀ ਸੀ। ਸੇਵਰਿਨਿਟੀ (ਪ੍ਰਭੁਸੱਤਾ ਨੇ ਸਾਡਾ ਰਾਹ ਰੋਕ ਲਿਆ ਸੀ । ਹੁਣ ਜਦੋਂ ਅਸੀਂ ਆਤੰਕਵਾਦ ਦੀ ਗੱਲ ਕਰਾਂਗੇ ਤਾਂ ਅਸੀਂ ਆਪਣੇ ਆਪ ਨੂੰ ਆਤੰਕਵਾਦ ਦੇ ਵਿਰੋਧ ਵਿੱਚ ਨਹੀਂ, ਸਗੋਂ ਆਦਰਸ਼ਵਾਦ ਦੇ ਵਿਰੋਧ ਵਿੱਚ ਖਲੋਤੇ ਵੇਖਾਂਗੇ । ਮੈਨੂੰ ਆਦਰਸ਼ਵਾਦ ਅਤੇ ਆਤੰਕਵਾਦ ਵਿੱਚ ਪਿਤਾ-ਪੁੱਤਰ ਦਾ ਸੰਬੰਧ ਪ੍ਰਤੀਤ ਹੁੰਦਾ ਹੈ। ਭਾਵੁਕਤਾ ਆਤੰਕਵਾਦ ਦੀ ਮਾਂ ਹੈ। ਕਿਸੇ ਦੇ ਹੋਣ ਦੀ ਭਾਵਨਾ (sense of belonging) ਆਤੰਕਵਾਦ ਦਾ ਪੰਘੂੜਾ ਹੈ। ਆਤੰਕਵਾਦ ਰੂਪੀ ਪੁੱਤਰ ਜਦੋਂ ਆਪਣਾ ਫ਼ਰਜ਼ ਪੂਰਾ ਕਰ ਕੇ ਘਰ ਆ ਜਾਂਦਾ ਹੈ।
'ਆਦਰਸ਼ਵਾਦ' ਮੱਧਕਾਲ ਦਾ ਪ੍ਰਧਾਨ ਵਾਦ ਸੀ। 'ਏਕ ਤੰਤ' ਮੱਧਕਾਲ ਦਾ ਪ੍ਰਧਾਨ ਰਾਜ-ਪ੍ਰਬੰਧ ਸੀ। ਦੋਹਾਂ ਪ੍ਰਧਾਨਾਂ ਦੀ ਦੋਸਤੀ ਅਜੇ ਵੀ ਕਾਇਮ ਹੈ। ਜਿਥੇ ਜਿਥੇ ਕਿਸੇ ਰੂਪ ਵਿੱਚ (ਡਿਕਟੇਟਰਸ਼ਿਪ ਜਾਂ ਬਾਦਸ਼ਾਹਤ) ਏਕ ਤੰਤ੍ਰ ਮੌਜੂਦ ਹੈ, ਓਥੇ ਓਥੇ ਆਦਰਸ਼ਵਾਦ ਮੌਜੂਦ ਹੈ। ਜਿਥੇ ਆਦਰਸ਼ਵਾਦ ਮੌਜੂਦ ਹੈ ਉਥੇ ਆਤੰਕਵਾਦ ਦਾ ਉਪਜਣਾ ਜ਼ਰੂਰੀ ਹੈ। ਪਰੰਤੂ ਆਤੰਕਵਾਦ ਦੀ ਪੈਦਾਇਸ਼ ਲਈ ਏਕ ਤੋਤ੍ਰ ਓਨਾ ਜ਼ਰੂਰੀ ਨਹੀਂ, ਜਿੰਨਾ ਆਦਰਸ਼ਵਾਦ ਅਤੇ ਭਾਵੁਕਤਾ। ਆਤੰਕਵਾਦ ਦੀ ਪਰਵਰਿਸ਼ ਲਈ'ਕਿਸੇ ਦੇ ਹੋਣ ਦੀ ਭਾਵਨਾ ਵੀ ਜ਼ਰੂਰੀ ਹੈ। ਇਹ ਪੰਘੂੜਾ ਮਾਤਾ-ਪਿਤਾ ਦੀ ਹੋਂਦ ਨਾਲੋਂ ਘੱਟ ਜ਼ਰੂਰੀ ਨਹੀਂ। ਕਿਸੇ ਦੇ ਹੋਣ ਦੀ ਭਾਵਨਾ ਮਨੁੱਖ ਦੇ ਬੌਧਿਕ ਵਿਕਾਸ ਨੂੰ ਰੋਕਦੀ ਹੈ; ਉਸ ਨੂੰ ਆਪਣੀ ਥਾਂ ਇੱਕ ਵੱਖਰਾ ਜ਼ਿੰਮੇਦਾਰ ਵਿਅਕਤੀ ਨਹੀਂ ਬਣਨ ਦਿੰਦੀ। ਇਸ ਭਾਵਨਾ ਦੀ ਵਿਰੋਧੀ ਭਾਵਨਾ ਹੈ ਮਾਲਕੀ ਦੀ ਭਾਵਨਾ (sense of possession)। ਕਿਸੇ ਦੇ ਹੋਣ ਦੀ ਭਾਵਨਾ ਬਚਪਨੀ ਹੈ ਅਤੇ ਮਾਲਕੀ ਦੀ ਭਾਵਨਾ ਮਾਪਿਆਂ ਦੀ ਹੈ। ਜਿਨ੍ਹਾਂ ਮਾਪਿਆਂ ਵਿੱਚ ਇਹ ਭਾਵਨਾ ਪ੍ਰਬਲ ਹੋਵੇ ਉਹ ਆਪਣੇ ਬੱਚਿਆਂ ਨੂੰ ਵਿਅਕਤੀ ਬਣਿਆ ਨਹੀਂ ਵੇਖਣਾ ਚਾਹੁੰਦੇ। ਬੱਚਿਆਂ ਨੇ ਵਿਕਸਣਾ ਹੀ ਹੁੰਦਾ ਹੈ; ਮਾਪੇ ਦੁਖੀ ਹੁੰਦੇ ਹਨ। ਸ਼ੈਕਸਪੀਅਰ ਦੇ ਕਿੰਗਲੀਅਰ ਵਿੱਚ ਮਾਲਕੀ ਦੀ ਭਾਵਨਾ ਦੀ ਪ੍ਰਬਲਤਾ ਵਿੱਚੋਂ ਉਪਜੀ ਹੋਈ ਮਾਯੂਸੀ ਦਾ ਸੁਹਣਾ ਵਿਸਥਾਰ ਹੈ।
ਕਿਸੇ ਦੇ ਹੋਣ ਦੀ ਭਾਵਨਾ ਮਨੁੱਖ ਨੂੰ ਆਪਣੇ ਲਈ ਆਪ ਸੋਚਣ-ਯੋਗ ਨਹੀਂ ਹੋਣ ਦਿੰਦੀ। ਉਹ ਬੱਚਾ ਬਣਿਆ ਰਹਿੰਦਾ ਹੈ।ਬਚਪਨ ਲਈ ਇਹ ਭਾਵਨਾ ਅੱਤ ਲੋੜੀਂਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਆਰੰਭ ਤੋਂ ਹੀ ਬੱਚੇ ਨੂੰ ਆਤਮ ਨਿਰਭਰਤਾ ਲਈ ਉਤਸ਼ਾਹਤ ਕਰਦੇ ਰਹਿਣ। ਇਸ ਸੰਬੰਧ ਵਿੱਚ ਬਹੁਤੀ ਚਿੰਤਾ ਦੀ ਵੀ ਲੋੜ ਨਹੀਂ। ਬਹੁਤੀ ਚਿੰਤਾ ਹਾਨੀਕਾਰਕ ਹੋ ਸਕਦੀ ਹੈ। ਸਾਧਾਰਣ ਤੌਰ ਉੱਤੇ ਸਾਰੇ ਬੱਚੇ ਵੱਡੇ ਹੋਣ ਅਤੇ ਵਿਅਕਤੀ ਬਣਨ ਦੀ ਪਰਵਿਰਤੀ ਰੱਖਦੇ ਹਨ। ਮੱਧਕਾਲ ਵਿੱਚ ਇਸ ਪਰਵਿਰਤੀ ਨੂੰ, ਜਾਣੇ-ਅਣਜਾਣੇ ਦਬਾਉਣ ਦੀ ਕੋਸ਼ਿਸ਼ ਜਾਂ ਗ਼ਲਤੀ ਕੀਤੀ ਗਈ ਹੈ। ਮਨੁੱਖ ਨੂੰ ਪਦਾਰਥ ਅਤੇ ਮਨ, ਜਾਂ ਜੜ ਅਤੇ ਚੇਤਨ, ਜਾਂ ਖ਼ਾਕੀ ਅਤੇ ਨੂਰੀ, ਜਾਂ ਸਰੀਰ ਅਤੇ ਆਤਮਾ ਦੇ ਸੰਜੋਗ ਦੀ ਉਪਜ ਮੰਨਿਆ ਜਾਂਦਾ ਸੀ। ਨਾ ਸਰੀਰ ਉਸ ਦਾ ਆਪਣਾ ਸੀ, ਨਾ ਆਤਮਾ ਉਸ ਦੀ ਆਪਣੀ ਸੀ। ਬਾਈਬਲ ਦਾ ਆਦੇਸ਼ ਹੈ, ਬਾਦਸ਼ਾਹ ਦਾ ਹੱਕ਼ ਬਾਦਸ਼ਾਹ ਨੂੰ ਦਿਓ ਅਤੇ ਰੱਬ ਦੀ ਵਸਤ ਰੱਬ ਦੇ ਹਵਾਲੇ ਕਰੋ। ਸਿਆਣਪ ਇਹ ਮੰਨਣ ਵਿੱਚ ਸੀ ਕਿ ਮੇਰੇ ਵਿੱਚ ਮੇਰਾ ਕੁਝ ਨਹੀਂ। ਇਉਂ ਸਮਝਣ ਵਾਲਾ ਮਨੁੱਖ ਪਾਪ-ਪੁੰਨ ਦੀ ਸੀਮਾ ਪਾਰ ਕਰ ਗਿਆ ਦੱਸਿਆ ਜਾਂਦਾ ਸੀ। ਜਿੰਨਾ ਚਿਰ ਕੋਈ ਇਹ ਸਮਝੇ ਕਿ ਮੈਂ ਆਪਣੇ ਕੰਮ ਦਾ ਕਰਤਾ ਹਾਂ ਓਨਾ ਚਿਰ ਉਸ ਨੂੰ ਚੁਰਾਸੀ ਦੇ ਚੱਕਰ ਵਿੱਚ ਪਏ ਰਹਿਣ ਦੀ ਸਜ਼ਾ ਸੀ। ਪ੍ਰਬੰਧ ਦਾ ਜਤਨ ਇਹ ਸੀ ਕਿ ਮਨੁੱਖ ਰੱਬ ਅਤੇ ਰਾਜਾ ਦੇ ਕੁੱਛੜ ਚੜ੍ਹਿਆ ਰਹਿਣ ਵਾਲਾ ਬੱਚਾ ਬਣਿਆ ਰਹੇ। ਮਾਪਿਆਂ ਨੂੰ ਹੋਰ ਕਈ ਕੰਮ ਹੁੰਦੇ ਹਨ। ਉਹ ਬੱਚਿਆਂ ਨੂੰ ਗੋਦੀ ਵਿੱਚ ਬਿਠਾਈ ਰੱਖਣ ਲਈ ਵਿਹਲੇ ਨਹੀਂ ਹੁੰਦੇ। ਉਹ ਪੰਘੂੜੇ ਦੀ ਸਹਾਇਤਾ ਲੈ ਲੈਂਦੇ ਹਨ।
ਕਿਸੇ ਦਾ ਹੋਣ ਦੀ ਭਾਵਨਾ ਵਾਲਾ ਜਜ਼ਬਾਤੀ ਮਨੁੱਖ, ਆਦਰਸ਼ ਦੀ ਸੇਵਾ ਲਈ ਕੁਰੁਕਸ਼ੇਤਰ ਵਿੱਚ ਭਰਾਵਾਂ ਦਾ ਵਧ (ਹੱਤਿਆ) ਵੀ ਕਰ ਸਕਦਾ ਹੈ, ਕਸ਼ਮੀਰ ਵਿੱਚ ਗਰੀਬਾਂ ਦੇ ਘਰਾਂ ਨੂੰ ਕਬਰਿਸਤਾਨ ਵੀ ਬਣਾ ਸਕਦਾ ਹੈ ਅਤੇ ਪੰਜਾਬ ਵਿੱਚ ਕਿਸੇ ਬੋਲੀ ਨੂੰ ਨਾ ਅਪਣਾਉਣ ਦੇ ਅਪਰਾਧ ਵਿੱਚ ਫਾਂਸੀਆਂ-ਗੋਲੀਆਂ ਦੀ ਸਜ਼ਾ ਵੀ ਸੁਣਾ ਸਕਦਾ ਹੈ।
ਜ਼ਿੰਮੇਦਾਰੀ ਨਾਲ ਵਰਤਣ ਲਈ ਮਨੁੱਖ ਨੂੰ ਆਧੁਨਿਕ ਅਤੇ ਵਿਗਿਆਨਕ ਹੋਣਾ ਪਵੇਗਾ। ਆਪਣੀ ਸੋਚ, ਆਪਣੀ ਜੀਵਨ-ਜਾਚ, ਆਪਣੀ ਦੁਨੀਆ ਨੂੰ, ਆਪਣੀ ਅਤੇ ਆਪਣੀ ਬਣਾਈ ਹੋਈ ਮੰਨਣਾ ਪਵੇਗਾ। ਵਿਗਿਆਨਕ ਤਕਨੀਕ ਦੁਆਰਾ ਲਿਆਂਦੀ ਹੋਈ ਤਬਦੀਲੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਮਨੁੱਖਤਾ ਨੂੰ ਸੱਭਿਆਚਾਰਕ ਪਛੜੇਵੇਂ ਤੋਂ ਪਿੱਛਾ ਛੁਡਾਉਣ ਦੀ ਸੋਝੀ, ਪ੍ਰੇਰਣਾ ਅਤੇ ਸਲਾਹ ਦਿੱਤੀ ਜਾਵੇ। ਜੇ ਮਨੁੱਖੀ ਮਨ ਮੱਧਕਾਲੀਨ ਆਦਰਸ਼ਾਂ ਦੀ ਗੁਲਾਮੀ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਆਤੰਕਵਾਦ ਐਟਮੀ ਹਥਿਆਰਾਂ ਦੀ ਮਾਲਕੀ ਹਾਸਲ ਕਰ ਕੇ ਵਰਲਡ ਟ੍ਰੇਡ ਸੈਂਟਰ ਦੇ ਟਾਵਰਾਂ ਨੂੰ ਹੀ ਨਹੀਂ, ਦੁਨੀਆ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਗਰਾਊਂਡ ਜ਼ੀਰੋ ਵਿੱਚ ਬਦਲਣ ਦੇ ਯੋਗ ਹੋ ਜਾਵੇਗਾ।
ਜਦੋਂ ਮਨੁੱਖਤਾ ਦੀ ਚੌਥੀ ਸਮੱਸਿਆ, ਨਿਰਸ਼ਸਤਰੀਕਰਣ ਦੀ ਗੱਲ ਕੀਤੀ ਜਾਵੇਗੀ ਤਾਂ ਸਾਰਾ ਮਨੁੱਖੀ ਸੱਭਿਆਚਾਰ ਹਾਲ-ਪਾਰਿਆ ਕਰ ਉੱਠੇਗਾ। ਸੱਭਿਆਚਾਰ ਅਤੇ ਆਦਰਸ਼ਵਾਦ ਨੂੰ ਕਿਆਮਤ ਦੀ ਘੜੀ ਨੇੜੇ ਆਉਂਦੀ ਪ੍ਰਤੀਤ ਹੋਣ ਲੱਗ ਪਵੇਗੀ। ਇਹ ਇਸ ਲਈ ਕਿ ਮਨੁੱਖਤਾ ਦਾ ਸਮੁੱਚਾ ਸਮਾਜਕ, ਧਾਰਮਕ, ਸਿਆਸੀ ਅਤੇ ਸੱਭਿਆਚਾਰਕ ਵਿਕਾਸ ਸ਼ਕਤੀ ਦੀ ਛਤਰ-ਛਾਇਆ ਹੇਠ ਹੋਇਆ ਹੈ। ਸ਼ਕਤੀ ਦੀ ਚੁਲ ਦੁਆਲੇ ਘੁੰਮਦੀ ਹੋਈ ਮਨੁੱਖੀ ਸੂਝ-ਬੂਝ ਸ਼ਾਂਤੀ ਨੂੰ ਈਸ਼ਵਰ ਦੀ ਦਾਤ ਅਤੇ ਵਿਅਕਤੀ ਵਿਸ਼ੇਸ਼ ਨੂੰ ਇਸ ਦਾਤ ਦਾ ਅਧਿਕਾਰੀ ਮੰਨਦੀ ਆਈ ਹੈ। ਸੰਭਵ ਹੈ ਕਿ ਭਾਰਤ, ਪਾਕਿਸਤਾਨ, ਕੋਰੀਆ, ਇਰਾਕ, ਇਜ਼ਰਾਈਲ ਅਤੇ ਚੀਨ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਸਫਲ ਹੋਣ ਜਾਣ ਕਿ ਹਥਿਆਰਾਂ ਅਤੇ ਫ਼ੌਜਾਂ ਦੀ ਗੈਰਹਾਜ਼ਰੀ ਵਿੱਚ ਦੇਸ਼ਾਂ ਦੇ ਲੋਕ, ਕੁਝ ਇੱਕ ਸਾਲਾਂ ਵਿੱਚ ਹੀ, ਹੱਥੋਂ-ਹੱਥੀ ਲੜ ਕੇ ਮਰ ਮੁੱਕ ਜਾਣਗੇ। ਇਸ ਸਮੱਸਿਆ ਬਾਰੇ ਵੱਖਰਾ ਲੇਖ ਲਿਖਣ ਦਾ ਜਤਨ ਕਰਾਂਗਾ।
ਸਾਇੰਸ ਅਤੇ ਨਿਸ਼ਸਤਰੀਕਰਣ
ਮੇਰਾ ਖਿਆਲ ਹੈ ਕਿ ਸ੍ਰਿਸ਼ਟੀ ਦਾ ਕੋਈ ਅੰਤਲਾ ਮਨੋਰਥ ਨਹੀਂ; ਪਰੰਤੂ ਪਦਾਰਥ ਵਿੱਚ ਚੇਤਨਾ ਦਾ ਵਿਕਾਸ ਮਨੋਰਥ ਪ੍ਰਤੀ 'ਚੇਤਨਾ' ਅਤੇ ਮਨੋਰਥ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ 'ਯਤਨਾਂ' ਨੂੰ ਵਿਕਸਾਉਂਦਾ ਗਿਆ ਹੈ। ਜੀਵਨ ਸਾਹਮਣੇ ਉੱਤਰਜੀਵਤਾ ਜਾਂ ਸਰਵਾਇਵਲ (Survival) ਸਦਾ ਤੋਂ ਹੀ ਮਨੋਰਥ ਬਣਿਆ ਆਇਆ ਹੈ। ਇਸ ਮਨੋਰਥ ਦੀ ਸਿੱਧੀ ਲਈ ਜੀਵਨ ਨੇ ਹਿੰਸਾ-ਹੱਤਿਆ ਦਾ ਸੰਘਰਸ਼ੀ ਤਰੀਕਾ ਵੀ ਅਪਣਾਇਆ ਹੈ ਅਤੇ ਦਇਆ, ਮਿੱਤਰਤਾ, ਮਿਲਵਰਤਣ ਦਾ ਸਹਿਯੋਰੀ ਤਰੀਕਾ ਵੀ । ਸੰਘਰਸ਼ੀ ਮਾਰਗ ਉੱਤੇ ਤੁਰਦੇ ਹੋਏ ਜੀਵਨ ਨੇ ਤੇਜ਼ ਦੰਦਾਂ, ਮਜ਼ਬੂਤ ਜਬਾੜਿਆਂ, ਭਿਆਨਕ ਪੰਜਿਆ, ਜ਼ਹਿਰੀਲੀਆਂ ਗ੍ਰੰਥੀਆਂ (Glands) ਦੇ ਨਾਲ ਨਾਲ ਹਿਰਦੇ ਦੀ ਕਠੋਰਤਾ, ਚੋਗੇ, ਚਲਾਕੀ, ਧੋਖਾਬਾਜ਼ੀ ਅਤੇ ਹਰ ਪ੍ਰਕਾਰ ਦੀ ਨੀਚਤਾ ਨੂੰ ਵੀ ਵਿਕਸਾਇਆ ਹੈ। ਜੀਵਨ ਦਾ ਜਿਹੜਾ ਹਿੱਸਾ ਇਨ੍ਹਾਂ ਸਾਰੀਆਂ ਯੋਗਤਾਵਾਂ ਤੋਂ ਸੱਖਣਾ ਸੀ, ਉਸ ਕੋਲ ਆਪਣੀ ਰੱਖਿਆ ਲਈ ਭੈ, ਦੌੜ ਜਾਣ ਦੀ ਯੋਗਤਾ ਅਤੇ ਬਹੁਤੀ ਸੰਖਿਆ ਦੇ ਨਾਲ ਨਾਲ ਦਟਿਆ, ਸਹਾਇਤਾ, ਸਹਿਯੋਗ ਅਤੇ ਸਹਿਵਾਸ ਦੇ ਸਾਧਨ ਸਨ। ਸੰਘਰਸ਼ੀ ਜੀਵਨ ਦੁਆਰਾ ਅਪਣਾਏ ਅਤੇ ਵਿਕਸਾਏ ਗਏ ਕਠੋਰਤਾ, ਚਲਾਕੀ ਅਤੇ ਨੀਚਤਾ ਦੇ ਸਾਧਨ ਬੌਧਿਕ ਵਿਕਾਸ ਦੇ ਵਿਰੋਧੀ ਸਨ; ਸਹਿਯੋਗੀ ਜੀਵਨ ਦੁਆਰਾ ਅਪਣਾਏ ਗਏ ਡਰ, ਸਹਿਯੋਗ ਅਤੇ ਮਿੱਤਰਤਾ ਮਾਦਿਕ ਸਾਧਨ ਬੌਧਿਕ ਵਿਕਾਸ ਦੇ ਸਹਾਇਕ ਅਤੇ ਸਮਰਥਕ ਸਨ।
ਜਬਰ ਦੇ ਸਾਧਨ ਆਪਣੇ ਸਾਧਕਾਂ ਨੂੰ ਉੱਤਰਜੀਵਤਾ (Survival) ਦੇ ਮਨੋਰਥ ਦੀ ਸਿੱਧੀ ਵਿੱਚ ਸਫਲ ਕਰ ਕੇ ਉਸ ਦੇ ਵਿਕਾਸ ਦਾ ਅੰਤ ਕਰਦੇ ਆਏ ਹਨ। ਸਹਿਯੋਗੀ ਜੀਵਨ ਡਰ ਅਤੇ ਕੋਮਲ ਭਾਵਾਂ ਦੀ ਵਰਤੋਂ ਨਾਲ ਆਪਣੀ ਸੁਰੱਖਿਆ ਵਿੱਚ ਸੰਪੂਰਣ ਸਫਲ ਨਾ ਹੋ ਸਕਣ ਕਰਕੇ ਹੋਰ ਅਗੇਰੇ ਵਿਕਸਦਾ ਗਿਆ ਹੈ। ਜੀਵਨ ਦੇ ਇਸ ਭਾਗ ਨੇ, ਲੋੜ ਪੈਣ ਉੱਤੇ ਹਿੱਸਾ ਨੂੰ ਵੀ ਅਪਣਾਇਆ ਹੈ। ਇਸ ਜੀਵਨ ਦੀ ਜਿਹੜੀ ਸ਼ਾਖ਼ ਹਿੰਸਾ-ਹੱਤਿਆ ਦਾ ਤਰੀਕਾ ਅਪਣਾਉਂਦੀ ਗਈ ਹੈ, ਉਹ ਸੁਰੱਖਿਆ ਦੇ ਮਨੋਰਥ ਦੀ ਸਿੱਧੀ ਵਿੱਚ ਸਫਲ ਹੋ ਜਾਣ ਕਰਕੇ ਵਿਕਾਸ-ਵਿਹੂਣੀ ਹੁੰਦੀ ਗਈ ਹੈ। ਪਰੰਤੂ ਜਿਹੜਾ ਹਿੱਸਾ ਹਿੰਸਾ-ਹੱਤਿਆ ਦਾ ਰਾਹ ਨਹੀਂ ਅਪਣਾਅ ਸਕਿਆ, ਉਹ ਬਾਂਦਰਾਂ, ਬਨਮਾਣਸ ਵਿੱਚੋਂ ਦੀ ਹੁੰਦਾ ਹੋਇਆ ਅੰਤ ਮਨੁੱਖ ਰੂਪ ਨੂੰ ਪ੍ਰਾਪਤ ਹੋਇਆ ਹੈ।
ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਫੁਦਰਤ ਨੇ ਜਾਂ ਕੁਦਰਤ ਤੋਂ ਬਾਹਰਲੀ ਕਿਸੇ ਚੇਤਨ ਹੋਂਦ ਨੇ ਕਿਸੇ ਪੂਰਵ ਚਿਤਵਤ (Preneditated) ਵਿਉਂਤ ਅਨੁਸਾਰ ਮਨੁੱਖ ਦੀ ਉਤਪਤੀ ਕੀਤੀ ਹੈ। ਮੈਂ ਇਹ ਕਹਿ ਰਿਹਾ ਹਾਂ ਕਿ ਸੁਰੱਖਿਆ ਅਤੇ ਉੱਤਰਜੀਵਨ ਦੀ ਪ੍ਰਬਲ ਇੱਛਾ ਜੀਵਨ ਲਈ ਵਿਕਾਸ ਦੇ ਅਵਸਰ ਪੈਦਾ ਕਰਦੀ ਆਈ ਹੈ। ਜਿਨ੍ਹਾਂ ਨੂੰ ਜੀਵਨ ਵਿਚਲੀ
ਕੁਦਰਤ ਨੇ ਮਨੁੱਖ ਕੋਲੋਂ ਹਿੰਸਾ ਹੱਤਿਆ ਦੇ ਸਾਧਨ ਖੋਹ ਕੇ ਇਸ ਨੂੰ ਬੌਧਿਕਤਾ ਅਤੇ ਸਹਿਯੋਗ ਦੇ ਜੀਵਨ ਦੀ ਸੋਝੀ ਦਿੱਤੀ ਸੀ । ਪਰੰਤੂ ਜਿਸ ਚੋਗਿਰਦੇ ਵਿੱਚ ਮਨੁੱਖ ਦਾ ਮੁਢਲਾ ਵਸੇਬਾ ਸੀ, ਉਹ ਚੋਗਿਰਦਾ ਹਿੰਸਾ-ਹੱਤਿਆ ਦੀ ਪ੍ਰੇਰਣਾ ਨਾਲ ਭਰਪੂਰ ਸੀ। ਵੈਰਭਾਵੀ ਜਾਂ ਅਮਿੱਤਰ ਚੌਗਿਰਦੇ ਵਿੱਚ ਵੱਸਣ ਵਾਲੇ ਮਨੁੱਖ ਨੇ ਆਪਣੀ ਬੌਧਿਕਤਾ ਨੂੰ ਸ਼ਸਤਰੀਕਰਣ ਦੇ ਮਨੋਰਥ ਲਈ ਵਰਤਿਆ ਅਤੇ ਉੱਤਰਜੀਵਤਾ ਦੇ ਮਨੋਰਥ ਵਿੱਚ ਸਫਲ ਹੋਇਆ। ਇਸ ਸਫਲਤਾ ਵਿੱਚੋਂ ਮਨੁੱਖ ਦਾ ਇਹ ਵਿਸ਼ਵਾਸ ਉਪਜਿਆ ਹੈ ਕਿ ਸਹਾਇਤਾ ਸਹਿਯੋਗ ਨਾਲੋਂ ਹਿੰਸਾ-ਹੱਤਿਆ ਦੀ ਯੋਗਤਾ ਸੁਰੱਖਿਆ ਲਈ ਕਿਸੇ ਤਰ੍ਹਾਂ ਵੀ ਘੱਟ ਲੋੜੀਂਦੀ ਨਹੀਂ; ਕੁਝ ਇੱਕ ਹਾਲਤਾਂ ਵਿੱਚ ਵੱਧ ਲੋੜੀਂਦੀ ਵੀ ਹੋ ਸਕਦੀ ਹੈ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਦੇ ਭਾਵਾਂ, ਵਿਚਾਰਾਂ ਅਤੇ ਵਿਸ਼ਵਾਸਾਂ ਵਿੱਚ ਸ਼ੁੱਧਤਾ ਅਤੇ ਸ਼ਿਸ਼ਟਤਾ (Refinement) ਜ਼ਰੂਰ ਆਈ ਹੈ; ਪਰ, ਮਨੁੱਖ ਦਾ ਇਹ ਵਿਸ਼ਵਾਸ ਨਹੀਂ ਬਦਲਿਆ ਕਿ ਜੀਵਨ ਦੀ ਸਲਾਮਤੀ ਲਈ ਹਿੰਸਾ-ਹੱਤਿਆ ਦੀ ਲੋੜ ਹੈ। ਜਿਸ ਕਿਸੇ ਧਰਮ ਨੇ ਇਸ ਵਿਸ਼ਵਾਸ ਨੂੰ ਬਦਲਣ ਦੀ ਸਲਾਹ ਦਿੱਤੀ ਹੈ, ਉਸ ਉੱਤੇ ਨਿਪੁੰਨਸਿਕਤਾ ਦਾ ਲੇਬਲ ਲਾਉਣ ਤਕ ਜਾਂਦੀ ਰਹੀ ਹੈ, ਜੀਵਨ ਦੀ ਵਾਸਤਵਿਕਤਾ।
ਹਿੰਸਾ-ਹੱਤਿਆ ਦੀ ਯੋਗਤਾ ਦੀ ਸਭ ਤੋਂ ਵੱਡੀ ਅਭਿਵਿਅਕਤੀ ਜੰਗ ਹੈ। ਸਾਡੇ ਸੱਭਿਅ ਸੰਸਾਰ ਵਿੱਚ ਜਾਣੇ-ਪਛਾਣੇ ਹੋਏ ਦੋ ਵਿਚਾਰਵਾਨ ਅਜੇਹੇ ਹਨ, ਜਿਹੜੇ ਜੰਗ ਬਾਰੇ ਦੋ ਟੁੱਕ ਫੈਸਲਾ ਸੁਣਾ ਕੇ ਗਏ ਹਨ। ਹੀਗਲ ਜੰਗ ਨੂੰ ਸਰਵੋਤਮ ਮਨੁੱਖੀ ਉੱਦਮ ਕਹਿੰਦਾ ਸੀ ਅਤੇ ਵਾਇਡ ਜੰਗ ਨੂੰ ਨਿਰੋਲ ਪਸ਼ੂਪੁਣਾ ਆਖਦਾ ਸੀ। ਬਹੁਤੇ ਵਿਚਾਰਵਾਨ ਜੰਗ ਵਿੱਚ ਹਾਨੀਆਂ ਦੇ ਨਾਲ ਨਾਲ ਕੁਝ ਲਾਭ ਵੀ ਲੱਭਦੇ ਆਏ ਹਨ। ਇਹ ਵੀ ਆਖਿਆ ਜਾ ਸਕਦਾ ਹੈ ਕਿ ਜੰਗ ਵਿੱਚ ਜੀਵਨ ਲਈ ਕਿਸੇ ਪ੍ਰਕਾਰ ਦੀ ਨਾਭਦਾਇਕਤਾ ਵੇਖਣ ਵਾਲੇ ਵਿਦਵਾਨ ਅਸਲ ਵਿੱਚ ਇਸ ਦੀ ਅਟੱਲਤਾ ਦੇ ਵਿਸ਼ਵਾਸੀ ਸਨ। ਉਹ ਇਸ ਅਟਾਲਣਯੋਗ ਮੁਸੀਬਤ ਨੂੰ ਬਰਦਾਸ਼ਤ ਕਰਨ ਦੀ ਮਜਬੂਰੀ ਅਤੇ ਸ਼ਰਮਿੰਦਗੀ ਨੂੰ ਕੁਝ ਸੁਖਾਵੀਂ ਬਣਾਉਣ ਦਾ ਜਤਨ ਕਰਦੇ ਸਨ; ਆਪਣੇ ਆਪ ਨੂੰ ਧੋਖਾ ਦਿੰਦੇ ਸਨ, ਇਹ ਕਹਿ ਕੇ ਕਿ ਇਸ ਪਸ਼ੂਪੁਣੇ ਵਿੱਚ ਕਿਧਰੇ ਨਾ ਕਿਧਰੇ ਕੋਈ ਦੈਵਤਾ (Godliness) ਵੀ ਸਮਾਈ ਹੋਈ ਹੈ। ਹੋਮਰ ਤੋਂ ਲੈ ਕੇ ਟਾਲਸਟਾਏ ਤਕ ਇਸ ਰੁਚੀ ਦਾ ਪ੍ਰਗਟਾਵਾ ਵੇਖਿਆ ਜਾ ਸਕਦਾ ਹੈ। ਦੋ ਅੰਗਰੇਜ਼ ਵਿਚਾਰਵਾਨ, ਲਾਕ ਅਤੇ ਹਾਬਜ਼, ਅਮਨ ਦੀ ਹਾਮੀ ਭਰਦੇ ਹਨ। ਇਨ੍ਹਾਂ ਦੋਹਾਂ ਦੇ ਵਿਚਾਰਾਂ ਨੂੰ ਸਿਧਾਂਤਕ ਲਗਾਤਾਰਤਾ ਵਿੱਚ ਬੰਨ੍ਹਣ ਅਤੇ ਜੀਵਨ ਦੀ ਸੰਭਵਤਾ ਦਾ ਰੂਪ ਦੇਣ ਦਾ ਕੰਮ ਇਮੈਨੁਅਲ ਕਾਂਟ ਨੇ ਕੀਤਾ ਹੈ। ਕਾਂਟ ਜਾਨ ਲਾਕ ਦੀ ਇਸ ਗੱਲ ਨਾਲ ਸਹਿਮਤ ਸੀ ਕਿ ਜਿੰਨਾ ਚਿਰ ਸੰਸਾਰ ਵਿੱਚ ਇੱਕ ਕੇਂਦਰੀ ਸੱਤਾ ਸਥਾਪਤ ਨਹੀਂ ਹੁੰਦੀ, ਓਨਾ ਚਿਰ ਦੇਸ਼ਾਂ ਦੇ ਹਾਕਮਾਂ ਲਈ ਇਸ ਦੁਨੀਆ ਵਿੱਚ ਉਹ ਜੰਗਲੀ ਅਵਸਥਾ ਬਣੀ ਰਹੇਗੀ, ਜਿੱਥੇ ਹਰ ਕੋਈ ਹਰ ਕਿਸੇ ਨੂੰ ਜਦੋਂ ਚਾਹੇ ਨਾਸ਼ ਕਰ ਸਕਦਾ ਹੈ। ਕਾਂਟ ਨੇ ਵਿਸ਼ਵ ਸਰਕਾਰ ਦਾ ਸਿਧਾਂਤ ਪੇਸ਼ ਕੀਤਾ ਸੀ।
ਫ਼ਾਇਡ ਦਾ ਇਹ ਖ਼ਿਆਲ ਸੀ ਕਿ 'ਜਿੰਨਾ ਚਿਰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ-ਪੱਧਰ ਅਤੇ ਸਮਾਜਕ ਪਰਿਸਥਿਤੀਆਂ ਭਿੰਨ ਭਿੰਨ ਹਨ। ਅਤੇ ਆਪੋ ਵਿੱਚ ਘਿਰਣਾ ਦੀ ਰੁਚੀ ਪ੍ਰਬਲ ਹੈ, ਓਨਾ ਚਿਰ ਜੰਗਾਂ ਹੁੰਦੀਆਂ ਰਹਿਣਗੀਆਂ।"
_____________
ਫ੍ਰਾਇਡ ਆਪਣੀ ਸੋਚ ਵਿੱਚ ਕਾਂਟ ਨਾਲੋਂ ਇੱਕ ਕਦਮ ਅਗੇਰੇ ਹੈ। ਦੁਨੀਆ ਵਿੱਚ ਇੱਕ ਸ਼ਕਤੀਸ਼ਾਲੀ ਸਰਕਾਰ ਬਣਾ ਕੇ ਅਸੀਂ ਉਨ੍ਹਾਂ ਪਰਿਸਥਿਤੀਆਂ ਵਿੱਚ ਸੁਧਾਰ ਨਹੀਂ ਲਿਆ ਸਕਦੇ, ਜਿਹੜੀਆਂ ਵਿਅਕਤੀਆਂ ਅਤੇ ਕੌਮਾਂ ਵਿੱਚ ਈਰਖਾ ਪੈਦਾ ਕਰਦੀਆਂ ਹਨ।
ਅਮਨ ਦਾ ਖ਼ਿਆਲ ਧਰਮਾਂ ਵਿੱਚ ਵੀ ਵਿਸ਼ੇਸ਼ ਥਾਂ ਮੱਲੀ ਬੈਠਾ ਹੈ। ਹਿੰਦੂ ਧਰਮ ਵਿੱਚ ਸ਼ਾਂਤੀ ਸ਼ਬਦ ਦੀ ਏਨੀ ਗੂੰਜ ਹੈ ਕਿ ਓਮ ਦੇ ਅਨਹਦ ਨਾਦ ਨੂੰ ਇਸ ਤੋਂ ਵੱਖਰੇ ਕਿਸੇ ਅਰਥ ਵਿੱਚ ਉਲਥਾਇਆ ਨਹੀਂ ਜਾ ਸਕਦਾ। ਇਸਨਾਮ ਦਾ ਅਰਥ ਹੀ ਅਤਾਅਤ ਪਸੰਦੀ ਜਾਂ ਹਲੀਮੀ ਹੈ। ਈਸਾਈਅਤ ਵੀ ਅੰਦਰਲੇ ਦੰਦ ਦਾ ਅੰਤ ਕਰ ਕੇ ਮਨ ਦੀ ਸ਼ਾਂਤੀ ਦੀ ਸਲਾਹ ਦਿੰਦੀ ਹੈ; ਅਤੇ ਹੋਰ ਸਾਰੇ ਨਿੱਕੇ ਵੱਡੇ ਧਰਮ ਵੀ।ਮਨੁੱਖ ਦੀ ਪਹਿਲੀ ਪ੍ਰਾਥਮਿਕਤਾ ਦੁਨਿਆਵੀ ਜੀਵਨ ਹੈ, ਧਰਮ ਇਸ ਨੂੰ ਨਕਾਰ ਕੇ ਪਰਲੋਕ ਨੂੰ ਮੁੱਖ ਰੱਖਣ ਦੀ ਜ਼ਿਦ ਕਰਦਾ ਹੈ। ਇਸ ਰੁਚੀ ਅਤੇ ਕੋਸ਼ਿਸ਼ ਕਾਰਨ ਧਰਮ ਮਨੁੱਖ ਨੂੰ ਦੰਗਲੇਪਣ ਲਈ ਮਜਬੂਰ ਕਰਦਾ ਆਇਆ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕੁਰਬਾਨੀਆਂ, ਸ਼ਹੀਦੀਆਂ, ਜਹਾਦਾਂ, ਧਰਮ ਯੁੱਧਾਂ ਅਤੇ ਮਹਾਂਭਾਰਤਾਂ ਦੇ ਸੱਚ ਸਾਹਮਣੇ ਸ਼ਾਂਤੀ ਇੱਕ ਸ਼ਰਮਿੰਦਾ ਜਿਹਾ ਝੂਠ ਬਣ ਕੇ ਰਹਿ ਗਿਆ ਹੈ।
ਹੁਣ ਤਕ ਮਨੁੱਖੀ ਵਿਚਾਰ, ਵਿਸ਼ਵਾਸ ਅਤੇ ਆਦਰਸ਼ ਮਨੁੱਖੀ ਸਮਾਜਾਂ ਦੀਆਂ ਰਵਾਇਤਾਂ, ਪਰੰਪਰਾਵਾਂ ਅਤੇ ਸੰਸਕ੍ਰਿਤੀਆਂ, ਕੌਮੀ ਸਿਆਸਤਾਂ ਦੇ ਸਿਧਾਂਤਕ ਅਤੇ ਵਿਵਹਾਰਕ (ਅਮਲੀ—Practical) ਰੂਪ ਵੱਖ ਵੱਖ ਹੋਣ ਦੇ ਨਾਲ ਨਾਲ ਹਰ ਇੱਕ ਕੌਮ ਲਈ ਸਿਰਵ ਸਤਿਕਾਰਯੋਗ ਹੀ ਨਹੀਂ, ਸਗੋਂ ਪਾਵਨ ਅਤੇ ਪੂਜ ਵੀ ਬਣ ਚੁੱਕੇ ਹਨ। ਸੰਸਾਰ ਦੀ ਸਾਂਝੀ ਸਰਕਾਰ ਦਾ ਖ਼ਿਆਲ ਕਾਂਟ ਦੇ ਸਮਿਆਂ ਨਾਲੋਂ ਵੱਧ ਮਹੱਤਵਪੂਰਣ ਵੀ ਹੋ ਗਿਆ ਹੈ ਅਤੇ ਵੱਧ ਅਵਿਵਹਾਰਕ ਜਾਂ ਗ਼ੈਰ-ਅਮਲੀ ਵੀ।
ਸੰਸਾਰ ਦੀ ਸਾਂਝੀ ਸਰਕਾਰ ਦੇ ਖਿਆਲ ਨੂੰ ਮਨੋਰਥ ਦੀ ਥਾਂ ਸਾਧਨ ਸਮਝ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਵਿਚਾਰਵਾਨ ਸੰਸਾਰ ਅਮਨ ਨੂੰ ਮਨੋਰਥ ਮੰਨਦੇ ਆਏ ਹਨ। ਅੱਜ ਜਦੋਂ ਮਨੁੱਖੀ ਮਨ ਵਿੱਚ ਸੰਸਕ੍ਰਿਤੀਆਂ ਅਤੇ ਰਾਸ਼ਟਰੀ ਆਦਰਸ਼ਾਂ ਦਾ ਮੋਹ ਪ੍ਰਬਲ ਹੋ ਚੁੱਕਾ ਹੈ। ਸੰਸਾਰ ਅਮਨ ਦੀ ਗੱਲ ਹੋਰ ਵੀ ਜ਼ਰੂਰੀ ਹੋ ਗਈ ਹੈ। ਟੈਕਨਾਲੋਜੀ ਇਸ ਸਮੇਂ ਗ਼ੈਰ- ਜ਼ਿੰਮੇਦਾਰ ਅਤੇ ਅਪਰਾਧੀ ਪ੍ਰਕਾਰ ਦੇ ਲੋਕਾਂ ਦੀ ਪਹੁੰਚ ਵਿੱਚ ਹੋ ਗਈ ਹੈ। ਧਰਮ ਦੀ ਆੜ ਵਿੱਚ ਆਤੰਕਵਾਦ ਇੱਕ ਹਊਆ ਬਣ ਗਿਆ ਹੈ। ਇਉਂ ਲੱਗਦਾ ਹੈ ਕਿ ਸੰਸਾਰ ਦੀ ਸਾਂਝੀ ਸਰਕਾਰ ਦੀ ਅਸੰਭਵਤਾ ਨੂੰ ਜੇ ਕਿਸੇ ਤਰ੍ਹਾਂ ਸੰਭਵਤਾ ਵਿੱਚ ਬਦਲ ਵੀ ਲਿਆ ਜਾਵੇ ਤਾਂ ਵੀ ਅਮਨ ਕਾਇਮ ਨਹੀਂ ਰੱਖਿਆ ਜਾ ਸਕਦਾ। ਇਸ ਸਮੇਂ ਅਮਨ ਦੀ ਇੱਕੋ ਇੱਕ ਆਸ ਹੈ—'ਨਿਸ਼ਸਤਰੀਕਰਣ'।
ਕੁਦਰਤ ਵਿੱਚ ਜੇ ਨਿਸ਼ਸਤਰੀਕਰਣ ਦੀ ਟੋਹ ਮਿਲਦੀ ਹੈ ਤਾਂ ਉਸ ਦਾ ਮਨੋਰਥ ਵਿਕਾਸ ਹੈ, ਜੋ ਉੱਤਰਜੀਵਤਾ ਰਾਹੀਂ ਸੰਭਵ ਹੋਇਆ ਹੈ। ਸੱਭਿਅ ਸਮਾਜਕ ਮਨੁੱਖ ਨਿਰੋਲ ਕੁਦਰਤੀ ਮਨੁੱਖ ਨਹੀਂ ਰਿਹਾ। ਕਦੇ ਇਹ ਕੁਦਰਤੀ ਨਾਲੋਂ ਬਹੁਤਾ ਧਾਰਮਕ ਅਤੇ ਸਿਆਸੀ ਸੀ: ਹੁਣ ਇਹ ਕੁਦਰਤੀ ਨਾਲੋਂ ਬਹੁਤਾ ਵਿਗਿਆਨਕ, ਆਰਥਕ ਅਤੇ ਵਾਪਾਰਕ ਬਣਦਾ ਜਾ ਰਿਹਾ ਹੈ। ਇਹ ਵਿਕਾਸ ਕਿਸੇ ਤਰ੍ਹਾਂ ਦੀ ਅਸੁਖਾਵਾਂ ਜਾਂ ਕਲੇਸ਼ਕਾਰੀ ਨਹੀਂ। ਪਰੰਤੂ ਵਿਗਿਆਨਕ ਤਕਨੀਕ ਮਨੁੱਖ ਵਿਚਲੀ ਪਾਸਵਿਕਤਾ ਨੂੰ ਸ਼ਹਿ ਦੇਣ ਵਿੱਚ ਵੀ ਓਨੀ ਹੀ ਸਫਲ ਹੈ, ਜਿੰਨੀ ਉਸ ਵਿਚਲੀ ਮਨੁੱਖਤਾ ਨੂੰ।
ਨੂੰ ਜੰਗ ਦੇ ਹੱਕ ਵਿੱਚ ਦਲੀਲ ਬਣਾ ਕੇ ਵਰਤਿਆ ਜਾਂਦਾ ਸੀ । ਇੱਕ ਰੋਮਨ ਵਿਚਾਰਵਾਨ ਜੂਨੀਅਸ ਜੂਵੀਨੈਲਿਸ (Junius Juvenals) ਦਾ ਹਵਾਲਾ ਦੇਕੇ ਮਨਟੇਨ (Montaigne) ਨੇ ਲਿਖਿਆ ਹੈ—"ਸਾਨੂੰ ਲੰਮੇਰੇ ਅਮਨ ਦੀਆਂ ਬੁਰਾਈਆਂ ਦਾ ਮੁੱਲ ਤਾਰਨਾ ਪੈਂਦਾ ਹੈ; ਵਿਲਾਸ ਜੰਗ ਨਾਲੋਂ ਵਧੇਰੇ ਘਾਤਕ ਹੁੰਦਾ ਹੈ।" ਮੱਧਕਾਲੀਨ ਕਿਸਾਨੇ ਜੀਵਨ ਦਾ ਸੱਚ ਆਧੁਨਿਕ ਮਸ਼ੀਨੀ ਸਮਾਜਾਂ ਦੇ ਜੀਵਨ ਦਾ ਸੱਚ ਨਹੀ ਰਿਹਾ। ਅੱਜ ਮਨੁੱਖਤਾ ਨੂੰ ਵਿਲਾਸ ਦੀ ਸਜ਼ਾ ਦੇਣ ਦਾ ਮਤਲਬ ਹੈ ਸਮੁੱਚੀ ਮਨੁੱਖ ਜਾਤੀ ਦਾ ਵਿਨਾਬ ਕਰਨਾ। ਹੁਣ ਵਿਲਾਸ ਦੇ ਅਰਥ ਵੀ ਬਦਲ ਗਏ ਹਨ। ਅੱਜ ਸੁਖੀ, ਸੁਰੱਖਿਅਤ, ਪ੍ਰਸੰਨ ਅਤੇ ਸਤਿਕਾਰਯੋਗ ਜੀਵਨ ਨੂੰ ਵਿਲਾਸ ਦਾ ਜੀਵਨ ਨਹੀਂ ਆਖਿਆ ਜਾਂਦਾ। ਉਦੋਂ ਸੰਸਾਰਕ ਜੀਵਨ ਨੂੰ ਸਤਿਕਾਰਯੋਗ ਸਮਝਣਾ ਹੀ ਵਿਲਾਮ ਸੀ। ਮਿਆਣਪ ਇਸ ਗੱਲ ਵਿੱਚ ਸੀ ਕਿ ਦੁਨਿਆਵੀ ਜੀਵਨ ਨੂੰ ਪਾਪਾਂ ਦਾ ਜਾ ਘੱਟ ਘੱਟ, ਦੁੱਖਾਂ ਦਾ ਘਰ ਜ਼ਰੂਰ ਮੰਨਿਆ ਜਾਵੇ।
'ਵਿਗਿਆਨ ਅਤੇ ਤਕਨੀਕ ਮਨੁੱਖ ਵਿਚਲੇ ਮਨੁੱਖ ਨੂੰ ਸ਼ਹਿ ਦੇਣ ਵਿੱਚ ਸਫਲ ਹੈ'- ਤੋਂ ਮੇਰਾ ਭਾਵ ਹੈ ਕਿ ਇਹ ਮਨੁੱਖ ਦੀ ਸੁਖੀ, ਸੁਰੱਖਿਅਤ ਸਤਿਕਾਰਯੋਗ ਅਤੇ ਪ੍ਰਸੰਨ ਜੀਵਨ ਜੀਣ ਦੀ ਇੱਛਾ ਨੂੰ ਪ੍ਰਬਲ ਕਰਦੇ ਹਨ ਅਤੇ ਇਸ ਇੱਛਾ ਦੀ ਪੂਰਤੀ ਲਈ ਸਾਧਨ ਜੁਟਾਉਂਦੇ ਹਨ। ਜਿੱਥੇ ਜਿੱਥੇ ਵਿਗਿਆਨ ਅਤੇ ਤਕਠੀਕ ਆਪਣੇ ਇਸ ਕੰਮ ਵਿੱਚ ਕਿਸੇ ਹੱਦ ਤਕ ਸਫਲ ਹੋਏ ਹਨ, ਉੱਥੇ ਉਨ੍ਹਾਂ ਨੇ ਮਨੁੱਖ ਵਿਚਲੀ ਸੁਹਿਰਦਤਾ ਦਾ ਵਿਕਾਸ ਵੀ ਕੀਤਾ ਹੈ। ਅੱਜ ਇਰਾਕ ਉੱਤੇ ਹਮਲਾ ਕਰਨਾ ਬਹੁਤਾ ਔਖਾ ਤੇ ਸਸਤਾ ਨਹੀਂ ਪੈਂਦਾ। ਪੱਛਮੀ ਯੌਰਪ ਦੇ ਕਈ ਲੱਖ ਆਦਮੀ ਬਾ-ਆਵਾਜ਼ੇ-ਬੁਲੰਦ ਆਪਣੀਆਂ ਸਰਕਾਰਾਂ ਨੂੰ ਆਪਣਾ ਫੈਸਲਾ ਸੁਣਾ ਰਹੇ ਹਨ। ਸਰਕਾਰਾਂ ਨੂੰ ਇਹ ਪਤਾ ਹੈ ਕਿ ਜਿਸ ਸਰਕਾਰ ਨੇ ਇਹ ਆਵਾਜ਼ ਨਾ ਸੁਣੀ ਜਾਂ ਅਣਸੁਣੀ ਕੀਤੀ, ਉਹ ਅਗਲੀਆਂ ਚੋਣਾਂ ਵਿੱਚ ਫ਼ਿਕਰਮੰਦ ਹੋ ਜਾਵੇਗੀ। ਇਸ ਦੇ ਨਾਲ ਨਾਲ ਇਹ ਵੀ ਇੱਕ ਸੱਚ ਹੈ ਕਿ ਆਤੰਕਵਾਦ ਦੀ ਸ਼ਰਨ ਲੈਣ ਵਾਲੇ ਲੋਕ ਵਿਗਿਆਨਕ ਸੋਚ ਦੇ ਧਾਰਨੀ ਨਹੀਂ ਹਨ। ਉਨ੍ਹਾਂ ਨੇ ਆਕਾਸ ਆਏ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਕਿਸੇ ਰੱਬੀ ਆਦਰਸ਼ ਦੀ ਸਾਕਾਰਤਾ ਲਈ ਵਿਗਿਆਨ ਅਤੇ ਤਕਨੀਕ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਵਰਤਣ ਦਾ ਬੀੜਾ ਚੁੱਕਿਆ ਹੈ। ਆਤੰਕਵਾਦ ਦੀ ਸਫਲਤਾ ਲਈ ਵੱਧ ਤੋਂ ਵੱਧ ਮਾਸੂਮ, ਵੱਧ ਤੋਂ ਵੱਧ ਅਰੱਖਿਅਤ ਅਤੇ ਵੱਧ ਤੋਂ ਵੱਧ ਸੁਹਿਰਦ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਣ ਵਿੱਚ ਕੋਈ ਝਿਜਕ ਨਹੀ ਮੰਨੀ ਜਾਂਦੀ, ਕਿਉਂਜੁ ਇਹ ਹਿੰਸਾ ਅਲੌਕਿਕ ਆਦਰਸ਼ਾਂ ਦੀ ਪ੍ਰਾਪਤੀ ਲਈ ਇਲਾਹੀ ਹੁਕਮ ਦੀ ਪਾਲਣਾ ਵਜੋਂ ਕੀਤੀ ਜਾ ਰਹੀ ਹੁੰਦੀ ਹੈ। ਸੰਸਾਰਕ ਸੁਹਿਰਦਰਾ ਈਸ਼ਵਰੀ ਇੱਛਾ ਜਿੰਨੀ ਤਕੜੀ ਵੀ ਨਹੀਂ ਹੋ ਸਕਦੀ ਅਤੇ ਮਹੱਤਵਪੂਰਣ ਵੀ ਨਹੀਂ; ਈਸ਼ਵਰੀ ਇੱਛਾ ਸਾਹਮਣੇ ਕੁਝ ਵੀ ਮਹੱਤਵਪੂਰਣ ਨਹੀਂ। ਇਸ ਲਈ ਬਹੁਤੀ ਸੁਹਿਰਦਤਾ ਦਾ ਮਤਲਬ ਹੈ ਆਤੰਕਵਾਦ ਨਈ ਬਹੁਤੀਆਂ ਗੁਲਜ਼ਰੀਆਂ (Targets) ਪੈਦਾ ਕਰਨਾ।
ਅਸੀਂ ਇਹ ਵੀ ਨਹੀਂ ਚਾਹਵਾਂਗੇ ਕਿ ਮਨੁੱਖੀ ਮਨ ਵਿੱਚ ਸੁਹਿਰਦਤਾ ਦੇ ਵਿਕਾਸ ਉੱਤੇ ਕਿਸੇ ਪ੍ਰਕਾਰ ਦਾ ਪ੍ਰਤਿਬੰਧ ਲਾਇਆ ਜਾਵੇ। ਇਸ ਲਈ ਅਜੋਕੇ ਮਨੁੱਖ ਕੋਲ ਅਮਨ ਅਤੇ ਸੁਰੱਖਿਆ ਲਈ ਨਿਸ਼ਸਤਰੀਕਰਣ ਦਾ ਇੱਕੋ ਇੱਕ ਰਸਤਾ ਬਾਕੀ ਰਹਿ ਜਾਂਦਾ ਹੈ। ਆਧੁਨਿਕ ਵਿਗਿਆਨਕ ਮਨੁੱਖ ਹਿੱਸਾ ਨਾਲ ਹਿੰਸਾ ਦਾ ਅੰਤ ਕਰਨ ਦੀ 'ਅਵਿਗਿਆਨਕ ਦਲੀਲ ਨੂੰ ਮੰਨਦਾ ਨਹੀਂ ਅਤੇ 'ਅਣਮਨੁੱਖੀ ਕਿਰਿਆ' ਵਿੱਚ ਹਿੱਸਾ ਲੈਣ ਨੂੰ ਤਿਆਰ ਨਹੀਂ। ਸੰਸਾਰ ਦੀ
ਸਾਂਝੀ ਸਰਕਾਰ ਬਣ ਜਾਣ ਉੱਤੇ ਨਿਸ਼ਸਤਰੀਕਰਣ ਸਹਿਜੇ ਹੀ ਹੋ ਸਕਦਾ ਹੈ; ਪਰੰਤੂ ਨਿੱਤ ਵਧ ਰਹੇ ਆਤੰਕਵਾਦੀ ਜੁਰਮ ਸਾਹਮਣੇ ਸਾਂਝੀ ਸਰਕਾਰ ਦੀ ਉਡੀਕ ਅਸੰਭਵ ਹੁੰਦੀ ਜਾ ਰਹੀ ਹੈ। ਹੋ ਸਕਦਾ ਹੈ ਅਜੇਹੀ ਕਿਸੇ ਉਡੀਕ ਦੇ ਰੂਪ ਵਿੱਚ, ਮਨੁੱਖ ਜਾਤੀ ਆਪਣੇ ਅੰਤ ਦੀ ਉਡੀਕ ਕਰ ਰਹੀ ਹੋਵੇ।
ਨਿਸ਼ਸਤਰੀਕਰਣ ਦੇ ਸੰਬੰਧ ਵਿੱਚ ਦੋ ਗੱਲਾਂ ਉਚੇਚੇ ਧਿਆਨ ਦੀ ਮੰਗ ਕਰਦੀਆਂ ਹਨ। ਪਹਿਲੀ ਇਹ ਹੈ ਕਿ ਕੋਈ ਵੀ ਕੌਮੀ ਸਰਕਾਰ ਆਪਣੀ ਇੱਛਾ ਨਾਲ ਆਪਣੇ ਆਪ ਨੂੰ ਨਿਸ਼ਸਤਰ ਕਰਨ ਨੂੰ ਤਿਆਰ ਨਹੀਂ ਹੁੰਦੀ। ਹੁਣ ਤਕ ਜਿੰਨੇ ਦੇਸ਼ ਨਿਸ਼ਸਤਰ ਜਾਂ ਆਸ਼ਕ ਤੌਰ ਉੱਤੇ ਨਿਸ਼ਸਤਰ ਕੀਤੇ ਗਏ ਹਨ, ਉਨ੍ਹਾਂ ਨੇ ਹਾਰ ਜਾਣ ਤੋਂ ਪਿੱਛੋਂ ਨਿਸ਼ਸਤਰੀਕਰਣ ਦੇ 'ਅਪਮਾਨ' ਨੂੰ ਬਰਦਾਸ਼ਤ ਕੀਤਾ ਹੈ, ਆਪਣੀ ਇੱਛਾ ਨਾਲ ਪਸ਼ੂਪੁਣੇ ਦੇ ਤਿਆਗ ਦੀ 'ਸਿਆਣਪ' ਕਦੇ ਨਹੀਂ ਕੀਤੀ। ਮਨੁੱਖੀ ਸਮਾਜਾਂ ਨੇ ਪਸ਼ੂਪੁਣੇ ਦੇ ਵਾਧੇ ਦਾ ਸਦਾ ਯਤਨ ਕੀਤਾ ਹੈ; ਭਾਵੇਂ ਉਸ ਯਤਨ ਲਈ ਦੇਸ਼ ਦਾ ਅੱਧਿਓਂ ਬਹੁਤਾ ਧਨ ਖ਼ਰਚਣ ਦੀ ਮੁਜਰਮਾਨਾ ਮੂਰਖਤਾ ਹੀ ਕਿਉਂ ਨਾ ਕਰਨੀ ਪਈ ਹੋਵੇ।
ਦੂਜੀ ਇਹ ਕਿ ਜਰਮਨੀ, ਜਾਪਾਨ, ਇਟਲੀ ਆਦਿ ਦੇਸ਼, ਜਿਨ੍ਹਾਂ ਨੂੰ ਨਿਸ਼ਸਤਰੀਕਰਣ ਦੀ ਨਮੋਸ਼ੀ ਬਰਦਾਸ਼ਤ ਕਰਨੀ ਪਈ ਹੈ, ਅੱਜ ਅਰਥ ਦੀ ਦੁਨੀਆ ਵਿੱਚ ਆਪਣੀ ਨਵੇਕਲੀ ਥਾਂ ਰੱਖਦੇ ਹਨ। ਚੀਨ, ਉੱਤਰੀ ਕੋਰੀਆ, ਭਾਰਤ, ਪਾਕਿਸਤਾਨ ਆਦਿਕ ਦੇਸ਼, ਜਿਨ੍ਹਾਂ ਨੂੰ ਸ਼ਕਤੀਸ਼ਾਲੀ ਅਤੇ ਭਿਆਨਕ ਹੋਣ ਦਾ ਝੱਲ ਹੈ, ਆਪਣੇ ਕਰੋੜਾਂ ਲੋਕਾਂ ਨੂੰ ਗੁਲਾਮਾਂ, ਪਸ਼ੂਆਂ ਅਤੇ ਕੀੜੇ-ਮਕੌੜਿਆਂ ਦਾ ਜੀਵਨ ਦੇਣ ਲਈ ਮਜਬੂਰ ਹਨ।
ਮਨੁੱਖ-ਮਾਤ੍ਰ ਲਈ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਜੋ ਵਿਕਾਸ ਵਿਚਲਾ ਨਿਸ਼ਸਤਰੀਕਰਣ, ਜਿਸ ਦਾ ਜ਼ਿਕਰ ਲੇਖ ਦੇ ਆਰੰਭ ਵਿੱਚ ਕੀਤਾ ਗਿਆ ਹੈ, ਹਿੰਸਕ ਪਸ਼ੂਆਂ ਨੂੰ ਹਿੰਸਾ-ਹੱਤਿਆ ਦੀ ਪਾਸਵਿਕ ਭਿਆਨਕਤਾ ਵਿੱਚੋਂ ਕੱਢ ਕੇ ਮਿੱਤਰਤਾ ਅਤੇ ਮਿਲਵਰਤਣ ਦੀ ਸਮਾਜਕ ਸੁੰਦਰਤਾ ਦੀ ਸੇਧੇ ਤੋਰ ਸਕਿਆ ਹੈ ਤਾਂ ਹੁਣ ਸੱਭਿਅ-ਸਮਾਜਕ ਮਨੁੱਖ ਦੁਆਰਾ ਪ੍ਰਵਾਨ ਕੀਤਾ ਜਾ ਕੇ, ਨਿਸ਼ਸਤਰੀਕਰਣ ਵਿਗਿਆਨਕ ਸੋਚ ਅਤੇ ਤਕਨੀਕ ਦੇ ਮਾਲਕ ਮਨੁੱਖ ਨੂੰ ਮਿੱਤਰਤਾ ਅਤੇ ਭਰਾਤੀ ਦੀਆਂ ਕਿਹੜੀਆਂ ਮੰਜ਼ਲਾਂ ਵੱਲ ਤੋਰ ਸਕਦਾ ਹੈ। ਅਜੋਕੀ ਤਕਨੀਕ ਮਨੁੱਖ ਦੇ ਸਵਰਗੀ ਸੁਪਨਿਆਂ ਅਤੇ ਧਰਤੀ ਉੱਤੇ ਇੱਕ ਪਿਤਾ ਦੇ ਰੱਬੀ ਰਾਜ ਦੇ ਆਦਰਸ਼ਾਂ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀ ਹੈ।
ਵਿਗਿਆਨਕ ਤਕਨੀਕ ਧਰਤੀ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਸਦੇ ਲੋਕਾਂ ਲਈ ਇੱਕੋ ਜਹੀਆਂ ਸਤਿਕਾਰਯੋਗ ਪਰਿਸਥਿਤੀਆਂ ਪੈਦਾ ਕਰ ਕੇ ਅਤੇ ਇੱਕੋ ਜਿਹਾ ਸੁਰੱਖਿਅਤ ਅਤੇ ਸੁਖੀ ਜੀਵਨ ਦੇ ਕੇ ਫ੍ਰਾਇਡ ਦੀ ਕਲਪਨਾ ਦਾ ਸੰਸਾਰ ਉਸਾਰ ਸਕਦੀ ਹੈ, ਉਹ ਵੀ ਇੱਕ ਸਦੀ ਦੇ ਵਿੱਚ ਵਿੱਚ। ਜਿਸ ਧਰਤੀ ਨੇ ਅਜੇ ਪੰਜ ਅਰਬ ਸਾਲ ਹੋਰ ਜੀਣਾ ਹੈ, ਉਸ ਲਈ ਇੱਕ ਸਦੀ ਦਾ ਸਮਾਂ ਇੱਕ-ਅੱਧੇ ਦਿਨ ਦੇ ਬਰਾਬਰ ਹੈ। ਧਰਤੀ ਜ਼ਰੂਰ ਚਾਹਵੇਗੀ ਕਿ ਵਾਇਡ ਦਾ ਸੁਪਨਾ ਸਾਕਾਰ ਹੋਵੇ ਅਤੇ ਉਸ ਦੇ ਵਿਸ਼ਾਲ ਵਿਹੜੇ ਵਿੱਚ ਖੇਡਣ ਅਤੇ ਪਲਣ ਵਾਲਾ ਪਰਿਵਾਰ ਪਿਆਰ, ਭਰਾਤ੍ਰੀ, ਮਿੱਤ੍ਰਤਾ, ਸੱਚ, ਸਤਿਕਾਰ ਅਤੇ ਭਰੋਸੇ ਦੇ ਖਿਡਾਉਣਿਆਂ ਨਾਲ ਖੇਡਦਾ ਹੋਇਆ ਆਪਣੀ ਜੀਵਨ-ਯਾਤਰਾ ਸਮਾਪਤ ਕਰ ਕੇ ਉਸ ਦੀ ਗੋਦ ਵਿੱਚ ਸਮਾਵੇ।
ਬੁੱਧ, ਅਸ਼ੋਕ, ਆਰਿਲੀਐੱਸ, ਐਪੀਕਿਉਰੱਸ, ਲਾਕ, ਹਾਥਜ਼, ਕਾਂਟ ਅਤੇ ਫ੍ਰਾਇਡ ਆਦਿਕਾਂ ਦਾ ਸਪਨਾ ਮੂਲ ਰੂਪ ਵਿੱਚ ਲਗਪਗ ਇੱਕ ਜਿਹਾ ਹੈ। ਧਰਤੀ ਦੇ ਵੱਖ ਵੱਖ ਹਿੱਸਿਆਂ
ਉੱਤੇ ਇਹ ਕਿਹੜੇ ਕਿਹੜੇ ਰੂਪਾਂ ਵਿੱਚ ਸਾਕਾਰ ਹੁੰਦਾ ਹੈ, ਇਹ ਗੱਲ ਲੋਕਾਂ ਦੇ ਮਾਨਸਿਕ ਵਿਕਾਸ ਉੱਤੇ ਨਿਰਭਰ ਕਰੋਗੀ। ਇਸ ਸੁਪਨੇ ਦੀ ਸਾਕਾਰਤਾ ਵੱਲ ਪੁੱਟਿਆ ਜਾਣ ਵਾਲਾ ਪਹਿਲਾ ਕਦਮ ਨਿਸ਼ਸਤਰੀਕਰਣ ਹੈ। ਪਹਿਲੇ ਕਦਮ ਉੱਤੇ ਹੀ ਵੱਡੀਆਂ ਵੱਡੀਆਂ ਔਕੜਾਂ ਸਾਹਮਣੇ ਆ ਰਹੀਆਂ ਹਨ। ਤਕਨੀਕ ਆਪਣੀਆਂ ਭੁੱਲਾਂ ਆਪ ਨਹੀਂ ਸੁਧਾਰ ਸਕਦੀ। ਇਹ ਕੰਮ ਸੋਚ ਦਾ ਹੈ। ਸ਼ਕਤੀ ਨਾਲ ਆਪਣੇ ਮਸਲੇ ਸੁਲਝਾਉਂਦਾ ਆਉਣ ਵਾਲਾ ਮਨੁੱਖ ਇਸ ਕੰਮ ਲਈ ਵੀ ਸ਼ਕਤੀ ਦੀ ਵਰਤੋਂ ਕਰੇਗਾ ਜੇ ਸ਼ਕਤੀ ਦੀ ਵਰਤੋਂ ਨੇ ਇੱਕ ਚੰਗੀ ਮਿਸਾਲ ਪੇਸ਼ ਕਰ ਦਿੱਤੀ ਤਾਂ ਹੋ ਸਕਦਾ ਹੈ, ਬਾਕੀ ਥਾਵਾਂ ਦੇ ਲੋਕ ਇਸ ਦੁਖਦਾਈ ਤਰੀਕੇ ਦੀ ਵਰਤੋਂ ਤਕ ਨੌਬਤ ਆਉਣ ਤੋਂ ਪਹਿਲਾਂ ਹੀ ਸਿਆਣਪ ਦਾ ਸੁਖਦਾਈ ਰਸਤਾ ਅਪਣਾਅ ਕੇ ਨਿਸ਼ਸਤਰ ਹੋਣਾ ਆਰੰਭ ਕਰ ਦੇਣ।
ਇਹ ਸਭ ਕੁਝ ਸੰਸਾਰ ਦੀ ਕੇਂਦਰੀ ਸੰਸਥਾ ਦੁਆਰਾ ਕੀਤਾ ਜਾਣ ਵਾਲਾ ਕੰਮ ਹੈ। ਪਰ, ਇਸ ਦਾ ਇਹ ਭਾਵ ਨਹੀਂ ਕਿ ਦੁਨੀਆ ਦੇ ਬਾਕੀ ਲੋਕਾਂ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ। ਸੱਭਿਆਚਾਰਕ ਪਛੜੇਵਾਂ ਹਰ ਯੁਗ ਵਿੱਚ ਵਿਕਾਸ ਦਾ ਰਾਹ ਰੋਕਦਾ ਆਇਆ ਹੈ। ਅੱਜ ਜਦੋਂ ਤਕਨੀਕ ਨੇ ਤਬਦੀਲੀ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ ਹੈ, ਸੱਭਿਆਚਾਰਕ ਪਛੜੇਵੇਂ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਇਸ ਸਮੱਸਿਆ ਦਾ ਹੱਲ ਸੰਸਾਰ ਦੇ ਬੁੱਧੀਜੀਵੀਆਂ ਕੋਲ ਹੈ; ਕਲਾ-ਪ੍ਰੇਮੀਆਂ ਅਤੇ ਸਾਹਿਤਕਾਰਾਂ ਕੋਲ ਹੈ। ਲੋੜ ਇਸ ਗੱਲ ਦੀ ਹੈ ਕਿ ਆਧੁਨਿਕ ਬੁੱਧੀਜੀਵੀ ਆਪਣੀ ਕਲਪਨਾ ਦੇ ਸਹਾਰੇ ਸੰਸਾਰ ਦੇ ਭਵਿੱਖ ਵਿੱਚ ਨਿੱਕੀ ਜਹੀ ਝਾਤੀ ਪਾ ਕੇ ਆਪਣੀ ਸੋਚ ਦੇ ਸਹਾਰੇ, ਸੰਸਾਰ ਦੇ ਜਨ-ਸਾਧਾਰਣ ਨੂੰ ਮਾਨਸਿਕ ਤੌਰ ਉੱਤੇ ਉਸ ਜੀਵਨ ਲਈ ਤਿਆਰ ਕਰਨ, ਜੋ ਮਾਨਵ ਜਾਤੀ ਦਾ ਸੁੰਦਰ, ਸੰਭਾਵੀ ਭਵਿੱਖ ਹੋਣ ਦਾ ਭਰੋਸਾ ਦਿਵਾ ਰਿਹਾ ਹੈ। ਇੱਛਾ ਕਰਮ ਦੀ ਜਣਨੀ ਹੈ। ਸਾਇੰਸ ਦੇ ਸੰਸਾਰ ਦੀ ਇੱਛਾ ਕਰਨੀ ਅਤੇ ਲੋਕਾਂ ਵਿੱਚ ਇਹ ਇੱਛਾ ਜਗਾਉਣੀ ਸੰਸਾਰ ਦੇ ਸਿਆਣੇ ਲੋਕਾਂ ਦਾ ਫ਼ਰਜ਼ ਹੈ।
ਸਿਧਾਂਤਵਾਦ ਅਤੇ ਸਾਇੰਸ
ਸਿਧਾਂਤਵਾਦ ਤੋਂ ਮੇਰਾ ਮਤਲਬ ਹੈ ਕਿਸੇ ਮੱਤ ਜਾਂ ਸਿਧਾਂਤ ਨੂੰ ਸਰਵਥਾ ਸੱਚ ਮੰਨਣ ਅਤੇ ਆਖਣ ਦੀ ਰੁਚੀ। ਇਹ ਰੁਚੀ ਪੁਰਾਤਨ ਕਾਲ ਵਿੱਚ ਉਪਜੀ ਸੀ ਅਤੇ ਮੱਧਕਾਲੀਨ ਅਧਿਆਤਮਕ ਅਤੇ ਪੰਡਤਾਊ ਵਿਤੰਡਾਵਾਦ ਨੇ ਇਸ ਨੂੰ ਇਲਹਾਮੀ ਖਾਦ-ਪਾਣੀ ਦੇ ਕੇ ਵਡ-ਆਕਾਰੀ ਬੌੜ੍ਹ ਬਣਾ ਦਿੱਤਾ ਸੀ। ਮਨੁੱਖੀ ਬੌਧਿਕਤਾ ਦੇ ਬੂਟੇ ਨੂੰ ਬੌਣਾ ਬਣਾਈ ਰੱਖਣ ਵਿੱਚ ਇਸ ਬੋੜ੍ਹ ਦੇ ਛਾਉਰੇ ਦਾ ਵੱਡਾ ਹੱਥ ਹੈ।
ਸਿਧਾਂਤ-ਸਿਰਜਣਾ ਦਾ ਕੰਮ ਯੂਨਾਨੀਆਂ ਤੋਂ ਆਰੰਭ ਹੋ ਕੇ ਭਾਰਤੀਆਂ, ਚੀਨੀਆਂ, ਯਹੂਦੀਆਂ ਅਤੇ ਈਸਾਈਆਂ ਰਾਹੀਂ ਪਰੀਪੂਰਣਤਾ ਨੂੰ ਪੁੱਜਾ ਹੈ। ਯੂਨਾਨੀ ਸਿਧਾਂਤਾਂ ਵਿੱਚ ਮੌਲਿਕਤਾ ਅਤੇ ਅਨੇਕਰੂਪਤਾ ਹੈ। ਇਨ੍ਹਾਂ ਵਿੱਚ ਪਰਲੋਕਵਾਦ ਗੌਣ ਹੈ ਅਤੇ ਸੰਸਾਰਕ ਜੀਵਨ (ਜਾਂ ਲੋਕਵਾਦ) ਪ੍ਰਧਾਨ। ਯਹੂਦੀ (ਅਤੇ ਇਸਨਾਮੀ) ਸਿਧਾਂਤਾਂ ਵਿੱਚ ਲਕੀਰ ਦੀ ਫ਼ਕੀਰੀ ਹੈ ਅਤੇ ਲੋਕ-ਪਰਲੋਕ ਦੀ ਅਭਿੰਨਤਾ ਹੈ। ਈਸਾਈ ਸਿਧਾਂਤਾਂ ਵਿੱਚ ਲੋਕ ਅਤੇ ਪਰਲੋਕ ਦੋ ਵੱਖਰੀਆਂ ਵਾਸਤਵਿਕਤਾਵਾਂ ਹਨ ਅਤੇ ਇੱਕੋ ਜਿਹੀਆਂ ਮਹੱਤਵਪੂਰਣ ਹਨ। ਭਾਰਤੀ ਸਿਧਾਂਤਾਂ ਵਿਚਲੀ ਭਿੰਨਤਾ ਓਪਰੀ ਜਾਂ ਸਤਹੀ ਹੈ। ਇਹ ਸਾਰੇ ਆਤਮਾ ਪਰਮਾਤਮਾ ਅਤੇ ਮੁਕਤੀ ਉੱਤੇ ਕੇਂਦਰਿਤ ਹਨ। ਇਨ੍ਹਾਂ ਵਿੱਚ ਦਰਸ਼ਨ ਅਤੇ ਮਨੋਵਿਗਿਆਨ ਦਾ ਮਿਸ਼ਰਣ ਹੈ ਜਦ ਕਿ ਈਸਾਈ ਸਿਧਾਂਤਾਂ ਦਾ ਮੂਲ ਆਧਾਰ ਦਰਸ਼ਨ ਹੈ। ਭਾਰਤੀ ਸਿਧਾਂਤਾਂ ਵਿੱਚ ਪਰਲੋਕ ਪ੍ਰਧਾਨ ਅਤੇ ਲੋਕ ਗਣ ਹੈ। ਪੁਰਾਤਨ ਚੀਨੀ ਸਿਧਾਂਤ ਵਿੱਚ ਨੈਤਿਕਤਾ ਨੂੰ ਪ੍ਰਧਾਨਤਾ ਪ੍ਰਾਪਤ ਹੈ। ਯੂਨਾਨੀ ਅਤੇ ਚੀਨੀ ਸਿਧਾਂਤਾਂ ਨੂੰ ਛੱਡ ਕੇ ਬਾਕੀ ਸਾਰੇ ਪੁਰਾਤਨ ਸਿਧਾਂਤਾਂ ਵਿੱਚ ਧਰਮ ਸ਼ਾਸਤਰ ਜਾਂ ਈਸ਼ਵਰ ਮੀਮਾਂਸਾ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਰਿਹਾ ਹੈ । ਸਾਰੇ ਧਰਮ-ਸ਼ਾਸਤਰਾਂ ਦੀ ਜੜ੍ਹ ਯੂਨਾਨੀ (ਵਿਸ਼ੇਸ਼ ਕਰਕੇ ਪਲੇਟੋ ਦੇ) ਦਰਸ਼ਨ ਵਿੱਚ ਹੈ।
ਪੁਰਾਤਨ ਸਿਧਾਂਤਾਂ ਵਿਚਲਾ ਅੰਤਰ ਵੱਖ-ਵੱਖ ਦੇਸ਼ਾਂ ਦੇ ਰਾਜਸੀ, ਸਮਾਜੀ ਅਤੇ ਭੂਗੋਲਕ ਵਾਤਾਵਰਣਾਂ ਵਿਚਲੀ ਭਿੰਨਤਾ ਦੀ ਉਪਜ ਹੈ। ਇਹ ਅੰਤਰ ਬਹੁਤਾ ਉੱਘੜਵਾਂ ਨਹੀਂ ਅਤੇ ਉਨ੍ਹਾਂ ਸਿਧਾਂਤਾਂ ਵਿੱਚ ਅਜੇਹੇ ਹਵਾਲੇ ਲੱਭੇ ਜਾ ਸਕਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਮੇਰੇ ਉਪਰੋਕਤ ਕਥਨ ਨੂੰ ਨਿਰਾਧਾਰ ਸਿੱਧ ਕੀਤਾ ਜਾ ਸਕਦਾ ਹੈ। ਮੈਂ ਵੀ ਇਨ੍ਹਾਂ ਸਿਧਾਂਤਾਂ ਵਿਚਲੇ ਅੰਤਰਾਂ ਦੀ ਥਾਂ ਇਨ੍ਹਾਂ ਵਿਚਲੀ ਏਕਤਾ ਜਾਂ ਸਾਂਝ ਦੀ ਗੱਲ ਕਰਨੀ ਚਾਹੁੰਦਾ ਹਾਂ। ਇਹ ਸਿਧਾਂਤ ਖੇਤੀ ਪ੍ਰਧਾਨ ਸਮਾਜਕ ਜੀਵਨ ਜੀ ਰਹੀ ਮਨੁੱਖਤਾ ਦੀ ਮਾਨਸਿਕਤਾ ਵਿੱਚੋਂ ਉਪਜੇ ਹੋਏ ਹਨ। ਇਹ ਮਨੁੱਖੀ ਮਾਨਸਿਕਤਾ ਦੇ ਵਿਕਾਸ ਦੀ ਉਸ ਅਵਸਥਾ ਦੀ ਉਪਜ ਹਨ, ਜਿਹੜੀ ਨਿੱਕੇ ਮੋਟੋ ਅੰਤਰਾਂ ਦੇ ਬਾਵਜੂਦ, ਮੂਲ ਰੂਪ ਵਿੱਚ ਇੱਕੋ ਜਿਹੀ ਸੀ। ਉਸ ਮਾਨਸਿਕਤਾ ਦੇ ਝੁਕਾਅ ਇਸ ਪ੍ਰਕਾਰ ਦੇ ਸਨ:
1. ਸੱਤਾ ਦਾ ਸਤਿਕਾਰ
ਇਹ ਝੁਕਾਅ ਲੰਮੇਰੇ ਜੰਗਲੀ ਜੀਵਨ ਦੇ ਅਨੁਭਵ ਦੀ ਉਪਜ ਹੈ। ਜੰਗਲੀ ਮਨੁੱਖ ਦਾ ਸ਼ਕਤੀ ਨਾਲ ਮੂਲ ਸੰਬੰਧ ਭੈ ਦਾ ਸੀ। ਸੱਭਿਅ ਸਮਾਜਕ ਜੀਵਨ ਵਿੱਚ ਸ਼ਕਤੀ ਨੂੰ ਪ੍ਰਬੰਧ, ਨਿਆਂ, ਸੁਰੱਖਿਆ ਅਤੇ ਐਸ਼ਵਰਜ ਦਾ ਆਧਾਰ ਮੰਨ ਲਿਆ ਜਾਣ ਉੱਤੇ ਸ਼ਕਤੀ ਨਾਲ ਮੂਲ ਸੰਬੰਧ ਡਰ ਤੋਂ ਬਦਲ ਕੇ ਪੂਜਾ ਸਤਿਕਾਰ ਅਤੇ ਅਧੀਨਗੀ ਦਾ ਰੂਪ ਧਾਰ ਗਿਆ ਹੈ।
