ਅਜੋਕੇ ਸਾਇੰਸੀ-ਸਨਅਤੀ ਸਮਾਜਾਂ ਦੇ ਵਿਅਕਤੀ ਸਮਾਜ ਦੇ ਬਣਾਏ ਕਾਨੂੰਨ ਸਾਹਮਣੇ ਬਰਾਬਰ ਹਨ। ਦੇਸ਼ ਦੇ ਕਾਨੂੰਨ ਦਾ ਸਨਮਾਨ ਕਰਦਿਆਂ ਹੋਇਆਂ ਵਿਅਕਤੀ ਨੂੰ ਨਾ ਕਿਸੇ ਕੋਲੋਂ ਡਰਨ ਦੀ ਮਜਬੂਰੀ ਹੈ, ਨਾ ਹੀ ਕਿਸੇ ਦੀ ਪੂਜਾ ਕਰਨ ਦੀ ਲੋੜ। ਕਾਨੂੰਨ ਦੀ ਨਿਰਪੱਖਤਾ ਵਿੱਚ 'ਰੱਬ' ਦੀ (ਅਤੇ ਵਿਗਿਆਨ ਦੀਆਂ ਲੱਭਤਾਂ ਵਿੱਚ 'ਰੱਬੀ ਰਹਿਮਤਾਂ' ਦੀ) ਥਾਂ ਲੈਣ ਦੀ ਪੂਰੀ-ਪੂਰੀ ਯੋਗਤਾ ਹੈ। ਰੇਡੀਓ, ਟੈਲੀਅਨ, ਤਾਰ, ਟੈਲੀਵਿਯਨ, ਹਵਾਈ ਜਹਾਜ਼ ਅਤੇ ਕੰਪਿਊਟਰ ਆਦਿਕ ਨੇ ਕਾਨੂੰਨ ਨੂੰ ਸਰਵੱਗਿਆ, ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਦੋ ਨੇੜੇ ਤੇੜੇ ਪੁਚਾ ਦਿੱਤਾ ਹੈ। ਰੱਬ ਸ਼ੈਤਾਨ ਨੂੰ ਅਮਰ ਮੰਨਦਾ ਸੀ: ਕਾਨੂੰਨ ਜੁਰਮ ਦੇ ਅੰਤ ਵਿੱਚ ਵਿਸ਼ਵਾਸ ਰੱਖਦਾ ਹੈ। ਵੋਟ ਰਾਹੀਂ ਹਾਕਮਾਂ ਨੂੰ ਬਦਲ ਦੇਣ ਦੀ ਯੋਗਤਾ ਲੋਕਾਂ ਕੋਲ ਹੁੰਦੀ ਹੈ। ਇਸ ਲਈ ਕੋਈ ਹਾਕਮ ਰੱਬ ਜਾਂ ਕਾਨੂੰਨ ਦੀ ਥਾਂ ਲੈਣ ਦਾ ਸੁਪਨਾ ਨਹੀਂ ਵੇਖਦਾ। ਕਾਨੂੰਨ ਸਰਵਸ੍ਰੇਸ਼ਟ ਬਣਿਆ ਰਹਿੰਦਾ ਹੈ ਅਤੇ ਉਸ ਦਾ ਸਨਮਾਨ ਅਗਲੀਆਂ ਚੋਣਾਂ ਵਿੱਚ ਸਫਲਤਾ ਦਾ ਸਹਾਰਾ ਬਣਦਾ ਹੈ। ਇਹ ਉੱਨਤ ਸਾਇੰਸੀ-ਸਨਅਤੀ ਸਮਾਜਾਂ ਦਾ ਵਿਆਪਕ ਸੱਚ ਹੈ।
ਕਿਸਾਨੇ ਅਤੇ ਸਾਇੰਸੀ ਸਮਾਜਾਂ ਦੇ ਵਿਅਕਤੀ ਵੀ ਇੱਕ ਦੂਜੇ ਨਾਲੋਂ, ਸਮਾਜਾਂ ਵਾਂਗ ਹੀ ਭਿੰਨ ਹਨ। ਇਸ ਭਿੰਨਤਾ ਪਿੱਛੇ ਕੰਮ ਕਰ ਰਹੀ ਦਾਰਸ਼ਨਿਕਤਾ ਉੱਤੇ ਇੱਕ ਨਿੱਕੀ ਜਿਹੀ ਝਾਤੀ ਪਾਉਣ ਦਾ ਜਤਨ ਕਰਦਾ ਹਾਂ।
