ਹੋਕੇ ਨੰ'ਦਾ ਮਾਸੂਮ ਨੂੰ ਵੇਖਦਾ ਹਾਂ,
ਕਿਤੇ ਸਹਿਮਿਆਂ ਸਬਰ ਮੈਂ ਵੇਖਦਾ ਹਾਂ ।
ਏਸ ਸ਼ਹਿਰ ਦਾ ਘੁਗ ਇਨਸਾਫ ਮੈਨੂੰ,
ਵੱਸਦੇ ਪਿੰਡ ਉਜਾੜਦਾ ਜਾਪਦਾ ਏ ।
ਥਾਂ ਚਾਨਣ ਦੀ ਏਥੋਂ ਦਾ ਹਰ ਦੀਵਾ,
ਲਾਂਬੂ ਲਾ ਕੇ ਸਾੜਦਾ ਜਾਪਦਾ ਏ ।
ਚਿੱਟੇ ਦਿਨ ਇਸ ਵੱਸਦੇ ਸ਼ਹਿਰ ਅੰਦਰ,
ਤਪਦੀ ਤਵੀ ਤੇ ਚਾੜ੍ਹਿਆ ਗਿਆ ਕੋਈ ।
ਵਗਦੀ ਰਾਵੀ ਦੇ ਠੰਡਿਆਂ ਪੱਤਣਾਂ ਤੇ,
ਸੜਦੇ ਪਾਣੀ ਵਿੱਚ ਕਾੜਿਆ ਗਿਆ ਕੋਈ ।
ਇਸ ਨਗਰਵਾਸੀ ਬਿਟ ਬਿਟ ਰਹੇ ਵਿੰਹਦੇ,
ਆਲੂ ਵਾਂਗ ਜਦ ਰਾੜ੍ਹਿਆ ਗਿਆ ਕੋਈ ।
ਸੜ ਗਈ ਸੜਣ ਜੰਗੀ ਜੀਭ ਸਾਰਿਆਂ ਦੀ,
ਪਾ ਪਾ ਰੇਤ ਜਦ ਸਾੜਿਆ ਗਿਆ ਕੋਈ ।
ਬੇਗੁਨਾਹ ਦੀਆਂ ਹੱਸਦੀਆਂ ਅੱਖੀਆਂ ਤੋਂ,
ਕਿਸੇ ਅੱਖ ਨੇ ਹੰਝੂ ਵੀ ਵਾਰਿਆ ਨਾ।
ਗੱਲਾਂ ਹੋਰ ਛੱਡੋ, ਮੀਆਂ ਮੀਰ ਬਾਝੋਂ,
ਕਿਸੇ, ਹਾਏ! ਦਾ ਨਾਹਰਾ ਵੀ ਮਾਰਿਆ ਨਾ ।
ਮੈਂ ਇਹ ਮੰਨਦਾ ਹਾਂ ਏਸ ਜੂਹ ਅੰਦਰ,
ਕਈ ਨੇਕ ਤੇ ਕੋਈ ਬੇਬਾਕ ਵੀ ਸੀ।
ਪੰਜੇ ਉਂਗਲਾਂ ਹੋਣ ਨਾ ਇੱਕ ਜਿਹੀਆਂ,
ਜੇ ਪਲੀਤ ਕੋਈ, ਤਾਂ ਕੋਈ ਪਾਕ ਵੀ ਸੀ ।
ਸੀਰਾਂ ਛੁਟੀਆਂ ਵੇਖ ਮਾਸੂਮ ਦੀਆਂ,
ਹੋਇਆ ਕਾਲਜਾ ਕਈਆਂ ਦਾ ਚਾਕ ਵੀ ਸੀ।
ਹੈਸਣ ਬੜੋ ਵਿਰੋਧੀ ਮਨੁੱਖਤਾ ਦੇ,
ਐਪਰ ਕਈਆਂ ਦਾ ਉੱਚਾ ਇਖਲਾਕ ਵੀ ਸੀ।
ਐਪਰ ਦੀਵੇ ਤੇ ਵੇਖ ਪਤੰਗ ਸੜਦਾ,
ਅੱਖਾਂ ਝੁਕਦੀਆਂ ਚਿਤ ਸਹਾਰਦਾ ਨਹੀਂ ।
(ਯਾਰੋ) ਬੰਦਾ ਰੱਬ ਦਾ ਉਹਨੂੰ ਮੈਂ ਕਿਵੇਂ ਆਖਾਂ,
(ਜੇ) ਬੰਦਾ ਸੜੇ ਤੇ ਚੌਕਾ ਵੀ ਮਾਰਦਾ ਨਹੀਂ।