2. ਵਿਸ਼ਵਾਸ
ਸਮੁੱਚੀ ਮਨੁੱਖਤਾ ਲਈ ਵਿੱਦਿਆ ਦਾ ਪ੍ਰਬੰਧ ਨਾ ਹੋਣ ਕਰਕੇ ਵਿੱਦਿਆ, ਵਿਚਾਰਸ਼ੀਲਤਾ ਅਤੇ ਤਰਕ ਕਿਸੇ ਕਿਸੇ ਨੂੰ, ਅਲੋਕਿਕ ਦਾਤ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਸਨ। ਜਿਸ ਨੂੰ ਇਹ ਦਾਤ ਪ੍ਰਾਪਤ ਹੋਵੇ, ਉਹ ਜਨ-ਸਾਧਾਰਣ ਦੇ ਵਿਸ਼ਵਾਸ ਦਾ ਪਾਤਰ ਬਣ ਜਾਂਦਾ ਸੀ। ਜਨ-ਸਾਧਾਰਣ ਕਿਸੇ ਗੱਲ ਨੂੰ ਉਸ ਵਿਚਲੀ ਬੌਧਿਕ ਸ੍ਰੇਸ਼ਟਰਾ ਕਰਕੇ ਨਹੀਂ ਸੀ ਅਪਣਾਉਂਦਾ। ਬੌਧਿਕ ਸ੍ਰੇਸ਼ਟਤਾ ਨੂੰ ਮਹੱਤਵ ਦੇਣ ਲਈ ਬੌਧਿਕ ਸ੍ਰੇਸ਼ਟਤਾ ਦੀ ਲੋੜ ਹੁੰਦੀ ਹੈ ਅਤੇ ਇਹ ਜਨ-ਸਾਧਾਰਣ ਕੋਲ ਕਦੇ ਵੀ ਨਹੀਂ ਹੋਈ। ਜਨ-ਸਾਧਾਰਣ ਆਪਣੇ ਸਮੇਂ ਦੇ ਸੁਆਮੀਆਂ ਨੂੰ ਆਪਣੇ ਵਿਚਲੀ ਬੌਧਿਕਤਾ ਦੀ ਕਸਵੱਟੀ ਉੱਤੇ ਨਹੀਂ ਪਰਖਦਾ; ਇਹ ਕਸਵੱਟੀ ਉਸ ਕੋਲ ਹੁੰਦੀ ਹੀ ਨਹੀਂ। ਉਸ ਕੋਲ ਸਿਰਫ਼ ਵਿਸ਼ਵਾਸ (Belief) ਦਾ ਗੁਣ ਜਾਂ ਔਗੁਣ ਹੁੰਦਾ ਹੈ। ਜਦੋਂ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਸੁਧਾਰਕ ਜਾਂ ਅਵਤਾਰ ਜਾਂ ਪੈਗ਼ੰਬਰ ਨੇ ਲੋਕਾਂ ਨੂੰ ਅਮਕੀ ਨਵੀਂ ਵਿਚਾਰਧਾਰਾ ਜਾਂ ਸੋਚ ਦਿੱਤੀ, ਉਦੋਂ ਭੁੱਲ ਕੀਤੀ ਜਾ ਰਹੀ ਹੁੰਦੀ ਹੈ। ਪੁਰਾਤਨ ਅਤੇ ਮੱਧ ਕਾਲ ਦੇ ਪੀਰ, ਫ਼ਕੀਰ, ਸੰਤ ਅਤੇ ਮਹਾਤਮਾ ਸੋਚ ਦੇ ਵਿਕਾਸ ਨੂੰ ਮਹੱਤਵ ਨਹੀਂ ਸਨ ਦਿੰਦੇ। ਉਹ ਜਨ-ਸਾਧਾਚਣ ਵਿਚਲੇ ਅੰਧ-ਵਿਸ਼ਵਾਸ ਦੇ ਸਹਾਰੇ ਜਿਊਂਦੇ ਸਨ। ਅਣਗਿਣਤ ਸੰਤ, ਮਹਾਤਮਾ, ਪੀਰ ਅਤੇ ਫ਼ਕੀਰ ਜੇ ਮਨੁੱਖੀ ਸੋਚ ਦੇ ਵਿਕਾਸ ਦੀ ਚਿੰਤਾ ਕਰ ਰਹੇ ਹੁੰਦੇ ਤਾਂ ਅੱਜ ਕੁੰਭਾਂ ਦੇ ਸਮੇਂ ਉਚੇਵ ਮਹੂਰਤ ਵੇਲੇ ਚੁੱਭੀ ਲਾਉਣ ਦਾ ਪੁੰਨ ਕਮਾਉਣ ਲਈ ਲੋਕ ਜਾਨਾਂ ਨਾ ਗਵਾ ਰਹੇ ਹੁੰਦੇ। ਹੱਜ ਦੇ ਮੌਕੇ ਉੱਤੇ ਇੱਕ ਖ਼ਾਸ ਵਕਤ ਉੱਤੇ, ਇੱਕ ਖ਼ਾਸ ਪੱਥਰ ਨੂੰ ਸ਼ੈਤਾਨ ਸਮਝ ਕੇ, ਕੰਕਰੀਆਂ ਮਾਰਨ ਦੀ ਕਾਹਲ ਕਰਦੇ ਹੋਏ ਲੋਕ ਸੈਂਕੜੇ ਸਾਥੀਆਂ ਨੂੰ ਦਰੜ-ਕੁਚਲ ਕੇ ਜੰਨਤ ਦੀ ਆਸ ਨਾ ਕਰ ਰਹੇ ਹੁੰਦੇ। ਧਰਮ ਅਸਥਾਨਾਂ ਲਾਗਲੇ ਬਾਜ਼ਾਰਾਂ ਵਿੱਚ ਕੀਤੇ ਕਰਾਏ ਪਾਠਾਂ ਦੀਆਂ ਦੁਕਾਨਾਂ ਨਾ ਖੁੱਲ੍ਹੀਆਂ ਹੁੰਦੀਆਂ। ਏਨੇ ਜਿੰਨ-ਭੂਤ, ਏਨੇ ਧਾਗੇ ਤਵੀਤ, ਏਨੀਆਂ ਧੌਲੀਆਂ ਧਾਰਾਂ ਅਤੇ ਏਨੇ ਵਡਭਾਗੇ ਡੇਰੇ ਕਦੇ ਨਾ ਹੁੰਦੇ। ਮੱਧਕਾਲ ਦੇ ਸਿਆਣੇ ਮਨੁੱਖੀ ਸੋਚ ਦਾ ਵਿਕਾਸ ਨਹੀਂ ਸਨ ਕਰਦੇ ਉਹ ਮਨੁੱਖੀ ਵਿਸ਼ਵਾਸਾਂ ਨੂੰ ਨਵੇਂ ਰੂਪ ਦਿੰਦੇ ਸਨ। ਖੇਤੀ ਦਾ ਯੁਗ, ਜਨ-ਸਾਧਰਨ ਦੇ ਦ੍ਰਿਸ਼ਟੀਕੋਣ ਤੋਂ, ਵਿਚਾਰ ਦਾ ਨਹੀਂ ਸਗੋਂ ਵਿਸ਼ਵਾਸ ਦਾ ਯੁਗ ਸੀ । ਅਜੇ ਵੀ ਹਾਲਤ ਬਦਲੀ ਨਹੀਂ। ਉਸ ਸਮੇਂ ਦੀਆਂ ਵਿਸ਼ਵਾਸਵਰਧਕ ਲਿਖਤਾਂ ਵਿੱਚ ਬੌਧਿਕ ਬਾਰੀਕੀਆਂ ਵੇਖਣ ਦੀ ਕਲਾਕਾਰੀ ਸਾਡੀ ਆਪਣੀ ਕਿਰਤ ਹੈ। ਉਹ ਯੁਗ ਵਿਚਾਰ ਦਾ ਨਹੀਂ, ਵਿਸ਼ਵਾਸ ਦਾ ਸੀ; ਵਿਚਾਰਸ਼ੀਲਤਾ ਆਮ ਲੋਕਾਂ ਨੂੰ ਅਚੰਭਤ ਕਰ ਕੇ ਵਿਸ਼ਵਾਸੀ ਬਣਾਉਣ ਦਾ ਕੰਮ ਕਰਦੀ ਸੀ।
3. ਪਰਲੋਕ, ਮੁਕੱਦਰ ਅਤੇ ਹੀਣਤਾਵ
ਜਨ-ਸਾਧਾਰਣ ਲਈ ਸੁਖ, ਸਤਿਕਾਰ ਅਤੇ ਸੁਰੱਖਿਆ ਭਰਿਆ ਜੀਵਨ ਉਸਾਰਨਾ ਅਸੰਭਵ ਹੋਣ ਕਰਕੇ ਪਰਲੋਕ ਦੇ ਸਵਰਗੀ ਸੁਪਨੇ ਸਜਾਏ ਜਾਣੇ ਜ਼ਰੂਰੀ ਸਨ । ਮੁਕੱਦਰ, ਕਿਸਮਤ ਅਸੰਤੋਸ਼ ਨੂੰ ਨਿਰਾਸ਼ਾ ਅਤੇ ਉਪਰਾਮਤਾ ਵਿੱਚ ਪਰਿਵਰਤਨ
ਹੋਣੋਂ ਰੋਕਣ ਦਾ ਕੰਮ ਕਰਦੇ ਸਨ। ਲੋਕਾਂ ਵਿਚਲਾ ਹੀਣ-ਭਾਵ ਕਿਸਮਤ ਅਤੇ ਪਰਲੋਕ ਨਾਲੋਂ ਬਹੁਤਾ ਕਾਰਗਰ ਹਥਿਆਰ ਸੀ । ਇਸ ਭਾਵ ਨੂੰ ਪੈਦਾ ਕਰਨ ਦਾ ਉਚੇਚਾ ਉਪਰਾਲਾ ਕੀਤਾ ਜਾਂਦਾ ਰਿਹਾ ਹੈ, ਸਾਰੇ ਖੇਤੀ ਪ੍ਰਧਾਨ ਸਮਾਜਾਂ ਵਿੱਚ।
4. ਅਣਜਾਣੀ ਅਲੌਕਿਕ ਸ਼ਕਤੀ ਦਾ ਡਰ
ਇਸ ਨੂੰ ਰੱਬ ਜਾਂ ਪਰਮਾਤਮਾ ਦਾ ਡਰ ਕਹਿ ਸਕਦੇ ਹਾਂ। ਕੋਸ਼ਿਸ਼ ਦੇ ਬਾਵਜੂਦ ਵੀ ਇਹ ਡਰ-ਪਿਆਰ (ਭਗਤੀ) ਅਤੇ ਸਤਿਕਾਰ ਵਿੱਚ ਨਹੀਂ ਬਦਲਿਆ ਜਾ ਸਕਿਆ: ਇਹ ਸ਼ਾਇਦ ਇਸ ਲਈ ਕਿ ਮਨੁੱਖ ਕਿਸੇ ਅਲੋਕਿਕ ਸ਼ਕਤੀ ਨੂੰ ਸੰਸਾਰਕ ਜੀਵਨ ਦੇ ਸੁਖ ਵਿੱਚ ਕਿਸੇ ਪ੍ਰਕਾਰ ਦੀ ਦਿਲਚਸਪੀ ਲੈਂਦਿਆਂ ਨਹੀਂ ਅਨੁਭਵ ਕਰ ਸਕਿਆ। ਉਸ ਨੂੰ ਆਪਣੇ ਜੀਵਨ ਦੇ ਦੁੱਖਾਂ ਸੁੱਖਾਂ ਲਈ ਆਪ ਹੀ ਤੱਦਦ ਕਰਨਾ ਪਿਆ ਹੈ। ਅਲੋਕਿਕ ਸ਼ਕਤੀ ਕੋਲੋਂ ਡਰਨ ਦਾ ਕਾਰਨ ਇਹ ਸੀ ਕਿ ਕਸ਼ਟ ਭਰਪੂਰ (Miserable) ਜੀਵਨ ਜੀਅ ਕੇ ਸਦੀਵੀ ਜਹੰਨੁਮ ਜਾਂ ਚੁਰਾਸੀ ਦਾ ਚੱਕਰ ਬਹੁਤ ਭਿਆਨਕ ਲੱਗਦਾ ਸੀ। ਮਨੁੱਖ ਡਰਦਾ ਸੀ ਕਿ 'ਮਰ ਕਰ ਭੀ ਚੈਨ ਨਾ ਪਾਇਆ ਤੋਂ ਕਿਧਰ ਜਾਏਂਗੇ।'
ਜਨ-ਸਾਧਾਰਣ ਦੀ ਇਸ ਪ੍ਰਕਾਰ ਦੀ ਮਾਨਸਿਕਤਾ ਦੇ ਮੁਕਾਬਲੇ ਵਿੱਚ ਹਾਕਮ ਵਰਗ ਦੀ ਮਾਨਸਿਕਤਾ ਵੱਖਰੀ ਪ੍ਰਕਾਰ ਦੀ ਸੀ। ਸਵੈ-ਭਰੋਸਾ, ਆਤਮ-ਬਲ, ਦਾਨਵੀਰਤਾ, ਪਰਉਪਕਾਰ, ਨਿਰਭੈਤਾ, ਯੁੱਧ-ਪ੍ਰੀਅਤਾ, ਵਿਜੇ ਦਾ ਵਿਸ਼ਵਾਸ, ਧਰਮ-ਪ੍ਰਾਇਣਤਾ, ਵਚਨ- ਬੱਧਤਾ ਅਤੇ ਸੱਭਿਅਤਾ ਆਦਿਕ ਹਾਕਮ ਸ਼੍ਰੇਣੀ ਦੀ ਮਾਨਸਿਕਤਾ ਦੇ ਅੰਗ ਸਨ। ਇਹ ਮਾਨਸਿਕਤਾ ਜਨ-ਸਾਧਾਰਣ ਵਿੱਚ ਸੱਤਾ ਦਾ ਸਤਿਕਾਰ ਪੈਦਾ ਕਰਦੀ ਸੀ। ਹਾਕਮ ਵਰਗ ਹਾਕਮ ਵੀ ਆਪ ਸੀ ਅਤੇ ਹੁਕਮ ਵੀ ਆਪ ਸੀ: ਆਪ ਹੀ ਕਾਨੂੰਨ ਬਣਾਉਣ ਵਾਲਾ ਸੀ। ਅਤੇ ਆਪ ਹੀ ਕਾਨੂੰਨ ਸੀ । ਇਸ ਪ੍ਰਕਾਰ ਦੀ ਮਾਨਸਿਕਤਾ ਵਾਲੇ ਸਮਾਜਾਂ ਵਿੱਚ ਹਰ ਸਿਧਾਂਤ ਰੱਥੋਂ ਆਇਆ ਹੋਇਆ ਪਰਮ ਸੱਚ, ਪਰੀਪੂਰਣ, ਅਨਾਦੀ, ਅਨੰਤ ਅਤੇ ਅਟੱਲ ਦੱਸਿਆ ਜਾਂਦਾ ਸੀ । ਸਿਧਾਂਤਾਂ ਨੂੰ ਆਕਾਸ਼ੋਂ ਉਤਾਰ ਕੇ ਧਰਤੀ ਉੱਤੇ ਲਿਆਉਣ ਵਾਲੇ ਵਿਅਕਤੀ ਵੱਖਰੀ ਪ੍ਰਕਾਰ ਦੇ ਸਨ। ਅਲੋਕਿਕ ਸ਼ਕਤੀ ਉਨ੍ਹਾਂ ਨੂੰ ਸਿਧਾਂਤ-ਸੌਂਪਣਾ ਦੇ ਨਿਆਰੇ ਨਿਆਰੇ ਸਾਧਨ ਵਰਤਦੀ ਸੀ। ਕਿਸੇ ਨੂੰ ਆਵਾਜ਼ਾਂ ਸੁਣਦੀਆਂ ਸਨ: ਕਿਸੇ ਨੂੰ ਸੁਪਨੇ ਆਉਂਦੇ ਸਨ: ਕਿਸੇ ਨੂੰ ਸਮਾਧੀ ਦੀ ਅਵਸਥਾ ਵਿੱਚ ਪਰਮ ਸੱਚ ਦਾ ਗਿਆਨ ਹੁੰਦਾ ਸੀ: ਕਿਸੇ ਨੂੰ ਬੇ-ਹੋਸ਼ੀ ਵਰਗੀ ਹਾਲਤ ਵਿੱਚ ਪਰਮ ਸੁੰਦਰਤਾ ਦੇ ਦੀਦਾਰ ਹੁੰਦੇ ਸਨ: ਅਤੇ ਕਿਸੇ ਦੀ ਕਿਸੇ ਵੇਲੇ ਅਚਾਨਕ ਬੈਠਿਆਂ ਬੈਠਿਆਂ ਲਿਵ ਲੱਗ ਜਾਂਦੀ ਸੀ । ਬੁੱਧ ਤੋਂ ਸਿਵਾ ਹੋਰ ਕਿਸੇ ਨੂੰ ਹੋਸ਼ ਹਵਾਸ ਵਿੱਚ ਰਹਿ ਕੇ ਸੋਚਣ ਦੀ ਵਿਧੀ ਨਾਲ ਰਿਆਨ-ਪ੍ਰਾਪਤੀ ਨਹੀਂ ਹੋਈ।
ਖੇਤੀ ਪ੍ਰਧਾਨ ਯੁਗ ਵਿੱਚ ਸਮੁੱਚੀ ਮਨੁੱਖਤਾ ਰਾਉ ਅਤੇ ਰੰਕ (Magnanimous and mean) ਦੀਆਂ ਦੋ ਵੰਡਾਂ ਵਿੱਚ ਵੰਡੀ ਹੋਈ ਸੀ। ਇੱਕ ਗੱਲ ਦੋਹਾਂ ਵਿੱਚ ਸਾਂਝੀ ਸੀ। ਉਹ ਇਹ ਕਿ ਦੋਵੇਂ ਕਿਸੇ ਸਥਾਈ, ਅਟੱਲ, ਅ-ਬਦਲ ਅਤੇ ਸਦੀਵੀ ਟਿਕਾਣੇ ਜਾਂ ਅਵਸਥਾ ਦੀ ਕਾਮਨਾ ਕਰਦੇ ਸਨ। ਜਿਨ੍ਹਾਂ ਕੋਲ ਐਸ਼ਵਰਜ ਸੀ, ਉਹ ਆਪਣੇ ਐਸ਼ਵਰਜ ਦੀ ਸਦੀਵਤਾ ਚਾਹੁੰਦੇ ਸਨ ਅਤੇ ਜਿਨ੍ਹਾਂ ਦਾ ਜੀਵਨ ਕਸ਼ਟ ਭਰਪੂਰ ਸੀ ਉਹ ਕਿਸੇ ਅਜੇਹੀ ਵਿਵਸਥਾ ਦੀ ਇੱਛਾ ਕਰਦੇ ਸਨ, ਜਿਥੇ ਸਦੀਵੀ ਸੁਖ ਹੋਵੇ ਅਤੇ ਕਸ਼ਟਾਂ ਦੀ ਆਵਾਜਾਈ ਉੱਕੀ ਨਾ ਹੋਵੇ। ਮੱਧ ਕਾਲ ਅਤੇ ਪੁਰਾਤਨ ਕਾਲ ਦੀ ਮਨੁੱਖੀ ਮਾਨਸਿਕਤਾ ਸਦੀਵਤਾ ਲਈ ਤਾਂਘਦੀ ਆਈ ਹੈ। ਇਸਦਾ ਕੁਝ ਭਾਗ ਦੁਨਿਆਵੀ ਐਸ਼ਵਰਜ ਦੀ ਸਦੀਵਤਾ ਚਾਹੁੰਦਾ
ਆਇਆ ਹੈ ਅਤੇ ਇਸ ਦਾ ਵਡੇਰਾ ਭਾਗ ਮਰਨ ਤੋਂ ਮਗਰੋਂ ਸਵਰਗੀ ਸੁੱਖਾਂ ਦੀ ਸਦੀਵਤਾ ਦੀ ਕਾਮਨਾ ਕਰਦਾ ਸੀ।
ਸਦੀਵਤਾ ਦਾ ਮੋਹ ਸਿਧਾਂਤਾਂ ਦੀ ਸਦੀਵਤਾ ਰਾਹੀਂ ਵੀ ਪ੍ਰਗਟ ਹੁੰਦਾ ਆਇਆ ਹੈ। ਹਰ ਸਿਧਾਂਤਕਾਰ ਇਹ ਦਾਅਵਾ ਕਰਦਾ ਸੀ ਕਿ ਉਸ ਦਾ ਸਿਧਾਂਤ ਉਸ ਦੀ ਸੋਚ ਦੀ ਉਪਜ ਨਹੀਂ ਸਗੋਂ ਪਰਮਾਤਮਾ ਵੱਲੋਂ ਭੇਜਿਆ ਹੋਇਆ ਹੁਕਮ ਹੈ। ਜਿਵੇਂ ਪਰਮਾਤਮਾ ਅਨਾਦੀ ਅਤੇ ਅਨੰਤ ਹੈ ਉਸੇ ਤਰ੍ਹਾਂ ਉਸ ਦਾ ਭੇਜਿਆ ਹੋਇਆ ਇਹ ਹੁਕਮ ਜਾਂ ਸਿਧਾਂਤ ਵੀ ਸੱਚਾ ਅਤੇ ਸਦੀਵੀ ਹੈ। ਯੂਨਾਨੀ ਵਿਚਾਰਵਾਨ ,ਐਮਪੀਜ਼ੋਕਲੀਜ਼, ਆਪਣੇ ਆਪ ਨੂੰ ਦੇਵਤਾ ਅਤੇ ਆਪਣੇ ਸਿਧਾਂਤ ਨੂੰ ਦੈਵੀ ਸਿੱਧ ਕਰਨ ਲਈ, ਐਟਨਾ ਨਾਂ ਦੋ ਜੁਆਲਾਮੁਖੀ ਵਿੱਚ ਛਾਲ ਮਾਰ ਕੇ ਮਰ ਗਿਆ ਸੀ। ਸਾਰੇ ਯੂਨਾਨੀ ਵਿਚਾਰਵਾਨ ਰਹਿੰਸਵਾਦੀ ਲੋਕ ਸਨ। ਪਲੇਟ ਆਪ ਰਹਿੱਸਵਾਦੀ ਨਹੀਂ ਸੀ; ਪਰ ਉਸ ਨੇ ਆਪਣੀਆਂ ਗੱਲਾਂ ਸੁਕਰਾਤ ਦੇ ਮੂੰਹੋਂ ਅਖਵਾਈਆਂ ਹਨ, ਜਿਸ ਬਾਰੇ ਡੈਲਫੀ ਦੀ ਦੇਵ-ਬਾਣੀ ਹੋਈ ਸੀ ਕਿ ਉਹ ਯੂਨਾਨ ਵਿੱਚ ਵੱਸਣ ਵਾਲਾ ਸਭ ਤੋਂ ਸਿਆਣਾ ਆਦਮੀ ਹੈ।
ਮਨੁੱਖ ਦੇ ਸਾਰੇ ਧਰਮ-ਗ੍ਰੰਥ ਧੁਰੋਂ ਆਏ ਹੋਏ ਦੱਸੇ ਜਾਂਦੇ ਹਨ, ਇਸ ਲਈ ਸਾਰੇ ਸਦੀਵੀ ਜਾਂ ਅਜ਼ਲੀ ਹਨ। ਸਾਰੇ ਆਏ ਵੀ ਇੱਕ ਰੱਬ ਵੱਲੋਂ ਹਨ; ਇਹ ਵੱਖਰੀ ਗੱਲ ਹੈ ਕਿ ਸਮੇਂ ਸਮੇਂ ਰੱਬ ਦਾ ਮੂਡ ਬਦਲਦਾ ਰਿਹਾ ਹੈ। ਉਸ ਉੱਤੇ ਕੋਈ ਪਾਬੰਦੀ ਲਾਗੂ ਨਹੀਂ ਹੋ ਸਕਦੀ। ਇਹ ਵੀ ਹੋ ਸਕਦਾ ਹੈ ਕਿ ਸਮੇਂ ਨਾਲ ਉਹ ਵਧੇਰੇ ਗਿਆਨਵਾਨ ਹੁੰਦਾ ਗਿਆ ਹੋਵੇ।
ਕੋਪਰਨੀਕਸ ਦੇ ਵਿਚਾਰਾਂ ਨੇ ਸਾਡੇ ਬ੍ਰਹਮੰਡ ਦੀ ਨਵੀਂ ਵਿਗਿਆਨਕ ਰੂਪ-ਰੇਖਾ ਉਘਾੜਨੀ ਸ਼ੁਰੂ ਕਰ ਦਿੱਤੀ ਤਾਂ ਕੁਝ ਇੱਕ ਸਦੀਵੀ ਸਿਧਾਂਤਾਂ ਦੀ ਸੱਚਾਈ ਅਤੇ ਸਦੀਵਤਾ ਉੱਤੇ ਸ਼ੱਕ ਕੀਤਾ ਜਾਣ ਲੱਗ ਪਿਆ। ਇਹ ਸ਼ੱਕ ਸਿਧਾਂਤਾਂ ਦੀ ਸਦੀਵਤਾ ਉੱਤੇ ਨਹੀਂ ਸੀ, ਸਗੋਂ ਸਿਧਾਂਤਾਂ ਦੇ ਰੂਹਾਨੀ ਅਸਲੇ ਉੱਤੇ ਸੀ। ਸਾਡੇ ਕੁਝ ਦਾਰਸ਼ਨਿਕ ਇਹ ਸੋਚਣ ਲੱਗ ਪਏ ਸਨ ਕਿ ਰੂਹਾਨੀ ਜਾਂ ਰੱਥੋਂ ਆਏ ਸਿਧਾਂਤਾਂ ਦੀ ਸੱਚਾਈ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ; ਪਰ ਜਿਹੜੀ ਸਾਇੰਸ ਰੂਹਾਨੀਅਤ ਦੇ ਪੈਰ ਹਿਲਾ ਰਹੀ ਹੈ, ਉਸ ਨਾਲ ਸੰਬੰਧਤ ਸਿਧਾਂਤਾਂ ਦੀ ਸਦੀਵੜਾ ਉੱਤੇ ਸ਼ੱਕ ਕਰਨਾ ਅਵਿਗਿਆਨਕ ਅਤੇ ਅਤਾਰਕਿਕ ਹੈ। ਫਿਜਿਕਸ ਦੇ ਨੇਮਾਂ ਦੀ ਅਟੱਲਤਾ ਉਨ੍ਹਾਂ ਦੇ ਵਿਸ਼ਵਾਸ ਨੂੰ ਸਹਾਰਾ ਦਿੰਦੀ ਸੀ। ਨਤੀਜੇ ਵੱਜੋਂ ਹੀਗਲ ਨੇ ਮਨੁੱਖ ਦੇ ਸਿਆਸੀ-ਸਮਾਜੀ ਇਤਿਹਾਸਕ ਵਿਕਾਸ ਦੀ ਵਿਆਖਿਆ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਰਾ ਸਮਾਜਕ-ਰਾਜਨੀਤਕ ਵਿਕਾਸ ਜਰਮਨ ਕੌਮ ਦੀ ਸ੍ਰੇਸ਼ਟਤਾ ਅਤੇ ਸਰਦਾਰੀ ਸਥਾਪਤ ਕਰਨ ਲਈ ਹੋਇਆ ਹੈ। ਉਸ ਨੇ ਆਪਣੇ ਸਿਧਾਂਤ ਨੂੰ ਦਾਰਸ਼ਨਿਕ-ਇਤਿਹਾਸਕ ਸੱਚ ਅਤੇ ਮਨੁੱਖਤਾ ਦੀ ਅਟੱਲ ਹੋਣੀ ਦੇ ਰੂਪ ਵਿੱਚ ਪੇਸ਼ ਕੀਤਾ।
ਹੀਗਲ ਤੋਂ ਛੇਤੀ ਹੀ ਪਿੱਛੋਂ ਕਾਰਲ ਮਾਰਕਸ ਨੇ ਮਨੁੱਖਤਾ ਦੇ ਸਿਆਸੀ-ਸਮਾਜੀ ਵਿਕਾਸ ਦਾ ਸਿਧਾਂਤ ਲਿਖਿਆ। ਮਾਰਕਸ ਦਾ ਖਿਆਲ ਸੀ ਕਿ ਹੀਗਲ ਦਾਰਸ਼ਨਿਕ ਹੈ, ਵਿਗਿਆਨਕ ਨਹੀਂ, ਕਿਉਂਕਿ ਉਹ ਕਿਸੇ ਰੂਹਾਨੀ ਚੇਤਨਾ (Idea ਜਾਂ Spirit) ਨੂੰ ਸਮੁੱਚੇ ਮਨੁੱਖੀ ਇਤਿਹਾਸ ਦੀ ਰੂਪ-ਰੇਖਾ ਉਲੀਕਦੀ ਦੱਸਦਾ ਹੈ। ਮਾਰਕਸ ਅਨੁਸਾਰ ਮਨੁੱਖੀ ਸਮਾਜਾਂ ਦੇ ਵਿਕਾਸ ਦੀ ਵਾਗਡੋਰ ਕਿਸੇ ਅਗਿਆਤ ਸ਼ਕਤੀ ਦੇ ਹੱਥ ਵਿੱਚ ਨਹੀਂ ਸਗੋਂ ਉਨ੍ਹਾਂ ਸਿਆਸੀ,
_____________
1. ਯੌਰਪ ਦਾ ਸਭ ਤੋਂ ਵੱਡਾ ਜੁਆਲਾਮੁਖੀ, ਐਟਨਾ, ਸਿਸਲੀ ਵਿੱਚ ਸਥਿਤ ਹੈ।
2. ਯੂਨਾਨ ਦਾ ਇੱਕ ਪੁਰਾਤਨ ਪਿੰਡ ਜਿਥੇ ਅਪੋਲੇ ਨਾਂ ਦੇ ਦੇਵੜੇ ਦਾ ਮੰਦਰ ਹੈ।
ਸਮਾਜੀ ਅਤੇ ਧਾਰਮਕ ਪਰਿਸਥਿਤੀਆਂ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਸਮਾਜਾਂ ਦੀ 'ਆਰਥਕਤਾ' ਜਨਮ ਦਿੰਦੀ ਹੈ। ਰੂਹਾਨੀ ਚੇਤਨਾ ਦੀ ਥਾਂ ਆਰਥਕਤਾ ਨੂੰ ਕੇਂਦਰ ਵਿੱਚ ਰੱਖ ਕੇ ਮਾਰਕਸ ਨੇ ਸਾਂਝੀਵਾਲਤਾ ਨੂੰ ਮਨੁੱਖ ਦੀ ਅਟੱਲ ਅਨੀਵਾਰੀ ਅਤੇ ਅ-ਬਦਲ ਹੋਣੀ ਸਿੱਧ ਕੀਤਾ।
ਦੋਵੇਂ ਸਿਧਾਂਤ ਰੱਥੋਂ ਆਏ ਹੋਏ ਨਹੀਂ ਦੱਸੇ ਗਏ। ਹੀਗਲ ਨੇ ਧਰਤੀ ਉੱਤੇ ਵਿਚਰਦੀ ਹੋਈ ਕਿਸੇ ਸਪਿਰਿਟ ਨੂੰ ਅਤੇ ਮਾਰਕਸ ਨੇ ਅਰਥ-ਵਿਵਸਥਾ ਨੂੰ ਆਪੋ-ਆਪਣੇ ਸਿਧਾਂਤ ਦੀ ਰੂਪ-ਰੇਖਾ ਉਲੀਕਦੀ ਆਖਿਆ ਹੈ। ਪਰੰਤੂ ਪਰਮ-ਸੱਤਤਾ, ਅਟੱਲਤਾ ਅਤੇ ਸਦੀਵਤਾ ਦਾ ਦਾਅਵਾ ਦੋਵੇਂ ਕਰਦੇ ਹਨ। ਹੀਗਲ ਦੇ ਸਿਧਾਂਤ ਵਿੱਚੋਂ ਜਰਮਨ ਰਾਸ਼ਟਰਵਾਦ ਦਾ ਜਨਮ ਹੋਇਆ। ਸ਼ੁਕਰ ਹੈ ਹੀਗਲ ਦਾ ਸਿਧਾਂਤ ਸੱਚਾ ਹੋਣ ਦੇ ਨਾਲ ਨਾਲ ਸਦੀਵੀ ਸਾਬਤ ਨਹੀਂ ਹੋਇਆ। ਮਾਰਕਸ ਦੇ ਸਿਧਾਂਤ ਸਦਕਾ ਦੁਨੀਆ ਦੇ ਦਲਾ ਵਿੱਚ ਵੰਡੀ ਰਹੀ ਹੈ। ਉਸ ਦਾ ਸਿਧਾਂਤ ਲਗਪਗ ਇੱਕ ਸਦੀ ਤਕ ਸੱਚਾ ਅਤੇ ਸਦੀਵੀ ਪ੍ਰਤੀਤ ਹੁੰਦਾ ਰਿਹਾ ਹੈ। ਆਰਥਕਤਾ ਨੇ ਉਸ ਦੇ ਸਿਧਾਂਤ ਦੀ ਸਦੀਵਤਾ ਦਾ ਅੰਤ ਕਰ ਕੇ ਇਸ ਸੱਚ ਦੀ ਪ੍ਰੋੜਤਾ ਕੀਤੀ ਹੈ ਕਿ ਮਨੁੱਖੀ ਸਮਾਜਾਂ ਦੇ ਵਿਕਾਸ ਦੀ ਵਾਗਡੋਰ ਸਦਾ ਬਦਲਦੀ ਵਿਕਸਦੀ 'ਆਰਥਕਤਾ' ਦੇ ਹੱਥ ਹੈ। ਹੁਣ ਆਰਥਕਤਾ ਵਿਸ਼ਵੀਕਰਨ ਦਾ ਤਜਰਬਾ ਕਰਨ ਜਾ ਰਹੀ ਹੈ। ਜੋ ਸਫਲ ਹੋਈ ਤਾਂ ਮਾਰਕਸ ਦੇ ਸਿਧਾਂਤ ਦੀ ਸੱਚਾਈ ਲਈ ਇੱਕ ਹੋਰ ਸਬੂਤ ਪੈਦਾ ਹੋ ਜਾਵੇਗਾ। ਸਾਪੇਖ ਸ੍ਰਿਸ਼ਟੀ ਵਿੱਚ ਸਾਪੇਖਤਾ ਹੀ ਸਦੀਵੀ ਹੈ; ਸਦੀਵਤਾ ਇੱਕ ਭਰਮ ਹੈ ਕਿਉਂਕਿ ਇਸ ਵਿੱਚ ਸਾਪੇਖਤਾ ਨਹੀਂ। ਨਿਰਪੇਖ ਸੱਚ ਵੀ ਇੱਕ ਭਰਮ ਹੈ।
ਇਲਹਾਮ, ਦਾਰਸ਼ਨਿਕਤਾ ਅਤੇ ਕਲਪਨਾ ਦੇ ਸਹਾਰੇ ਸਦੀਵੀ ਅਤੇ ਸੱਚੇ ਸਿੱਧ ਕੀਤੇ ਗਏ ਸਿਧਾਂਤਾਂ ਵਿੱਚੋਂ ਮਨੁੱਖਤਾ ਲਈ ਕਿੰਨੀ ਕੁ ਪੀੜ ਪੈਦਾ ਹੋਈ ਹੈ, ਇਸ ਦਾ ਵਿਸਥਾਰ ਨਾ ਹੀ ਏਥੇ ਸੰਭਵ ਹੈ ਅਤੇ ਨਾ ਹੀ ਮੇਰਾ ਮਨੋਰਥ ਹੈ। ਜਹਾਦਾਂ, ਕੁਸੇਡਾਂ ਅਤੇ ਧਰਮ-ਯੁੱਧਾਂ ਦਾ ਪੀੜਾਂ ਭਰਿਆ 'ਇਤਿਹਾਸ' ਅਤੇ 'ਆਤੰਕਵਾਦੀ' ਪਾਸ਼ਵਿਕਤਾ ਦੀ ਦਿੱਤੀ ਹੋਈ ਪੀੜ ਭੋਗਦਾ 'ਵਰਤਮਾਨ' ਸਾਨੂੰ ਸਭ ਕੁਝ ਦੱਸ ਰਿਹਾ ਹੈ। ਭਵਿੱਖ ਵਿੱਚ ਇਨ੍ਹਾਂ ਪੀੜਾਂ ਤੋਂ ਨਿਜਾਤ ਪਾਉਣ ਲਈ ਜ਼ਰੂਰੀ ਹੈ ਕਿ ਮਨੁੱਖੀ ਮਾਨਸਿਕਤਾ ਸਿਧਾਂਤਾਂ ਦੀ ਸਦੀਵਤਾ ਅਤੇ ਪਰਮ ਸੱਤਤਾ ਵਿੱਚ ਵਿਸ਼ਵਾਸ ਕਰਨਾ ਛੱਡ ਕੇ ਇਨ੍ਹਾਂ ਦੀ ਸਮਾਜਿਕ ਉਪਯੋਗਤਾ ਨੂੰ ਇਨ੍ਹਾਂ ਦੀ ਸੱਡਤਾ ਅਤੇ ਇਨ੍ਹਾਂ ਦੇ ਸਤਿਕਾਰ ਦਾ ਆਧਾਰ ਮੰਨੇ। ਅਜਿਹਾ ਹੋਣ ਲਈ ਮਾਨਵ ਦੇ ਬੌਧਿਕ ਵਿਕਾਸ ਦੀ ਲੋੜ ਹੈ। ਇਲਹਾਮੀ ਦਬਦਬੇ ਇਸ ਵਿਕਾਸ ਦਾ ਰਾਹ ਰੋਕੀ ਬੈਠੇ ਹਨ। ਆਮ ਆਦਮੀ ਅਜੇ ਤਕ ਪਲੇਟੋ ਅਤੇ ਅਰਸਤੂ ਦੀ ਦੱਸੀ ਹੋਈ ਬ੍ਰਹਮੰਡੀ ਰੂਪ-ਰੇਖਾ ਨੂੰ ਹੀ ਠੀਕ ਮੰਨਦਾ ਹੈ। ਨਿਊਟਨ ਦੀ ਮਕੈਨੀਕਲ ਯੂਨੀਵਰਸ ਵੀ ਅਜੇ ਬਹੁਤਿਆਂ ਦੀ ਸਮਝ ਤੋਂ ਪਰੇ ਹੈ। ਮੈਂ ਅਜੋਹੇ ਪੜ੍ਹੇ-ਲਿਖੇ ਵਿਦਵਾਨਾਂ ਨੂੰ ਜਾਣਦਾ ਹਾਂ ਜਿਹੜੇ ਧਰਤੀ ਨੂੰ ਘੁੰਮਦੀ ਨਹੀਂ ਮੰਨਦੇ। ਉਨ੍ਹਾਂ ਦਾ ਇਤਰਾਜ਼ ਇਹ ਹੈ ਕਿ ਜੇ ਧਰਤੀ ਘੁੰਮਦੀ ਹੈ ਤਾਂ ਸਾਡੇ ਘਰ ਦਾ ਦਰਵਾਜ਼ਾ ਦੂਜੇ ਪਾਸੇ ਕਿਉਂ ਨਹੀਂ ਹੋ ਜਾਂਦਾ। ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਦੂਜੇ ਪਾਸੇ ਕਰਨ ਲਈ ਸਾਰੀ ਧਰਤੀ ਨੂੰ ਘੁੰਮਣ ਜਾਂ ਘੁਮਾਉਣ ਦੀ ਲੋੜ ਨਹੀਂ, ਸਗੋਂ ਉਨ੍ਹਾਂ ਦੇ ਘਰ ਦੇ ਚਾਰ ਚੁਫੇਰੇ ਦੀ ਹਰ ਚੀਜ਼ ਨੂੰ ਰੋਕ ਕੇ ਕੇਵਲ ਉਨ੍ਹਾਂ ਦੇ ਘਰ ਨੂੰ, ਲਾਟੂ ਵਾਂਗ, ਘੁਮਾਉਣ ਦੀ ਲੋੜ ਹੈ। ਜੇ ਬਾਕੀ ਸਭ ਕੁਝ ਵੀ ਘੁੰਮਦਾ ਰਹੇ ਤਾਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਸੜਕ ਵੱਲ ਖੁੱਲ੍ਹਣ ਦੀ ਥਾਂ ਉਨ੍ਹਾਂ ਦੇ ਘਰ ਦੇ ਪਿਛਵਾੜੇ ਵਾਲੇ ਬਾਗ ਜਾਂ ਵਿਹੜੇ ਵੱਲ ਕਦੀ ਨਹੀਂ
ਹੋਵੇਗਾ। ਕਹਿਣ ਤੋਂ ਭਾਵ ਇਹ ਹੈ ਕਿ ਮਨੁੱਖੀ ਮਾਨਸਿਕਤਾ ਆਪਣੀਆ ਬੌਧਿਕ ਪ੍ਰਾਪਤੀਆ ਤੋਂ ਬਹੁਤ ਪਿੱਛੇ ਹੈ। ਆਇਨਸਟਾਇਨ ਦੀ ਰੈਨੇਟਿਵ ਯੂਨੀਵਰਸ ਨੂੰ ਸਮਝਣਾ ਅਜੇ ਤਕ ਬਹੁਤ ਥੋੜੀ ਜਿਹੀ ਸੰਖਿਆ ਲਈ ਹੀ ਸੰਭਵ ਹੈ।
ਵਿਗਿਆਨ ਕੋਲੋਂ ਵੀ ਮਨੁੱਖੀ ਮਾਨਸਿਕਤਾ ਦੇ ਵਿਕਾਸ ਨੂੰ ਰੋਕਣ ਦੀ ਭੁੱਲ ਹੁੰਦੀ ਰਹੀ ਹੈ। ਫ਼ਿਜ਼ਿਕਸ, ਕੈਮਿਸਟਰੀ ਅਤੇ ਵਿਕਾਸ (Evolution) ਦੇ ਨੇਮਾਂ ਦੀ ਅਟੱਲਤਾ ਕਿਸੇ ਸਦੀਵਤਾ (Permanence) ਦਾ ਭਰਮ ਅਤੇ ਮੋਹ ਪੈਦਾ ਕਰਦੀ ਰਹੀ ਹੈ। ਨਵੀਂ ਖੋਜ ਨਵੇਂ ਤੱਤ ਪੇਸ਼ ਕਰ ਰਹੀ ਹੈ। ਹੁਣ ਤਕ ਮਨੁੱਖੀ ਬੌਧਿਕਤਾ ਇਹ ਮੰਨਦੀ ਆਈ ਹੈ ਕਿ ਇਸ ਬ੍ਰਹਿਮੰਡ ਵਿੱਚ ਕਾਰਣ ਅਤੇ ਕਾਰਜ ਦਾ ਸਿਲਸਿਲਾ ਜਾਰੀ ਹੈ। ਹਰ ਕਾਰਜ ਪਿੱਛੇ ਕੋਈ ਕਾਰਣ ਹੈ ਅਤੇ ਹਰ ਕਾਰਣ ਦਾ ਕੋਈ ਮਿਥਿਆ ਹੋਇਆ ਪ੍ਰਭਾਵ ਹੈ ਜੋ ਮਿਥਿਆ ਹੋਇਆ ਕਾਰਜ ਉਤਪੰਨ ਕਰਦਾ ਹੈ। ਕਾਰਣ ਅਤੇ ਕਾਰਜ (cause and effect) ਦੇ ਇਸ ਸੰਬੰਧ ਨੂੰ ਅਟੱਲ ਅਤੇ ਸਦੀਵੀ ਮੰਨਿਆ ਜਾਂਦਾ ਰਿਹਾ ਹੈ। ਅਧਿਆਤਮਵਾਦੀਆਂ ਵਾਂਗ ਵਿਗਿਆਨੀ ਵੀ ਇਹ ਕਹਿੰਦੇ ਆਏ ਹਨ ਕਿ ਸਭ ਕੁਝ ਨਿਸ਼ਚਿਤ ਹੈ। ਕੁਝ ਵੀ ਇਤਫ਼ਾਕੀਆ ਜਾਂ ਆਕਸਮਿਕ (By chance) ਨਹੀਂ। ਫਰਕ ਸਿਰਫ ਇਹ ਹੈ ਕਿ ਅਧਿਆਤਮਵਾਦੀ ਪਰਮਾਤਮਾ ਨਾਂ ਦੀ ਚੇਤਨ ਸੱਤਾ ਨੂੰ ਸਭ ਕੁਝ ਨਿਸ਼ਚਿਤ ਕਰਦੀ ਮੰਨਦੇ ਹਨ ਅਤੇ ਪਦਾਰਥਵਾਦੀ ਹਰ ਚੀਜ਼ ਨੂੰ ਪਦਾਰਥਕ ਨੇਮਾਂ ਦਾ ਪਾਲਣ ਕਰਦੀ ਮੰਨਦੇ ਹਨ। ਇਸ ਫ਼ਰਕ ਦੇ ਸਿੱਟੇ ਵਜੋਂ ਸ੍ਰਿਸ਼ਟੀ ਦੇ ਮਨੋਰਥ ਵਿੱਚ ਵਿਸ਼ਵਾਸ ਰੱਖਣ ਦੀ ਰੁਚੀ ਘਟਦੀ ਗਈ ਹੈ।
ਸੰਨ 1927 ਦੀ ਪੰਜਵੀਂ ਸਾਲਵੇ ਕਾਨਫਰੰਸਾਂ ਤੋਂ ਪਿੱਛੋਂ ਸਭ ਕੁਝ ਬਦਲਣਾ ਆਰੰਭ ਹੋ ਗਿਆ ਹੈ। ਇਸ ਕਾਨਫਰੰਸ ਵਿੱਚ ਆਈਨਸਟਾਈਨ, ਨੀਲਜ਼ ਬੋਅਰ ਅਤੇ ਹਾਈਜ਼ਨਬਰਗ ਵਰਗੇ ਨਾਮੀ ਗ੍ਰਾਮੀ ਵਿਗਿਆਨਕ ਇਕੱਠੇ ਹੋਏ ਸਨ । ਇਸ ਕਾਨਫਰੰਸ ਵਿੱਚ ਕਈ ਨਵੀਆਂ ਸੋਚਾਂ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ ਸੀ ਅਤੇ ਕਈ ਵਿਰੋਧਾਂ ਨੇ ਵੀ ਸਿਰ ਚੁੱਕਿਆ ਸੀ। ਪਹਿਲਾਂ ਵਿਗਿਆਨਕ ਇਹ ਮੰਨਦੇ ਸਨ ਕਿ ਐਟਮ ਵਿਚਲੇ ਇਲੈਕਟ੍ਰੋਨਜ਼ ਕਣਾਂ ਦੇ ਰੂਪ ਵਿੱਚ ਨਿਊਕਲੀਅਸ (ਐਟਮ ਦੇ ਕੇਂਦਰ) ਦੁਆਲੇ ਘੁੰਮਦੇ ਹਨ ਅਤੇ ਰੋਸ਼ਨੀ ਲਹਿਰਾਂ ਦੇ ਰੂਪ ਵਿੱਚ ਹਰਕਤ ਕਰਦੀ ਹੈ। ਕੁਝ ਵਿਗਿਆਨੀਆਂ ਦੇ ਤਜਰਬੇ ਤੋਂ ਇਹ ਸਿੱਧ ਹੋਇਆ ਸੀ ਕਿ ਰੋਸ਼ਨੀ ਫੋਟੋਨਜ਼ ਨਾਂ ਦੇ ਕਣਾਂ ਵਿੱਚ ਹਰਕਤ ਕਰਦੀ ਹੈ ਅਤੇ ਇਲੈਕਟ੍ਰੋਨਜ਼ ਲਹਿਰਾਂ (waves) ਦੇ ਰੂਪ ਵਿੱਚ ਕੇਂਦਰ ਦੁਆਲੇ ਇਸ ਤਰ੍ਹਾਂ ਫੈਲੇ ਹੋਏ ਹੁੰਦੇ ਹਨ ਕਿ ਕਿਸੇ ਇੱਕ ਦਾ ਵਿਸ਼ੇਸ਼ ਸਥਾਨ ਨਿਯਤ ਨਹੀਂ ਕੀਤਾ ਜਾ ਸਕਦਾ। ਰਿਚਰਡ ਵਿਨਮੈਨ ਨਾਂ ਦੇ ਇੱਕ ਵਿਸ਼ਿਸਟ ਨੇ ਡਬਲ ਸਲਿਟ ਨਾਂ ਦੇ ਤਜਰਬੇ ਰਾਹੀਂ ਇਹ ਸਿੱਧ ਕੀਤਾ ਕਿ ਇਲੈਕਟ੍ਰੋਨਜ਼ ਅਤੇ ਫੋਟੋਨਜ਼ ਦੋਵੇਂ ਹੀ ਅਣੂ-ਰੂਪ ਹੋਣ ਦੇ ਨਾਲ ਨਾਲ ਲਹਿਰ-ਰੂਪ ਵੀ ਹਨ। ਇਹ ਇੱਕੋ ਸਮੇਂ ਦੋ ਰੂਪ ਧਾਰ ਸਕਦੇ ਹਨ। ਇਸ ਤੋਂ ਇਲਾਵਾ ਵੱਡੇ ਅਚੰਭੇ ਵਾਲੀ ਗੱਲ ਇਹ ਹੈ ਕਿ ਇਹ ਜਾਣ ਲੈਂਦੇ ਹਨ ਕਿ ਸਾਡੀ ਨਿਗਰਾਨੀ ਜਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਹ ਜਾਣ ਕੇ ਆਪਣਾ ਵਤੀਰਾ ਬਦਲ ਲੈਂਦੇ ਹਨ। ਇਹ ਜਾਣਿਆ ਨਹੀਂ ਜਾ ਸਕਦਾ ਕਿ ਜਦੋਂ ਇਨ੍ਹਾਂ ਦੇ ਵਤੀਰੇ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੁੰਦੀ, ਉਦੋਂ ਇਨ੍ਹਾਂ ਦਾ ਵਤੀਰਾ ਕੀ ਹੁੰਦਾ ਹੈ। ਇਹ ਜਾਂਚ ਸਮੇਂ ਆਪਣਾ ਵਤੀਰਾ ਕਿਉਂ ਬਦਲਦੇ ਹਨ, ਇਹ ਪਤਾ ਨਹੀਂ ਲੱਗ ਸਕਦਾ।
ਇਨ੍ਹਾਂ ਤਜਰਬਿਆਂ ਤੋਂ ਇਹ ਨਤੀਜੇ ਕੱਢੇ ਗਏ ਕਿ ਕੁਐਂਟਮ (ਅਣੂਆਂ-ਪਰਮਾਣੂਆਂ) ਦੀ ਦੁਨੀਆ ਵਿੱਚ ਕੁਝ ਨਿਸ਼ਚਿਤ ਨਹੀਂ। ਇਸ ਦੁਨੀਆ ਵਿੱਚ ਕਾਰਣ-ਕਾਰਜ ਦਾ ਨੇਮ
ਲਾਗੂ ਨਹੀਂ ਹੁੰਦਾ। ਇਸ ਲਈ ਆਕਸਮਿਕਤਾ (chance) ਇੱਕ ਵਾਸਤਵਿਕਤਾ ਹੈ। ਹਾਈਜ਼ਨਬਰਗ ਦਾ ਮੈਟ੍ਰਿਕਸ ਮਕੈਨਿਕਸ (Matrix mechanics)ਦਾ ਸਿਧਾਂਤ ਇੱਕ ਪ੍ਰਕਾਰ ਦੀ ਗਣਿਤ ਪ੍ਰਣਾਲੀ ਹੈ ਜਿਹੜੀ ਕੁਐਂਟਮ ਮਕੈਨਿਕਸ ਨੂੰ ਪੂਰੀ ਤਰ੍ਹਾਂ ਬਿਆਨ ਕਰਦੀ ਹੈ। ਇਨ੍ਹਾਂ ਵਿਗਿਆਨਕਾਂ ਦੀਆਂ ਲੱਭਤਾਂ ਨੇ ਕਈ ਪ੍ਰਸ਼ਨ ਪੈਦਾ ਕਰ ਦਿੱਤੇ ਹਨ ਜਿਨ੍ਹਾਂ ਦੇ ਉੱਤਰ ਲੱਭਣ ਦਾ ਜਤਨ ਕੀਤਾ ਜਾ ਰਿਹਾ ਹੈ। ਉਹ ਪ੍ਰਸ਼ਨ ਕੁਝ ਇਸ ਪ੍ਰਕਾਰ ਹਨ:
1. ਜੇ ਇਲੈਕਟ੍ਰੋਨਜ਼ ਦੀ ਦੁਨੀਆ ਵਿੱਚ ਅਜੀਬ ਅਤੇ ਅਣਕਿਆਸੇ ਵਰਤਾਰੇ ਵਾਪਰਦੇ ਹਨ ਤਾਂ ਸਾਧਾਰਣ ਦਿਸਦੇ ਜਗਤ ਵਿੱਚ ਇਉਂ ਕਿਉਂ ਨਹੀਂ ਹੁੰਦਾ?
2. ਕੁਐਂਟਮ ਦੀ ਦੁਨੀਆ ਅਤੇ ਸਾਡੇ ਜਾਣੇ-ਪਛਾਣੇ ਸੰਸਾਰ ਵਿੱਚ ਕੀ ਸੰਬੰਧ ਹੈ?
3. ਕੀ ਇਨ੍ਹਾਂ ਦੋਹਾਂ ਵਿਚਲਾ ਫਰਕ ਸਾਡੇ ਅਨੁਭਵ ਦੀ ਕਿਸੇ ਖਾਮੀ ਕਾਰਣ ਹੈ?
4 ਕੀ ਕੁਐਂਟਮ ਦੀ ਦੁਨੀਆ ਅਤੇ ਸਾਡੇ ਵਡੇਰੇ ਸੰਸਾਰ ਵਿੱਚ ਇੱਕੋ ਜਿਹੇ ਨੇਮ ਲਾਗੂ ਹੁੰਦੇ ਹਨ?
ਇਹ ਸਾਰਾ ਝਮੇਲਾ ਸਾਧਾਰਣ ਆਦਮੀ ਦੀ ਸਮਝੇ ਪੈਣ ਵਾਲਾ ਨਹੀਂ । ਸਾਧਾਰਣ ਮਨੁੱਖ ਦੀ ਮਾਨਸਿਕਤਾ ਨੂੰ ਇਨ੍ਹਾਂ ਬਾਰੀਕੀਆਂ ਦੇ ਸਮਝਣ ਯੋਗ ਹੋਣ ਲਈ ਅਜੇ ਹੋਰ ਵਿਕਸਣਾ ਪਵੇਗਾ। ਇਸ ਵਿਕਾਸ ਲਈ ਜ਼ਰੂਰੀ ਹੈ ਕਿ ਮਨੁੱਖ ਉਚੇਚੇ ਯਤਨ ਨਾਲ ਵਿਸ਼ਵਾਸ (Belief) ਦੇ ਖੇਤਰ ਵਿੱਚੋਂ ਨਿਕਲ ਕੇ ਵਿਚਾਰ ਦੇ ਮੰਡਲ ਵਿੱਚ ਪਰਵੇਸ਼ ਕਰੇ। ਵਿਚਾਰ-ਮੰਡਲ ਜਾਂ ਗਿਆਨ ਖੰਡ ਦੀ ਆਪਣੀ ਹੀ ਅਦਭੁਤਤਾ ਹੈ। ਵਿਗਿਆਨ ਸਾਨੂੰ ਇਸ ਅਦਭੁਤ ਸੁੰਦਰਤਾ ਦੇ ਅਨੁਭਵ ਵੱਲ ਪ੍ਰੇਰਿਤ ਕਰ ਰਿਹਾ ਹੈ। ਕਿਸੇ ਰਹਿੱਸਵਾਦੀ ਅਧਿਆਤਮਕ ਅਨੁਭਵ ਵੱਲ ਨਹੀਂ, ਸਾਡੀ ਆਪਣੀ ਦੁਨੀਆ ਦੇ ਸਾਧਾਰਣ, ਲੋਕਿਕ, ਚੇਤਨ ਅਤੇ ਅਨੰਦਮਈ ਅਨੁਭਵ ਵੱਲ। ਵਿਗਿਆਨ ਇਹ ਸਭ ਕੁਝ ਇਸ ਲਈ ਨਹੀਂ ਕਰ ਰਿਹਾ ਕਿ ਕਿਸੇ ਵਿਗਿਆਨੀ ਨੇ ਆਉਣ ਵਾਲੇ ਹਜ਼ਾਰ ਦੋ ਹਜ਼ਾਰ ਸਾਲਾਂ ਲਈ ਸਾਨੂੰ ਆਪਣੇ ਉੱਤੇ ਸ਼ਰਧਾ ਰੱਖਣ ਲਈ ਜਾਂ ਈਮਾਨ ਲਿਆਉਣ ਲਈ ਪ੍ਰੇਰਨਾ ਹੈ ਜਾਂ ਕਿਸੇ ਸਿਆਸੀ ਨਿਜ਼ਾਮ ਦਾ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ। ਸਾਇੰਸ ਦਾ ਸੰਸਾਰ ਛੇਤੀ ਛੇਤੀ ਬਦਲ ਰਿਹਾ ਹੈ। ਇਸ ਤਬਦੀਲੀ ਅਤੇ ਵਿਕਾਸ ਨੂੰ ਆਪਣੇ ਜੀਵਨ ਦੀ ਸੁੰਦਰਤਾ ਵਧਾਉਣ ਦੀ ਕਾਰੇ ਲਾਉਣ ਦੀ ਜ਼ਿੰਮੇਦਾਰੀ ਮਨੁੱਖ ਦੀ ਆਪਣੀ ਹੈ। ਇਸ ਜ਼ਿੰਮੇਦਾਰੀ ਨੂੰ ਨਿਭਾਉਣ ਦੇ ਯੋਗ ਹੋਣ ਲਈ ਮਨੁੱਖ ਨੂੰ ਸਾਇੰਸ ਦੇ ਸੰਸਾਰ ਨੂੰ ਸਮਝਣ ਦੀ ਲੋੜ ਹੈ। ਸਿਧਾਂਤਾਂ ਦੀ ਇਲਹਾਮੀ ਸੱਚਾਈ ਅਤੇ ਇਤਿਹਾਸਕ ਸਦੀਵਤਾ ਦੀ ਵਿਸ਼ਵਾਸੀ ਮਾਨਸਿਕਤਾ ਸਾਇੰਸ ਦੇ ਸੰਸਾਰ ਨੂੰ ਸਮਝਣ ਵਿੱਚ ਬਹੁਤ ਪਿੱਛੇ ਰਹਿ ਸਕਦੀ ਹੈ।
ਸੋਚ ਦੀ ਜਨਨੀ-ਕ੍ਰਿਸ਼ੀ
ਸੰਸਾਰ ਦੀਆਂ ਸਾਰੀਆਂ ਪੁਰਾਤਨ ਸੱਭਿਅਤਾਵਾਂ ਉਨ੍ਹਾਂ ਠੀਕਰਿਆਂ, ਬਿੱਬਰਿਆਂ ਅਤੇ ਬੇੜੇ ਬਰਤਨਾਂ ਦੀ ਮਾਲਕੀ ਦਾ ਮਾਣ ਕਰਦੀਆਂ ਹਨ, ਜਿਨ੍ਹਾਂ ਨੂੰ ਦੋ-ਢਾਈ ਜਾਂ ਤਿੰਨ-ਚਾਰ ਹਜ਼ਾਰ ਸਾਲ ਪਹਿਲਾਂ ਬਣਾਉਣ ਵਾਲੇ ਮਨੁੱਖਾਂ ਨੇ ਉਪਯੋਗਿਤਾ ਅਤੇ ਸੁਹਜ ਦੇ ਸੰਗਮ ਦਾ ਅਚੇਤ ਯਤਨ ਕੀਤਾ ਸੀ। ਮਨੁੱਖ ਦੇ ਉਨ੍ਹਾਂ ਮੁੱਢਲੇ ਕਲਾਕਾਰਾਂ ਦੀ ਕਲਾ ਜੀਵਨ ਲਈ ਸੀ। ਅਜੋਕਾ ਮਨੁੱਖ ਕਲਾ ਨੂੰ ਮਾਈਕਲ ਐਂਜਿਲੋ, ਲਿਉਨਾਰਡ ਅਤੇ ਪਿਕਾਸੋ ਆਦਿਕਾਂ ਦੀ ਦ੍ਰਿਸ਼ਟੀ ਤੋਂ ਵੇਖਦਾ ਹੋਣ ਕਰਕੇ ਕਿਸੇ ਘੁਮ੍ਹਾਰ ਨੂੰ ਕਲਾਕਾਰ ਕਹਿਣ ਦੀ ਗਲਤੀ ਨਹੀਂ ਕਰਦਾ। ਇਸੇ ਤਰ੍ਹਾਂ ਸੋਚ ਨੂੰ ਪਲੈਟੋ, ਅਰਸਤੂ, ਸ਼ੰਕਰਾਚਾਰੀਆ, ਬੁੱਧ, ਰਸਲ, ਡਿਊਈ ਅਤੇ ਮਾਰਕਸ ਆਦਿਕਾਂ ਦੀ ਦ੍ਰਿਸ਼ਟੀ ਤੋਂ ਵੇਖਣ ਲੱਗ ਪਏ ਹੋਣ ਕਰਕੇ, ਅੱਜ ਅਸੀਂ ਕਿਸੇ ਕਿਸਾਨ ਨੂੰ ਸੋਚਵਾਨ ਕਹਿਣ ਦੀ ਭੁੱਲ ਨਹੀਂ ਕਰਾਂਗੇ, ਹਾਲਾਂਕਿ ਸੋਚ, ਮੁੱਢਲੇ ਰੂਪ ਵਿੱਚ, ਕਿਸ਼ੀ ਅਤੇ ਕਿਸਾਨ ਨਾਲ ਸੰਬੰਧਤ ਪਰਕਿਰਿਆ ਹੈ ਅਤੇ ਇਸ ਦਾ ਵਿਕਾਸ ਵਾਪਾਰ ਰਾਹੀਂ ਹੋਇਆ ਹੈ।
ਜੀਵਨ ਵਿਚਲੀ ਚੇਤਨਾ ਦੇ ਅਨੇਕ ਰੂਪਾਂ ਨੂੰ ਤਿੰਨ ਪ੍ਰਧਾਨ ਵੰਡਾਂ ਵਿੱਚ ਵੰਡਿਆ ਜਾਂਦਾ ਹੈ। ਇਹ ਤਿੰਨ ਵੰਡਾਂ ਹਨ ਅਹਿਸਾਸ, ਇੱਛਾ ਅਤੇ ਸੋਚ। ਅਹਿਸਾਸ ਸਾਡੀ ਚੇਤਨਾ ਦੀ ਉਸ ਕਾਰਜਸ਼ੀਲਤਾ ਦਾ ਨਾਂ ਹੈ, ਜਿਸ ਰਾਹੀਂ ਸਾਡਾ ਮਨ ਆਪਣੀ 'ਉਤੇਜਨਾ ਜਾਂ ਅਨੁਭੂਤੀ' ਅਤੇ ਬਾਹਰਲੇ ਜਗਤ ਵਿੱਚੋਂ ਪ੍ਰਾਪਤ ਹੋਣ ਵਾਲੀ 'ਉਕਸਾਹਟ' ਵਿਚਲੇ ਸੰਬੰਧ ਬਾਰੇ ਫੈਸਲਾ ਕਰਦਾ ਹੈ। ਬਾਹਰਲੀ ਉਕਸਾਹਟ (stimulus) ਅਤੇ ਅੰਦਰਲੀ ਅਨੁਭੂਤੀ (sensation) ਵਿਚਲੇ ਸੰਬੰਧਾਂ ਦੀਆਂ ਦੋ ਪ੍ਰਧਾਨ ਵੰਡਾਂ ਹਨ-'ਰਾਗ' ਅਤੇ 'ਦੇਸ਼' (ਦਵੈਖ)। ਮਿੱਤਰ ਪਰਿਸਥਿਤੀਆਂ ਵਿੱਚੋਂ ਪ੍ਰਾਪਤ ਹੋਣ ਵਾਲੀ ਉਤੇਜਨਾ ਜਾਂ ਅਨੁਭੂਤੀ ਰਾਗ (ਪਿਆਰ) ਦਾ ਸੰਬੰਧ ਪੈਦਾ ਕਰਦੀ ਹੈ ਅਤੇ ਅਮਿੱਤਰ ਉਕਸਾਹਟ ਦੇ ਨਤੀਜੇ ਵਜੋਂ ਦਵੈਖ (ਘਿਰਣਾ) ਦਾ ਸੰਬੰਧ ਉਪਜਦਾ ਹੈ। ਉਕਸਾਹਟ, ਅਨੁਭੂਤੀ ਅਤੇ ਇਨ੍ਹਾਂ ਦੇ ਸੰਬੰਧ ਬਾਰੇ ਰਾਗ ਜਾਂ ਦਵੈਖ ਦਾ ਫੈਸਲਾ ਸਾਡੀ ਸੋਚ ਦਾ ਕੰਮ ਨਹੀਂ, ਇਹ ਅਹਿਸਾਸ (feeling) ਹੈ। ਇਹ ਸਾਡੀ ਚੇਤਨਾ ਦੀ ਉਹ ਕਿਰਿਆ ਹੈ, ਜੋ ਸਾਡੀ ਸੋਚ ਉੱਤੇ ਨਿਰਭਰ ਨਹੀਂ ਕਰਦੀ।
ਜਦੋਂ ਬਾਹਰਲੀ ਉਕਸਾਹਟ ਅਤੇ ਅੰਦਰਲੀ ਉਤੇਜਨਾ ਦੇ ਆਪਸੀ ਸੰਬੰਧ ਨੂੰ ਰਾਗ ਜਾਂ ਦਵੈਖ ਦਾ ਰੂਪ ਦੇ ਲਿਆ ਜਾਂਦਾ ਹੈ, ਉਦੋਂ ਜੀਵ ਵਿੱਚ ਚੇਤਨਾ ਦੇ ਇਸ ਫੈਸਲੇ ਅਨੁਸਾਰ 'ਕੰਮ' ਕਰਨ ਦੀ ਇੱਛਾ ਉਤਪੰਨ ਹੁੰਦੀ ਹੈ। ਇਹ ਕੰਮ ਰਾਗ ਜਾਂ ਦਵੈਖ (ਪਿਆਰ ਜਾਂ ਵਿਰੋਧ- ਅਪਣੱਤ ਜਾਂ ਓਪਰੋਪਨ-ਭਰੋਸੇ ਜਾਂ ਭੈ) ਦੀ ਉਪਜ ਹੁੰਦਾ ਹੈ; ਇਹ ਸੋਚ ਵਿੱਚੋਂ 'ਉਪਜਿਆ ਹੋਇਆ' ਜਾਂ 'ਸੋਚ ਕੇ ਕੀਤਾ' ਹੋਇਆ ਕੰਮ ਨਹੀਂ ਹੁੰਦਾ। ਹਰ ਤੱਤਕਾਲੀਨ ਪ੍ਰਤੀਕਿਰਿਆ (immediate reaction) ਮਨੋਵੇਗ (impulse) ਦੀ ਉਪਜ ਹੁੰਦੀ ਹੈ। ਤੱਤਕਾਲੀਨ ਲੋੜ ਦੀ ਤੱਤਕਾਲੀਨ ਪੂਰਤੀ ਦੇ ਸਾਰੇ ਯਤਨ ਮਨੋਵੇਗ ਦੀ ਉਪਜ ਹੁੰਦੇ ਹਨ। ਜੰਗਲੀ ਸ਼ਿਕਾਰੀ ਭੋਜਨ ਦੀ ਤਤਕਾਲੀਨ ਲੋੜ ਦੀ ਪੂਰਤੀ ਲਈ
ਯਤਨਸ਼ੀਲ ਹੁੰਦੇ ਹਨ। ਆਪਣੇ ਸ਼ਿਕਾਰ ਨੂੰ ਧੋਖਾ ਦੇਣ ਲਈ ਉਹ ਲੁਕਦੇ ਹਨ ਜਾਂ ਹੋਰ ਕਿਸੇ ਪ੍ਰਕਾਰ ਦੀ ਤਰਕੀਬ ਕਰਦੇ ਹਨ। ਲੁਕਣ ਅਤੇ ਧੋਖਾ ਦੇਣ ਦੀ ਕਿਰਿਆ ਨੂੰ 'ਸੋਚ' ਨਹੀਂ ਆਖਿਆ ਜਾਣਾ ਚਾਹੀਦਾ। ਇਸ ਨੂੰ 'ਸੋਚ' ਸਮਝਣ ਦਾ ਭੁਲੇਖਾ ਪੈਂਦਾ ਹੈ। ਹੋ ਸਕਦਾ ਹੈ ਇਸ ਵਿੱਚ ਬੌਧਿਕਤਾ ਦਾ ਉਹ ਬੀਜ ਬਿਰਾਜਮਾਨ ਹੋਵੇ, ਜੋ ਹੌਲੀ ਹੌਲੀ ਵਿਕਾਸ ਕਰ ਕੇ ਵਡ-ਆਕਾਰੀ ਬਿਰਖ ਬਣ ਗਿਆ ਹੈ; ਆਪਣੇ ਮੁੱਢਲੇ ਰੂਪ ਵਿੱਚ ਇਹ ਉਹ ਵਸਤੂ ਨਹੀਂ, ਜਿਸ ਨੂੰ ਸੱਭਿਅ ਮਨੁੱਖ ਦੀ ਸੋਚ ਆਖਿਆ ਜਾਂਦਾ ਹੈ। ਇਹ ਸਭ ਕੁਝ ਤੱਤਕਾਲੀਨ ਲੋੜ ਦੀ ਤੱਤਕਾਲੀਨ ਪੂਰਤੀ ਦੇ ਯਰਨ ਦਾ ਇੱਕ ਹਿੱਸਾ ਹੈ।
ਜਿਸ ਦਿਨ, ਕਿਸੇ ਕਾਰਨ ਸ਼ਿਕਾਰੀ ਪਸ਼ੂ ਜਾਂ ਜੰਗਲੀ ਬਿਕਾਰੀ ਮਨੁੱਖ ਨੂੰ ਭੁੱਖ ਨਾ ਲੱਗ, ਉਸ ਦਿਨ ਉਹ ਸ਼ਿਕਾਰ ਪਿੱਛੇ ਭੱਜਣ ਦਾ ਯਤਨ ਨਹੀਂ ਕਰਦਾ। ਕਾਰਨ ਇਹ ਹੈ ਕਿ ਭੁੱਖ ਦੀ ਗੈਰ-ਹਾਜ਼ਰੀ ਵਿੱਚ ਉਹ ਇੱਛਾ ਜਾਂ ਇੰਪਲਸ (impulse) ਨਹੀਂ ਉਪਜਦੀ, ਜਿਸ ਤੋਂ ਪ੍ਰੇਰਿਤ ਹੋ ਕੇ ਉਹ ਯਤਨਸ਼ੀਲ ਹੁੰਦਾ ਹੈ। ਜੀਵ ਦੇ ਉਹ ਸਾਰੇ ਕੰਮ ਜਿਨ੍ਹਾਂ ਲਈ ਪ੍ਰਬਲ ਮਨੋਵੇਗ (impulse) ਦੀ ਹੋਂਦ ਆਵੱਸ਼ਕ ਜਾਂ ਅਨਿਵਾਰੀ ਹੋਵੇ, ਬੌਧਿਕ ਪ੍ਰੇਰਣਾ ਵਿੱਚੋਂ ਉਪਜੇ ਹੋਏ ਨਹੀਂ ਆਖੇ ਜਾ ਸਕਦੇ, ਭਾਵੇਂ ਉਨ੍ਹਾਂ ਨੂੰ ਸਫਲਤਾ ਨਾਲ ਕਰਨ ਵਿੱਚ ਬੌਧਿਕਤਾ ਦੀ ਲੋੜ ਪੈਂਦੀ ਹੋਵੇ। ਮਨੁੱਖ ਨੇ ਪਿਛਲੇ ਅੱਠ ਦਸ ਹਜ਼ਾਰ ਸਾਲਾਂ ਵਿੱਚ ਜੰਗਾਂ ਨੂੰ ਲੜਨ, ਜਿੱਤਣ ਅਤੇ ਜੀਵਿਤ ਰੱਖਣ ਲਈ ਆਖ਼ਰਾਂ ਦੀ ਬੌਧਿਕਤਾ ਵਰਤੀ ਹੈ; ਤਾਂ ਵੀ ਅਸੀਂ ਜੰਗ ਨੂੰ ਬੌਧਿਕ ਕਿਰਿਆ ਨਹੀਂ ਕਹਿ ਸਕਦੇ, ਕਿਉਂਕਿ ਇਹ ਪ੍ਰਾਪਤੀ, ਮਾਲਕੀ, ਸੱਤਾ, ਹਿੰਸਾ, ਈਰਖਾ ਅਤੇ ਘਿਰਣਾ ਆਦਿਕ ਮਨੋਵੇਗਾਂ ਦੀ ਉਪਜ ਹੈ। ਇਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਜੰਗ ਸੰਭਵ ਨਹੀਂ। ਬੌਧਿਕਤਾ ਇਨ੍ਹਾਂ ਵੇਗਾਂ ਦੀ ਵਕਾਲਤ ਅਤੇ ਆਗਿਆਕਾਰੀ ਕਰਦੀ ਹੈ। ਜੰਗ ਵਿੱਚ ਸੋਚ ਵਰਤੀ ਜਾਂਦੀ ਹੈ, ਪਰ ਜੰਗ ਸੋਚ ਦੀ ਉਪਜ ਨਹੀਂ।
ਆਓ, ਮੁੜ ਆਪਣੀ ਗੱਲ ਵੱਲ ਪਰਤੱਏ। ਸ਼ਿਕਾਰੀ ਪਸ਼ੂ ਜਾਂ ਸ਼ਿਕਾਰੀ ਜੰਗਲੀ ਮਨੁੱਖ ਅੱਜ ਦਾ ਮਾਰਿਆ ਹੋਇਆ ਸ਼ਿਕਾਰ (ਜੇ ਉਸ ਦੀ ਭੁੱਖ ਜਾਂ ਲੋੜੋਂ ਜਿਆਦਾ ਹੋਵੇ ਤਾਂ) ਅਗਲੇ ਦਿਨ ਖਾ ਲਵੇਗਾ ਪਰੰਤੂ ਉਹ ਇਹ ਨਹੀਂ ਕਰੇਗਾ ਕਿ ਅੱਜ ਦੇ ਭੋਜਨ ਵਿੱਚੋਂ ਕੱਲ ਲਈ ਬਚਾਅ ਕੇ ਰੱਖੋ। ਕਿਉਂ ? ਇਸ ਲਈ ਕਿ ਉਹ ਭੁੱਖ ਦੀ ਨਿਵਿਰਤੀ ਦਾ ਯਤਨ ਕਰਦਾ ਹੈ, ਪਰ ਆਪਣੀ ਭੁੱਖ ਅਤੇ ਆਪਣੇ ਯਤਨ ਵਿਤਲੇ ਉਸ ਸੰਬੰਧ ਨੂੰ ਨਹੀਂ ਜਾਣਦਾ, ਜਿਸ ਨੂੰ ਕਾਰਨ ਅਤੇ ਕਾਰਜ ਦਾ ਸੰਬੰਧ (Law of caise and effect) ਆਖਿਆ ਜਾਂਦਾ ਹੈ। ਇਸ ਸੰਬੰਧ ਵਿੱਚ ਸੋਝੀ ਸ਼ਾਕਾਹਾਰੀ ਮਨੁੱਖ ਵਿੱਚ ਉਪਜੀ ਹੈ। ਪਹਿਲਾਂ ਪਹਿਲ ਉਹ ਵੀ ਜੀਵ- ਜੰਤੂਆਂ ਅਤੇ ਕੁਝ ਇੱਕ ਪਸ਼ੂ-ਪੰਛੀਆਂ ਵਾਰ, ਆਉਣ ਵਾਲੇ ਸਮੇਂ ਲਈ ਭੋਜਨ ਇਕੱਠਾ ਕਰਨ ਅਤੇ ਸਾਂਭਣ ਦੀ ਪਰਵਿਰਤੀਮੂਲਕ ਰਿਰਿਆ ਕਰਦਾ ਰਿਹਾ ਹੋਵੇ ਅਤੇ ਇਸ ਦੇ ਲੰਮੇ ਅਭਿਆਸ ਵਿੱਚੋਂ ਉਸ ਨੂੰ ਇਹ ਸੋਝੀ ਪ੍ਰਾਪਣ ਹੋਈ ਹੋਵੇਗੀ ਕਿ 'ਸਮਾਂ ਸਿਰਫ਼ ਦਿਨ ਅਤੇ ਰਾਤ ਦੀਆਂ ਵੰਡਾਂ ਵਿੱਚ ਵੰਡਿਆ ਹੋਇਆ ਨਹੀਂ, ਸਗੋਂ ਅੱਜ ਅਤੇ ਕੱਲ (ਜਾਂ ਵਰਤਮਾਨ ਅਤੇ ਭਵਿੱਖ) ਇਸ ਦੀ ਇੱਕ ਹੋਰ ਵੰਡ ਹੈ। ਮੈਂ ਹੁਣ ਵਾਲੇ ਸਮੇਂ ਵਿੱਚ ਅਜੇਹਾ ਕੁਝ ਕਰ ਸਕਦਾ ਹਾਂ, ਜੋ ਆਉਣ ਵਾਲੇ ਸਮੇਂ ਵਿੱਚ ਮੇਰੇ ਲਈ ਹਿੱਤਕਾਰੀ ਹੋਵੇ। ਮੇਰਾ ਖ਼ਿਆਲ ਹੈ ਕਿ ਮਨੁੱਖ ਵਿੱਚ ਭਵਿੱਖ ਦੀ ਚੇਤਨਾ ਭੂਤਕਾਲ ਦੀ ਚੇਤਨਾ ਨਾਲੋਂ ਪਹਿਲਾਂ ਉਪਜੀ ਹੈ। ਅਜੇਹਾ ਮੈਂ ਇਸ ਲਈ ਸੋਚਦਾ ਹਾਂ ਕਿ ਸਾਰੇ ਚੇਤਨ ਜੀਵਨ ਵਿੱਚ ਆਪਣੇ ਕਰਮ ਦੇ ਫਲ ਦੀ ਪਰਵਿਰਤੀਮੂਲਕ ਚੇਤਨਾ ਮੌਜੂਦ ਹੈ। ਕਰਮ ਵਰਤਮਾਨ ਹੈ ਅਤੇ ਵਲ ਭਵਿੱਖ ਹੈ, ਭਾਵੇਂ ਇਹ ਭਵਿੱਖ ਵਰਤਮਾਨ ਨਾਲ ਜੁੜਿਆ ਹੋਇਆ ਹੀ ਹੈ ਸਮਰਿਤੀ ਜਾਂ ਯਾਦਾਸ਼ਤ ਬਿਨਾਂ ਭੂਤਕਾਲ
ਦੀ ਸੇਤੀ ਸੰਭਵ ਨਹੀਂ ਅਤੇ ਪਸ਼ੂ-ਜੀਵਨ ਵਿੱਚ ਭੂਤਕਾਲ ਦੀ ਸਮਰਿਤੀ ਦਾ ਬਹੁਤਾ ਪਾਸਾਰਾ ਵੇਖਣ ਵਿੱਚ ਨਹੀਂ ਆਉਂਦਾ। ਵਿਕਾਸਵਾਦ (evolution) ਭਵਿੱਖ ਦੀ ਪ੍ਰੇਰਣਾ ਦਾ ਪਰਿਣਾਮ ਹੈ, ਭੂਤਕਾਲ ਦੇ ਕਲੇਸ਼ਾਂ ਵਿੱਚੋਂ ਉਪਜੀਆਂ ਹੋਈਆਂ ਰਾਜ-ਰੋਕੂ ਸਾਵਧਾਨੀਆਂ ਦਾ ਸਿੱਟਾ ਨਹੀਂ। ਸਾਵਧਾਨੀਆਂ ਸਦਕਾ ਸੰਪੂਰਨ ਤੌਰ ਉੱਤੇ ਸੁਰੱਖਿਅਤ ਹੋ ਜਾਣ ਵਾਲੀਆਂ ਜੀਵ-ਸ਼੍ਰੇਣੀਆਂ ਦਾ ਵਿਕਾਸ ਖ਼ਤਮ ਹੁੰਦਾ ਗਿਆ ਹੈ ਅਤੇ ਉਹ ਆਪਣੇ ਸੁਰੱਖਿਅਤ ਰੂਪ ਵਿੱਚ ਹੁਣ ਤਕ ਕਾਇਮ ਹਨ।
ਮਨੁੱਖੀ ਮਨ ਵਿੱਚ ਭੂਤਕਾਲ ਦੀ ਚੇਤਨਾ ਭਵਿੱਖ ਲਈ ਭੋਜਨ 'ਸਾਂਭਣ' ਅਤੇ 'ਉਗਾਉਣ' ਦੇ ਲੰਮੇ ਅਭਿਆਸ ਦੀ ਉਪਜਾਈ ਹੋਈ ਹੈ। ਭੂਤਕਾਲ ਦੀ ਸੋਝੀ ਨੇ ਮਨੁੱਖੀ ਮਨ ਨੂੰ ਕਾਰਨ ਅਤੇ ਕਾਰਜ ਦੇ ਸੰਬੰਧ ਦੀ ਸੋਝੀ ਦਿੱਤੀ ਹੈ। ਇਹ ਵੀ ਹੋ ਸਕਦਾ ਹੋ ਕਿ ਕਾਰਨ ਅਤੇ ਕਾਰਜ ਦੇ ਸੰਬੰਧ ਦੀ ਸੋਝੀ ਵਿੱਚੋਂ ਮਨੁੱਖ ਨੂੰ ਸਮੇਂ ਦੇ ਭਵਿੱਖ ਅਤੇ ਭੂਤ ਆਦਿਕ ਰੂਪਾਂ ਦੀ ਚੇਤਨਾ ਪ੍ਰਾਪਤ ਹੋਈ ਹੋਵੇ। ਮੈਂ ਕਾਰਨ ਅਤੇ ਕਾਰਜ ਦੇ ਨੇਮ ਦੀ ਸੋਝੀ ਨੂੰ ਵਰਤਮਾਨ, ਭਵਿੱਖ ਅਤੇ ਭੂਤਕਾਲ ਦੀ ਸੋਝੀ ਤੋਂ ਪਿੱਛੋਂ ਉਪਜੀ ਆਖਣਾ ਚਾਹੁੰਦਾ ਹਾਂ: ਕਾਰਨ ਇਹ ਹੈ ਕਿ ਸਮੇਂ ਦੀ, ਦਿਨ ਰਾਤ ਵਿੱਚ, 'ਬੁਨਿਆਦੀ ਵੰਡ' ਦੀ ਚੇਤਨਾ ਜੀਵ ਦੀ ਪਰਵਿਰਤੀ ਵਿੱਚ ਹੈ। ਕਾਰਨ ਕਾਰਜ ਦੇ ਸੰਬੰਧ ਦੀ ਸੋਝੀ ਪਰਵਿਰਤੀ ਮੂਲਕ ਨਹੀਂ, ਸਗੋਂ ਅਨੁਭਵ-ਆਧਾਰਿਤ ਹੈ।