'ਕਿਉਂ' ਬਹੁਤ ਮਹੱਤਵਪੂਰਨ ਸ਼ਬਦ ਹੈ। ਇਹ ਸ਼ਬਦ ਗਿਆਨ ਦੀ ਭੁੱਖ ਦਾ ਪ੍ਰਤੀਕ ਹੈ, ਮਨੁੱਖੀ ਬੌਧਿਕਤਾ ਦਾ ਬੋੜ੍ਹ ਇਸੇ 'ਕਿਉਂ" ਦੇ ਨਿੱਕੇ ਜਹੇ ਬੀਜ ਵਿੱਚੋਂ ਉਪਜਿਆ ਅਤੇ ਵਿਕਸਿਆ ਹੈ। ਇਸ ਮਹੱਤਵਪੂਰਨ ਸ਼ਬਦ ਦੇ ਅਰਥ ਦੇ ਪ੍ਰਕਾਰ ਦੇ ਹਨ ਜਾਂ ਇਉਂ ਕਹਿ ਸਕਦੇ ਹਾਂ ਕਿ ਇਹ ਸ਼ਬਦ ਦੇ ਪ੍ਰਕਾਰ ਦਾ ਹੈ। ਜੇ ਇਹ ਪੁੱਛਿਆ ਜਾਵੇ ਕਿ ਆਦਮੀ 'ਬੱਕਦਾ' ਕਿਉਂ ਹੈ ? ਤਾਂ ਥਕਾਵਟ ਦੀਆਂ ਵਿਗਿਆਨਿਕ ਅਤੇ ਮਨੋਵਿਗਿਆਨਿਕ ਬਿਊਰੀਆਂ ਨੂੰ ਇੱਕ ਪਾਸੇ ਰੱਖ ਕੇ, ਸਿੱਧਾ ਜਿਹਾ ਉੱਤਰ ਦਿੱਤਾ ਜਾ ਸਕਦਾ ਹੈ ਕਿ 'ਆਦਮੀ ਕੰਮ ਕਰਨ ਕਾਰਣ ਬੱਕ ਜਾਂਦਾ ਹੈ।" ਇੱਥੇ 'ਕਿਉਂ" ਦਾ ਉੱਤਰ ਉਹ ਵਿਗਿਆਨਿਕ ਅਤੇ ਮਨੋਵਿਗਿਆਨਿਕ ਕਾਰਣ ਹਨ, ਜਿਹੜੇ ਕੰਮ ਕਰਦੇ ਮਨੁੱਖ ਦੇ ਸਰੀਰ ਅਤੇ ਮਨ ਵਿੱਚ ਪੈਦਾ ਹੋ ਕੇ ਬਕਾਵਟ ਉਪਜਾਉਂਦੇ ਹਨ। ਅਸੀਂ 'ਹਾਏ-ਹਾਏ' ਕਿਉਂ ਕਰਦੇ ਹਾਂ ? ਇਸ ਲਈ ਕਿ ਸਾਨੂੰ ਪੀੜ ਹੁੰਦੀ ਹੈ। ਬੀਮਾਰੀ ਨਾਲ ਆਦਮੀ ਕਿਉਂ ਮਰ ਜਾਂਦਾ ਹੈ ? ਕਿਉਂਕਿ ਬੀਮਾਰੀ ਉਸ ਵਿੱਚੋਂ ਜੀਵਨ ਦੀ ਸ਼ਕਤੀ ਖ਼ਤਮ ਕਰ ਦਿੰਦੀ ਹੈ। ਇਹ ਸਾਰੇ ਉੱਤਰ ਉਸ ਕਾਰਣ ਨਾਲ ਸੰਬੰਧਤ ਹਨ, ਜਿਹੜਾ ਆਪਣੇ ਪ੍ਰਭਾਵ ਜਾਂ ਕਾਰਜ ਤੋਂ ਪਹਿਲਾਂ ਪੈਦਾ ਹੋਇਆ ਹੈ । ਉਸ ਕਾਰਣ ਨੇ ਜਿਹੜਾ ਕਾਰਜ ਜਾਂ ਪ੍ਰਭਾਵ ਪੈਦਾ ਕੀਤਾ ਹੈ, ਉਹ ਸਾਡਾ ਮਨੋਰਥ ਜਾਂ ਉਦੇਸ਼ ਨਹੀਂ ਸੀ। ਜੇ ਸਾਨੂੰ ਪੁੱਛਿਆ ਜਾਵੇ ਕਿ ਤੁਸੀਂ ਕੰਮ ਕਿਉਂ ਕਰਦੇ ਹੋ ਤਾਂ ਸਾਡਾ ਉੱਤਰ ਹੋਵੇਗਾ, 'ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ।' ਜੀਵਨ ਦੀਆਂ ਭਿੰਨ ਭਿੰਨ ਲੋੜਾਂ ਦੀ ਪੂਰਤੀ ਲਈ ਸਾਨੂੰ ਪੈਸੇ ਚਾਹੀਦੇ ਹਨ; ਇਸ ਲਈ ਉਪਰੋਕਤ ਪ੍ਰਸ਼ਨ ਦੇ ਉੱਤਰ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ 'ਅਸੀਂ ਪੈਸੇ ਕਮਾਉਣ ਲਈ ਕੰਮ ਕਰਦੇ ਹਾਂ।' ਅਸੀਂ ਵੇਖਿਆ ਹੈ ਕਿ ਕਿਉਂ ਦਾ ਉੱਤਰ ਦੋ ਪ੍ਰਕਾਰ ਦਾ ਹੈ; ਇੱਕ ਕਿਉਂ ਦੇ ਉੱਤਰ