Back ArrowLogo
Info
Profile

ਵਿਸ਼ਾ ਵਸਤੂ

ਅਧਿਆਪਕ ਕਾਰਜ

ਮੁਲਾਂਕਣ

 

ਹੀ ਪੈਸਿਆਂ ਦੀ ਮੰਗ ਕਰ ਲਈ ਕਿ ਪੈਸਿਆਂ ਦਾ ਇੰਤਜ਼ਾਮ ਹੋਇਆ ਹੈ ਕਿ ਨਹੀਂ। ਸਤਿੰਦਰ ਨਾਥ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਪਰ ਕਿਉਂਕਿ ਉਸ ਨੇ ਉਸ ਦੇ ਪੈਸੇ ਦੇਣੇ ਸਨ ਇਸ ਲਈ ਚੁੱਪ ਕਰ ਗਿਆ ਅਤੇ ਕੱਲ੍ਹ ਆ ਕੇ ਪੈਸੇ ਲੈ ਜਾਣ ਲਈ ਕਿਹਾ ਅਤੇ ਬਕਾਇਆ ਕੰਮ ਵੀ ਛੇਤੀ ਮੁਕਾਉਣ ਲਈ ਕਿਹਾ।

ਮਿਸਤਰੀ ਨਾਲ ਕੀਤੇ ਵਾਅਦੇ ਬਾਅਦ ਸਤਿੰਦਰ ਨਾਥ ਫਿਰ ਉਨ੍ਹਾਂ ਸੌ ਰੁਪਿਆਂ ਬਾਰੇ ਸੋਚਣ ਲੱਗਾ ਕਿ ਮੈਂ ਕਿੰਨਾਂ ਡਰਪੋਕ ਹਾਂ ਕਿ ਸੌ ਰੁਪਿਆ ਨਹੀਂ ਪਚਾ ਸਕਦਾ, ਲੋਕ ਹਜ਼ਾਰਾਂ ਰੁਪਏ ਡਕਾਰ ਕੇ ਵੀ ਪਤਾ ਨਹੀਂ ਲੱਗਣ ਦਿੰਦੇ। ਅਗਲੇ ਦਿਨ ਪਹਿਲੀ ਤਾਰੀਖ ਸੀ ਧਰਮ ਪਤਨੀ ਨੇ ਘਰ ਦੀ ਜ਼ਰੂਰਤਾਂ ਦੇ ਖਰਚੇ ਗਿਣਾਏ, ਮਕਾਨ ਵੱਖਰਾ ਕਚੂਮਰ ਕੱਢ ਰਿਹਾ ਸੀ। ਉਸ ਨੇ ਪਹਿਲੀ ਤਾਰੀਖ ਨੂੰ ਦਫ਼ਤਰ ਸਿਰਫ਼ ਤਨਖਾਹ ਲੈਣ ਜਾਣਾ ਸੀ। ਉਸ ਨੇ ਸੋਚਿਆ ਕਿ ਡਾਕਖਾਨੇ ਦੇ ਪੈਸਿਆਂ ਨੂੰ ਵੀ ਹਜ਼ਮ ਕੀਤਾ ਜਾਵੇ। ਦਫ਼ਤਰ ਤੋਂ ਵਾਪਸੀ ਵੇਲੇ ਡਾਕਖਾਨੇ ਵਿੱਚ ਸੌ ਰੁਪਏ ਜਮ੍ਹਾ ਕਰ ਦੇਵੇ ਤਾਂ ਕਲਰਕ ਦੀ ਨਜ਼ਰ ਸ਼ਾਇਦ ਪਹਿਲਾਂ ਹੋਈ ਭੁੱਲ ਉੱਤੇ ਨਹੀਂ ਪਵੇਗੀ, ਇੰਜ ਹੀ ਹੋਇਆ। ਕਲਰਕ ਨੇ ਡਾਕਖਾਨੇ ਦੀ ਮੋਹਰ ਲਾਜ ਕੇ ਕਾਪੀ ਸਤਿੰਦਰ ਨਾਥ ਨੂੰ ਦੇ ਦਿੱਤੀ। ਉਹ ਆਪਣੀ ਚਾਲਾਕੀ ਤੇ ਬੜਾ ਖੁਸ਼ ਹੋਇਆ। ਪਰ ਇਹ ਬੇਈਮਾਨੀ ਦਾ ਕੰਮ ਉਸ ਨੂੰ ਵਾਰ-ਵਾਰ ਦੁਖੀ ਕਰਦਾ ਰਿਹਾ, ਉਹ ਚਾਹੁੰਦਾ ਹੋਇਆ ਵੀ ਉਸ ਦਿਨ ਵੀ ਆਪਣੀ ਪਤਨੀ ਨੂੰ ਕੁਝ ਨਾ ਦੱਸ ਸਕਿਆ।