ਆਪਣੇ ਲਈ ਭੋਜਨ ਉਗਾਉਣ ਦੀ ਕਿਰਿਆ ਨੇ, ਮਨੁੱਖ ਨੂੰ, ਪਹਿਲਾਂ ਭੂਤ, ਭਵਿੱਖ ਅਤੇ ਵਰਤਮਾਨ ਦੀ ਚੇਤਨਾ ਦੇ ਕੇ ਅਤੇ ਇਸ ਤੋਂ ਪਿੱਛੋਂ ਉਸ ਦੇ ਜਤਨਾਂ ਨੂੰ ਕਾਰਨ-ਕਾਰਜ ਦੇ ਸੰਬੰਧ ਵਿੱਚ ਬੱਝੇ ਹੋਏ ਦੱਸ ਕੇ, ਸੋਚਣ ਦੀ ਯੋਗਤਾ ਜਾਂ ਜਾਚ ਦੱਸੀ ਹੈ। ਸੋਚ ਦੀ ਕਿਰਿਆ ਵਿੱਚ ਅਨੁਭਵ, ਸਮਰਿਤੀ, ਕਾਲਵੰਡ ਦੀ ਚੇਤਨਾ ਅਤੇ ਕਾਰਨ-ਕਾਰਜ ਦੇ ਸੰਬੰਧ ਦੀ ਬੁਨਿਆਦੀ ਸੋਝੀ ਮੁੱਢਲੀਆਂ ਲੋੜਾਂ ਹਨ। ਸੋਚ ਮਨੋਵੇਗ ਨਹੀਂ, ਸਗੋਂ 'ਬੌਧਿਕ ਸੰਜਮ ਹੈ'। ਅਨੁਭਵ ਹਰ ਜੀਵ ਦੀ ਹੋਣੀ ਹੈ। ਇਸ ਬ੍ਰਹਿਮੰਡ ਦਾ ਕੋਈ ਕੋਨਾ ਅਜੇਹਾ ਨਹੀਂ, ਜਿੱਥੇ ਜਾ ਕੇ ਅਸੀਂ ਅਨੁਭਵ-ਹੀਣ ਹੋ ਸਕਦੇ ਹੋਈਏ। ਤਪੀ-ਤਪੱਸਵੀ ਲੋਕ ਜੰਗਲੀ-ਪਹਾੜੀ ਜਾ ਕੇ ਸਮਾਜਕ ਅਨੁਭਵ ਦੀ ਤੀਖਣਤਾ ਅਤੇ ਬਹੁਲਤਾ ਨੂੰ ਘਟਾਉਣ ਦਾ ਯਤਨ ਕਰਦੇ ਰਹੇ ਹਨ। ਹੋ ਸਕਦਾ ਹੈ, ਉਨ੍ਹਾਂ ਨੇ ਸਥੂਲ ਜਾਂ ਸਰੀਰਕ ਅਨੁਭਵ ਦੀ ਤੀਖਣਤਾ ਨੂੰ ਘੱਟ ਕਰ ਲਿਆ ਹੋਵੇ; ਪਰੰਤੂ ਮਾਨਸਿਕ ਅਨੁਭਵ ਤੋਂ ਪਿੱਛਾ ਛੁਡਾਉਣ ਵਿੱਚ ਉਹ ਕਿੰਨੇ ਕੁ ਸਫਲ ਹੁੰਦੇ ਸਨ ? ਇਸ ਦਾ ਕੋਈ ਨਾਪ ਤੋਲ ਨਹੀਂ। ਹੋ ਸਕਦਾ ਹੈ ਸਰਦੀ-ਗਰਮੀ ਅਤੇ ਭੁੱਖ-ਤੇਹ ਦੇ ਦੁੱਖ ਸਰੀਰਕ ਅਨੁਭਵ ਦੀ ਤੀਖਣਤਾ ਅਤੇ ਬਹੁਲਤਾ ਵਿੱਚ ਵਾਧਾ ਹੀ ਕਰਦੇ ਹੋਣ।
ਅਨੁਭਵ ਹਰ ਜੀਵ ਦੀ ਹੋਣੀ ਹੈ, ਪਰੰਤੂ ਅਨੁਭਵ ਦੀ ਸਮਰਿਤੀ ਮਨੁੱਖੀ ਮਨ ਦਾ ਸਹਿਜ ਵਿਹਾਰ ਹੈ। ਸਮਰਿਤੀ ਭੂਤਕਾਲ ਨਾਲ ਸੰਬੰਧਤ ਹੈ। ਸਮਰਿਤੀ ਬੌਧਿਕ ਯੋਗਤਾ ਹੈ, ਪਰੰਤੂ ਬੌਧਿਕ ਹੁੰਦਿਆਂ ਹੋਇਆਂ ਵੀ ਇਹ ਸੋਚ ਨਹੀਂ; ਸੋਚ ਦੀ ਸਹਾਇਕ ਹੈ । ਭੂਤਕਾਲ ਦੀਆਂ ਪ੍ਰਾਪਤੀਆਂ, ਨਾਕਾਮੀਆਂ, ਭੁੱਲਾਂ ਅਤੇ ਸਿਆਣਪਾਂ ਦਾ ਲੇਖਾ ਜੋਖਾ ਸੋਚ ਨਹੀਂ; ਇਹ ਸਮਰਿਤੀ ਹੈ। ਸੱਭਿਅ ਮਨੁੱਖ ਲਈ ਇਹ ਸਮਰਿਤੀ ਵੀ ਸੋਚ ਜਿੰਨੀ ਮਹੱਤਵਪੂਰਣ ਬਣ ਚੁੱਕੀ ਹੈ। ਵਰਤਮਾਨ ਵਿੱਚ ਅਸੀਂ ਜੋ ਕੁਝ ਕਰਦੇ ਹਾਂ, ਉਸ ਵਿੱਚ ਸੋਚ ਨਾਲੋਂ ਵਿੱਦਿਆ, ਸਿਖਲਾਈ ਅਤੇ ਅਭਿਆਸ ਨੂੰ ਵਡੇਰੀ ਥਾਂ ਪ੍ਰਾਪਤ ਹੁੰਦੀ ਹੈ। ਭਵਿੱਖ ਵਿੱਚ ਜੀਵਨ ਨੂੰ ਸੁਰੱਖਿਅਤ, ਸੁਖੀ, ਸਤਿਕਾਰਯੋਗ ਅਤੇ ਸੁਹਣਾ ਬਣਾਉਣ ਦੇ ਨੇਮਾਂ ਦੀ ਘਾੜਤ ਅਤੇ ਸਾਧਨਾਂ ਦੀ ਖੋਜ ਅਸਲੀ
ਇਨ੍ਹਾਂ ਦੇ ਸੰਜੋਗ ਵਿੱਚੋਂ ਉਪਜੇ ਹੋਏ ਵਿਗਿਆਨਕ ਅਨੁਮਾਨਾਂ ਬਿਨਾਂ ਸੰਭਵ ਨਹੀਂ। ਇਸ ਲਈ ਸੱਭਿਅ ਮਨੁੱਖ ਦਾ ਭੂਤ, ਵਰਤਮਾਨ ਅਤੇ ਭਵਿੱਖ ਸੋਚ ਨਾਲ ਓਤ ਪੋਤ ਹੈ।
ਸੋਚ ਲਈ ਸਮੇਂ ਦੀਆਂ ਵੰਡਾਂ-ਭੂਤ, ਭਵਿੱਖ ਅਤੇ ਵਰਤਮਾਨ-ਦੀ ਚੇਤਨਾ ਅਤੇ ਕਾਰਨ-ਕਾਰਜ ਦੇ ਨੇਮ ਦੀ ਸੋਝੀ ਜ਼ਰੂਰੀ ਸੀ। ਹੁਣ ਵਿਕਸਿਤ ਮਨੁੱਖੀ ਸੋਚ ਨੇ ਭੂਤ, ਭਵਿੱਖ ਅਤੇ ਵਰਤਮਾਨ ਵਿਚਲੀਆਂ ਲਕੀਰਾਂ ਨੂੰ ਮੇਟ ਕੇ ਸਮੇਂ ਨੂੰ ਇੱਕ ਇਕਾਈ ਦਾ ਰੂਪ ਦੇ ਦਿੱਤਾ ਹੈ। ਕਾਰਨ-ਕਾਰਜ ਦੇ ਨੇਮ ਨੇ ਜੀਵਨ ਦੀਆਂ ਘਟਨਾਵਾਂ ਨੂੰ ਜੀਵਨ ਵਿਚਲੀ ਪਰਕਿਰਿਆ ਦੀ ਉਪਜ ਸਿੱਧ ਕਰ ਕੇ ਮਨੁੱਖ ਨੂੰ ਮਨ-ਇੱਛੇ ਨਤੀਜੇ ਪੈਦਾ ਕਰਨ ਲਈ ਲੋੜੀਂਦੇ ਕਾਰਨ ਪੈਦਾ ਕਰਨ ਦੀ ਪ੍ਰੇਰਣਾ ਦੇ ਕੇ ਮਨ-ਇੱਛਿਤ ਭਵਿੱਖ ਉਪਜਾਉਣ ਦੇ ਯੋਗ ਹੋਣ ਦਾ ਅਹਿਸਾਸ ਕਰਵਾਇਆ ਹੈ। ਅਜੋਕਾ ਸੱਭਿਅ, ਮਿਆਣਾ ਅਤੇ ਵਿਗਿਆਨਵੇਤਾ ਮਨੁੱਖ ਆਪਣੇ ਵਰਤਮਾਨ ਵਿੱਚ ਆਪਣਾ ਭਵਿੱਖ ਪੈਦਾ ਕਰਨ ਯੋਗ ਹੁੰਦਾ ਜਾ ਰਿਹਾ ਹੈ। ਇਹ ਹਾਲਤ ਕੁਝ ਕੁ ਚਿੰਤਾਜਨਕ ਹੈ। ਹੁਣ ਤਕ ਹੋਈ ਵਿਚਾਰ ਨੂੰ ਸੰਖੇਪ ਵਿੱਚ ਦੁਹਰਾ ਕੇ ਇਸ ਲੇਖ ਨੂੰ ਸਮਾਪਤ ਕਰਨ ਦੀ ਆਗਿਆ ਚਾਹੁੰਦਾ ਹਾਂ।
ਅੰਨ ਉਗਾਉਣ ਦੀ ਕਲਾ ਜਾਂ ਖੇਤੀ-ਬਾੜੀ ਨਾਲ ਸੋਚ ਦੇ ਵਿਕਾਸ ਦੀ ਸੰਭਾਵਨਾ ਨੇ ਜਨਮ ਲਿਆ ਹੈ। ਅੰਨ ਉਗਾਉਣ ਦਾ ਯਤਨ ਭਵਿੱਖ ਬਾਰੇ ਸੋਚ (ਜਾਂ ਚਿੰਤਾ) ਨਾਲ ਸੰਬੰਧਤ ਹੁੰਦਾ ਹੈ। ਅੰਨ ਉਪਜਾਉਣ ਦੀ ਕਿਰਤ ਕਰਦਾ ਹੋਇਆ ਮਨੁੱਖ ਕਿਸੇ ਅੰਦਰਲੀ ਜਾਂ ਬਾਹਰਲੀ ਉਕਸਾਹਟ ਨਾਲ ਉਤੇਜਿਤ ਹੋਏ ਮਨੋਵੇਗ ਅਧੀਨ ਕੰਮ ਨਹੀਂ ਕਰਦਾ। ਉਹ ਉਸ ਸਮੇਂ ਉਵੇਂ ਹੀ ਭੁੱਖਾ ਨਹੀਂ ਹੁੰਦਾ, ਜਿਵੇਂ ਸ਼ਿਕਾਰ ਦਾ ਪਿੱਛਾ ਕਰਨ ਵਾਲਾ ਸ਼ਿਕਾਰੀ ਭੁੱਖਾ ਹੁੰਦਾ ਹੈ। ਉਹ ਵਰਤਮਾਨ ਵਿੱਚ ਉਤੇਜਿਤ ਹੋਏ ਮਨੋਵੇਗ ਤੋਂ ਨਹੀਂ, ਸਗੋਂ ਭਵਿੱਖ ਵਿਚਲੇ ਕਿਸੇ ਮਨੋਰਥ ਤੋਂ ਪ੍ਰੇਰਿਤ ਹੁੰਦਾ ਹੈ।
ਖੇਤੀ ਦੀ ਕਿਰਤ ਨੇ ਮਨੁੱਖ ਨੂੰ ਸਮੇਂ ਦੇ ਤਿੰਨ ਰੂਪਾਂ-ਭੂਤ, ਭਵਿੱਖ ਅਤੇ ਵਰਤਮਾਨ ਦੀ ਸੋਝੀ ਦਿੱਤੀ ਹੈ।
ਪਸ਼ੂ ਨੂੰ ਸਮੇਂ ਬਾਰੇ ਇਹ ਗਿਆਨ ਨਹੀਂ।
ਭੂਤ-ਭਵਿੱਖ ਅਤੇ ਵਰਤਮਾਨ ਦੀ ਸੋਚੀ ਵਿੱਚੋਂ ਕਾਰਨ ਅਤੇ ਕਾਰਜ ਦੇ ਸੰਬੰਧ ਜਾਂ ਨੇਮ ਦੀ ਚੇਤਨਾ ਉਤਪੰਨ ਹੋਈ ਹੈ।
ਕਾਲ ਦੀਆਂ ਤਿੰਨ ਵੰਡਾਂ ਅਤੇ ਕਾਰਨ-ਕਾਰਜ ਦੇ ਸੰਬੰਧ ਦੀ ਸੋਝੀ ਮਨੁੱਖੀ ਸੋਚ ਨੂੰ ਜਨਮ ਦੇਣ ਦੇ ਜ਼ਿੰਮੇਦਾਰ ਹਨ। ਸੋਚ ਨੇ 'ਮਨੋਰਥ' ਨੂੰ ਮਹੱਤਵ ਦਿੱਤਾ ਹੈ; 'ਅੰਤਲੇ ਮਨੋਰਥ' ਨੇ ਸੋਚ ਦੇ ਵਿਕਾਸ ਨੂੰ ਹਾਨੀ ਪੁਚਾਈ ਹੈ।
ਸੱਭਿਅ ਮਨੁੱਖ ਦੇ ਜੀਵਨ ਵਿੱਚ ਸੋਚ ਨੂੰ ਮਹੱਤਵਪੂਰਣ ਥਾਂ ਪ੍ਰਾਪਤ ਹੈ। ਜਿਵੇਂ ਮੱਧਕਾਲੀਨ ਅਲੌਕਿਕ ਮਨੋਰਥਾਂ ਨੇ ਜੀਵਨ ਅਤੇ ਸੋਚ ਦੇ ਵਿਕਾਸ ਦਾ ਰਾਹ ਰੋਕਣ ਦੀ ਕੁੱਲ ਕੀਤੀ ਸੀ, ਉਵੇਂ ਹੀ ਵਿਗਿਆਨ ਅਤੇ ਟੈਕਨੀਕ ਦੀ ਸਹਾਇਤਾ ਨਾਲ ਸ਼ਕਤੀਸ਼ਾਲੀ ਹੋ ਜਾਣ ਕਰਕੇ ਮਨੁੱਖ, ਸੋਚ ਦੇ ਵਿਕਾਸ ਅਤੇ ਜੀਵਨ ਦੇ ਸਤਿਕਾਰ ਦੀ ਹਾਨੀ ਕਰਨ ਦੀ ਭੁੱਲ ਕਰ ਸਕਦਾ ਹੈ। ਜਨੈਟਿਕ ਕੋਡ, ਕਲੋਨਿੰਗ ਅਤੇ ਏਜਿੰਗ ਆਦਿਕ ਉੱਤੇ ਕਾਬੂ ਪਾ ਲੈਣ ਨਾਲ ਮਨੁੱਖਤਾ ਦਾ ਸ਼ਕਤੀਸ਼ਾਲੀ ਭਾਗ 'ਸਰਵ-ਸ਼ਕਤੀਮਾਨ ਸ਼ੈਤਾਨ' ਬਣ ਸਕਦਾ ਹੈ। ਇਸ ਲਈ ਸੋਚ ਅਤੇ ਸਾਇੰਸ ਨੂੰ ਇੱਕ ਕਰਨ ਦੀ ਭੁੱਲ ਨਹੀਂ ਕਰਨੀ ਚਾਹੀਦੀ।
ਸਾਇੰਸ ਅਤੇ ਅਸਹਿਜ
ਸਹਿਜ ਅਤੇ ਸਾਇੰਸ ਦੇ ਸੰਬੰਧ ਦੀ ਗੱਲ ਕਰਦਿਆਂ ਮੈਂ ਕਿਹਾ ਸੀ ਕਿ ਸਾਇੰਸ ਅਤੇ ਟੈਕਨਾਲੋਜੀ ਮਿਲ ਕੇ ਮਨੁੱਖ ਦੇ ਸਮਾਜਕ ਜੀਵਨ ਨੂੰ ਏਨਾ ਸੁਰੱਖਿਅਤ, ਏਨਾ ਸੁਖਾਵਾਂ, ਏਨਾ ਸਤਿਕਾਰਯੋਗ ਅਤੇ ਏਨਾ ਸੁਹਣਾ ਬਣਾ ਸਕਦੇ ਹਨ ਕਿ ਮਨੁੱਖ ਆਪਣੀਆਂ ਉਸਾਰੂ ਪਰਵਿਰਤੀਆਂ ਦੀ ਤ੍ਰਿਪਤੀ, ਆਪਣੇ ਸਹਿਯੋਗੀ ਭਾਵਾਂ ਦੀ ਅਭਿਵਿਅੰਜਨਾ, ਆਪਣੀ ਸਾਤਵਿਕ ਸੋਚ ਦੀ ਅਗਵਾਈ ਅਤੇ ਆਪਣੀ ਜਨਮਜਾਤ (ਧੁਰਾਂ ਦੀ-ਜਮਾਂਦਰੂ-innate) ਸਮਾਜਕਤਾ ਦੀ ਸਿੱਧੀ ਦੇ ਸਰਲ, ਸੁਭਾਵਕ ਅਤੇ ਸੰਸਾਰਕ ਸਹਿਜ ਵਿੱਚ ਸਥਿਤ ਹੋ ਸਕਦਾ ਹੈ। ਉਸ ਲੇਖ ਵਿੱਚ ਮੈਂ ਇਹ ਵੀ ਲਿਖਿਆ ਸੀ ਕਿ 'ਸਾਇੰਸ ਦੀ ਦੁਰਵਰਤੋਂ ਜਿਨ੍ਹਾਂ ਕੁਰੂਪਤਾਵਾਂ ਅਤੇ ਕਲੇਸ਼ਾਂ ਨੂੰ ਜਨਮ ਦਿੰਦੀ ਹੈ, ਉਨ੍ਹਾਂ ਦਾ ਜ਼ਿਕਰ ਵੱਖਰੇ ਲੇਖ ਵਿੱਚ ਕਰਾਂਗਾ।' ਇਸ ਲੇਖ ਵਿੱਚ ਉਹ ਜ਼ਿਕਰ ਕਰਨ ਦਾ ਯਤਨ ਕਰ ਰਿਹਾ ਹਾਂ।
ਮੈਂ ਇਹ ਗੱਲ ਇੱਕ ਤੋਂ ਵੱਧ ਵੇਰ ਲਿਖ ਚੁੱਕਾ ਹਾਂ ਕਿ ਸਾਇੰਸ ਨੇ ਥੋਕ ਤਬਾਹੀ ਦੇ ਹਥਿਆਰ ਬਣਾ ਕੇ ਮਨੁੱਖ ਨੂੰ ਏਨੀ ਵੱਡੀ ਸ਼ੈਤਾਨੀ ਤਾਕਤ ਦਾ ਮਾਲਕ ਬਣਾ ਦਿੱਤਾ ਹੈ ਕਿ ਉਹ ਚਾਹਵੇ ਤਾਂ ਕੁਝ ਹੀ ਘੰਟਿਆਂ ਵਿੱਚ ਸਾਰੀ ਧਰਤੀ ਨੂੰ, ਘੁੱਗ ਵਸਦੀ ਧਰਤੀ ਨੂੰ, ਬੰਜਰ ਬਣਾ ਸਕਦਾ ਹੈ। ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਐਟਮੀ ਹਥਿਆਰਾਂ ਦੀ ਬੇਓੜਕੀ ਤਾਕਤ ਨੇ ਮਨੁੱਖ ਨੂੰ ਜੰਗ ਬਾਰੇ ਮੁੜ ਸੋਚਣ ਦੀ ਸਲਾਹ ਦਿੱਤੀ ਹੈ। ਜੰਗੀ ਤਬਾਹੀ ਦੇ ਅਨੁਭਵੀ ਦੇਸ਼ਾਂ ਦੇ ਸਿਆਣੇ ਅਤੇ ਸਾਧਾਰਣ ਲੋਕ ਹੁਣ ਹੀਗਲ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ 'ਜੰਗ ਸਰਵਸ੍ਰੇਸ਼ਟ ਮਨੁੱਖੀ ਕਿਰਿਆ ਹੈ।' ਨਾ ਹੀ ਉਹ ਇਹ ਮੰਨਦੇ ਹਨ ਕਿ ਧਰਤੀ ਤੋਂ ਪਰੇ ਬੈਠੀ ਕੋਈ ਰੂਹਾਨੀ ਅਤੇ ਅਲੋਕਿਕ ਸ਼ਕਤੀ ਕਿਸੇ ਹਿਟਲਰ ਨੂੰ ਯਮ-ਰੂਪ ਬਣਾ ਕੇ ਆਪਣੇ ਗੁਆਂਢੀ ਦੇਸ਼ਾਂ ਉੱਤੇ ਚੜ੍ਹਾਈ ਕਰਨ ਦੀ ਆਗਿਆ ਦਿੰਦੀ ਹੈ। ਉਹ ਮਨੁੱਖ ਵਿਚਲੀ ਪਾਸ਼ਵਿਕਤਾ ਨੂੰ ਇਸ ਪਾਗਲਪਨ ਲਈ ਜ਼ਿੰਮੇਦਾਰ ਮੰਨਦੇ ਹਨ। ਉਹ ਜੰਗ ਨੂੰ ਕੇਵਲ ਜਿੱਤ- ਦਾਤਾ ਹੀ ਨਹੀਂ ਸਮਝਦੇ ਅਤੇ ਨਾ ਹੀ ਇਹ ਮੰਨਦੇ ਹਨ ਕਿ ਜੰਗ ਵਿੱਚ ਜਿੱਤ ਪ੍ਰਾਪਤ ਕਰਨ ਕਰਕੇ ਅਸੀਂ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਗਏ ਹਾਂ; ਉਹ ਇਹ ਜਾਣਦੇ ਹਨ ਕਿ ਜੰਗ ਕਿਸੇ ਧਿਰ ਦੀ ਹਾਰ ਦਾ ਕਾਰਨ ਵੀ ਬਣਦੀ ਹੈ; ਅਤੇ ਤਬਾਹੀਆਂ, ਬੇ-ਹੁਰਮਤੀਆਂ, ਨਿਮੋਸ਼ੀਆਂ, ਨਫ਼ਰਤਾਂ, ਈਰਖਾਵਾਂ ਅਤੇ ਦੁਸ਼ਮਣੀਆਂ (ਜੋ ਜੰਗ ਦਾ ਜ਼ਰੂਰੀ ਨਤੀਜਾ ਹੁੰਦੀਆਂ ਹਨ) ਨੂੰ ਅਕਾਲ ਪੁਰਖ ਦੀ ਕ੍ਰਿਪਾ ਵੀ ਨਹੀਂ ਮੰਨਿਆ ਜਾ ਸਕਦਾ।
ਪੁਰਾਣੇ ਵਕਤਾਂ ਦੇ ਯੂਨਾਨੀ ਇਤਿਹਾਸਕਾਰ ਜੰਗਾਂ ਦੇ ਵਿਆਖਿਆਨ ਨੂੰ ਬਹੁਤ ਵਧਾਅ ਚੜ੍ਹਾਅ ਕੇ ਲਿਖਣ ਦੀ ਰੁਚੀ ਰੱਖਦੇ ਸਨ। ਹਰ ਇਤਿਹਾਸਕਾਰ ਆਪਣੇ ਸਮੇਂ ਦੀ ਅਤੇ ਆਪਣੇ ਦੁਆਰਾ ਬਿਆਨੀ ਜਾ ਰਹੀ ਜੰਗ ਨੂੰ ਪਿਛਲੀਆਂ ਸਾਰੀਆਂ ਜੰਗਾਂ ਨਾਲੋਂ ਬਹੁਤੀ ਤਬਾਹਕੁੰਨ ਅਤੇ ਭਿਆਨਕ ਦੱਸਣ ਵਿੱਚ ਉਚੇਚਾ ਮਾਣ ਕਰਦਾ ਸੀ। ਇਸ ਮਹਾਨ ਮਨੁੱਖੀ ਕਿਰਿਆ ਨੂੰ ਪੂਰੀ ਲਗਨ, ਸ਼ਰਧਾ ਅਤੇ ਨਿਪੁੰਨਤਾ ਨਾਲ ਬਿਆਨ ਕਰਨ ਦੇ ਧਰਮ ਨੂੰ ਨਿਭਾਉਂਦਾ ਹੋਇਆ
ਉਹ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਸੀ ਕਿ ਪੜ੍ਹਨ-ਸੁਣਨ ਵਾਲੇ ਉਸ ਤੋਂ ਅਗਲੀ ਜੰਗ ਦੀ ਉਵੇਂ ਹੀ ਉਡੀਕ ਕਰਨ ਲੱਗ ਪੈਣ, ਜਿਵੇਂ ਇਸ ਸਾਲ ਦੀ ਲੰਡਨ ਮੈਰਾਥਨ ਦੌੜ ਤੋਂ ਪਿੱਛੋਂ ਅਗਲੇ ਸਾਲ ਦੀ ਮੈਰਾਥਨ ਦੀ ਅਤੇ ਇੱਕ ਉਲੰਪਿਕ ਮੁਕਾਬਲੇ ਪਿੱਛੋਂ ਦੂਜੇ ਮੁਕਾਬਲੇ ਦੀ ਉਡੀਕ ਕਰਨ ਲੱਗ ਪਈਦਾ ਹੈ। ਏਹੋ ਹਾਲ ਭਾਰਤੀ ਵੀਰ ਕਥਾਵਾਂ ਦਾ ਹੈ। ਰਾਮਾਇਣ ਵਿੱਚ ਬਿਆਨ ਕੀਤੇ ਗਏ ਯੁੱਧ ਨਾਲੋਂ ਮਹਾਂਭਾਰਤ ਵਿੱਚ ਬਿਆਨਿਆ ਹੋਇਆ ਯੁੱਧ ਕਿਤੇ ਬਹੁਤਾ ਮਹਾਨ ਹੈ।
ਅਜੋਕਾ ਇਤਿਹਾਸਕਾਰ ਜੰਗ ਦੀ ਕੁਰੂਪਤਾ ਅਤੇ ਭਿਆਨਕਤਾ ਨੂੰ ਇਸ ਢੰਗ ਨਾਲ ਦੱਸਦਾ ਹੈ ਕਿ ਮਨੁੱਖੀ ਮਨ ਇਸ ਪਸ਼ੂਪੁਣੇ ਦੇ ਅੰਤ ਦੀ ਇੱਛਾ ਕਰੋ। ਇਹ ਵਿਗਿਆਨ ਅਤੇ ਵਿਗਿਆਨਿਕ ਸੋਚ ਦਾ ਪ੍ਰਭਾਵ ਹੈ; ਜੰਗ ਨੂੰ ਅੱਤ ਤਿਆਨਕ ਬਣਾਉਣ ਵਾਲੇ ਵਿਗਿਆਨ ਦਾ ਅਸਿੱਧਾ ਪ੍ਰਭਾਵ ਅਤੇ ਦੁਨਿਆਵੀ ਕੰਮਾਂ ਲਈ ਮਨੁੱਖ ਨੂੰ ਜ਼ਿੰਮੇਦਾਰ ਬਣਾਉਣ ਵਾਲੀ ਵਿਗਿਆਨਕ ਸੋਚ ਦਾ ਸਿੱਧਾ ਪ੍ਰਭਾਵ। ਵਿਗਿਆਨ ਜੰਗ ਦੀ ਰੁਚੀ ਨੂੰ ਜਨਮ ਦੇਣ ਦਾ ਜ਼ਿੰਮੇਵਾਰ ਨਹੀਂ; ਇਸ ਦੀ ਭਿਆਨਕਤਾ ਵਿੱਚ ਵਾਧਾ ਕਰਨ ਦਾ ਜ਼ਿੰਮੇਵਾਰ ਜ਼ਰੂਰ ਹੈ।
ਜੰਗ ਦੀ ਗੱਲ ਨੂੰ ਏਥੇ ਛੱਡ ਕੇ ਮੈਂ ਵਿਅਕਤੀਗਤ ਸਹਿਜ ਦੀ ਗੱਲ ਕਰਨ ਦੀ ਆਗਿਆ ਚਾਹੁੰਦਾ ਹਾਂ।
ਵਿਗਿਆਨ ਅਤੇ ਟੈਕਨਾਲੋਜੀ ਉੱਤੇ ਇਹ ਦੋਸ਼ ਲਾਇਆ ਜਾਣਾ ਆਮ ਹੈ ਕਿ ਇਨ੍ਹਾਂ ਨੇ ਮਨੁੱਖੀ ਮਨ ਵਿਚਲੀ ਤ੍ਰਿਸ਼ਨਾ ਨੂੰ ਵਧਾਇਆ ਹੈ। ਮਹਾਤਮਾ ਬੁੱਧ ਅਨੁਸਾਰ ਅਤੇ ਹਰ ਬੁੱਧੀਮਾਨ ਵਿਅਕਤੀ ਅਨੁਸਾਰ ਇੱਛਾ ਜੀਵਨ ਵਿਚਲੇ ਅੱਧਿਓ ਬਹੁਤੇ ਦੁੱਖਾਂ ਦਾ ਕਾਰਨ ਹੈ। ਲੋੜ ਨੂੰ ਇੱਛਾ ਵਿੱਚ ਅਤੇ ਇੱਛਾ ਨੂੰ ਤ੍ਰਿਸ਼ਨਾ ਵਿੱਚ ਤਬਦੀਲ ਹੁੰਦਿਆਂ ਬਹੁਤਾ ਚਿਰ ਨਹੀਂ ਲੱਗਦਾ। ਇਸ ਲਈ ਲੋੜਾਂ ਨੂੰ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ; ਸਗੋਂ ਘਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਇੱਛਾ ਬੇ-ਕਾਬੂ ਹੋ ਕੇ ਤ੍ਰਿਸ਼ਨਾ ਦਾ ਰੂਪ ਧਾਰਨ ਕਰਨ ਦੀ ਜ਼ਿਦ ਨਾ ਕਰੇ।
ਇਸ ਸਿਧਾਂਤ ਵਿਚਲੇ ਮਨੋ-ਵਿਗਿਆਨਕ ਸੱਚ ਦੀ ਗੱਲ ਬਾਅਦ ਵਿੱਚ ਕਰਾਂਗਾ: ਪਹਿਲਾ ਇਸ ਦੀ ਸਮਾਜਕ-ਆਰਥਕ ਉਪਯੋਗਤਾ ਦੀ ਗੱਲ ਕਰਨੀ ਵਧੇਰੇ ਜ਼ਰੂਰੀ ਹੈ। ਕਿਸਾਨੇ ਯੁਗ ਵਿੱਚ ਉਪਜ ਦੇ ਸਾਧਨ ਸੀਮਿਤ ਸਨ ਅਤੇ ਹਾਕਮ ਸ਼੍ਰੇਣੀ ਦਾ ਵਹਿਸ਼ੀ ਵਿਲਾਸ ਅਸੀਮ ਸੀ। ਜੋ ਕੋਈ ਔਰੰਗਜ਼ੇਬ ਕੁਰਾਨ ਲਿਖ ਕੇ ਜਾਂ ਟੋਪੀਆਂ ਸੀ ਕੇ ਆਪਣੇ ਨਿੱਜੀ ਮਰਚੇ ਕਰਦਾ ਸੀ ਤਾਂ ਉਸ ਦੀਆਂ ਜੰਗਾਂ ਉੱਤੇ ਹੋਣ ਵਾਲੇ ਮਰਦੇ ਕਾਰਨ ਲਗਾਇਆ ਜਾਣ ਵਾਲਾ ਜਜ਼ੀਆ (ਟੈਕਸ) ਰਿਆਇਆ ਨੂੰ ਭੁੱਖੇ ਢਿੱਡ ਸੈਣ ਲਈ ਮਜਬੂਰ ਕਰਦਾ ਸੀ। ਜਿਸ ਜਨ-ਸਾਧਾਰਣ ਨੂੰ ਪਸ਼ੂ-ਪੱਧਰ ਉੱਤੇ ਜੀਣ ਦੀ ਮਜਬੂਰੀ ਸੀ, ਜਿਸ ਜਨ-ਸਾਧਾਰਣ ਨੂੰ ਮੁੱਢਲੀਆਂ ਲੋੜਾਂ ਦੀ ਪੂਰਤੀ ਦਾ ਪੂਰਾ ਭਰੋਸਾ ਕਦੇ ਪ੍ਰਾਪਤ ਨਹੀਂ ਸੀ ਹੋਇਆ, ਉਸ ਜਨ-ਸਾਧਾਰਣ ਵਿੱਚ ਤ੍ਰਿਸ਼ਨਾ ਦੇ ਵਾਧੇ ਦੀ ਸੰਭਾਵਨਾ ਹੀ ਕਿਆਸੀ ਨਹੀਂ ਜਾ ਸਕਦੀ। ਤ੍ਰਿਸ਼ਨਾ ਉਹ ਇੱਛਾ ਹੈ, ਜੋ ਤ੍ਰਿਪਤੀ ਨਾਲ ਵਧਦੀ ਹੈ। ਇਸ ਨੂੰ ਅੱਗ ਨਾਲ ਤੁਲਨਾ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਬਹੁਤਾ ਬਾਲਣ ਪ੍ਰਾਪਤ ਕਰ ਕੇ ਅੱਗ ਬੁਝਣ ਦੀ ਥਾਂ ਹੋਰ ਬਲਣਾ ਲੋਚਦੀ ਹੈ ਅਤੇ ਹੋਰ ਬਾਲਣ ਮੰਗਦੀ ਹੈ, ਇਵੇਂ ਹੀ ਤ੍ਰਿਸ਼ਨਾ ਹਰ ਤ੍ਰਿਪਤੀ ਨਾਲ ਵਡੇਰੀ ਹੁੰਦੀ ਜਾਣ ਵਾਲੀ ਇੱਛਾ ਹੈ।
ਅਸੀਂ ਭੁੱਖ ਨੂੰ ਤ੍ਰਿਸ਼ਨਾ ਨਹੀਂ ਕਹਿ ਸਕਦੇ, ਕਿਉਂਕਿ ਰੱਜ ਕੇ ਖਾ ਲੈਣ ਪਿੱਛੋਂ ਭੋਜਨ ਦੀ ਇੱਛਾ ਜਾਂ ਮੰਗ ਨਹੀਂ ਰਹਿੰਦੀ। ਕੁਝ ਸਮੇਂ ਪਿੱਛੋਂ ਮੁੜ ਭੁੱਖ ਲੱਗਣ ਉੱਤੇ ਹੀ ਅਸੀਂ ਭੋਜਨ ਖਾਂਦੇ ਹਾਂ।
ਅਸੀਂ ਛੇਤੀ ਛੋਟੀ ਖਾਣ ਦਾ ਅਸੱਭਿਆਚਾਰ ਕਰ ਸਕਦੇ ਹਾਂ: ਅਸੀਂ ਲੋੜੋਂ ਬਹੁਤਾ ਖਾ ਲੈਣ ਦੀ ਗਲਤੀ ਕਰ ਸਕਦੇ ਹਾਂ; ਜਾਂ ਕਿਸੇ ਸੈਕਟ ਕਾਰਨ ਖਾਦ- ਅਖਾਦ ਦੇ ਵਿਪ੍ਰੇਕ ਦਾ ਤਿਆਗ ਕਰ ਸਕਦੇ ਹਾਂ। ਪਰੰਤੂ ਇਉਂ ਕਰਨਾ ਸਾਡੀ ਤ੍ਰਿਸ਼ਨਾ ਦਾ ਲਖਾਇਕ ਨਹੀਂ। ਤ੍ਰਿਸ਼ਨਾ ਸਾਡੀਆਂ ਮੁੱਢਲੀਆਂ ਲੋੜਾਂ ਤੋਂ ਪਰੇ ਦੀ ਸ਼ੈਅ ਹੈ। ਬੁਨਿਆਦੀ ਲੋੜਾ ਦੀ ਪੂਰਤੀ ਦੇ ਅਸੱਭਿਅ ਅਤੇ ਅਯੋਗ ਢੰਗ ਨੂੰ ਵੀ ਤ੍ਰਿਸ਼ਨਾ ਜਾ ਹੋਰ ਕੋਈ ਮਾਨਸਿਕ ਰੋਗ ਆਖਿਆ ਜਾਣ ਤੋਂ ਪਹਿਲਾਂ ਜੁਰਮ ਜਾਂ ਅਪਰਾਧ ਆਖਿਆ ਜਾਣਾ ਵਧੇਰੇ ਯੋਗ ਹੈ।
ਜੁਰਮ ਜਾਂ ਅਪਰਾਧ ਕਿਸੇ ਕਾਨੂੰਨ ਦੀ ਜਾਣ ਬੁੱਝ ਕੇ ਕੀਤੀ ਹੋਈ ਉਲੰਘਣਾ ਹੈ। ਉੱਨਤ ਸਾਇੰਸੀ-ਸਨਅਤੀ ਸਮਾਜਾਂ ਵਿੱਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕਾਨੂੰਨ ਬਣਾਏ ਗਏ ਹਨ। ਜਨ-ਸਾਧਾਰਣ ਦੀਆਂ ਲੋੜਾਂ ਦੀ ਪੂਰਤੀ ਸਮਾਜ ਜਾਂ ਸਰਕਾਰ ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਸਮਾਜਾਂ ਵਿੱਚ ਲੋੜ-ਪੂਰਤੀ ਦੇ ਅਯੋਗ ਢੰਗ ਨੂੰ ਅਪਰਾਧ ਆਖਿਆ ਜਾਣਾ ਉਚਿਤ ਹੈ; ਆਖਿਆ ਜਾਂਦਾ ਹੈ। ਮੱਧ ਕਾਲ ਦੇ ਕਿਸਾਨੇ ਸਮਾਜਾਂ ਵਿੱਚ (ਅਤੇ ਬਹੁਤੀ ਬਾਈਂ ਹੁਣ ਵੀ) ਅਜੋਹੇ ਕਾਨੂੰਨ ਨਹੀਂ ਸਨ । ਉਦੋਂ ਬੁਨਿਆਦੀ ਲੋੜਾਂ ਦੀ ਪੂਰਤੀ ਦੇ ਅਯੋਗ ਢੰਗ ਨੂੰ ਅਪਰਾਧ ਆਖਣ ਦੀ ਥਾਂ ਤ੍ਰਿਸ਼ਨਾ ਦਾ ਗਲਤ ਨਾਂ ਦਿੱਤਾ ਜਾਣਾ ਆਮ ਸੀ। ਉਨ੍ਹਾਂ ਸਮਿਆਂ ਵਿੱਚ ਧਰਮ ਦਾ ਅਧਿਕਾਰ ਖੇਤਰ ਕਾਨੂੰਨ ਜਿੰਨਾ ਹੀ ਵਿਸ਼ਾਲ ਸੀ। ਸੱਭਿਆਚਾਰ ਅਤੇ ਸ਼ਿਸ਼ਟਾਚਾਰ ਦੇ ਸੰਬੰਧ ਵਿੱਚ ਧਰਮ ਨੂੰ ਕਾਨੂੰਨ ਨਾਲ ਉਚੇਰਾ ਦਰਜਾ ਪ੍ਰਾਪਤ ਸੀ । ਅਪਰਾਧ ਕਾਨੂੰਨੀ ਭਾਸ਼ਾ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਧਰਮ ਦੇ ਨੇਮ ਕਾਨੂੰਨੀ ਦੀ ਥਾਂ ਰੱਬੀ ਮੰਨੀ ਜਾਂਦੇ ਸਨ । ਕਾਨੂੰਨੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਧਰਮ ਆਪਣੀ ਧਾਰਮਕਤਾ ਨੂੰ ਸੰਸਾਰਕਤਾ ਦੇ ਰੰਗ ਵਿੱਚ ਰੰਗਣ ਦੀ ਭੁੱਲ ਕਰਨ ਨੂੰ ਤਿਆਰ ਨਹੀਂ ਸੀ। ਇਸ ਲਈ ਅਪਰਾਧ ਦੀ ਥਾਂ ਤ੍ਰਿਸ਼ਨਾ ਅਤੇ ਪਾਪ ਆਦਿਕ ਸ਼ਬਦਾਂ ਦੀ ਵਰਤੋਂ ਹਰ ਅਯੋਗ ਵਤੀਰੇ ਦੇ ਪ੍ਰਗਟਾਅ ਲਈ ਕੀਤੀ ਜਾਂਦੀ ਸੀ।
ਇਸ ਦਾ ਇਹ ਭਾਵ ਨਹੀਂ ਕਿ ਮੱਧ ਕਾਲ ਦੇ ਮਨੁੱਖੀ ਮਨ ਵਿੱਚ ਤ੍ਰਿਸ਼ਨਾ ਨਹੀਂ ਸੀ। ਸੀ; ਪਰੰਤੂ ਆਪਣੀਆਂ ਮੁੱਢਲੀਆਂ ਲੋੜਾਂ ਲਈ ਹੱਡ-ਭੰਨਵੀਂ ਕਾਰ ਕਰ ਕੇ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਨਾ ਹੋ ਸਕਣ ਨੂੰ ਆਪਣਾ ਮੁਕੱਦਰ ਮੰਨਣ ਵਾਲੇ ਜਨ-ਸਾਧਾਰਣ ਦੇ ਮਨ ਵਿੱਚ ਨਹੀਂ: ਸਗੋਂ ਆਪਣੀਆਂ ਲੋੜਾਂ ਵੱਲੋਂ ਨਿਸ਼ਚਿੰਤ ਅਤੇ ਰੱਜੇ-ਪੁੱਜੇ ਸਮਾਜਕ ਵਰਗ ਦੇ ਮਨ ਵਿੱਚ ਤ੍ਰਿਸ਼ਨਾ ਸੀ ਅਤੇ ਸਦਾ ਵਾਧੇ ਉੱਤੇ ਸੀ। ਆਧੁਨਿਕ ਉੱਨਤ ਸਮਾਜਾਂ ਦੇ ਉਨ੍ਹਾਂ ਲੋਕਾਂ ਵਿੱਚ ਵੀ ਤ੍ਰਿਸ਼ਨਾ ਹੈ, ਜਿਨ੍ਹਾਂ ਨੂੰ ਆਪਣੀਆਂ ਬੁਨਿਆਦੀ ਲੋੜਾਂ ਦੇ ਸੰਬੰਧ ਵਿੱਚ ਦਿੱਤਾ ਨਹੀਂ ਕਰਨੀ ਪੈਂਦੀ। ਬੁਨਿਆਦੀ ਲੋੜਾਂ ਦੀ ਪੂਰਤੀ ਲਈ ਚਿੰਤਾ ਕਰਨ ਵਾਲੇ ਮਨ ਵਿੱਚ ਤ੍ਰਿਸ਼ਨਾ ਲਈ ਬਹੁਤੀ ਥਾਂ ਹੁੰਦੀ ਹੀ ਨਹੀਂ। ਪੇਟ ਦੀ ਭੱਠੀ ਵਿੱਚੋਂ ਬਚਿਆ ਹੋਇਆ ਬਾਲਣ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਪਾਇਆ ਜਾਣਾ ਹੁੰਦਾ ਹੈ। ਜੋ ਬਾਲਣ ਨਹੀਂ ਬਚਿਆ ਤਾਂ ਅੱਗ ਨਹੀਂ ਬਲੋਗੀ। ਤ੍ਰਿਸ਼ਨਾ ਗਰੀਬੀ ਦੇ ਨਤੀਜੇ ਵਜੋਂ ਲੱਗਾ ਹੋਇਆ ਜਾਂ ਲੱਗਣ ਵਾਲਾ ਰੋਗ ਨਹੀਂ, ਸਗੋਂ ਅਮੀਰੀ ਵਿੱਚੋਂ ਉਪਜਣ ਵਾਲਾ ਮਾਨਸਿਕ ਵਿਲਾਸ ਹੈ।
ਸਨਅਤ, ਸਾਇੰਸ ਅਤੇ ਟੈਕਨਾਲੋਜੀ ਨੇ ਜੀਵਨ ਲਈ ਲੋੜ ਦੀਆਂ ਚੀਜ਼ਾਂ ਦੀ ਉਪਜ ਵਿੱਚ ਵਾਧਾ ਕੀਤਾ ਹੈ। ਇਸ ਵਾਧੇ ਨਾਲ ਇੱਕ ਵਰਗ ਦੇ ਜੀਵਨ ਵਿਚਲੀ ਅਮੀਰੀ ਅਤੇ ਤ੍ਰਿਸ਼ਨਾ ਦਾ ਵਾਧਾ ਹੋਇਆ ਹੈ। ਇਹ ਵਰਗ ਸਾਇੰਸ ਅਤੇ ਟੈਕਨਾਲੋਜੀ ਦੇ ਵਿਕਾਸ ਤੋਂ ਪਹਿਲਾਂ ਵੀ ਅਮੀਰ ਅਤੇ ਕ੍ਰਿਸ਼ਨਾਲ ਸੀ।
ਹੁਣ ਪਛੜੇ ਦੇਸ਼ਾਂ ਵਿਚਲੀ ਸਸਤੀ ਮਜ਼ਦੂਰੀ ਦੀ ਸੁਆਰਥੀ ਵਰਤੋਂ ਅਤੇ ਜੰਗੀ ਹਥਿਆਰਾਂ ਦੀ ਵਿਕਰੀ ਦਾ ਚਾਹਵਾਨ ਹੈ। ਇਸ ਵਰਗ ਦਾ ਇਹ ਰੋਗ ਸਾਇੰਸ ਅਤੇ ਸਨਅਤ ਦੇ ਸੰਜੋਗ ਤੋਂ ਪਹਿਲੋਂ ਦਾ ਹੈ। ਇਹ ਮਨੁੱਖਤਾ ਦੇ ਸੱਭਿਆਚਾਰਕ ਵਿਰਸੇ ਦਾ ਪਹਿਲਾ ਹਿੱਸਾ ਜਾਂ ਜੁਜ਼ ਹੈ, ਜਿਸ ਨੂੰ ਮੈਂ, ਕਿਸੇ ਲੇਖ ਵਿੱਚ ਪਾਗਲਪਨ (Madness) ਆਖਿਆ ਸੀ।
ਲੋੜ ਦੀਆਂ ਚੀਜ਼ਾਂ ਦੀ ਬਹੁਤੀ ਉਪਜ ਨੇ ਜਨ-ਕਲਿਆਣ ਰਾਜ (Welfare State) ਦੇ ਆਦਰਸ਼ ਨਾਲ ਮਿਲ ਕੇ ਜਨ-ਸਾਧਾਰਣ ਦੇ ਜੀਵਨ ਵਿੱਚੋਂ ਕਸ਼ਟ (Misery) ਨੂੰ ਘਟਾਇਆ ਹੈ। ਇਹ ਕਸ਼ਟ ਜਾਂ ਮਿਜ਼ਰੀ ਮਨੁੱਖਤਾ ਦੇ ਸੱਭਿਆਚਾਰਕ ਵਿਰਸੇ ਦਾ ਦੂਜਾ ਜੁਜ਼ ਹੈ। ਰੋਜ਼ੀ-ਰੁਜ਼ਗਾਰ ਦਾ ਭਰੋਸਾ ਜਾਂ ਸੁਰੱਖਿਆ ਪ੍ਰਾਪਤ ਹੋ ਜਾਣ ਉੱਤੇ ਜਨ-ਸਾਧਾਰਣ ਨੇ ਸੁਖ ਦੀ ਇੱਛਾ ਕੀਤੀ ਹੈ। ਮੈਂ ਸੁਖ ਦੀ ਇੱਛਾ ਨੂੰ ਤ੍ਰਿਸ਼ਨਾ ਨਹੀਂ ਮੰਨਦਾ। ਪੁਰਾਤਨ ਯੂਨਾਨ ਦੇ ਸਿਨਿਕਾ ਇਸ ਇੱਛਾ ਨੂੰ ਬੁਰਾਈ ਆਖਣ ਦਾ ਸਨਕੀਪਨ ਕਰਦੇ ਸਨ ਜਾਂ ਏਅਰ-ਕੰਡੀਸ਼ਡ ਭੋਰਿਆਂ ਵਿੱਚ ਤਪ ਕਰਨ ਵਾਲੇ ਅਤੇ ਸੰਗਮਰਮਰੀ ਡੇਰਿਆਂ ਦੇ ਮਾਲਕ ਅਜੋਕੇ ਭਾਰਤੀ ਅਧਿਆਤਮਵਾਦੀ ਮਹਾਂਪੁਰਸ਼ ਇਸ ਇੱਛਾ ਨੂੰ ਤ੍ਰਿਸ਼ਨਾ-ਰੋਗ ਆਖਣ ਦਾ ਪਾਖੰਡ ਕਰਦੇ ਹਨ। ਇਹ ਪਾਖੰਡ ਮਨੁੱਖਤਾ ਦੇ ਸੱਭਿਆਚਾਰਕ ਵਿਰਸੇ ਦਾ ਤੀਜਾ ਅੰਗ ਹੈ।
ਸੁਖ ਦੀ ਇੱਛਾ ਨੇ ਜੀਵਨ ਵਿੱਚ ਨਵੇਂ ਰੁਜ਼ਗਾਰਾਂ ਅਤੇ ਨਵੀਆਂ ਕਾਢਾਂ ਨੂੰ ਜਨਮ ਦਿੱਤਾ ਹੈ। ਇਸ ਇੱਛਾ ਦੀ ਪੂਰਤੀ ਤੋਂ ਪਿੱਛੋਂ ਜੀਵਨ ਨੇ ਨਾਨਾ ਪ੍ਰਕਾਰ ਦੇ ਸ਼ੌਕ ਅਪਣਾਏ ਹਨ। ਸ਼ੌਕਾਂ ਨੇ ਜੀਵਨ ਨੂੰ ਸੁੰਦਰਤਾ ਦਿੱਤੀ ਹੈ। ਸੁਰੱਖਿਆ, ਸੁਖ ਅਤੇ ਸ਼ੋਕ ਦੀ ਇੱਛਾ ਨੇ ਜੀਵਨ ਦੀਆਂ ਲੋੜਾਂ ਵਿੱਚ ਵਾਧਾ ਕੀਤਾ ਹੈ। ਮੱਧ ਕਾਲ ਦੇ ਜੀਵਨ ਨੂੰ ਜੀਣ ਦੀ ਚਿੰਤਾ ਸੀ; ਅਜੋਕੇ ਸਨਅਤੀ ਅਤੇ ਉੱਨਤ ਸਮਾਜਾਂ ਦੇ ਜੀਵਨ ਨੂੰ ਸੁਰੱਖਿਆ, ਸੁਖ ਅਤੇ ਸ਼ੌਕ ਦੀ ਲਗਨ ਹੈ। ਇਸ ਲਗਨ ਨਾਲ ਸੰਬੰਧਤ ਲੋੜਾਂ ਦੀ ਪੂਰਤੀ ਦਾ ਯਤਨ ਜੀਵਨ ਵਿੱਚ ਤ੍ਰਿਸ਼ਨਾ ਨਹੀਂ ਉਪਜਣ ਦਿੰਦਾ। ਜਿਥੇ ਲੋੜ-ਪੂਰਤੀ ਲਈ ਯਤਨਸ਼ੀਲਤਾ ਹੈ, ਓਥੇ ਤ੍ਰਿਸ਼ਨਾ ਲਈ ਥਾਂ ਨਹੀਂ ਹੁੰਦੀ।
ਉੱਨਤ ਪੱਛਮੀ ਸਮਾਜ ਵਿੱਚ ਚਾਰ ਦਹਾਕੇ ਜੀ ਕੇ ਮੈਂ ਵੇਖਿਆ ਹੈ ਕਿ ਏਥੋਂ ਦੇ ਜਨ- ਸਾਧਾਰਣ ਨੂੰ ਤ੍ਰਿਸ਼ਨਾ ਦਾ ਰੋਗ ਨਹੀਂ; ਵਰਗ-ਵਿਸ਼ੇਸ਼ ਨੂੰ ਇਹ ਰੋਗ ਦੁਨੀਆ ਦੇ ਹਰ ਹਿੱਸੇ ਵਿੱਚ ਹੈ। ਜਨ-ਸਾਧਾਰਣ ਦੇ ਸਾਊ, ਸੱਭਿਅ ਅਤੇ ਸਦਾਚਾਰਯੁਕਤ ਸੁਖਾਂ ਅਤੇ ਸੁਹਜਾਂ ਦੀ ਇੱਛਾ ਨੂੰ ਭਟਕਣ ਜਾਂ ਤ੍ਰਿਸ਼ਨਾ ਆਖਣ ਦਾ ਮਤਲਬ ਹੈ ਮਨੁੱਖਤਾ ਦੀ ਬਹੁ-ਗਿਣਤੀ ਨੂੰ ਪਸ਼ੂ-ਪੱਧਰ ਉੱਤੇ ਜੀਉਣ ਦੀ ਸਲਾਹ ਦੇਣਾ ਜਾਂ ਪਸ਼ੂ-ਪੱਧਰ ਉੱਤੇ ਜੀਉਣ ਲਈ ਮਜਬੂਰ ਕਰਨਾ । ਪੁਰਾਤਨ ਕਾਲ ਦੇ ਪ੍ਰਬੰਧ ਜਨ-ਸਾਧਾਰਣ ਦੇ ਵਡੇਰੇ ਭਾਗ ਨੂੰ ਦਾਸਾਂ, ਮੁਜ਼ਾਰਿਆਂ, ਕੰਮੀਆਂ ਅਤੇ ਅਛੂਤਾਂ ਦਾ ਜੀਵਨ ਜੀਉਣ ਲਈ ਮਜਬੂਰ ਕਰਦੇ ਸਨ, ਕਿਉਂਜੁ ਦਾਸਾਂ ਅਤੇ ਅਛੂਤਾਂ ਬਿਨਾਂ ਸੱਭਿਅ-ਸਮਾਜਕ ਜੀਵਨ ਸੰਭਵ ਨਹੀਂ ਸੀ। ਵਿਹਲ, ਵਿਲਾਸ, ਪ੍ਰਭੁਤਾ ਅਤੇ ਸੱਤਾ ਦਾ ਤ੍ਰਿਸ਼ਨਾਲੂ ਵਰਗ ਹੁਣ ਵੀ ਦਾਸਾਂ, ਮੁਜ਼ਾਰਿਆਂ ਅਤੇ ਕੰਮੀਆਂ ਦਾ ਲੋੜਵੰਦ ਹੈ। ਇਨ੍ਹਾਂ ਦੀਆਂ ਮਾਸੂਮ ਰੀਝਾਂ, ਇਨ੍ਹਾਂ ਦੇ ਨਿਰਦੇਸ਼ ਆਨੰਦਾਂ ਅਤੇ ਨਿਰ-ਵਿਕਾਰ ਸੁਹਜਾਂ ਨੂੰ ਤ੍ਰਿਸ਼ਨਾ ਅਤੇ ਭਟਕਣ ਕਹਿੰਦਿਆਂ ਹੋਇਆਂ ਇਨ੍ਹਾਂ ਦੀ ਤ੍ਰਿਸ਼ਨਜ ਕਮਾਈ ਦੇ ਹਿੱਸੇਦਾਰ
___________
ਹੋਣ ਨੂੰ ਆਪਣੇ ਵੱਲੋਂ ਕੀਤਾ ਗਿਆ ਅਹਿਸਾਨ ਆਖਣਾ ਜਨ-ਸਾਧਾਰਣ ਨੂੰ ਪਸ਼ੂ-ਪੱਧਰ ਉੱਤੇ ਜੀਉਣ ਦੀ ਸਲਾਹ ਦੇ ਕੇ ਆਪਣੀ ਤ੍ਰਿਸ਼ਨਾ ਦੀ ਉਮਰ ਵਧਾਉਣ ਦਾ ਤਰਲਾ ਮਾਤ ਹੈ। ਸਾਇੰਸ, ਸਨਅਤ, ਟੈਕਨਾਲੋਜੀ, ਵੈਲਫੇਅਰ ਸਟੇਟ ਅਤੇ ਵਿਸ਼ਵੀਕਰਣ ਮਿਲ ਕੇ ਧਰਤੀ ਉਤਲੇ ਜੀਵਨ ਨੂੰ ਪਸ਼ੂ-ਸਹਿਜ ਵਿੱਚੋਂ ਕੱਢ ਕੇ ਸੱਭਿਅ-ਸਮਾਜਕ ਮਨੁੱਖੀ ਸਹਿਜ ਵਿੱਚ ਲੈ ਜਾਣਗੇ, ਅਜੇਹੀ ਮੇਰੀ ਆਸ ਹੈ। ਇਸ ਸਮੇਂ ਜੁਰਮ, ਆਤੰਕਵਾਦ, ਸੰਬੰਧਾਂ ਦੀ ਟੁੱਟ-ਭੱਜ, ਵਿਸ਼ਵੀਕਰਣ ਦੇ ਪਰਦੇ ਪਿੱਛੇ ਕੌਮੀ ਪੱਧਰ ਉੱਤੇ ਕੀਤੇ ਜਾਣ ਵਾਲੇ ਸ਼ੋਸ਼ਣ, ਧਾਰਮਕ ਕੱਟੜਤਾ ਅਤੇ ਨਸਲੀ ਵਿਤਕਰਿਆਂ ਦੇ ਕਈ ਰੂਪਾਂ ਵਿੱਚ ਬਹੁਤ ਸਾਰਾ ਅਸਹਿਜ ਜੀਵਨ ਦਾ ਹਿੱਸਾ ਬਣਿਆ ਹੋਇਆ ਹੈ। ਪਰੰਤੂ ਇਹ ਅਸਹਿਜ ਸਾਇੰਸ ਅਤੇ ਟੈਕਨਾਲੋਜੀ ਦਾ ਉਪਜਾਇਆ ਹੋਇਆ ਨਹੀਂ। ਇਹ ਮਨੁੱਖਤਾ ਦਾ ਸੱਭਿਆਚਾਰਕ ਵਿਰਸਾ ਹੈ; ਵਿਕਾਸ ਦੀ ਦੇਣ ਹੈ; ਇਤਿਹਾਸ ਦਾ ਪਰਿਣਾਮ ਹੈ। ਜਿਵੇਂ ਜਿਵੇਂ ਮਨੁੱਖ ਭੂਤਕਾਲ ਨੂੰ ਸ਼ਰਧਾ ਅਤੇ ਮੋਹ ਦੀ ਥਾਂ ਸਿਆਣਪ ਨਾਲ ਵੇਖਣਾ-ਵਾਚਣਾ ਸਿੱਖਦਾ ਜਾਵੇਗਾ, ਜਿਵੇਂ ਜਿਵੇਂ ਮਨੁੱਖ ਵਰਤਮਾਨ ਦੇ ਸੁਖ ਅਤੇ ਭਵਿੱਖ ਦੀ ਸੁੰਦਰਤਾ ਵਿੱਚ ਕਾਰਨ-ਕਾਰਜ ਦਾ ਸੰਬੰਧ ਸਥਾਪਤ ਕਰ ਕੇ ਜੀਉਣ ਦੀ ਨਵੀਂ ਜਾਚ ਸਿੱਖਦਾ ਜਾਵੇਗਾ, ਤਿਵੇਂ ਤਿਵੇਂ ਜੀਵਨ ਵਿੱਚੋਂ ਅਸਹਿਜ ਅਲੋਪ ਹੁੰਦਾ ਜਾਵੇਗਾ। ਜੀਵਨ ਨੇ ਰਾਤੋ-ਰਾਤ ਬਦਲਣਾ ਨਹੀਂ: ਹੌਲੀ ਹੌਲੀ ਵਿਕਸਣਾ ਹੁੰਦਾ ਹੈ। ਵਿਕਾਸ ਨਾਲ ਹੋਂਦ ਵਿੱਚ ਆਈਆਂ ਹੋਈਆਂ ਤਬਦੀਲੀਆਂ ਜੀਵਨ ਨੂੰ ਸਹਿਜੇ ਹੀ ਪ੍ਰਵਾਨ ਹੋ ਜਾਂਦੀਆਂ ਹਨ। ਕ੍ਰਾਂਤੀਆਂ ਜੀਵਨ ਵਿੱਚ ਅਸਹਿਜ ਪੈਦਾ ਕਰਦੀਆਂ ਹਨ। ਪਰੰਤੂ ਕ੍ਰਾਂਤੀਆਂ ਦੇ ਕਰਤਾਰ ਇਉਂ ਸੋਚਣ ਅਤੇ ਆਖਣ ਦੀ ਇਜਾਜ਼ਤ ਨਹੀਂ ਦਿੰਦੇ । ਉਹ ਕ੍ਰਾਂਤੀ ਹੀ ਜੀਵਨ ਦਾ ਪਰਮ ਅਤੇ ਅੰਤਲਾ ਸਹਿਜ ਦੱਸਦੇ ਹਨ। ਮਸ਼ੀਨੀ ਕ੍ਰਾਂਤੀ ਆਪਣੇ ਅਮਲ ਵਿੱਚ ਵਿਕਾਸ ਹੁੰਦਿਆਂ ਹੋਇਆ ਆਪਣੇ ਅਸਲੇ ਵਜੋਂ ਕ੍ਰਾਂਤੀ ਸੀ, ਕਿਉਂਜੁ ਇਸ ਨੇ ਮਨੁੱਖੀ ਸੋਚ ਅਤੇ ਮਨੁੱਖੀ ਵਿਵਹਾਰ ਵਿੱਚ ਬੁਨਿਆਦੀ ਤਬਦੀਲੀਆਂ ਪੈਦਾ ਕਰ ਦਿੱਤੀਆਂ ਸਨ। ਸੋਚ ਅਤੇ ਵਿਵਹਾਰ ਵਿੱਚ ਆਈਆਂ ਬੁਨਿਆਦੀ ਤਬਦੀਲੀਆਂ ਨੂੰ ਪ੍ਰਵਾਨ ਕਰਨਾ ਮਨੁੱਖੀ ਮਨ ਨੂੰ ਔਖਾ ਭਾਸ ਰਿਹੈ। ਸਭ ਤੋਂ ਵੱਡੀ ਔਖ ਇਹ ਹੈ ਕਿ ਨਵੇਂ ਵਿਗਿਆਨਕ ਵਿਚਾਰ ਪੁਰਾਣੇ ਧਾਰਮਕ ਵਿਸ਼ਵਾਸਾਂ ਦੇ ਤਿਆਗ ਦੀ ਮੰਗ ਕਰਦੇ ਹਨ। ਨਵੇਂ ਸਨਅਤੀ ਜੀਵਨ ਦੇ ਸੁਖਾਂ ਅਤੇ ਸੁਹਜਾਂ ਦੀ ਪ੍ਰਬਲ ਇੱਛਾ ਅਤੇ ਪੁਰਾਣੇ ਸਭਿਆਚਾਰਕ ਵਿਰਸੇ ਦੇ ਮਾਰੂ ਮੋਹ ਨੇ ਮਨੁੱਖ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਮਨੁੱਖ ਦੀ ਇਹ ਦੁਬਿਧਾ ਉਸ ਦੇ ਜੀਵਨ ਵਿੱਚ ਅਸਹਿਜ ਪੈਦਾ ਕਰਦੀ ਹੈ। ਪੱਛਮੀ ਯੌਰਪ ਦੇ ਸਮਾਜਕ ਜੀਵਨ ਵਿੱਚ ਅਸਹਿਜ ਦਾ ਵਡੋਰਾ ਕਾਰਨ ਬੇ-ਮੁਹਾਰਾ ਵਿਅਕਤੀਵਾਦ ਹੈ। ਜਿਵੇਂ ਜਿਵੇਂ ਸਾਡੀ ਦੁਨੀਆ ਵਪਾਰਕ, ਵਿੱਦਿਅਕ, ਸਿਆਸੀ ਅਤੇ ਸਮਾਜਕ ਵਿਸ਼ਵੀਕਰਣ ਵੱਲ ਵੱਧਦੀ ਜਾਵੇਗੀ, ਤਿਵੇਂ ਤਿਵੇਂ ਵਿਰਾਟ ਅਤੇ ਵਿਰੂਪ ਵਿਅਕਤੀਵਾਦ ਸੁੰਦਰ ਅਤੇ ਸੁਖਾਵੇਂ ਵਿਅਕਤਿਤਵਾਂ ਵਿੱਚ ਵਿਕਸਦਾ ਜਾਵੇਗਾ। ਪਰੰਤੂ ਹੁੰਦਾ ਉਹ ਹੈ, ਜਿਸ ਲਈ ਸਾਡੇ ਮਨ ਵਿੱਚ ਪ੍ਰਬਲ ਇੱਛਾ ਹੋਵੇ। ਸ਼ੁਭ ਇੱਛੁਕ ਹੋਣਾ ਹੀ ਚੰਗੇ ਮਨੁੱਖ ਹੋਣਾ ਹੈ। ਇਹ ਇੱਛਾ ਤਿਆਗਣਯੋਗ ਨਹੀ; ਇਸ ਇੱਛਾ ਦੀ ਪ੍ਰਬਲਤਾ ਵਿੱਚ ਸਹਿਜ ਦਾ
ਨਿਵਾਸ ਹੈ।
ਸਾਹਿਤ, ਸੋਚ ਅਤੇ ਸਾਇੰਸ
ਸਾਹਿਤ-ਸਮਾਲੋਚਨਾ ਬਾਰੇ ਮੈਨੂੰ ਬਹੁਤ ਪਤਾ ਨਹੀਂ; ਨਾ ਹੀ ਕਾਵਿ-ਕਲਪਨਾ ਦੀ ਉਚਿਆਈ ਅਤੇ ਸੰਵੇਦਨਸ਼ੀਲਤਾ ਦੀ ਡੂੰਘਾਈ ਤਕ ਮੇਰੀ ਪਹੁੰਚ ਹੈ। ਇਸ ਲੇਖ ਵਿੱਚ ਜਿਨ੍ਹਾਂ ਕਵੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਕਾਵਿ-ਕਲਾ ਬਾਰੇ ਕੁਝ ਵੀ ਕਹਿਣ ਦਾ ਮੇਰਾ ਮਨੋਰਥ ਨਹੀਂ; ਮੇਰੀ ਔਕਾਤ ਨਹੀਂ। ਉਨ੍ਹਾਂ ਕਵੀਆਂ ਦੀਆਂ ਪੰਕਤੀਆਂ ਨੂੰ ਮੈਂ, ਮਨੁੱਖੀ ਸੋਚ-ਵਿਕਾਸ ਦੇ ਇੱਕ ਦੌਰ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਪੰਕਤੀਆਂ ਦੇ ਰੂਪ ਵਿੱਚ ਵਰਤ ਰਿਹਾ ਹਾਂ। ਮੇਰਾ ਮਨੋਰਥ ਆਪਣੀ ਗੱਲ ਨੂੰ ਸਰਲ ਅਤੇ ਸਪੱਸ਼ਟ ਕਰਨ ਤੋਂ ਹੈ।
ਸੁਰਜੀਤ 'ਪਾਤਰ' ਜੀ ਦਾ ਇੱਕ ਸ਼ਿਅਰ ਹੈ:
ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ।
ਹਰ ਕਿਸੇ ਨੂੰ ਆਪਣੀ ਸੂਝ ਅਤੇ ਲੋੜ ਅਨੁਸਾਰ ਕਿਸੇ ਵੀ ਸ਼ਿਅਰ ਦੇ ਅਰਥ ਕਰਨ ਦੀ ਖੁੱਲ੍ਹ ਹੈ। ਮੈਂ ਇਸ ਸ਼ਿਅਰ ਦੇ ਅਰਥ ਹੇਠ ਲਿਖੇ ਅਨੁਸਾਰ ਕਰਦਾ ਹਾਂ :
"ਆਧੁਨਿਕ ਪਦਾਰਥਕ ਉੱਨਤੀ ਨੇ ਮਨੁੱਖ ਦੇ ਸਰੀਰਕ ਸੁਖਾਂ ਲਈ ਅਨੇਕ ਸਾਧਨ ਪੈਦਾ ਕਰ ਦਿੱਤੇ ਹਨ ਅਤੇ ਹੋਰ ਵੀ ਕਰਦੀ ਜਾ ਰਹੀ ਹੈ। ਇਸ ਉੱਨਤੀ ਨੇ ਮਨੁੱਖ ਦੇ ਮੱਧਕਾਲੀਨ ਅਧਿਆਤਮਕ ਆਦਰਸ਼ਾਂ ਨੂੰ ਆਧਾਰਹੀਣ ਕਰ ਦਿੱਤਾ ਹੈ; ਪਰੰਤੂ ਉਨ੍ਹਾਂ ਦੀ ਥਾਂ ਲੈਣ ਲਈ ਸਤਿਕਾਰਯੋਗ ਸਮਾਜਕ ਆਦਰਸ਼ਾਂ ਦੀ ਸਿਰਜਨਾ ਇਹ ਨਹੀਂ ਕਰ ਸਕੀ। ਆਦਰਸ਼ਹੀਣ ਜੀਵਨ ਨੂੰ ਮਿਲੇ ਹੋਏ ਸਰੀਰਕ ਸੁਖ ਅਤੇ ਸੁਹਜ ਉਵੇਂ ਹੀ ਹਨ, ਜਿਵੇਂ ਕਿਸੇ ਚਾਅ ਅਤੇ ਉਤਸ਼ਾਹਹੀਣ ਮੁਟਿਆਰ ਦੇ ਪੈਰੀ ਝਾਂਜਰਾਂ ਬੰਨ੍ਹ ਦਿੱਤੀਆਂ ਗਈਆਂ ਹੋਣ ਅਤੇ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਨਾਲ ਬੱਝਾ ਹੋਇਆ ਭਾਰ ਮਹਿਸੂਸ ਕਰ ਰਹੀ ਹੋਵੇ। ਝਾਂਜਰਾਂ ਵਿੱਚੋਂ ਸੰਗੀਤ ਦੀ ਉਤਪਤੀ ਲਈ ਮੁਟਿਆਰ ਦੇ ਪੈਰਾਂ ਵਿੱਚ ਨਾਚ ਦੀ ਹਰਕਤ ਜ਼ਰੂਰੀ ਹੈ ਅਤੇ ਪੈਰਾਂ ਵਿੱਚ ਨ੍ਰਿਤ-ਉਤਪੱਤੀ ਲਈ ਮੁਟਿਆਰ ਦੇ ਮਨ ਵਿੱਚ ਚਾਵਾਂ ਦਾ ਹੋਣਾ ਆਵੱਸ਼ਿਅਕ ਹੈ।"
ਪਾਤਰ ਜੀ ਤੋਂ ਪੰਜ ਕੁ ਦਹਾਕੇ ਪਹਿਲਾਂ ਇਸੇ ਪ੍ਰਕਾਰ ਦੇ ਭਾਵਾਂ ਨੂੰ ਪਰਗਟ ਕਰਦੀ ਹੋਈ ਕਵਿਤਾ ਪ੍ਰੋ: ਮੋਹਨ ਸਿੰਘ ਜੀ ਨੇ ਸਾਵੇ ਪੱਤਰ ਨਾਮੀ ਪੁਸਤਕ ਵਿੱਚ ਲਿਖੀ ਸੀ । ਉਨ੍ਹਾਂ ਦੀ ਕਵਿਤਾ ਦਾ ਸਿਰਲੇਖ ਹੈ 'ਮੈਂ ਨਹੀਂ ਰਹਿਣਾ ਤੇਰੇ ਗਿਰਾਂ'। ਪ੍ਰੋ: ਸਾਹਿਬ ਇਸ ਕਵਿਤਾ ਵਿੱਚ ਮਾਨਵ ਜਾਤੀ ਦੀ ਸੱਭਿਅ-ਸਮਾਜਕ ਉੱਨਤੀ ਨੂੰ ਸੰਬੋਧਤ ਹਨ। ਉਨ੍ਹਾਂ ਨੇ ਇਸ ਉੱਨਤੀ ਨੂੰ ਆਪਣੀ ਕਵਿਤਾ ਵਿੱਚ ਇੱਕ ਸੁੰਦਰ, ਸੁਸੱਜਿਤ ਅਤੇ ਸਮਿੱਧ ਮੁਟਿਆਰ ਦਾ ਰੂਪਕ ਦਿੱਤਾ ਹੈ ਅਤੇ ਕਹਿੰਦੇ ਹਨ, "ਤੇਰੀ ਇਸ ਸਫਲਤਾ ਪਿੱਛੇ ਮਨੁੱਖੀ ਪੀੜਾ ਦਾ ਲੰਮਾ ਇਤਿਹਾਸ ਲੁਕਿਆ ਹੋਇਆ ਹੈ।
ਆਪਣੇ ਪ੍ਰਕਿਰਤੀ ਪ੍ਰੇਮ ਦੇ ਰੂਪ ਵਿੱਚ ਤਾਰਿਆ ਹੈ। ਆਪਣੀਆਂ ਦਿੱਤੀਆਂ ਸਜਾਵਟਾਂ ਮੇਰੇ ਕੋਲੋਂ ਵਾਪਸ ਲੈ ਲੈ ਅਤੇ ਮੈਨੂੰ ਮੇਰੀ ਮਾਸੂਮੀਅਤ, ਮੇਰੀ ਆਜ਼ਾਦੀ ਅਤੇ ਮੇਰਾ ਪ੍ਰਕਿਰਤੀ ਪ੍ਰੇਮ ਮੋੜ ਦੇ। ਮੈਂ ਤੇਰੇ ਦਿੱਤੇ ਸੱਭਿਅ-ਸਮਾਜਕ ਜੀਵਨ ਦੇ ਬੰਧਨਾਂ ਤੋਂ ਮੁਕਤ ਹੋ ਕੇ ਪ੍ਰਕਿਰਤੀ ਦੀ ਸੁੰਦਰਤਾ ਅਤੇ ਸੁਤੰਤਰਤਾ ਵਿੱਚ ਸਮਾਅ ਜਾਣਾ ਚਾਹੁੰਦਾ ਹਾਂ।"
ਮਿਰਜ਼ਾ ਗਾਲਿਬ ਦੀ ਸਾਰੀ ਸ਼ਾਇਰੀ ਇਹ ਸੁਨੇਹਾ ਦਿੰਦੀ ਹੈ ਕਿ ਕੈਦੇ ਹਯਾਤ ਵਾ ਬੰਦੇ ਗ਼ਮ, ਅਸਲ ਮੇਂ ਦੋਨੇਂ ਏਕ ਹੈਂ, ਮੌਤ ਸੇ ਪਹਿਲੇ ਆਦਮੀ ਰਾਮ ਸੇ ਨਿਜਾਤ ਪਾਏ ਕਿਉਂ ?
ਮਿਰਜ਼ਾ ਜੀ ਦਾ ਖ਼ਿਆਲ ਹੈ ਕਿ ਦੁਖ-ਕਲੇਸ਼ ਕਿਸੇ ਸੱਭਿਅਤਾ ਜਾਂ ਸਮਾਜਕ ਪ੍ਰਬੰਧ ਦੇ ਉਪਜਾਏ ਹੋਏ ਨਹੀਂ ਹਨ; ਇਹ ਜੀਵਨ ਦੇ ਅਸਲੇ ਵਿੱਚ ਹਨ; ਇਨ੍ਹਾਂ ਬਿਨਾਂ ਜੀਵਨ ਨਹੀਂ। ਉਨ੍ਹਾਂ ਦਾ ਇਹ ਵਿਚਾਰ ਲਗਪਗ ਸਾਰੇ ਧਰਮਾਂ ਦੁਆਰਾ ਪਰਵਾਨਿਆ ਅਤੇ ਪਰਚਾਰਿਆ ਹੋਇਆ ਵਿਚਾਰ ਹੈ।
ਉਪਰੋਕਤ ਤਿੰਨਾਂ ਕਵੀਆਂ ਦੀ ਪ੍ਰਤਿਭਾ ਭਿੰਨ ਭਿੰਨ ਪਰਿਸਥਿਤੀਆਂ ਦੀ ਉਪਜ ਹੈ। ਮਿਰਜ਼ਾ ਜੀ ਵੇਲੇ ਅੰਗਰੇਜ਼ਾਂ ਹੱਥੋਂ ਹਾਰੇ ਹੋਏ ਭਾਰਤ ਦੀ ਹਾਲਤ ਲਗਪਗ ਉਸੇ ਤਰ੍ਹਾਂ ਦੀ ਸੀ, ਜਿਸ ਤਰ੍ਹਾਂ ਦੀ ਹਾਲਤ ਸਪਾਰਟਾ ਹੱਥੋਂ ਹਾਰੇ ਹੋਏ ਏਥਨਜ਼ ਦੀ ਸੀ। ਫ਼ਰਕ ਏਨਾ ਸੀ ਕਿ ਅੰਗਰੇਜ਼ਾਂ ਨੇ ਜਿੱਤ ਨੂੰ ਮਨੋਰਥ ਮੰਨਦਿਆਂ ਹੋਇਆ ਬਰਬਾਦੀ ਵੱਲੋਂ ਸੰਕੋਚ ਕੀਤਾ ਸੀ, ਜਦ ਕਿ ਸਪਾਰਟਾ ਦਾ ਮਨੋਰਥ ਏਥਨਜ਼ ਦੀ ਬਰਬਾਦੀ ਸੀ ਅਤੇ ਜਿੱਤ ਇਸ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਸੀ। ਹਾਰੇ ਹੋਏ ਏਥਨਜ਼ ਦਾ ਸੋਚਵਾਨ, ਸੁਕਰਾਤ, ਅਨੈਤਿਕਤਾ ਨੂੰ ਏਥਨਜ਼ ਦੀ ਹਾਰ ਅਤੇ ਬਰਬਾਦੀ ਦਾ ਕਾਰਨ ਮੰਨਦਿਆਂ ਹੋਇਆ ਨੈਤਿਕਤਾ ਨੂੰ ਕਲਿਆਣ ਦਾ ਸਾਧਨ ਦੱਸਦਾ ਸੀ। ਉਸ ਦੇ ਸ਼ਰਧਾਲੂ ਜਾਗਿਰਦ, ਪਲੇਟੋ ਨੇ ਸੱਤਾ ਅਤੇ ਰਾਜਨੀਤਕ ਚਤੁਰਾਈ ਨੂੰ ਕਲਿਆਣ ਦਾ ਸਾਧਨ ਦੱਸਿਆ ਸੀ। ਮਿਰਜ਼ਾ ਜੀ ਨੇ ਸੱਤਾ ਨੂੰ ਤਕਨੀਕ ਸਾਹਮਣੇ ਹਾਰਦੀ ਵੇਖ ਲਿਆ ਸੀ। ਸੱਤਾ, ਤਕਨੀਕ ਅਤੇ ਰਾਜਨੀਤਕ ਚਤੁਰਾਈ ਦੇ ਪੱਛਮੀ ਸੰਗਮ ਸਾਹਮਣੇ ਬੇਬੱਸ ਖਲੋਤੇ ਭਾਰਤੀ ਜਨ-ਜੀਵਨ ਦੀ ਨਿਰਾਸ਼ਾ ਮਿਰਜ਼ਾ ਜੀ ਦੀ ਸ਼ਾਇਰੀ ਦੀ ਪ੍ਰਧਾਨ ਸੁਰ ਹੈ।
ਮਿਰਜ਼ਾ ਜੀ ਤੀਖਣ ਅਹਿਸਾਸਾਂ ਵਾਲੇ ਕੋਮਲ ਭਾਵੀ ਵਿਅਕਤੀ ਸਨ । ਬੌਧਿਕ ਸੂਖਮਤਾ ਉਨ੍ਹਾਂ ਦੀ ਸਦਭਾਵਨਾ ਦਾ ਪਥ-ਪ੍ਰਦਰਸ਼ਨ ਕਰਦੀ ਸੀ । ਜੀਵਨ ਦੇ ਵਿਸ਼ਾਲ ਕੁਰੂਕਸ਼ੇਤ੍ਰ ਵਿੱਚ ਹਜ਼ਾਰਾਂ ਸਾਲਾਂ ਤੋਂ ਹੁੰਦੇ ਆ ਰਹੇ ਸੱਤਾ-ਸੰਗਰਾਮ ਵਿੱਚ ਕਿਸੇ ਪਾਰਲੋਕਿਕ ਸ਼ਕਤੀ ਦਾ ਦਖ਼ਲ ਉਨ੍ਹਾਂ ਨੂੰ ਦਿਖਾਈ ਨਹੀਂ ਸੀ ਦਿੰਦਾ; ਨਾ ਹੀ ਉਹ ਧਰਤੀ ਤੋਂ ਪਾਰਲੇ ਕਿਸੇ ਜੰਨਤ ਦੇ ਵਿਸ਼ਵਾਸੀ ਸਨ। ਉਹ ਜੰਨਤ ਨੂੰ ਦਿਲ ਬਹਿਲਾਵੇ ਦਾ ਇੱਕ ਲਾਰਾ ਸਮਝਦੇ ਸਨ। ਉਨ੍ਹਾਂ ਦੀ ਪ੍ਰਤਿਭਾ ਝੂਠੇ ਲਾਰਿਆਂ ਨਾਲ ਪਰਚਦੀ ਨਹੀਂ ਸੀ; ਇਸ ਲਈ ਕਹਿੰਦੇ ਸਨ-"ਮੌਤ ਸੇ ਪਹਿਲੇ ਆਦਮੀ, ਗ਼ਮ ਸੇ ਨਿਜਾਤ ਪਾਏ ਕਿਉਂ ?"
