ਓਹ ਰੇਤ ਤਪਦੀ ਸਦਾ ਅੱਖੀਆਂ ਵਿਚ,
ਸੁਰਮਾ ਜਾਣਕੇ ਪਾਂਦੀਆਂ ਰਹਿਣਗੀਆਂ ।
ਅੱਖਾਂ ਜ਼ੁਲਮ ਦੀਆਂ ਇਸ ਇਤਿਹਾਸ ਕੋਲੋਂ,
ਹਸ਼ਰ ਤੀਕ ਸ਼ਰਮਾਂਦੀਆਂ ਰਹਿਣਗੀਆਂ ।
ਵੱਸਦਾ ਰਹੇ ਲਾਹੌਰ, ਮਨੁੱਖਤਾ ਤੋਂ
ਐਪਰ ਸੁਰਖਰੂ ਕਦੇ ਨਹੀਂ ਹੋ ਸਕਦਾ।
ਕਾਲਾ ਦਾਗ਼ ਲਾਹੌਰ ਦੇ ਮੂੰਹ ਉੱਤੇ,
ਕਦੀ ਰਾਵੀ ਦਾ ਪਾਣੀ ਨਹੀਂ ਧੋ ਸਕਦਾ ।