ਸਾਇੰਸ ਅਤੇ ਸੋਚ-1
ਸਾਇੰਸ ਦੀ ਪਰਿਭਾਸ਼ਾ ਕਰਦਿਆਂ ਮੈਂ ਕਿਹਾ ਸੀ ਕਿ 'ਇਹ ਜਗਤ ਦੇ ਪਾਸਾਰੇ ਦੀ ਤਰਕਪੂਰਣ ਵਿਆਖਿਆ ਦਾ ਜਤਨ ਹੈ।' ਤਰਕਪੂਰਣ ਵਿਆਖਿਆ ਤੋਂ ਮੇਰਾ ਭਾਵ ਹੈ, ਉਹ ਵਿਆਖਿਆ ਜਿਹੜੀ ਗਿਆਨ-ਇੰਦਰੀਆਂ ਰਾਹੀਂ ਪ੍ਰਾਪਤ ਕੀਤੇ ਹੋਏ ਗਿਆਨ ਉੱਤੇ ਆਧਾਰਿਤ ਹੈ ਅਤੇ ਜਿਸ ਨੂੰ ਤਰਕ ਰਾਹੀਂ ਠੀਕ ਜਾਂ ਗਲਤ ਸਾਬਤ ਕੀਤਾ ਜਾ ਸਕਦਾ ਹੈ; ਜਿਸ ਦੀ ਆਲੋਚਨਾ ਕੀਤੀ ਜਾ ਸਕਦੀ ਹੈ; ਜਿਸ ਨੂੰ ਅੰਤਲਾ ਸੱਚ ਮੰਨਣ ਦੀ ਜ਼ਿਦ ਨਹੀਂ ਕੀਤੀ ਜਾਂਦੀ।
ਸਾਇੰਸ ਤੋਂ ਪਹਿਲਾਂ ਜੀਵਨ ਦੇ ਰਹੱਸ ਦੀ ਵਿਆਖਿਆ ਦਾ ਕੰਮ ਧਰਮ ਦੀ ਅਜਾਰਾਦਾਰੀ ਸੀ । ਸਾਧਾਰਣ ਮਨੁੱਖ ਲਈ ਜੀਵਨ ਦੇ ਭੇਤ ਨੂੰ ਜਾਣਨਾ ਸੰਭਵ ਨਹੀਂ ਸੀ। ਇਹ ਮੰਨਿਆ ਜਾਂਦਾ ਸੀ ਕਿ 'ਸ੍ਰਿਸ਼ਟੀ ਰਚਨਾ ਕਿਵੇਂ ਅਤੇ ਕਦੋਂ ਹੋਈ ਜਾਂ ਕੀਤੀ ਗਈ, ਇਹ ਗੱਲ ਇਸ ਸ੍ਰਿਸ਼ਟੀ ਦਾ ਰਚਣਹਾਰ ਹੀ ਜਾਣਦਾ ਹੈ। ਕਦੇ ਕਦੇ ਉਹ ਇਸ ਭੇਡ ਨੂੰ ਦੁਨੀਆ ਦੇ ਲੋਕਾਂ ਤਕ ਪਹੁੰਚਾਉਣ ਲਈ ਕਿਸੇ ਵਿਸ਼ੇਸ਼ ਵਿਅਕਤੀ ਦਾ ਸਹਾਰਾ ਲੈ ਲੈਂਦਾ ਹੈ। ਉਸ ਵਿਅਕਤੀ ਨੂੰ ਉਹ ਇਹ ਭੇਤ ਦੱਸਦਾ ਹੈ ਅਤੇ ਉਹ ਵਿਅਕਤੀ ਅੱਗੇ ਲੋਕਾਂ ਨੂੰ ਦੱਸਣ ਦੀ ਖੇਚਲ ਕਰਦਾ ਹੈ।' ਇਸੇ ਤਰ੍ਹਾਂ ਜੀਵਨ ਨਾਲ ਸੰਬੰਧਤ ਕਈ ਗੱਲਾਂ-ਜਿਵੇਂ ਜੀਵਨ-ਮੌਤ, ਭੂਤ-ਭਵਿੱਖ, ਦੁਖ-ਸੁਖ, ਨੇਕੀ-ਬਦੀ ਅਤੇ ਅਮੀਰੀ-ਗਰੀਬੀ ਆਦਿਕ ਦਾ ਭੇਤ ਵੀ ਦੁਨੀਆ ਨੂੰ ਬਣਾਉਣ ਵਾਲੇ ਨੂੰ ਹੀ ਪਤਾ ਹੈ ਅਤੇ ਆਪਣੇ ਕਿਸੇ ਪਿਆਰੇ ਨੂੰ ਇਹ ਭੇਤ ਦੱਸ ਕੇ ਉਹ ਸੰਸਾਰ ਦੇ ਲੋਕਾਂ ਦੀ ਸੇਵਾ ਦੇ ਕੰਮ ਲਾ ਦਿੰਦਾ ਹੈ, ਇਉਂ ਮੰਨਿਆ ਜਾਂਦਾ ਸੀ ।
