ਇਤਿਹਾਸ ਬੋਲਿਆ
ਬਹਿ ਕੇ ਪੁਛੀਏ ਬੁਢੜੇ ਇਤਿਹਾਸ ਕੋਲੋਂ,
ਗੱਲਾਂ ਬੜੀਆਂ ਪੁਰਾਣੀਆਂ ਦੱਸਦਾ ਏ।
ਹੋ ਕੇ ਰੋਣਹਾਕਾ ਸਬਰ ਸਿਦਕ ਦੀਆਂ,
ਬੜੀਆਂ ਪਲਚੀਆਂ ਤਾਣੀਆਂ ਦੱਸਦਾ ਏ ।
ਧਰਮ, ਅਦਲ, ਮਨੁੱਖਤਾ, ਇਖਲਾਕ ਦੀਆਂ,
ਦਰਦਨਾਕ ਕਹਾਣੀਆਂ ਦੱਸਦਾ ਏ ।
ਕੱਲੇ ਕੱਲੇ ਮਜਲੂਮ ਦੀ ਜਿੰਦ ਉਤੇ,
ਬੜੇ ਧੜੇ ਚੋਂ ਢਾਣੀਆਂ ਦੱਸਦਾ ਏ ।
ਚਾਨਣ ਕਰਨ ਲਈ ਨ੍ਹੇਰਿਆਂ ਰਾਹਾਂ ਉੱਤੇ,
ਅੰਨ੍ਹੇ, ਨੂਰ ਨੂੰ ਨਾਰ ਤੋਂ ਵਾਰਦੇ ਰਹੇ ।
ਜੀਵਨ ਜੋਗਿਆਂ ਰੱਬ ਦੇ ਬੰਦਿਆਂ ਨੂੰ,
ਬੰਦੇ ਰੱਬ ਦੇ ਨਾਂ ਤੇ ਮਾਰਦੇ ਰਹੇ ।