ਪ੍ਰੋ: ਮੋਹਨ ਸਿੰਘ ਜੀ ਆਧੁਨਿਕ ਭਾਰਤੀ ਇਤਿਹਾਸ ਦੇ ਉਤਸ਼ਾਹ ਭਰਪੂਰ ਸੁਤੰਤਰਤਾ- ਸੰਗਰਾਮ ਦਾ 'ਹਿੱਸਾ' ਹੋਣ ਦੀ ਥਾਂ ਅਜੇਹੇ 'ਵਿਅਕਤੀ ਸਨ, ਜਿਨ੍ਹਾਂ ਦਾ ਜੀਵਨ ਮੁਕਾਬਲਤਨ ਸੁਖੀ ਸੀ। ਉਹ ਉਸ ਬੁੱਧੀਜੀਵੀ ਵਰਗ ਵਿੱਚੋਂ ਸਨ, ਜਿਹੜਾ ਸੁਤੰਤਰਤਾ ਸੰਗਰਾਮ ਦਾ ਹਿੱਸਾ ਨਾ ਹੋਣ ਕਰਕੇ ਆਪਣੇ ਆਪ ਵਿੱਚ ਸੱਤਾ-ਹੀਣਤਾ ਦਾ ਵਿਸ਼ਵਾਸੀ ਸੀ। ਸੱਤਾ-ਹੀਣਤਾ ਦੇ
ਅਹਿਸਾਸ ਅਤੇ ਸੁਖ ਦੇ ਸੁਮੇਲ ਵਿੱਚੋਂ ਦੋ ਪ੍ਰਕਾਰ ਦੀ ਪ੍ਰਤਿਭਾ ਜਨਮ ਲੈਂਦੀ ਹੈ। ਭਾਵੁਕ ਵਿਅਕਤੀ ਰੁਮਾਂਟਿਕ ਹੋ ਜਾਂਦੇ ਹਨ ਅਤੇ ਬੌਧਿਕ ਵਿਅਕਤੀ ਸਨਕੀ ਜਾਂ ਸਿਨਿਕ (Cynic)। ਪ੍ਰੋ: ਸਾਹਿਬ ਰੁਮਾਂਟਿਕ ਹੋ ਨਿਬੜੇ ਅਤੇ ਰੁਮਾਂਸਵਾਦ ਦੇ ਪਿਤਾਮਾ, ਰੂਸੋ, ਵਾਂਗ ਸਭਿਅਤਾ ਵੱਲ ਪਿੱਠ ਕਰ ਕੇ, ਅਸੱਭਿਅ ਜੰਗਲੀ ਜੀਵਨ ਦੀਆਂ 'ਬੇਜੁੰਮੇਵਾਰੀਆਂ' ਦੇ ਸੁਪਨੇ ਵੇਖਣ ਦੀ ਸਲਾਹ ਦੇਣ ਲੱਗ ਪਏ। ਸੱਤਾ-ਹੀਣ ਮਿਰਜ਼ਾ ਜੀ ਨੂੰ ਜੇ ਸੁਖ ਪ੍ਰਾਪਤ ਹੋ ਗਏ ਹੁੰਦੇ ਤਾਂ ਉਨ੍ਹਾਂ ਨੇ, ਸੂਖਮ-ਬੁੱਧੀ ਵਿਅਕਤੀ ਹੋਣ ਕਰਕੇ, ਸਨਕੀ (ਵੈਰਾਗਵਾਨ ਚਿੰਤਕ) ਹੋ ਨਿਬੜਨਾ ਸੀ। ਹੁਣ ਉਹ ਸਾਧਾਰਣ, ਉਦਾਸ ਅਤੇ ਨਿਰਾਸ਼ ਵਿਅਕਤੀ ਹਨ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਮਿਰਜ਼ਾ ਗਾਲਿਬ ਵਾਲੀ ਬੌਧਿਕ ਸੂਖਮਤਾ ਨਹੀਂ ਸੀ, ਨਾ ਹੀ ਉਨ੍ਹਾਂ ਕੋਲ ਪ੍ਰੋ: ਪੂਰਨ ਸਿੰਘ ਵਾਲੀ ਭਾਵ-ਤੀਖਣਤਾ ਸੀ। ਅੰਗਰੇਜ਼ਾਂ ਦਾ ਸਾਥ-ਸਹਾਰਾ ਪ੍ਰਾਪਤ ਹੋਣ ਕਰਕੇ ਕੁਝ ਕਰ ਸਕਣ ਦਾ ਵਿਸ਼ਵਾਸ ਉਨ੍ਹਾਂ ਵਿੱਚ ਹੈ ਸੀ। ਇਸ ਆਸਰੇ ਅਤੇ ਵਿਸ਼ਵਾਸ ਦੀ ਸਤਿਕਾਰਯੋਗ ਸਰਵਪ੍ਰਿਅ ਅਤੇ ਸਰਵਪਰਵਾਨ ਅਭਿਵਿਅੰਜਨਾ ਲਈ ਅਧਿਆਤਮਵਾਦ ਨਾਲੋਂ ਚੰਗੇਰਾ ਮਾਧਿਅਮ ਨਹੀਂ ਸੀ ਮਿਲ ਸਕਦਾ। ਉਹ ਨਾ ਸਿਨਿਕ ਸਨ ਨਾ ਰੁਮਾਂਟਿਕ; ਉਹ ਦੋਹਾਂ ਦੇ ਵਿੱਚ ਵਿਚਾਲੇ ਵਿਚਰਨ ਵਾਲੇ ਅਧਿਆਤਮਵਾਦੀ ਸਨ।
ਪਾਤਰ ਜੀ ਸਾਡੇ ਸਮਕਾਲੀ ਕਵੀ ਹਨ। ਸਾਡੇ ਸਮੇਂ ਦਾ ਪੰਜਾਬੀ/ਭਾਰਤੀ ਸਮਾਜ ਉਤਸ਼ਾਹ, ਸੰਘਰਸ਼ ਅਤੇ ਆਦਰਸ਼-ਪ੍ਰਾਪਤੀ ਦੀ ਸਿਖਰ ਛੂਹ ਕੇ ਭ੍ਰਿਸ਼ਟਾਚਾਰ ਅਤੇ ਨੈਤਿਕ ਪਤਨ ਦੀਆਂ ਨੀਵਾਣਾਂ ਨਾਪ ਰਿਹਾ ਹੈ। ਇਸ ਦੇ ਨਾਲ ਨਾਲ ਵਿਗਿਆਨ ਅਤੇ ਟੈਕਨਾਲੋਜੀ ਦੇ ਸੰਸਾਰਕ ਜੀਵਨ ਵਿੱਚ ਸੁਖ-ਸੰਚਾਰ ਦੀਆਂ ਸੰਭਾਵਨਾਵਾਂ ਨੂੰ ਸੀਮਾ ਮੁਕਤ ਕਰ ਦਿੱਤਾ ਹੈ। ਇਨ੍ਹਾਂ ਸੰਭਾਵਨਾਵਾਂ ਦੀ ਸਾਕਾਰਤਾ ਜੀਵਨ ਦਾ ਆਦਰਸ਼ ਬਣ ਗਈ ਹੈ। ਇਸ ਆਦਰਸ਼ ਦੀ ਪ੍ਰਾਪਤੀ ਲਈ ਵਰਤੇ ਜਾਣ ਵਾਲੇ ਸਾਧਨਾਂ ਦੇ ਯੋਗ-ਅਯੋਗ ਦਾ ਵਿਤਤ੍ਰਕ ਮਿਟਦਾ ਜਾ ਰਿਹਾ ਹੈ ਜਾਂ ਮਿਟ ਚੁੱਕਾ ਹੈ। ਅਯੋਗ ਸਾਧਨਾਂ ਦੇ ਸਹਾਰੇ ਪ੍ਰਾਪਤ ਕੀਤੀ ਹੋਈ ਸਫਲਤਾ ਵਿਅਕਤੀ ਵਿਚਲੇ ਸਵੈ-ਸਤਿਕਾਰ ਅਤੇ ਸਦਭਾਵਨਾ ਉੱਤੇ ਸੱਟ ਮਾਰਦੀ ਹੈ। ਸਵੈ-ਸਤਿਕਾਰ ਅਤੇ ਸਦਭਾਵਨਾ ਹੀਣ ਵਿਅਕਤੀਆਂ ਦਾ ਸਮਾਜ, ਸੁਰੱਖਿਆ ਦੇ ਭਰੋਸੇ ਵਾਲਾ ਸਮਾਜ ਨਹੀਂ ਹੋ ਸਕਦਾ। ਸੁਰੱਖਿਆ ਜੀਵਨ ਦੀ ਮੁੱਢਲੀ ਲੋੜ ਹੈ ਅਤੇ ਸੁੰਦਰਤਾ ਅੰਤਲੀ। ਜਿਸ ਸਮਾਜ ਵਿੱਚ ਮੁੱਢਲੀ ਲੋੜ ਦੀ ਅਣਹੋਂਦ ਹੋਵੇ, ਉੱਥੇ ਅੰਤਲੀ ਲੋੜ ਬਾਰੇ ਸੋਚਿਆ ਜਾਣਾ ਵੀ ਓਪਰੀ ਗੱਲ ਬਣ ਜਾਂਦੀ ਹੈ।
ਬਹੁਤ ਵੱਡੀਆਂ ਵੱਡੀਆਂ ਵਿਅਕਤੀਗਤ ਪਦਾਰਥਕ ਪ੍ਰਾਪਤੀਆਂ ਹਨ ਭਾਰਤੀ ਸਮਾਜਕ ਜੀਵਨ ਵਿੱਚ; ਪਰ ਅਨੈਤਿਕਤਾ ਦਾ ਬਹੁਤ ਵੱਡਾ ਸੰਤਾਪ ਭੋਗ ਰਿਹਾ ਹੈ ਅਜੋਕਾ ਭਾਰਤੀ ਸਮਾਜਕ ਜੀਵਨ। ਪਦਾਰਥਕ ਪ੍ਰਾਪਤੀ ਦੀਆਂ ਝਾਂਜਰਾਂ ਜੀਵਨ ਦੇ ਪੈਰੀਂ ਬੱਝੀਆਂ ਹੋਈਆਂ ਹਨ; ਨੈਤਿਕ ਪਤਨ ਦੀ ਸ਼ਰਮਸਾਰੀ ਨੱਚਣ ਦਾ ਚਾਅ ਨਹੀਂ ਉਪਜਣ ਦਿੰਦੀ। ਦੇਸ਼ ਦੇ ਕਾਨੂੰਨ ਵਿੱਚ ਸਮਰੱਥਾ ਨਹੀਂ ਕਿ ਉਹ ਲੋਕਾਂ ਨੂੰ ਨੈਤਿਕ ਮੁੱਲਾਂ ਦਾ ਸਤਿਕਾਰ ਅਪਣਾਉਣ ਨੂੰ ਕਹਿ ਸਕੇ। ਨੈਤਿਕ ਮੁੱਲ ਪਹਿਲਾਂ ਉਪਜਦੇ ਹਨ ਅਤੇ ਉਨ੍ਹਾਂ ਦੇ ਸਤਿਕਾਰ ਦੀ ਰਾਖੀ ਕਾਨੂੰਨ ਨੇ ਕਰਨੀ ਹੁੰਦੀ ਹੈ। ਜਿੱਥੇ ਨੈਤਿਕ ਮੁੱਲਾਂ ਦੀ ਕੋਈ ਥਾਂ ਨਾ ਹੋਵੇ, ਉੱਥੇ ਕਾਨੂੰਨ ਇੱਕ ਖਿਲਾਉਣਾ ਬਣ ਜਾਂਦਾ ਹੈ ਅਤੇ ਧਰਮ ਉਸ ਤੋਂ ਵੀ ਪਹਿਲਾਂ, ਕਿਉਂਜੁ ਇਹ ਹੈ ਹੀ ਦੋਗਲੇਪਣ ਦੀ ਉਪਜ: ਨਿਰਾਧਾਰ ਡਰਾਂ ਅਤੇ ਲਾਰਿਆਂ ਦੇ ਆਧਾਰ ਉੱਤੇ ਉਸਰਿਆ ਹੋਇਆ ਭਰਮ: ਸਮਾਜਕ ਬੇਇਨਸਾਫ਼ੀਆਂ ਦੇ ਸਹਾਰੇ ਕਾਇਮ ਅਤੇ ਸਮਾਜਕ ਬੇਇਨਸਾਫ਼ੀਆਂ ਦੀ ਕਾਇਮੀ ਦਾ ਕਾਰਨ।
ਆਦਰਸ਼ਾਂ ਦੀ ਉਪਜ ਦੀ ਆਸ ਰੱਖਣ ਦੀ ਸਲਾਹ ਨਹੀਂ ਦਿੰਦੀ। ਉਹ ਕਵੀ ਹਨ, ਪਰ ਰੁਮਾਂਸਵਾਦੀ ਨਹੀਂ ਹਨ। ਇਸ ਲਈ ਉਹ ਭਾਵੁਰਤਾ ਨੂੰ ਬੌਧਿਕਤਾ ਨਾਲੋਂ ਸ੍ਰੇਸ਼ਟ ਕਹਿਣੋ ਸੰਕੋਚ ਕਰਦੇ ਹਨ। ਕਿਸੇ ਸਿਆਸੀ ਜਾਂ ਆਰਥਕ ਸਿਧਾਂਤ ਕੋਲ ਜੀਵਨ ਸਾਹਮਣੇ ਸਦੀਵੀ ਆਦਰਸ਼ਾਂ ਦੀ ਸਥਾਪਨਾ ਦੀ ਸਮਰੱਥਾ ਨਹੀਂ। ਇਹ ਸਮਰੱਥਾ ਵਿਗਿਆਨਕ ਸੋਚ ਅਤੇ ਟੈਕਨਾਲੋਜੀ ਦੇ ਸੰਗਮ ਵਿੱਚ ਹੈ। ਹੁਣ ਤਕ ਮਨੁੱਖੀ ਬੌਧਿਕਤਾ ਦਾਰਸ਼ਨਿਕਾਂ ਅਤੇ ਅਧਿਆਤਮਵਾਦੀਆਂ ਦੇ ਦੱਸੇ ਹੋਏ ਬ੍ਰਹਮੰਡ ਦੀ ਰੂਪ-ਰੇਖਾ ਤੋਂ ਜਾਣੂੰ ਹੈ। ਪੱਛਮ ਵਿੱਚ ਪਹਿਲਾਂ ਪਹਿਲ ਬ੍ਰਹਮੰਡ ਨੂੰ ਸਿਥਲ (Static) ਮੰਨਿਆ ਜਾਂਦਾ ਸੀ । ਵਿਗਿਆਨਕਾਂ ਨੇ ਇਸ ਨੂੰ ਗਤੀਸ਼ੀਲ ਦੱਸਿਆ। ਬ੍ਰਹਮੰਡ ਦੀ ਰੂਪ-ਰੇਖਾ ਬਾਰੇ ਮਨੁੱਖੀ ਬੌਧਿਕਤਾ ਦੀਆਂ ਬਦਲਦੀਆਂ ਹੋਈਆਂ ਧਾਰਨਾਵਾਂ ਦਾ ਮਨੁੱਖ ਦੀ ਸੋਚ ਉੱਤੇ, ਉਸ ਦੀ ਨੈਤਿਕ ਮੁੱਲਾਂ ਦੀ ਚੇਤਨਾ ਉੱਤੇ, ਉਸ ਦੀਆਂ ਮਾਨਤਾਵਾਂ ਉੱਤੇ ਅਤੇ ਉਸ ਦੀ ਆਦਰਸ਼-ਆਸਥਾ ਉੱਤੇ ਪ੍ਰਭਾਵ ਪੈਂਦਾ ਹੈ। ਸਿਥਲ ਬ੍ਰਹਮੰਡ ਕਿਸੇ ਅਲੌਕਿਕ ਰੂਹਾਨੀ ਸ਼ਕਤੀ ਦੇ ਸਹਾਰੇ ਖਲੋਤਾ ਸੀ ਜਾਂ ਕਾਇਮ ਸੀ। ਗਤੀਸ਼ੀਲ ਬ੍ਰਹਮੰਡ ਆਪਣੇ ਵਿਚਲੀ ਗਤੀ ਦੇ ਨੇਮਾਂ ਦਾ ਪਾਲਣ ਕਰਨ ਕਰਕੇ ਕਾਇਮ ਸੀ। ਪਦਾਰਥ ਵਿੱਚ ਆਪਣੇ ਨਿੱਜੀ ਨੇਮਾਂ ਦੀ ਹੋਂਦ ਦਾ ਖਿਆਲ ਇਬਰਾਨੀ ਧਰਮਾਂ ਅਤੇ ਪਲੇਟੋ ਦੇ ਸ਼ਰਧਾਲੂ ਦਾਰਸ਼ਨਿਕਾਂ ਨੂੰ ਪਸੰਦ ਨਹੀਂ ਸੀ। ਤਕੜੀ ਘਾਲਣਾ ਅਤੇ ਕਈ ਕਬਟਾਂ ਪਿੱਛੋਂ ਵਿਗਿਆਨਕਾਂ ਦੀ ਗੱਲ ਮੰਨਣਯੋਗ ਹੋਈ। ਧਰਤੀ ਉੱਤੇ ਵਿਕਸੇ ਹੋਏ ਵੱਖ ਵੱਖ ਸਮਾਜ ਇਹ ਮੰਨਦੇ ਆਏ ਹਨ ਕਿ ਉਨ੍ਹਾਂ ਦੀ ਨੈਤਿਕਤਾ ਦੈਵੀ ਹੈ ਅਤੇ ਉਸ ਦਾ ਅਪਮਾਨ ਦੈਵੀ ਹੁਕਮਾਂ ਦਾ ਉਲੰਘਣ ਹੈ। ਇਸ ਖ਼ਿਆਲ ਅਧੀਨ ਸ਼ਕਤੀਸ਼ਾਲੀ ਸਮਾਜ ਆਪਣੀ ਨੈਤਿਕਤਾ ਤੋਂ ਵੱਖਰੀ ਪ੍ਰਕਾਰ ਦੀਆਂ ਮਾਨਤਾਵਾਂ ਵਾਲੇ ਸਮਾਜਾਂ ਨੂੰ ਤਹਿਸ ਨਹਿਸ ਕਰਦੇ ਆਏ ਹਨ। ਵਿਗਿਆਨਕ ਉੱਨਤੀ ਅਤੇ ਖੋਜ ਨੇ ਇਸ ਵਿਸ਼ਵਾਸ ਨੂੰ ਬਦਲਣ ਦੀ ਸਲਾਹ ਦਿੱਤੀ ਹੈ।
ਫ਼ਿਜ਼ਿਕਸ (ਪਦਾਰਥ ਵਿਗਿਆਨ) ਬ੍ਰਹਮੰਡ ਬਾਰੇ ਸਾਡੇ ਪੁਰਾਣੇ ਵਿਸ਼ਵਾਸਾਂ ਦੀ ਸੋਧ ਕਰ ਰਹੀ ਹੈ। ਜਿਵੇਂ ਜਿਵੇਂ ਮਨੁੱਖੀ ਮਨ ਇਸ ਸੋਧ ਨੂੰ ਸਮਝਦਾ ਅਤੇ ਪਰਵਾਨ ਕਰਦਾ ਜਾਵੇਗਾ, ਤਿਵੇਂ ਤਿਵੇਂ ਜੀਵਨ, ਜੀਵਨ ਦੀ ਉਤਪੱਤੀ ਜੀਵਨ ਦੇ ਮਨੋਰਥ, ਨੈਤਿਕ ਮੁੱਲਾਂ, ਦੈਵੀ ਆਦਰਸ਼ਾਂ ਅਤੇ ਜੀਵਨ ਦੀਆਂ ਸੰਚਾਲਕ ਸ਼ਕਰੀਆਂ ਬਾਰੇ ਮਨੁੱਖ ਦੇ ਖ਼ਿਆਲ ਅਤੇ ਵਿਸ਼ਵਾਸ ਬਦਲਦੇ ਅਤੇ ਵਿਕਸਦੇ ਜਾਣਗੇ। ਮੇਰਾ ਅਨੁਮਾਨ ਹੈ ਕਿ ਭਵਿੱਖ ਵਿੱਚ ਵਿਗਿਆਨਕ ਸੰਸਾਰ ਦਾ ਵਸਨੀਕ ਮਨੁੱਖ ਜੀਵਨ ਕਈ ਲੋਕਿਕ ਆਦਰਸ਼ਾਂ ਦੀ ਘਾੜਤ ਘੜੇਗਾ। ਅਲੋਕਿਕ ਆਦਰਸ਼ਾਂ ਦਾ ਮਹੱਤਵ ਘਟੇਗਾ। ਅਜੇਹਾ ਹੋਣ ਨਾਲ ਮਨੁੱਖੀ ਮਨ ਦੀਆਂ ਉਹ ਪਰਵਿਰਤੀਆਂ, ਜਿਨ੍ਹਾਂ ਦੀ ਪ੍ਰੇਰਣਾ ਨਾਲ ਉਹ ਕਾਲਪਨਿਕ ਅਲੋਕਿਕ ਆਦਰਸ਼ਾਂ ਦੀ ਸਾਕਾਰਤਾ ਲਈ ਯਤਨਸ਼ੀਲ ਹੁੰਦਾ ਹੈ, ਉਸ ਨੂੰ, ਉਸੇ ਤੀਬਰਤਾ ਨਾਲ ਦੁਨਿਆਵੀ ਹੋਣ ਦੀ ਇੱਛਾ, ਚੰਗਾ ਜਾਣੇ ਜਾਣ ਦੀ ਇੱਛਾ, ਕਿਸੇ ਉੱਤੇ ਭਰੋਸਾ ਕਰਨ ਅਤੇ ਆਪ ਭਰੋਸੇਯੋਗ ਸਮਝਿਆ ਜਾਣ ਦੀ ਪਰਵਿਰਤੀ। ਦੇਸ਼ਾਂ, ਕੌਮਾਂ, ਧਰਮਾਂ, ਰੰਗਾਂ, ਸਭਿਅਤਾਵਾਂ ਅਤੇ ਸੰਸਕ੍ਰਿਤੀਆਂ ਵਿੱਚ ਵੰਡੀ ਹੋਈ ਮਨੁੱਖਤਾ ਨੂੰ ਮਨੁੱਖ ਦੀਆਂ ਇਨ੍ਹਾਂ ਹੀ ਪਰਵਿਰਤੀਆਂ ਨੇ ਅਕਹਿ ਪੀੜਾਂ ਦਿੱਤੀਆਂ ਹਨ, ਜਿਨ੍ਹਾਂ ਦੀ ਅਗਵਾਈ ਵਿੱਚ ਤੁਰ ਕੇ ਆਦਮੀ ਨੂੰ ਇਨਸਾਨ ਬਣਨਾ ਮੁਯੱਸਰ ਹੋ ਸਕਦਾ ਸੀ। ਹੁਣ ਤਕ ਮਨੁੱਖਤਾ ਦੇ ਸਾਰੇ ਆਦਰਸ਼ ਧਾਰਮਕ, ਸਾਂਸਕ੍ਰਿਤਿਕ, ਕੌਮੀ ਅਤੇ ਰੂਹਾਨੀ ਰਹੇ ਹਨ। ਦੂਸਰੀਆਂ ਕੌਮਾਂ, ਦੂਜੇ ਧਰਮਾਂ ਦੇ ਲੋਕਾਂ ਅਤੇ ਦੂਜੀਆਂ ਸੰਸਕ੍ਰਿਤੀਆਂ ਆਦਿਕ ਦੇ ਵਿਣਾਸ ਲਈ ਮਨੁੱਖਾਂ ਵਿਚਲੀ ਸ਼ਰਧਾ, ਆਸਥਾ, ਸਲਾਚੇ ਜਾਣ ਦੀ ਇੱਛਾ ਅਤੇ ਕਿਸੇ ਦੇ ਹੋਣ ਦੀ ਭਾਵਨਾ ਤੇ ਵਰਤਿਆ ਜਾਂਦਾ ਰਿਹਾ ਹੈ।ਮਨੁੱਖੀ ਮਨ ਦੀਆਂ ਇਹ
ਭਾਵਨਾਵਾਂ ਅਤੇ ਪਰਵਿਰਤੀਆਂ ਦੇਸ਼ਾਂ, ਧਰਮਾਂ ਅਤੇ ਸੰਸਕ੍ਰਿਤੀਆਂ ਦੀਆਂ ਵਲਗਣਾਂ ਵਿੱਚ ਘਿਰੀਆਂ ਰਹੀਆਂ ਹਨ। ਪੁਰਾਤਨ ਅਤੇ ਮੱਧਕਾਲ ਦੇ ਮਨੁੱਖ ਦੀ ਦੁਨੀਆ ਏਨੀ ਵਿਸ਼ਾਲ ਸੀ ਕਿ ਇੱਕ ਦੇਸ਼ ਦੇ ਸਾਧਾਰਣ ਮਨੁੱਖਾਂ ਦਾ ਦੂਜੇ ਦੇਸ਼ ਦੇ ਸਾਧਾਰਣ ਮਨੁੱਖਾਂ ਨਾਲ ਸਾਂਝ ਸਹਿਯੋਗ ਦਾ ਸੰਬੰਧ ਸੰਭਵ ਨਹੀਂ ਸੀ। ਵੱਖ ਵੱਖ ਦੇਸ਼ਾਂ ਦੇ ਸਾਧਾਰਣ ਆਦਮੀ ਸਿਰਫ਼ ਰਣਭੂਮੀ ਵਿੱਚ ਹੀ ਇੱਕ ਦੂਜੇ ਦੇ ਸਨਮੁਖ ਹੁੰਦੇ ਸਨ। ਓਥੇ ਉਹ ਸਾਧਾਰਣ ਮਨੁੱਖ ਹੋਣ ਦੀ ਥਾਂ ਮਾਤ-ਭੂਮੀ ਦੇ ਸਪੂਤ ਜਾਂ ਕਿਸੇ ਵਿਸ਼ਵ-ਵਿਜੇਤਾ ਦੀ ਆਸਥਾ ਦੇ ਵਿਸ਼ਵਾਸੀ ਜਾਂ ਕਿਸੇ ਸੰਸਕ੍ਰਿਤੀ ਦੀ ਸ੍ਰੇਸ਼ਟਤਾ ਸਥਾਪਿਤ ਕਰਨ ਦੇ ਰੱਬੀ ਹੁਕਮ ਦੀ ਪਾਲਣਾ ਕਰਨ ਵਾਲੇ ਚੁਣੇ-ਚਹੇਤੇ ਸ਼ਰਧਾਲੂ ਹੁੰਦੇ ਸਨ। ਇਉਂ ਵੱਖ ਵੱਖ ਕੌਮਾਂ-ਧਰਮਾਂ ਦੇ ਲੋਕ ਜਦੋਂ ਵੀ ਦੂਜੀਆਂ ਕੌਮਾਂ-ਧਰਮਾਂ ਦੇ ਲੋਕਾਂ ਨੂੰ ਮਿਲਦੇ ਸਨ ਤਾਂ ਉਸ ਮੇਲ ਸਮੇਂ ਉਨ੍ਹਾਂ ਦਾ ਵਿਵਹਾਰ ਮੁੱਢਲੇ ਰੂਪ ਵਿੱਚ ਪਰਵਿਰਤੀ ਮੁਲਕ ਨਹੀਂ ਸੀ ਹੁੰਦਾ, ਸਗੋਂ ਆਦਰਸ਼-ਆਧਾਰਤ ਹੁੰਦਾ ਸੀ। ਪਰਵਿਰਤੀ ਉਸ ਆਦਰਸ਼ ਦੀ ਦਾਸ ਬਣਾ ਲਈ ਗਈ ਹੁੰਦੀ ਸੀ । ਹੁਣ ਤਕ ਆਦਮੀ ਆਪਣੀ ਆਦਤੋਂ ਮਜਬੂਰ, ਜਦੋਂ ਵੀ ਕਿਸੇ ਦੂਜੇ ਦੇਸ਼ ਦੇ ਆਦਮੀ ਨੂੰ ਮਿਲਦਾ ਹੈ ਤਾਂ ਨਿਰੋਲ ਆਦਮੀ ਬਣ ਕੇ ਨਹੀਂ, ਸਗੋਂ ਕਿਸੇ ਧਰਮ, ਸਭਿਅਤਾ, ਸੰਸਕ੍ਰਿਤੀ ਜਾਂ ਆਦਰਸ਼ ਦਾ ਰਾਜਦੂਤ ਬਣ ਕੇ ਜਾਂ ਨਕਾਬ ਪਹਿਨ ਕੇ ਮਿਲਦਾ ਹੈ। ਇਸ ਅਣਮਨੁੱਖੀ ਵਤੀਰੇ ਨੂੰ ਉਹ ਆਪਣੇ ਆਪ ਨੂੰ ਚੇਤੇ ਰੱਖਣਾ ਜਾਂ ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਣਾ ਜਾਂ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਆਖਦਾ ਹੈ।
ਸੰਸਕ੍ਰਿਤੀਆਂ, ਧਰਮਾਂ, ਦੇਸ਼ਾਂ ਆਦਿਕ ਨਾਲ ਸੰਬੰਧਤ ਆਦਰਸ਼ਾਂ ਨਾਲ ਜੁੜ ਕੇ ਮਨੁੱਖੀ ਮਨ ਦੀਆਂ ਪਰਵਿਰਤੀਆਂ ਨੂੰ ਅਨੋਖੇ ਅਤੇ ਉਲਟੇ ਅਰਥ ਅਤੇ ਰੂਪ ਦਿੱਤੇ ਜਾਂਦੇ ਰਹੇ ਹਨ ਅਤੇ ਹੁਣ ਵੀ ਦਿੱਤੇ ਜਾਣੇ ਸੰਭਵ ਹਨ। ਦੇਸ਼ ਭਗਤੀ ਦੇ ਆਦਰਸ਼ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਘਿਰਣਾ, ਕ੍ਰੋਧ, ਹਿੰਸਾ, ਹੱਤਿਆ ਅਤੇ ਨਿਰਦੈਤਾ ਦੀਆਂ ਪਰਵਿਰਤੀਆਂ ਨੂੰ 'ਵੀਰਤਾ' ਆਖਿਆ ਜਾਣ ਵਿੱਚ ਕੋਈ ਉਕਾਈ ਨਹੀਂ। ਭਾਰਤੀ ਹਵਾਈ ਸੈਨਾ ਦੇ ਕਿਸੇ ਇੱਕ ਹਵਾਬਾਜ਼ ਦੇ ਦਿਲ ਵਿੱਚ ਪਾਕਿਸਤਾਨੀ ਸ਼ਹਿਰ ਵਿੱਚ ਵੱਸਦੇ ਬੱਚਿਆਂ, ਬੁੱਢਿਆਂ, ਕਾਮਿਆਂ, ਮਜ਼ਦੂਰਾਂ ਲਈ ਜੋ ਤਰਸ ਦੇ ਭਾਵ ਪੈਦਾ ਹੋ ਜਾਣ ਅਤੇ ਉਹ ਆਪਣਾ ਬੰਬਾਂ ਲੱਦਿਆ ਹਵਾਈ ਜਹਾਜ਼ ਉਵੇਂ ਦੇ ਉਵੇਂ ਭਰਿਆ ਡਰਾਇਆ ਵਾਪਸ ਲੈ ਆਵੇ ਤਾਂ ਉਸ ਦੀ ਦਇਆ ਨੂੰ ਬੁਜ਼ਦਿਲੀ ਅਤੇ ਉਸ ਦੇ ਵਤੀਰੇ ਨੂੰ ਗੱਦਾਰੀ ਆਪਣ ਵਿੱਚ ਕੋਈ ਬੁਰਾਈ ਨਹੀਂ ਹੋਵੇਗੀ। ਜੇ ਉਹ ਹਵਾਬਾਜ਼ ਮੁਸਲਮਾਨ ਹੋਵੇ ਤਾਂ ਆਪਣੀ ਸੁਰੱਖਿਆ ਅਤੇ ਸੁਹਿਰਦਤਾ ਦੇ ਸਬੂਤ ਵਜੋਂ ਬੋਲਿਆ ਹੋਇਆ ਹਰ ਸ਼ਬਦ ਉਸ ਵਿਚਲੇ ਬੈਤਾਨ ਦੀ ਸ਼ੈਤਾਨੀਅਤ ਸਮਝਿਆ ਜਾਵੇਗਾ। ਇੱਕ ਦੇਸ਼ ਦੇ ਜਾਸੂਸਾਂ ਦੁਆਰਾ ਦੂਜੇ ਦੇਸ਼ ਦੇ ਲੋਕਾਂ ਦੀ ਤਬਾਹੀ ਵਿੱਚ ਪਾਇਆ ਜਾਣ ਵਾਲਾ ਯੋਗਦਾਨ ਬਹੁਤ ਸਤਿਕਾਰਯੋਗ ਪ੍ਰਾਪਤੀ ਮੰਨਿਆ ਜਾਂਦਾ ਹੈ। ਆਦਰਸ਼ ਦੀ ਹੇਰਾ-ਫੇਰੀ ਨਾਲ ਹਰ ਸੋਚਹੀਣ ਲਾਈਲੱਗ ਸ਼ਰਧਾਲੂ, ਭਗਤ ਅਤੇ ਕਰਮਯੋਗੀ ਆਖਿਆ ਜਾ ਸਕਦਾ ਹੈ। ਆਪਣੀ ਬੌਧਕ ਯੋਗਤਾ ਦੀ ਸੁਤੰਤਰ ਵਰਤੋਂ ਹਰ ਵਿਅਕਤੀ ਲਈ ਸੁਭਾਵਕ ਵਿਵਹਾਰ ਹੈ; ਪਰੰਤੂ ਆਦਰਸ਼ ਦੀ ਜਾਦੂਗਰੀ ਸੁਤੰਤਰ ਬੌਧਿਕ ਵਿਵਹਾਰ ਨੂੰ ਮਨਮੁਖਤਾ ਬਣਾਉਣ ਦੇ ਸਮਰੱਥ ਹੈ।
ਮੱਧਕਾਲੀਨ ਆਦਰਸ਼ਾਂ ਨੇ ਮਨੁੱਖੀ ਪਰਵਿਰਤੀਆਂ ਨੂੰ ਵਿਕ੍ਰਿਤ ਕਰਨ ਵਿੱਚ ਪੂਰਾ ਜ਼ੋਰ ਲਾਇਆ ਹੈ। ਇਸ ਵਿਕ੍ਰਿਤੀ (ਵਿਗਾੜ) ਦੀ ਵਜ੍ਹਾ ਨਾਲ ਜੰਗਲੀ ਸਾਊ ਮਨੁੱਖ (noble savage) ਉਹ ਕੁਝ ਹੋ ਨਿਬੜਿਆ ਹੈ, ਜਿਸ ਉੱਤੇ ਤਰਸ ਕਰ ਕੇ ਰੂਸੋ ਨੇ ਉਸ ਨੂੰ ਅਸੱਭਿਅ ਸਾਊ ਜੀਵਨ ਵੱਲ ਮੋੜਾ ਪਾਉਣ ਦੀ ਸਲਾਰ ਦਿੱਤੀ ਸੀ।
ਵਾਲਟੇਅਰ ਵਰਗੇ ਬੁੱਧੀਵਾਦੀਆਂ ਨੇ ਇਸ ਨੂੰ 'ਬੈਕ ਟੂ ਬੁਸ਼ਿਜ਼' ਦਾ ਸਿਧਾਂਤ ਆਖਣ ਦੀ ਸਿਆਣਪ ਕੀਤੀ ਹੈ। ਉਨ੍ਹਾਂ ਨੇ ਇਸ ਸਿਧਾਂਤ ਦੇ ਮੁਕਾਬਲੇ ਵਿੱਚ ਕਿਸੇ ਰੂਹਾਨੀਅਤ ਦੀ ਸ੍ਰੇਸ਼ਟਤਾ ਸਿੱਧ ਕਰਨ ਦਾ ਯਤਨ ਨਹੀਂ ਕੀਤਾ। ਉਹ ਬੁੱਧੀਵਾਦੀ ਸਨ; ਰੂਹਾਨੀਅਤ 'ਬੌਧਿਕਤਾ' ਨਹੀਂ 'ਬੀਲੀਫ਼' ਹੈ ਜਾਂ ਪਰਮਾਣ-ਰਹਿਤ ਵਿਸ਼ਵਾਸ ਹੈ। ਪਰਮਾਣ-ਰਹਿਤ ਵਿਸ਼ਵਾਸ ਜੀਵ ਦੀ ਪਰਵਿਰਤੀ ਜਾਂ ਫ਼ਿਤਰਤ ਦਾ ਹਿੱਸਾ ਨਹੀਂ; ਇਹ ਮਨੁੱਖ ਦੀ ਬੌਧਿਕਤਾ ਨਾਲ ਕੀਤਾ ਗਿਆ ਅਨਿਆਏ ਹੈ। ਮਨੁੱਖ ਬਚਪਨ ਤੋਂ ਹੀ ਇੰਦੀ-ਅਨੁਭਵ ਉੱਤੇ ਭਰੋਸਾ ਕਰਨ ਦਾ ਵਿਸ਼ਵਾਸੀ ਹੁੰਦਾ ਹੈ। ਫੇਥ, ਬੀਲੀਫ਼ ਜਾਂ ਪਰਮਾਣ- ਰਹਿਤ ਵਿਸ਼ਵਾਸ ਡਰ, ਲੋਕ, ਭੇਡ-ਚਾਲ ਅਤੇ ਪ੍ਰੇਰਣਾ ਆਦਿਕ ਦੀ ਸਹਾਇਤਾ ਨਾਲ ਪੈਦਾ ਕੀਤੀ ਗਈ ਮਾਨਸਿਕ ਵਿਕ੍ਰਿਤੀ (ਵਿਗਾੜ-ਕੁਰੂਪਤਾ) ਹੈ।
ਮਨੁੱਖ ਸਮਾਜਕ ਪਸੂ ਹੈ। ਉਸ ਵਿਚਲੀ ਸਮਾਜਕ ਪਰਵਿਰਤੀ ਦਾ ਮਨੋਰਥ ਕਬੀਲਿਆਂ, ਦੋਸ਼ਾਂ, ਧਰਮਾਂ ਅਤੇ ਸੰਸਕ੍ਰਿਤੀਆਂ ਦੇ ਝੰਡਿਆਂ ਹੇਠ ਇਕੱਠੇ ਹੋ ਕੇ ਲੜਨਾ ਨਹੀਂ, ਸਗੋਂ ਮਿਲ ਜੁਲ ਕੇ ਜਿਉਣਾ ਹੈ। ਆਪਣੇ ਧਰਮ ਜਾਂ ਆਪਣੀ ਸੰਸਕ੍ਰਿਤੀ ਦੀ ਸ੍ਰੇਸ਼ਟਤਾ ਦਾ ਮਾਣ ਕਰਨਾ ਸਮਾਜਕਤਾ ਨਹੀਂ, ਸਗੋਂ ਸਾਰੇ ਮਨੁੱਖਾਂ ਵਿੱਚ ਆਪਣੇ ਵਰਗੇ ਭਾਵਾਂ, ਪਰਵਿਰਤੀਆਂ, ਡਰਾਂ, ਸੁਪਨਿਆਂ, ਸੁਖਾਂ ਅਤੇ ਦੁਖਾਂ ਦੇ ਸਾਂਝੇ, ਇੱਕੋ ਜਹੇ ਅਹਿਸਾਸ ਦੀ ਹੋਂਦ ਦੇ ਸੱਚ ਨੂੰ ਸਵੀਕਾਰ ਕਰਨਾ ਸਮਾਜਕਤਾ ਹੈ। ਸਾਇੰਸ ਇਸ ਮਨੁੱਖੀ ਪਰਵਿਰਤੀ, ਸਮਾਜਕਤਾ ਦੇ ਵਿਕਾਸ ਦਾ ਵਾਤਾਵਰਣ ਪੈਦਾ ਕਰਨ ਦੇ ਸਮਰੱਥ ਹੈ। ਦੁਨੀਆ ਨੂੰ ਛੋਟੀ ਕਰ ਕੇ, ਮਨੁੱਖਾਂ ਵਿੱਚ ਇੱਕ ਦੂਜੇ ਉੱਤੇ ਵਾਪਾਰਕ, ਵਿੱਦਿਅਕ ਅਤੇ ਆਰਥਕ ਨਿਰਭਰਤਾ ਪੈਦਾ ਕਰ ਕੇ, ਸੰਚਾਰ ਦੇ ਸਾਧਨਾਂ ਦਾ ਵਿਕਾਸ ਕਰ ਕੇ, ਆਪਸੀ ਮੇਲ-ਜੋਲ ਦੇ ਸੁਗਮ ਸਾਧਨ ਪੈਦਾ ਕਰ ਕੇ, ਆਸਾਦੀਆਂ ਦੇ ਤਬਾਦਲਿਆਂ ਦੀ ਲੋੜ ਪੈਦਾ ਕਰ ਕੇ ਸਾਰੀ ਮਨੁੱਖਤਾ ਨੂੰ ਸੁਰੱਖਿਅਤ ਸੁਖੀ ਅਤੇ ਸਤਿਕਾਰਯੋਗ ਜੀਵਨ ਦਾ ਭਰੋਸਾ ਦੇ ਕੇ ਸਾਇੰਸ ਅਤੇ ਟੈਕਨੀਕ ਮਨੁੱਖ ਨੂੰ ਸਮਾਜਕਤਾ, ਆਚਰਣ ਅਤੇ ਆਚਾਰ ਦੀ ਸੁੰਦਰਤਾ (ਸ਼ਿਸ਼ਟਤਾ) ਅਤੇ ਇਸ ਧਰਤੀ ਨੂੰ ਮਨੁੱਖ ਦਾ ਸਾਂਝਾ ਘਰ ਬਣਾਉਣ ਦੇ ਨਵੇਂ ਆਦਰਸ਼ ਦੇਵੇਗੀ। ਇਹ ਆਦਰਸ਼ ਆਕਾਬੋਂ ਉਤਰੇ ਹੋਏ ਜਾਂ ਕਿਸੇ ਪਲੇਟੋ ਅਤੇ ਵੇਦ ਵਿਆਸ ਦੇ ਘੜੇ ਹੋਏ ਨਹੀਂ ਹੋਣਗੇ, ਸਗੋਂ ਧਰਤੀ ਉਤਲੇ ਜੀਵਨ ਦੀਆਂ ਲੋੜਾਂ ਵਿੱਚੋਂ ਉਪਜੇ-ਵਿਕਸੇ ਹੋਏ ਧਰਤੀ ਦੇ ਆਪਣੇ ਆਦਰਸ਼ ਹੋਣਗੇ। ਇਹ ਮਨੁੱਖੀ ਜੀਵਨ ਨੂੰ ਅਨੰਤ ਚਾਵਾਂ ਨਾਲ ਭਰਨ ਦਾ ਕ੍ਰਿਸ਼ਮਾ ਕਰ ਕੇ ਸਮੁੱਚੇ ਜੀਵਨ ਨੂੰ ਤਾਲ-ਬੱਧ ਨ੍ਰਿਤ ਦਾ ਰੂਪ ਦੇ ਕੇ ਮਨੁੱਖਤਾ ਦੇ ਪੈਰੀਂ ਬੱਝੀਆਂ ਹੋਈਆਂ ਝਾਂਜਰਾਂ ਵਿੱਚੋਂ ਮਧੁਰ ਸੰਗੀਤ ਪੈਦਾ ਕਰਨਗੇ। ਪਾਤਰ ਜੀ ਅਜੇਹੀ ਇੱਛਾ ਕਰਨ ਕਰਕੇ ਸਾਡੇ ਧਨਵਾਦ ਦੇ ਪਾਤਰ ਹਨ।
ਅਖੌਤੀ ਤੀਜੀ ਦੁਨੀਆ ਵਿੱਚ ਸਮਾਜਕਤਾ ਅਤੇ ਸੁੰਦਰਤਾ ਦੇ ਸੰਸਾਰਕ ਆਦਰਸ਼ਾਂ ਦੀ ਗੱਲ ਓਪਰੀ ਲੱਗਦੀ ਹੈ। ਪੱਛਮੀ ਸਨਅਤ ਸਮਾਜਾਂ ਵਿੱਚ ਜੀਵਨ ਨੂੰ ਦਿੱਤਾ ਜਾਣ ਵਾਲਾ ਸਤਿਕਾਰ ਇਹ ਦੱਸਦਾ ਹੈ ਕਿ ਇਸ ਆਦਰਸ਼ ਦੀ ਸੇਧ ਵਿੱਚ ਲੰਮੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਮਨੁੱਖਤਾ ਦਾ ਸਭਿਆਚਾਰਕ ਵਿਰਸਾ ਇਸ ਰਸਤੇ ਵਿੱਚ ਵੱਡੀ ਰੋਕ ਬਣਿਆ ਹੋਇਆ ਹੈ। ਇਸ ਰੋਕ ਨੂੰ ਦੂਰ ਕਰਨ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ, ਵਿਸ਼ੇਸ਼ ਕਰਕੇ ਉਦੋਂ ਜਦੋਂ ਜੀਵਨ ਦੀ ਸੋਧ ਤੋਂ ਬੇ-ਪਛਾਣ ਨੌਕ ਇਸ ਰੋਕ ਨੂੰ ਹੋਰ ਮਜ਼ਬੂਤ ਕਰਨ ਦੀ ਭੁੱਲ ਜਾਂ ਚਲਾਕੀ ਕਰਦੇ ਹੋਣ। ਨਰੋਆ ਸਾਹਿਤ ਇਸ ਖੇਤਰ ਵਿੱਚ ਸਾਡੀ ਅਗਵਾਈ ਕਰ ਸਕਦਾ ਹੈ।
ਤਕਨੀਕ ਅਤੇ ਸੋਚ
ਕਬੀਲਾਦਾਰੀ, ਬਾਦਸ਼ਾਹਤ ਅਤੇ ਪ੍ਰਜਾਰੰਗ (ਜਮਹੂਰੀਅਤ) ਮਨੁੱਖੀ ਸੱਤਿਅਰਾ ਦੇ ਵਿਕਾਸ ਦੇ ਤਿੰਨ ਪ੍ਰਮੁੱਖ ਪੜਾਅ ਆਖੇ ਜਾ ਸਕਦੇ ਹਨ। ਕਬੀਲਾਦਾਰੀ ਵਿੱਚ ਸੋਚ ਨੂੰ ਮਹੱਤਵਪੂਰਣ ਥਾਂ ਪ੍ਰਾਪਤ ਨਹੀਂ ਸੀ। ਉਹ ਸਮਾਂ ਕਿਰਤ ਦੀ ਪ੍ਰਧਾਨਤਾ ਦਾ ਸਮਾਂ ਸੀ। ਉਸ ਯੁਗ ਨੂੰ 'ਕ੍ਰਿਤ ਯੁਗ' ਵੀ ਆਖਿਆ ਜਾ ਸਕਦਾ ਹੈ। ਉਦੋਂ ਹਰ ਕਿਸੇ ਨੂੰ ਆਪਣੇ ਹਿੱਸੇ ਦਾ ਕੰਮ ਕਰਨ ਦੀ ਮਜਬੂਰੀ ਸੀ । ਉਪਜ ਦੇ ਵਸਲੇ ਅਤੇ ਤਰੀਕੇ ਮਨੁੱਖ ਨੂੰ ਪਸ਼ੂ-ਪੱਧਰ ਉੱਤੇ ਜਿਊਂਦਾ ਰੱਖਣ ਤੋਂ ਚੰਗੇਰਾ ਅਤੇ ਉਚੇਰਾ ਕੁਝ ਵੀ ਨਹੀਂ ਸਨ ਕਰ ਸਕਦੇ। ਇਸ ਪਰਿਸਥਿਤੀ ਵਿੱਚ ਕਿਸੇ ਪ੍ਰਕਾਰ ਦੇ ਸ਼ੋਸ਼ਣ (exploitation) ਦੀ ਸੰਭਵਤਾ ਨਹੀਂ ਸੀ। ਇਸੇ ਕਰਕੇ 'ਕਿਤ ਯੁਗ' ਨੂੰ 'ਸਤਿਯੁਗ' ਆਖਿਆ ਗਿਆ ਹੈ।
ਬਾਦਸ਼ਾਹਤ ਜਾਂ ਜਾਗੀਰਦਾਰੀ ਦੇ ਯੁਗ ਵਿੱਚ ਖੇਤੀ ਦੇ ਸਾਧਨ ਕੁਝ ਉਨਤ ਹੋ ਗਏ ਸਨ। ਪਸ਼ੂਆਂ ਅਤੇ ਦਾਸਾਂ ਦੀ ਸਹਾਇਤਾ ਨਾਲ ਲੋੜੋਂ ਬਹੁਤੀ ਉਪਜ ਸੰਭਵ ਹੋ ਗਈ ਸੀ। ਹਾਕਮ ਸ਼੍ਰੇਣੀ ਅਤੇ ਜਨ-ਸਾਧਾਰਣ ਦੀ ਜੀਵਨ-ਜਾਚ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਸ਼ਕਤੀ ਨੂੰ ਸਰਵਸ੍ਰੇਸ਼ਟ ਸਥਾਨ ਪ੍ਰਾਪਤ ਸੀ, ਪਰੰਤੂ ਇਹ ਹਾਕਮ ਸ਼੍ਰੇਣੀ ਦੀ ਮਾਲਕੀ ਸੀ। ਯੁੱਧ ਅਤੇ ਵਾਪਾਰ ਨੇ ਨਵੇਂ ਕਿੱਤਿਆਂ ਦੇ ਨਾਲ-ਨਾਲ ਜਨ-ਸਾਧਾਰਣ ਵਿੱਚ ਸ਼੍ਰੇਣੀ-ਵੰਡ ਦੀ ਲੋੜ ਪੈਦਾ ਕਰ ਦਿੱਤੀ ਸੀ। ਸਮਾਜਕ ਜੀਵਨ ਵਿੱਚ ਪ੍ਰਤੱਖ ਅਸੰਗਤੀਆਂ (glaring contradictions) ਉਪਜ ਰਹੀਆਂ ਸਨ। ਜਨ-ਸੰਖਿਆ ਦੇ ਇੱਕ ਹਿੱਸੇ ਨੂੰ ਉਪਜਾਊ ਕੰਮਾਂ ਤੋਂ ਪਰੇ ਰਹਿ ਕੇ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਲੋੜ ਜਾਂ ਮਜਬੂਰੀ ਪੈਦਾ ਹੋ ਗਈ ਸੀ।
ਸੋਚ ਜਾਂ ਸੁਤੰਤਰ ਸੋਚ ਇਸ ਸਮਾਜਕ ਸਥਿਤੀ ਲਈ ਹਾਨੀਕਾਰਕ ਸੀ । ਤਰਕ ਸਮਾਜਕ ਅਸੰਗਤੀਆਂ (social contradictions) ਦੀ ਸਫਾਈ ਜਾਂ ਨਿਆਏਪੂਰਣਤਾ (justification) ਦਾ ਸਾਧਨ ਸੀ; ਇਸ ਤੋਂ ਵੱਖਰਾ ਕੋਈ ਜਤਨ ਕਰਦਾ ਤਾਂ ਆਪਣੀ ਹੋਂਦ ਤੋਂ ਹੱਥ ਧੋਣੇ ਪੈਂਦੇ। ਤਰਕ ਇੱਕ ਪ੍ਰਕਾਰ ਦੀ ਸਿਆਣਪ ਦਾ ਨਾਂ ਹੈ। ਅਜੇਹੀ ਸਿਆਣਪ ਕਿਸ ਕੰਮ ਜਿਹੜੀ ਆਪਣੀ ਹੱਦ ਲਈ ਹਾਨੀਕਾਰਕ ਬਣ ਜਾਵੇ। ਇਸ ਲਈ ਉਸ ਯੁਗ ਦੀ ਸੋਚ ਨੇ ਅਜੇਹੇ ਫ਼ਲਸਫ਼ੇ ਨੂੰ ਜਨਮ ਦਿੱਤਾ ਹੈ ਜਿਸ ਨਾਲ ਸ਼ਕਤੀ ਦੀ ਸਰਦਾਰੀ ਦਾ ਅਤੇ ਸਮਾਜਕ ਅਸੰਗਤੀਆਂ ਦੇ ਦੈਵੀ ਜਾਂ ਈਸ਼ਵਰੀ ਹੋਣ ਦਾ ਵਿਸ਼ਵਾਸ ਪੱਕਾ ਕੀਤਾ ਗਿਆ ਹੈ। ਉਸ ਯੁਗ ਦੀ ਸੋਚ ਅਸਲ ਵਿੱਚ ਸੋਚ ਨਹੀਂ ਸੀ ਸਗੋਂ ਧਰਮ ਦੇ ਸਿਧਾਂਤਾਂ ਦੀ ਸੰਪੂਰਕ (supplement) ਸੀ। ਉਹ ਯੁਗ ਵਿਸ਼ਵਾਸ ਦੀ ਸਰਦਾਰੀ ਦਾ ਯੁਗ ਸੀ। ਪਲੇਟੋ ਦੇ ਉੱਤਰ-ਅਧਿਕਾਰੀ, ਸਟੋਇਕਵਾਦ ਦੇ ਮੋਢੀ
____________
ਅਤੇ ਸਟੋਇਕਵਾਦ ਰਾਹੀਂ ਈਸਾਈਅਤ ਦੀ ਸਿਧਾਂਤਕ ਰੂਪ-ਰੇਖਾ ਨਿਯਤ ਕਰਨ ਵਾਲੇ ਦਾਰਸ਼ਨਿਕ ਪਲਾਟੀਨੱਸ (Plotinus-161B.C.-81B.C.) ਦਾ ਕਥਨ ਹੈ "ਸਾਰੇ ਬੁੱਧੀਧਾਰੀ ਜੀਵਾਂ ਵਿੱਚ ਮਨੁੱਖ ਦਾ ਦਰਜਾ ਸਭ ਤੋਂ ਨੀਵਾਂ ਇਸ ਲਈ ਹੈ ਕਿ ਉਹ ਤਰਕ ਤੋਂ ਕੰਮ ਲੈਂਦਾ ਹੈ। (In the scale of intellectual beings man occupies the lowest nank because he reasons.) ਜਨ-ਸਾਧਾਰਣ ਅਤੇ ਸੋਚ ਵਿੱਚ ਕਿਸੇ ਪ੍ਰਕਾਰ ਦਾ ਸੰਬੰਧ ਸਥਾਪਿਤ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਰਾਹ ਰੋਕਣ ਲਈ, ਪਲਾਟੀਨੱਸ ਦੇ ਉਪਰੋਕਤ ਸਿੱਧਾਂਤ ਨੂੰ ਪੂਰੀ ਯੋਗਤਾ ਅਤੇ ਸਫਲਤਾ ਨਾਲ ਵਰਤਿਆ ਗਿਆ ਹੈ।
ਰਿਨੇਸਾਂਸ ਨਾਲ ਵਿਗਿਆਨਿਕ ਸੋਚ ਅਤੇ ਸਨਅਤੀ ਕ੍ਰਾਂਤੀ ਨਾਲ ਵਿਗਿਆਨਿਕ ਤਕਨੀਕ ਦਾ ਯੁਗ ਆਰੰਭ ਹੁੰਦਾ ਹੈ। ਸਾਇਸ ਨੇ ਮਨੁੱਖੀ ਗਿਆਨ ਦੀਆਂ ਅਤੇ ਤਕਨੀਕ ਨੇ ਮਨੁੱਖੀ ਸ਼ਕਤੀ ਦੀਆਂ ਸੰਭਾਵਨਾਵਾਂ ਨੂੰ ਅਸੀਮ ਅਤੇ ਅਨੰਤ ਕਰ ਦਿੱਤਾ ਹੈ। ਇਹ ਬੇ- ਓੜਕੀ ਉਪਜ, ਵਿਸ਼ਵਵਿਆਪੀ ਵਾਪਾਰ, ਸਾਰੀ ਮਨੁੱਖਤਾ ਲਈ ਸੁਰੱਖਿਅਤ, ਸੁਖੀ ਅਤੇ ਸਤਿਕਾਰਯੋਗ ਜੀਵਨ ਦੀਆਂ ਸੰਭਾਵਨਾਵਾਂ ਸਾਂਝੀਵਾਲਤਾ, ਸਹਿਯੋਗ ਅਤੇ ਪ੍ਰਜਾਤੰਤ੍ਰ ਦਾ ਯੁਗ ਹੈ। ਸੁਤੰਤਰ ਸੋਚ ਇਸ ਯੁਗ ਦੀ ਲੋੜ ਹੈ, ਨਿਰੀ ਵਿਗਿਆਨਿਕ ਨਹੀਂ ਸਗੋਂ ਵਿਗਿਆਨਿਕ ਅਤੇ ਸੁਤੰਤਰ: ਨਿਰੀ ਵਿਗਿਆਨਿਕ ਅਤੇ ਸੁਤੰਤਰ ਨਹੀਂ ਸਗੋਂ ਵਿਗਿਆਨਿਕ, ਸੁਤੰਤਰ ਅਤੇ ਸੁਹਿਰਦ ਸੋਚ। ਮੱਧਕਾਲੀਨ ਵਿਸ਼ਵਾਸਾਂ, ਵਹਿਮਾਂ ਅਤੇ ਸਹਿਮਾਂ ਤੋਂ ਪਿੱਛਾ ਛੁਡਾਉਣ ਲਈ ਸਾਡੀ ਸੋਚ ਦਾ ਵਿਗਿਆਨਿਕ ਹੋਣਾ ਜ਼ਰੂਰੀ ਹੈ; ਦੋਸ਼ਾਂ, ਕੰਮਾਂ, ਕਲਚਰਾਂ ਅਤੇ ਭੂਤਕਾਲ ਦੀਆਂ ਪ੍ਰਾਪਤੀਆਂ ਦੇ ਗੌਰਵ ਦਾ ਬੇ-ਲੋੜਾ ਭਾਰ ਵਰਾਹ ਮਾਰਨ ਲਈ ਸਾਡੀ ਸੋਚ ਦਾ ਸੁਤੰਤਰ ਹੋਣਾ ਜ਼ਰੂਰੀ ਹੈ: ਅਤੇ ਪੁਰਾਣੇ ਸੰਘਰਸ਼ਾਂ, ਸੰਗਰਾਮਾਂ, ਧਰਮ-ਯੁੱਧਾਂ, ਜਹਾਦਾਂ ਵਿੱਚੋਂ ਉਪਜੀ ਹੋਈ ਈਰਖਾ, ਘਿਰਣਾ ਅਤੇ ਦੁਸ਼ਮਣੀ ਨੂੰ ਭੁੱਲ ਕੇ ਆਉਣ ਵਾਲੇ ਸਮੇਂ ਦੇ ਜੀਵਨ ਵਿਚਲੀ ਸੁੰਦਰਤਾ ਦੀ ਕਲਪਨਾ ਕਰਨ ਯੋਗ ਹੋਣ ਲਈ ਸਾਡੀ ਸੋਚ ਦਾ ਸੁਹਿਰਦ ਹੋਣਾ ਜ਼ਰੂਰੀ ਹੈ।
ਕਿਸੇ ਸੁਚੇਤ ਅਤੇ ਸੂਝਵਾਨ ਮਨੁੱਖ ਲਈ ਇਸ ਲੋੜ ਨੂੰ ਮਹਿਸੂਸ ਕਰਨਾ ਔਖਾ ਨਹੀਂ: ਇਸ ਲਈ ਮੈਂ ਬਹੁਤੀਆਂ ਮਿਸਾਲਾਂ ਦੀ ਸਹਾਇਤਾ ਲੈਣ ਦਾ ਜਤਨ ਨਹੀਂ ਕਰਾਂਗਾ। ਨਾ ਹੀ ਬਹੁਤੇ ਵਿਸਥਾਰ ਵਿੱਚ ਜਾਣ ਦੀ ਲੋੜ ਹੈ। ਵਿਗਿਆਨ ਅਤੇ ਤਕਨੀਕ ਨੇ ਬੇ-ਓੜਕੇ ਸੁਖ- ਸਾਧਨ ਪੈਦਾ ਕੀਤੇ ਹਨ, ਦੁਨੀਆ ਨੂੰ ਛੋਟੀ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਤਬਾਹੀ ਦੇ ਸਾਧਨ ਵੀ ਪੈਦਾ ਕੀਤੇ ਹਨ ਅਤੇ ਏਨੇ ਪ੍ਰਬਲ ਕਿ ਦੂਜੇ ਸੰਸਾਰ ਯੁੱਧ ਤੋਂ ਦੋ ਕੁ ਦਹਾਕੇ ਪਿੱਛੋਂ ਅਮਰੀਕਾ ਅਤੇ ਰੂਸ ਕੋਲ ਏਨੇ ਪ੍ਰਮਾਣੂੰ ਹਥਿਆਰ ਸਨ ਕਿ ਸਾਰੀ ਧਰਤੀ ਨੂੰ ਇੱਕ, ਦੋ ਜਾਂ ਤਿੰਨ ਵੇਰ ਨਹੀਂ ਸਗੋਂ ਪੰਜਾਹ ਵੀਰ ਬਰਬਾਦ ਕਰ ਸਕਦੇ ਸਨ। ਇਸ ਗੱਲ ਨੂੰ ਇਉਂ ਵੀ ਕਹਿ ਸਕਦੇ ਹਾਂ ਕਿ ਇਹ ਦੋਵੇਂ ਤਾਕਤਾਂ ਮਿਲ ਕੇ, ਸਾਡੀ ਧਰਤੀ ਵਰਗੀਆਂ, ਪੰਜਾਹ ਧਰਤੀਆਂ ਦਾ ਸਫਾਇਆ ਕਰ ਸਕਦੀਆਂ ਸਨ। ਇਹ ਗੱਲ ਇਉਂ ਵੀ ਆਖੀ ਜਾ ਸਕਦੀ ਹੈ ਕਿ ਜਿੰਨੇ ਹਥਿਆਰ ਜਾਂ ਬੰਬ ਇਨ੍ਹਾਂ ਦੋਹਾਂ ਦੇਸ਼ਾਂ ਕੋਲ ਸਨ, ਉਨ੍ਹਾਂ ਦਾ ਪੰਜਾਹਵਾਂ ਹਿੱਸਾ ਸਾਡੀ ਧਰਤੀ ਨੂੰ ਆਕਾਸ਼ ਗੰਗਾ ਵਿੱਚੋਂ ਅਲੋਪ ਕਰ ਸਕਦਾ ਸੀ।
ਉਸ ਸਮੇਂ ਇਹ ਦੋਵੇਂ ਤਾਕਤਾਂ ਆਪਣੀ ਉਪਰੋਕਤ ਸਮਰੱਥਾ ਦਾ ਉਚੇਚਾ ਗੌਰਵ ਕਰਦੀਆਂ ਸਨ। ਜਦੋਂ ਰੂਸ ਦੀ ਲੋਕ-ਹਿਤੈਸ਼ੀ ਸਰਕਾਰ ਨੂੰ ਇਸ ਗੱਲ ਦਾ ਖ਼ਿਆਲ ਆਉਂਦਾ ਸੀ ਕਿ ਅਮਰੀਕਾ ਕੋਲ ਧਰਤੀ ਨੂੰ ਪੈਂਤੀ ਵੇਰ ਤਬਾਹ ਕਰਨ ਦੀ ਸਮਰੱਥਾ ਹੈ ਅਤੇ ਸਾਡੇ ਕੋਲ ਕੇਵਲ ਪੰਦਰਾਂ ਵੇਰ ਤਬਾਹ ਕਰਨ ਦੀ, ਤਾਂ ਤੁਸੀ ਸਰਕਾਰ ਦੇ ਕੌਮੀ ਗੌਰਵ ਨੂੰ ਸੱਟ ਵੱਜਦੀ ਸੀ। ਏਸੇ ਵਿਨਾਸ਼ ਦਾ ਚੇਤਾ ਕਰਕੇ ਅਮਰੀਕਾ ਦਾ ਕੌਮੀ ਗੌਰਵ
ਗਗਨ ਗਾਮੀ ਬਣ ਜਾਂਦਾ ਸੀ । ਰੂਸੀ ਸਮਾਜਵਾਦੀ ਸਰਕਾਰ ਸਾਰੀ ਦੁਨੀਆ ਦੇ ਮਜ਼ਦੂਰਾਂ ਨੂੰ ਅੰਮਾਂ ਜਾਏ ਵੀਰ ਦੱਸਦੀ ਸੀ ਅਤੇ ਅਮਰੀਕੀ ਸਰਮਾਏਦਾਰ ਸਰਕਾਰ ਸੱਭਿਅਤਾ ਅਤੇ ਪ੍ਰਜਾਤੰਤ੍ਰ ਦੀ ਰਾਖੀ ਦਾ ਦਾਅਵਾ ਕਰਦੀ ਸੀ। ਦੋਹਾਂ ਦੇ ਦੈਵੀ ਨਾਅਰਿਆਂ ਅਤੇ ਸ਼ੈਤਾਨੀ ਕਾਰਿਆਂ ਵਿੱਚ ਕੋਈ ਤਾਲ-ਮੇਲ ਨਹੀਂ ਸੀ । ਤਾਂ ਵੀ ਦੁਨੀਆ ਦੀ ਅੱਧੀ ਸਿਆਣਪ ਰੂਸੀ ਸੱਤਾ ਦੀ ਵਕਾਲਤ ਕਰਦੀ ਸੀ ਅਤੇ ਅੱਧੀ ਅਕਲਮੰਦੀ ਅਮਰੀਕੀ ਹੈਂਕੜ ਦਾ ਹੁੰਗਾਰਾ ਭਰਦੀ ਸੀ। ਨਿਸਚੇ ਹੀ ਮਨੁੱਖੀ ਸੋਚ ਵਿੱਚ ਕੋਈ ਖ਼ਰਾਬੀ ਸੀ। ਮਨੁੱਖੀ ਸੋਚ ਕਿਸੇ ਹੱਦ ਤਕ ਵਿਗਿਆਨਿਕ ਸੀ, ਪਰੰਤੂ ਧੜਿਆਂ ਦੀ ਵਲਗਣ ਵਿੱਚ ਵਲ਼ੀ ਹੋਈ ਸੀ; ਸੁਤੰਤਰ ਨਹੀਂ ਸੀ। ਜਿਹੜੀ ਸੋਚ ਸੁਤੰਤਰ ਨਹੀਂ ਉਸ ਦਾ ਸੁਹਿਰਦ ਹੋਣਾ ਸੰਭਵ ਨਹੀਂ। ਆਪਣੇ ਬੱਚਿਆਂ ਦੀ ਸਿਆਣੀ ਬੇਵਕੂਫੀ ਕਾਰਨ ਧਰਤੀ ਮਾਤਾ ਚਾਰ ਦਹਾਕੇ ਠੰਢੀ ਜੰਗ ਦੀ ਸੀਤ ਹੰਢਾਉਂਦੀ ਰਹੀ ਹੈ।
ਰੂਸੀ ਸਾਮਰਾਜ ਦੇ ਗੁਬਾਰੇ ਵਿੱਚੋਂ ਹਵਾ ਨਿਕਲ ਜਾਣ ਉੱਤੇ ਇਉਂ ਜਾਪਿਆ ਸੀ ਕਿ ਮਨੁੱਖਤਾ ਨੂੰ ਸੁਖ ਦਾ ਸਾਹ ਆਵੇਗਾ ਪਰੰਤੂ ਇਉਂ ਹੋਇਆ ਨਾ। ਇਸ ਕਥਨ ਵਿੱਚ ਸੱਚਾਈ ਵੇਖੀ ਜਾਂਦੀ ਹੈ ਕਿ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਬਣ ਜਾਣ ਕਾਰਨ ਅਮਰੀਕਾ ਆਪਣੇ ਆਪ ਨੂੰ ਦੁਨੀਆ ਦਾ ਪੁਲਿਸਮੈਨ ਸਮਝਣ ਲੱਗ ਪਿਆ ਸੀ । ਇਸ ਦੇ ਨਤੀਜੇ ਵਜੋਂ ਇਸਲਾਮੀ ਮੂਲਵਾਦ ਨੇ ਆਤੰਕਵਾਦੀ ਰੂਪ ਧਾਰਨ ਕਰ ਲਿਆ। ਮੈਨੂੰ ਇਸ ਕਥਨ ਵਿੱਚ ਸਮੁੱਚੀ ਸੱਚਾਈ ਨਹੀਂ ਦਿਸਦੀ। ਇਹ ਪਰਸਥਿਤੀ ਦਾ ਇੱਕ ਪਾਸਾ ਹੈ। ਧਾਰਮਕ ਮੂਲਵਾਦ ਅਤੇ ਆਤੰਕਵਾਦ ਦਾ ਰਿਸ਼ਤਾ ਢੇਰ ਪੁਰਾਣਾ ਹੈ । ਮੂਲਵਾਦ ਬਿਨਾਂ ਕਿਸੇ ਧਰਮ ਦੀ ਹੋਂਦ-ਹਸਤੀ ਸੰਭਵ ਨਹੀਂ; ਅਤੇ ਮੂਲਵਾਦ ਆਪਣੇ ਆਪ ਵਿੱਚ ਹੀ ਆਤੰਕਵਾਦ ਹੈ। ਮੂਲਵਾਦ ਕਿਸੇ ਸੋਚ ਦੀ ਉਪਜ ਨਹੀਂ: ਇਹ ਅਸੋਚ ਜਾਂ ਅੰਧਵਿਸ਼ਵਾਸ ਦਾ ਕ੍ਰਿਸ਼ਮਾ ਹੈ। ਠੰਢੀ ਜੰਗ ਦੇ ਦੋਵੇਂ ਧੜੇ ਸੋਚਵਾਨ ਸਨ। ਉਨ੍ਹਾਂ ਦੀ ਸੋਚ ਸੁਤੰਤਰ ਅਤੇ ਸੁਹਿਰਦ ਭਾਵੇਂ ਨਹੀਂ ਸੀ ਪਰੰਤੂ ਵਿਗਿਆਨਿਕ ਅਤੇ ਦੁਨਿਆਵੀ ਜ਼ਰੂਰੀ ਸੀ। ਉਹ ਅਨਾਸ਼ਕਤੀ ਨਾਲ ਜਾਂ ਕਰਮ ਫਲ ਦੀ ਇੱਛਾ ਬਿਨਾਂ (without attachment to the fruit) ਗੀਤਾ ਵਿਚਲੇ ਕਰਮਯੋਗ ਦੀ ਪਾਲਣਾ ਨਹੀਂ ਸਨ ਕਰ ਰਹੇ; ਨਾ ਹੀ ਉਹ ਜਨਤ ਦੀ ਇੱਛਾ ਨਾਲ ਇਲਾਹੀ ਹੁਕਮ ਦੀ ਤਾਮੀਲ ਕਰ ਰਹੇ ਸਨ । ਦੁਨੀਆ ਨਾਲ ਸੰਬੰਧਤ, ਦੁਨਿਆਵੀ ਸੋਚ ਦੇ ਧਾਰਨੀ ਹੋਣ ਕਰਕੇ ਕਈ ਮੌਕਿਆਂ ਉੱਤੇ, ਉਹ ਗ਼ਲਤੀ ਕਰਨ ਬਾਜ਼ ਆਏ ਜਿਸ ਦੇ ਨਤੀਜੇ ਵਜੋਂ ਧਰਤੀ ਉਤਲੀ ਜੀਵਨ-ਲੀਲ੍ਹਾ ਦੀ ਸਮਾਪਤੀ ਯਕੀਨੀ ਹੋ ਸਕਦੀ ਸੀ।
ਧਾਰਮਿਕ ਮੂਲਵਾਦ ਵੀਹ ਸਦੀਆਂ ਪੁਰਾਣਾ ਹੈ। ਇਸ ਸੰਗਸਾਰੀਆਂ ਅਤੇ ਇਨਕੁਈਜ਼ੀਬਨਜ਼ (Inquisitions-ਧਰਮ ਅਦਾਲਤਾਂ) ਦਾ ਅਭਿਆਸੀ ਹੈ। ਅਨ-ਧਰਮੀਆਂ ਅਤੇ ਕਾਫ਼ਰਾਂ ਨੂੰ ਜਿਊਂਦੇ ਜਲਾਏ ਜਾਂਦੇ ਵੇਖਣਾ ਇਸ ਦੇ ਪੈਰੋਕਾਰਾਂ ਦਾ ਵੱਡਾ ਮਨੋਰੰਜਨ ਬਣਿਆ ਰਿਹਾ ਹੈ। ਇਸ ਦੁਆਰਾ ਚੁੜੇਲਾਂ ਕਹਿ ਕੇ ਸਾੜੀਆਂ ਜਾਣ ਵਾਲੀਆਂ ਇਸਤ੍ਰੀਆਂ ਦੀ ਗਿਣਤੀ ਲੱਖਾਂ ਦੇ ਅੰਕੜੇ ਪਾਰ ਕਰ ਚੁੱਕੀ ਹੈ। 11 ਸਤੰਬਰ 2001 ਵਾਲੇ ਦਿਨ, ਵਿਸ਼ਵ ਵਪਾਰ ਕੇਂਦਰ ਦੇ ਦੇ ਮੀਨਾਰਾਂ ਵਿੱਚ ਹਵਾਈ ਜਹਾਜ਼ ਕੈਸ਼ ਕਰ ਕੇ ਇਸ ਨੇ ਇਹ ਦੱਸਿਆ ਸੀ ਕਿ ਵਿਗਿਆਨਿਕ ਤਕਨੀਕ ਦੇ ਸਾਥ ਸਹਿਯੋਗ ਨਾਲ ਇਹ ਆਪਣੇ ਸਾਰੇ ਰਿਕਾਰਡ ਤੋੜਨ ਦੀ ਸਮਰੱਥਾ ਰੱਖਦਾ ਹੈ। ਉਹ ਦਿਨ ਦੂਰ ਨਹੀਂ ਜਦੋਂ ਤਕਨੀਕ ਅਜੇਹੇ ਪੁਤਲੇ ਜਾਂ ਰੋਬੋਟ ਬਣਾਉਣ ਵਿੱਚ ਸਫਲ ਹੋ ਜਾਵੇਗੀ ਜਿਨ੍ਹਾਂ ਕੋਲੋਂ ਆਪਾ-ਵਾਰ ਬੰਬ ਬਾਜ਼ਾਂ ਦਾ ਕੰਮ ਲਿਆ ਜਾ ਸਕੇਗਾ। ਹੁਣ ਵੀ ਅਜੇਹੇ ਬੰਬ ਬਾਜ਼ ਪੁਤਲਿਆਂ ਨਾਲੋਂ ਬਹੁਤੇ ਵੱਖਰੇ ਨਹੀਂ ਹਨ। ਸੁਇਸਾਇਡ ਕਮਿੰਗ ਆਮ ਜਹੀ ਘਟਨਾ ਬਣਦੀ ਜਾ ਰਹੀ ਹੈ।
ਪੰਜ ਕੁ ਦਿਨ ਪਹਿਲਾਂ ਇਸਤੰਬੋਲ, ਵਿੱਚ ਦੋ ਬੰਬ ਯਹੂਦੀ ਸਿਨੇਗਾਗਾਂ ਵਿੱਚ ਚਲਾਏ ਗਏ ਸਨ । ਮਰਨ ਵਾਲਿਆਂ ਦੀ ਗਿਣਤੀ ਪੰਜਾਹ ਤੋਂ ਉੱਪਰ ਹੈ ਅਤੇ ਜ਼ਖ਼ਮੀ ਹੋਣ ਵਾਲਿਆਂ ਦੀ ਪੰਜ ਸੌ ਤੋਂ ਉੱਪਰ। ਦੁਨੀਆ ਦੇ ਕਿਸੇ ਵੀ ਸ਼ਹਿਰ ਵਿੱਚ, ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ; ਅਤੇ ਇਸ ਦਾ ਨਿਮਿੱਤ ਕਾਰਨ ਹੈ 'ਪੁਰਾਣੀ ਸੋਚ' ਜਾਂ 'ਅਸੋਚ' ਅਤੇ ਵਿਗਿਆਨਿਕ 'ਟੈਕਨੀਕ' ਦਾ ਸੰਗਮ। ਬੇਸ਼ੱਕ ਆਤੰਕਵਾਦ ਪੁਰਾਣਾ ਰੋਗ ਹੈ ਪਰੰਤੂ ਤਕਨੀਕ ਦਾ ਸਹਾਰਾ ਪਾ ਕੇ ਇਹ ਨਵੇਂ ਆਕਾਰ ਪਾਸਾਰ ਧਾਰਨ ਕਰ ਗਿਆ ਹੈ। ਭਵਿੱਖ ਵਿੱਚ ਇਹ ਕੀ ਰੂਪ ਧਾਰਨ ਕਰੇਗਾ ? ਸ਼ਾਇਦ ਕੋਈ ਦੱਸ ਸਕੇ।
ਸਮਾਜਕ ਜੀਵਨ ਵਿੱਚ ਵਾਪਰਨ ਵਾਲੀ ਹਰ ਤਬਦੀਲੀ ਅਤੇ ਹੋਣ ਵਾਲਾ ਹਰ ਵਿਕਾਸ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਹੁਣ ਤਕ ਧਾਰਮਕ, ਸਿਆਸੀ ਅਤੇ ਵਿਗਿਆਨਿਕ ਤਬਦੀਲੀਆਂ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਆਈਆਂ ਹਨ । ਧਾਰਮਕ ਅਤੇ ਸਿਆਸੀ ਤਬਦੀਲੀਆਂ ਦਾ ਪ੍ਰਭਾਵ ਤਬਦੀਲੀਆਂ ਦੀ ਥਾਂ ਪ੍ਰਚਾਰ ਜਾਂ ਪ੍ਰਾਪੇਗੰਡੇ ਉੱਤੇ ਆਧਾਰਿਤ ਹੁੰਦਾ ਹੈ; ਇਸ ਲਈ ਤਬਦੀਲੀ ਦੇ ਨਾਲ ਨਾਲ ਪ੍ਰਭਾਵ ਵੀ ਪ੍ਰਗਟ ਹੋਣ ਲੱਗ ਪੈਂਦਾ ਹੈ। ਸਾਇੰਸ ਅਤੇ ਤਕਨੀਕ ਦਾ ਪ੍ਰਭਾਵ ਪ੍ਰਚਾਰ ਦੀ ਥਾਂ ਉਨ੍ਹਾਂ ਤਬਦੀਲੀਆਂ ਉੱਤੇ ਨਿਰਭਰ ਕਰਦਾ ਹੈ ਜਿਹੜੀਆਂ ਤਕਨੀਕ ਨੇ ਪੈਦਾ ਕਰਨੀਆਂ ਹੁੰਦੀਆਂ ਹਨ ਅਤੇ ਜੀਵਨ ਨੇ ਉਨ੍ਹਾਂ ਨੂੰ ਅਪਣਾਅ ਕੇ, ਉਨ੍ਹਾਂ ਦੇ ਹਾਣ-ਲਾਭ ਦਾ ਲੇਖਾ ਕਰ ਕੇ, ਉਨ੍ਹਾਂ ਦੇ ਕਲਿਆਣਕਾਰੀ ਜਾਂ ਹਾਨੀਕਾਰਕ ਹੋਣ ਦਾ ਨਿਰਣਾ ਕਰਨਾ ਹੁੰਦਾ ਹੈ। ਜਦੋਂ ਜੀਵਨ ਅਜੇਹੇ ਫੈਸਲੇ ਉੱਤੇ ਪੁੱਜਣ ਦੇ ਆਹਰ ਵਿੱਚ ਹੁੰਦਾ ਹੈ ਉਦੋਂ ਧਰਮ ਅਤੇ ਸਿਆਸਤ ਆਪਣੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਵਿਗਿਆਨਿਕ ਸੋਚ ਦੇ ਵਿਕਾਸ ਦਾ ਪ੍ਰਬਲ ਵਿਰੋਧ ਕਰ ਰਹੇ ਹੁੰਦੇ ਹਨ। ਵਿਗਿਆਨਿਕ ਵਿਚਾਰ ਇਸ ਵਿਰੋਧ ਦਾ ਟਾਕਰਾ ਕਰਨ ਵਿੱਚ ਸਰਵਥਾ ਸਫਲ ਨਹੀਂ ਹੁੰਦੀ ਕਿਉਂਜੁ ਧਾਰਮਕ ਅਤੇ ਸਿਆਸੀ ਪ੍ਰਚਾਰ ਦਾ ਵਿਰੋਧ ਬਹੁਤਾ ਸਤਿਕਾਰਯੋਗ ਨਹੀਂ ਮੰਨਿਆ ਜਾਂਦਾ ਅਤੇ ਵਿਰੋਧ-ਕਰਤਾ ਲਈ ਕਸ਼ਟਕਾਰੀ ਵੀ ਹੋ ਨਿਬੜਦਾ ਹੈ।
ਜਨ-ਸਾਧਾਰਣ ਵਿਗਿਆਨਿਕ ਵਿਚਾਰ ਅਪਣਾਉਣ ਦੀ ਬਹੁਤੀ ਲੋੜ ਵੀ ਮਹਿਸੂਸ ਨਹੀਂ ਕਰਦਾ। ਇਸ ਦੇ ਦੋ ਕਾਰਣ ਹੁੰਦੇ ਹਨ। ਪਹਿਲਾ ਇਹ ਕਿ ਧਰਮ ਅਤੇ ਸਿਆਸਤ ਦੀ ਸ੍ਰੇਸ਼ਟਤਾ ਦਾ ਵਿਸ਼ਵਾਸ ਮਨੁੱਖੀ ਮਨ ਦਾ ਹਿੱਸਾ ਬਣ ਚੁੱਕਾ ਹੈ ਅਤੇ ਦੂਜਾ ਇਹ ਕਿ ਵਿਗਿਆਨ ਅਤੇ ਤਕਨੀਕ ਆਪਣੇ ਉਪਜਾਏ ਹੋਏ ਸੁਖ-ਸਾਧਨਾਂ ਦੀ ਵਰਤੋਂ ਕਰਨ ਕਿਸੇ ਨੂੰ ਵਰਜਦੇ ਨਹੀਂ। ਵਿਗਿਆਨ ਅਤੇ ਤਕਨੀਕ ਨੂੰ ਸ਼ੈਤਾਨੀ ਕਾਢ ਕਹਿੰਦਿਆਂ ਹੋਇਆਂ, ਇਨ੍ਹਾਂ ਦੁਆਰਾ ਉਪਜਾਈ ਹੋਈ ਸੁਰੱਖਿਅਤ, ਸੁਖਦਾਇਕ ਅਤੇ ਸਤਿਕਾਰਯੋਗ ਜੀਵਨ-ਜਾਚ ਦਾ ਆਨੰਦ ਮਾਣੀ ਜਾਣਾ ਬਹੁਤ ਆਮ ਹੈ। ਧਰਮ ਅਤੇ ਸਿਆਸਤ ਬਾਰੇ ਕਿੰਤੂ ਕੀਤਿਆਂ ਤੁਹਾਡੇ ਸਾਰੇ ਪੁੰਨ (ਨਿਰੇ ਅਲੋਪ ਨਹੀਂ ਹੋਣਗੇ) ਪਾਪਾਂ ਵਿੱਚ ਬਦਲ ਜਾਣਗੇ। ਦੋਜ਼ਖ਼ ਦੀ ਅੱਗ ਤੁਹਾਡੇ ਸੁਆਗਤ ਲਈ ਭੜਕ ਰਹੀ ਹੋਵੇਗੀ; ਮੁਕਤੀ ਦਾ ਦਵਾਰ ਬੰਦ ਹੋ ਜਾਵੇਗਾ: ਚੁਰਾਸੀ ਦਾ ਅਮੁੱਕ ਚੱਕਰ ਤੁਹਾਡੇ ਮਨ ਨੂੰ ਮੂਰਛਿਤ ਕਰ ਦੇਵੇਗਾ; ਸਿਆਸਤ ਨੂੰ ਤੁਹਾਡੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਕਿਉਂਜੁ ਉਸ ਦਾ ਕੰਮ ਆਪਣੇ ਆਪ ਹੋ ਜਾਵੇਗਾ।
ਵਿਗਿਆਨਿਕ ਸੋਚ ਦਾ ਪਰਚਾਰ ਪਰਸਾਰ ਤਕਨੀਕ ਦੁਆਰਾ ਉਪਜਾਈਆਂ ਹੋਈਆਂ ਸੁਖ-ਸਹੂਲਤਾਂ ਅਤੇ ਤਬਦੀਲੀਆਂ ਦੇ ਅਪਣਾਏ ਅਤੇ ਸਤਿਕਾਰੇ ਜਾਣ ਨਾਲ ਹੋਣਾ ਹੈ। ਇਸ ਕਿਰਿਆ ਦਾ ਰਾਹ ਰੋਕਣ ਵਾਲੀ ਇੱਕ ਹੋਰ ਸੱਚਾਈ ਇਹ ਹੈ ਕਿ ਵਿਗਿਆਨ ਅਤੇ ਵਿਗਿਆਨਿਕ ਤਕਨੀਕ ਨੇ ਨਿਰੀਆਂ ਸਹੂਲਤਾਂ ਹੀ ਪੈਦਾ ਨਹੀਂ ਕੀਤੀਆਂ ਸਗੋਂ ਮਨੁੱਖ ਵਿਚਲੇ ਪਸੂ ਨੂੰ ਪ੍ਰਬਲ ਕਰਨ ਦੇ ਸਾਧਨ ਵੀ ਉਪਜਾਏ ਹਨ। ਐਟਮੀ ਹਥਿਆਰਾਂ ਤੋਂ ਲੈ ਕੇ ਬੰਦਕਾਂ,