ਇਹ ਸਾਰੀ ਕਾਇਨਾਤ ਕੀ ਹੈ ਅਤੇ ਮਨੁੱਖ ਨਾਲ ਇਸ ਦਾ ਕੀ ਰਿਸ਼ਤਾ ਹੈ ? ਇਹ ਗੱਲ ਵੀ ਕੁਝ ਇੱਕ ਆਦਮੀਆਂ ਨੂੰ ਪਤਾ ਸੀ ਅਤੇ ਉਨ੍ਹਾਂ ਦੇ ਦੱਸੇ ਹੋਏ ਨੂੰ ਬਿਨਾਂ ਹੀਲ ਹੁੱਜਤ ਪਰਵਾਨ ਕਰਨ ਦੀ ਮਜਬੂਰੀ ਸੀ । ਈਸਾਈ ਧਰਮ ਦੇ ਪੈਦਾ ਹੋਣ ਤੋਂ ਪਹਿਲਾਂ ਬੇਬੀਲੋਨੀਅਨ ਅਤੇ ਸੁਮੇਰੀਅਨ ਲੋਕਾਂ ਨੇ ਚੰਨ, ਸੂਰਜ ਅਤੇ ਤਾਰਿਆਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕੀਤੀ ਸੀ। ਇਹ ਜਾਣਕਾਰੀ ਆਮ ਲੋਕਾਂ ਦੀ ਸਮਝੇ ਨਹੀਂ ਸੀ ਪੈਂਦੀ। ਯੂਨਾਨੀ ਵਿਚਾਰਵਾਨ ਅਰਸਤੂ ਨੇ ਬ੍ਰਹਿਮੰਡ ਦੀ ਰੂਪ-ਰੇਖਾ ਦਾ ਇੱਕ ਨਕਸ਼ਾ ਕਲਪਿਆ ਸੀ। ਉਹ ਨਕਸ਼ਾ ਕੋਰੀ ਕਲਪਨਾ ਹੋਣ ਦੇ ਬਾਵਜੂਦ ਆਮ ਲੋਕਾਂ ਵਿੱਚ ਠੀਕ ਇਸ ਲਈ ਮੰਨਿਆ ਜਾਂਦਾ ਸੀ ਕਿ ਅਰਸਤੂ ਵਰਗੇ ਵਿਦਵਾਨ ਦੀ ਗੱਲ ਨੂੰ ਗਲਤ ਕਹਿਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ। ਈਸਾਈਆਂ ਨੇ ਅਰਸਤੂ ਦੇ ਬ੍ਰਹਿਮੰਡ ਨਾਲ ਰਲਦੇ ਮਿਲਦੇ ਬ੍ਰਹਿਮੰਡ ਦੀ ਰੂਪ-ਰੇਖਾ ਉੱਤੇ ਰੱਬੀ ਮੰਜੂਰੀ ਦੀ ਮੁਹਰ ਲਾ ਕੇ ਆਉਣ ਵਾਲੀਆਂ ਕਈ ਸਦੀਆਂ ਲਈ ਹਰ ਪ੍ਰਕਾਰ ਦੇ ਕਿੱਤੂ ਦਾ ਰਾਹ ਰੋਕ ਦਿੱਤਾ।
ਕੁਝ ਇੱਕ ਸਹਿਮ ਅਤੇ ਵਹਿਮ ਸੱਭਿਅ ਮਨੁੱਖ ਨੂੰ ਜੰਗਲੀ ਜੀਵਨ ਵਿੱਚੋਂ ਮਿਲੇ ਹੋਏ ਸਨ ਇਹ ਸਹਿਮ ਅਤੇ ਵਹਿਮ ਮਨੁੱਖੀ ਮਨ ਵਿੱਚ ਏਨੇ ਡੂੰਘੇ ਉੱਤਰ ਗਏ ਸਨ ਕਿ ਪੁਰਾਤਨ