ਸ਼੍ਰੀ ਗੁਰੂ ਤੇਗ਼ ਬਹਾਦਰ
ਕੀਤੀ ਅਰਜ ਕਸ਼ਮੀਰ ਦੇ ਪੰਡਤਾਂ ਨੇ,
ਦਾਤਾ ਸਫਾ ਇਹ ਚੁੱਕਣੀ ਚਾਹੀਦੀ ਏ ।
ਗੁੱਡੀ ਜੁਲਮ ਦੀ ਪਹੁੰਚ ਗਈ ਹੱਦ ਉਤੇ,
ਹੁਣ ਹੱਦ ਇਹ ਮੱਕਣੀ ਚਾਹੀਦੀ ਏ।
ਆਈ ਕਾਂਗ ਅਨਿਆਂ ਦੀ ਨਦੀ ਅੰਦਰ,
ਤੇ ਇਹ ਕਾਂਗ ਹੁਣ ਮੁੱਕਣੀ ਚਾਹੀਦੀ ਏ।
ਲੱਜ ਪਾਪ ਦੀ ਦੂਰ ਤਕ ਗਈ ਅੱਪੜ,
ਕਿਸੇ ਤਰ੍ਹਾਂ ਇਹ ਟੁੱਟਣੀ ਚਾਹੀਦੀ ਏ ।
ਹਾਹਾਕਾਰ ਮੱਚੀ ਤੇ ਹਨੇਰ ਛਾਇਆ,
ਦੁੱਖੀ ਜਨਤਾ, ਵਾਸਤੇ ਪਾ ਰਹੀ ਏ ।
ਕਿਸੇ ਤਰ੍ਹਾਂ ਮੁਹਾਣਿਆਂ ਪਾਰ ਲਾ ਦੇ,
ਬੇੜੀ ਧਰਮ ਦੀ ਡੁੱਬਦੀ ਜਾ ਰਹੀ ਏ ।
ਦਰਦ ਭਰੀ ਦੁਖਿਆਰ ਦੀ ਕਥਾ ਸੁਣ ਕੇ,
ਅੱਖਾਂ ਗਿੱਲੀਆਂ ਹੋਈਆਂ ਹਜ਼ੂਰ ਦੀਆਂ ।