ਪਿਸਤੌਲਾਂ ਅਤੇ ਹਲਕੀਆਂ ਮਸ਼ੀਨ ਗੰਨਾਂ ਬਣਾ ਕੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਸਰਵਨਾਸ਼ ਦੀ ਯੋਗਤਾ ਦੇਣ ਦੇ ਨਾਲ-ਨਾਲ ਨੇਂ ਨੇਂ, ਦਸ ਦਸ ਸਾਲ ਦੇ ਬੱਚਿਆਂ ਨੂੰ ਹੱਤਿਆ ਦਾ ਹੁਨਰ ਸਿਖਾ ਦਿੱਤਾ ਹੈ। ਇਹ ਠੀਕ ਹੈ ਕਿ ਮਨੁੱਖੀ ਮਨ ਵਿਚਲੀਆਂ ਪਸ਼ੂ-ਭਾਵਨਾਵਾਂ ਅਤੇ ਮੁਨਾਫ਼ੇ ਦੀ ਇੱਛਾ ਹਥਿਆਰਾਂ ਦੀ ਉਪਜ ਦਾ ਕਾਰਨ ਹਨ ਪਰੰਤੂ ਇਉਂ ਕਹਿਣ ਨਾਲ ਇਸ ਸੱਚਾਈ ਵਿੱਚ ਤਬਦੀਲੀ ਨਹੀਂ ਆਉਂਦੀ ਕਿ ਹਥਿਆਰ ਸਾਇੰਸ ਅਤੇ ਟੈਕਨੀਕ ਨੇ ਉਪਜਾਏ ਹਨ। ਸਾਧਾਰਣ ਸੋਚ ਇਨ੍ਹਾਂ ਪਰਮਾਣੂ ਹਥਿਆਰਾਂ ਅਤੇ ਮਨੁੱਖੀ ਮਨ ਦੀਆਂ ਕਦੂਰਤਾਂ ਵਿਚਲੇ ਸੰਬੰਧ ਨੂੰ ਸਮਝਣ ਦੀ ਸੂਝ ਅਤੇ ਸਮਰੱਥਾ ਤੋਂ ਸੱਖਣੀ ਹੈ। ਸਾਧਾਰਣ ਸੂਝ ਸਾਹਮਣੇ ਇਹ ਸੱਚ ਭਲੀ- ਭਾਂਤ ਪਰਗਟ ਹੈ ਕਿ ਇਹ ਮਾਰੂ ਹਥਿਆਰ ਸਾਇੰਸ ਦੀ ਉਪਜ ਹਨ। ਇਸ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਸਾਇੰਸ ਅਤੇ ਟੈਕਨੀਕ ਇਸ ਸੰਬੰਧ ਵਿੱਚ ਆਪਣੇ ਵਿਵਹਾਰ ਬਾਰੇ ਸੋਚਣ ਨੂੰ ਤਿਆਰ ਨਹੀਂ ਦਿਸਦੀ। ਪਦਾਰਥ ਦੀ ਸੂਖਮਤਾ ਦੇ ਭੇਤਾਂ ਨੂੰ ਪਾ ਲੈਣ ਦਾ ਲੋਰ ਏਨਾ ਪ੍ਰਬਲ ਹੈ ਕਿ ਵਿਗਿਆਨ ਇੱਕ ਪਲ ਰੁਕ ਕੇ ਆਪਣੀਆਂ ਸਫਲਤਾਵਾਂ ਨੂੰ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਵੇਖਣ-ਵਾਚਣ ਦੀ ਲੋੜ ਮਹਿਸੂਸ ਨਹੀਂ ਕਰਦਾ।
ਅਜੋਕਾ ਸਾਇੰਸਦਾਨ ਕਲੋਨਿੰਗ ਕਰ ਸਕਦਾ ਹੈ; ਆਪਣੀ ਇੱਛਾ ਅਨੁਸਾਰ ਲੜਕੇ ਜਾਂ ਲੜਕੀਆਂ ਪੈਦਾ ਕਰ ਸਕਦਾ ਹੈ, ਮਨੁੱਖੀ ਸਰੀਰ ਦਾ ਹਰ ਪੁਰਜ਼ਾ ਟ੍ਰਾਂਸਪਲਾਂਟ ਕੀਤਾ ਜਾ ਰਿਹਾ ਹੈ। ਅਜੇ ਕੱਲ ਦੀ ਗੱਲ ਹੈ ਕਿ ਇੱਕ ਇਸਤ੍ਰੀ ਦਾ ਪੈਂਕ੍ਰੀਅਸ ਟ੍ਰਾਂਸਪਲਾਂਟ ਕਰ ਕੇ ਉਸ ਦੇ ਸ਼ੂਗਰ ਰੋਗ ਦਾ ਇਲਾਜ ਕਰ ਦਿੱਤਾ ਦੱਸਿਆ ਜਾ ਰਿਹਾ ਸੀ । ਅਜੋਕੇ ਸਾਇੰਸਦਾਨ ਨੂੰ ਜੀਵਾਂ ਦੇ ਜਨੈਟਿਕ ਕੋਡ ਦੀ ਪੂਰੀ ਜਾਣਕਾਰੀ ਪ੍ਰਾਪਤ ਹੈ। ਉਹ ਆਪਣੀ ਇੱਛਾ ਅਨੁਸਾਰ ਪਸ਼ੂ, ਪੰਛੀ ਅਤੇ ਮਨੁੱਖ ਉਪਜਾਉਣ ਦੀ ਯੋਗਤਾ ਪ੍ਰਾਪਤ ਕਰ ਚੁੱਕਾ ਹੈ; ਉਹ ਅੱਗੇ ਹੀ ਅੱਗੇ ਜਾ ਰਿਹਾ ਹੈ; ਪਿੱਛੇ ਮੁੜ ਕੇ ਵੇਖਣ ਦੀ ਲੋੜ ਮਹਿਸੂਸ ਨਹੀਂ ਕਰਦਾ। "ਬੇਵ ਨਿਊ ਵਰਲਡ"
ਦਾ ਕਰਤਾ' ਜੇ ਅੱਜ ਆ ਕੇ ਵੇਖੋ ਤਾਂ ਚਝਾਅ ਜਾਵੇ। ਸਾਇੰਸਦਾਨਾਂ ਦੀ ਹੈਂਕੜ, ਮੁਨਾਫ਼ਾਖ਼ੋਰਾਂ ਦਾ ਲੋਭ ਅਤੇ ਕੌਮੀ ਅਣਖ ਦਾ ਸਰਸਾਮੀ ਤਾਪ ਇਸ ਸਥਿਤੀ ਦੇ ਜ਼ਿੰਮੇਦਾਰ ਹਨ। ਪਰੰਤੂ ਪੁਰਾਤਨ ਆਦਰਸ਼ਾਂ ਦੇ ਤਾਣੇ ਬਾਣੇ ਵਿੱਚ ਉਲਬੀ ਹੋਈ ਅਤੇ ਸਾਇੰਸ ਦਾ ਦਿੱਤਾ ਖਾ ਕੇ ਸਾਇੰਸ ਨੂੰ ਨਿੰਦਣ ਵਾਲੀ ਮਨੁੱਖੀ ਸੋਚ ਵੀ ਘੱਟ ਜ਼ਿੰਮੇਦਾਰ ਨਹੀਂ। ਸੋਚ ਅਤੇ ਸਾਇੰਸ ਦੀ ਮਿੱਤ੍ਰਤਾ ਵਿੱਚ ਜੀਵਨ ਦਾ ਕਲਿਆਣ ਹੈ। ਇਹ ਮਿੱਤ੍ਰਤਾ ਓਨਾ ਚਿਰ ਸੰਭਵ ਨਹੀਂ ਜਿੰਨਾ ਚਿਰ ਮਨੁੱਖੀ ਸੋਚ ਮੱਧਕਾਲੀਨ ਵਿਸ਼ਵਾਸਾਂ ਦੀ ਅਸੋਚਤਾ ਵਿੱਚੋਂ ਨਿਕਲ ਕੇ, ਕੌਮੀ ਇਤਿਹਾਸਾਂ, ਸੱਭਿਅਤਾਵਾਂ ਅਤੇ ਕੌਮੀ ਸੰਸਕ੍ਰਿਤੀਆਂ ਦੀ ਸੰਕੀਰਣਤਾ ਦਾ ਤਿਆਗ ਕਰ ਕੇ, ਮਨੁੱਖੀ ਸਮਾਜਾਂ ਦੇ ਵਿਕਾਸ ਦੇ ਇਤਿਹਾਸ ਤੋਂ ਜਾਣੂੰ ਹੋ ਕੇ, ਸਮੁੱਚੀ ਮਨੁੱਖਤਾ ਦੀ ਇੱਕ ਮਨੁੱਖੀ ਸੰਸਕ੍ਰਿਤੀ ਨੂੰ, ਜੀਵਨ ਦੀ ਵਾਸਤਵਿਕਤਾ ਹੀ ਨਹੀਂ ਸਗੋਂ ਜੀਵਨ ਦੀ ਸੁੰਦਰਤਾ ਅਤੇ ਵਿਕਾਸ ਦੀ ਸਿਖਰ ਮੰਨਣ ਦੀ ਸਿਆਣਪ ਨੂੰ ਆਪਣੀ ਮੰਜ਼ਲ ਨਹੀਂ ਮੰਨਦੀ।
ਮੈਂ ਮੰਨਦਾ ਹਾਂ ਕਿ ਇਹ ਕੁਝ ਹਰ ਕਿਸੇ ਲਈ ਸੰਭਵ ਜਾਂ ਸੋਖਾ ਨਹੀਂ, ਪਰੰਤੂ ਮੈਂ ਹਰ ਕਿਸੇ ਨਾਲ ਨਹੀਂ ਸਗੋਂ ਸੂਝਵਾਨ ਅਤੇ ਸੁਹਿਰਦ ਵਿਅਕਤੀਆਂ ਨਾਲ ਸੰਬੋਧਤ ਹਾਂ; ਉਨ੍ਹਾਂ ਨਾਲ ਸੰਬੋਧਤ ਹਾਂ ਜਿਨ੍ਹਾਂ ਦੀ ਸੋਚ ਨੇ ਜਨ-ਸਾਧਾਰਣ ਦੀ ਸੋਚ ਦਾ ਪੱਥ-ਪ੍ਰਦਰਸ਼ਨ ਕਰਨਾ ਹੈ। ਸੱਤਾ ਆਤੰਕਵਾਦ ਦਾ ਹੱਲ ਨਹੀਂ; ਵਕਤੀ ਤਰਲਾ ਹੈ। ਸਾਇੰਸ ਦੇ ਸੰਸਾਰ ਨੇ ਹਜ਼ਾਰਾਂ ਸਾਲ ਜੀਣਾ ਹੈ। ਸੁਹਿਰਦ, ਸੁਤੰਤਰ ਸੋਚ ਹੀ ਸੁਖੀ, ਸੁਰੱਖਿਅਤ ਅਤੇ ਸਤਿਕਾਰਯੋਗ ਭਵਿੱਖ ਦੀ ਜਾਮਨ ਹੈ।
ਸਾਇੰਸ, ਸੱਭਿਅਤਾ ਅਤੇ ਸੰਸਕ੍ਰਿਤੀ
ਹਜ਼ਾਰਾਂ ਸਾਲਾਂ ਤੋਂ ਮਨੁੱਖ ਆਪਣੇ ਚੌਗਿਰਦੇ ਨੂੰ ਢਾਉਂਦਾ, ਬਣਾਉਂਦਾ, ਉਸਾਰਦਾ ਅਤੇ ਸੰਵਾਰਦਾ ਆਇਆ ਹੈ। ਇਸ ਮਨੁੱਖੀ ਜਤਨ ਵਿੱਚੋਂ ਸੱਭਿਅਤਾਵਾਂ ਦਾ ਵਿਕਾਸ ਹੋਇਆ ਹੈ। ਸੁਰੱਖਿਆ, ਸੁਖ ਅਤੇ ਸੁਹਜ ਮਨੁੱਖੀ ਜਤਨ ਦੇ ਮੁੱਢਲੇ ਪ੍ਰੇਰਣਾ-ਸਰੋਤ ਹਨ। ਸੁਰੱਖਿਆ ਅਤੇ ਸੁਖ ਦੀ ਇੱਛਾ ਵਿੱਚੋਂ ਉਪਜਣ ਵਾਲੇ ਜਤਨ ਨੂੰ ਸੱਭਿਅਤਾਵਾਂ ਦੀ ਉਸਾਰੀ ਵਿੱਚ ਪ੍ਰਧਾਨ ਥਾਂ ਪ੍ਰਾਪਤ ਹੈ। ਸੁਹਜ ਦੀ ਭਾਵਨਾ ਸੰਸਕ੍ਰਿਤੀ ਦੀ ਜਨਨੀ ਹੈ। ਨਾ ਹੀ ਸਰੀਰ ਅਤੇ ਮਨ ਨੂੰ ਇੱਕ ਦੂਜੇ ਤੋਂ ਵੱਖ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਮਾਨਸਿਕ ਵਰਤਾਰਿਆਂ ਨੂੰ ਨਿਰੋਲ ਪਰਵਿਰਤੀਮੂਲਕ, ਭਾਵੁਕ ਅਤੇ ਬੌਧਿਕ ਵੰਡਾਂ ਵਿੱਚ ਵੰਡਿਆ ਜਾਣਾ ਯੋਗ ਹੈ; ਤਾਂ ਵੀ ਇਹ ਨਿਰਣਾ ਕਿ ਕਿਸੇ ਮਾਨਸਿਕ ਵਰਤਾਰੇ ਵਿੱਚ ਪਰਵਿਰਤੀ ਪ੍ਰਧਾਨ ਹੈ ਜਾਂ ਬੌਧਿਕਤਾ, ਬੌਧਿਕਤਾ ਪ੍ਰਧਾਨ ਹੈ ਜਾਂ ਭਾਵੁਕਤਾ, ਔਖਾ ਕੰਮ ਨਹੀਂ। ਮਨੁੱਖੀ ਮਨ ਦੇ ਜਜ਼ਬਿਆਂ ਨੂੰ "ਕੋਮਲ" ਅਤੇ "ਕਠੋਰ" ਦੀਆਂ ਵੰਡਾਂ ਵਿੱਚ ਵੰਡਣਾ ਵੀ ਸੌਖਾ ਹੈ।
ਸੁਰੱਖਿਆ ਅਤੇ ਸੁਖ ਜੀਵਨ ਦੀਆਂ ਪ੍ਰਾਥਮਿਕਤਾਵਾਂ (priorities) ਹਨ। ਸੁਹਜ ਦੀ ਇੱਛਾ ਅਤੇ ਚੇਸ਼ਟਾ ਸੁਰੱਖਿਆ ਅਤੇ ਸੁਖ ਦੀ ਪ੍ਰਾਪਤੀ ਤੋਂ ਪਿੱਛੋਂ ਉਪਜਦੀ ਹੈ। ਜੇ ਸੁਰੱਖਿਆ ਅਤੇ ਸੁਖ ਲਈ ਕੀਤਾ ਜਾਣ ਵਾਲਾ ਸੰਘਰਸ਼ ਕਠਨ ਅਤੇ ਦੀਰਘ ਹੋਵੇ ਤਾਂ ਸੁਹਜ ਦੀ ਭਾਵਨਾ ਜਨਮ ਨਹੀਂ ਲੈਂਦੀ। ਜੋ ਕੋਈ ਸੁਰੱਖਿਅਤ ਅਤੇ ਸੁਖੀ ਨਹੀਂ ਉਸ ਦਾ ਸੁਹਜ ਲਈ ਤਾਂਘਦੇ ਹੋਣਾ ਸੰਭਵ ਨਹੀਂ; ਉਹ ਸੁਹਜ ਲਈ ਤਾਂਘਦੇ ਹੋਣ ਦਾ ਨਾਟਕ ਕਰ ਸਕਦਾ ਹੈ।
ਭਾਸ਼ਾ ਨੂੰ ਥੋੜਾ ਜਿਹਾ ਪਲਟਵਾਂ ਰੂਪ ਦੇ ਕੇ ਇਉਂ ਆਖਿਆ ਜਾ ਸਕਦਾ ਹੈ ਕਿ ਸੱਭਿਅਤਾ (ਸੁਰੱਖਿਆ ਅਤੇ ਸੁਖ) ਸੁਹਜ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਸੁਹਜ ਦੀ ਭਾਵਨਾ ਸੰਸਕ੍ਰਿਤੀ ਵਿੱਚ ਪਰਗਟ ਹੁੰਦੀ ਹੈ। ਇਸ ਪ੍ਰਗਟਾਵੇ ਦੀਆਂ ਦੋ ਪ੍ਰਧਾਨ ਵੱਝਾਂ ਕੀਤੀਆਂ ਜਾ ਸਕਦੀਆਂ ਹਨ। ਪਹਿਲੀ ਵੰਡ ਅਨੁਸਾਰ ਸੁਹਜ ਦੀ ਭਾਵਨਾ (ਸੰਸਕ੍ਰਿਤੀ) ਦਾ ਪ੍ਰਗਟਾਵਾ ਕਈ ਪ੍ਰਕਾਰ ਦੇ ਕਲਾ-ਰੂਪਾਂ ਰਾਹੀਂ ਹੁੰਦਾ ਹੈ। ਨ੍ਰਿਤ, ਨਾਟਕ, ਕਾਵਿ, ਸੰਗੀਤ, ਮੂਰਤੀ-ਕਲਾ, ਚਿਤ੍ਰਕਾਰੀ, ਇਮਾਰਤੀ ਕਲਾ, ਬਾਗ਼ਬਾਨੀ, ਸਾਹਿਤ, ਦਰਸ਼ਨ, ਮੇਲੇ, ਤਿਉਹਾਰ, ਗਹਿਣੇ, ਸਜਾਵਟਾਂ, ਸਫ਼ਰ ਅਤੇ ਪ੍ਰਸੰਨਤਾ ਦੇ ਪ੍ਰਗਟਾਵੇ ਸੰਸਕ੍ਰਿਤੀ ਦੀ ਪਹਿਲੀ ਵੰਡ ਹਨ।
ਸੰਸਕ੍ਰਿਤੀ ਦਾ ਦੂਜਾ ਰੂਪ ਵਿਅਕਤੀ ਨਾਲ ਸੰਬੰਧਤ ਹੈ। ਇਹ ਵੰਡ ਮਨੁੱਖੀ ਆਚਾਰ ਅਤੇ ਆਚਰਣ ਦੀ ਸੁੰਦਰਤਾ ਰਾਹੀਂ ਪਰਗਟ ਹੁੰਦੀ ਹੈ । ਇਹ ਵਿਅਕਤੀਆਂ ਦੇ ਆਪਸੀ ਸੰਬੰਧਾਂ ਵਿਚਲੀ ਸਰਲਤਾ, ਸ਼ਿਸ਼ਟਤਾ ਅਤੇ ਨਿਸ਼ਕਪਟਤਾ ਹੈ। ਆਪਣੇ ਆਚਾਰ ਅਤੇ ਵਿਵਹਾਰ ਵਿੱਚ ਕੋਈ ਵਿਅਕਤੀ ਜਿੰਨਾ ਸਰਲ, ਸ਼ਿਸ਼ਟ ਅਤੇ ਨਿਸ਼ਕਪਟ ਹੈ, ਉਹ ਵਿਅਕਤੀ ਓਨਾ ਹੀ ਸੰਸਕ੍ਰਿਤ नां वलचवड (cultured) है।
ਸੰਸਕ੍ਰਿਤੀ ਜਾਂ ਕਲਚਰ ਦੀਆਂ ਉਪਰੋਕਤ ਦੋ ਵੰਡਾਂ ਨੂੰ "ਸਥੂਲ ਸੰਸਕ੍ਰਿਤੀ" ਆਦਿ ਨਾਂ ਦਿੱਤੇ ਜਾ ਸਕਦੇ ਹਨ।ਇਸ ਨਾਮਕਰਣ ਦਾ ਭਾਵ
ਨਹੀਂ ਕਿ ਮੈਂ ਕਲਾ ਵਿਚਲੀ ਸੂਖਮਤਾ ਦੀ ਅਵਹੇਲਨਾ ਕਰਨੀ ਚਾਹੁੰਦਾ ਹਾਂ। ਇਹ ਨਾਮਕਰਣ ਆਪਣੀ ਗੱਲ ਨੂੰ ਸਰਲ ਅਤੇ ਸਪੱਸ਼ਟ ਕਰਨ ਲਈ ਕਰ ਰਿਹਾ ਹਾਂ। ਉਂਞ ਸੰਸਕ੍ਰਿਤੀਆਂ ਦੇ ਪ੍ਰਗਟਾਵੇ ਅਤੇ ਸੰਭਾਲ ਲਈ ਉਪਜਾਈ ਗਈ ਕਲਾ ਵਿਚਲੀ ਸੂਖਮਤਾ ਦਾ, ਮੈਂ ਕਾਇਲ ਹਾਂ।
ਸਾਡੀ ਧਰਤੀ ਉੱਤੇ ਯੂਨਾਨੀ, ਈਰਾਨੀ, ਰੋਮਨ, ਤੁਰਕੀ, ਭਾਰਤੀ, ਅਰਬੀ, ਮਿਸਰੀ, ਬੇਬੀਲੋਨੀ ਅਤੇ ਫੋਨੀਸ਼ੀਅਨ ਆਦਿਕ ਕਈ ਸੱਭਿਅਤਾਵਾਂ ਉਪਜੀਆਂ ਹਨ। ਇਨ੍ਹਾਂ ਸੱਭਿਅਤਾਵਾਂ ਦੀ ਉਪਜਾਈ ਹੋਈ ਸੁਹਜ-ਭਾਵਨਾ ਕਈ ਪ੍ਰਕਾਰ ਦੇ ਕਲਾ-ਰੂਪਾਂ (ਸਥੂਲ ਸੰਸਕ੍ਰਿਤੀਆਂ) ਵਿੱਚ ਅਭਿਵਿਅਜਿਤ ਹੋਈ ਹੈ। ਸਕੂਲ ਸੰਸਕ੍ਰਿਤੀਆਂ ਦੀ ਅਭਿਵਿਅੰਜਨਾ (ਪ੍ਰਗਟਾਵਾ) ਵੱਡੇ ਆਕਾਰ ਪਾਸਾਰ ਵਾਲੀ ਹੈ। ਕਿਲ੍ਹਿਆਂ, ਮਹੱਲਾਂ, ਮਕਬਰਿਆਂ, ਮੰਦਰਾਂ, ਮੀਨਾਰਾਂ, ਪਿਰਾਮਿਡਾਂ, ਮੂਰਤੀਆਂ, ਦਿੱਤ੍ਰਾਂ, ਮੀਨਾਕਾਰੀਆਂ, ਮਹਾਂਕਾਵਾਂ ਅਤੇ ਹੋਰ ਕਈ ਰੂਪਾਂ ਵਿੱਚ ਸਥੂਲ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਣ ਦਾ ਸਫਲ ਜਤਨ ਕੀਤਾ ਗਿਆ ਹੈ। ਪਰੰਤੂ ਸੰਸਕ੍ਰਿਤੀ ਦੇ ਜਿਸ ਰੂਪ ਨੂੰ ਮੈਂ ਸੂਖਮ ਸੰਸਕ੍ਰਿਤੀ ਦਾ ਨਾਂ ਦਿੱਤਾ ਹੈ ਉਸ ਦੀ ਸੰਭਾਲ ਦੇ ਜਤਨ ਅਤੇ ਜਤਨਾਂ ਵਿੱਚੋਂ ਉਪਜੇ ਹੋਏ ਨਤੀਜੇ ਬਹੁਤ ਘੱਟਵੇਖਣ ਵਿੱਚ ਆਉਂਦੇ ਹਨ। ਇਉਂ ਲੱਗਦਾ ਹੈ ਕਿ ਮਨੁੱਖ ਦੀਆਂ ਪੁਰਾਤਨ ਅਤੇ ਮੱਧਕਾਲੀਨ ਸੱਭਿਅਤਾਵਾਂ ਨੇ ਮਨੁੱਖੀ ਮਨ ਨੂੰ ਸੰਸਕ੍ਰਿਤ (cultured) ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ: ਜਾਂ ਬਹੁਤ ਘੱਟ ਉਪਰਾਲਾ ਕੀਤਾ ਹੈ: ਜਾਂ ਕੀਤਾ ਹੈ ਪਰ ਸਫਲਤਾ ਘੱਟ ਪ੍ਰਾਪਤ ਹੋਈ ਹੈ।
ਵਿਅਕਤੀਆਂ ਦੇ ਆਪਸੀ ਸੰਬੰਧਾਂ ਵਿਚਲੀ ਸਰਲਤਾ, ਬਿਸ਼ਟਤਾ ਅਤੇ ਨਿਸ਼ਕਪਟਤਾ ਨੂੰ ਮੈਂ ਮਾਨਸਿਕ ਸੰਸਕ੍ਰਿਤੀ ਜਾਂ ਸੂਖਮ ਸੰਸਕ੍ਰਿਤੀ ਆਖਿਆ ਹੈ ਅਤੇ ਮੇਰਾ ਖਿਆਲ ਹੈ ਕਿ ਇਹ ਸੰਸਕ੍ਰਿਤੀ ਸਥੂਲ ਸੰਸਕ੍ਰਿਤੀ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਲੋੜੀਂਦੀ ਅਤੇ ਘੱਟ ਸਤਿਕਾਰਯੋਗ ਚੀਜ਼ ਨਹੀਂ। ਇਸ ਦੀ ਅਣਹੋਂਦ ਵਿੱਚ ਸੰਸਕ੍ਰਿਤੀਆਂ ਦਾ ਸਾਰਾ ਸ੍ਵੈ-ਸੰਮਾਨ ਹਾਸੋ ਹੀਣਾ ਹੋ ਜਾਵੇਗਾ। ਤਾਂ ਵੀ ਮਨੁੱਖੀ ਸਮਾਜਾਂ ਦੇ ਇਤਿਹਾਸ ਵਿੱਚ ਸੂਖਮ ਸੰਸਕ੍ਰਿਤੀ (ਜਾਂ ਸੰਬੰਧਾਂ ਵਿਚਲੀ ਸਰਲਤਾ, ਸ਼ਿਸ਼ਟਤਾ ਅਤੇ ਨਿਸ਼ਕਪਟਤਾ) ਦੇ ਲਗਾਤਾਰੀ ਜਾਂ ਨਿਰੰਤਰ ਵਿਕਾਸ ਦੀ ਕੋਈ ਟੋਹ ਨਹੀਂ ਮਿਲਦੀ। ਦੁਨੀਆ ਦਾ ਕੋਈ ਵੀ ਸਮਾਜ, ਆਪਣੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ, ਅੱਧੀ ਦਰਜਨ ਤੋਂ ਵੱਧ ਸਰਲ, ਸ਼ਿਸ਼ਟ ਅਤੇ ਨਿਸ਼ਕਪਟ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਪੇਸ਼ ਨਹੀਂ ਕਰ ਸਕਦਾ; ਉਸ ਵਿੱਚ ਵੀ ਸੱਚ ਕਿੰਨਾ ਕੁ ਹੈ ਕੋਈ ਨਹੀਂ ਦੱਸ ਸਕਦਾ। ਦਾਇਰਿਆਂ ਵਿੱਚ ਘਿਰੀ ਹੋਈ ਮਨੁੱਖਤਾ ਆਪਣੇ ਦਾਇਰੇ ਵਿਚਲੇ ਲੋਕਾਂ ਨਾਲ ਵੀ ਕਲਚਰਡ ਵਤੀਰਾ ਕਾਇਮ ਨਹੀਂ ਰੱਖ ਸਕੀ। ਮਨੁੱਖਤਾ ਦੀ ਕੋਈ ਵਲਗਣ ਅਜੇਹੀ ਨਹੀਂ ਜਿਸ ਵਿੱਚ ਧੜੇ ਨਾ ਹੋਣ ਅਤੇ ਧੜਿਆਂ ਵਿੱਚ ਸ਼ੀਆਹ-ਸੁੰਨੀ ਵਾਲਾ ਇੱਟ-ਕੁੱਤੇ ਦਾ ਵੈਰ ਨਾ ਹੋਵੇ।
ਥੋੜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਪੁਰਾਤਨ ਅਤੇ ਮੱਧਕਾਲੀਨ ਸੱਭਿਅਤਾਵਾਂ ਸੂਖਮ ਕਲਚਰ ਨਹੀਂ ਉਪਜਾ ਸਕੀਆਂ। ਇਸ ਦਾ ਕੋਈ ਕਾਰਨ ਵੀ ਹੋਵੇਗਾ। ਲੱਭਣ ਦਾ ਯਤਨ ਕਰਦੇ ਹਾਂ।
ਮੈਂ ਹੁਣੇ ਹੁਣੇ ਕਿਹਾ ਸੀ ਕਿ ਸੁਹਜ ਦੀ ਭਾਵਨਾ ਸੁਰੱਖਿਆ ਅਤੇ ਸੁਖ ਦੀ ਪ੍ਰਾਪਤੀ ਤੋਂ ਪਿੱਛੋਂ ਉਪਜਦੀ ਹੈ। ਪੁਰਾਤਨ ਸੱਭਿਅਤਾਵਾਂ ਦਾ ਅਧਿਐਨ ਇਹ ਦੱਸਦਾ ਹੈ ਕਿ ਸਮੇਂ ਦੇ ਬੀਤਣ ਨਾਲ ਮਨੁੱਖੀ ਵਤੀਰੇ ਵਿਚਲਾ ਵਹਿਬੀਪਨ ਘਟਦਾ ਗਿਆ ਹੈ ਅਤੇ ਸਾਊਪੁਣਾ ਵਿਕਾਸ ਕਰਦਾ ਗਿਆ ਹੈ। ਬੇਸ਼ੱਕ ਇਸ ਵਿਕਾਸ ਦੀ ਚਾਲ ਬਹੁਤ ਮੱਧਮ ਰਹੀ ਹੈ ਅਤੇ ਉਪਜੇ ਸਾਊਪੁਣੇ ਦੀ ਉਮਰ ਲੰਮੇਰੀ ਨਹੀਂ ਕੀਤੀ ਜਾ ਸਕਦੀ ਤਾਂ ਵੀ ਇਸ ਗੱਲ ਤੋਂ
ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਨੁੱਖ ਜਾਂਗਲੀਅਤ ਵੱਲੋਂ ਸੱਭਿਅਤਾ ਵੱਲ ਥੋੜਾ ਬਹੁਤਾ ਵਿਕਾਸ ਜ਼ਰੂਰ ਕਰਦਾ ਆਇਆ ਹੈ। ਪੁਰਾਤਨ ਸੱਭਿਅਤਾਵਾਂ ਵਿੱਚ ਕਬੀਲਿਆਂ ਦੇ ਦੇਵਤਿਆਂ ਦੀ ਖ਼ੁਸ਼ੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਆਦਮੀਆਂ ਦੀ ਬਲੀ ਦਿੱਤੀ ਜਾਂਦੀ ਰਹੀ ਹੈ। ਸਮਾਂ ਪਾ ਕੇ ਨਰ-ਬਲੀ ਨੂੰ ਪਸ਼ੂ-ਬਲੀ ਦਾ ਰੂਪ ਦੇਣ ਦਾ ਸਾਊਪੁਣਾ ਕਰਨ ਦੀ ਸਿਆਣਪ ਕਰਦਾ ਆਇਆ ਹੈ ਸੱਭਿਅ ਮਨੁੱਖ। ਕੁਝ ਇੱਕ ਸਮਾਜਾਂ ਨੇ ਪਸੂ-ਬਲੀ ਵਿਚਲੀ ਕੁਰੂਪਤਾ ਨੂੰ ਸੱਭਿਅਤਾ ਦਾ ਨਿਰਾਦਰ ਸਮਝਣ ਦਾ ਸਾਊਪੁਣਾ ਵੀ ਕੀਤਾ ਹੈ। ਤਾਂ ਵੀ ਇਸ ਕੋਝ, ਕੁਚੱਜ ਅਤੇ ਕਠੋਰਤਾ ਭਰੇ ਕੁਕਰਮ ਦਾ ਬੀਜ ਨਾਸ ਨਹੀਂ ਕੀਤਾ ਜਾ ਸਕਿਆ। ਸੱਭਿਅ ਸਮਾਜਾਂ ਵਿੱਚ ਨਾ ਕੇਵਲ ਪਸ਼ੂ-ਬਲੀ ਹੀ ਆਮ ਹੈ ਸਗੋਂ ਇਹ ਖ਼ਿਆਲ ਜਾਂ ਵਿਸ਼ਵਾਸ ਵੀ ਸਤਿਕਾਰਿਆ ਜਾਂਦਾ ਹੈ ਕਿ ਮਹਾਨ ਸੰਕਟਾਂ ਦੇ ਨਿਵਾਰਨ ਲਈ ਅਤੇ ਮਹਾਨ ਆਦਰਸ਼ਾਂ ਦੀ ਪ੍ਰਾਪਤੀ ਲਈ ਮਨੁੱਖਾਂ ਨੂੰ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕੁਝ ਇੱਕ ਆਦਰਸ਼ਾਂ ਦੀ ਪ੍ਰਾਪਤੀ ਕੁਰਬਾਨੀ ਬਿਨਾਂ ਸੰਭਵ ਹੀ ਨਹੀਂ ਮੰਨੀ ਜਾਂਦੀ ਅਤੇ ਕੁਝ ਇੱਕ ਅਜੇਹੇ ਆਦਰਸ਼ ਵੀ ਹਨ ਜਿਨ੍ਹਾਂ ਦੀ ਸਾਕਾਰਤਾ ਲਈ ਕਿਸੇ ਮਹਾਂਪੁਰਸ਼ ਜਾਂ ਧਰਮਾਤਮਾ ਦੀ ਕੁਰਬਾਨੀ ਜ਼ਰੂਰੀ ਦੱਸੀ ਜਾਂਦੀ ਹੈ। ਭੂਤਕਾਲ ਵਿੱਚ ਵਾਪਰੀਆਂ ਹੋਈਆਂ ਅਤਿਅੰਤ ਕਸ਼ਟ ਭਰਪੂਰ ਘਟਨਾਵਾਂ ਨੂੰ ਆਦਰਸ਼-ਪ੍ਰਾਪਤੀ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਰੂਪ ਵਿੱਚ ਗਾਵਿਆ, ਸੁਣਿਆ ਅਤੇ ਪਰਚਾਰਿਆ ਜਾਂਦਾ ਹੈ। ਏਥੇ ਹੀ ਬੱਸ ਨਹੀਂ ਸਗੋਂ ਇਹ ਵੀ ਮੰਨਿਆ ਅਤੇ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕਥਾਵਾਂ ਨੂੰ ਭੁੱਲ ਜਾਣ ਨਾਲ ਸਾਡੀ ਸਮਾਜਕ ਹੋਂਦ ਹੀ ਸਮਾਪਤ ਹੋ ਜਾਵੇਗੀ। ਇਹ ਨਰਬਲੀ ਦੀ ਆਈਡੀਅਲਾਈਜ਼ੇਸ਼ਨ ਹੈ; ਸੰਸਕ੍ਰਿਤੀ ਨਹੀਂ।
ਕਹਿਣ ਤੋਂ ਭਾਵ ਇਹ ਹੈ ਕਿ ਨਰ ਬਲੀ ਦਾ ਮਹੱਤਵ ਘਟਿਆ ਨਹੀਂ ਸਗੋਂ ਵਧਿਆ ਹੈ। ਦਾਰਸ਼ਨਿਕਤਾ ਦਲੀਲ ਅਤੇ ਆਦਰਸ਼ ਦੇ ਆਸਰੇ ਅਤੇ ਉਹਲੇ ਨਾਲ ਇਸ ਕੋਝ ਨੂੰ ਸੁਹਜ ਸਿੱਧ ਕਰਨ ਵਿੱਚ ਕੁਝ ਸਫਲਤਾ ਹਾਸਲ ਕਰ ਲਈ ਗਈ ਹੈ। ਇਨ੍ਹਾਂ ਆਸਰਿਆਂ ਅਤੇ ਉਹਲਿਆਂ ਦੀ ਲੋੜ ਸੂਖਮ ਸੰਸਕ੍ਰਿਤੀ ਦੇ ਵਿਕਾਸ ਦੀ ਦਲੀਲ ਨਹੀਂ ਹੈ; ਉਸ ਦੇ ਵਿਨਾਬ ਦਾ ਸਬੂਤ ਹੈ। ਬਲੀਆਂ, ਕੁਰਬਾਨੀਆਂ ਅਤੇ ਸ਼ਹੀਦੀਆਂ ਦੀ ਸਹਾਇਤਾ ਨਾਲ ਸੁਖ, ਸਫਲਤਾ ਅਤੇ ਸੁਰੱਖਿਆ ਦੀ ਪ੍ਰਾਪਤੀ ਦਾ ਵਿਸ਼ਵਾਸ ਸਾਡੀ ਪਰਵਿਰਤੀ ਦਾ ਹਿੱਸਾ, ਅਜੇ ਤਕ ਵੀ ਹੈ। ਅਸੀਂ ਬਹੁਤੇ ਸੱਭਿਅ ਨਹੀਂ ਹੋਏ; ਸੰਸਕ੍ਰਿਤ ਹੋਣਾ ਦੂਰ ਦੀ ਗੱਲ ਹੈ।
ਅਸੀਂ ਇਸ ਦਾ ਕਾਰਨ ਲੱਭ ਰਹੇ ਹਾਂ। ਸਭ ਤੋਂ ਵੱਡਾ ਅਤੇ ਪਹਿਲਾ ਕਾਰਨ ਇਹ ਹੈ ਕਿ ਮਨੁੱਖ ਦੀਆਂ ਸੱਭਿਅਤਾਵਾਂ, ਸਮੁੱਚੇ ਸਮਾਜਾਂ ਨੂੰ, ਸੰਪੂਰਣ ਤੌਰ ਉੱਤੇ ਸੁਰੱਖਿਅਤ ਅਤੇ ਸੁਖੀ ਨਹੀਂ ਕਰ ਸਕੀਆਂ। ਸੁਰੱਖਿਆ ਅਤੇ ਭੁਖ ਦੀ ਗ਼ੈਰ-ਹਾਜ਼ਰੀ ਵਿੱਚ ਸੁਹਜ ਸੰਭਵ ਨਹੀਂ। ਕਿਰਸਾਣੀ ਦੇ ਕੰਮ ਦੀ ਕਾਢ ਸੱਭਿਅਤਾ ਦੀ ਸੜਕ ਉੱਤੇ ਰੱਖਿਆ ਹੋਇਆ ਬਹੁਤ ਵੱਡਾ ਕਦਮ ਸੀ। ਇਸ ਤੋਂ ਪਹਿਲਾਂ ਮਨੁੱਖ ਕਿਰਸਾਣੀ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਨਾਲ ਸਾਂਝ ਪਾ ਚੁੱਕਾ ਸੀ। ਪਸ਼ੂਆਂ ਦੀ ਸਾਂਝ ਸਭ ਤੋਂ ਵੱਧ ਮਹੱਤਵਪੂਰਣ ਸੀ ਅਤੇ ਇਹ ਸਾਂਝ ਗੁਲਾਮੀ ਦਾ ਮੁੱਢਲਾ ਰੂਪ ਸੀ । ਅਸੀਂ ਪਾਲਤੂ ਪਸ਼ੂਆਂ ਨੂੰ ਗੁਲਾਮ ਬੇਸ਼ੱਕ ਨਹੀਂ ਕਹਿੰਦੇ ਤਾਂ ਵੀ ਮਨੁੱਖਾਂ ਨੂੰ ਗੁਲਾਮ ਬਣਾਉਣ ਦਾ ਖ਼ਿਆਲ ਮਨੁੱਖ ਅਤੇ ਪਸ਼ੂ ਦੇ ਸੰਬੰਧ ਵਿੱਚੋਂ ਉਪਜਿਆ ਹੋਇਆ ਹੈ। ਪੁਰਾਣੇ ਵਕਤਾਂ ਦੇ ਸੱਭਿਅ ਠੋਕ ਗੁਲਾਮਾਂ ਅਤੇ ਪਾਲਤੂ ਪਸ਼ੂਆਂ ਵਿੱਚ ਕੋਈ ਫ਼ਰਕ ਨਾ ਸਮਝਦਿਆਂ ਹੋਇਆਂ ਵੀ ਗੁਲਮਾਂ ਨੂੰ ਪਸ਼ੂ ਨਹੀਂ ਸਨ ਕਹਿੰਦੇ। ਜਿਵੇਂ ਪਾਲਤੂ ਪਸ਼ੂ, ਪਸ਼ੂ ਆਖਿਆ ਜਾਣ ਉੱਤੇ ਵੀ ਗੁਲਾਮ ਸੀ ਅਤੇ ਗੁਲਾਮ, ਪਸ਼ੂ ਨਾ ਆਖਿਆ ਜਾਣ ਉੱਤੇ ਵੀ ਗੁਲਾਮ।
ਦੇ ਜਤਨ ਵਿੱਚੋਂ ਸੱਭਿਅਤਾ ਦਾ ਵਿਕਾਸ ਕੀਤਾ ਹੈ। ਸੱਭਿਅਤਾ ਨੇ ਮਨੁੱਖੀ ਮਨ ਵਿੱਚ ਸੁਹਜ ਦੀ ਭਾਵਨਾ ਨੂੰ ਜਗਾਇਆ ਹੈ। ਸਥੂਲ ਸੰਸਕ੍ਰਿਤੀ ਰਾਹੀਂ ਮਨੁੱਖੀ ਮਨ ਦੀ ਸੁਹਜ ਭਾਵਨਾ ਦੀ ਅਭਿਵਿਅੰਜਨਾ ਹੋਈ ਹੈ।
ਉਂਞ ਤਾਂ ਮਨੁੱਖ ਦਾ ਭੂਗੋਲਿਕ ਚੌਗਿਰਦਾ ਵੀ ਨਿਰਜਿੰਦ ਜਾਂ ਜੜ ਚੋਗਿਰਦਾ ਨਹੀਂ ਤਾਂ ਵੀ ਉਸ ਦਾ ਮਨੁੱਖੀ ਚੋਗਿਰਦਾ ਵੱਖਰਾਂ ਪ੍ਰਕਾਰ ਦਾ ਹੈ। ਇਸ ਨੂੰ ਮੈਂ ਚੇਤੰਨ ਚੋਗਿਰਦਾ ਕਹਿ ਲੈਂਦਾ ਹਾਂ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਨੂੰ ਆਪਣੇ ਚੇਤੰਨ ਚੋਗਿਰਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਪੈਂਦੀ ਹੈ। ਆਰੰਭ ਵਿੱਚ ਆਪਣੇ ਚੇਤਨ ਚੌਗਿਰਦੇ ਨਾਲ ਮਨੁੱਖ ਦੇ ਸੰਬੰਧ ਪਰਵਿਰਤੀ-ਮੂਲਕ ਅਤੇ ਭਾਵਾਧਾਰਿਤ ਸਨ। ਸੱਭਿਅਤਾ ਨੇ ਇਨ੍ਹਾਂ ਸੰਬੰਧਾਂ ਨੂੰ ਬੌਧਿਕ ਅਤੇ ਸਨਮਾਨਾਧਾਰਿਤ (ਸਨਮਾਨ ਉੱਤੇ ਆਧਾਰਿਤ) ਸੰਬੰਧ ਬਣਾਉਣ ਦੀ ਲੋੜ ਪੈਦਾ ਕੀਤੀ ਹੈ। ਬੌਧਿਕ ਅਤੇ ਸਨਮਾਨਾਧਾਰਿਤ ਸੰਬੰਧਾਂ ਨੇ ਮਨੁੱਖੀ ਮਨ ਵਿੱਚ ਸੂਖਮ ਸੰਸਕ੍ਰਿਤੀ ਦਾ ਬੀਜ ਬੀਜਿਆ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਮਨੁੱਖਾਂ ਦੇ ਆਪਸੀ ਸੰਬੰਧਾਂ ਅਤੇ ਵਿਵਹਾਰਾਂ ਵਿਚਲੀ ਸਰਲਤਾ, ਸਪੱਸ਼ਟਤਾ ਅਤੇ ਨਿਸ਼ਕਪਟਤਾ ਨੂੰ ਅਸਾਂ ਸੂਖਮ ਸੰਸਕ੍ਰਿਤੀ ਆਖਿਆ ਹੈ। ਕਿਸਾਨੇ ਯੁਗ ਵਿੱਚ ਇਸ ਸੰਸਕ੍ਰਿਤੀ ਦਾ ਬੀਜ ਬੀਜਿਆ ਗਿਆ ਸੀ; ਉੱਗਿਆ ਵੀ ਸੀ: ਪਰਤੂ ਇਸ ਦੇ ਮੌਲਣ, ਵਿਕਸਣ, ਫੈਲਣ, ਫੁੱਲਣ ਲਈ ਉਹ ਰੁੱਤ ਅਨੁਕੂਲ ਨਹੀਂ ਸੀ । ਕਾਰਣਾਂ ਉੱਤੇ ਅਸੀਂ ਝਾਤੀ ਪਾ ਚੁੱਕੇ ਹਾਂ।
ਸਾਇੰਸ ਅਤੇ ਤਕਨੀਕ ਨੇ ਸੂਖਮ ਸੰਸਕ੍ਰਿਤੀ ਦੇ ਵਿਕਾਸ ਲਈ ਅਵਸਰ ਪੈਦਾ ਕੀਤਾ ਹੈ। ਇਹ ਠੀਕ ਹੈ ਕਿ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਮਨ ਦਾ ਅਸਲਾ ਹੋਣ ਦਾ ਮਾਣ ਕਰਨ ਵਾਲੀ ਜਾਂਗਲੀਅਤ, ਮਨੁੱਖੀ ਮਨ ਦਾ ਸਾਥ ਛੱਡਣਾ ਪਸੰਦ ਨਹੀਂ ਕਰਦੀ, ਤਾਂ ਵੀ ਇਹ ਮੰਨਣ ਵਿੱਚ ਕੋਈ ਭੁਲੇਖਾ ਨਹੀਂ ਕਿ ਸਾਇੰਸ ਅਤੇ ਤਕਨੀਕ ਕੋਲ ਧਰਤੀ ਉੱਤੇ ਅਤੇ ਜੀਵਨ ਵਿੱਚ ਬਣੀਆਂ ਹੋਈਆਂ ਭੂਗੋਲਿਕ, ਸਮਾਜਕ, ਸੱਭਿਆਚਾਰਕ, ਸਿਆਸੀ ਅਤੇ ਆਰਥਕ ਵਲਗਣਾਂ ਨੂੰ ਨਵਾਂ ਰੂਪ ਦੇਣ ਦੀ ਜਾਚ ਵੀ ਹੈ ਅਤੇ ਯੋਗਤਾ ਵੀ । ਇਸ ਜਾਚ ਅਤੇ ਯੋਗਤਾ ਨੂੰ ਵਰਤਣ ਦੀ ਲੋੜ ਮਹਿਸੂਸੀ ਜਾਣ ਲੱਗ ਪਈ ਹੈ। ਅੱਜ ਇਹ ਭਲੀ-ਭਾਂਤ ਸੰਭਵ ਅਤੇ ਸੌਖਾ ਹੈ ਕਿ ਪੱਛਮੀ ਯੌਰਪ ਦੇ ਕਿਸੇ ਦੇਸ਼ ਦੀ ਕੋਈ ਵੱਡੀ ਕੰਪਨੀ ਆਪਣੇ ਕਾਰੋਬਾਰ ਨੂੰ ਵੱਖ-ਵੱਖ ਹਿੱਸਿਆ ਵਿੱਚ ਵੰਡ ਕੇ ਉਨ੍ਹਾਂ ਵੱਖ-ਵੱਖ ਦੇਸ਼ਾਂ ਵਿੱਚ ਲੈ ਜਾਵੇ ਜਿਨ੍ਹਾਂ ਦੇਸ਼ਾਂ ਵਿੱਚ ਕੰਮ ਦੇ ਵਿਸ਼ੇਸ਼ ਭਾਗਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਾਪਤ ਹੋਣ।
ਇਉਂ ਹੋ ਰਿਹਾ ਹੈ। ਪੱਛਮ ਦਾ ਬਹੁਤ ਸਾਰਾ ਕਾਰੋਬਾਰ ਪੂਰਬ ਵਿੱਚ ਚਲਾ ਗਿਆ ਹੈ। ਕੁਝ ਲੋਕ ਕਹਿਣਗੇ ਇਹ ਸਭ ਕੁਝ ਮੁਨਾਫ਼ੇ ਲਈ ਕੀਤਾ ਜਾ ਰਿਹਾ ਹੈ; ਪੂਰਬੀ ਦੇਸ਼ਾਂ ਵਿਚਲੀ ਸਸਤੀ ਮਜ਼ਦੂਰੀ ਦਾ ਮੋਹ ਇਹ ਸਭ ਕੁਝ ਕਰਵਾ ਰਿਹਾ ਹੈ। ਹਾਂ ਜੀ, ਇਹ ਬਿਲਕੁਲ ਏਦਾਂ ਹੀ ਹੈ; ਪਰੰਤੂ ਇਹ ਏਦਾਂ ਹੀ ਰਹੇਗਾ, ਇਉਂ ਸੋਚਣਾ, ਸੋਚਣ ਤੋਂ ਇਨਕਾਰ ਕਰਨ ਵਾਲੀ ਗੱਲ ਹੈ। ਮਸ਼ੀਨੀ ਕ੍ਰਾਂਤੀ ਦੇ ਆਰੰਭ ਵਿੱਚ ਅਜੇਹਾ ਬਹੁਤ ਕੁਝ ਹੋਇਆ ਸੀ। ਅੱਠ-ਅੱਠ ਸਾਲ ਦੇ ਬੱਚਿਆਂ ਕੋਲੋਂ ਦਿਨ ਵਿੱਚ ਸੋਲਾਂ-ਸੋਲਾਂ ਘੰਟੇ ਕੰਮ ਲਿਆ ਜਾਂਦਾ ਸੀ । ਅਜੋਕੀ ਹਾਲਤ ਏਨੀ ਭਿਆਨਕ ਨਹੀਂ। ਇਨ੍ਹਾਂ ਬੁਰਾਈਆਂ ਦਾ ਇਲਾਜ ਲੱਭ ਲਿਆ ਜਾਵੇਗਾ। ਪਿੰਡਾਂ ਦੇ ਮੋਚੀਆਂ ਦੀਆਂ ਬਣੀਆਂ ਹੋਈਆਂ ਕੱਚੀ ਧੋੜੀ ਦੀਆਂ ਜੁੱਤੀਆਂ ਪੈਰਾਂ ਉੱਤੇ ਛਾਲੇ ਪਾ ਦਿੰਦੀਆਂ ਸਨ। ਅਸੀਂ ਤੇਲ ਪਾ ਕੇ ਜਾਂ ਅੱਡੀਆਂ ਪਿੱਛੇ ਨੂੰ ਆਦਿਕ ਰੱਖ ਕੇ ਆਪਣੀ ਪੀੜ ਨੂੰ ਘੱਟ- ਕਰਨ ਦਾ ਜਤਨ ਕਰਦੇ ਸਾਂ। ਪਰ ਅਸਾਂ ਜੁੱਤੀ ਪਾਉਣੀ ਛੱਡ ਕੇ ਨੰਗੇ ਪੈਰੀਂ ਰਹਿਣ ਦੀ ਗੱਲ
ਕਦੇ ਨਹੀਂ ਸੀ ਸੋਚੀ। ਅਜੋਕਾ ਮਨੁੱਖ ਬਹੁਤਾ ਸਿਆਣਾ ਹੈ; ਉਹ ਵਿਕਾਸ ਦਾ ਰਾਹ ਰੋਕਣ ਦੀ ਕੁਸੋਚੇ ਨਹੀਂ ਪਵੇਗਾ।
ਵਿਗਿਆਨ ਨੇ ਮਨੁੱਖ ਦੇ ਵਿਸ਼ਵਾਸ ਬਦਲ ਦਿੱਤੇ ਹਨ। ਵਿਗਿਆਨਿਕ ਸੋਚ ਵਾਲਾ ਮਨੁੱਖ ਆਪਣੀ ਦੁਨੀਆ ਨੂੰ ਕਿਸੇ ਅਸਲ ਦੀ ਨਕਲ ਨਹੀਂ ਮੰਨਦਾ। ਉਹ ਸੁਖ ਦੀ ਇੱਛਾ ਨੂੰ ਰੋਗ ਅਤੇ ਸੁਹਜ ਦੀ ਭਾਵਨਾ ਨੂੰ ਭਰਮ ਨਹੀਂ ਕਹਿੰਦਾ। ਵਿਗਿਆਨਿਕ ਸੋਚ ਨੇ ਮਨੁੱਖ ਨੂੰ ਦੱਸਿਆ ਹੈ ਕਿ "ਸਰਵ ਵਿੱਚ ਸ੍ਵੈ" ਦਾ ਅਤੇ "ਸ੍ਵੈ ਵਿੱਚ ਸਰਵ" ਦਾ ਅਨੁਭਵ ਇੱਕ ਭਰਮ ਹੈ ਜਿਹੜਾ ਸ਼ਕਤੀ ਦਾ ਸਹਾਰਾ ਪਾ ਕੇ ਮਨੁੱਖੀ ਹਉਮੈ ਨੂੰ ਵਿਰਾਟ ਰੂਪ ਦਿੰਦਾ ਆਇਆ ਹੈ। ਜੀਵਨ ਦੀ ਅਨੇਕਤਾ ਨੂੰ ਅਨੇਕਰੂਪਤਾ ਵਿੱਚ ਸਮਝਣ, ਸਤਿਕਾਰਨ ਅਤੇ ਪਰਵਾਨਣ ਵਿੱਚ ਮਨੁੱਖੀ ਮਨ ਦੇ ਕਲਚਰਡ ਹੋਣ ਦੀ ਦਲੀਲ ਹੈ। ਸਾਰਿਆਂ ਨੂੰ ਆਪਣੇ ਵਰਗਾ ਨਹੀਂ ਸਗੋਂ ਹਰ ਕਿਸੇ ਨੂੰ, ਉਸ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਸੁਹਿਰਦਤਾ, ਸਹਾਨੁਭੂਤੀ ਅਤੇ ਸੰਮਾਨ ਸਹਿਤ ਜਾਣਨ ਵਿੱਚ ਸੂਖਮ ਸੰਸਕ੍ਰਿਤੀ ਦਾ ਭੇਤ ਹੈ।
ਸੂਖਮ ਸੰਸਕ੍ਰਿਤੀ ਦੀ ਗੱਲ ਭਾਵੇਂ ਪੁਰਾਣੀਆਂ ਸੱਭਿਅਤਾਵਾਂ ਵਿੱਚ ਵੀ ਹੋਈ ਹੈ, ਪਰ ਇਸ ਦੇ ਵਿਕਾਸ ਦੀ ਸੰਭਾਵਨਾ ਕੇਵਲ ਵਿਗਿਆਨਿਕ ਸੋਚ ਅਤੇ ਸਨਅਤੀ ਸਮਾਜਾਂ ਦੇ ਵਿਕਾਸ ਦਾ ਸਿੱਟਾ ਹੈ, ਕਿਉਂਜੁ ਵਿਗਿਆਨ ਜਾਂ ਸਾਇੰਸ ਧਰਤੀ ਉਤਲੇ ਜੀਵਨ ਨੂੰ ਧਰਤੀਉਂ ਬਾਹਰਲੇ ਕਿਸੇ ਹੁਕਮ ਦੀ ਖੇਡ ਨਹੀਂ ਮੰਨਦੀ ਸਗੋਂ ਧਰਤੀ ਦੇ ਆਪਣੇ ਨੇਮਾਂ ਦਾ ਕ੍ਰਿਸ਼ਮਾ ਕਹਿੰਦੀ ਹੈ।
ਸੋਚ, ਸੱਭਿਆਚਾਰ ਅਤੇ ਸਾਇੰਸ
ਚੇਤਨਾ ਸੋਚ ਨਾਲੋਂ ਵੱਖਰੀ ਵਸਤੂ ਹੈ। ਇਹ ਜੀਵਨ ਵਿਚਲੀ ਉਹ ਮੁੱਢਲੀ ਯੋਗਤਾ ਹੈ ਜੋ ਜੀਵਾਂ ਦੇ ਵਿਕਾਸ (evolution) ਨਾਲ ਵਿਕਸਦੀ ਹੋਈ ਇਹਸਾਸਣ, ਇੱਛਣ ਅਤੇ ਸੋਚਣ ਦੀਆਂ ਯੋਗਤਾਵਾਂ ਦਾ ਰੂਪ ਧਾਰਦੀ ਗਈ ਹੈ। ਮੁੱਢਲੀਆਂ ਜੀਵ-ਸ਼੍ਰੇਣੀਆਂ ਵਿੱਚ ਇਹ ਕੇਵਲ ਇਹਸਾਸ ਰੂਪ ਹੈ; ਉਚੇਰੇ ਪਸ਼ੂ-ਜੀਵਨ ਵਿੱਚ ਇਹ ਇਹਸਾਸ ਅਤੇ ਇੱਛਾ ਦਾ ਸੰਜੋਗ ਹੈ; ਅਤੇ ਮਨੁੱਖੀ ਜੀਵਨ ਵਿੱਚ ਇਹ ਇਹਸਾਸ, ਇੱਛਾ ਅਤੇ ਸੋਚ, ਤਿੰਨਾਂ ਦਾ ਸੁਮਿਸ਼ਰਣ ਹੈ। ਇਹਸਾਸ ਇੱਛਾ ਅਤੇ ਸੋਚ (feeling, willing and thinking) ਤਮੋ, ਰਜੋ ਅਤੇ ਸਤੋ ਗੁਣਾਂ ਦੇ ਪ੍ਰਗਟਾਵੇ ਹਨ। ਗਿਆਨ ਇੰਦ੍ਰੀਆਂ ਰਾਹੀਂ ਪਰਿਸਥਿਤੀ ਦਾ ਗਿਆਨ ਇਹਸਾਸ ਹੈ; ਆਪਣੇ ਆਪ ਨੂੰ 'ਪਰਿਸਥਿਤੀ ਅਨੁਸਾਰ ਜਾਂ ਪਰਿਸਥਿਤੀ ਨੂੰ ਆਪਣੀ 'ਲੋੜ ਅਨੁਸਾਰ' ਢਾਲਣ ਦਾ ਜਤਨ ਇੱਛਾ ਦਾ ਪ੍ਰਗਟਾਵਾ ਹੈ; ਅਤੇ ਇਹਸਾਸ+ਇੱਛਾ ਦੇ ਸਮੁੱਚੇ ਅਨੁਭਵ ਰਾਹੀਂ ਪ੍ਰਾਪਤ ਹੋਣ ਵਾਲੇ ਗਿਆਨ ਨੂੰ ਆਪਣੇ ਹਿੱਤ ਵਿੱਚ ਵਰਤਣ ਦੀ ਬੌਧਿਕ ਯੋਗਤਾ ਦਾ ਨਾਂ ਸੋਚ ਹੈ। KHBO
ਸਾਧਾਰਣ ਜੀਵਨ ਵਿੱਚ ਸੋਚ ਨਾਲੋਂ ਸਿਖਲਾਈ ਦਾ ਮਹੱਤਵ ਵਧੇਰੇ ਹੈ। ਹਰ ਇੱਕ ਸਿਖਲਾਈ ਦਾ ਲੰਮਾ ਅਭਿਆਸ ਆਦਤਾਂ ਪੈਦਾ ਕਰਦਾ ਹੈ। ਆਦਤਾਂ ਦੀਆਂ ਦੋ ਪ੍ਰਧਾਨ ਵੰਡਾਂ ਕੀਤੀਆਂ ਜਾ ਸਕਦੀਆਂ ਹਨ; ਪਹਿਲੀ-ਮਾਜਕ ਆਦਤਾਂ ਅਤੇ ਦੂਜੀ-ਵਿਅਕਤੀਗਤ ਆਦਤਾਂ। ਸਾਡੇ ਰਸਮੋ-ਰਿਵਾਜ ਸਾਡੀਆਂ ਸਮਾਜਕ ਆਦਤਾਂ ਹਨ। ਹਰ ਆਦਮੀ ਦਾ ਦੈਨਿਕ ਜੀਵਨ ਅਤੇ ਕਾਰੋਬਾਰ ਉਸ ਦੀ ਵਿਅਕਤੀਗਤ ਆਦਰ ਬਣ ਗਿਆ ਹੁੰਦਾ ਹੈ। ਆਦਤਾਂ ਦਾ ਮਨੋਰਥ ਜੀਵਨ ਨੂੰ ਸੋਖਾ ਅਤੇ ਸਰਲ ਬਣਾਉਣਾ ਹੈ। ਇਹਸਾਸ, ਇੱਛਾ ਅਤੇ ਸੋਚ ਹੌਲੀ- ਹੌਲੀ ਆਦਤ ਵਿੱਚ ਢਲ ਕੇ ਜੀਵਨ ਨੂੰ ਸਰਲ ਬਣਾ ਦਿੰਦੇ ਹਨ। ਹਰ ਸਮੇਂ ਸੋਚ ਵਿਚਾਰ ਕੇ ਵਿਚਰਣ ਵਰਤਣ ਦੀ ਮਜਬੂਰੀ ਜੀਵਨ ਨੂੰ ਬਹੁਤ ਬੋਝਲ ਬਣਾ ਦੇਵੇਗੀ। ਇਸ ਲਈ ਜੀਵਨ ਹਰ ਸੋਚ ਨੂੰ ਆਦਤ ਜਾਂ ਅਮਲ ਵਿੱਚ ਉਲਥਾਈ ਜਾਂਦਾ ਹੈ। ਜੀਵਨ ਦੀ ਕਿਰਿਆ ਨਵੀਆਂ ਪਰਿਸਥਿਤੀਆਂ ਪੈਦਾ ਕਰਦੀ ਹੈ ਅਤੇ ਨਵੀਆਂ ਪਰਿਸਥਿਤੀਆਂ ਨਵੀਆਂ ਸੋਚਾਂ ਨੂੰ ਜਨਮ ਦਿੰਦੀਆਂ ਹਨ। ਇਉਂ ਸੋਚ ਸਦਾ ਹੀ ਸਿਖਲਾਈ ਦੇ ਅੱਗੇ ਅੱਗੇ ਤੁਰੀ ਰਹਿੰਦੀ ਹੈ ਅਤੇ ਸਿਖਲਾਈ ਜੀਵਨ ਦੀਆਂ ਨਵੀਆਂ ਸੋਚਾਂ ਨੂੰ ਵਿਵਹਾਰਾਂ ਜਾਂ ਆਦਤਾਂ ਦਾ ਰੂਪ ਦੇਣ ਦਾ ਕੰਮ ਕਰਦੀ ਰਹਿੰਦੀ ਹੈ। ਜਿਹੜੀ ਸੋਚ ਜੀਵਨ ਦਾ ਵਿਵਹਾਰ ਜਾਂ ਜੀਵਨ ਦੀ ਆਦਤ ਨਹੀਂ ਬਣੀ ਉਹ ਸੋਚ, ਜਾਂ ਤਾਂ ਜੀਵਨ ਲਈ ਉਪਯੋਗੀ ਨਹੀਂ ਜਾਂ ਜੀਵਨ ਉਸ ਦੀ ਉਪਯੋਗਤਾ ਨੂੰ ਪਛਾਣਨ ਦੇ ਯੋਗ ਨਹੀਂ ਹੋਇਆ। ਦੇਵ-ਬਾਣੀ ਜਾਂ ਇਲਹਾਮ ਸੋਚ ਨਹੀਂ, ਨਾ ਹੀ ਇਨ੍ਹਾਂ ਵਿਚਲਾ ਵਿਸ਼ਵਾਸ (belief) ਸੋਚ ਹੈ। ਇਹ ਸੋਚ ਨਾਲ ਸੰਬੰਧ ਨਹੀਂ ਰੱਖਦੇ ਇਹ ਇਹਸਾਸ ਅਤੇ ਇੱਛਾ ਦੀ ਉਪਜ ਹਨ। ਇਨ੍ਹਾਂ ਦਾ ਕਾਰਜ ਇਹਸਾਸ ਅਤੇ ਇੱਛਾ ਤੱਕ ਸੀਮਿਤ ਹੈ।ਸਧਾਰਣ ਜੀਵਨ ਵਿੱਚ
ਸੋਚ ਨੂੰ ਉਚੇਚਾ ਮਹੱਤਵ ਪ੍ਰਾਪਤ ਨਹੀਂ; ਉੱਥੋਂ ਦੀ ਸਾਰੀ ਕਿਰਿਆ ਸਿਖਲਾਈ ਅਤੇ ਆਦਤ ਦਾ ਰੂਪ ਧਾਰਣ ਕਰ ਗਈ ਹੁੰਦੀ ਹੈ। ਸਿਖਲਾਈ ਤੋਂ ਆਦਤ ਵੱਲ ਦਾ ਸਫ਼ਰ, ਸੋਚ (thinking) ਤੋਂ ਇੱਛਾ (willing) ਵੱਲ ਦਾ ਸਫ਼ਰ ਹੈ। ਸਾਧਾਰਣ ਜੀਵਨ ਸੋਚ-ਮੁਕਤ ਹੋ ਕੇ ਪ੍ਰਵ੍ਰਿਤੀਮੂਲਕ ਅਤੇ ਆਦਤਯੁਕਤ ਹੋਣ ਵਿੱਚ ਸੌਖ ਅਤੇ ਸਹੂਲਤ ਮਹਿਸੂਸ ਕਰਦਾ ਹੈ। ਸਾਡੇ ਵਿਸ਼ਵਾਸ ਸਾਡੀਆਂ ਦਿਮਾਗੀ ਜਾਂ ਬੌਧਿਕ ਆਦਤਾਂ ਹਨ। ਦੇਵ-ਬਾਣੀਆਂ, ਇਲਹਾਮਾਂ ਅਤੇ ਅੰਤਰ- ਦ੍ਰਿਸ਼ਟੀਆਂ ਦੇ ਵਿਸ਼ਵਾਸ ਵੀ ਮਨੁੱਖ ਦੀਆਂ ਬੌਧਿਕ ਆਦਤਾਂ ਹਨ। ਇਹ ਆਦਤਾਂ ਉਸ ਦੀ ਆਪਣੀ ਸੋਚ ਦਾ ਸਿਖਲਾਈ ਨਾਲ ਬਦਲਿਆ ਹੋਇਆ ਰੂਪ ਨਹੀਂ ਹਨ; ਇਹ ਕਿਸੇ ਦੂਸਰੇ ਦੀ ਇੱਛਾ ਦਾ ਜਾਂ ਅਧਿਕਾਰ ਦਾ ਭਾਰ ਜਾਂ ਦਬਦਬਾ ਹੁੰਦੇ ਹਨ। ਵਿਵਹਾਰਕ ਜੀਵਨ ਤੋਂ ਪਰੇ ਦੀਆਂ ਚੀਜ਼ਾਂ ਹੋਣ ਕਰਕੇ ਇਨ੍ਹਾਂ ਦਾ ਅਭਿਆਸ ਸਰੀਰਕ ਜਾਂ ਕਿਰਿਆਤਮਕ ਨਹੀਂ ਹੁੰਦਾ ਸਗੋਂ ਭਾਵਾਤਮਕ ਜਾਂ ਮਾਨਸਿਕ ਹੁੰਦਾ ਹੈ। ਵੈ, ਲੋਭ ਅਤੇ ਸ੍ਰੇਸ਼ਟਤਾ ਦੇ ਤਿੰਨ ਭਾਵਾਂ ਦੀ ਸਹਾਇਤਾ ਨਾਲ ਮਨੁੱਖ ਨੂੰ ਵਿਸ਼ਵਾਸ (belief) ਦਾ ਧਾਰਣੀ ਬਣਾਇਆ ਜਾਣ ਦਾ ਰਿਵਾਜ ਆਮ ਹੈ। ਨਰਕ ਡਰ ਦਾ ਪ੍ਰਤੀਕ ਹੈ ਅਤੇ ਸ੍ਵਰਰ ਲੋਭ ਦਾ। ਦੋਵੇਂ ਪਾਰਲੌਕਿਕ ਹਨ। ਸ੍ਰੇਸ਼ਟਤਾ ਦਾ ਮੋਹ ਸੰਸਾਰਕ ਵੀ ਹੈ ਅਤੇ ਪਾਰਲੌਕਿਕ ਵੀ। ਵਿਸ਼ਵਾਸ ਕਰਨ ਵਾਲੇ 'ਏਥੇ' ਗੁਰੂ ਵਾਲੇ ਹਨ ਅਤੇ ਰੱਬ ਵੀ ਉਨ੍ਹਾਂ ਦੀ ਤਾਬਿਆਦਾਰੀ ਕਰਦਾ ਹੈ; 'ਉੱਥੇ' ਜਾ ਕੇ ਵੀ ਉਨ੍ਹਾਂ ਨੂੰ ਮਾਣ ਮਿਲਦਾ ਹੈ।
ਸੋਚ ਸਤੋਗੁਣ ਦਾ ਪ੍ਰਗਟਾਵਾ ਹੋਣ ਕਰਕੇ ਸੰਤੋਖ ਅਤੇ ਸ਼ਾਂਤੀ ਦਾ ਸਰੋਤ ਹੈ; ਵਿਸ਼ਵਾਸ 'ਇੱਛਾ' (ਜਾਂ willing) ਦਾ ਕ੍ਰਿਸ਼ਮਾ ਹੋਣ ਕਰਕੇ ਕਾਰਜ ਜਾਂ ਕਿਰਿਆ ਦਾ ਪ੍ਰੇਰਕ ਹੈ। ਜੇ ਸੋਚ ਸੰਸਾਰਕ ਹੈ ਤਾਂ ਫ਼ਲਸਫ਼ੇ ਅਤੇ ਸਾਇੰਸ ਦਾ ਰੂਪ ਧਾਰ ਲਵੇਗੀ: ਜੇ ਅਧਿਆਤਮਕ ਹੈ ਤਾਂ ਸਿਮਰਨ ਅਤੇ ਸਮਾਧੀ ਵਿੱਚ ਲੀਨ ਹੋਣ ਦਾ ਯਤਨ ਕਰੇਗੀ। ਵਿਸ਼ਵਾਸ (belief) ਵਾਲੇ ਲੋਕ ਦੁਨੀਆ ਨੂੰ ਆਪਣੇ ਇਸ਼ਟ ਦੀ ਇੱਛਾ ਅਨੁਸਾਰ ਢਾਲਣ ਦਾ ਬੀੜਾ ਚੁੱਕਣਗੇ। ਉਨ੍ਹਾਂ ਵਿਚਲੀ ਸੋਚ ਜਾਂ 'ਵਿਸ਼ਵਾਸ ਦੀ ਵਕਾਲਤ ਕਰਨ ਵਾਲੀ ਸੋਚ' ਆਪਣੇ ਆਪ ਨੂੰ ਵਿਸ਼ਵਾਸ ਨਾਲੋਂ ਨੀਵੀਂ ਸਮਝਦੀ ਹੈ ਜਾਂ ਵਿਸ਼ਵਾਸ ਨੂੰ ਵਿਚਾਰ ਨਾਲੋਂ ਸ੍ਰੇਸ਼ਟ ਮੰਨਦੀ ਹੈ। ਇਹ ਰੁਚੀ ਭਾਵੁਕਤਾ ਨੂੰ ਬੌਧਿਕਤਾ ਨਾਲੋਂ ਸ੍ਰੇਸ਼ਟ ਕਹਿਣ ਅਤੇ ਮੰਨਣ ਦੀ ਰੁਚੀ ਹੋਣ ਕਰਕੇ ਰੁਮਾਂਟਿਕ ਰੁਚੀ ਹੈ। ਰੁਮਾਂਸਵਾਦ ਦਾ ਜਨਮ ਇਸੇ ਰੁਚੀ ਵਿੱਚੋਂ, ਰੂਸੋ ਰਾਹੀਂ", ਹੋਇਆ ਸੀ । ਜੀਵਨ ਵਿਚਲੇ ਇਨਕਲਾਬਾਂ, ਜਹਾਦਾਂ ਅਤੇ ਧਰਮ-ਯੁੱਧਾਂ ਦੀ ਪ੍ਰੇਰਣਾ ਰੁਮਾਂਟਿਕ ਸੋਚ ਵਿੱਚ ਹੈ।
ਸੋਚ ਦੀ ਜਿਸ ਗੁੰਝਲਦਾਰ ਪ੍ਰਕ੍ਰਿਆ (process) ਦਾ ਸਰਲ ਜਿਹਾ ਵਰਣਨ ਮੈਂ ਕੀਤਾ ਹੈ, ਉਹ ਪ੍ਰਕ੍ਰਿਆ ਮਨੁੱਖੀ ਮਾਨਸਿਕਤਾ ਵਿੱਚ ਇੱਕ ਪ੍ਰਕਾਰ ਦੀ ਹੈ। ਵਿਚਾਰ ਅਤੇ ਵਿਸ਼ਵਾਸ ਮਨੁੱਖੀ ਸੋਚ ਦੀ ਸ਼ਤਰੰਜ ਵਿੱਚ ਵਰਤੇ ਜਾਣ ਵਾਲੇ ਮੋਹਰੇ ਹਨ। ਇਹ ਮੋਹਰੇ ਜੀਵਨ ਦੀਆਂ ਭੂਗੋਲਿਕ, ਆਰਥਕ ਅਤੇ ਰਾਜਨੀਤਕ ਪਰਿਸਥਿਤੀਆਂ ਦੀ ਦੇਣ ਹੋਣ ਕਰਕੇ ਵੱਖ-ਵੱਖ ਰੂਪ ਧਾਰਣ ਕਰ ਲੈਂਦੇ ਹਨ। ਇਹ ਹੋ ਸਕਦਾ ਹੈ (ਅਤੇ ਹੁੰਦਾ ਹੈ) ਕਿ ਵਿਅਕਤੀਆਂ ਅਤੇ ਸਮਾਜਾਂ
____________
ਦੀ ਸੋਚ ਦਾ ਮਿਆਰ ਜਾਂ ਸਤਰ ਇੱਕ ਹੋਣ ਉੱਤੇ ਵੀ ਵਿਅਕਤੀਆਂ ਅਤੇ ਸਮਾਜਾਂ ਦੇ ਵਿਚਾਰ ਵੱਖਰੀ ਤਰ੍ਹਾਂ ਦੇ ਹੋਣ। ਮੱਧਕਾਲ ਵਿੱਚ ਸਾਰੇ ਸੱਭਿਅ ਸਮਾਜਾਂ ਦੀ ਸੋਚ ਦਾ ਸਤਰ (ਵਿਕਾਸ ਪੱਧਰ) ਇੱਕ ਜਿਹਾ ਸੀ; ਤਾਂ ਵੀ ਯੂਨਾਨੀਆਂ ਅਤੇ ਅਰਬਾਂ ਦੇ ਵਿਚਾਰਾਂ ਵਿੱਚ ਬਹੁਤ ਫਰਕ ਸੀ। ਯੂਨਾਨ ਕਿਸਾਨਾਂ ਦੇਸ਼ ਸੀ। ਇਸ ਦੇਸ਼ ਦੇ ਲੋਕਾਂ ਨੇ ਦੂਰ ਦੁਰਾਡੇ ਦੇਸ਼ਾਂ ਵਿੱਚ ਵਪਾਰਕ ਬਸਤੀਆਂ ਵਸਾਈਆਂ ਹੋਈਆਂ ਸਨ। ਖੇਤੀ ਅਤੇ ਵਪਾਰ ਦੋਵੇਂ ਕੰਮ ਗੁਲਾਮਾਂ ਦੁਆਰਾ ਕੀਤੇ ਜਾਂਦੇ ਸਨ । ਯੂਨਾਨੀ ਲੋਕ ਗੁਲਾਮਾਂ ਬਗ਼ੈਰ ਸੱਭਿਅਤਾ ਦੀ ਹੋਂਦ ਸੰਭਵ ਨਹੀਂ ਸਨ ਸਮਝਦੇ ਯੂਨਾਨੀਆਂ ਲਈ ਯੁੱਧ ਅਤੇ ਰਾਜ-ਕਾਜ ਤੋਂ ਸਿਵਾ ਹਰ ਕੰਮ (ਖੇਤੀ, ਵਪਾਰ ਅਤੇ ਦਸਤਕਾਰੀ) ਵਿਵਰਜਿਤ ਸੀ। ਇਸ ਦੇ ਉਲਟ ਅਰਥ ਵਿੱਚ ਖੇਤੀ ਲਈ ਯੋਗ ਜਾਂ ਅਨੁਕੂਲ ਵਾਤਾਵਰਣ ਨਾ ਹੋਣ ਕਰਕੇ ਵਪਾਰ ਦਾ ਦਰਜਾ ਉੱਤਮ ਸੀ। ਇੱਕ ਵਿਅਕਤੀ ਕਰੜੀ ਮਿਹਨਤ ਕਰ ਕੇ ਵੀ ਆਪਣੇ ਗੁਜ਼ਾਰੇ ਜੋਗਾ ਹੀ ਪੈਦਾ ਕਰ ਸਕਦਾ ਸੀ, ਇਸ ਲਈ ਗੁਲਾਮੀ ਦੀ ਪ੍ਰਥਾ ਬਹੁਤੀ ਲਾਭਦਾਇਕ ਨਹੀਂ ਸੀ। ਮੁਹੰਮਦ ਆਪ ਇੱਕ ਵਪਾਰੀ ਸੀ। ਉਸ ਨੇ ਤੀਰਥ ਯਾਤਰਾ ਨੂੰ ਵਪਾਰ ਦਾ ਅਵਸਰ ਬਣਾਉਣ ਦੀ ਉਚੇਚੀ ਸਲਾਹ ਦਿੱਤੀ ਹੋਈ ਹੈ। ਹਿੰਦੁਸਤਾਨ ਦਾ ਭੂਗੋਲਿਕ ਵਾਤਾਵਰਣ ਅਰਬ ਅਤੇ ਯੂਨਾਨ ਦੋਹ ਨਾਲੋਂ ਵੱਖਰਾ ਸੀ । ਏਥੋਂ ਦੀ ਧਰਤੀ ਉਪਜਾਊ ਸੀ, ਥੋੜੀ ਮਿਹਨਤ ਨਾਲ ਬਹੁਤਾ ਕੁਝ ਮਿਲਦਾ ਸੀ, ਇਸ ਲਈ ਏਥੇ ਖੇਤੀ, ਵਪਾਰ ਆਦਿਕ ਸਾਰੇ ਕੰਮਾਂ ਨੂੰ ਬੇ-ਅਰਥੇ ਦੱਸ ਕੇ ਪਰਮਾਤਮਾ ਦੀ ਭਗਤੀ ਨੂੰ ਸਭ ਤੋਂ ਵੱਧ ਜ਼ਰੂਰੀ ਦੱਸਿਆ ਜਾਂਦਾ ਸੀ। ਦੁਨਿਆਵੀ ਕੰਮਾਂ ਦੇ ਮਹੱਤਵ ਦੀ ਗੱਲ, ਭਾਰਤ ਵਿੱਚ, ਸਭ ਤੋਂ ਪਹਿਲਾਂ ਬੁੱਧ ਨੇ ਕੀਤੀ ਸੀ। ਉਸ ਨੇ ਨਿਰਵਾਣ ਦਾ ਤਰੀਕਾ ਵੀ ਸਿਮਰਨ-ਭਜਨ ਦੀ ਥਾਂ ਸਦਾਚਾਰ ਹੀ ਦੱਸਿਆ ਸੀ।
ਬੁੱਧ ਜੀ ਨੇ ਨਿਰਵਾਣ ਅਤੇ ਪੁਨਰ ਜਨਮ ਦੇ ਰੂਪ ਵਿੱਚ ਪਰਲੋਕਵਾਦ ਨੂੰ ਅਪਣਾਈ ਰੱਖਿਆ। ਭਾਰਤੀ ਪ੍ਰਕ੍ਰਿਤੀ ਦੀ ਦਿਆਲਤਾ ਕਾਰਨ ਦੁਨਿਆਵੀ ਕੰਮਾਂ ਦਾ ਮਹੱਤਵ ਮੁੜ ਘੱਟ ਹੋ ਗਿਆ ਅਤੇ ਪਰਲੋਕ ਅਤੇ ਚੁਰਾਸੀ ਲੱਖ ਜੂਨ ਦੀ ਭਿਆਨਕਤਾ ਕਾਰਨ ਨਿਰਵਾਣ ਦਾ ਮਹੱਤਵ ਵਧ ਗਿਆ। ਬੁੱਧ ਮਤ ਵੀ ਸਮਾਧੀਆਂ, ਯੋਗ-ਅਭਿਆਸਾਂ ਅਤੇ ਤਾਂਤ੍ਰਿਕਾਂ ਦੇ ਕਰਮ- ਕਾਂਡੀ ਛੜਯੰਤ੍ਰਾਂ ਦਾ ਸ਼ਿਕਾਰ ਹੋ ਗਿਆ। ਦੁਨਿਆਵੀ ਕੰਮਾਂ ਦੇ ਮਹੱਤਵ ਦੀ ਗੱਲ ਵੱਲ ਭਾਰਤ ਦਾ ਧਿਆਨ ਮੁੜ ਇਸਲਾਮੀ ਕਬਜ਼ੇ ਨੇ ਦਿਵਾਇਆ ਸੀ। ਇਸਲਾਮੀ ਹਕੂਮਤ ਜਜ਼ੀਆ ਮੰਗਦੀ ਸੀ। ਮੁਸਲਮਾਨਾਂ ਨੂੰ ਜਜ਼ੀਆ ਮੁਆਫ਼ ਸੀ: ਗ਼ੈਰ-ਮੁਸਲਿਮਾਂ ਨੂੰ ਜਜ਼ੀਆ ਦੇਣਾ ਪੈਂਦਾ ਸੀ। ਬਹੁਤ ਸਾਰੇ ਲੋਕਾਂ ਨੂੰ ਇਹ ਸੌਦਾ ਘਾਟੇਵੰਦਾ ਜਾਪਿਆ-ਟੈਕਸ ਵੀ ਦਿਓ ਅਤੇ ਚੁਰਾਸੀ ਲੱਖ ਜੂਨ ਵੀ ਭੋਗੋ। ਉਨ੍ਹਾਂ ਨੇ ਇਸਲਾਮ ਕਬੂਲ ਕਰ ਕੇ ਟੈਕਸ ਤੋਂ ਮੁਆਫ਼ੀ ਦੇ ਨਾਲ ਨਾਲ ਸਦੀਵੀ ਜੰਨਤ ਦੀ ਸਿੱਧੀ ਟਿਕਟ ਕਟਵਾ ਕੇ 'ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਣ ਦਾ ਸੁੱਖਾ ਉਪਰਾਲਾ ਕਰ ਲਿਆ। ਹਕੂਮਤਾਂ ਨੂੰ ਜੰਗਾਂ ਅਤੇ ਐਸ਼ਵਰਜਾਂ ਲਈ ਧਨ ਦੀ ਲੋੜ ਹੁੰਦੀ ਹੈ। ਮਰਚੋਂ ਤੰਗ ਆਈਆਂ ਹੋਈਆਂ ਇਸਲਾਮੀ ਹਕੂਮਤਾਂ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਣ ਉੱਤੇ ਉਚੇਚੀ ਮਨਾਹੀ ਲਾਉਂਦੀਆਂ ਆਈਆਂ ਹਨ। ਇਸ ਸੱਚ ਦੇ ਲਿਖਤੀ ਅਤੇ ਗੈਰ-ਲਿਖਤੀ (ਜਾਂ ਜ਼ੁਬਾਨੀ) ਸਬੂਤ ਮਿਲਦੇ ਹਨ।
ਇਹ ਸਭ ਕੁਝ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਵਿਚਾਰ ਅਤੇ ਵਿਸ਼ਵਾਸ ਸੋਚ-ਸਾਗਰ ਦੇ ਤਲ ਉੱਤੇ ਉਪਜਣ ਵਾਲੀਆਂ ਵਕਤੀ ਲਹਿਰਾਂ ਹਨ। ਜਿਸ ਪਾਸੇ ਦੀ ਅਤੇ ਜਿਹੋ ਜਹੀ ਹਵਾ ਆਉਂਦੀ ਹੈ ਉਹੋ ਜਹੀਆਂ ਲਹਿਰਾਂ ਪੈਦਾ ਹੋਣ ਲੱਗ ਪੈਂਦੀਆਂ ਹਨ। ਸੋਚ ਸਾਗਰ ਦੀ
ਗੰਭੀਰਤਾ ਤੋਂ ਅਣਜਾਣ ਮਨੁੱਖ ਲਹਿਰਾਂ ਦੇ ਬਪੇੜਿਆਂ ਦੀ ਮਾਰ ਸਹਿੰਦੇ; ਕਿਸੇ ਲਹਿਰ ਨੂੰ ਨਿੰਦਦੇ, ਕਿਸੇ ਨੂੰ ਸਲਾਹੁੰਦੇ; ਕਿਸੇ ਨੂੰ ਤਿਆਗਦੇ, ਕਿਸੇ ਨੂੰ ਅਪਣਾਉਂਦੇ ਹੋਏ, ਜੀਵਨ ਲੀਲ੍ਹਾ ਦਾ ਨਿਗੂਣਾ ਜਿਹਾ ਹਿੱਸਾ ਹੁੰਦੇ ਹੋਏ ਵੀ, ਅਪਣੀ ਵਡਿਆਈ ਅਤੇ ਸ੍ਰੇਸ਼ਟਤਾ ਦਾ ਭਰਮ ਪਾਲਦੇ ਰਹਿੰਦੇ ਹਨ।