ਅਗਲੇ ਦਿਨ ਸਵੇਰੇ ਉੱਠਣ ਤੇ ਪਤਨੀ ਨੇ ਦੱਸਿਆ ਕਿ ਮੁੰਡੇ ਨੂੰ ਬੁਖਾਰ ਹੋ ਗਿਆ ਹੈ। ਸਤਿੰਦਰ ਨਾਥ ਘਬਰਾ ਜਾਂਦਾ ਹੈ, ਡਾਕਟਰ ਨੂੰ ਸੱਦਦਾ ਹੈ ਜੋ ਬੱਚੇ ਨੂੰ ਟੀਕਾ ਲਗਾ ਕੇ ਚਲਾ ਜਾਂਦਾ ਹੈ। ਪਤਨੀ ਨੂੰ ਉਸ ਦੀ ਅਸਾਧਾਰਨ ਘਬਰਾਹਟ ਦਾ ਕਾਰਨ ਬੱਚੇ ਦਾ ਬੁਖਾਰ ਜਾਪਦਾ ਹੈ ਪਰ ਅਸਲ ਵਿੱਚ ਸਤਿੰਦਰ ਨਾਥ ਨੂੰ ਲੱਗਦਾ ਹੈ ਕਿ ਉਸ ਨੇ ਬੇਈਮਾਨੀ ਕੀਤੀ ਹੈ ਇਸ ਲਈ ਸ਼ਾਇਦ ਉਸ ਦੀ ਸਜ਼ਾ ਉਸ ਦੇ ਬੱਚੇ ਨੂੰ ਬੁਖਾਰ ਦੇ ਰੂਪ ਵਿੱਚ ਹੋਈ ਹੈ। ਉਹ ਬਿਨਾਂ ਕੁਝ ਕਹੇ ਡਾਕਖਾਨੇ ਚਲਾ ਜਾਂਦਾ ਹੈ। ਡਾਕਖਾਨਾ ਅਜੇ ਬੰਦ ਸੀ। ਡਾਕਖਾਨਾ ਖੁੱਲਣ ਤੇ ਬਾਊ ਨੂੰ ਪਾਸ ਬੁੱਕ ਵਿਚਲੀ ਸੌ ਰੁਪਏ ਦੀ ਗਲਤੀ ਬਾਰੇ ਦੱਸਦਾ ਹੈ। ਬਾਊ ਪਾਸ ਬੁੱਕ ਗਹੁ ਨਾਲ ਜਾਂਚਣ ਤੋਂ ਬਾਅਦ ਦੱਸਦਾ ਹੈ ਕਿ ਡੇਢ ਸਾਲ ਪਹਿਲਾਂ ਡਾਕਖਾਨੇ ਵੱਲੋਂ ਗਲਤੀ ਹੋਈ ਸੀ ਅਤੇ ਕਿਸੇ ਬਾਊ ਕੋਲੋਂ ਸੌ ਰੁਪਏ ਘੱਟ ਲਿਖਿਆ ਗਿਆ ਸੀ। ਇਹ ਸੁਣਦੇ ਸਾਰ ਸਤਿੰਦਰ ਨਾਥ ਦਾ ਘਬਰਾਹਟ ਦਾ ਬੁਖਾਰ ਉੱਤਰ ਗਿਆ। ਪਰ ਉਸ ਨੂੰ ਮਹਿਸੂਸ ਹੋਇਆ ਕਿ ਇਸ ਸੌ ਰੁਪਏ ਨੇ ਉਸ ਦੇ ਆਪਣੇ ਹੁੰਦੇ ਹੋਏ ਵੀ ਉਸ ਨੂੰ ਤਿੰਨ ਦਿਨ ਬੇਈਮਾਨ ਬਣਾਈ ਰੱਖਿਆ ਸੀ।

ਕਹਾਣੀ ਸੁਣਾਉਣ ਤੋਂ ਬਾਅਦ ਜਮਾਤ ਵਿੱਚ ਇਸ ਕਹਾਣੀ ਦੇ ਵਿਸ਼ੇ, ਉਦੇਸ਼, ਸਿਰਲੇਖ ਬਾਰੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਜਾਵੇ।

ਬੱਚਿਓ ! ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇੱਕ ਸਰਕਾਰੀ ਦਫ਼ਤਰ ਦੇ ਅਸਿਸਟੈਂਟ ਦੀ ਈਮਾਨਦਾਰੀ ਨੂੰ ਆਪਣਾ ਵਿਸ਼ਾ ਬਣਾਇਆ ਹੈ। ਜਿਸ ਨੇ ਮਕਾਨ ਬਣਾਉਣ ਲਈ ਸਰਕਾਰ ਕੋਲੋਂ ਕਰਜ਼ਾ ਲਿਆ, ਦਫ਼ਤਰੋਂ ਛੁੱਟੀ

ਪ੍ਰ. ਮਿਸਤਰੀ ਸਤਿੰਦਰ ਨਾਥ ਉੱਤੇ ਕੀ ਕਹਿ ਕੇ ਵਿਅੰਗ ਕੱਸਦਾ ਹੈ?

 

 

 

 

 

 

 

 

 

 

 

 

 

 

ਪ੍ਰ. ਸਤਿੰਦਰ ਨੂੰ ਕਿਸ ਨੇ ਤਿੰਨ ਦਿਨ ਦਾ ਬੇਈਮਾਨ ਬਣਾਈ ਰੱਖਿਆ ਸੀ ?

 

 

 

 

 

 

 

 

 

 

 

 

ਵਿਦਿਆਰਥੀ ਸਾਰੀ ਚਰਚਾ ਨੂੰ ਧਿਆਨ ਨਾਲ ਸੁਣਨਗੇ ਅਤੇ ਚਰਚਾ ਦਾ ਹਿੱਸਾ ਬਣਨਗੇ।

 

65 / 87
Previous
Next