ਕਦੇ ਕਦੇ ਜੀਵਨ ਦੀ ਚੇਤਨਾ ਵਿੱਚ ਅਜੇਹਾ ਵਿਕਾਸ ਹੁੰਦਾ ਹੈ ਜਿਸ ਨਾਲ ਸੋਚ- ਸਾਗਰ ਦੇ ਧੁਰ ਹੇਠਲੇ ਤਲ ਵਿੱਚ ਹਿਲਜੁਲ ਹੋਣ ਲੱਗ ਪੈਂਦੀ ਹੈ। ਬਿਕਾਰੀ ਮਨੁੱਖ ਨੇ ਕਿਸਾਨ ਬਣ ਕੇ ਆਪਣੀ ਸੋਚ ਵਿੱਚ ਤਬਦੀਲੀ ਹੁੰਦੀ ਮਹਿਸੂਸ ਕੀਤੀ ਸੀ । ਕਿਸਾਨੇ ਸਮਾਜਾਂ ਨੇ ਸਾਇੰਸ ਅਤੇ ਸਨਅਤ ਦੇ ਵਿਕਾਸ ਨਾਲ ਆਪਣੀ ਸੋਚ ਨੂੰ ਇੱਕ ਨਵਾਂ ਕਦਮ ਪੁੱਟਦੀ ਮਹਿਸੂਸ ਕੀਤਾ ਹੈ। ਵਿਗਿਆਨਿਕ ਸੋਚ ਦਾ ਧਾਰਨੀ ਮਨੁੱਖ ਮਹਿਸੂਸ ਕਰ ਰਿਹਾ ਹੈ ਕਿ ਉਸ ਦੇ ਗਿਆਨ ਦੀ ਕੋਈ ਸੀਮਾ ਨਿਸ਼ਚਿਤ ਕਰਨ ਦਾ ਖ਼ਿਆਲ ਅਵਿਗਿਆਨਿਕ ਹੈ। ਤਕਨੀਕ ਦੀ ਸਹਾਇਤਾ ਨਾਲ ਉਹ ਆਪਣੇ ਹਰ ਵਿਸ਼ਵਾਸ ਅਤੇ ਵਿਚਾਰ ਨੂੰ ਨਿਰਖਦਾ, ਪਰਖਦਾ, ਨਿਹਾਰਦਾ, ਤਿਆਗਦਾ, ਵਿਕਸਾਉਂਦਾ, ਵਟਾਉਂਦਾ ਹੋਇਆ ਇਹ ਮਹਿਸੂਸ ਕਰ ਰਿਹਾ ਹੈ ਕਿ ਹੋਂਦ, ਚੇਤਨਾ ਅਤੇ ਆਨੰਦ (ਸਤ-ਚਿੱਤ੍ਰ-ਆਨੰਦ-ਸੱਚਿਦਾਨੰਦ) ਕਿਸੇ ਪਰੀਪੂਰਣ, ਵਿਕਾਸਹੀਣ ਅਤੇ ਅਗੋਅ (ਨਾ ਜਾਣੀ ਜਾ ਸਕਣ ਵਾਲੀ) ਅਲੋਕਿਕ ਸੱਤਾ ਦੇ ਲਖਾਇਕ ਨਹੀਂ ਹਨ। ਇਹ 'ਸਤ' (ਪਦਾਰਥ) ਵਿੱਚ ਉਪਜਣ ਵਾਲੀ 'ਚੇਤਨਾ' (ਚਿੱਤ) ਅਤੇ ਇਸ ਚੇਤਨਾ ਦੇ 'ਇਹਸਾਸ, ਇੱਛਾ ਅਤੇ ਸੋਚ' ਰੂਪੀ ਪ੍ਰਗਟਾਵਿਆਂ ਵਿਚਲੇ 'ਸੰਤੁਲਨ' (ਆਨੰਦ) ਦੇ ਅਰਥ ਅਤੇ ਭਾਵ ਨੂੰ ਪਰਗਟ ਕਰਨ ਵਾਲੇ ਸ਼ਬਦ ਹਨ। ਅਜੋਕੀ ਸੋਰ ਇਹ ਮੰਨਦੀ ਹੈ ਕਿ ਸੱਚਿਦਾਨੰਦ ਪਰੀਪੂਰਣ ਨਹੀਂ ਸਗੋਂ ਪਰਿਵਰਤਨਸ਼ੀਲ ਹੈ। ਇਸ ਸ੍ਰਿਸ਼ਟੀ ਵਿੱਚ ਕੁਝ ਵੀ ਅਟੱਲ ਨਹੀਂ; ਸਭ ਕੁਝ ਵਿਕਾਸਸ਼ੀਲ ਹੈ। ਇਹ ਸ੍ਰਿਸ਼ਟੀ ਕਿਸੇ ਰਚਣਹਾਰ ਦਵਾਰਾ, ਕਿਸੇ ਵੇਲੇ, ਰਚੀ ਗਈ ਜਾਂ ਸਾਜੀ ਗਈ ਰਚਨਾ ਨਹੀਂ ਸਗੋਂ ਅਨਾਦੀ ਅਤੇ ਅਨੰਤ ਹੈ; ਇਹ ਸਦਾ ਤੋਂ 'ਹੈ' ਅਤੇ ਸਦਾ ਲਈ 'ਰਹੇਗੀ'। ਬਿੱਗ ਬੈਂਗ (ਵਿਸ਼ਾਲ ਵਿਸਫੋਟ) ਨਾਲ ਸਾਰੇ ਬ੍ਰਹਮੰਡ ਦੀ ਰਚਨਾ ਨਹੀਂ ਹੋਈ ਸਗੋਂ ਇਸ ਅਨਾਦੀ, ਅਨੰਤ ਬ੍ਰਹਮੰਡ ਵਿੱਚ ਬਿੱਗ ਬੈਂਗ ਅਜੇਹਾ ਕਾਲ-ਬਿੰਦੂ ਹੈ ਜਿਸ ਤੋਂ ਕਿਸੇ ਵਿਸ਼ੇਸ਼ ਰਸਾਇਣਿਕ ਕਿਰਿਆ ਦਾ ਆਰੰਭ ਹੋਇਆ ਮੰਨਿਆ ਜਾਂਦਾ ਹੈ।
ਇਸ ਪਰਿਵਰਤਨਸ਼ੀਲ ਬ੍ਰਹਮੰਡ ਵਿੱਚ ਚੇਤਨਾ ਵੱਖ ਵੱਖ ਜੀਵ-ਸ਼੍ਰੇਣੀਆਂ ਦੇ ਅਨੁਭਵ ਦੀ ਸਹਾਇਤਾ ਨਾਲ ਇਹਸਾਸ, ਇੱਛਾ ਅਤੇ ਸੋਦ ਵੱਲ ਨੂੰ ਵਿਕਾਸ ਕਰਦੀ ਹੈ। ਮਨੁੱਖੀ ਅਨੁਭਵ ਨਾਲ ਵਿਕਸਿਤ ਹੋਈ ਸੋਚ, ਸੱਭਿਅ ਸਮਾਜਕ ਜੀਵਨ ਦੀ ਸਰਲਤਾ ਦੇ ਮਨੋਰਥ ਦੀ ਪ੍ਰਾਪਤੀ ਲਈ ਵਿਸ਼ਵਾਸਾਂ, ਰਸਮਾਂ, ਰਿਵਾਜਾਂ, ਸੱਭਿਅਤਾਵਾਂ ਅਤੇ ਸੱਭਿਆਚਾਰਾਂ ਦਾ ਨਿਰਮਾਣ ਕਰਦੀ ਹੈ। ਇਨ੍ਹਾਂ ਦੇ ਨਿਰਮਾਣ ਰਾਹੀਂ ਜੀਵਨ ਜਿਸ ਸਰਲਤਾ ਅਤੇ ਸਹੂਲਤ ਦੀ ਆਸ ਕਰ ਰਿਹਾ ਹੁੰਦਾ ਹੈ ਉਹ ਸਰਲਤਾ ਅਤੇ ਸਹੂਲਤ ਉਸ ਆਨੰਦ ਦੇ ਅਵਿਕਸਿਤ ਸਮਾਜਕ ਰੂਪ ਆਖੇ ਜਾ ਸਕਦੇ ਹਨ ਜਿਸ ਨੂੰ ਮੈਂ, ਵਿਅਕਤੀਗਤ ਮਾਨਸਿਕਤਾ ਵਿੱਚ, ਇਹਸਾਸ, ਇੱਛਾ ਅਤੇ ਸੋਚ ਦਾ ਸੰਤੁਲਨ ਆਖਿਆ ਹੈ।
ਰਸਮਾਂ, ਰਿਵਾਜਾਂ, ਸੱਭਿਅਤਾਵਾਂ ਅਤੇ ਸੱਭਿਆਚਾਰਾਂ ਰਾਹੀਂ ਜੀਵਨ ਵਿੱਚ ਸਰਲਤਾ ਅਤੇ ਸੁੰਦਰਤਾ ਦਾ ਸੰਚਾਰ ਹੁੰਦਾ ਹੈ, ਤਾਂ ਵੀ ਇਹ ਉਸ ਸੋਚ ਨਾਲੋਂ ਸ੍ਰੇਸ਼ਟ ਨਹੀਂ ਹਨ ਜਿਸ ਵਿੱਚੋਂ ਇਨ੍ਹਾਂ ਦੀ ਉਤਪਤੀ ਹੋਈ ਹੈ। ਜਦੋਂ ਇਹ ਸੋਚ ਉੱਤੇ ਭਾਰੂ ਹੋਣ ਦੀ ਭੁੱਲ ਕਰਦੇ ਹਨ ਉਦੋਂ ਸਮਾਜਾਂ ਦੇ ਜੀਵਨ ਵਿੱਚ ਵਿਦ੍ਰੋਹ ਉਤਪੰਨ ਹੋ ਜਾਂਦਾ ਹੈ। ਇਸ ਵਿਦ੍ਰੋਹ ਦਾ ਨਾਂ ਵਿਅਕਤੀਵਾਦ ਅਤੇ ਅੰਤਰਮੁਖਤਵਾਦ ਹੈ। ਸੂਫੀਵਾਦ ਅਤੇ ਯੋਗ, ਵਾਰੋ ਵਾਰੀ
ਵਿਅਕਤੀਵਾਦ ਅਤੇ ਅੰਤਰਮੁਖਤਾਵਾਦ ਦੀਆਂ ਮਿਸਾਲਾਂ ਹਨ। ਪਹਿਲੀ ਦਾ ਜਨਮ ਸੋਚ ਉੱਤੇ ਇਸਲਾਮੀ ਸ਼ਰਹ ਦੀ ਸਰਦਾਰੀ ਕਾਰਨ ਹੋਇਆ ਸੀ ਅਤੇ ਦੂਜੀ ਦਾ ਜਨਮ ਸੋਚ ਉੱਤੇ ਵੈਦਿਕ ਕਰਮ-ਕਾਂਡ ਦੇ ਆਕ੍ਰਮਣ ਦਾ ਨਤੀਜਾ ਸੀ। ਇਹ ਜੀਵਨ ਦੀਆਂ ਨਵੀਆਂ ਪਦਾਰਥਕ ਪਰਿਸਥਿਤੀਆਂ ਵਿੱਚੋਂ ਉਪਜੀ ਹੋਈ ਨਵੀਂ ਸੋਚ ਦੇ ਨਮੂਨੇ ਨਹੀਂ ਸਨ; ਇਹ ਸੋਚ ਦੇ ਸੱਭਿਆਚਾਰ ਦੀ ਅਧੀਨਗੀ ਵਿੱਚੋਂ ਨਿਕਲਣ ਦੇ ਯਤਨ ਸਨ। ਇਹ ਅਧੀਨਗੀ (ਚਾਹੇ ਵਿਅਕਤੀ ਦੀ ਸੋਚ ਦੀ, ਕੁਝ ਵਿਅਕਤੀਆਂ ਦੀਆਂ ਆਦਤਾਂ ਦੀ ਅਧੀਨਗੀ ਹੋਵੇ, ਚਾਹੇ ਮਾਨਵ-ਮਾਤਰ ਦੀ ਸਮੁੱਚੀ ਸੋਚ ਦੀ, ਰਸਮਾਂ-ਰਿਵਾਜਾਂ ਅਤੇ ਸੰਸਕ੍ਰਿਤੀਆਂ ਸੱਭਿਅਤਾਵਾਂ ਦੀ ਅਧੀਨਗੀ ਹੋਵੇ) ਸੋਚ ਲਈ ਗੌਰਵਹੀਣਤਾ ਅਤੇ ਸ਼ਰਮਸਾਰੀ ਦੀ ਗੱਲ ਹੈ। ਸੋਚ ਸਾਡੀਆਂ ਆਦਤਾਂ, ਸਾਡੀਆਂ ਸੱਭਿਅਤਾਵਾਂ ਅਤੇ ਸਾਡੀਆਂ ਸੰਸਕ੍ਰਿਤੀਆਂ ਨੂੰ ਜਨਮ ਦੇਣ ਵਾਲੀ ਹੈ। ਵਿਅਕਤੀਆਂ ਦੀਆਂ ਆਦਤਾਂ ਅਤੇ ਸਮਾਜਾਂ ਦੇ ਰਸਮੋ-ਰਿਵਾਜ ਅਤੇ ਸੱਭਿਆਚਾਰ ਆਦਿਕ ਸੋਚ ਦਾ ਨਿਘਰਿਆ ਹੋਇਆ ਜਾਂ ਪਤਿਤ ਰੂਪ ਹੁੰਦੇ ਹਨ। ਸੋਚ ਆਪਣੇ ਪਤਿਤ ਰੂਪ ਦੀ ਅਧੀਨਗੀ ਵਿੱਚ ਰਹਿੰਦੀ ਚੰਗੀ ਨਹੀਂ ਲੱਗਦੀ ਭਾਵੇਂ ਉਹ ਪਤਿਤ ਰੂਪ ਉਸ ਦਾ ਆਪਣਾ ਹੀ ਕਿਉਂ ਨਾ ਹੋਵੇ ਅਤੇ ਵਕਤੀ ਤੌਰ ਉੱਤੇ ਉਹ ਕਿੰਨਾ ਵੀ ਸੁਖਦਾਇਕ ਕਿਉਂ ਨਾ ਹੋਵੇ।
ਵਿਅਕਤੀਗਤ ਅਤੇ ਸਮਾਜਕ ਆਦਤਾਂ (ਸੱਭਿਆਚਾਰ) ਸੋਚ ਦਾ ਪਤਿਤ ਰੂਪ ਹਨ, ਇਸ ਗੱਲ ਨੂੰ ਥੋੜਾ ਜਿਹਾ ਸਪੱਸ਼ਟ ਕਰਨ ਦੀ ਆਗਿਆ ਮੰਗਦਾ ਹਾਂ। ਸਾਡੀ ਚੇਤਨਾ, ਸਾਡੇ ਇਹਸਾਸ, ਸਾਡੀ ਇੱਛਾ ਅਤੇ ਸਾਡੀ ਸੋਚ ਵਿੱਚ ਵਿਕਸਿਤ ਹੋਈ ਹੈ। ਇਹਸਾਸ (feeling) ਕੀਟ ਪਤੰਗਾਂ ਵਿੱਚ ਵੀ ਹੈ ਪਰ ਇੱਛਾ ਉਨ੍ਹਾਂ ਵਿੱਚ ਨਹੀਂ ਜਾਂ ਪਰਗਟ ਰੂਪ ਵਿੱਚ ਨਹੀਂ। ਇੱਛਾ ਪਸ਼ੂ ਜੀਵਨ ਵਿੱਚ ਵੀ ਹੈ, ਪਰ ਸੋਚ ਉਨ੍ਹਾਂ ਵਿੱਚ ਵਿਕਸਿਤ ਰੂਪ ਵਿੱਚ ਨਹੀਂ; ਮਨੁੱਖੀ ਜੀਵਨ ਵਿੱਚ ਇਹਸਾਸ, ਇੱਛਾ ਅਤੇ ਸੋਚ ਤਿੰਨੇ ਵਿਕਸਿਤ ਰੂਪ ਵਿੱਚ ਹਨ, ਪਰ ਇਸ ਜੀਵਨ ਦਾ ਗੌਰਵ ਜਾਂ ਮਨੁੱਖੀ ਜੀਵਨ ਦੀ ਸ੍ਰੇਸ਼ਟਤਾ ਸੋਚ ਵਿੱਚ ਹੈ। ਸੋਚ ਜੀਵਨ ਦੇ ਬਗੀਚੇ ਵਿੱਚ ਉੱਗੀ ਹੋਈ ਚੇਤਨਾ ਰੂਪੀ ਵੇਲ ਨੂੰ ਲੱਗਾ ਹੋਇਆ ਫਲ ਹੈ; ਇਹ ਚੇਤਨਾ ਦਾ ਮਨੋਰਥ ਹੈ; ਇਹ ਚੇਤਨਾ ਦਾ ਸਰਵਸ੍ਰੇਸ਼ਟ ਰੂਪ ਹੈ। ਇਹ ਵਿਕਾਸਸ਼ੀਲ ਹੈ। ਪਰਵਿਰਤੀਆਂ ਅਤੇ ਭਾਵ ਚੇਤਨਾ ਦੇ ਨਿਸ਼ਚਿਤ, ਸੀਮਾਬੱਧ ਅਤੇ ਨਿਸ਼ਚੇਵਾਚਕ ਕਿਰਿਆ ਰੂਪ ਹਨ ਵਿਅਕਤੀ ਆਪਣੀ ਸੋਚ ਦੇ ਚੇਤਨ ਜਤਨ ਦੀ ਸਹਾਇਤਾ ਨਾਲ ਕਿਸੇ ਕਿਰਿਆ ਨੂੰ ਸੋਚ ਦੇ ਖੇਤਰ ਵਿੱਚੋਂ ਪ੍ਰਵਿਰਤੀ ਜਾਂ ਭਾਵੁਕਤਾ ਦੇ ਖੇਤਰ ਵਿੱਚ ਉਤਾਰ ਸਕਦਾ ਹੈ। ਇਹ ਕੰਮ ਲੰਮੇ ਅਭਿਆਸ ਦਾ ਹੈ। ਪ੍ਰਵਿਰਤੀ ਦੇ ਖੇਤਰ ਵਿੱਚ ਉਤਰ ਚੁੱਕੀ ਕਿਰਿਆ ਸਾਡੀ ਰੇਤਨ ਸੋਚ ਦੇ ਵੱਸ ਵਿੱਚੋਂ ਬਾਹਰ ਹੋ ਗਈ ਹੁੰਦੀ ਹੈ। ਉਸੇ ਨੂੰ ਅਸੀਂ ਆਦਤ ਆਖਦੇ ਹਾਂ। ਸਾਡੀਆਂ ਆਦਤਾਂ ਸਾਡੀ ਸੋਚ ਦਾ ਸਾਡੀ ਪ੍ਰਵਿਰਤੀ ਵਿੱਚ ਪਤਿਤ ਹੋਇਆ ਹੋਇਆ ਰੂਪ ਹਨ। ਅਸੀਂ ਲਗਾਤਾਰ ਅਭਿਆਸ ਰਾਹੀਂ ਆਪਣੀ ਸੋਚ ਨੂੰ ਪ੍ਰਵਿਰਤੀ ਵਿੱਚ ਪਤਿਤ ਕਰਨ ਦੀ ਕਿਰਿਆ ਕਰਦੇ ਰਹਿੰਦੇ ਹਾਂ।
ਜੋ ਕੁਝ ਵਿਅਕਤੀ ਦੀਆਂ ਆਦਤਾਂ ਬਾਰੇ ਸੱਚ ਹੈ ਉਹੋ ਕੁਝ ਸਮਾਜਾਂ ਦੇ ਸੱਭਿਆਚਾਰਾਂ ਅਤੇ ਸੰਸਕ੍ਰਿਤੀਆਂ ਲਈ ਵੀ ਸੱਚ ਹੈ। ਇਹ ਸਮਾਜਕ ਆਦਤਾਂ ਹਨ ਅਤੇ ਮਾਨਵ-ਮਾਤਰ ਦੀ ਸੋਚ ਦਾ, ਜੀਵਨ ਦੀ ਸਹੂਲਤ ਲਈ ਕੌਮ ਆਚਰਣ ਜਾਂ ਸਮਾਜਾਂ ਦੇ ਸੱਭਿਆਚਾਰਾਂ ਵਿੱਚ ਪਤਿਤ ਹੋਇਆ ਹੋਇਆ ਰੂਪ ਹਨ। ਯਾਦ ਰੱਖਿਆ ਜਾਵੇ ਕਿ ਮੈਂ ਸੱਭਿਆਚਾਰਾਂ ਅਤੇ ਸੰਸਕ੍ਰਿਤੀਆਂ ਨੂੰ ਮਨੁੱਖ-ਮਾਤਰ ਦੀਆਂ ਘਟੀਆ, ਨਿੰਦਨੀ ਅਤੇ ਪਤਿਤ ਪ੍ਰਾਪਤੀਆਂ ਨਹੀਂ ਕਹਿ ਰਿਹਾ; ਮੈਂ ਇਨ੍ਹਾਂ ਨੂੰ ਸੋਚ ਦੇ ਟਾਕਰੇ ਵਿੱਚ ਰੱਖ ਕੇ ਸੋਚ ਨਾਲੋਂ ਥੋੜਾ ਜਿਹਾ ਨੀਵਾਂ ਥਾਂ ਦੇ ਰਿਹਾ ਹਾਂ ਤਾਂ ਇਹ ਸੋਚ ਦੇ ਨੱਕ ਵਿੱਚ ਨਕੇਲ ਪਾਕੇ ਉਸਦੇ ਵਿਕਾਸ ਦੀ ਹਾਨੀ
ਕਰਨ ਦੀਆਂ ਦੋਸ਼ੀ ਨਾ ਬਣ ਸਕਣ। ਮੱਧਕਾਲ ਵਿੱਚ ਇਨ੍ਹਾਂ ਨੇ ਵੱਡੀਆਂ ਵੱਡੀਆਂ ਕੁੱਲਾਂ ਕਰ ਕੇ ਸੋਚ ਦਾ ਰਾਹ ਰੋਕਣ ਦੀ ਦੁਖਦਾਇਕ ਭੁੱਲ ਕੀਤੀ ਹੈ। ਆਪਣੀ ਧਰਤੀ ਅਤੇ ਸੂਰਜੀ ਪਰਿਵਾਰ ਬਾਰੇ ਜਿਸ ਜਾਣਕਾਰੀ ਨੂੰ ਅੱਜ ਏਨੇ ਸਹਿਜ ਨਾਲ ਸੱਚੀ ਮੰਨ ਲਿਆ ਜਾਂਦਾ ਹੈ ਉਸ ਜਾਣਕਾਰੀ ਦੀ ਇੱਛਾ ਰੱਖਣ ਵਾਲਿਆਂ ਅਤੇ ਗੱਲ ਕਰਨ ਵਾਲਿਆਂ ਨੂੰ ਦੇਸ਼ ਨਿਕਾਲਿਆਂ, ਸੰਗਸਾਰੀਆਂ ਅਤੇ ਜਿਊਂਦੇ ਜਲਾਇਆ ਜਾਣ ਦੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਆਮ ਜਹੀ ਗੱਲ ਸੀ।
ਇਹ ਇਸ ਕਰਕੇ ਕਿ ਸੋਚ ਅਤੇ ਸੱਭਿਆਚਾਰ (ਜਾਂ ਸੰਸਕ੍ਰਿਤੀ) ਦੇ ਵਾਸਤਵਿਕ ਅਤੇ ਵਿਗਿਆਨਿਕ ਸੰਬੰਧ ਨੂੰ ਸਮਝਿਆ ਅਤੇ ਸਨਮਾਨਿਆ ਨਹੀਂ ਸੀ ਗਿਆ। ਸੋਚ ਵਿਰੁੱਧ ਘਟੀਆ ਅਤੇ ਬੈਤਾਨੀ ਹੋਣ ਦੇ ਇਲਾਹੀ ਫ਼ਤਵੇ ਜਾਰੀ ਕਰ ਦਿੱਤੇ ਗਏ ਸਨ। ਭੈ, ਅਗਿਆਨ ਅਤੇ ਲੋਭ ਵਿੱਚੋਂ ਉਪਜੇ ਹੋਏ ਵਿਸ਼ਵਾਸਾਂ (faiths) ਨੂੰ ਜੀਵਨ ਦੀ ਵਾਗਡੋਰ ਸੌਂਪ ਦਿੱਤੀ ਗਈ ਸੀ ਅਤੇ ਇੱਕ ਅਟੱਲ ਪਰੀਪੂਰਣ ਦੀ ਪਰੀਪੂਰਣਤਾ (ਜਾਂ ਵਿਕਾਸਹੀਣਤਾ) ਵਿੱਚ ਸਮਾਅ ਜਾਣ ਨੂੰ ਜੀਵਨ ਦਾ ਮਨੋਰਥ ਬਣਾ ਕੇ ਠੋਸ ਦਿੱਤਾ ਗਿਆ ਸੀ।
ਧਰਮ ਅਤੇ ਕਲਾ ਮੱਧਕਾਲੀਨ ਸੱਭਿਆਚਾਰਾਂ ਦੇ ਪ੍ਰਧਾਨ ਅੰਗ ਬਣੇ ਰਹੇ ਹਨ। ਧਰਮ ਭਾਵੁਕਤਾ ਦਾ ਸਹਿਯੋਗੀ ਹੋਣ ਕਰਕੇ ਕਰਮ ਦਾ ਪ੍ਰੇਰਕ ਬਣਿਆ ਆਇਆ ਹੈ। ਭੈ, ਲੋਭ, ਸ੍ਰੇਸ਼ਟਤਾ ਅਤੇ ਰੱਬ ਦੇ ਚਹੇਤੇ ਲਾਡਲੇ) ਹੋਣ ਦੇ ਭਾਵਾਂ ਦਾ ਧਾਰਨੀ ਹੋਣ ਕਰਕੇ ਹਰ ਧਰਮ ਦੂਜਿਆਂ ਵਿੱਚ ਅਤੇ ਦੂਜਿਆਂ ਪ੍ਰਤੀ ਘਿਰਣਾ, ਕ੍ਰੋਧ, ਵੈਰ ਅਤੇ ਈਰਖਾ ਦੇ ਕਠੋਰ ਭਾਵਾਂ ਨੂੰ ਉਭਾਰਦਾ ਰਿਹਾ ਹੈ। ਕੋਈ ਧਰਮ ਆਪਣੇ ਇਸ ਅਪਰਾਧ ਨੂੰ ਕਬੂਲ ਨਹੀਂ ਕਰਦਾ। ਅਪਰਾਧ ਨੂੰ ਕਬੂਲ ਕਰਨਾ ਅਪਰਾਧੀਆਂ ਦੀ ਫ਼ਿਤਰਤ (ਪ੍ਰਵਿਰਤੀ) ਵਿੱਚ ਘੱਟ ਹੀ ਹੁੰਦਾ ਹੈ। ਧਰਮ ਰਾਹੀਂ ਮਨੁੱਖ ਅਤੇ ਮਨੁੱਖੀ ਸਮਾਜਾਂ ਦੀ ਸੋਚ ਭਾਵੁਕਤਾ ਵਿੱਚ ਪਤਿਤ ਹੁੰਦੀ ਆਈ ਹੈ। ਇੱਕ ਫੇਰ ਮੁੜ ਚੇਤਾ ਕਰਵਾ ਦਿਆਂ ਕਿ ਮੈਂ ਇਹ ਮੰਨਦਾ ਹਾਂ ਕਿ ਧਰਮ ਨੇ ਆਪਣੇ ਘੇਰੇ ਵਿਚਲੇ ਲੋਕਾਂ ਵਿੱਚ ਸਹਿਯੋਗ, ਸਹਾਇਤਾ ਅਤੇ ਸਹਾਨੁਭੂਤੀ ਦੇ ਭਾਵ ਵੀ ਪੈਦਾ ਕੀਤੇ ਹਨ, ਪਰੰਤੂ ਇਹ ਭਾਵ ਧਰਮ ਦੀ ਗੈਰ-ਹਾਜ਼ਰੀ ਵਿੱਚ ਜੀਵਨ ਨੇ ਪੈਦਾ ਕਰ ਲੈਣੇ ਸਨ। ਹੋ ਸਕਦਾ ਹੈ ਧਰਮ ਦੀ ਗ਼ੈਰ-ਹਾਜ਼ਰੀ ਵਿੱਚ ਜੀਵਨ ਆਪਣੇ ਵਿਚਲੇ ਕਠੋਰ ਭਾਵਾਂ ਦਾ ਥੋੜਾ ਬਹੁਤਾ ਤਿਆਗ ਵੀ ਕਰਦਾ, ਪਰੰਤੂ ਵਿਰੋਧੀਆਂ ਨੂੰ ਵਿਸ਼ਟਾ ਦੇ ਕੀਤੇ ਅਤੇ ਕਾਫ਼ਰ ਦੱਸ ਕੇ, ਧਰਮ ਨੇ ਉਨ੍ਹਾਂ ਪ੍ਰਤੀ ਸਦਭਾਵਨਾ ਨਹੀਂ ਉਪਜਣ ਦਿੱਤੀ। ਧਰਮ ਨੇ ਸਦਭਾਵਨਾ ਦੀ ਥਾਂ ਮੁਕਤੀ, ਜਨਤ, ਸਮਾਧੀ ਅਤੇ ਸਿਮਰਨ ਆਦਿਕ ਦੀ ਅੰਤਰਮੁਖਤਾ ਅਤੇ ਸਵਾਰਥ ਭਾਵਨਾ ਨੂੰ ਸ੍ਰੇਸ਼ਟ ਸਿੱਧ ਕੀਤਾ ਹੈ।
ਸੱਭਿਆਚਾਰ ਦਾ ਦੂਜਾ ਪ੍ਰਧਾਨ ਅੰਗ, ਕਲਾ, ਕਾਮ ਦੀ ਪ੍ਰਵਿਰਤੀ ਦਾ ਨਿਕਟਵਰਤੀ ਹੈ। ਪੁਰਾਤਨ ਕਾਲ ਤੋਂ ਇਹ ਅੰਗ ਸੋਚ ਨੂੰ ਪ੍ਰਵਿਰਤੀ ਵਿੱਚ ਪਤਿਤ ਹੋਣ ਦੀ ਪ੍ਰੇਰਣਾ ਦਿੰਦਾ ਆਇਆ ਹੈ। ਇਹ ਪਹਿਲਾਂ ਮਨੋਰੰਜਨ ਦੀ 'ਲੋੜ' ਨੂੰ ਅਤੇ ਪਿੱਛੋਂ ਵਿਲਾਸ ਦੀ 'ਮੰਦਭਾਵਨਾ' ਨੂੰ ਆਪਣਾ ਮਨੋਰਥ ਮੰਨਣ ਦੀ ਰੁਚੀ ਰੱਖਦਾ ਆਇਆ ਹੈ। ਧਰਮ ਦੇ ਸਹਿਯੋਗ ਨਾਲ, ਇਹ ਅੰਗ, ਭਾਵੁਕਤਾ ਦਾ ਸਾਥੀ ਵੀ ਬਣਿਆ ਹੈ ਪਰੰਤੂ ਬਲਵਾਨ ਕਲਪਨਾ ਅਤੇ ਕਮਜ਼ੋਰ ਕਰਮਸ਼ੀਲਤਾ ਇਸ ਨੂੰ ਵਿਲਾਸਤਾ ਦੀ ਤਮੋਗੁਣੀ ਪ੍ਰੇਰਣਾ ਦਿੰਦੀ ਆਈ ਹੈ । ਹੁਣ ਜਦੋਂ ਧਰਮ ਸਿਆਸਤ ਦਾ ਪਿਆਦਾ ਬਣ ਗਿਆ ਹੈ ਅਤੇ ਦੇਸ਼ ਭਗਤੀ ਆਤੰਕਵਾਦ ਵਿੱਚ ਪਰਿਵਰਤਿਤ ਜਾਂ ਪਤਿਤ ਹੋ ਚੁੱਕੀ ਹੈ ਤਾਂ ਕਲਾ ਕੋਲ ਅਸ਼ਲੀਲਤਾ, ਉਜੱਡਤਾ ਅਤੇ ਕਾਮੁਕਤਾ ਤੋਂ ਵੱਖਰਾ ਕੋਈ ਰਾਹ ਰਹਿ ਹੀ ਨਹੀਂ ਗਿਆ। ਇਸ ਰਸਤੇ ਤੁਰੇ ਹੋਏ ਕਲਾਕਾਰ ਵਾਹ ਵਾਹ ਦੇ ਨਾਲ
ਨਾਲ ਧਨ ਵੀ ਕਮਾ ਲੈਂਦੇ ਹਨ। ਇਨ੍ਹਾਂ ਪ੍ਰਾਪਤੀਆਂ ਤੋਂ ਹੀਣੇ ਸਾਹਿਤਕਾਰ ਅਤੇ ਕਲਾਕਾਰ ਆਪਣੀ ਨਾਕਾਮੀ ਅਤੇ ਨਮੋਸ਼ੀ ਨੂੰ ਲੁਕਾਉਣ ਲਈ ਗੁੱਟਬੰਦੀਆਂ ਅਤੇ ਛੜਯੰਤ੍ਰਾਂ ਦਾ ਸਹਾਰਾ ਲੈਂਦੇ ਹਨ। ਇਹ ਸਭ ਕੁਝ ਸਾਡੇ ਸੱਭਿਆਚਾਰ ਦਾ ਪ੍ਰਧਾਨ ਅੰਗ ਬਣਦਾ ਜਾ ਰਿਹਾ ਹੈ। ਧਰਮ ਅਤੇ ਕਲਾ ਦੇ ਇਤਿਹਾਸ ਨੂੰ ਨਿਰਪੱਖਤਾ ਨਾਲ ਵਾਚਿਆਂ ਇਹ ਪਤਾ ਲੱਗੇਗਾ ਕਿ ਇਹ ਸਭ ਕੁਝ ਸਾਡੇ ਸੱਭਿਆਚਾਰ ਦਾ ਪ੍ਰਧਾਨ ਅੰਗ ਰਿਹਾ ਹੈ।
ਸਿਰਫ਼ ਇਸ ਲਈ ਕਿ ਸੋਚ ਅਤੇ ਸੱਭਿਆਚਾਰ ਦਾ ਸੰਬੰਧ ਸੁਖਾਵਾਂ ਨਹੀਂ ਸੀ । ਭੂਗੋਲਿਕ ਲੋੜਾਂ ਨੇ ਸੱਭਿਆਚਾਰ ਦੇ ਅਨੇਕ ਰੂਪ ਉਸਾਰ ਦਿੱਤੇ ਸਨ। ਸੋਚ ਇੱਕ ਅਤੇ ਸਰਵ-ਵਿਆਪਕ ਹੁੰਦਿਆਂ ਹੋਇਆ ਸੱਭਿਆਚਾਰਾਂ ਦੀ ਸੇਵਕ ਮੰਨੀ ਜਾਂਦੀ ਸੀ ਅਤੇ ਇਉਂ ਮੰਨੀ ਜਾਣ ਕਰਕੇ ਅਤੇ ਅਨੇਕ ਸੱਭਿਆਚਾਰਾਂ ਦੀ ਸੇਵਾ ਕਰਦੀ ਹੋਣ ਕਰਕੇ ਬਹੁਪ੍ਰਕਾਰੀ ਜਾਂ ਅਨੇਕ ਮੰਨੀ ਜਾਂਦੀ ਹੈ। ਦੋ ਸੱਭਿਆਚਾਰਾਂ ਜਾਂ ਦੋ ਧਰਮਾਂ ਦੀ ਆਪਸੀ ਟੱਕਰ ਨੂੰ ਦੋ ਸੋਚਾਂ ਦੀ ਆਪਸੀ ਲੜਾਈ ਮੰਨ ਲਿਆ ਜਾਂਦਾ ਸੀ ਅਤੇ ਇਹ ਆਖਿਆ ਜਾਂਦਾ ਸੀ ਕਿ ਸੋਚ ਦਾ ਵਖੇਵਾਂ ਸਮਾਜਾਂ ਵਿਚਲੇ ਵਿਰੋਧਾਂ ਦਾ ਕਾਰਨ ਹੈ। ਇਹ ਮਨੌਤ ਠੀਕ ਨਹੀਂ ਸੀ। ਕਿਸੇ ਅਦਾਲਤ ਵਿੱਚ, ਆਪੋ ਆਪਣੇ ਮੁਵੱਕਲ ਲਈ, ਆਪੋ ਵਿੱਚ ਜਿਰਾਹ ਕਰਦੇ ਦੋ ਵਕੀਲਾਂ ਵਿੱਚ ਕੋਈ ਵਿਰੋਧ ਜਾਂ ਵਖੇਵਾਂ ਨਹੀਂ ਹੁੰਦਾ; ਵਿਰੋਧ ਮੁਵੱਕਲਾ ਵਿੱਚ ਹੁੰਦਾ ਹੈ। ਜਿਨ੍ਹਾਂ ਸੱਭਿਆਚਾਰਾਂ ਨੂੰ ਅਸੀਂ ਹਥੇਲੀ ਦੇ ਛਾਲੇ ਵਾਂਗ ਸਾਂਭ ਸਾਂਭ ਰੱਖਦੇ ਹਾਂ, ਇਹ ਸਾਰੇ ਮਨੁੱਖੀ ਬੇਹੁਰਮਤੀ ਦਾ ਕਾਰਨ ਬਣਦੇ ਆਏ ਹਨ।
ਸਿਖਲਾਈ ਅਤੇ ਆਦਤ ਨੂੰ ਸੋਚ ਨਾਲੋਂ ਸ੍ਰੇਸ਼ਟ ਸਮਝਣ ਦੀ ਭੁੱਲ ਕਰਨ ਵਾਲਾ ਜਨ- ਸਾਧਾਰਣ ਸੋਚ ਦੇ (ਜ਼ਰਾ ਕੁ) ਪਤਿਤ ਰੂਪ, ਸੱਭਿਆਚਾਰ ਦੇ ਨਾਂ ਉੱਤੇ ਵਰਗਲਾਇਆ ਜਾਣ ਨੂੰ ਸਦਾ ਤਿਆਰ ਰਹਿੰਦਾ ਹੈ। ਧਰਮ ਸੱਭਿਆਚਾਰ ਦਾ ਪ੍ਰਮੁੱਖ ਅੰਗ ਹੋਣ ਕਰਕੇ ਅਤੇ ਰੱਬੀ ਹੁਕਮ ਨਾਲ ਧਰਤੀ ਉੱਤੇ ਉਤਾਰਿਆ ਗਿਆ ਹੋਣ ਕਰਕੇ ਸੱਭਿਆਚਾਰ ਨੂੰ ਇਲਾਹੀ ਅਤੇ ਸਦੀਵੀ ਬਣਾਉਂਦਾ ਆਇਆ ਹੈ; ਜਦ ਕਿ ਇਹ ਕੁਦਰਤੀ ਹੈ ਸਦੀਵੀ ਨਹੀਂ।
ਸਾਇੰਸ, ਸਨਅਤ, ਤਕਨੀਕ ਅਤੇ ਵਾਪਾਰਕ ਵਿਸ਼ਵੀਕਰਣ ਦੀ ਸਹਾਇਤਾ ਨਾਲ ਹਾਲਤ ਬਦਲਣ ਦੀ ਆਸ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਸਾਇੰਸ ਨੇ ਸੋਚ ਨੂੰ ਧਾਰਮਕ ਦਬਦਬੇ ਵਿੱਚੋਂ ਕੱਢਣ ਦਾ ਜਤਨ ਕੀਤਾ ਸੀ। ਉਸ ਤੋਂ ਪਿੱਛੋਂ ਮਸ਼ੀਨੀ ਉੱਨਤੀ ਨਾਲ ਧਨ ਦੀ ਉਪਜ ਦਾ ਵਾਧਾ ਕਰ ਕੇ ਮਨੁੱਖੀ ਜੀਵਨ ਵਿੱਚ ਸੁਖ-ਸਾਮੱਗਰੀ ਪੈਦਾ ਕਰਨ ਦੀ ਕਰਾਮਾਤ ਕੀਤੀ ਸੀ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੇ ਦੁਨੀਆ ਨੂੰ ਛੋਟੀ ਕਰ ਦਿੱਤਾ ਹੈ ਅਤੇ ਵਪਾਰਕ ਵਿਸ਼ਵੀਕਰਣ ਦੇ ਕਾਰਨ ਦੁਨੀਆ ਦੇ ਸਾਰੇ ਸੱਭਿਆਚਾਰ ਇੱਕ ਦੂਜੇ ਦੇ ਨਿਕਟਵਰਤੀ ਬਣਦੇ ਜਾ ਰਹੇ ਹਨ। ਪੱਛਮੀ ਮਸ਼ੀਨੀ ਸੱਭਿਅਤਾ ਵਿੱਚ ਸਾਰੀ ਮਨੁੱਖਤਾ ਦੀ ਸਾਂਝੀ ਸੱਭਿਅਤਾ ਬਣਨ ਦੀ ਸਮਰੱਥਾ ਹੈ। ਸੰਸਾਰ ਦੇ ਬੁੱਧੀ-ਜੀਵੀ ਲੋਕਾਂ ਨੂੰ ਸਲਾਹ ਦਿੰਦੇ ਰਹਿਣ ਤਾਂ ਸਾਰੇ ਮਨੁੱਖੀ ਸਮਾਜਾਂ ਦੀਆਂ ਆਦਤਾਂ ਇੱਕ ਪ੍ਰਕਾਰ ਦੀਆਂ ਹੋ ਸਕਦੀਆਂ ਹਨ।
ਪ੍ਰਜਾਤੰਤ੍ਰ ਤੋਂ ਪਰੇ
ਜਦੋਂ ਯੂਨਾਨੀ ਲੋਕ ਵੱਖ-ਵੱਖ ਪ੍ਰਕਾਰ ਦੀਆਂ ਸਰਕਾਰਾਂ ਦੇ ਗੁਣਾਂ ਦੋਸ਼ਾਂ ਦੀ ਚਰਚਾ ਕਰਦੇ ਸਨ ਉਦੋਂ ਯੂਨਾਨ ਤੋਂ ਬਾਹਰ ਕਿਸੇ ਹੋਰ ਸਮਾਜ ਵਿੱਚ ਸਰਕਾਰਾਂ ਦੇ ਭਿੰਨ ਭਿੰਨ ਰੂਪਾਂ ਬਾਰੇ ਬਹੁਤੀ ਚੇਤਨਾ ਅਤੇ ਚਰਚਾ ਨਹੀਂ ਸੀ । ਯੂਨਾਨੀ ਦਾਰਸ਼ਨਿਕ ਕੁਲੀਨ ਰਾਜ (Aristocracy) ਨੂੰ ਸਭ ਤੋਂ ਸ੍ਰੇਸ਼ਟ ਅਤੇ ਪ੍ਰਜਾਤੰਤ੍ਰ ਨੂੰ ਸਭ ਤੋਂ ਘਟੀਆ ਰਾਜ-ਪ੍ਰਬੰਧ ਦੱਸਦੇ ਸਨ। ਅਰਸਤੂ ਨੇ ਆਖਿਆ ਸੀ-ਕੋਈ ਰਾਜ ਜਿੰਨਾ ਸ੍ਰੇਸ਼ਟ ਹੁੰਦਾ ਹੈ, ਉਸ ਦਾ ਪਤਿਤ ਰੂਪ ਓਨਾ ਹੀ ਨਿਕ੍ਰਿਸ਼ਟ ਹੁੰਦਾ ਹੈ। ਪ੍ਰਜਾਤੰਤ੍ਰ ਪਹਿਲਾਂ ਹੀ ਨਿਕ੍ਰਿਸ਼ਟ ਹੈ, ਇਸ ਲਈ ਇਸ ਦੇ ਪਰਿਤ ਰੂਪ ਵਿੱਚ ਬਹੁਤੀ ਬੁਰਾਈ ਦੀ ਸੰਭਾਵਨਾ ਨਹੀਂ । ਪਤਾ ਨਹੀਂ ਅਰਸਤੂ ਦਾ ਇਹ ਭਾਵ ਸੀ ਜਾਂ ਨਹੀਂ, ਪਰ ਦੁਨੀਆ ਦੇ ਨੀਤੀਵੇਤਾ ਇਸ ਦਾ ਇਹ ਭਾਵ ਲੈਂਦੇ ਰਹੇ ਹਨ ਕਿ ਅਰਸਤੂ ਇਉਂ ਕਹਿ ਕੇ ਪ੍ਰਜਾਤੰਤ੍ਰ ਦੀ ਸਿਫ਼ਾਰਿਸ਼ ਕਰ ਰਿਹਾ ਹੈ। ਅਰਸਤੂ ਨੇ ਪ੍ਰਜਾਤੰਤ੍ਰ ਨੂੰ ਸਲਾਹਿਆ ਹੋਵੇ ਜਾਂ ਨਾ, ਆਧੁਨਿਕ ਯੁਗ ਵਿੱਚ ਇਸ ਨੂੰ ਸਰਵਸ੍ਰੇਸ਼ਟ ਰਾਜ-ਪ੍ਰਬੰਧ ਮੰਨਿਆ ਜ਼ਰੂਰ ਜਾਂਦਾ ਹੈ। ਜਿਹੜੇ ਜਿਹੜੇ ਸਮਾਜ ਕਿਸਾਨੇ ਤੋਂ ਸਨਅਤੀ ਸਮਾਜ ਬਣਦੇ ਜਾਣਗੇ, ਉਨ੍ਹਾਂ ਨੂੰ ਪ੍ਰਜਾਤੰਤ੍ਰ ਦੀ ਲੋੜ ਮਹਿਸੂਸ ਹੋਣ ਲੱਗ ਪਵੇਗੀ। ਅਜਿਹਾ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਕਿਸੇ ਦੇਸ ਵਿੱਚ ਬਹੁਤੇ ਕਾਰਖ਼ਾਨੇ ਲੱਗਣ; ਹੌਲੀ ਹੌਲੀ ਖੇਤੀ ਵੀ ਸਨਅਤ ਬਣਦੀ ਜਾ ਰਹੀ ਹੈ।
ਅਜੋਕੇ ਪ੍ਰਜਾਤੰਤ੍ਰ ਉਨ੍ਹਾਂ ਪ੍ਰਜਤੰਤ੍ਰਾਂ ਵਰਗੇ ਨਹੀਂ ਹਨ ਜਿਨ੍ਹਾਂ ਨੂੰ ਯੂਨਾਨੀਆਂ ਨੇ ਘਟੀਆ ਰਾਜ-ਪ੍ਰਬੰਧ ਆਖਿਆ ਸੀ। ਰਿਨੇਸਾਂਸ ਦੇ ਸਮੇਂ, ਯੋਰਪ ਵਿੱਚ, ਜਿਹੜੇ ਨਵੇਂ ਨਗਰ-ਰਾਜਾਂ ਦੀ ਸਥਾਪਨਾ ਹੋਈ ਸੀ ਉਹ ਵੀ ਪੁਰਾਤਨ ਯੂਨਾਨੀ ਨਗਰ-ਰਾਜਾਂ ਨਾਲ, ਇੰਨ ਬਿੰਨ, ਰਲਦੇ ਮਿਲਦੇ ਨਹੀਂ ਸਨ। ਕਾਲ ਰੂਪੀ ਕਲੰਦਰ, ਜੀਵਨ ਰੂਪੀ ਬੰਦਰ ਨੂੰ ਨਵੇਂ ਨਾਚਾਂ ਦੀ ਸਿੱਖਿਆ ਦਿੰਦਾ। ਆਇਆ ਹੈ; ਇਸ ਨੇ ਇਹ ਕੰਮ ਕਰਦੇ ਰਹਿਣਾ ਹੈ।
ਸਨਅਤੀ ਕ੍ਰਾਂਤੀ ਨੇ ਕਿਸਾਨੋ ਸਮਾਜਾਂ ਨੂੰ ਸਨਅਤੀ ਸਮਾਜਾਂ ਵਿੱਚ ਬਦਲ ਕੇ, ਸਮੇਂ ਸਤਿਕਾਰੀਆਂ ਬਾਦਸ਼ਾਹੀਆਂ ਨੂੰ ਪ੍ਰਜਾਤੰਤ੍ਰਾਂ ਵਿੱਚ ਬਦਲ ਦਿੱਤਾ ਹੈ। ਅੱਜ ਜੇ ਕਿਧਰੇ ਬਾਦਸ਼ਾਹ ਬਾਕੀ ਹਨ ਤਾਂ ਉਹ ਧਰਤੀ ਉੱਤੇ ਰੱਬ ਦਾ ਪਰਛਾਵਾਂ ਨਹੀਂ ਮੰਨੇ ਜਾਂਦੇ ਸਗੋਂ ਲੋਕਾਂ ਦੇ ਪਰਛਾਵੇਂ ਵਿੱਚ ਜਿਉ ਰਹੇ ਆਖੇ ਜਾਂਦੇ ਹਨ। ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ, ਅੱਜ ਉਹ ਇਹ ਨਹੀਂ ਜਾਣਦੇ ਕਿ ਕਿਸ ਦਿਨ ਦੇ ਸੂਰਜ ਨੇ ਉਨ੍ਹਾਂ ਲਈ ਇਹ ਸੁਨੇਹਾ ਲੈ ਕੇ ਆ ਜਾਣਾ ਹੈ ਕਿ ਅੱਜ ਤੋਂ ਤੁਹਾਡੇ ਖੋਖਲੇ ਖ਼ਿਤਾਬਾਂ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਅਤੇ ਇਹ ਕੰਮ ਕਰਨ ਲਈ ਸਮੇਂ ਨੂੰ ਕਿਸੇ ਹਥਿਆਰਬੰਦ ਇਨਕਲਾਬ ਦੀ ਲੋੜ ਨਹੀਂ ਪੈਣੀ। ਪਾਰਲੀਮੈਂਟ ਵੱਲੋਂ ਲਿਖ ਕੇ ਘੱਲਿਆ ਹੋਇਆ ਕਾਗ਼ਜ਼ ਦਾ ਇੱਕ ਟੁੱਕੜਾ 'ਹਰ ਮੈਜਸਟੀ' (Her Majesty) ਨੂੰ 'ਮਿਸਿਜ਼' ਵਿੱਚ ਬਦਲ ਸਕਦਾ ਹੈ।
ਭਵਿੱਖ ਬਾਣੀ ਜੀਵਨ ਦੀ ਵਾਸਤਵਿਕਤਾ ਨਹੀਂ, ਜੂਆ ਹੈ; ਅਨੁਮਾਨ ਜੂਆ ਨਹੀਂ ਸੰਭਵਤਾ (possibility) ਹੈ ਜਿਸ ਨੂੰ ਵਿਗਿਆਨਿਕ ਆਧਾਰ ਦੀ ਪ੍ਰਾਪਤੀ ਸੰਭਾਵਨਾ (probability) ਦਾ ਦਰਜਾ ਦੇ ਸਕਦੀ ਹੈ। ਮਾਰਕਸ ਦਾ ਖ਼ਿਆਲ ਸੀ ਕਿ ਮਜ਼ਦੂਰਾਂ ਦੁਆਰਾ ਹਥਿਆਰਬੰਦ ਇਨਕਲਾਬ ਦੀ ਸਹਾਇਤਾ ਨਾਲ ਪ੍ਰੋਲੋਤੋਰੀਅਤ ਡਿਕਟੇਟਰਸ਼ਿਪ ਹੋਂਦ ਵਿੱਚ ਆਵੇਗੀ। ਇਹ ਡਿਕਟੇਟਰਸ਼ਿਪ ਸਮਾਜਵਾਦ (Socialism) ਦੀ ਸਥਾਪਨਾ ਕਰੇਗੀ। ਸੋਸ਼ਲਿਜ਼ਮ ਕਮਿਊਨਿਜ਼ਮ ਵਿੱਚ ਵਿਕਾਸ ਕਰ ਜਾਵੇਗਾ ਅਤੇ ਸਾਂਝੀਵਾਲਤਾ ਸਰਕਾਰਾਂ ਨੂੰ ਬੇ-ਲੋੜੀਆਂ ਕਰ ਦੇਵੇਗੀ । ਮਾਰਕਸ ਸਾਹਮਣੇ ਇਹ ਇੱਕ ਸੰਭਵਤਾ ਸੀ। ਉਸ ਨੇ ਕੋਈ ਅਸੰਭਵ ਗੱਲ ਨਹੀਂ ਸੀ ਸੋਚੀ। ਇਹ ਸੰਭਵ ਹੈ ਕਿ ਸਿਆਣੇ ਲੋਕ ਸਰਕਾਰੀ ਦਮਲ ਤੋਂ ਬਿਨਾਂ ਆਪੋ ਵਿੱਚ ਰਲ-ਮਿਲ ਕੇ ਰਹਿੰਦੇ ਰਹਿਣ। ਪਰੰਤੂ ਇਸ ਦੀ 'ਸੰਭਾਵਨਾ' ਜਾਂ 'ਇਸ ਦੇ ਵਾਪਰ ਜਾਣ ਦੀ ਆਸ' ਲਈ ਉਸ ਕੋਲ ਇੱਕੋ ਇੱਕ ਦਲੀਲ ਇਹ ਸੀ ਕਿ ਸੱਭਿਅਤਾ ਦੇ ਝਮੇਲਿਆਂ ਤੋਂ ਪਹਿਲਾਂ ਜੰਗਲੀ ਮਨੁੱਖ ਕੋਲ ਸਰਕਾਰਾਂ ਅਤੇ ਸਰਕਾਰੀ ਕਾਨੂੰਨ ਨਹੀਂ ਸਨ। ਉਹ ਇਨ੍ਹਾਂ ਤੋਂ ਬਿਨਾਂ ਜੀ ਸਕਦਾ ਸੀ ਕਿਉਂਕਿ ਉਸ ਸਮੇਂ ਸਮਾਜਾਂ ਵਿੱਚ ਸ਼੍ਰੇਣੀ ਵੰਡ ਨਹੀਂ ਸੀ ਅਤੇ ਸ਼੍ਰੇਣੀ-ਘੋਲ ਵੀ ਨਹੀਂ ਸੀ। ਸੋਸ਼ਲਿਜ਼ਮ ਸ਼੍ਰੇਣੀ-ਵੰਡ ਅਤੇ ਸ਼੍ਰੇਣੀ-ਘੋਲ ਨੂੰ ਖ਼ਤਮ ਕਰ ਕੇ ਸਰਕਾਰਾਂ ਦੀ ਲੋੜ ਨੂੰ ਖਤਮ ਕਰ ਦੇਵੇਗਾ। ਪੁਰਾਸ਼ਨ ਸਾਂਝੀਵਾਲਤਾ ਦਾ ਖ਼ਿਆਲ ਨਿਰੋਲ ਰੁਮਾਂਟਿਕ ਸੀ।
ਮੈਂ ਇਹ ਸਭ ਕੁਝ ਮਾਰਕਸ ਦੀ ਆਲੋਚਨਾ ਦੇ ਇਰਾਦੇ ਨਾਲ ਨਹੀਂ ਲਿਖ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੁਨੀਆ ਦੇ ਸਿਆਸੀ ਪ੍ਰਬੰਧਾਂ ਬਾਰੇ ਸੋਚਣ ਵਾਲੇ ਸਿਆਣੇ, -ਸਿਆਸੀ ਪ੍ਰਬੰਧਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਦੀ ਆਸ ਅਤੇ ਕਲਪਨਾ ਕਰਦੇ ਆਏ ਹਨ; ਬਹੁਤ ਵੱਡੀਆਂ ਤਬਦੀਲੀਆਂ ਹੋਈਆਂ ਵੀ ਹਨ। ਉਨ੍ਹਾਂ ਸਿਆਣਿਆਂ ਦੇ ਸਾਹਸ ਤੋਂ ਪ੍ਰੇਰਣਾ ਲੈ ਕੇ ਅਤੇ ਹੋਈਆਂ ਵਾਪਰੀਆਂ ਤਬਦੀਲੀਆਂ ਤੋਂ ਸੇਧ ਪ੍ਰਾਪਤ ਕਰ ਕੇ, ਮੇਰੇ ਜਿਹਾ ਅਨਾੜੀ ਵੀ ਅਨੁਮਾਨ ਲਾਉਣ ਦਾ ਹੀਆ ਕਰ ਸਕਦਾ ਹੈ। ਤੁਹਾਡੀ ਆਗਿਆ ਨਾਲ ਮੈਂ ਹੀਆ ਕਰਨ ਲੱਗਾ ਹਾਂ।
ਮਾਰਕਸ 1818 ਵਿੱਚ ਪੈਦਾ ਹੋਇਆ ਸੀ। ਉਸ ਵੇਲੇ ਸਾਇੰਸ, ਸਨਅਤ ਅਤੇ ਟੈਕਨਾਲੋਜੀ ਆਪਣੇ ਵਿਕਾਸ ਦੇ ਮੁੱਢਲੇ ਪੜਾਵਾਂ ਉੱਤੇ ਸਨ। ਉਦੋਂ ਧਰਤੀ ਉੱਤੇ ਏਨੀ ਆਵਾਜਾਈ ਨਹੀਂ ਸੀ; ਸਮੁੰਦਰ ਥੱਲੇ ਸੁਰੰਗਾਂ ਪੁੱਟ ਕੇ ਇੰਗਲਿਸਤਾਨ ਅਤੇ ਫਰਾਂਸ ਨੂੰ ਆਪੋ ਵਿੱਚ ਜੋੜਨ ਦੀ ਗੱਲ ਕਿਸੇ ਦੇ ਸਿਰ ਵਿੱਚ ਅਜੇ ਸਰਕੀ ਨਹੀਂ ਸੀ। ਟੈਲੀਫੂਨ ਦੀ ਕਾਢ 1876 ਵਿੱਚ ਕੱਢੀ ਗਈ ਸੀ। ਮਾਰਕਸ ਦਾ ਪ੍ਰਾਚੀਨ ਸਾਂਝੀਵਾਲਤਾ ਵੱਲ ਵੇਖਣਾ ਸੰਭਵ ਸੀ। ਹੁਣ ਸੂਪਰ-ਸੋਨਿਕ ਹਵਾਈ ਜਹਾਜ਼ਾਂ ਦਾ ਸਮਾਂ ਹੈ; ਸਾਂਝੇ ਯੋਰਪ ਦਾ ਸਾਂਝਾ ਵਿਧਾਨ ਬਣ ਰਿਹਾ ਹੈ; ਗਲੋਬਲਾਈਜ਼ੇਸ਼ਨ ਦੀਆਂ ਗੱਲਾਂ ਹੋ ਰਹੀਆਂ ਹਨ। ਹੁਣ ਅਤੀਤ ਦੀ ਥਾਂ ਭਵਿੱਖ ਵੱਲ ਵੇਖਣਾ ਯੋਗ ਹੈ। ਜੇ ਅਤੀਤ ਨੇ ਸਾਡੇ ਵਰਤਮਾਨ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਡਿਮਾਂਕ੍ਰਿਸੀ ਦੇ ਲੋਕਾਂ ਦੀ ਚੋਖੀ ਗਿਣਤੀ ਨੇ ਵਿਦੇਸ਼ ਵਿੱਚ ਜੰਮੀ ਪਲੀ ਇੱਕ ਵਿਦੇਸ਼ੀ ਇਸਤ੍ਰੀ ਨੂੰ ਆਪਣੇ ਦੇਸ਼ ਦੀ ਪ੍ਰਾਇਮ ਮਨਿਸਟਰ ਦੇ ਰੂਪ ਵਿੱਚ ਵੇਖਣ ਦੀ ਇੱਛਾ ਪ੍ਰਗਟ ਕਰਨ ਵਿੱਚ ਕੋਈ ਹਰਜ ਨਹੀਂ ਸਮਝਿਆ ਤਾਂ ਇਸ ਵਰਤਮਾਨ ਵਿੱਚੋਂ ਜਨਮ ਲੈਣ ਵਾਲੇ ਭਵਿੱਖ ਵਿੱਚ ਕਿੰਨੀਆਂ ਕੁ ਸੰਭਾਵਨਾਵਾਂ ਲੁਕੀਆਂ ਬੈਠੀਆਂ ਹਨ, ਇਸ ਦਾ ਅੰਦਾਜ਼ਾ ਲਾਉਣਾ ਕਿਸੇ ਤਰ੍ਹਾਂ ਵੀ ਅਵਿਗਿਆਨਿਕ, ਅਤਾਰਕਿਕ ਅਤੇ ਅਯੋਗ ਨਹੀਂ।
ਸਾਇੰਸ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ ਕਿ ਸੈਨਾ ਅਤੇ ਸਿਆਸਤ ਕੋਲੋਂ ਇਹ ਸਰਦਾਰੀ ਲੈ ਕੇ ਵਪਾਰਕ ਸਹਿਯੋਗ ਅਤੇ ਸਮਾਜਕ ਸਹਾਇਤਾ ਨੂੰ ਦੇ ਦਿੱਤੀ ਜਾਵੇ। ਦੁਨੀਆ ਉੱਤੇ ਹੋ ਰਹੀਆਂ ਜੰਗੀ ਤਬਾਹੀਆਂ ਦੇ ਰੂ-ਬ-ਰੂ ਇਹ ਗੱਲ ਮੰਨਣਯੋਗ ਨਹੀਂ ਜਾਪਦੀ: ਪਰੰਤੂ ਇਹ ਸਭ ਤਬਾਹੀਆਂ ਅਤੇ ਇਨ੍ਹਾਂ ਦੇ ਕਾਰਨ ਮਨੁੱਖ-ਮਾਤ੍ਰ ਨੂੰ ਆਪਣੇ ਅਤੀਤ ਦੇ ਇਤਿਹਾਸਕ ਵਿਰਸੇ ਵਿੱਚੋਂ ਮਿਲੇ ਹਨ। ਜੰਗ ਅਤੇ ਆਤੰਕਵਾਦ ਉਸ ਵਿਰਸੇ ਦਾ ਸਥੂਲ ਰੂਪ ਹਨ; ਆਪਣੇ ਸੂਖਮ ਰੂਪ ਵਿੱਚ ਮਨੁੱਖ ਦਾ ਇਹ ਵਿਰਸਾ ਪ੍ਰਜਾਤੰਤ ਦੀ ਨਸ ਨਸ ਵਿੱਚ ਸਮਾਇਆ ਹੋਇਆ ਹੈ। ਕਿਸੇ ਵੀ ਦੇਸ਼ ਦੀਆਂ ਸਿਆਸੀ ਪਾਰਟੀਆਂ ਕਿਸੇ ਵੀ ਸਮੇਂ ਆਪੋ ਵਿੱਚ ਅਮਨ ਜਾਂ ਸ਼ਾਂਤੀ ਦੇ ਰਉਂ ਵਿੱਚ ਨਹੀਂ ਹੁੰਦੀਆਂ। ਸੈਨਾ ਦੇ ਸਿਪਾਹੀ ਅਤੇ ਅਫ਼ਸਰ ਜੰਗ ਤੋਂ ਪਹਿਲਾਂ ਗੁਆਂਢੀ ਦੇਸ਼ਾਂ ਦੇ ਸੈਨਿਕਾਂ ਅਤੇ ਫ਼ੌਜੀ ਅਫ਼ਸਰਾਂ ਨੂੰ ਦੁਸ਼ਮਨ ਨਹੀਂ ਸਮਝਦੇ। ਜੰਗ ਤੋਂ ਛੇਤੀ ਪਿੱਛੋਂ ਉਹ ਮੁੜ ਸਾਧਾਰਣ ਆਦਮੀ ਬਣ ਜਾਂਦੇ ਹਨ। ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਸਿਆਸਤ ਸਦੀਵੀ ਜੰਗ ਹੈ; ਉਨ੍ਹਾਂ ਲਈ ਇਸ ਸਿਆਸੀ ਜੰਗ ਦੀ ਫਿਲਮ ਵਿੱਚ ਇੰਟਰਵਲ ਦਾ ਕੋਈ ਮੌਕਾ ਨਹੀਂ। ਉਹ ਸੁੱਤੇ ਜਾਗਦੇ ਲੜਦੇ ਰਹਿੰਦੇ ਹਨ। ਇਨ੍ਹਾਂ ਦੀ ਲੜਾਈ ਸੋਚਾਂ, ਸਕੀਮਾਂ, ਤੁਹਮਤਾਂ, ਹੇਰਾ-ਫੇਰੀਆਂ, ਧੋਖਿਆਂ,ਝੂਠਾਂ ਅਤੇ ਚਲਾਕੀਆਂ ਦੇ ਹਥਿਆਰਾਂ ਨਾਲ ਲੜੀ ਜਾਂਦੀ ਹੈ। ਇਸ ਨੂੰ ਨੇੜਿਉਂ ਵੇਖਣ ਵਾਲਾ ਆਦਮੀ ਹੈਰਾਨ ਹੋ ਜਾਂਦਾ ਹੈ ਕਿ ਇਹ ਲੋਕ ਏਨੀ ਨੀਚਤਾ ਦੇ ਸੰਬੰਧੀ ਹੋ ਕੇ ਜੀ ਕਿਵੇਂ ਰਹੇ ਹਨ। ਦੂਜੀ ਵੱਡੀ ਹੈਰਾਨੀ ਇਹ ਹੁੰਦੀ ਹੈ ਕਿ ਮਨੁੱਖਤਾ ਦੀ ਵਾਗ-ਡੋਰ ਏਨੇ ਨੀਵੇਂ ਲੋਕਾਂ ਦੇ ਹੱਥਾਂ ਵਿੱਚ ਕਿਉਂ ਹੈ। ਇਸ ਤੋਂ ਵੱਡੀ ਹੈਰਾਨੀ ਇਸ ਸੱਚ ਨੂੰ ਜਾਣ ਕੇ ਹੁੰਦੀ ਹੈ ਕਿ ਉੱਨਤ ਦੇਸ਼ਾਂ ਦੇ ਸਿਆਸੀ ਲੀਡਰ ਦੀ ਇਸ ਤੋਂ ਦੱਖਰੀ ਪ੍ਰਕਾਰ ਦੇ ਨਹੀਂ ਹਨ।
ਇਸ ਬੀਮਾਰੀ ਦਾ ਕੋਈ ਸੌਖਾ ਇਲਾਜ ਵੀ ਨਹੀਂ ਦਿਸਦਾ। ਪੁਰਾਤਨ ਕਾਲ ਤੋਂ ਲੈ ਕੇ ਸਿਆਸਤ ਦੀ ਕਾਲੀ ਕੋਠੜੀ ਹਿੰਸਾ, ਹੱਤਿਆ ਅਤੇ ਹੇਰਾ-ਫੇਰੀ ਦੇ ਕੱਜਲ ਨੂੰ ਆਪਣਾ ਸ਼ਿੰਗਾਰ ਮੰਨਦੀ ਆਈ ਹੈ। ਹੁਣ ਇਹ ਸ਼ਿੰਗਾਰ-ਸਾਮੱਗਰੀ ਏਨੀ ਜ਼ਿਆਦਾ ਹੋ ਗਈ ਹੈ ਕਿ ਇਸ ਕੋਠੜੀ ਵਿੱਚ ਜਾਣ ਵਾਲਾ ਹਰ ਵਿਅਕਤੀ ਬਿਨਾਂ ਯਤਨ ਹੀ, ਸੋਲਾਂ ਸ਼ਿੰਗਾਰ ਦੀ ਕਲਾ ਵਿੱਚ ਕਮਾਲ ਹਾਸਲ ਕਰ ਲੈਂਦਾ ਹੈ।
ਪ੍ਰਜਾਤੰਤ੍ਰਾਂ ਵਿੱਚ ਚਾਰ ਪੰਜ ਸਾਲ ਬਾਅਦ ਗੁਪਤ ਰੂਪ ਵਿੱਚ ਲੜੀ ਜਾਣ ਵਾਲੀ ਜੰਗ ਦਾ ਇੱਕ ਪ੍ਰਗਟ ਸ਼ੋਅ ਹੁੰਦਾ ਹੈ। ਇਸ ਸ਼ੋਅ ਨੂੰ ਚੋਣ ਜਾਂ ਇਲੈਕਸ਼ਨ ਆਖਿਆ ਜਾਂਦਾ ਹੈ। ਇਸ ਵਿੱਚ ਜਿੱਤ ਹਾਰ ਦਾ ਫ਼ੈਸਲਾ ਹੁੰਦਾ ਹੈ। ਇਹ ਫੈਸਲਾ ਪਾਣੀਪਤ ਜਾਂ ਖਾਨਵਾਹ ਦੀ ਲੜਾਈ ਵਿਚਲੇ ਫ਼ੈਸਲੇ ਤੋਂ ਘੱਟ ਮਹੱਤਵ ਨਹੀਂ ਰੱਖਦਾ। ਇਸ ਨੇ ਪ੍ਰਜਾਤੰਤ੍ਰ ਦੀ ਵਾਗਡੋਰ ਜੇਤੂ ਦੇ ਹੱਥ ਸੌਂਪਣੀ ਹੁੰਦੀ ਹੈ। ਭਾਰਤ ਵਰਗੇ ਜਿਨ੍ਹਾਂ ਦੇਸ਼ਾਂ ਵਿੱਚ ਸਿਆਸਤ ਨੂੰ ਧਰਮ ਦਾ ਦਰਜਾ ਦਿੱਤਾ ਜਾਂਦਾ ਹੈ, ਉਨ੍ਹਾਂ ਦੇਸ਼ਾਂ ਦੇ ਸੂਝਵਾਨ ਲੋਕ ਵੋਟ ਦੇ ਹਥਿਆਰ ਨਾਲ ਉਸ ਸਿਆਸੀ ਜੰਗ ਵਿੱਚ ਜੌਹਰ ਦੀ ਰਾਜਪੂਤੀ ਰਸਮ ਅਦਾ ਕਰਨ ਆਉਂਦੇ ਹਨ ਜਿਸ ਨੂੰ ਪਿਛਲੇ ਪੰਜ
ਸਾਲ ਉਹ ਆਪਣੀ ਮਾਨਸਿਕਤਾ ਵਿੱਚ ਲੜਦੇ ਰਹੇ ਹਨ।
ਇਹ ਸਭ ਕੁਝ ਲਿਖ ਕੇ ਮੈਂ ਪ੍ਰਜਾਤੰਤ੍ਰ ਜਾ ਡਿਮਾਂਕ੍ਰਿਸੀ ਦੇ ਤਿਆਗ ਦੀ ਸਲਾਹ ਨਹੀਂ ਦੇ ਰਿਹਾ। ਮੈਂ ਅਜਿਹੀ ਸਲਾਹ ਦੇਣ ਵਾਲਾ ਕੌਣ ਹਾਂ ? ਪਰ ਭਾਵ ਇਹ ਹੈ ਕਿ ਪ੍ਰਜਾਤੰਤ੍ਰ ਆਧੁਨਿਕ ਯੁਗ ਦੇ ਸਮਾਜਾਂ ਲਈ ਸੁਯੋਗ ਰਾਜ ਪ੍ਰਬੰਧ ਹੁੰਦਾ ਹੋਇਆ ਪਲੇਟੋ ਦੇ ਫਿਲਾਸਫਰ ਕਿੰਗ ਦਾ ਆਦਰਸ਼ ਰਾਜ ਨਹੀਂ। ਡਿਮੇਂਕਿਸੀ, ਕਿਸੇ ਰੱਬ ਵੱਲੋਂ ਕਿਸੇ ਮੂਸਾ ਰਾਹੀਂ ਸੰਸਾਰ ਉੱਤੇ ਭੇਜੀ ਹੋਈ ਕਮਾਂਡ ਨਹੀਂ। ਇਹ ਮਨੁੱਖਾਂ ਦੁਆਰਾ ਸੋਚੀ ਗਈ ਇੱਕ
ਵਿਉਂਤ ਹੈ ਜਿਸ ਨੂੰ ਵੱਖ ਵੱਖ ਦੇਸ਼ਾਂ ਵਿਚ ਵੱਖ ਵੱਖ ਰੂਪ ਦਿੱਤੇ ਗਏ ਹਨ। ਸਮੇਂ ਸਥਾਨ ਦੀਆਂ ਲੋੜਾਂ ਅਨੁਸਾਰ ਇਸ ਦੇ ਕਿਸੇ ਵੀ ਰੂਪ ਵਿੱਚ ਤਬਦੀਲੀ ਜਾਂ ਵਿਕਾਸ ਦਾ ਹੋਣਾ ਕੁਦਰਤੀ ਅਤੇ ਸਾਧਾਰਣ ਗੱਲ ਹੈ। ਇੰਗਲਿਸਤਾਨ ਵਿਚਲੀ ਡਿਮਾਂਕ੍ਰਿਸੀ ਨੂੰ ਬਹੁਤ ਪੁਰਾਣੀ ਅਤੇ ਸਤਿਕਾਰਯੋਗ ਆਖਿਆ ਜਾਂਦਾ ਹੈ; ਤਾਂ ਵੀ ਕੁਝ ਸਿਆਣੇ ਇਸ ਨੂੰ 'ਡਿਕਟੇਟਰਸ਼ਿਪ ਆਵ ਦ ਕੈਬਨਿਟ' ਵੀ ਆਖਦੇ ਰਹੇ ਹਨ। ਪ੍ਰਜਾਰਤ ਵਿਚਲੇ ਡਿਕਟੇਟਰੀ ਅੰਸ਼ ਨੂੰ ਘੱਟ ਕਰਨ ਲਈ ਹੀ, ਸ਼ਾਇਦ, ਜਾਨ ਲਾਕ ਨੇ ਅਮਰੀਕਾ ਦੇ ਵਿਧਾਨ ਦੀ ਰੂਪ-ਰੇਖਾ ਉਲੀਕਣ ਲੱਗਿਆ ਅਜਿਹੇ ਨੇਮ ਬਣਾ ਦਿੱਤੇ ਸਨ ਜਿਨ੍ਹਾਂ ਨੂੰ 'ਚੈੱਕਸ ਐਂਡ ਬੈਲੈਂਸਿਜ਼' ਦੀ ਨੀਤੀ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਦੇ ਹੁੰਦਿਆਂ ਹੋਇਆ ਅਮਰੀਕੀ ਪ੍ਰਧਾਨ ਮਨਮਾਨੀਆਂ ਕਰਨ ਵਿੱਚ ਅੱਤ ਕਰ ਦਿੰਦੇ ਹਨ।
ਡਿਮਾਂਕਿਸੀ ਸਿਆਸੀ ਦਲਾਂ ਦੀ ਛਿੰਬ ਦਾ ਰੂਪ ਧਾਰਨ ਕਰ ਜਾਣ ਦੀ ਰੁਚੀ ਰੱਖਦੀ ਹੈ। ਦੰਗਲਾਂ ਵਿੱਚ ਜਿੱਤ ਦੀ ਪ੍ਰਾਪਤੀ ਸਿਆਸੀ ਪਾਰਟੀਆਂ ਦਾ ਮੂਲ ਮਨੋਰਥ ਹੁੰਦੀ ਹੈ। ਇਸ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਦੀ ਭਲਾਈ ਅਤੇ ਨੇਤਾਵਾਂ ਦੀ ਨੈਤਿਕਤਾ ਬੇ-ਅਰਥੇ ਜਹੇ ਸ਼ਬਦ ਬਣ ਜਾਂਦੇ ਹਨ। ਨਤੀਜਾ ਹੁੰਦਾ ਹੈ ਸਿਆਸੀ ਪਾਰਟੀਆਂ ਦੀ ਗਿਣਤੀ ਵਿੱਚ ਵਾਧਾ। ਇਸ ਵਾਧੇ ਕਾਰਨ ਬਹੁਤੀ ਵੇਰ ਚੋਣਾਂ ਵਿੱਚ ਕੋਈ ਇੱਕ ਪਾਰਟੀ ਸਰਕਾਰ ਸਥਾਪਤ ਕਰਨ ਲਈ ਲੋੜੀਂਦੀ ਬਹੁਗਿਣਤੀ ਪ੍ਰਾਪਤ ਨਹੀਂ ਕਰ ਸਕਦੀ। ਇਸ ਹਾਲਤ ਵਿੱਚ ਇੱਕ ਤੋਂ ਵੱਧ ਪਾਰਟੀਆਂ ਦੀ ਮਿਲੀ-ਜੁਲੀ ਸਰਕਾਰ ਬਣਾਉਣੀ ਪੈਂਦੀ ਹੈ। ਜਿੱਥੇ ਨੀਤੀ ਨੂੰ ਨੈਤਿਕਤਾ ਨਾਲੋਂ ਸ੍ਰੇਸ਼ਟ ਮੰਨ ਲਿਆ ਗਿਆ ਹੁੰਦਾ ਹੈ, ਉੱਥੇ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਖ਼ਰੀਦਣ ਦਾ ਰਿਵਾਜ ਪੈ ਜਾਂਦਾ ਹੈ। ਜਦੋਂ ਖ਼ਰੀਦੇ ਹੋਏ ਨੇਤਾਵਾਂ ਦੀ ਸਰਕਾਰ ਬਣ ਜਾਂਦੀ ਹੈ, ਉਦੋਂ ਪ੍ਰਬੰਧਕੀ ਅਸਾਮੀਆਂ ਦੀ ਨੀਲਾਮੀ ਦਾ ਰਿਵਾਜ ਪੈ ਜਾਂਦਾ ਹੈ। ਪ੍ਰਬੰਧਕੀ ਉੱਚ ਅਧਿਕਾਰੀਆਂ ਦੀ ਇਖ਼ਲਾਕੀ ਗਿਰਾਵਟ ਦਾ ਵਿਸਥਾਰ ਕਰਨ ਦੀ ਲੋੜ ਨਹੀਂ; ਇਸ ਸੰਬੰਧ ਵਿੱਚ ਮੇਰੇ ਪਾਠਕ ਮੇਰੇ ਨਾਲੋਂ ਜ਼ਿਆਦਾ ਜਾਣਦੇ ਹਨ।
ਪ੍ਰਜਾਤੰਤ੍ਰ ਵਿਚਲੀਆਂ ਬੁਰਾਈਆਂ ਦੀ ਸੋਧ ਲਈ ਪ੍ਰੋਪੋਰਸ਼ਨਲ-ਰੀਪ੍ਰੈਜ਼ੰਟੇਸ਼ਨ (Proportional representation) ਅਨੁਪਾਤੀ ਪ੍ਰਤੀਨਿਧਤਾ ਦਾ ਤਰੀਕਾ ਵੀ ਅਪਣਾਇਆ ਜਾਂਦਾ ਹੈ ਪਰੰਤੂ ਬਹੁਤ ਘੱਟ ਕਾਮਯਾਬੀ ਪ੍ਰਾਪਤ ਹੁੰਦੀ ਹੈ। ਅਜਿਹੇ ਪ੍ਰਬੰਧ ਵਿੱਚ ਸਿਆਸੀ ਛਿੰਝ ਉਹ ਰੂਪ ਧਾਰਣ ਕਰ ਲੈਂਦੀ ਹੈ ਜਿਸ ਵਿੱਚ ਪਹਿਲਵਾਨ ਰਲ ਕੇ ਕੁਸ਼ਤੀ ਕਰਦੇ ਹਨ। ਸਿਆਸੀ ਸਮਝੌਤਿਆਂ ਦੀਆਂ ਕੁਸ਼ਤੀਆਂ ਵਿੱਚ ਦੇਸ਼ ਦੀ ਪ੍ਰਜਾ ਦਾ ਕੁਝ ਭਲਾ ਹੋਣ ਦੀ ਆਸ ਕੀਤੀ ਜਾਣੀ ਸੁਭਾਵਕ ਹੈ; ਪਰੰਤੂ ਅਜਿਹਾ ਨਹੀਂ ਹੁੰਦਾ ਕਿਉਂਕਿ ਸਿਆਸੀ ਨੇਤਾ ਜਨ-ਕਲਿਆਣ ਦੀ ਭਾਵਨਾ ਵਿੱਤੋਂ ਨਹੀਂ ਉਪਜਦੇ; ਉਹ ਸੱਤਾ ਅਤੇ ਪ੍ਰਭੁਤਾ ਦੀ ਭਾਵਨਾ ਦੀ ਪੈਦਾਇਸ਼ ਹੁੰਦੇ ਹਨ। ਸਵਿਟਜ਼ਰਲੈਂਡ ਵਿੱਚ ਪ੍ਰਚਲਿਤ ਪ੍ਰਜਾਤੰਤ੍ਰ ਨੂੰ ਸੰਸਾਰ ਦਾ ਸ੍ਰੇਸ਼ਟ ਪ੍ਰਜਾਤੰਤ੍ਰ ਆਖਿਆ ਜਾ ਸਕਦਾ ਹੈ। ਉੱਥੇ ਵੀ ਨੇਤਾ ਜਨ-ਕਲਿਆਣ ਦੀ ਭਾਵਨਾ ਨਾਲ ਸਿਆਸੀ ਮੈਦਾਨ ਵਿੱਚ ਨਹੀਂ ਆਉਂਦੇ। ਜਨ-ਕਲਿਆਣ ਦੇ ਕੰਮ ਦਾ ਚੇਤਾ ਕਰਾਉਣ ਲਈ ਰੀਕਾਲਾਂ (Recall) ਵਰਗੀਆਂ ਵਿਉਂਤਾਂ ਬਣਾਈਆਂ ਗਈਆਂ ਹਨ।
ਜੇ ਮਨੁੱਖੀ ਮਾਨਸਿਕਤਾ ਰਾਸ਼ਟਰਵਾਦ ਦੇਸ਼-ਭਗਤੀ ਅਤੇ ਸੰਸਕ੍ਰਿਤੀ ਵਰਗੇ ਉਨ੍ਹਾਂ ਖ਼ਿਆਲੀ ਨਾਅਰਿਆਂ ਦੇ ਖੋਖਲੇਪਨ ਨੂੰ ਜਾਣ ਲਵੇ ਜਿਨ੍ਹਾਂ ਦੀ ਸਹਾਇਤਾ ਨਾਲ ਇਨ੍ਹਾਂ ਭਾਵਾਂ
ਤੋਂ ਉੱਕੇ ਖ਼ਾਲੀ ਲੋਕ, ਇਨ੍ਹਾਂ ਭਾਵਾਂ ਦੇ ਪਾਖੰਡ ਨੂੰ ਆਪਣੀ ਪ੍ਰਭੁਤਾ ਦਾ ਸਾਧਨ ਬਣਾਉਂਦੇ ਹਨ, ਤਾਂ ਪ੍ਰਜਾਤੰਤ੍ਰ ਨੂੰ ਜਨ-ਕਲਿਆਣ ਦੇ ਨੇੜੇ ਲਿਆਂਦਾ ਜਾ ਸਕਦਾ ਹੈ। ਰਾਸ਼ਟਰਵਾਦ ਅਤੇ ਸੰਸਕ੍ਰਿਤੀ ਆਦਿਕ ਦੇ ਜਮ-ਜੱਥੇ ਵਿੱਚੋਂ ਛੁਟਕਾਰਾ ਪਾਉਣਾ ਸੋਖਾ ਕੰਮ ਨਹੀਂ। ਇਸ ਮੰਜ਼ਿਲ ਦੀ ਪ੍ਰਾਪਤੀ ਲਈ ਮਾਨਸਿਕ ਵਿਕਾਸ ਦੀਆਂ ਕਈ ਪੌੜੀਆਂ ਚੜ੍ਹਨੀਆਂ ਪੈਣੀਆਂ ਹਨ। ਇਸ ਵਿਕਾਸ ਵੱਲ ਤੁਰੀ ਹੋਈ ਮਨੁੱਖੀ ਮਾਨਸਿਕਤਾ ਲਈ ਇਹ ਸੰਭਵ ਹੋ ਸਕਦਾ ਹੈ ਕਿ ਉਹ ਆਪਣੇ ਦੇਸ਼ਾਂ ਜਾਂ ਕੌਮਾਂ ਨੂੰ ਭੂਗੋਲਿਕ ਸੀਮਾਵਾਂ ਅਤੇ ਸਿਆਸੀ ਇਤਿਹਾਸਾਂ ਦੇ ਚੌਖਟਿਆਂ ਵਿੱਚੋਂ ਕੱਢ ਕੇ ਆਰਥਕ ਉੱਨਤੀ ਅਤੇ ਵਿਗਿਆਨਿਕ ਵਿਕਾਸ ਦੇ ਨਵੇਂ ਨਾਪਾਂ ਅਨੁਸਾਰ ਨਾਪ ਕੇ ਇਨ੍ਹਾਂ ਨੂੰ (ਰਾਸ਼ਟਰ ਜਾਂ ਕੌਮਾਂ ਆਪਣ ਦੀ ਥਾਂ) ਅਰਥਚਾਰੇ ਜਾਂ ਇਕਨਾਮਿਕ ਕਮਿਊਨਿਟੀਜ਼ ਦੇ ਨਵੇਂ ਨਾਂ ਦੇ ਲਵ। ਅੱਜ ਜਦ ਅਸੀ ਦੁਨੀਆ ਨੂੰ ਪਹਿਲੀ, ਦੂਜੀ ਅਤੇ ਤੀਜੀ ਦੁਨੀਆ ਆਖਦੇ ਹਾਂ, ਉਦੋਂ ਸਾਡੇ ਸਾਹਮਣੇ ਦੁਨੀਆ ਦੀ ਆਰਥਕ ਅਤੇ ਵਿਗਿਆਨਿਕ ਉੱਨਤੀ ਦਾ ਹੀ ਸੰਕਲਪ ਹੁੰਦਾ ਹੈ।
ਜੇ ਕੌਮਾਂ ਆਪਣੇ ਨਵੇਂ ਨਾਮ-ਕਰਣ ਨੂੰ ਪਸੰਦ ਕਰ ਲੈਣ ਤਾਂ ਲੋਕਾਂ ਲਈ ਦੂਜੇ ਦੇਸ਼ਾਂ ਦੇ ਵਿਸ਼ੇਸ਼ੱਗਾਂ ਨੂੰ ਆਪਣੇ ਤਨਖ਼ਾਹਦਾਰ ਕਰਮਚਾਰੀ ਦੇ ਰੂਪ ਵਿੱਚ ਵਿੱਦਿਆ, ਵਾਪਾਰ, ਸਨਅਤ, ਟ੍ਰਾਂਸਪੋਰਟ ਅਤੇ ਸਿਹਤ ਆਦਿਕ ਦੇ ਮਹਿਕਮਿਆਂ ਦੇ ਵਜ਼ੀਰ ਬਣਾ ਲੈਣ ਵਿੱਚ ਬਹੁਤ ਇਤਰਾਜ਼ ਨਹੀਂ ਹੋਵੇਗਾ। ਉਹ ਕਿਸੇ ਵਿਦੇਸ਼ੀ ਦੇ ਪ੍ਰਧਾਨ ਮੰਤਰੀ ਬਣ ਜਾਣ ਨੂੰ ਆਪਣੀ ਆਜ਼ਾਦੀ ਦੇ ਖੁੱਸ ਜਾਣ ਦਾ ਖ਼ਤਰਾ ਖ਼ਿਆਲਣ ਦੀ ਥਾਂ ਉਸ ਵਿਦੇਸ਼ੀ ਵਿਅਕਤੀ ਦੀ ਯੋਗਤਾ ਨੂੰ ਆਪਣੀ ਸੇਵਾ ਕਰ ਰਹੀ ਖ਼ਿਆਲ ਕਰਨਗੇ। ਇਹ ਸਭ ਕੁਝ ਉਸੇ ਤਰ੍ਹਾਂ ਦਾ ਸਾਧਾਰਣ ਜਿਹਾ ਵਿਵਹਾਰ ਬਣ ਸਕਦਾ ਹੈ ਜਿਸ ਤਰ੍ਹਾ ਅੱਜ ਕੱਲ ਇੱਕ ਦੇਸ਼ ਦੀ ਫੁੱਟਬਾਲ ਜਾਂ ਕ੍ਰਿਕਟ ਦੀ ਟੀਮ ਕਿਸੇ ਦੂਜੇ ਦੇਸ਼ ਦੇ ਸਿਆਣੇ ਖਿਡਾਰੀ ਨੂੰ ਆਪਣੀ ਟੀਮ ਦਾ ਕੋਚ ਬਣਾ ਲੈਂਦੀ ਹੈ।
ਇਹ ਨਿਰੋਲ ਕਲਪਨਾ ਨਹੀਂ ਹੈ; ਸਾਇਲ ਸਾਡੇ ਸੰਸਾਰ ਨੂੰ ਇਸ ਪਾਸੇ ਵੱਲ ਲਈ ਜਾ ਰਹੀ ਹੈ। ਸਾਂਝੇ ਯੌਰਪ ਦੀ ਪਾਰਲੀਮੈਂਟ ਵਿੱਚ ਸਾਂਝੇ ਯੌਰਪ ਲਈ ਵਜ਼ੀਰ ਜਾਂ ਮਨਿਸਟਰ ਹੋਣਗੇ। ਇਨ੍ਹਾਂ ਮਨਿਸਟਰਾਂ ਨੂੰ ਸਾਂਝੇ ਯੌਰਪ ਦੇ ਮਹਿਰਮੇ ਸੌਂਪੇ ਜਾਣਗੇ। ਇਨ੍ਹਾਂ ਮਹਿਕਮਿਆਂ ਦੇ ਇਨਚਾਰਜ ਮਨਿਸਟਰ ਕਿਸੇ ਇੱਕ ਦੇਸ਼ ਦੇ ਨਹੀਂ ਸਗੋਂ ਕਈ ਦੇਸ਼ਾਂ ਦੇ ਉਨ੍ਹਾਂ ਮਹਿਕਮਿਆ ਦੀ ਉੱਨਤੀ ਬਾਰੇ ਸੋਚ ਅਤੇ ਕੰਮ ਕਰ ਰਹੇ ਹੋਣਗੇ ਜਿਹੜੇ ਉਨ੍ਹਾਂ ਨੂੰ ਸੌਂਪੇ ਗਏ ਹੋਣਗੇ। ਉਨ੍ਹਾਂ ਮਨਿਸਟਰਾਂ ਨੂੰ ਦੇਸ਼ ਕੌਮ ਦੀਆਂ ਹੱਦਾਂ ਤੋਂ ਉੱਚੇ ਉੱਠ ਕੇ ਸਾਂਝੇ ਯੌਰਪ ਦੀ ਭਲਾਈ ਲਈ ਕੰਮ ਕਰਨ ਦੀ ਮਜਬੂਰੀ ਹੋਵੇਗੀ। ਭਲਾਈ ਕਰਨ ਦੀ ਮਜਬੂਰੀ, ਭਲਾਈ ਕਰਨ ਦੀ ਆਦਤ ਪੈਦਾ ਕਰ ਸਕਦੀ ਹੈ। ਇਉਂ ਪ੍ਰਜਾਤੰਤ੍ਰ ਕਲਿਆਣ ਦੀ ਭਾਵਨਾ ਵੱਲ ਇੱਕ ਕਦਮ ਹੋਰ ਪੁੱਟ ਸਕਦਾ ਹੈ ਜੇ ਸਾਡੀ ਸੋਚ ਅਤੇ ਸਾਡੇ ਕਰਮ ਵਿਗਿਆਨਿਕ ਹੁੰਦੇ ਜਾਣ ਤਾਂ। ਇਸ 'ਜੇ' ਦਾ ਦੂਜਾ ਪਾਸਾ ਬਹੁਤ ਭਿਆਨਕ ਹੋ ਸਕਦਾ ਹੈ ਅਤੇ ਉਸ ਦੀ ਭਿਆਨਕਤਾ ਦਾ ਭੇਤ ਵੀ ਵਿਗਿਆਨ ਵਿੱਚ ਹੈ। ਮਨੁੱਖਤਾ ਸਾਹਮਣੇ ਸਿਆਣੀ ਚੋਣ ਦਾ ਸਮਾਂ ਹੈ।
ਸੱਤਾ-ਸੰਤੁਲਨ, ਸਰਬਸੱਤਾ ਅਤੇ ਸਾਇੰਸ
-1-
ਸਾਰੇ ਮਨੁੱਖੀ ਸਮਾਜ, ਸ਼ਕਤੀ ਦੇ ਵਾਧੇ ਨੂੰ ਸੁਰੱਖਿਆ ਦੀ ਦਲੀਲ ਮੰਨਦੇ ਹੋਏ, ਆਪਣੀ ਸ਼ਕਤੀ ਵਿੱਚ ਵਾਧਾ ਕਰਦੇ ਆਏ ਹਨ। ਸਿਪਾਹੀਆਂ-ਸੈਨਿਕਾਂ ਦੀ ਗਿਣਤੀ ਵਿੱਚ ਵਾਧਾ, ਯੁੱਧ-ਕਲਾ ਦੀ ਸਿਖਲਾਈ, ਜੰਗੀ ਹਥਿਆਰਾਂ ਦੀ ਉੱਨਤੀ, ਆਪਣੇ ਨਾਗਰਿਕਾਂ ਦੀ ਮਾਨਸਿਕਤਾ ਵਿੱਚ ਦੇਸ਼-ਭਗਤੀ, ਯੁੱਧ-ਪ੍ਰੀਅਤਾ, ਬਹਾਦਰੀ, ਕੁਰਬਾਨੀ ਅਤੇ ਜਿੱਤ-ਪ੍ਰੀਅਤਾ ਵਰਗੇ ਭਾਵਾਂ ਦਾ ਸੰਚਾਰ ਅਤੇ ਦੂਜੇ ਦੇਸ਼ਾਂ ਨਾਲ ਸੈਨਿਕ ਗਠ-ਬੰਧਨ ਆਪਣੀ ਸ਼ਕਤੀ ਵਿੱਚ ਵਾਧਾ ਕਰਨ ਦੇ ਤਰੀਕੇ ਹਨ ਜਿਨ੍ਹਾਂ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਹਰ ਦੇਸ਼ ਆਪਣੇ ਗੁਆਂਢੀ ਦੇਸ਼ ਤੋਂ ਖ਼ਤਰਾ ਮਹਿਸੂਸ ਕਰਦਾ ਆਇਆ ਹੈ ਅਤੇ ਆਪਣੀ ਰੱਖਿਆ ਲਈ ਆਪਣੇ ਵਿਰੋਧੀ ਦੇਸ਼ ਜਿੰਨੀ ਜਾਂ ਉਸ ਨਾਲੋਂ ਬਹੁਤੀ ਸੱਤਾ ਦਾ ਸੰਚਾਰ ਕਰਨ ਵਿੱਚ ਸਿਆਣਪ ਸਮਝਦਾ ਆਇਆ ਹੈ।
ਇਸ 'ਸਿਆਣਪ' ਨੂੰ ਅਤੇ ਇਸ ਸਿਆਣਪ ਵਿੱਚੋਂ ਉਪਜਣ ਵਾਲੇ ਕੌਮੀ ਵਿਵਹਾਰ ਨੂੰ, ਆਧੁਨਿਕ ਸਮੇਂ ਵਿੱਚ ਸੱਤਾ ਦਾ ਸੰਤੁਲਨ (Balance of Power) ਆਖਿਆ ਜਾਂਦਾ ਹੈ। ਸੱਤਾ-ਸੰਤੁਲਨ ਦੀ ਜਾਣਕਾਰੀ ਅਤੇ ਵਰਤੋਂ ਬਹੁਤ ਪੁਰਾਣੀ ਹੈ; ਪਰੰਤੂ, ਇਸ ਸਿਆਸੀ ਵਿਵਹਾਰ ਦਾ ਨਾਮ-ਕਰਣ ਆਧੁਨਿਕ ਸਮੇਂ (ਸੋਲ੍ਹਵੀਂ ਸਦੀ) ਵਿੱਚ ਕੀਤਾ ਗਿਆ ਸੀ । ਯੂਨਾਨੀ ਵਿਚਾਰਵਾਨ ਡਿਮਾਸਥੀਨੀਜ਼ (Demosthenes) ਅਤੇ ਭਾਰਤੀ ਸਿਆਸੀ ਦਾਰਸ਼ਨਿਕ ਕੋਟਿੱਲਯ (ਚਾਣਕਿਯ) ਸੱਤਾ-ਸੰਤੁਲਨ ਦੇ ਸਭ ਤੋਂ ਪੁਰਾਣੇ ਵਿਆਖਿਆਕਾਰ ਹਨ। ਇਹ ਦੋਵੇਂ ਲਗਪਗ ਸਮਕਾਲੀ ਸਨ । ਡਿਮਾਸਥੀਨੀਜ਼ 383 ਪੂ: ਈ: ਵਿੱਚ ਜਨਮਿਆ ਸੀ। ਇਸ ਦਾ ਪਿਤਾ ਏਥਨਜ਼ ਦਾ ਵਸਨੀਕ ਸੀ ਅਤੇ ਹਥਿਆਰਾਂ ਦੇ ਕਾਰਖ਼ਾਨਿਆਂ ਦਾ ਮਾਲਕ, ਇੱਕ ਧਨਾਢ ਯੂਨਾਨੀ ਸੀ। ਡਿਮਾਸਥੀਨੀਜ਼ ਨੂੰ ਯੂਨਾਨ ਦਾ ਸਭ ਤੋਂ ਵੱਡਾ ਵਕਤਾ ਮੰਨਿਆ ਗਿਆ ਹੈ। ਇਸ ਦੇ ਭਾਸ਼ਣਾਂ ਦੇ ਪ੍ਰਭਾਵ ਅਧੀਨ ਏਥਨਜ਼ ਦੇ ਲੋਕ ਮੈਸੇਡੋਨੀਆਂ (ਮਕਦੂਨੀਆਂ-ਸਿਕੰਦਰ ਦਾ ਦੇਸ਼) ਦੀ ਅਪਾਰ ਸੈਨਿਕ ਬਕਤੀ ਦਾ ਟਾਕਰਾ ਕਰਨ ਲਈ ਤਿਆਰ ਹੋ ਗਏ ਸਨ। ਸਿਕੰਦਰ ਦੇ ਪਿਤਾ, ਫਿਲਿਪ ਨੇ 338 ਪੂ: ਈ: ਵਿੱਚ ਏਥਨਜ਼ ਦੀ ਸੈਨਾ ਨੂੰ ਲੱਕ ਤੋੜਵੀਂ ਹਾਰ ਦਿੱਤੀ। ਏਥਨਜ਼ ਦਾ ਇੱਕ ਹੋਰ ਭਾਸ਼ਣਕਾਰ ਈਸਕੀਨੀਜ਼ (Aeschines), ਜੋ ਯੂਨਾਨ ਦਾ ਅਤੇ ਦੁਨੀਆ ਦਾ ਦੂਜੇ ਨੰਥਰ ਦਾ ਵਕਤਾ ਮੰਨਿਆ ਜਾਂਦਾ ਹੈ, ਇਸ ਦਾ ਵਿਰੋਧੀ ਸੀ । ਉਹ ਚਾਹੁੰਦਾ ਸੀ ਕਿ ਯੂਨਾਨੀ ਲੋਕ ਜੰਗ ਦਾ ਰਾਹ ਨਾ ਅਪਣਾਉਣ ਅਤੇ ਸਿਕੰਦਰ ਦੇ ਪਿਤਾ, ਫਿਲਿਪ, ਨਾਲ ਦੋਸਤੀ ਕਰਨ। ਈਸਕੀਨੀਜ਼ ਦੇ ਧੜੇ ਦੇ ਲੋਕਾਂ ਨੇ ਡਿਮਾਸਥੀਨੀਜ਼ ਉੱਤੇ ਮੁਕੱਦਮਾ ਚਲਾਇਆ। ਆਪਣੀ ਸਫ਼ਾਈ ਪੇਸ਼ ਕਰਦਿਆਂ ਹੋਇਆਂ ਡਿਮਾਸਥੀਨੀਜ਼ ਨੇ ਆਪਣੇ ਜੀਵਨ ਵਿੱਚ ਭਾਸ਼ਣ ਦਿੱਤਾ ਜੋ ਕਿ ਯੂਨਾਨੀ ਲਿਖਤਾਂ ਵਿੱਚ ਮੌਜੂਦ ਹੈ ਜਿਸਦਾ
ਸਿਰਲੇਖ ਹੈ 'ਬਾਦਸ਼ਾਹਤ ਬਾਰੇ' (On the Crown)। ਇਸ ਭਾਸ਼ਣ ਨਾਲ ਉਸ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ। ਇਸ ਮੁਕੱਦਮੇ ਵਿੱਚ ਅਸਫਲ ਹੋਣ ਕਾਰਨ ਈਸਕੀਨੀਚ ਏਥਨਜ਼ ਛੱਡ ਗਿਆ। ਜਲਾਵਤਨੀ ਵਿੱਚ ਉਹ ਕਿੱਥੇ ਅਤੇ ਕਦੋਂ ਮੋਇਆ, ਪਤਾ ਨਹੀਂ। ਪੂ: ਈ: 323 ਵਿੱਚ, ਬੇਬੀਲੋਨ ਵਿਖੇ, ਸਿਕੰਦਰ ਦੀ ਅਚਾਨਕ ਮੌਤ ਹੋ ਜਾਣ ਪਿੱਛੋਂ ਏਥਨਜ਼ ਦੇ ਲੋਕਾਂ ਨੇ ਸਿਕੰਦਰ ਦੀ ਸਰਕਾਰ ਵਿਰੁੱਧ ਬਗਾਵਤ ਕਰ ਦਿੱਤੀ। ਇਸ ਬਗਾਵਤ ਦੀ ਅਸਫਲਤਾ ਉੱਤੇ ਡਿਮਾਸਥੀਨੀਜ਼ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦਿੱਤੀ ਗਈ ਅਤੇ 322 ਪੂ: ਈ: ਵਿੱਚ ਉਸ ਨੂੰ ਆਤਮ-ਹੱਤਿਆ ਕਰ ਲੈਣ ਦਾ ਹੁਕਮ ਸੁਣਾ ਦਿੱਤਾ ਗਿਆ।
ਡਿਮਾਸਥੀਨੀਜ਼ ਅਤੇ ਈਸਕੀਨੀਜ਼ ਬਾਰੇ ਇਹ ਕੁਝ ਦੱਸਣ ਦੀ ਲੋੜ, ਮੈਂ ਇਸ ਲਈ ਸਮਝੀ ਹੈ ਕਿ ਇਹ ਦੋਵੇਂ ਸੱਚਾ-ਸੰਤੁਲਨ ਦੀ ਆਧੁਨਿਕ ਚੰਦ ਦੇ ਪੁਰਾਤਨ ਸਿਰੇ ਹਨ। ਇਸ ਤੰਦ ਦੇ ਇੱਕ ਸਿਰੇ ਦੇ ਲੋਕ ਡਿਮਾਸਥੀਨੀਜ਼ ਵਾਂਗ ਆਪਣੇ ਦੇਸ਼ ਦੀ ਸੈਨਿਕ ਸੱਤਾ ਅਤੇ ਮਾਨਸਿਕ ਕੁਰਤਾ ਦੇ ਵਾਧੇ ਵਿੱਚ ਸੁਰੱਖਿਆ ਵੇਖਦੇ ਹਨ ਅਤੇ ਦੂਜੇ ਸਿਰੇ ਦੇ ਲੋਕ ਈਸਕੀਨੀਜ਼ ਵਾਂਗ ਮਿੱਠਾ ਅਤੇ ਸਹਿਯੋਗ ਦੇ ਸੰਬੰਧਾਂ ਦੀ ਸਥਾਪਨਾ ਵਿੱਚ ਸੁਰੱਖਿਆ ਸਮਝਦੇ ਹਨ।
ਸੱਤਾ-ਸੰਤੁਲਨ ਦੀ ਸਭ ਤੋਂ ਵੱਧ ਪੁਰਾਣੀ ਅਤੇ ਸਭ ਤੋਂ ਵੱਧ ਵਿਸਥਾਰ-ਪੂਰਬਕ ਵਿਆਖਿਆ ਚੰਦਰਗੁਪਤ ਮੋਰੀਆ ਦੇ ਸਿਆਸੀ ਸਲਾਹਕਾਰ, ਚਾਣਕਿਯ ਨੇ ਕੀਤੀ ਹੈ। ਚਾਣਕਿਯ ਦੀ ਵਿਆਖਿਆ ਵਿੱਚ ਸੱਤਾ ਦੇ ਵਾਧੇ ਅਤੇ ਸਿਆਸੀ ਗਠ-ਬੰਧਨ, ਦੋਹਾਂ ਉੱਤੇ ਇੱਕ ਜਿਹਾ ਜ਼ੋਰ ਦਿੱਤਾ ਗਿਆ ਹੈ। ਪਰੰਤੂ, ਉਸ ਵਿੱਚ ਮਿੱਤ੍ਰਤਾ ਅਤੇ ਭਰੋਸੇ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਚਾਣਕਿਯ ਬੇ-ਵਸਾਹੀ ਅਤੇ ਛੜ-ਯੰਤ੍ਰ ਨੂੰ ਮਿੱਤ੍ਰਤਾ ਅਤੇ ਭਰੋਸੇ ਨਾਲੋਂ ਕਿਤੇ ਵੱਧ ਜ਼ਰੂਰੀ ਸਮਝਦਾ ਸੀ। ਉਸ ਅਨੁਸਾਰ ਗੱਠਜੋੜ ਵੀ ਇੱਕ ਪ੍ਰਕਾਰ ਦਾ ਫੜ-ਯੰਤ ਹੀ ਸੀ। ਉਸ ਨੂੰ ਭਾਰਤ ਦਾ ਮਕਾਇਵਲੀ ਆਖਿਆ ਜਾਂਦਾ ਹੈ। ਹੁਣ ਤਕ ਦੇ ਸਾਰੇ ਸਿਆਸੀ ਇਤਿਹਾਸ ਵਿੱਚ ਉਸ ਦੇ ਸਿਧਾਂਤਾਂ ਨੂੰ ਬਹੁਤਾ ਸਤਿਕਾਰਯੋਗ ਅਤੇ ਵਿਹਾਰਕ ਮੰਨਿਆ ਜਾਂਦਾ ਰਿਹਾ ਹੈ। ਇਹ ਮਨੁੱਖ-ਮਾੜ ਲਈ ਬਹੁਤੇ ਮਾਣ ਵਾਲੀ ਗੱਲ ਨਹੀਂ। ਸੱਤਾ-ਸੰਤੁਲਨ ਕੇਵਲ ਸਿਆਸੀ ਲੋਕਾਂ ਦੀ ਲੋੜ ਨਹੀਂ; ਇਹ ਵਪਾਰਕ, ਵਿੱਦਿਅਕ, ਉਦਯੋਗਿਕ ਅਤੇ ਧਾਰਮਕ ਆਦਿਕ ਸਾਰੇ ਸੰਗਠਨਾਂ ਦੀ ਲੋੜ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਛੜ-ਯੰਤਾਂ ਦਾ ਅਖਾੜਾ ਨਾ ਬਣਾਇਆ ਜਾਵੇ; ਗੱਠਜੋੜ (Alliance) ਨੂੰ ਮਿੱਤ੍ਰਤਾ ਅਤੇ ਸਹਿਯੋਗ ਦਾ ਰੂਪ ਦਿੱਤਾ ਜਾਣਾ ਹੀ ਮਾਨਵ-ਕਲਿਆਣ ਦਾ ਰਸਤਾ ਹੈ। ਆਧੁਨਿਕ ਕੌਮਾਂ ਅਤੇ ਕੌਮੀ ਸਰਕਾਰਾਂ ਨੂੰ ਇਸ ਉੱਤੇ ਤੁਰਨ ਦੀ ਲੋੜ ਹੈ। ਹੌਲੀ ਹੌਲੀ ਇਹ ਲੋਡ ਮਜਬੂਰੀ ਵਿੱਚ ਬਦਲ ਜਾਵੇਗੀ।
ਕੌਮੀ ਸੱਤਾ ਦੇ ਵਿਕਾਸ ਦਾ ਤਰੀਕਾ ਅਸਲ ਵਿੱਚ ਸੱਤਾ-ਸੰਤੁਲਨ ਨਹੀਂ: ਇਹ ਹਥਿਆਰਾਂ ਦੀ ਦੌੜ ਹੈ। ਇਸ ਦੌੜ ਨੂੰ ਦੌੜਨ ਵਾਲੇ ਦੇਸ਼ ਮੁਲਕ-ਗੀਰੀਆਂ ਦੇ ਮੋਹ ਵਿੱਚ ਫਸਦੇ ਆਏ ਹਨ। ਆਧੁਨਿਕ ਯੁਗ ਮੁਲਕ-ਗੀਰੀਆਂ (ਦੂਜੇ ਦੇਸ਼ਾਂ ਉੱਤੇ ਕਬਜ਼ਾ ਕਰਨ) ਦਾ ਯੁਗ ਨਹੀਂ; ਇਸ ਲਈ ਇਹ ਛੜ-ਯੰਤ੍ਰਾਂ ਦਾ ਯੁਗ ਵੀ ਨਹੀਂ ਹੋਣਾ ਚਾਹੀਦਾ। ਪਰੰਤੂ ਛੜ- ਯੰਤ੍ਰ ਸਿਆਸਤ ਦਾ ਕੇਂਦਰ ਅਤੇ ਸਿਆਸਤਦਾਨਾਂ ਦਾ ਅਸਲਾ ਬਣ ਚੁੱਕੇ ਹਨ। ਆਪਣੇ ਅਸਲੇ ਦਾ ਪ੍ਰਵਿਰਤੀ ਦੀ ਪੂਰਤੀ ਲਈ ਆਧੁਨਿਕ ਸਿਆਸਤਦਾਨ ਕੋਈ ਨਾ ਕੋਈ 'ਕਸ਼ਮੀਰ' ਪੈਦਾ ਕਰੀ ਰੱਖਦੇ ਹਨ।
ਗੱਠਜੋੜ ਜਾਂ ਅਲਾਇਅਸ ਰਾਹੀਂ ਸਿਆਸਤ ਵਿੱਚ ਨੈਤਿਕਤਾ ਦੇ ਪਰਵੇਸ਼ ਦੀ ਸੰਭਾਵਨਾ ਹੈ। ਪੁਰਾਣੇ ਸਮਿਆਂ ਵਿੱਚ ਰਾਜ-ਘਰਾਣੇ ਵਿਆਹ-ਸੰਬੰਧ ਰਾਹੀਂ ਗੱਠਜੋੜ ਜਾਂ ਸਿਆਸੀ ਅਤੇ ਸੈਨਿਕ ਸਹਿਯੋਗ ਦੇ ਅਵਸਰ ਪੈਦਾ ਕਰਦੇ ਸਨ। ਸਿਕੰਦਰ ਨੂੰ ਇਹ ਤਰੀਕਾ ਬਹੁਤ ਪਸੰਦ ਸੀ। ਉਹ ਆਪਣੇ ਜਰਨੈਲਾਂ ਅਤੇ ਪ੍ਰਬੰਧਕਾਂ ਨੂੰ ਦੂਜੇ (ਹਾਰੇ ਹੋਏ) ਦੋਸ਼ਾਂ ਦੇ ਉੱਚ ਅਧਿਕਾਰੀਆਂ ਨਾਲ ਵਿਆਹ-ਸੰਬੰਧ ਕਾਇਮ ਕਰਨ ਦੀ ਸਲਾਹ ਵੀ ਦਿੰਦਾ ਸੀ ਅਤੇ ਲੋੜ ਪੈਣ ਉੱਤੇ, ਹੁਕਮ ਵੀ। ਹੁਣ ਇਹ ਤਰੀਕਾ ਸੰਭਵ ਨਹੀਂ। ਹੁਣ ਗੱਠਜੋੜ ਵਿੱਚ ਨੈਤਿਕਤਾ ਦੀ ਲੋੜ ਹੈ ਅਤੇ ਇਸ ਲੋੜ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੁੰਦਾ ਜਾ ਰਿਹਾ ਹੈ। ਇਸ ਦੇ ਕਾਰਨਾਂ ਦਾ ਜ਼ਿਕਰ ਅੱਗੇ ਚੱਲ ਕੇ ਕਰਾਂਗਾ।
ਮੈਂ ਕਿਹਾ ਹੈ ਕਿ ਸੱਤਾ ਦੇ ਸਾਵੇਂਪਨ ਦਾ ਸਿਧਾਂਤ ਅੱਜ ਤੋਂ ਚਾਰ ਕੁ ਸੋ ਸਾਲ ਪਹਿਲਾਂ ਘੜਿਆ ਗਿਆ ਸੀ। ਇਹ ਸਮਾਂ ਰਿਨੇਸਾਂਸ ਦਾ ਅੰਤਲਾ ਅਤੇ ਸਨਅਤੀ ਕ੍ਰਾਂਤੀ ਦਾ ਆਰੰਭਕ ਸਮਾਂ ਸੀ। ਰਿਨੇਸਾਂਸ ਦਾ ਆਰੰਭ ਇਟਲੀ ਤੋਂ ਹੋਇਆ ਸੀ ਅਤੇ ਮਸ਼ੀਨੀ ਕ੍ਰਾਂਤੀ ਦਾ ਇੰਗਲਿਸਤਾਨ ਤੋਂ। ਰਿਨੇਸਾਂਸ ਯੂਨਾਨੀ ਸਾਹਿਤ, ਕਲਾ ਅਤੇ ਦਾਰਸ਼ਨਿਕਤਾ ਦੀ ਪੁਨਰ- ਜਾਗ੍ਰਿਤੀ ਸੀ। ਨਿਸ਼ਚੇ ਹੀ ਸੱਤਾ-ਸੰਤੁਲਨ ਦੇ ਸਿਧਾਂਤ ਦੀ ਘਾੜਤ ਘੜਨ ਵਾਲਿਆਂ ਨੂੰ ਜਾਂ ਇਸ ਪ੍ਰਕਾਰ ਦਾ ਵਿਵਹਾਰ ਅਪਣਾਉਣ ਵਾਲਿਆਂ ਨੂੰ ਡਿਮਾਸਥੀਨੀਜ਼ ਅਤੇ ਈਸਕੀਨੀਜ਼ ਦੇ ਵਿਚਾਰਾਂ ਦੀ ਜਾਣਕਾਰੀ ਹੋਵੇਗੀ।
ਨਿਸ਼ਚੇ ਨਾਲ ਇਹ ਨਹੀਂ ਆਖਿਆ ਜਾ ਸਕਦਾ ਕਿ ਫਲਾਣੇ ਵਿਦਵਾਨ ਨੇ ਫਲਾਣੀ ਪੁਸਤਕ ਵਿੱਚ ਇਸ ਸਿਧਾਂਤ ਦੀ ਵਿਆਖਿਆ ਕੀਤੀ ਸੀ। ਪਰੰਤੂ ਇਹ ਗੱਲ ਭਰੋਸੇ ਨਾਲ ਆਖੀ ਜਾ ਸਕਦੀ ਹੈ ਕਿ ਸੱਤਾ-ਸੰਤੁਲਨ ਦੇ ਖ਼ਿਆਲ ਨੂੰ ਸਭ ਤੋਂ ਪਹਿਲਾਂ ਗੰਭੀਰਤਾ ਨਾਲ ਅੰਗ੍ਰੇਜ਼ਾਂ ਨੇ ਅਪਣਾਇਆ ਅਤੇ ਗੱਠਜੋੜ ਜਾਂ ਅਲਾਇਅੱਸ ਦੀ ਨੀਤੀ ਤੋਂ ਭਰਪੂਰ ਲਾਭ ਲਿਆ। ਵੀਹਵੀਂ ਸਦੀ ਦੇ ਚੌਥੇ ਭਾਗ ਤਕ ਅੰਤਰਰਾਸ਼ਟਰੀ ਸੱਤਾ-ਸੰਤੁਲਨ ਵਿੱਚ ਅੰਗ੍ਰੇਜ਼ਾਂ ਨੂੰ ਕੇਂਦਰੀ ਥਾਂ ਪ੍ਰਾਪਤ ਰਹੀ ਹੈ। ਮਸ਼ੀਨੀ ਕ੍ਰਾਂਤੀ ਦੇ ਮੋਢੀ ਹੋਣ ਕਰਕੇ ਅੰਗ੍ਰੇਜ਼ਾਂ ਕੋਲ ਆਰਥਕ ਯੋਗਤਾ ਅਤੇ ਸੈਨਿਕ ਸੱਤਾ ਪੱਛਮੀ ਯੌਰਪ ਦੇ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਸੀ । ਟਾਪੂ ਜਾਂ ਕੁਝ ਕੁ ਟਾਪੂਆਂ (ਜਜ਼ੀਰਿਆਂ) ਦੇ ਵਸਨੀਕ ਹੋਣ ਕਰਕੇ ਅੰਗ੍ਰੇਜ਼ ਉਨ੍ਹਾਂ ਉਥਲ-ਪੁਥਲਾ ਤੋਂ ਕੁਝ ਸੁਰੱਖਿਅਤ ਰਹੇ ਹਨ ਜਿਹੜੀਆਂ ਬਾਕੀ ਦੇ ਯੌਰਪ ਦੇ ਹਿੱਸੇ ਆਈਆਂ ਸਨ । ਇੰਗਲੈਂਡ ਬਦੇਸ਼ੀ ਹਮਲਿਆਂ ਤੋਂ ਭਲੀ-ਭਾਂਤ ਸੁਰੱਖਿਅਤ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ- ਨਾਲ ਏਥੋਂ ਦੇ ਵਿਚਾਰਵਾਨ ਉਦਾਰਤਾ ਅਤੇ ਨੈਤਿਕਤਾ ਨੂੰ ਸਿਆਸਤ ਵਿੱਚ ਸਤਿਕਾਰਯੋਗ ਥਾਂ ਦੇਣ ਦੀ ਸਿਫਾਰਸ਼ ਕਰਦੇ ਰਹੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਅੰਗ੍ਰੇਜ਼ਾਂ ਨੂੰ ਸੱਤਾ-ਸੰਤੁਲਨ ਦੇ ਪਿੜ ਵਿੱਚ, ਚਾਰ ਕੁ ਸਦੀਆਂ ਤਕ, ਚੌਧਰੀ ਬਣੇ ਰਹਿਣ ਦਾ ਅਵਸਰ ਪ੍ਰਾਪਤ ਰਿਹਾ ਹੈ। ਤਾਕਤ ਦੀ ਤੱਕੜੀ ਇਨ੍ਹਾਂ ਦੇ ਹੱਥ ਵਿੱਚ ਸੀ; ਇਹ ਜਿਸ ਪਾਸੇ ਜਾ ਖਲੋਂਦੇ ਸਨ ਉਸ ਪਾਸੇ ਦਾ ਛਾਬਾ ਭਾਰਾ ਹੋ ਜਾਂਦਾ ਸੀ । ਟੂ ਕਾਂਕਰ ਬਾਇ ਕਾਮਰਸ (To conquer by commerce) ਦੀ ਨੀਤੀ ਉੱਤੇ ਤੁਰਦਿਆਂ ਹੋਇਆਂ ਅੰਗ੍ਰੇਜ਼ਾਂ ਨੇ ਵਿਸ਼ਾਲਤਮ ਸਾਮਰਾਜ ਦੀ ਸਿਰਜਣਾ ਵੀ ਕੀਤੀ ਅਤੇ ਸੱਤਾ-ਸੰਤੁਲਨ ਦੇ ਕੇਂਦਰ ਵਿੱਚ ਵੀ ਸਥਿਤ ਰਹੇ।
ਵੀਹਵੀਂ ਸਦੀ ਦੇ ਅੱਧ ਵਿੱਚ ਅੰਗ੍ਰੇਜ਼ਾਂ ਕੋਲੋਂ ਇਹ ਸਥਾਨ ਖੁੱਸ ਗਿਆ, ਉਸ ਸਮੇਂ ਅਮਰੀਕਾ ਅਤੇ ਰੂਸ ਸੱਤਾ-ਸੰਤੁਲਨ ਦੇ ਦਾਅਵੇਦਾਰ ਬਣ ਗਏ। ਇਸ ਸਰੀਰਕ ਜਾਂ ਪਰਗਟ ਅੰਤਰ ਦੇ ਨਾਲ ਨਾਲ ਇੱਕ ਹੋਰ ਵੱਡਾ ਫ਼ਰਕ ਵੀ ਪਿਆ। ਉਹ ਇਹ ਕਿ ਜਿੱਥੇ ਸੱਤਾ-ਸੰਤੁਲਨ ਦੇ ਮੁਆਮਲੇ ਵਿੱਚ ਨੈਤਿਕਤਾ ਨੂੰ ਥੋੜ੍ਹੀ ਜਾਂ ਬਹੁਤੀ ਥਾਂ ਪ੍ਰਾਪਤ ਸੀ ਉੱਥੇ
ਪੂੰਜੀਵਾਦ ਅਤੇ ਸਮਾਜਵਾਦ ਨਾਂ ਦੇ ਦੋ ਸਿਧਾਤਾਂ ਨੂੰ ਕੇਂਦਰੀ ਥਾਂ ਪ੍ਰਾਪਤ ਹੋ ਗਈ। ਲਗਪਗ ਸਾਰੀ ਦੁਨੀਆ ਦੋ ਧੜਿਆਂ ਵਿੱਚ ਵੰਡੀ ਗਈ ਅਤੇ ਸੱਤਾ-ਸੰਤੁਲਨ ਦੇ ਉਹਲੇ ਵਿੱਚ ਐਟਮੀ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ। ਆਦਰਸ਼ਾਂ ਦੇ ਇਸ਼ਾਰੇ ਉੱਤੇ ਦੌੜੀ ਜਾਣ ਵਾਲੀ ਦੌੜ ਦੌੜਨ ਵਾਲਿਆਂ ਨੇ ਨੈਤਿਕਤਾ ਨੂੰ ਪੂਰੀ ਪੂਰੀ ਤਿਲਾਂਜਲੀ ਦੇ ਕੇ ਬੈਂਕ ਤਬਾਹੀ ਦੇ ਹਥਿਆਰਾਂ ਦੇ ਅੰਬਾਰ ਉਸਾਰਨੇ ਸ਼ੁਰੂ ਕਰ ਦਿੱਤੇ । ਚਾਣਕਿਯ ਅਤੇ ਮਕਾਇਵਲੀ ਦੀਆਂ ਆਤਮਾਵਾਂ ਜ਼ਰੂਰ ਪ੍ਰਸੰਨ ਹੋਈਆਂ ਹੋਣਗੀਆਂ।
ਵੀਹਵੀਂ ਸਦੀ ਦੀ ਅੰਤਲੀ ਚੌਥਾਈ ਵਿੱਚ ਰੂਸੀ ਸਾਮਰਾਜ ਦੀ ਸਮਾਪਤੀ ਨਾਲ ਸੱਤਾ- ਸੰਤੁਲਨ ਵੀ ਸਮਾਪਤੀ ਦੇ ਨੇੜੇ-ਤੇੜੇ ਪੁੱਜ ਗਿਆ। ਜਿੱਥੇ ਉਸ ਸਦੀ ਦੇ ਆਰੰਭ ਵਿੱਚ ਦੁਨੀਆ ਦੇ ਕਈ ਸੱਤਾ-ਸੰਤੁਲਨ ਸਨ-ਜਿਵੇਂ ਕਿ ਯੂਰਪੀ, ਅਮਰੀਕੀ ਚੀਨੀ ਅਤੇ ਭਾਰਤੀ ਆਦਿਕ- ਉੱਥੇ ਵੀਹਵੀਂ ਸਦੀ ਦੇ ਅੰਤ ਵਿੱਚ ਕੇਵਲ ਅਮਰੀਕਾ ਹੀ ਸੱਤਾ-ਸੁਆਮੀ ਬਣ ਬੈਠਾ। ਇਹ ਹਾਲਤ 'ਤੱਤ ਭਲੱਤੀ ਦੇ ਮੜ੍ਹੀਆਂ ਦੇ ਰਾਹ ਪੈਣ' ਵਰਗੀ ਗੱਲ ਸੀ। ਅਮਰੀਕੀ ਸਾਮਰਾਜ ਦੇ ਸੁਪਨੇ ਵੇਖਣ ਵਾਲਾ ਅਮਰੀਕਾ ਹੁਣ ਆਪਣੇ ਆਪ ਨੂੰ ਸਾਰੀ ਦੁਨੀਆ ਦੀ ਵਾਹਦ (ਇੱਕੋ ਇੱਕ) ਸੁਪਰ ਪਾਵਰ ਬਣਿਆ ਵੇਖ ਕੇ ਦੁਨੀਆ ਦਾ ਸਰਬ-ਸ਼ਕਤੀਮਾਨ ਰੱਖਿਅਕ ਬਣ ਬੈਠਾ (ਹੈ)। ਇਹ ਭਾਵਨਾ ਮਨੁੱਖੀ ਵਿਕਾਸ ਦੀ ਹਾਨੀ ਕਰ ਰਹੀ ਹੈ।
ਇਸ ਹਾਲਤ ਨੂੰ ਪੈਦਾ ਕਰਨ ਦੀ ਸਮੁੱਚੀ ਅਤੇ ਸਿੱਧੀ ਜ਼ਿੰਮੇਦਾਰੀ ਸਾਇੰਸ ਅਤੇ ਤਕਨੀਕ ਦੀ ਨਹੀਂ। ਇਹ ਜ਼ਿੰਮੇਦਾਰੀ ਸਿਧਾਂਤਾਂ ਦੀ ਟੱਕਰ ਦੀ ਹੈ। ਪੂੰਜੀਵਾਦ ਅਤੇ ਸਮਾਜਵਾਦ ਨਾਂ ਦੇ ਦੋ ਸਿਧਾਂਤਾਂ ਦੀ ਟੱਕਰ ਵਿੱਚੋਂ ਹਥਿਆਰਾਂ ਦੀ ਦੌੜ ਦਾ ਰੋਗ ਉਪਜਿਆ ਸੀ। ਇਸ ਰੋਗ ਨੇ ਰੂਸੀ ਆਰਥਕਤਾ ਦਾ ਨਾਲ ਕੀਤਾ ਸੀ । ਸਿਧਾਂਤਾਂ ਨੂੰ ਰੱਬੀ ਹੁਕਮ ਦੇ ਰੂਪ ਵਿੱਚ ਲੋਕਾਂ ਸਾਹਮਣੇ ਰੱਖਣਾ ਅਤੇ ਉਨ੍ਹਾਂ ਦੀ ਅੰਧਾ-ਧੁੰਦ ਪੈਰਵੀ ਕਰਨਾ ਮੱਧਕਾਲੀਨ ਮਾਨਸਿਕਤਾ ਦਾ ਖਾਸਾ ਸੀ। ਮਨੁੱਖੀ ਮਾਨਸਿਕਤਾ ਨੇ ਅਜੇ ਇਸ ਰੋਗ ਤੋਂ ਨਵਿਰਤੀ ਨਹੀਂ ਪਾਈ। ਸਮਾਜਵਾਦ ਦੇ ਸਿਧਾਂਤ ਨੂੰ ਦੰਦਾਤਮਕ ਪਦਾਰਥਵਾਦ (Dialectical Materialism) ਦਾ ਨਿਸ਼ਚਿਤ ਪਰਿਣਾਮ ਕਹਿ ਕੇ ਇਲਹਾਮੀ ਦਰਜਾ ਦੇਣ ਵਿੱਚ ਕਾਰਲ ਮਾਰਕਸ ਦੀ ਯਹੂਦੀ ਮਾਨਸਿਕਤਾ ਦਾ ਹੱਥ ਹੈ ਅਤੇ ਇਸ ਪਦਾਰਥਵਾਦੀ ਇਲਹਾਮ ਨੂੰ ਅੰਧਾ-ਧੁੰਦ ਪਰਵਾਨ ਕਰ ਲੈਣ ਪਿੱਛੇ ਜਨ-ਸਾਧਾਰਣ ਦੀ ਮੱਧਕਾਲੀਨ ਮਾਨਸਿਕਤਾ ਅਤੇ ਆਧੁਨਿਕ ਵੰਚਨਾ ਦੀ ਕਰਾਮਾਤ ਹੈ। ਸਾਇੰਸ ਅਤੇ ਤਕਨੀਕ ਨੂੰ ਇਲਾਹੀ ਆਦਰਸ਼ਾਂ ਦੀ ਤਾਬਿਆਦਾਰੀ ਕਰਨ ਵਾਲੀ ਬੌਧਿਕਤਾ ਦੇ ਹੁਕਮ ਵਿੱਚ ਤੁਰਨ ਦੀ ਮਜਬੂਰੀ ਸੀ ਅਤੇ ਅਜੇ ਵੀ ਹੈ। ਜਿੰਨਾ ਚਿਰ ਮਨੁੱਖੀ ਬੌਧਿਕਤਾ ਮੱਧਕਾਲੀਨ ਆਦਰਸ਼ਾਂ ਦੀ ਕੈਦ ਵਿੱਚੋਂ ਮੁਕਤ ਨਹੀਂ ਕੀਤੀ ਜਾਂਦੀ, ਓਨਾ ਚਿਰ ਸਾਇੰਸ ਅਤੇ ਤਕਨੀਕ ਉੱਤੇ ਦੋਸ਼ ਲੱਗਦੇ ਰਹਿਣਗੇ। ਪੂੰਜੀਵਾਦੀ ਅਤੇ ਸਮਾਜਵਾਦੀ ਸਿਧਾਂਤਾਂ ਦੀ ਟੱਕਰ ਦੁਨੀਆ ਦੇ ਸਿਆਸੀ ਵਿਵਹਾਰ ਨੂੰ ਮੱਧਕਾਲ ਵੱਲ ਲੈ ਤੁਰੀ ਸੀ ਜਦੋਂ ਇਲਹਾਮੀ ਕਿਤਾਬਾਂ ਦੇ ਪੁੱਠੇ ਸਿੱਧੇ ਅਰਥਾਂ ਨੂੰ ਸਮਾਜਕ ਅਤੇ ਵਿਅਕਤੀਗਤ ਨੈਤਿਕਤਾ ਦਾ ਨਿਰਾਦਰ ਕਰਨ ਦਾ ਪੂਰਾ ਪੂਰਾ ਅਧਿਕਾਰ ਸੀ। ਹੁਣ ਅਮਰੀਕਾ ਦੀ ਸਿਆਸੀ ਦਾਦਾਗੀਰੀ ਸੰਸਾਰ ਦੀ ਸਿਆਸਤ ਨੂੰ ਉਸ ਪੁਰਾਤਨ ਰੋਮਨ ਕਾਲ ਵੱਲ ਲੈ ਤੁਰੀ ਹੈ ਜਿਸ ਵਿੱਚ ਕੋਈ ਇੱਕ ਜੂਲੀਅਸ ਸੀਜ਼ਰ ਕਿਸੇ ਇੱਕ ਕਿਲੀਓਪੈਟਰਾ ਦੇ ਇਸ਼ਕ ਵਿੱਚ ਫਸ ਕੇ ਪੂਰੇ ਸਾਮਰਾਜ ਦੀ ਤਬਾਹੀ ਦਾ ਖ਼ਤਰਾ ਮੁੱਲ ਲੈਣ ਨੂੰ ਤਿਆਰ ਹੋ ਜਾਂਦਾ ਸੀ। ਸੱਤਾ-ਮਦ-ਮਾਤੇ ਅਮਰੀਕਾ ਦਾ ਹਰ ਪ੍ਰਧਾਨ
ਆਧੁਨਿਕ ਜੂਲੀਅਸ ਸੀਜ਼ਰ ਵਰਗਾ ਹੈ ਜਿਸ ਲਈ ਇਜ਼ਰਾਈਲ ਨਾਂ ਦੀ ਆਧੁਨਿਕ ਕਿਲੀਓਪੈਟਰਾ ਦਾ ਮੋਹ ਹਰ ਪ੍ਰਕਾਰ ਦੀ ਨੈਤਿਕਤਾ ਅਤੇ ਸਿਆਸੀ ਸੰਬੰਧਾਂ ਵਿਚਲੀ ਸੁਹਿਰਦਤਾ ਨਾਲੋਂ ਬਹੁਤੀ ਅਹਿਮੀਅਤ ਰੱਖਦਾ ਹੈ। ਅੱਜ ਜਦੋਂ ਆਦਰਸ਼, ਸਿਧਾਂਤ ਅਤੇ ਧਾਰਮਕ ਮੂਲਵਾਦ ਉੱਤੇ ਆਧਾਰਿਤ ਆਤੰਕਵਾਦ ਨੂੰ ਵਿਗਿਆਨਿਕ ਟੈਕਨੀਕ ਦਾ ਸਾਥ ਅਤੇ ਸਹਾਰਾ ਹਾਸਲ ਹੈ ਉਦੋਂ ਚਾਣਕਿਯ ਜਾਂ ਡਿਮਾਸਥੀਨੀਜ਼ ਕੋਲੋਂ ਅਗਵਾਈ ਲੈਣਾ ਬਹੁਤ ਭਿਆਨਕ ਨਤੀਜੇ ਕੱਢ ਸਕਦਾ ਹੈ। ਅੱਜ ਈਸਕੀਨੀਜ਼ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਚਾਣਕਿਯ ਦੇ ਦੱਸੋ ਰਾਹ ਉੱਤੇ ਤੁਰਦੇ ਤੁਰਦੇ ਭਾਰਤ ਅਤੇ ਪਾਕਿਸਤਾਨ ਇੱਕ ਦੋ ਵੇਰ ਸਰਵਨਾਸ਼ ਦੇ ਬਹੁਤ ਨੇੜੇ ਹੋ ਜਾਣ ਦੀ ਹਿਮਾਕਤ ਜਾਂ ਜਰਅੱਤ ਕਰ ਚੁੱਕੇ ਹਨ।
ਸਾਇੰਸ ਪਦਾਰਥ ਵਿਚਲੀ ਸੂਖਮਤਾ ਦੀ ਜਾਣਕਾਰੀ ਅਤੇ ਉਸ ਜਾਣਕਾਰੀ ਨੂੰ ਦੁਨਿਆਵੀ ਕੰਮਾਂ-ਕਾਰਾਂ ਦੀ ਸੁਗਮਤਾ ਲਈ ਵਰਤਣ ਦੀ ਯੋਗਤਾ ਹੈ। ਇਹ ਨੀਤੀ-ਸ਼ਾਸਤਰ ਨਹੀਂ ਅਤੇ ਨਾ ਹੀ ਕੋਈ ਦਾਰਸ਼ਨਿਕਤਾ ਹੈ। ਇਹ ਠੀਕ ਹੈ ਕਿ ਪਦਾਰਥ ਵਿਚਲੀ ਸੂਖਮਤਾ ਦੀ ਜਾਣਕਾਰੀ ਸਾਡੇ ਵਿਸ਼ਵਾਸਾਂ, ਵਿਚਾਰਾਂ, ਧਾਰਨਾਵਾਂ ਅਤੇ ਇਨ੍ਹਾਂ ਰਾਹੀਂ ਸਾਡੇ ਨੈਤਿਕ ਮੁੱਲਾਂ ਨੂੰ ਪ੍ਰਭਾਵਿਤ ਕਰਦੀ ਹੈ ਪਰੰਤੂ ਇਹ ਕੁਝ ਕਰਨਾ ਇਸ ਦਾ ਮਨੋਰਥ ਨਹੀਂ। ਸਾਇੰਸ ਕੋਲੋਂ ਅਜੇਹਾ ਇਸ ਲਈ ਹੋ ਜਾਂਦਾ ਹੈ ਕਿ ਮਨੁੱਖਤਾ ਦੀਆਂ ਪਹਿਲੀਆਂ ਧਾਰਨਾਵਾਂ ਅਗਿਆਨ ਆਧਾਰਿਤ ਹੋਣ ਕਰਕੇ ਸੋਧ ਦੀ ਮੰਗ ਕਰਦੀਆਂ ਹਨ ਅਤੇ ਸੋਧ ਦੀ ਲੋੜ ਅਤੇ ਚੇਤਨਾ ਸਾਇੰਸ ਦੇ ਵਿਕਾਸ ਨਾਲ ਵਧਦੀ ਜਾ ਰਹੀ ਹੈ।
ਸਾਇੰਸ ਜਿਨ੍ਹਾਂ ਕੰਮਾਂ ਕਾਰਾਂ ਨੂੰ ਮਨੁੱਖ ਲਈ ਸੁਗਮ ਬਣਾ ਰਹੀ ਹੈ ਉਨ੍ਹਾਂ ਵਿੱਚ ਅਪਰਾਧ, ਹਿੰਸਾ ਅਤੇ ਹੱਤਿਆ ਵੀ ਸ਼ਾਮਲ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਦੇ ਉਨ੍ਹਾਂ ਕਾਰਾ- ਵਿਹਾਰਾਂ ਵਿੱਚ ਨੈਤਿਕਤਾ ਲਈ ਥੋੜੀ ਬਹੁਤੀ ਥਾਂ ਰੱਖੀ ਜਾਵੇ ਜਿਹੜੇ ਕਾਰ-ਵਿਹਾਰ ਸ਼ਕਤੀ ਨਾਲ ਸੰਬੰਧਤ ਹੋਣ। ਇਸ ਦਾ ਇਹ ਭਾਵ ਨਹੀਂ ਕਿ ਮੈਂ ਦੁਨੀਆ ਦੇ ਸਿਆਸੀ ਚੌਧਰੀਆਂ ਨੂੰ ਜਾਂ ਆਤੰਕਵਾਦੀ ਜਥੇਬੰਦੀਆਂ ਨੂੰ ਨੈਤਿਕਤਾ ਦੀਆਂ ਕਲਾਸਾਂ ਅਟੈਂਡ ਕਰਨ ਨੂੰ ਕਹਿ ਰਿਹਾ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਨ-ਸਾਧਾਰਣ ਦੀ ਮਾਨਸਿਕਤਾ ਵਿੱਚ ਉਨ੍ਹਾਂ ਵਿਚਾਰਾਂ, ਵਿਹਾਰਾਂ ਅਤੇ ਯੋਜਨਾਵਾਂ ਲਈ ਸਤਿਕਾਰ ਪੈਦਾ ਕੀਤਾ ਜਾਵੇ ਜਿਨ੍ਹਾਂ ਵਿੱਚ ਨੈਤਿਕਤਾ ਦੇ ਸਤਿਕਾਰ ਦੀ ਭਾਵਨਾ ਅਤੇ ਸੰਭਾਵਨਾ ਹੈ। ਅਤੇ ਇਹ ਸੰਭਾਵਨਾ ਉਨ੍ਹਾਂ ਸਾਰੇ ਵਿਚਾਰਾਂ, ਵਿਹਾਰਾਂ ਅਤੇ ਉੱਦਮਾਂ ਵਿੱਚ ਹੁੰਦੀ ਹੈ ਜਿਹੜੇ ਕਿਸੇ ਸਿਧਾਂਤਕਤਾ ਉੱਤੇ ਆਧਾਰਿਤ ਹੋਣ ਦੀ ਥਾਂ ਜੀਵਨ ਦੀਆਂ ਲੋੜਾਂ ਦੀ ਪੂਰਤੀ ਦੇ ਕੰਮ ਨਾਲ ਸਿੱਧੇ ਸੰਬੰਧਤ ਹੋਣ।
ਸਾਂਝੇ ਯੌਰਪ ਦੀ ਘਾੜਤ ਅਤੇ ਵਪਾਰਕ ਵਿਸ਼ਵੀਕਰਣ ਮਨੁੱਖੀ ਜੀਵਨ ਦੀਆਂ ਲੋੜਾਂ ਨਾਲ ਸੰਬੰਧਤ ਉੱਦਮ ਹਨ। ਸਾਂਝੇ ਯੌਰਪ ਦੀ ਲੋੜ ਜ਼ਰਾ ਕੁ ਸਿਧਾਂਤਕ ਵੀ ਹੈ। ਅੱਜ ਇਸ ਗੱਲ ਦੀ ਲੋੜ ਹੈ ਕਿ ਸ਼ਕਤੀ-ਮਦ-ਮਾਤਾ ਅਮਰੀਕਾ ਦੁਨੀਆ ਦੀ ਦਾਦਾਗੀਰੀ ਕਰਨ ਰੋਕਿਆ ਜਾਵੇ। ਇਸ ਕੰਮ ਲਈ ਸੱਤਾ-ਸੰਤੁਲਨ ਦੀ ਲੋੜ ਹੈ। ਤਕੜਾ ਅਤੇ ਸਾਂਝਾ ਯੌਰਪ ਹੀ ਅਮਰੀਕਾ ਦਾ ਪ੍ਰਤੀਦੂਦੀ ਬਣਨ ਦੀ ਯੋਗਤਾ ਰੱਖਦਾ ਹੈ। ਸਾਂਝੇ ਯੌਰਪ ਦੀ ਉਸਾਰੀ ਦੀ ਨੀਂਹ ਵਿੱਚ ਨੈਤਿਕਤਾ ਪੂਰੀ ਪਰਪੱਕਤਾ ਨਾਲ਼ ਉਵੇਂ ਹੀ ਮੌਜੂਦ ਹੈ ਜਿਵੇਂ ਵਿਸ਼ਵੀਕਰਣ ਵਿੱਚ ਮਨੁੱਖੀ ਕਲਿਆਣ ਦੀ ਭਾਵਨਾ ਮੌਜੂਦ ਹੈ। ਕੋਈ ਪ੍ਰਬੰਧ ਰਾਤੋ ਰਾਤ ਦੈਵੀ ਭਾਵਨਾਵਾਂ ਦਾ ਧਾਰਨੀ ਨਹੀਂ ਹੋ ਜਾਂਦਾ। ਹਰ ਨਵੇਂ ਉੱਦਮ ਵਿੱਚ ਆਰੰਭਕ ਊਣਾਂ ਹੁੰਦੀਆਂ ਹਨ; ਪਰ ਜੀਵਨ ਦੀਆਂ ਲੋੜਾਂ ਨਾਲ ਸੰਬੰਧਤ ਉੱਦਮ, ਸਮੇਂ ਦੇ ਬੀਤਣ ਨਾਲ, ਜੀਵਨ ਦੇ ਸੇਵਕ ਬਣਦੇ ਜਾਂਦੇ ਹਨ। ਸਨਅਤੀ ਕ੍ਰਾਂਤੀ ਦੀ ਮਿਸਾਲ ਸਾਡੇ ਸਾਹਮਣੇ ਹੈ। ਸਾਂਝਾ ਯੌਰਪ
'ਵਿਸ਼ਵੀਕਰਣ' ਦੇ ਉੱਦਮ ਵੀ ਇਵੇਂ ਹੀ ਕਰਨਗੇ । ਜੇ ਵਿਸ਼ਵੀਕਰਣ ਦੀ ਵਾਗਚੌਰ ਵਿਸ਼ਵ- ਡਿਕਟੇਟਰ ਬਣਨ ਦੀ ਇੱਛਾ ਕਰਨ ਵਾਲੇ ਅਮਰੀਕਾ ਕੋਲ ਨਾ ਹੋ ਕੇ ਜਨੀਵਾ ਕਨਵੈਨਸ਼ਨ ਦੀ ਕਲਪਨਾ ਕਰਨ ਵਾਲੇ ਯੌਰਪ ਕੋਲ ਹੋਵੇ ਤਾਂ ਇਹ ਉੱਦਮ ਆਰੰਭ ਤੋਂ ਹੀ ਸੁਖਦਾਇਕ ਸਾਬਤ ਹੋ ਸਕਦਾ ਹੈ।
-2-
ਇਸ ਗੱਲ ਦੀ ਲੋੜ ਦਿਨੋ-ਦਿਨ ਵਧਦੀ ਜਾ ਰਹੀ ਹੈ ਕਿ ਯੌਰਪ ਇੱਕ ਇਕਾਈ ਬਣ ਕੇ ਵਪਾਰਕ ਖੇਤਰ ਵਿੱਚ ਅਮਰੀਕਾ ਨਾਲੋਂ ਉਚੇਠਾ ਹੋ ਜਾਵੇ। ਸਾਡੀ ਦੁਨੀਆ ਵਿੱਚ ਆਖ਼ਰਾਂ ਦੀ ਉਸਾਰੀ ਦੀ ਲੋੜ ਹੈ। ਉਸਾਰੀ ਕਰਨ ਵਾਲਿਆਂ ਕੋਲ ਧਨ, ਤਾਕਰ, ਤਕਨੀਕ ਅਤੇ ਇੱਛਾ ਦੇ ਨਾਲ ਨਾਲ ਸੁਹਿਰਦਤਾ, ਸੁਹਜ-ਪ੍ਰੀਅਤਾ ਅਤੇ ਨੈਤਿਕਤਾ ਵੀ, ਲੋੜੀਂਦੀ ਮਾਤਰਾ ਵਿੱਚ ਹੋਣੀ ਚਾਹੀਦੀ ਹੈ। ਅਜੋਕੀ ਦੁਨੀਆ ਵਿੱਚ, ਕਈ ਕਾਰਨਾਂ ਕਰਕੇ, ਅਮਰੀਕਾ ਉਨ੍ਹਾਂ ਕੌਮਾਂ ਨਾਲੋਂ ਵੀ ਬਹੁਤਾ ਡਰਾਉਣਾ ਦੇਸ਼ ਬਣ ਗਿਆ ਹੈ ਜਿਨ੍ਹਾਂ ਨੂੰ ਪਿਛਲੀ ਸਦੀ ਦੇ ਦੋ ਸੰਸਾਰ ਯੁੱਧਾਂ ਵਿੱਚ ਹੋਈ ਤਬਾਹੀ ਦੇ ਜ਼ਿੰਮੇਦਾਰ ਸਮਝਿਆ ਜਾਂਦਾ ਹੈ । ਧਰਤੀ ਉੱਤਲੇ ਧਨ, ਤਾਕਤ ਅਤੇ ਤੇਲ ਆਦਿਕ ਸੋਮਿਆਂ ਦਾ ਵਡੇਰਾ ਸੁਆਮੀ ਬਣਨ ਦੇ ਸੁਆਰਥ ਨੇ ਅਮਰੀਕੀ ਸਿਆਸਤ ਨੂੰ ਨੈਤਿਕਤਾ ਨਾਲੋਂ ਨਿਖੇੜ ਦਿੱਤਾ ਹੈ। ਯੌਰਪ ਦੇ ਉੱਨਤ ਦੇਸ਼ ਕਈ ਵੇਰ ਅਮਰੀਕਾ ਦੇ ਮੁਕਾਬਲੇ ਵਿੱਚ ਸਾਂਝਾ ਸਿਆਸੀ ਅਤੇ ਵਪਾਰਕ ਸਮਝੌਤਾ ਕਰਨ ਵਿੱਚ ਅਸਫਲ ਹੋ ਜਾਂਦੇ ਹਨ। ਸਾਂਝੇ ਯੌਰਪ ਦਾ ਸਾਂਝਾ ਵਿਧਾਨ ਬਣ ਜਾਣ ਨਾਲ ਇਸ ਸਮੱਸਿਆ ਦੇ ਹੱਲ ਦੀ ਆਸ ਕੀਤੀ ਜਾ ਸਕਦੀ ਹੈ। ਸਾਂਝੇ ਯੌਰਪ ਦੇ ਵਿਧਾਨ ਦੀ ਉਸਾਰੀ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਵਿੱਚੋਂ ਇੱਕ ਹੈ ਸਰਬਸੱਤਾ ਜਾਂ ਸੋਵਰਿਨਿਟੀ।
ਜੀਨ ਬੋਡਿਨ (Jean Bodin) ਨਾਂ ਦੇ ਇੱਕ ਫ੍ਰਾਂਸੀਸੀ ਨੀਤੀ ਵੇਤਾ ਨੇ ਸੋਲ੍ਹਵੀਂ ਸਦੀ ਵਿੱਚ ਸਰਬਸੱਤਾ ਦੇ ਖ਼ਿਆਲ ਦੀ ਨਵੀਂ ਰੂਪ-ਰੇਖਾ ਉਲੀਕਣ ਦਾ ਕੰਮ ਕੀਤਾ ਸੀ। ਇਹ ਸਮਾਂ ਯੌਰਪ ਵਿੱਚ ਰੋਮਨ ਐਂਮਪਾਇਰ ਦੇ ਖ਼ਤਮ ਹੋਣ ਪਿੱਛੋਂ ਕੌਮੀ ਸਰਕਾਰਾਂ ਦੇ ਵਿਕਾਸ ਦਾ ਸਮਾਂ ਸੀ। ਯੋਰਪੀ ਕੌਮਾਂ ਦੀ ਸਿਆਸੀ ਅਤੇ ਸੈਨਿਕ ਸੱਤਾ ਰਜਵਾੜਿਆਂ ਅਤੇ ਰਾਜਿਆਂ ਦੇ ਹੱਥ ਵਿੱਚ ਸੀ। ਜੀਨ ਬੌਡਿਨ ਦਾ ਖ਼ਿਆਲ ਸੀ ਕਿ ਹਨੇ ਹੱਨੇ ਰਾਜ ਦੀ ਅਵਸਥਾ ਝਗੜਿਆਂ ਅਤੇ ਝਮੇਲਿਆਂ ਦਾ ਕਾਰਨ ਹੈ। ਇਸ ਅਵਸਥਾ ਦੇ ਸੁਧਾਰ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦੇ ਕਿਸੇ ਇੱਕ ਵਿਅਕਤੀ ਕੋਲ ਜਾਂ ਇੱਕ ਸੰਸਥਾ ਕੋਲ ਸਰਬਸੱਤਾ ਦਾ ਅਧਿਕਾਰ ਹੋਵੇ ਅਤੇ ਬਾਕੀ ਸਾਰੇ ਜਗੀਰਦਾਰ ਅਤੇ ਰਜਵਾੜੇ ਉਸ ਦੇ ਇਸ ਅਧਿਕਾਰ ਨੂੰ ਪਰਵਾਨ ਕਰਨ। ਇਹ ਰਜਵਾੜਾਸ਼ਾਹੀ ਜਾਂ ਸਾਮੰਤਵਾਦ (Feudalism) ਵੱਲੋਂ ਰਾਸ਼ਟਰਵਾਦ (Nationalism) ਵੱਲ ਨੂੰ ਵਿਕਾਸ ਦੀ ਗੱਲ ਸੀ ਜਿਸ ਨੂੰ ਬਾਰੂਦ ਨੇ ਸੰਭਵ ਬਣਾ ਦਿੱਤਾ ਸੀ। ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਵਿਊਡ (feud) ਦੇ ਦੋ ਅਰਥ ਹਨ: 1. ਖ਼ਾਨਦਾਨੀ ਦੁਸ਼ਮਣੀ; ਅਤੇ 2. ਜਾਗੀਰ। Feudalism ਜਾਂ ਸਾਮੰਤਵਾਦ ਇਨ੍ਹਾਂ ਦੋਹਾਂ ਅਰਥਾਂ ਦਾ ਸੰਜੋਗ ਸੀ । ਜਾਗੀਰਦਾਰ ਆਪੋ ਵਿੱਚ ਲੜਦੇ ਰਹਿੰਦੇ ਸਨ। ਰਾਜਿਆਂ ਨੇ ਬਾਰੂਦ ਦੀ ਸਹਾਇਤਾ ਨਾਲ ਇਨ੍ਹਾਂ ਲੜਾਕੇ ਜਾਗਰੀਦਾਰਾਂ ਨੂੰ ਵੱਸ ਕਰ ਕੇ ਇਨ੍ਹਾਂ ਕੋਲੋਂ ਸੈਨਾ ਰੱਖਣ ਦਾ ਹੱਕ ਖੋਹ ਲਿਆ ਅਤੇ ਕੌਮੀ ਹਕੂਮਤਾਂ ਕਾਇਮ ਕਰ ਕੇ ਦੇਸ਼ਾਂ ਵਿੱਚ ਅਮਨ ਕਾਇਮ ਕੀਤਾ।
ਸਤਾਰ੍ਹਵੀਂ ਸਦੀ ਦੇ ਅੰਗ੍ਰੇਜ਼ ਵਿਚਾਰਵਾਨ, ਜਾਨ ਲੱਕ (John Locke) ਅਤੇ ਅਠਾਰ੍ਹਵੀਂ ਸਦੀ ਵਿੱਚ ਹੋਏ ਫਾਂਸੀਸੀ ਵਿਚਾਰਵਾਨ ਜੀਨ ਜੈਕ ਰੂਸੋ ਦੇ ਪ੍ਰਭਾਵ ਨਾਲ ਇਹ ਮੰਨਿਆ ਜਾਣ ਲੱਗ ਪਿਆ ਕਿ ਸਰਬਸੱਤਾ ਕਿਸੇ ਇੱਕ ਵਿਅਕਤੀ ਦਾ ਅਧਿਕਾਰ ਨਹੀਂ ਸਗੋਂ ਇੱਕ ਦੇਸ਼ ਦੇ ਜਨ-ਸਮੂਹ ਦਾ ਅਧਿਕਾਰ ਹੇ ਕਿਉਂਜੁ ਰਾਜੇ ਧੁਰੋਂ ਨਹੀਂ ਆਉਂਦੇ ਸਗੋਂ ਲੋਕਾਂ ਦੀ ਸਲਾਹ ਅਤੇ ਸਹਿਮਤੀ ਨਾਲ ਰਾਜ ਕਰਦੇ ਹਨ। ਇਸ ਤੋਂ ਅੱਗੇ ਚੱਲ ਕੇ ਸਰਬਸੱਤਾ ਦੇ ਸਿਧਾਂਤ ਵਿੱਚ ਕਈ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਕਿਸੇ ਨੇ ਪਾਰਲੀਮੈਂਟ ਨੂੰ ਅਤੇ ਕਿਸੇ ਨੇ ਕਾਨੂੰਨ ਨੂੰ ਸਰਬਸੱਤਾ ਦਾ ਅਧਿਕਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। John Austin (ਜਾਨ ਆਸਟਿਨ) ਦੁਆਰਾ ਕੀਤੀ ਗਈ ਸਰਬਸੱਤਾ ਦੀ ਪਰਿਭਾਸ਼ਾ ਅੰਗ੍ਰੇਜ਼ੀ ਪਾਰਲੀਮੈਂਟ ਸਿਸਟਮ ਉੱਤੇ ਭਲੀ-ਭਾਂਤ ਲਾਗ ਹੁੰਦੀ ਹੈ।
ਆਪਣੇ ਸਿਧਾਂਤਕ ਰੂਪ ਵਿੱਚ ਸਰਬਸੱਤਾ ਜਿੰਨੀ ਮਰਜ਼ੀ ਸੁਹਣੀ ਜਾਪੇ, ਪਰੰਤੂ ਆਪਣੇ ਵਿਹਾਰਕ ਰੂਪ ਵਿੱਚ ਇਹ ਬਹੁਤੀ ਸਤਿਕਾਰਯੋਗ ਵਸਤੂ ਨਹੀਂ। ਇਸ ਨੇ ਰਾਸ਼ਟਰੀ ਸਰਕਾਰਾਂ ਨੂੰ ਸ਼ਕਤੀਸ਼ਾਲੀ ਅਤੇ ਸਤਿਕਾਰਯੋਗ ਬਣਾਉਣ ਦਾ ਕੰਮ ਕੀਤਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਇਹ ਵੀ ਠੀਕ ਹੈ ਕਿ ਬੌਡਿਨ ਦੇ ਸੋਵਰਿਨਟੀ ਸਿਧਾਂਤ ਦਾ ਮਤਲਬ ਨਿਰੰਕੁਸ਼ਵਾਦ (Absolutism) ਨਹੀਂ। ਉਸ ਨੇ ਸੋਵਰਿਨ ਨੂੰ ਰੱਬੀ, ਕੁਦਰਤੀ ਅਤੇ ਨੈਤਿਕ ਨੇਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੋਈ ਹੈ। ਉਸ ਦੀਆਂ ਇਨ੍ਹਾਂ ਸਾਰੀਆਂ ਸਲਾਹਾਂ ਨੂੰ ਅੰਤਰ-ਰਾਸ਼ਟਰੀ ਕਾਨੂੰਨ (International Law) ਵਿੱਚ ਯੋਗ ਥਾਂ ਦਿੱਤੀ ਗਈ ਹੈ, ਤਾਂ ਵੀ ਆਪਣੇ ਅਮਲੀ ਰੂਪ ਵਿੱਚ ਸਰਬਸੱਤਾ ਉਹੋ ਕੁਝ ਬਣਦੀ ਗਈ ਹੈ ਜੋ ਕੁਝ, ਇਸ ਬਾਰੇ, ਥਾਮਸ ਹਾਥਜ਼ (Thomas Hobbes) ਨੇ 1651 ਵਿੱਚ ਆਪਣੀ ਪੁਸਰਕ 'ਲਿਵਾਇਧਨ' (Leviathan ਮਹਾਂਬਲੀ ਦਾ ਰਾਜ) ਵਿੱਚ ਲਿਖਿਆ ਸੀ। ਹਾਬਜ਼ ਦਾ ਖ਼ਿਆਲ ਹੈ ਕਿ ਸਰਬਸੱਤਾ ਦੀ ਕਾਨੂੰਨ ਨਾਲ ਕੋਈ ਸਮਰੂਪਤਾ ਨਹੀਂ; ਇਹ ਸ਼ਕਤੀ ਦਾ ਸਰੂਪ ਹੈ ਅਤੇ ਕਾਨੂੰਨ ਇਸ ਦੀ ਉਪਜ ਹੈ। ਇਸ ਦਾ (ਸਰਬਸੱਤਾ ਦਾ) ਪੈਦਾ ਕੀਤਾ ਹੋਇਆ ਕਾਨੂੰਨ ਸਰਬਸੱਤਾ ਅਧਿਕਾਰੀ ਉੱਤੇ ਲਾਗੂ ਨਹੀਂ ਹੋ ਸਕਦਾ। ਸਰਬਸੱਤਾ ਸਰਵਥਾ ਨਿਰੰਕੁਸ਼ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਅੰਗ੍ਰੇਜ ਵਿਚਾਰਵਾਨ, ਹਾਬਜ਼, ਰਾਜਿਆਂ ਨੂੰ ਰੱਬ ਆਏ (Divine Right of Kings) ਮੰਨਦਾ ਸੀ। ਦੋਸ਼ਾਂ ਦੀਆਂ ਕੌਮੀ ਸਰਕਾਰਾਂ ਨੇ ਰਾਜਿਆਂ ਦੇ ਰੱਬੀ ਅਧਿਕਾਰ ਨੂੰ ਭਾਵੇਂ ਨਹੀਂ ਮੰਨਿਆ ਤਾਂ ਵੀ ਹਾਬਜ਼ ਦੀ ਸਰਬਸੱਤਾ ਦੀ ਪਰਿਭਾਸ਼ਾ ਨੂੰ ਰੱਬ ਆਈ ਜ਼ਰੂਰ ਮੰਨਿਆ ਹੈ। ਨਤੀਜਾ ਇਹ ਹੋਇਆ ਹੈ ਕਿ ਦੁਨੀਆ ਦੇ ਸਾਰੇ ਦੇਸ਼, ਇੱਕ ਦੂਜੇ ਨਾਲ, ਠੰਢੀ ਜਾਂ ਤੱਤੀ ਜੰਗ, ਨਿਰੰਤਰ ਲੜਦੇ ਆ ਰਹੇ ਹਨ; ਦੁਨੀਆ ਦੇ ਸਾਰੇ ਰਾਜ ਆਪਸੀ ਵਿਰੋਧਾਂ ਵਿੱਚ ਆਪਣੇ ਆਪ ਨੂੰ ਆਖ਼ਰੀ ਅਦਾਲਤ ਸਮਝਦੇ ਹਨ ਅਤੇ ਆਪਣੇ ਫੈਸਲੇ ਨੂੰ ਰੱਬੀ ਹੁਕਮ; ਜੰਗ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦਾ ਕੁਦਰਤੀ, ਜ਼ਰੂਰੀ, ਸਤਿਕਾਰਯੋਗ ਅਤੇ ਇੱਕੋ ਇੱਕ ਸਫਲ ਤਰੀਕਾ ਸਮਝਦੇ ਆ ਰਹੇ ਹਨ ਸਾਰੀ ਦੁਨੀਆ ਦੇ ਦੇਸ਼ । ਉਨ੍ਹਾਂ ਨੂੰ ਪੂਰਾ ਪੂਰਾ ਹੱਕ ਹੈ ਕਿ ਉਹ ਆਪਣੇ ਸ਼ਹਿਰੀਆਂ ਨਾਲ ਜਿਹੋ ਜਿਹਾ ਚਾਹੁਣ ਉਹੋ ਜਿਹਾ ਸਲੂਕ ਕਰਨ ਅਤੇ ਆਪਣੇ ਆਰਥਕ ਵਸੀਲਿਆਂ ਦੀ ਵਰਤੋਂ ਕਰਨ ਲੱਗਿਆਂ ਉਨ੍ਹਾਂ ਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਗੁਆਂਢੀ ਦੇਸ਼ਾਂ ਉੱਤੇ ਇਸ ਦਾ ਕੀ ਅਸਰ ਹੋਵੇਗਾ।
ਸਰਬਸੱਤਾ (Sovereignty) ਨੂੰ ਹਰ ਪ੍ਰਕਾਰ ਦੀ ਮਾਨਵਵਾਦੀ ਸੋਚ ਅਤੇ ਸਮੁੱਚੀ ਨੈਤਿਕਤਾ ਨਾਲੋਂ ਸ੍ਰੇਸ਼ਟ ਮੰਨਿਆ ਜਾਣ ਕਰਕੇ ਇਹ ਕੌਮੀ ਸਰਕਾਰਾਂ ਨੂੰ ਅਸੱਭਿਅ ਪ੍ਰੇਰਣਾ ਦਿੰਦੀ ਆਈ ਹੈ। ਸੱਭਿਅਤਾ ਸੁਰੱਖਿਆ ਦੀ
ਲੋੜ, ਸਹਿਯੋਗ ਦੀ ਭਾਵਨਾ ਅਤੇ ਸੋਚ ਦੀ ਯੋਗਤਾ ਦੀ ਉਪਜ ਹੈ। ਸੱਭਿਅਤਾ ਦੀ ਉਸਾਰੀ ਵਿੱਚ ਸ਼ਕਤੀ ਨੂੰ ਵੀ ਵਿਸ਼ੇਸ਼ ਥਾਂ ਪ੍ਰਾਪਤ ਹੈ ਪਰੰਤੂ ਜਿੱਥੇ ਕੇਵਲ ਸ਼ਕਤੀ ਹੀ ਪ੍ਰਧਾਨ ਹੋਵੇ ਜਾਂ ਸ਼ਕਤੀ ਦੀ ਸ੍ਰੇਸ਼ਟਤਾ ਸਥਾਪਤ ਹੋ ਜਾਵੇ ਉੱਥੇ ਸੱਭਿਅਤਾ ਦਾ ਵਿਕਾਸ ਸੰਭਵ ਨਹੀਂ ਰਹਿੰਦਾ। ਸਰਬਸੱਤਾ ਨੇ ਸਰਕਾਰਾਂ ਨੂੰ ਨਿਰੰਕੁਸ਼ਤਾ ਦਾ ਵਿਸ਼ਵਾਸ ਕਰਵਾ ਕੇ, ਅੰਤਰ-ਰਾਸ਼ਟਰੀ ਸੰਬੰਧਾਂ ਦੇ ਖੇਤਰ ਵਿੱਚ ਹਿੰਸਕ ਪਤੂਆਂ ਵਰਗੀਆਂ ਬਣਾਈ ਰੱਖਿਆ ਹੈ।
ਸਰਬਸੱਤਾ ਦਾ ਵਿਸ਼ਵਾਸ ਅਤੇ ਸਿਧਾਂਤ ਉਸ ਸਮੇਂ ਦੀ ਉਪਜ ਹੈ ਜਦੋਂ ਸਾਡੀ ਦੁਨੀਆ ਮੱਧਕਾਲ ਦੀਆਂ ਹੱਦਾਂ ਨੂੰ ਪਾਰ ਕਰ ਕੇ ਆਧੁਨਿਕ ਯੁਗ ਵਿੱਚ ਪ੍ਰਵੇਸ਼ ਕਰ ਰਹੀ ਸੀ । ਮੱਧਕਾਲ ਦੀਆਂ ਕਈ ਧਾਰਨਾਵਾਂ ਨੂੰ ਨਾਲ ਲੈ ਕੇ ਦੁਨੀਆ ਦੇ ਲੋਕ ਆਧੁਨਿਕ ਯੁਗ ਵਿੱਚ ਆਏ ਸਨ। ਉਹ ਸਾਰੀਆਂ ਧਾਰਨਾਵਾਂ ਮਨੁੱਖਤਾ ਦਾ ਸੱਭਿਆਚਾਰਕ ਵਿਰਸਾ ਬਣ ਕੇ ਨਾਲ ਆਈਆ ਸਨ। ਸੋਚ, ਸਾਇੰਸ ਅਤੇ ਤਕਨੀਕ ਉਸ ਵਿਰਸੇ ਵਿੱਚੋਂ ਬਹੁਤ ਸਾਰੇ ਨਿਕ ਸੁਕ ਦੇ ਤਿਆਗ ਦੀ ਸਲਾਹ ਦਿੰਦੇ ਸਨ। ਕਿਸੇ ਹੱਦ ਤਕ ਇਹ ਜਲਾਹ ਮੰਨੀ ਗਈ ਹੈ; ਪਰੰਤੂ ਲੋੜੀਂਦੀ ਮਾਤਰਾ ਵਿੱਚ ਨਹੀਂ ਮੰਨੀ ਗਈ। ਸਰਬਸੱਤਾ ਦੇ ਸੰਬੰਧ ਵਿੱਚ ਇਸ ਨੂੰ ਉੱਕਾ ਨਹੀਂ ਮੰਨਿਆ ਗਿਆ। ਇਸ ਦਾ ਵਾਸਤਾ ਪਾ ਕੇ ਯੌਰਪ ਦੇ ਕਿਸੇ ਵੀ ਉਨਤ ਦੇਸ਼ ਨੂੰ ਸਾਂਝੇ ਯੌਰਪ ਵਿੱਚ ਸ਼ਾਮਲ ਹੋਣੋਂ ਨਾਂਹ ਕਰਨ ਨੂੰ ਆਖਿਆ ਜਾਣ ਉੱਤੇ ਅੱਸੀ ਪ੍ਰਤੀਸ਼ਤ ਲੋਕ ਸਹਿਜੇ ਹੀ ਨਾਂਹ ਵਿੱਚ ਵੋਟ ਪਾ ਦੇਣਗੇ।
ਕਿਸੇ ਦੇਸ਼ ਦੇ ਨਾਗਰਿਕਾਂ ਕੋਲ ਕਿੰਨੀ ਕੁ ਸੋਵਰਿਨਿਟੀ ਹੁੰਦੀ ਹੈ ? ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਰੁਆਂਡਾ ਅਤੇ ਕੰਬੋਡੀਆ ਦੇ ਉਹ ਨਾਗਰਿਕ ਜਿਨ੍ਹਾਂ ਦੀਆਂ ਖੋਪਰੀਆਂ ਦੇ ਢੇਰਾਂ ਦੀਆਂ ਤਸਵੀਰਾਂ ਟੈਲੀਵਿਯਨਾਂ ਦੀਆਂ ਸਕਰੀਨਾਂ ਉੱਤੇ ਵਿਖਾਈਆਂ ਜਾਂਦੀਆਂ ਹਨ, ਸਾਰੇ ਸੋਵਰਿਨ ਸਟੇਟ ਦੇ ਵਸਨੀਕ ਹੋਣ ਕਰਕੇ ਦੇਸ਼ ਦੀ ਸੋਵਰਿਨਿਟੀ ਵਿੱਚ ਬਰਾਬਰ ਦੇ ਭਾਈਵਾਲ ਸਨ। ਹਰ ਨਾਗਰਿਕ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਕੋਲ ਕਿੰਨੀ ਕੁ ਸੇਵਰਿਨਿਟੀ ਹੈ; ਪਰੰਤੂ ਇਸ ਝੱਗ ਵਿੱਚ ਨਸ਼ਾ ਕਿੰਨਾ ਕੁ ਹੋ ਇਹ ਉਦੋਂ ਪਤਾ ਲੱਗਦਾ ਹੈ ਜਦੋਂ ਦੇਸ਼-ਭਗਤੀ ਦੀ ਸਿਜ ਦੀ ਸਹਾਇਤਾ ਨਾਲ ਇਸ ਡੁੱਗ ਦਾ ਟੀਕਾ ਲੱਗਦਾ ਹੈ। ਅੱਜ ਜਦੋਂ ਸਾਇੰਸ, ਸਨਅਤ ਅਤੇ ਤਕਨੀਕ ਨੇ ਸਾਰੀ ਦੁਨੀਆ ਨੂੰ ਇੱਕ ਵੱਡਾ ਸਾਰਾ ਦੋਸ਼ ਬਣਾ ਕੇ ਸਰਬਸੱਤਾ ਦੇ ਸਿਧਾਂਤ ਨੂੰ ਬੋਲੋੜਾ ਸਾਬਤ ਕਰ ਦਿੱਤਾ ਹੈ; ਜਦੋਂ ਹਰ ਦੇਸ਼ ਨੂੰ ਇਹ ਯਕੀਨ ਹੋ ਗਿਆ ਹੈ ਕਿ ਦੂਜੇ ਦੋਸ਼ਾਂ ਦੇ ਸਹਿਯੋਗ ਬਿਨਾਂ ਸਤਿਕਾਰਯੋਗ ਜੀਵਨ ਸੰਭਵ ਨਹੀਂ। ਉਦੋਂ ਵੀ ਸਰਬਸੱਤਾ ਦੇ ਹਥਿਆਰ ਦੀ ਵਰਤੋਂ ਕੀਤੀ ਜਾਣੀ ਇਹ ਦੱਸਦੀ ਹੈ ਕਿ ਸਾਡੀ ਸਿਆਸਤ ਨੈਤਿਕਤਾ ਨਾਲ ਕੋਈ ਨਾਤਾ ਨਿਭਾਉਣ ਲਈ ਤਿਆਰ ਨਹੀਂ। ਨੈਤਿਕਤਾ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਉੱਤੇ ਸੇਵਰਿਨਿਟੀ ਅਤੇ ਆਤੰਕਵਾਦ ਵਿੱਚ ਬਹੁਤਾ ਫ਼ਰਕ ਨਹੀਂ ਦਿਸੇਗਾ। ਮੁਸ਼ਕਿਲ ਇਹ ਹੈ ਕਿ ਇਨ੍ਹਾਂ ਦੋਹਾਂ ਲਈ ਕੋਈ ਅਦਾਲਤ ਨਹੀਂ। ਇਹ ਆਪਣੇ ਕਾਨੂੰਨ ਆਪ ਘੜਦੇ ਹਨ ਅਤੇ ਇਨ੍ਹਾਂ ਦੇ ਘੜੇ ਹੋਏ ਕਾਨੂੰਨ ਇਨ੍ਹਾਂ ਉੱਤੇ ਲਾਗੂ ਨਹੀਂ ਹੁੰਦੇ। ਇਹ ਦੋਵੇਂ ਇੱਕੋ ਜਿਹੇ ਸੋਵਰਿਨ ਹਨ। ਮਨੁੱਖਤਾ ਦਾ ਦੁਰਭਾਗ ਹੈ ਕਿ ਸਾਇੰਸ ਅਤੇ ਤਕਨੀਕ ਸਰਕਾਰੀ ਸੇਵਰਿਨਿਟੀ ਦਾ ਵਿਰੋਧ ਕਰਦੀ ਹੈ ਅਤੇ ਆਤੰਕਵਾਦ ਦੀ ਸੋਵਰਿਨਿਟੀ ਦਾ ਸਾਥ ਦਿੰਦੀ ਹੈ। ਸਰਕਾਰਾਂ ਨੂੰ ਸਾਇੰਸ ਅਤੇ ਸੋਵਰਿਨਿਟੀ, ਦੋਹਾਂ ਵਿੱਚੋਂ ਇੱਕ ਦਾ ਤਿਆਗ ਕਰਨਾ ਪਵੇਗਾ। ਸਾਇੰਸ ਦਾ ਤਿਆਗ ਸੰਭਵ ਨਹੀਂ: ਸਰਬਸੱਤਾ ਦੇ ਤਿਆਗ ਵਿੱਚ ਸਿਆਣਪ ਹੈ।
ਸਰਬਸੱਤਾ ਇੱਕ ਪਸ਼ੂਪੁਣਾ ਹੈ ਅਤੇ ਪਸ਼ੂਪੁਣੇ ਦੀ ਹੋਂਦ ਵਿੱਚ ਸੱਤਾ-ਸੰਤੁਲਨ ਹਥਿਆਰ ਮੰਗ ਕੇ ਰੋਟੀ ਖਾਣ ਵਾਲਾ ਮੁਲਕ
ਸਰਬਸੱਤਾ ਦੀ ਸਹਾਇਤਾ ਨਾਲ ਐਟਮੀ ਤਾਕਤ ਬਣ ਗਿਆ ਹੈ; ਇਸੇ ਦੀ ਕਿਰਪਾ ਨੇ ਹੁਣ ਤਕ ਅਮਰੀਕਾ ਕੋਲੋਂ ਮੰਗ ਕੇ ਖਾਣ ਵਾਲੇ ਪਾਕਿਸਤਾਨ ਨੂੰ ਐਟਮੀ ਤਾਕਤ ਬਣ ਕੇ ਸੱਭਿਅ ਸੰਸਾਰ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਜੇ ਮਨੁੱਖਤਾ ਨੇ ਸਿਆਣਪ ਨਾਲੋਂ ਸ਼ਕਤੀ ਅਤੇ ਸਰਬਸੱਤਾ ਨੂੰ ਸ੍ਰੇਸ਼ਟ ਸਮਝਣ ਦੀ ਮੂਰਖਤਾ ਦਾ ਤਿਆਗ ਨਾ ਕੀਤਾ ਤਾਂ ਸਾਇੰਸ ਅਤੇ ਤਕਨੀਕ ਸੰਸਾਰ ਨੂੰ ਵੰਨ-ਸੁਵੰਨੇ ਸਹਿਮਾਂ ਦੇ ਸਨਮੁੱਖ ਖੜਾ ਕਰਦੇ ਰਹਿਣਗੇ।
ਲੋੜ, ਤ੍ਰਿਸ਼ਨਾ ਅਤੇ ਵਿਲਾਸ
'ਸਾਇੰਸ ਅਤੇ ਅਸਹਿਜ' ਨਾਂ ਦੇ ਨਿਬੰਧ ਵਿੱਚ ਤ੍ਰਿਸ਼ਨਾ ਬਾਰੇ ਕੁਝ ਲਿਖਿਆ ਸੀ। ਇਉਂ ਲੱਗਦਾ ਹੈ ਕਿ ਉਸ ਨਿਬੰਧ ਵਿੱਚ ਬਹੁਤ ਕੁਝ ਅਣਕਿਹਾ ਰਹਿ ਗਿਆ ਹੈ। ਮੇਰਾ ਇਹ ਭਾਵ ਨਹੀਂ ਕਿ ਹੱਥਲੇ ਨਿਬੰਧ ਵਿੱਚ ਮੈਂ, ਉਹ ਸਭ ਕੁਝ ਕਹਿ ਸਕਾਂਗਾ ਜੋ ਕ੍ਰਿਸ਼ਨਾ ਦੇ ਸੰਬੰਧ ਵਿੱਚ ਕਿਹਾ ਜਾਣਾ ਚਾਹੀਦਾ ਹੈ। ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਉਸ ਨਿਬੰਧ ਵਿੱਚ ਲਿਖੀ ਗਈ ਗੱਲ ਥੋੜੇ ਜਿਹੇ ਵਿਸਥਾਰ ਦੀ ਮੰਗ ਕਰਦੀ ਹੈ; ਸਾਰੀ ਗੱਲ ਕਰਨ ਵਾਲਾ ਮੈਂ ਕੌਣ ਹਾਂ?
ਸੁਰਤ, ਮਤ, ਮਨ ਅਤੇ ਬੁੱਧ ਆਦਿਕ ਸਾਰੇ ਸਰੀਰ ਵਿਚਲੀਆਂ ਚੇਤਨਾਵਾਂ ਦੇ ਨਾਂ ਹਨ। ਇਹ ਚੇਤਨਾਵਾਂ ਕਿਸੇ ਕਰਤਾ ਪੁਰਖ ਦੀਆਂ ਉਪਜਾਈਆਂ ਜਾਂ ਸਾਜੀਆਂ ਹੋਈਆਂ ਨਹੀਂ ਹਨ; ਇਹ ਘਾੜਤਾਂ ਹਨ; ਇਹ ਵਿਕਸੀਅ ਹਨ: ਇਹ ਵਿਕਸਦੀਆਂ ਰਹਿੰਦੀਆਂ ਹਨ। ਅਨੁਭਵ ਰਾਹੀਂ ਇਨ੍ਹਾਂ ਦਾ ਵਿਕਾਸ ਹੁੰਦਾ ਰਹੇਗਾ ਸਾਡਾ ਅਨੁਭਵ ਇਨ੍ਹਾਂ ਦੀ ਵੰਨ-ਸੁਵੰਨੀ ਘਾੜਤ ਘੜਨ ਦੀ ਕਾਰੇ ਲੱਗਾ ਰਹੇਗਾ। ਸਾਡੀਆਂ ਸੋਚਾਂ ਅਤੇ ਮਾਨਤਾਵਾਂ ਦੇ ਰੂਪ ਬਦਲਦੇ ਰਹਿਣਗੇ; ਇਨ੍ਹਾਂ ਦੇ ਬਦਲੇ ਹੋਏ ਰੂਪਾਂ ਲਈ ਨਵੀਆਂ ਪਰਿਭਾਸ਼ਾਵਾਂ ਕਰਨ ਦੀ ਲੋੜ ਪੈਂਦੀ ਰਹੇਗੀ ਅਤੇ ਨਵੀਆਂ ਪਰਿਭਾਸ਼ਾਵਾਂ ਨਵੀਂ ਵਿਆਖਿਆ ਦੀ ਮੰਗ ਕਰਦੀਆਂ ਰਹਿਣਗੀਆਂ। ਇਹ ਸਭ ਕੁਝ ਮਨੁੱਖ ਨੂੰ ਉਸ ਦੀਆਂ ਭੂਗੋਲਿਕ, ਸਮਾਜਕ, ਰਾਜਨੀਤਕ, ਆਰਥਕ, ਵਿਦਿਅਕ, ਧਾਰਮਕ, ਸੈਨਿਕ, ਦਾਰਸ਼ਨਿਕ ਅਤੇ ਵਿਗਿਆਨਿਕ ਆਦਿਕ ਵਿਵਸਥਾਵਾਂ ਦੀ ਭੰਨ-ਤੋੜ ਦਾ ਦਿੱਤਾ ਹੋਇਆ ਹੈ। 'ਅਰਥ ਅਤੇ ਅਧਿਕਾਰ ਨੂੰ ਇਸ ਘਾੜਤ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਹੈ, ਤਾਂ ਵੀ ਇਹ ਇੱਕ ਸੱਚ ਹੈ ਕਿ ਬਦਲੀਆਂ ਹੋਈਆਂ ਪਰਿਸਥਿਤੀਆਂ ਵੱਖ- ਵੱਖ ਵਿਵਸਥਾਵਾਂ ਨੂੰ ਵੱਧ ਘੱਟ ਮਹੱਤਵ ਦੇਣ ਦਾ ਕੰਮ ਕਰ ਦਿੰਦੀਆਂ ਹਨ। ਆਧੁਨਿਕ ਸਮੇਂ ਵਿੱਚ ਵਿਗਿਆਨ ਅਤੇ ਵਾਪਾਰ ਮਨੁੱਖੀ ਮਾਨਤਾਵਾਂ ਦੀ ਰੂਪ-ਰੇਖਾ ਉਲੀਕਣ ਦਾ ਅਧਿਕਾਰ ਪ੍ਰਾਪਤ ਕਰਦੀਆਂ ਜਾ ਰਹੀਆਂ ਹਨ। ਆਰੰਭ ਵਿੱਚ ਇਹ ਅਧਿਕਾਰ ਅਰਥ ਅਤੇ ਸੱਤਾ ਕੋਲ ਸੀ।
ਹਰ ਇੱਕ ਜੀਵ ਲਈ ਉਸ ਦੀ ਆਪਣੀ ਹੋਂਦ ਪਹਿਲਾ ਸੱਚ ਜਾਂ 'ਪਰਮ ਸੱਚ' ਹੈ। ਆਪਣੇ ਤੋਂ ਬਾਹਰਲੇ ਜਗਤ ਦੀ ਹੱਦ ਨੂੰ, ਉਹ ਆਪਣੀ ਹੋਂਦ ਦੇ 'ਪਰਮ ਸੱਚ' ਰਾਹੀਂ ਜਾਣਦਾ ਹੈ। ਆਪਣੀ ਹੋਂਦ ਦੇ ਪਰਮ ਸੱਚ ਦੀ ਰੱਖਿਆ ਜੀਵ ਦੀ ਪਹਿਲੀ 'ਲੋੜ' ਹੈ। ਕੀੜੇ-ਮਕੌੜੇ ਤੋਂ ਲੈ ਕੇ ਮਨੁੱਖ ਤਕ ਸਾਰਾ ਜੀਵ-ਜਗਤ ਇਸ ਲੋੜ ਦੀ ਪੂਰਤੀ ਦੇ ਜਤਨ ਵਿੱਚ ਜੁੱਟਿਆ ਹੋਇਆ ਹੈ। ਇਸ ਲੋੜ ਦੀ ਪੂਰਤੀ ਦੇ ਜਤਨ ਵਿੱਚ ਲੱਗਾ ਹੋਇਆ ਨਿਮਨ ਕੋਟੀ (ਨੀਵੀਂ ਸ਼੍ਰੇਣੀ) ਦਾ ਜੀਵਨ ਹਰ ਪ੍ਰਕਾਰ ਦੀ ਬੁਰਾਈ ਕਰਦਾ ਹੈ ਜਿਸ ਵਿੱਚੋਂ ਆਖ਼ਰਾਂ ਦਾ ਕਲੇਸ਼ ਉਪਜਦਾ ਹੈ। ਨੇਕੀ ਬਦੀ
ਦਾ ਵਿਤ੍ਰਿਕ ਜੀਵਨ ਦੀ ਮੁੱਢਲੀ ਚੇਤਨਾ ਨਹੀਂ; ਇਹ ਮਨੁੱਖੀ ਜੀਵਨ ਦੀ ਵੀ ਮੁੱਢਲੀ ਚੇਤਨਾ ਨਹੀਂ। ਇਹ ਵਿਤਕ ਸੱਭਿਅਤਾ ਦੇ ਵਿਕਾਸ ਨਾਲ ਉਪਜਿਆ ਅਤੇ ਵਿਕਸਿਆ ਹੈ। ਇਸ ਵਿਕ ਨੂੰ ਹੁਣ ਅਸੀਂ ਜ਼ਮੀਰ ਵੀ ਕਹਿੰਦੇ ਹਾਂ ਅਤੇ ਸਾਧਾਰਣ ਵਿਸ਼ਵਾਸ ਇਹ ਹੈ ਕਿ ਜਮੀਰ ਵੀ ਆਤਮਾ ਵਾਂਗ ਇੱਕ ਅਨਾਦੀ ਹੋਂਦ ਹੈ; ਪਰੰਤੂ ਇਹ ਵਿਸ਼ਵਾਸ ਤਰਕ ਸੰਗਤ ਨਹੀਂ। ਜ਼ਮੀਰ ਜਾਂ ਨੇਕੀ ਬਦੀ ਦਾ ਵਿਤਕ ਸੱਭਿਅ ਸਮਾਜਕ ਮਨੁੱਖੀ ਜੀਵਨ ਦੀ ਲੋੜ ਹੈ। ਇਹ ਸੱਭਿਅਤਾ ਦੇ ਵਿਕਾਸ ਨਾਲ ਵਿਕਸੀ ਹੈ। ਸੱਭਿਅਤਾ ਦਾ ਵਿਕਾਸ ਆਪਣੀ ਹੋਂਦ ਦੇ ਪਰਮ ਸੱਚ ਦੀ ਚੇਤਨਾ ਅਤੇ ਇਸ ਦੀ ਰੱਖਿਆ ਦੀ ਲੋੜ ਜਾਂ ਇੱਛਾ ਵਿੱਚ ਹੋਇਆ ਹੈ।
ਲੋੜ ਅਤੇ ਇੱਛਾ (necessity anc desire) ਜੀਵਨ ਦੇ ਪਰਮ ਸੱਚ ਨਾਲ ਸੰਬੰਧਤ ਹਨ। ਇਨ੍ਹਾਂ ਨੂੰ ਤ੍ਰਿਸ਼ਨਾ ਵਰਗਾ ਘਟੀਆ ਨਾਂ ਨਹੀਂ ਦਿੱਤਾ ਜਾਣਾ ਚਾਹੀਦਾ; ਨਾ ਹੀ ਇਨ੍ਹਾਂ ਨੂੰ ਜੀਵਨ ਵਿਚਲੇ ਦੁੱਖਾਂ ਦਾ ਕਾਰਨ ਹੀ ਮੰਨਿਆ ਜਾਣਾ ਚਾਹੀਦਾ ਹੈ। ਜੰਗਲੀ ਮਨੁੱਖ (xavage) ਪਹਿਲਾਂ ਅਰਧ ਸੱਭਿਆ (barbarian) ਬਣਿਆ ਅਤੇ ਪਿੱਛੋਂ ਸੱਭਿਅ (ਸਿਵਿਲਾਈਜ਼) ਹੋਇਆ। ਬਾਰਬੇਰੀਅਨ ਮਨੁੱਖ ਦੀਆਂ ਲੋੜਾਂ ਜੰਗਲੀ ਮਨੁੱਖ ਦੀਆਂ ਲੋੜਾਂ ਨਾਲੋਂ ਵੱਧ ਗਈਆਂ ਸਨ। ਲੋੜਾਂ ਦਾ ਵਾਧਾ ਤ੍ਰਿਸ਼ਨਾ ਵਿੱਚੋਂ ਨਹੀਂ ਸੀ ਉਪਜਿਆ; ਲੋੜਾਂ ਦਾ ਵਾਧਾ ਸੱਭਿਅਤਾ ਦੇ ਵਿਕਾਸ ਵਿੱਚੋਂ ਉਪਜਿਆ ਸੀ । ਜੇ ਜੰਗਲੀ ਮਨੁੱਖ ਕੰਦ ਮੂਲ ਖਾਈ ਜਾਂਦਾ ਅਤੇ ਪਸ਼ੂਆਂ ਦੀਆਂ ਖੱਲਾਂ ਨਾਲ ਸਰਦੀ ਗਰਮੀ ਤੋਂ ਆਪਣੀ ਰੱਖਿਆ ਕਰਦਾ ਹੋਇਆ ਗੁਫਾਵਾਂ ਕੰਦਰਾਂ ਵਿੱਚ ਵੱਸਦਾ ਰਹਿੰਦਾ ਤਾਂ ਉਸ ਦੀਆਂ ਲੋੜਾਂ ਨਹੀਂ ਸਨ ਵਧਣੀਆਂ; ਨਾ ਹੀ ਭੁੱਖ, ਭੈ ਅਤੇ ਭਟਕਣ ਨਾਲ ਸੰਬੰਧਤ ਦੁੱਖਾਂ ਵਿੱਚ ਹੀ ਘਾਟਾ ਹੋਣਾ ਸੀ। ਜੀਵਨ ਵਿੱਚੋਂ ਦੁੱਖਾਂ ਨੂੰ ਘਟਾਉਣ ਦੀ ਇੱਛਾ ਨੇ ਅਤੇ ਇਸ ਇੱਛਾ-ਪੂਰਤੀ ਦੇ ਜਤਨ ਨੇ ਜੰਗਲੀ ਮਨੁੱਖ ਨੂੰ ਅਰਧ ਸੱਭਿਅ ਜਾਂ ਬਾਰਬੇਰੀਅਨ ਬਣਾਇਆ ਸੀ। ਸੁਖਾਂ ਦਾ ਉਸ ਨੂੰ ਅਨੁਭਵ ਨਹੀਂ ਸੀ। ਜਿਸ ਦਾ ਅਨੁਭਵ ਨਹੀਂ ਸੀ ਉਸ ਦੀ ਸਮ੍ਰਿਤੀ (ਯਾਦ) ਵੀ ਨਹੀਂ ਸੀ। ਜਿਸ ਦੀ ਯਾਦ ਨਹੀਂ ਸੀ ਉਸ ਦੀ ਇੱਛਾ ਜਾਂ ਤ੍ਰਿਸ਼ਨਾ ਵੀ ਨਹੀਂ ਸੀ।
ਸੱਭਿਅਤਾ ਸੁਖਾਂ ਦੀ ਤ੍ਰਿਸ਼ਨਾ ਵਿੱਚੋਂ ਨਹੀਂ ਉਪਜੀ; ਸੱਭਿਅਤਾ ਦੁੱਖਾਂ ਦੀ ਨਿਵਿਰਤੀ ਦੇ ਜਤਨਾਂ ਵਿੱਚੋਂ ਵਿਕਸੀ ਹੈ।
ਸੱਭਿਅਤਾ ਨੇ ਮਨੁੱਖ ਨੂੰ ਸਥਾਈ ਵਾਸ, ਨਗਰ ਨਿਰਮਾਣ, ਸੈਨਿਕ ਪ੍ਰਬੰਧ, ਬਾਦਸ਼ਾਹਤ, ਵਿਕਸਿਤ ਖੇਤੀ, ਅੰਤਰ ਰਾਸ਼ਟਰੀ ਵਾਪਾਰ, ਫਲਸਫ਼ਾ, ਧਰਮ ਵਰਗ-ਵੰਡ ਅਤੇ ਕਵਿਤਾ ਆਦਿਕ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਲਈ ਪ੍ਰੇਰਿਆ ਹੈ। ਵਿਕਸਿਤ ਖੇਤੀ ਅਤੇ ਅੰਤਰ- ਰਾਸ਼ਟਰੀ ਵਾਪਾਰ ਜੀਵਨ ਵਿੱਚ ਖ਼ੁਸ਼ਹਾਲੀ ਪੈਦਾ ਕਰ ਸਕਦੇ ਹਨ ਪਰੰਤੂ ਮਨੁੱਖ ਵਿਚਲੀ ਬਾਰਬੇਰੱਈਅਤ ਮਨੁੱਖੀ ਮਿਹਨਤ ਦਾ ਬਹੁਤ ਸਾਰਾ ਹਿੱਸਾ ਬਰਬਾਦ ਕਰ ਦਿੰਦੀ ਸੀ। ਅਰਧ ਸੱਭਿਅ ਸਮਾਜਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਤੋਂ ਬਚਣ ਲਈ ਸੱਭਿਅ ਸਮਾਜਾਂ ਨੂੰ ਕਿਲ੍ਹਿਆਂ ਦੇ ਨਿਰਮਾਣ ਦਾ, ਸੈਂਕੜੇ ਮੀਲ ਲੰਮੀਆਂ ਦੀਵਾਰਾਂ (ਫਸੀਲਾਂ) ਦੀ ਉਸਾਰੀ ਦਾ ਅਤੇ ਸ਼ਕਤੀਸ਼ਾਲੀ ਸੈਨਾਵਾਂ ਦਾ ਪ੍ਰਬੰਧ ਕਰਨਾ ਪੈਂਦਾ ਸੀ। ਇਨ੍ਹਾਂ ਕੰਮਾਂ ਉੱਤੇ ਬਹੁਤ ਖਰਚ ਹੁੰਦਾ ਸੀ ਅਤੇ ਇਸ ਤੋਂ ਬਹੁਤਾ ਮਰਚ ਹਾਕਮ ਸ਼੍ਰੇਣੀ ਦੇ ਵਿਲਾਸੀ ਜੀਵਨ ਉੱਤੇ ਕੀਤਾ ਜਾਂਦਾ ਸੀ। ਉੱਥੇ ਤਾਂ ਚੰਗੇਜ਼ ਖ਼ਾਂ ਦੇ ਰੂਪ ਵਿੱਚ ਬਾਰਸ਼ੇਰੀਅਨ ਬਾਰ੍ਹਵੀਂ ਸਦੀ ਤਕ ਪੁੱਜ ਕੇ ਕੁਝ ਘੱਟ ਗਏ ਸਨ; ਪਰੰਤੂ ਸੱਭਿਅ ਸਮਾਜਾਂ ਦੇ ਹਾਕਮ ਵਰਗ ਵਿਚਲੀ ਬਾਰਬੇਰੱਈਅਤ ਦਾ ਅਜੇ ਤਕ ਖ਼ਾਤਮਾ ਨਹੀਂ ਹੋਇਆ। ਮੁਲਕਗੀਰੀਆਂ ਦਾ ਅਤੇ ਚੱਕਵਰਤੀ ਅਖਵਾਉਣ ਦਾ ਸ਼ੌਂਕ ਕਿਸੇ ਨੂੰ ਨਹੀਂ ਆਖਣਾ ਚਾਹੀਦਾ। ਇਸ ਸ਼ੌਂਕ ਜਾਂ ਵਹਿਸ਼ੀਪਣ
ਵਰਗ ਵਿਲਾਸਤਾ ਉੱਤੇ ਬਹੁਤਾ ਖ਼ਰਚ ਕਰਦਾ ਸੀ ਜਾਂ ਵਹਿਸ਼ਤ ਉੱਤੇ ਇਸ ਗੱਲ ਦਾ ਨਿਖੇੜਾ ਸੌਖਾ ਨਹੀਂ। ਇਸ ਵਿਲਾਸ ਅਤੇ ਵਹਿਸ਼ਤ ਦੀ ਵਜ੍ਹਾ ਨਾਲ ਜਨ-ਸਾਧਾਰਣ ਨੂੰ ਅਗਲੇ ਡੰਗ ਦੀ ਰੋਟੀ ਦੀ ਚਿੰਤਾ ਲੱਗੀ ਰਹਿੰਦੀ ਸੀ, ਇਹ ਮੰਨਿਆ ਜਾਣਾ ਔਖਾ ਨਹੀਂ।
ਕਿਰਸਾਨੀ ਉੱਤੇ ਆਧਾਰਿਤ ਸੱਭਿਅ-ਸਮਾਜਕ ਪ੍ਰਬੰਧ ਨੂੰ ਅੰਤਲਾ ਅਤੇ ਸਦੀਵੀ ਪ੍ਰਬੰਧ ਮੰਨ ਲਿਆ ਜਾਣ ਕਰਕੇ ਅਜੇਹੇ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਘਾੜਤ ਘੜੀ ਜਾਣੀ ਜ਼ਰੂਰੀ ਸੀ ਜਿਹੜੇ ਇਸ ਪ੍ਰਬੰਧ ਲਈ ਸਹੂਲਤੀ ਹੋਣ। ਰਾਜਾ ਈਸ਼੍ਵਰ ਦਾ ਪ੍ਰਤੀਨਿਧੀ ਹੈ; ਬਾਦਸ਼ਾਹ ਜ਼ਿੱਲੇ-ਸੁਬਾਨੀ (ਰੱਬ ਦਾ ਪਰਛਾਵਾਂ) ਹੈ; ਸੁਖ ਦੀ ਇੱਛਾ ਦੁੱਖਾਂ ਦਾ ਕਾਰਨ ਹੈ; ਚੋਪੜੀ ਖਾਣ ਵਾਲਿਆਂ ਨੂੰ ਦੁੱਖ ਸਹਿਣੇ ਪੈਣਗੇ ਦੁੱਖ, ਸੁਖ, ਭੁੱਖ, ਆਦਰ ਅਤੇ ਨਿਰਾਦਰ ਆਦਿਕ ਸਭ ਕੁਝ ਦੇਣ ਵਾਲਾ ਪਰਮਾਤਮਾ ਹੈ; ਉਸ ਦੀ ਹਰ ਦਾੜ ਲਈ (ਰੁੱਖ ਅਤੇ ਦੁੱਖ ਲਈ ਵੀ) ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਜੋ ਇਉਂ ਨਹੀਂ ਕਰਦੇ ਤਾਂ ਅਸੀਂ ਤ੍ਰਿਸ਼ਨਾਲ ਹਾਂ, ਨਾ-ਸ਼ੁਕਰੇ ਹਾਂ; ਪਤਾ ਨਹੀਂ ਕਿਸ ਸਜ਼ਾ ਦੇ ਭਾਗੀ ਹੋਵਾਂਗੇ।
ਦੁੱਖ ਦੀ ਨਿਵਿਰਤੀ ਦੀ ਇੱਛਾ ਵਿੱਚੋਂ ਸੱਭਿਅਤਾ ਦਾ ਜਨਮ ਹੋਇਆ ਸੀ । ਸੱਭਿਅਤਾ ਨੇ ਦੁੱਖ ਤੋਂ ਨਿਵਿਰਤੀ ਦੀਆਂ ਸੰਭਾਵਨਾਵਾਂ ਪੈਦਾ ਵੀ ਕਰ ਦਿੱਤੀਆਂ ਸਨ। ਮਨੁੱਖ ਵਿਚਲੀ ਵਹਿਸ਼ਤ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਨਹੀਂ ਸੀ ਹੋਣ ਦਿੱਤਾ। ਇਸ ਲਈ ਮਨੁੱਖ ਦੀ ਮਜਬੂਰ ਸਿਆਣਪ ਨੇ ਦੁੱਖ ਤੋਂ ਨਿਵਿਰਤੀ ਦੀ 'ਇੱਛਾ' ਨੂੰ ਸੁਖ ਦੀ 'ਤ੍ਰਿਸ਼ਨਾ' ਕਹਿ ਕੇ ਸੱਭਿਅਤਾ ਦੇ ਵਿਕਾਸ ਦੀ ਮੁੱਢਲੀ ਪ੍ਰੇਰਣਾ ਨੂੰ ਇੱਕ ਬੁਰਾਈ ਬਣਾ ਦਿੱਤਾ। ਇਨਕਲਾਬ ਆ ਜਾਣ ਤੋਂ ਪਿੱਛੋਂ, ਸੱਤਾ ਦਾ ਸਵਾਮੀ ਵਰਗ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਨੂੰ ਗੈਰ- ਕਾਨੂੰਨੀ ਬਣਾ ਦਿੰਦਾ ਹੈ।
ਮੈਂ ਸੁਖ ਦੀ ਇੱਛਾ ਨੂੰ ਵੀ ਤ੍ਰਿਸ਼ਨਾ ਵਰਗਾ ਘਟੀਆ ਅਤੇ ਨਿੰਦਤ ਨਾਂ ਨਹੀਂ ਦੇਣਾ ਚਾਹੁੰਦਾ। ਅਸੀਂ ਜਦੋਂ ਆਪਣੇ ਬੱਚੇ ਬੱਚੀਆਂ ਨੂੰ ਸਦਾ ਸੁਖੀ ਰਹਿਣ ਦੀ ਅਸੀਸ ਦਿੰਦੇ ਹਾਂ ਤਾਂ ਉਨ੍ਹਾਂ ਨੂੰ ਸਾਰਾ ਜੀਵਨ ਭਰ ਤ੍ਰਿਸ਼ਨਾ ਵਿੱਚ ਵਿਲ੍ਹਕਦੇ ਰਹਿਣ ਲਈ ਨਹੀਂ ਕਹਿ ਰਹੇ ਹੁੰਦੇ। ਅਸੀਂ ਉਸ ਸਮੇਂ ਸੁਖੀ ਜੀਵਨ ਨੂੰ ਚੰਗੀ ਅਵਥਾ ਮੰਨ ਰਹੇ ਹੁੰਦੇ ਹਾਂ। ਜਿਸ ਦਾਰਸ਼ਨਿਕਤਾ ਜਾਂ ਅਧਿਆਤਮਕਤਾ ਵਿੱਚ ਸੁਖ ਦੀ ਇੱਛਾ ਨੂੰ ਦੁੱਖ ਦਾ ਕਾਰਨ ਅਤੇ ਤ੍ਰਿਸ਼ਨਾ ਕਹਿ ਕੇ ਤ੍ਰਿਸ਼ਕਾਰਨ ਦਾ ਸਿਧਾਂਤ ਉਪਜਿਆ ਹੈ ਉਹ ਦਰਸ਼ਨ ਅਤੇ ਰੂਹਾਨੀਅਤ ਸਾਧਾਰਣ ਜੀਵਨ ਦੇ ਵਿਆਪਕ ਸੱਚ ਨਾਲ ਮੇਲ ਖਾਣ ਵਾਲੀ ਗੱਲ ਨਹੀਂ ਕਰਦੇ ਰਹੇ। ਉਹ ਸੱਤਾਧਾਰੀ ਵਰਗ ਦੇ ਹਿੱਤਾਂ ਦੀ ਰਾਖੀ ਦੀ ਚਿੰਤਾ ਕਰਦੇ ਪ੍ਰਤੀਤ ਹੁੰਦੇ ਹਨ। ਸੁਖ ਦੀ ਇੱਛਾ ਤ੍ਰਿਸ਼ਨਾ ਨਹੀਂ। ਮੈਨੂੰ ਲੱਗਦਾ ਹੈ ਕਿ ਸੁਖ ਦੀ ਇੱਛਾ ਜਾਂ ਲੋੜ ਪਸੂ ਵੀ ਮਹਿਸੂਸ ਕਰਦੇ ਹਨ; ਅਤੇ ਪਸ਼ੂ ਤ੍ਰਿਸ਼ਨਾਲੂ ਨਹੀਂ ਹੁੰਦੇ।
ਤ੍ਰਿਸ਼ਨਾ ਦੀ ਵਿਆਖਿਆ ਕਰਨ ਵਾਲਿਆਂ ਨੇ ਇਸ ਨੂੰ ਅੱਗ ਨਾਲ ਤੁਲਨਾ ਦਿੱਤੀ ਹੈ। ਜਿਸ ਤਰ੍ਹਾਂ ਅੱਗ ਬਾਲਣ ਨਾਲ ਤ੍ਰਿਪਤ ਹੋਣ ਦੀ ਥਾਂ ਹੋਰ ਵਧਦੀ ਹੈ ਉਵੇਂ ਹੀ ਤ੍ਰਿਸ਼ਨਾ ਤ੍ਰਿਪਤੀ ਨਾਲ ਤੇਜ਼ ਹੁੰਦੀ ਹੈ। ਪਸ਼ੂਆਂ ਵਿੱਚ ਕੋਈ ਅਜੇਹੀ ਭੁੱਖ ਜਾਂ ਇੱਛਾ ਨਹੀਂ ਜਿਹੜੀ ਤ੍ਰਿਪਤੀ ਨਾਲ ਵਧੇ। ਮਨੁੱਖ ਵਿੱਚ ਅਜੇਹਾ ਕਈ ਕੁਝ ਹੈ ਜਿਹੜਾ ਤ੍ਰਿਪਤੀ ਨਾਲ ਵਧ ਸਕਦਾ ਹੈ—ਲੋਭ, ਈਰਖਾ, ਆਲਸ, ਵਿਲਾਸ, ਸੱਤਾ ਦਾ ਮੋਹ ਅਤੇ ਦੂਜਿਆਂ ਉੱਤੇ ਜਿੱਤ ਪ੍ਰਾਪਰ ਕਰਨ ਦੀ ਭਾਵਨਾ। ਇਸੇ ਤਰ੍ਹਾਂ ਪਿਆਰ, ਮਿਤ੍ਰਤਾ, ਮਿਲਵਰਤਣ ਅਤੇ ਨਿਮਰਤਾ ਆਦਿਕ ਵੀ ਤ੍ਰਿਪਤ ਹੋਣ ਨਾਲ ਵਧਦੇ ਹਨ। ਪਹਿਲਾਂ ਸ਼੍ਰੇਣੀ ਦੇ ਭਾਵਾਂ ਨੂੰ ਤ੍ਰਿਸ਼ਨਾ ਦਾ ਨਾਂ ਦਿੱਤਾ ਜਾ ਸਕਦਾ ਹੈ ਪਰ ਮਿੱਤ੍ਰਤਾ ਮਿਲਵਰਤਨ ਆਦਿਕ ਨੂੰ ਇਸ ਘਿਰਣਤ ਨਾਂ ਨਾਲ ਨਹੀਂ
ਪੁਕਾਰਿਆ ਜਾ ਸਕਦਾ। ਕਹਿੰਦੇ ਹਨ ਖੁਸ਼ ਵੰਡਣ ਨਾਲ ਵਧਦੀ ਹੈ। ਜੇ ਕੋਈ ਆਦਮੀ ਆਪਣੀ ਖ਼ੁਸ਼ੀ ਦੇ ਵਾਧੇ ਦੀ ਇੱਛਾ ਨਾਲ ਆਪਣੇ ਲਾਗੇ ਵੱਸਣ ਵਾਲੇ ਲੋਕਾਂ ਵਿੱਚ ਖ਼ੁਸ਼ੀ ਵੰਡਦਾ ਅਤੇ ਆਪਣੀ ਖੁਸ਼ੀ ਵਿੱਚ ਲਗਾਤਾਰ ਵਾਧਾ ਕਰਨ ਦੀ ਇੱਛਾ ਕਰਦਾ ਰਹੇ ਤਾਂ ਅਸੀਂ ਉਸ ਨੂੰ ਤ੍ਰਿਸ਼ਨਾ ਦਾ ਰੋਗੀ ਨਹੀਂ ਆਖ ਸਕਾਂਗੇ।
ਇਸ ਲਈ ਅਸੀਂ ਤ੍ਰਿਪਤੀ ਨਾਲ ਵਧਣ ਵਾਲੀ ਹਰ ਭੁੱਖ ਨੂੰ ਜਾਂ ਇੱਛਾ ਨੂੰ ਤ੍ਰਿਸ਼ਨਾ ਨਹੀਂ ਕਹਿ ਸਕਦੇ। ਤ੍ਰਿਸ਼ਨਾ ਆਖੀ ਜਾਣ ਲਈ ਸਾਡੀ ਇੱਛਾ ਦਾ ਆਪਣੇ ਅਸਲੇ ਵਜੋਂ ਕੁਰੂਪ ਹੋਣਾ ਜ਼ਰੂਰੀ ਹੈ। ਬੋਧੀ ਬਿਰਖ ਹੇਠ ਬੈਠੇ ਬੁੱਧ ਨੂੰ ਇੱਛਾ ਹੋਈ ਕਿ ਆਪਣੀ ਜਾਣੀ ਹੋਈ ਗੱਲ ਲੋਕਾਂ ਤਕ ਪੁਚਾਵਾਂ। ਉਸ ਦੀ ਇੱਛਾ ਨੂੰ ਕੁਰੂਪ ਨਹੀਂ ਕਹਿ ਸਕਾਂਗੇ। ਅਸ਼ੋਕ, ਓਇਨ ਅਤੇ ਵਾਲਟੇਅਰ ਦੀ ਇੱਛਾ ਕੁਰੂਪ ਨਹੀਂ। ਕੁਰੂਪ ਇੱਛਾ ਉਹ ਹੈ ਜੋ ਆਲੇ ਦੁਆਲੇ ਦੇ ਜੀਵਨ ਵਿਚਲੀ ਖ਼ੁਸ਼ੀ, ਖ਼ੁਸ਼ਹਾਲੀ ਅਤੇ ਖੂਬਸੂਰਤੀ ਦੀ ਹਾਨੀ ਕਰੋ। ਮੱਧਕਾਲ ਵਿੱਚ ਹਾਕਮ ਸ਼੍ਰੇਣੀ ਦਾ ਵਿਲਾਸ ਅਤੇ ਜੰਗ ਜੀਵਨ ਦੀ ਹਾਨੀ ਕਰਦੇ ਸਨ। ਜੰਗ ਵੀ ਕਈ ਵੇਰ ਆਪਣੇ ਅੰਦਰਲੇ ਪਸ਼ੂ ਦੀ ਪ੍ਰੇਰਣਾ ਦਾ ਸਿੱਟਾ ਹੁੰਦੀ ਸੀ; ਪਰ ਵਿਲਾਸ ਦੀ ਪ੍ਰੇਰਣਾ ਤਾਂ ਨਿਰੋਲ ਨਿੱਜੀ ਸੀ। ਮੈਨੂੰ ਲੱਗਦਾ ਹੈ ਕਿ ਵਿਲਾਸ (ਅੱਯਾਸ਼ੀ) ਦੀ ਇੱਛਾ ਨੂੰ ਤ੍ਰਿਸ਼ਨਾ ਆਖਿਆ ਅਸੀਂ ਤ੍ਰਿਸ਼ਨਾ ਦੀ ਸਰਬੰਗੀ (comprehensive) ਪਰਿਭਾਸ਼ਾ ਦੇ ਨੇੜੇ ਤੇੜੇ ਪੁੱਜ ਸਕਦੇ ਹਾਂ।
ਮੱਧਕਾਲ ਵਿੱਚ ਸੁਖਾਂ ਵਿੱਚ ਵਾਧੇ ਦੀ ਇੱਛਾ ਨੂੰ ਵੀ ਵਿਲਾਸ ਆਖਿਆ ਜਾਂਦਾ ਸੀ। ਸਿਨਿਕ ਤਾਂ ਸੁਖ ਨੂੰ 'ਰੋਗ' ਆਖਦੇ ਸਨ; ਪਰ ਮਨੁੱਖ-ਹਿਤੈਸ਼ੀ ਵੀ ਸੁਖਾਂ ਦੇ ਵਾਧੇ ਦੀ ਇੱਛਾ ਨੂੰ ਬਹੁਤਾ ਚੰਗਾ ਨਹੀਂ ਸਨ ਮੰਨਦੇ। ਮੱਧਕਾਲੀਨ ਸਮਾਜਕ 'ਜੀਵਨ' ਅਤੇ ਜੀਵਨ ਦੇ 'ਆਦਰਸ਼' ਅਤੇ ਜੀਵਨ ਦਾ 'ਮਨੋਰਥ' ਸਭ ਕੁਝ ਸਹਿਰ, ਅਟੱਲ, ਗਤੀਹੀਣ ਜਾਂ ਸ਼ਿਥਿਲ (static) ਸੀ। ਪਰਮਾਤਮਾ ਅਟੱਲ ਅਤੇ ਇੱਕ ਰਸ ਸੀ; ਜੰਨਤ ਮੁਕਤੀ ਅਤੇ ਸਮਾਧੀ ਸਦੀਵੀ ਟਿਕਾਅ ਅਤੇ ਅਡੋਲਤਾ ਦੀ ਅਵਸਥਾ ਸੀ; ਅਤੇ ਸਮਾਜਕ ਜੀਵਨ ਇੱਕ ਸੀਮਿਤ ਜਿਹੇ ਘੇਰੇ ਵਿੱਚ ਗਿਣਤੀ ਦੇ ਕੁਝ ਕੁ ਅਨੁਭਵਾਂ ਦਾ ਅਮੁੱਕ ਦੁਹਰਾਉ ਜਿਹਾ ਹੁੰਦਾ ਸੀ । ਆਪਣੇ ਜਾਣੇ- ਪਛਾਣੇ ਘੇਰੇ ਵਿੱਚੋਂ ਬਾਹਰ ਜਾਣ ਦੀ ਲੋੜ ਨਹੀਂ ਸੀ ਹੁੰਦੀ। ਲੋਕਾਂ ਦੀ ਬਹੁਗਿਣਤੀ ਜੀਵਨ ਦੇ ਅੰਤ ਉੱਤੇ, ਅਸਥੀਆਂ ਦੀਆਂ ਪੋਟਲੀਆਂ ਦੇ ਰੂਪ ਵਿੱਚ, ਆਪਣੇ ਪਿੰਡ ਦੀ ਜੂਹ ਪਾਰ ਕਰ ਕੇ ਹਰਿਦੁਆਰ ਦੀ ਯਾਤਰਾ ਕਰਦੀ ਸੀ। ਮਸ਼ੀਨੀ ਕ੍ਰਾਂਤੀ ਤੋਂ ਪਿੱਛੋਂ ਜੀਵਨ ਸਥਿਰ ਦੀ ਥਾਂ ਗਤੀਸ਼ੀਲ (dynamic) ਹੁੰਦਾ ਗਿਆ ਹੈ। ਵਿਗਿਆਨਿਕ ਵਿਚਾਰ ਨੇ ਇਸ ਨੂੰ ਡਿਨਾਮਿਕ ਦੀ ਥਾਂ ਆਰਗੈਨਿਕ (ਸਜੀਵ ਇਕਾਈ) ਸਿੱਧ ਕਰ ਦਿੱਤਾ ਹੈ। ਜੀਵਨ ਰੂਪੀ ਵਿਸ਼ਾਲ ਵਿਅਕਤੀ ਦੇ ਅਨੇਕਾਨੇਕ ਅੱਗ ਹਨ-ਪਸ਼ੂ-ਪੰਛੀ, ਕੀੜੇ-ਮਕੌੜੇ, ਬਿਰਖ-ਬੂਟੇ, ਦੇਸ਼-ਸਮਾਜ ਅਤੇ ਨਸਲਾਂ- ਕੌਮਾਂ। ਜਿਸ ਤਰ੍ਹਾਂ ਇੱਕ ਜਿਸਮ ਦੇ ਸਵਾਸਥ ਅਤੇ ਸੁਖ ਲਈ ਉਸ ਦੇ ਸਾਰੇ ਅੰਗਾਂ ਦਾ ਸੁਖੀ ਅਤੇ ਸਿਹਤਮੰਦ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਦੁਨੀਆ ਦੇ ਦੇਸ਼ਾਂ ਸਮਾਜਾਂ ਦੇ ਸੁਖੀ ਅਤੇ ਸੁੰਦਰ ਹੋਣ ਵਿੱਚ ਹੀ ਮਾਨਵ ਜੀਵਨ ਦੀ ਪ੍ਰਸੰਨਤਾ ਅਤੇ ਸੁੰਦਰਤਾ ਹੈ। ਤਕਨੀਕੀ ਉੱਨਤੀ, ਆਵਾਜਾਈ, ਸੂਚਨਾ ਸੰਚਾਰ, ਵਿੱਦਿਆ, ਵਾਪਾਰ ਅਤੇ ਕੌਮਾਂਤਰੀ ਸਹਿਯੋਗ ਆਦਿਕ ਸਭ ਮਿਲ ਕੇ ਉਪਰੋਕਤ ਵਿਗਿਆਨਿਕ ਵਿਚਾਰ ਨੂੰ ਜਨ-ਸਾਧਾਰਣ ਦੇ ਦੈਨਿਕ ਅਨੁਭਵ ਦਾ ਰੂਪ ਦੇਣ ਵਿੱਚ ਸਮਰਥ ਹੁੰਦੇ ਜਾ ਰਹੇ ਹਨ। ਆਧੁਨਿਕ ਅਰਥ-ਸ਼ਾਸਤਰੀ ਇਹ ਜਾਣਦੇ ਹਨ ਕਿ ਚੀਨੀਆਂ ਨੂੰ ਅਫ਼ੀਮ ਦੀ ਆਦਤ ਪਾ ਕੇ, ਉਨ੍ਹਾਂ ਕੋਲੋਂ ਅਫ਼ੀਮ ਦੇ ਵਾਪਾਰ ਰਾਹੀਂ ਧਨ ਪ੍ਰਾਪਤ ਕਰ ਕੇ, ਹਿੰਦੁਸਤਾਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਉਸਾਰਨ ਦੀ ਬਰਤਾਨਵੀ ਸਕੀਮ ਉੱਨੀਵੀਂ ਸਦੀ ਦੀ ਮੂਰਖਤਾ ਸੀ ਅਤੇ ਚੀਨ ਨੂੰ ਸਨਅਤੀ
ਦੇਸ਼ ਬਣਾ ਕੇ, ਉਸ ਨਾਲ ਵਾਪਾਰਕ ਸਮਾਨਤਾ ਦੇ ਨੇਮਾਂ ਅਨੁਸਾਰ ਵਪਾਰ ਕਰ ਕੇ, ਉਸ ਦੇਸ਼ ਨੂੰ ਦੁਨੀਆ ਦਾ ਸੁਖੀ ਅਤੇ ਸਤਿਕਾਰਯੋਗ ਨਾਗਰਿਕ ਬਣਾਉਣ ਦੀ ਕੋਸ਼ਿਸ਼, ਇੱਕੀਵੀਂ ਸਦੀ ਦੀ ਸੱਭਿਅ, ਸਿਹਤਮੰਦ ਅਤੇ ਸੁਹਣੀ ਸਿਆਣਪ ਹੈ।"
ਆਧੁਨਿਕ ਅਰਥ-ਪ੍ਰਬੰਧ ਵਿੱਚ ਸੁਖਾਂ ਦੇ ਵਾਧੇ ਦੀ ਇੱਛਾ ਨੂੰ ਤ੍ਰਿਸ਼ਨਾ ਨਹੀਂ ਆਖਿਆ ਜਾ ਸਕਦਾ। ਮੱਧਕਾਲੀਨ ਅਰਥ ਪ੍ਰਬੰਧ ਵਿੱਚ ਧਨ ਦੀ ਉਪਜ ਘੱਟ ਸੀ ਅਤੇ ਸੁਖ ਦੀ ਮਾਤਰਾ ਸੀਮਿਤ ਸੀ। ਕਿਸੇ ਇੱਕ ਸ਼ਕਤੀਸ਼ਾਲੀ ਨੂੰ, ਬਹੁਤਿਆਂ ਨੂੰ ਸੁਖਾਂ ਤੋਂ ਵਿਰਵੇ ਰੱਖ ਕੇ, ਆਪਣੇ ਲਈ ਐਸ਼ਵਰਯ ਦੀ ਉਸਾਰੀ ਕਰਨੀ ਪੈਂਦੀ ਸੀ। ਹੁਣ ਨਵੀਂ ਤਕਨੀਕ ਉਪਜ ਦੇ ਢੇਰ ਲਾ ਦਿੰਦੀ ਹੈ ਅਤੇ ਖਪਤ ਇੱਕ ਜਤਨ, ਇੱਕ ਉਪਰਾਲਾ, ਇੱਕ ਸਮੱਸਿਆ ਬਣ ਜਾਂਦੀ ਹੈ। ਇਸ਼ਤਿਹਾਰਬਾਜ਼ੀ ਕਰ ਕੇ ਲੋਕਾਂ ਨੂੰ ਖਪਰ ਲਈ ਉਕਸਾਉਣਾ ਜਾਂ ਪ੍ਰੇਰਿਤ ਕਰਨਾ ਪੈਂਦਾ ਹੈ। ਧਨ ਦੀ ਉਪਜ ਦੀ ਕਾਰੇ ਲੱਗੇ ਹੋਏ ਲੋਕਾਂ ਦੇ ਮਾਲ ਦੀ ਖਪਤ, ਖਪਤਕਾਰ ਨੂੰ ਸੁਖ ਦੇਣ ਜਾਂ ਉਸ ਦੀ ਲੋੜ ਪੂਰੀ ਕਰਨ ਦੇ ਨਾਲ ਨਾਲ ਧਨ ਦੀ ਉਤਪਤੀ ਵਿੱਚ ਲੱਗੇ ਹੋਏ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਕਾਰਨ ਜਾਂ ਜ਼ਰੀਆ ਬਣ ਕੇ ਉਨ੍ਹਾਂ ਨੂੰ ਵੀ ਸੁਖ ਦਿੰਦੀ ਹੈ। ਸਨਅਤੀ ਸੰਸਾਰ ਵਿੱਚ ਇੱਕ ਦੀ ਸੁਖ-ਇੱਛਾ (ਜਾਂ ਸੁਖੇਛਾ) ਕਿਸੇ ਦੂਜੇ ਦੇ ਸੁਖ ਦਾ ਸਾਧਨ ਬਣ ਜਾਂਦੀ ਹੈ। ਸੁਖ ਦੇ ਵਾਧੇ ਦੀ ਇੱਛਾ ਪ੍ਰਾਪਤੀ ਦੇ ਸਾਊ ਅਤੇ ਨਿਆਏਪੂਰਣ ਜਤਨਾਂ ਨੂੰ ਜਨਮ ਦਿੰਦੀ ਹੈ ਤਾਂ ਤ੍ਰਿਸ਼ਨਾ ਨਹੀਂ ਸਗੋਂ ਸਹਿਯੋਗ ਹੈ; ਸਾਊਪੁਣਾ ਹੈ; ਵਿਕਾਸ ਹੈ। ਜਦੋਂ ਇਹ ਇੱਛਾ ਨਿਆਏ ਅਤੇ ਸਿਆਣਪ ਦੀ ਸੀਮਾ ਦਾ ਨਿਰਾਦਰ ਕਰੋ ਉਦੋਂ ਇਸ ਨੂੰ ਤ੍ਰਿਸ਼ਨਾ ਦੀ ਥਾਂ ਅਪਰਾਧ ਅਤੇ ਮੂਰਖਤਾ ਆਖਿਆ ਜਾਣਾ ਯੋਗ ਹੋਵੇਗਾ। ਤ੍ਰਿਸ਼ਨਾ ਆਖਿਆ ਇਹ ਕਾਨੂੰਨ ਦੇ ਘੇਰੇ ਵਿੱਚੋਂ ਨਿਕਲ ਜਾਵੇਗੀ ਅਤੇ ਸਜ਼ਾ ਤੋਂ ਬਚ ਜਾਵੇਗੀ। ਤ੍ਰਿਸ਼ਨਾਲੂਆਂ ਨੂੰ ਸਜਾਵਾਂ ਦੇਣ ਵਾਲੀਆਂ ਅਧਿਆਤਮਕ ਅਦਾਲਤਾਂ ਵੱਢੀਸ਼ੇਰ ਅਤੇ ਖ਼ੁਸ਼ਾਮਦ ਪਸੰਦ ਹਨ।
ਬੁੱਧ ਮਤ ਦਾ ਸਿਧਾਂਤ ਹੈ ਕਿ ਤ੍ਰਿਸ਼ਨਾ ਦੁੱਖਾਂ ਦਾ ਕਾਰਨ ਹੈ। ਬੁੱਧ-ਸਿਧਾਂਤ ਦੀ ਘਾੜਤ ਗੌਤਮ ਤੋਂ ਕੁਝ ਸਦੀਆਂ ਪਿੱਛੋਂ ਘੜੀ ਗਈ ਸੀ। ਉਸ ਨੇ ਆਪਣੇ ਹੱਥੀਂ ਕੁਝ ਨਹੀਂ ਸੀ ਲਿਖਿਆ। ਹੋ ਸਕਦਾ ਹੈ ਤ੍ਰਿਸ਼ਨਾ ਜਾਂ ਇੱਛਾ (desire) ਨੂੰ ਦੁੱਖ ਦਾ ਕਾਰਨ ਕਹਿਣ ਵਾਲੀ ਗੱਲ ਉਸ ਤੋਂ ਪਿੱਛੋਂ ਹੋਣ ਵਾਲੇ ਬੁੱਧ ਵਿਦਵਾਨਾਂ ਦੀ ਸੌਰ ਦਾ ਸਿੱਟਾ ਹੋਵੇ। ਜੇ ਬੁੱਧ ਨੇ ਆਪ ਵੀ ਇਉਂ ਕਿਹਾ ਸੀ ਤਾਂ ਉਸ ਦਾ ਇਬਾਰਾ ਜਨ-ਸਾਧਾਰਣ ਦੀ ਤ੍ਰਿਸ਼ਨਾ ਵੱਲ ਨਹੀਂ ਹੋ ਸਕਦਾ ਕਿਉਂਕਿ ਆਪਣੀਆਂ ਲੋੜਾਂ ਦੀ ਪੂਰਤੀ ਦੀ ਚਿੰਤਾ ਕਰਨ ਵਾਲੇ ਜਨ-ਸਾਧਾਰਣ ਵਿੱਚ ਤ੍ਰਿਸ਼ਨਾ ਦੀ ਹੋਂਦ ਸਵੀਕਾਰ ਨਹੀਂ ਕੀਤੀ ਜਾ ਸਕਦੀ। ਗੌਰਮ ਬੁੱਧ ਦਾ ਇਸ਼ਾਰਾ ਹਾਕਮ ਸ਼੍ਰੇਣੀ ਅਤੇ ਪ੍ਰੋਹਿਤ ਵਰਗ ਦੀ ਤ੍ਰਿਸ਼ਨਾ ਵੱਲ ਹੋਵੇਗਾ। ਉਨ੍ਹਾਂ ਦੋਹ ਵਰਗਾਂ ਦੀ ਤ੍ਰਿਸ਼ਨਾ ਉਨ੍ਹਾਂ ਦੇ ਆਪਣੇ ਜੀਵਨ ਵਿੱਚ ਕੋਈ ਦੁੱਖ ਪੈਦਾ ਨਹੀਂ ਸੀ ਕਰਦੀ। ਹਾਕਮਾਂ ਦਾ ਵਿਲਾਸ ਅਤੇ ਰੱਥੀ ਵਿਚੋਲਿਆਂ ਦਾ ਵੱਕਾਰ ਸਦਾ ਵਧਦਾ ਹੀ ਰਿਹਾ ਹੈ। ਉਨ੍ਹਾਂ ਦੀ ਤ੍ਰਿਸ਼ਨਾ ਜਨ-ਸਾਧਾਰਣ ਦੇ ਜੀਵਨ ਨੂੰ ਥੁੜ ਅਤੇ ਚਿੰਤਾ ਜ਼ਰੂਰ ਦਿੰਦੀ ਹੋਵੇਗੀ।
_____________
1. ਭਾਰਤੀ ਅਫੀਮ ਦੇ ਵਪਾਰ ਵਿਰੁੱਧ ਚੀਨ ਨੇ ਅੰਗ੍ਰੇਜ਼ਾਂ ਵਿਰੁੱਧ ਦੋ ਜੰਗਾਂ ਲੜੀਆਂ ਸਨ। ਪਹਿਲੀ 1839 ਤੋਂ 1842 ਤਕ ਅਤੇ ਦੂਜੀ 1856 ਤੋਂ 1860 ਤਕ ਦੋਹਾਂ ਵਿੱਚ ਚੀਨ ਦੀ ਹਾਰ ਹੋਈ। ਦੋਹਾਂ ਦੇ ਅੰਤ ਉੱਤੇ ਕੀਤੀਆਂ ਜਾਣ ਵਾਲੀਆਂ ਸੰਧੀਆਂ ਵਿੱਚ ਪੱਛਮ ਦੇ ਹਿੱਤਾਂ ਨੂੰ ਹੀ ਮੁੱਖ ਰੱਖਿਆ ਗਿਆ। ਇਸ ਧੱਕੇ ਅਤੇ ਅਨਿਆਂ ਨੇ ਚੀਨ ਨੂੰਦੁਨੀਆ ਦੀ ਬਰਾਦਰੀ ਦਾ ਘਿਰਣਤ ਅਤੇ ਉਪੱਦਰੀ ਮੈਂਬਰ ਬਣਨ ਦੀ ਪ੍ਰੇਰਣਾ ਦਿੱਤੀ। ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਆਪਣੀ ਭੁੱਲ ਤੋਂ ਸ਼ਰਮਸਾਰ ਹਨ।
ਆਪਣੇ ਪਰਿਵਾਰ ਲਈ ਸੁਹਣੇ, ਸੁਖਚਾਇਕ, ਚੰਗੋ ਸਾਫ਼-ਸੁਥਰੇ ਮੁਹੱਲੇ ਵਿੱਚ ਨਿੱਕੇ ਜਿਹੇ ਘਰ ਦੀ ਇੱਛਾ ਤ੍ਰਿਸ਼ਨਾ ਨਹੀਂ; ਆਪਣੇ ਬੱਚਿਆਂ ਲਈ ਚੰਗੇਰੀ ਵਿੱਦਿਆ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਕਿਸੇ ਨੌਕਰੀ ਜਾਂ ਕਾਰੋਬਾਰ ਦੀ ਮੰਗ ਕਿਸੇ ਤਰ੍ਹਾਂ ਅਯੋਗ ਨਹੀਂ, ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ ਦੀ ਲੋੜ ਸਮੇਂ ਉਨ੍ਹਾਂ ਦੀ ਸਹਾਇਤਾ ਦੇ ਯੋਗ ਹੋਣ ਦੀ ਭਾਵਨਾ ਕਿਸੇ ਹੈਂਕੜ ਦੀ ਉਪਜ ਨਹੀਂ; ਆਪਣੀ ਲੋੜ ਸਮੇਂ ਆਪਣੇ ਸਨੇਹੀਆਂ ਅਤੇ ਨਿਕਟਵਰਤੀਆਂ ਦੀ ਸਹਾਇਤਾ ਉੱਤੇ ਨਿਰਭਰ ਕਰਨਾ ਖ਼ੁਦਗਰਜ਼ੀ ਵੀ ਨਹੀਂ; ਇਹ ਸਭ ਕੁਝ ਸੰਬੰਧਾਂ ਦੀ ਸੁੰਦਰਤਾ ਦਾ ਲਖਾਇਕ ਹੈ। ਪੁਰਾਤਨ ਮੱਧਕਾਲੀਨ ਜਾਂ ਆਧੁਨਿਕ ਕੋਈ ਵੀ ਸਮਾਜ ਜਾਂ ਸਮੇਂ ਦਾ ਜਨ-ਸਾਧਾਰਣ ਇਸ ਪ੍ਰਕਾਰ ਦੀ ਸੰਬੰਧ-ਸੁੰਦਰਤਾ ਦੀ ਅਣਹੋਂਦ ਕਾਰਨ ਉਦਾਸ ਹੁੰਦਾ ਰਿਹਾ ਹੈ, ਤ੍ਰਿਸ਼ਨਾ ਕਾਰਨ ਨਹੀਂ। ਅਤੇ ਇਸ ਸੰਬੰਧ-ਸੁੰਦਰਤਾ ਦੀ ਅਣਹੋਂਦ ਦਾ ਕਾਰਨ ਸੀ ਅਤੇ ਹੈ ਥੁੜ, ਅਸੁਰੱਖਿਆ, ਬੇ-ਵਸਾਹੀ ਅਤੇ ਮੁਕਾਬਲਾ।
ਮੱਧਕਾਲ ਵਿੱਚ ਤ੍ਰਿਸ਼ਨਾ ਦੇ ਤਿੰਨ ਕੇਂਦਰ ਸਨ-ਹਾਕਮ ਸ਼੍ਰੇਣੀ, ਧਰਮ ਅਤੇ ਵਾਪਾਰ। ਆਧੁਨਿਕ ਯੁਗ ਵਿੱਚ ਵੀ ਹਾਲਤ ਬਦਲੀ ਨਹੀਂ। ਯੌਰਪ ਵਿੱਚ ਧਰਮ ਪਹਿਲਾਂ ਵਰਗਾ ਨਹੀ ਰਿਹਾ। ਇਹ ਸਰਕਾਰੀ ਮਹਿਕਮਾ ਬਣ ਗਿਆ ਹੈ ਅਤੇ ਇਉਂ ਹੋਣ ਨਾਲ ਤ੍ਰਿਸ਼ਨਾ-ਮੁਕਤ ਹੈ। ਭਾਰਤ ਵਿੱਚ ਧਰਮ ਦੇ ਪ੍ਰਚਾਰਕਾਂ, ਸੰਤਾਂ ਮਹਾਤਮਾਵਾਂ, ਗੁਰੂਆਂ ਅਤੇ ਬਾਬਿਆਂ ਨੂੰ ਸੰਗਮਰਮਰੀ ਏਅਰ ਕੰਡੀਸ਼ਡ ਡੇਰਿਆਂ ਦੀ (ਲੋੜ ਨਹੀ) ਤ੍ਰਿਸ਼ਨਾ ਹੈ; ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧੇ ਦੀ ਤ੍ਰਿਸ਼ਨਾ ਹੈ ਜਿਹੜੀ ਹਰ ਵਾਧੇ ਨਾਲ ਵਧਦੀ ਹੈ। ਕਦੇ ਕਿਸੇ ਡੇਰੇਦਾਰ ਨੂੰ ਤਨਾਅ ਨਹੀ ਹੋਇਆ; ਡਿੱਪ੍ਰੈਸ਼ਨ ਨਹੀਂ ਹੋਇਆ: ਨਰਵਸ ਬ੍ਰੇਕ-ਡਾਉਨ ਨਹੀਂ ਹੋਇਆ। ਸਾਰੇ ਸੁਖ ਦੀ ਨੀਂਦ ਸੌਂਦੇ ਹਨ।
ਪੱਛਮੀ ਯੌਰਪ ਦਾ ਸੱਤਾਧਾਰੀ ਵਰਗ ਸੱਤਾ ਦੀ ਤ੍ਰਿਸ਼ਨਾ ਰੱਖਦਾ ਹੈ। ਤਨਾਅ (stress ਦਾ ਰੋਗੀ ਵੀ ਹੈ, ਪਰੰਤੂ ਭਾਰਤੀ ਸੱਤਾਧਾਰੀ ਅਤੇ ਹਾਕਮ ਵਰਗ ਨੂੰ ਉਨ੍ਹਾਂ ਦੀ ਤ੍ਰਿਸ਼ਨਾ ਨੇ ਕਦੇ ਕੋਈ ਮਾਨਸਿਕ ਰੋਗ ਨਹੀਂ ਲਾਇਆ। ਹਾਕਮ ਸ਼੍ਰੇਣੀ ਅਤੇ ਵਾਪਾਰੀ ਵਰਗ ਦੀ ਤ੍ਰਿਸ਼ਨ ਉਨ੍ਹਾਂ ਲਈ ਬਹੁਤੀ ਚਿੰਤਾ ਦਾ ਕਾਰਨ ਨਹੀਂ ਬਣਦੀ; ਹਾਂ ਜਨ-ਸਾਧਾਰਣ ਲਈ ਚਿੰਤਾਵ ਜ਼ਰੂਰ ਪੈਦਾ ਕਰ ਦਿੰਦੀ ਹੈ। ਇਨ੍ਹਾਂ ਚਿੰਤਾਵਾਂ ਦਾ ਇਲਾਜ ਲੋੜ ਦੀਆਂ ਚੀਜ਼ਾਂ (consume goods) ਦੀ ਉਪਜ ਅਤੇ ਉਪਜ ਦੀ ਵੰਡ ਦੇ ਨਿਆਏਪੂਰਣ ਪ੍ਰਬੰਧ ਵਿੱਚ ਹੈ; ਇੱਛਾ ਉੱਤੇ ਕਾਬੂ ਪਾਉਣ ਦੇ ਉਪਦੇਸ਼ਾਂ ਦੀ ਸਸਤੀ ਸਿਆਣਪ ਇਸ ਦਾ ਇਲਾਜ ਨਹੀਂ। ਆਧੁਨਿਕ ਪੱਛਮ ਆਰਥਕ ਪ੍ਰਬੰਧ ਵਿੱਚ ਵਰਗ ਵਿਸ਼ੇਸ਼ ਦਾ ਵਿਲਾਸ ਵੀ ਜਨ-ਸਾਧਾਰਣ ਲਈ ਉਦਾਸੀ ਪੈਦ ਨਹੀਂ ਕਰਦਾ; ਪਰੰਤੂ ਇਹ ਪ੍ਰਬੰਧ ਅਜੇ ਵਿਸ਼ਵਵਿਆਪੀ ਨਹੀਂ ਹੋਇਆ।