ਖੋਦ ਖੋਦ ਕੇ ਤੀਲਿਆਂ ਨਾਲ ਜਿਮੀਂ,
ਕਿਹਦੀਆਂ ਵਿਗੜੀਆਂ ਦੱਸੋ ਸਵਾਰਦੇ ਹੋ ?
ਕੋਈ ਬੜੀ ਮੁਹਿੰਮ ਹੈ ਪਈ ਹੋਈ,
ਦੱਸ ਰਹੀ ਬਿਰਤੀ ਮੈਨੂੰ ਆਪਦੀ ਏ ।
ਲਾਲੀ ਨਹੀਂ ਹਜੂਰ ਦੀਆਂ ਅੱਖੀਆਂ ਵਿਚ,
ਰੱਤ ਕਿਸੇ ਨਿਰਦੇਸ਼ ਦੀ ਜਾਪਦੀ ਏ।"
ਪਿਤਾ ਕਿਹਾ, ''ਚੰਨਾਂ ! ਕਈ ਨਿਰਦੋਸ਼ੀਆਂ ਦੀ,
ਮੈਂ ਤਕਸੀਰ ਮਿਟਾਣ ਦੀ ਸੋਚਦਾ ਹਾਂ ।
ਖਿੱਚੀ ਗਈ ਜੇ ਉੱਚਿਆਂ ਨੀਂਵਿਆਂ ਵਿਚ,
ਉਹ ਲਕੀਰ ਮਿਟਾਣ ਦੀ ਸੰਚਦਾ ਹਾਂ ।
ਜਿਸਦੇ ਨਾਲ ਵੱਸੇ ਭਾਰਤ ਦੇਸ਼ ਮੇਰਾ,
ਉਹ ਜੰਜੀਰ ਮਿਟਾਣ ਦੀ ਸੋਚਦਾ ਹਾਂ ।
ਕੋਈ ਕਸ਼ਮੀਰ ਮਿਟਾਣ ਦੀ ਸੋਚਦਾ ਏ,
ਮੈਂ ਤਕਦੀਰ ਮਿਟਾਣ ਦੀ ਸੋਚਦਾ ਹਾਂ ।
ਮੇਰੇ ਲਾਲ ! ਇਸ ਡਿੱਗੇ ਹੋਏ ਦੋਸ਼ ਉਤੇ,
ਤਦੋਂ ਭਾਰ ਗੁਲਾਮੀ ਦਾ ਲਾਹੀਦਾ ਏ ।
ਇਹਦੇ ਵਾਸਤੇ ਕਿਸੇ ਮਰਜੀਉੜੇ ਤੋਂ
ਧਰਮਾਤਮਾ ਦਾ ਸੀਸ ਚਾਹੀਦਾ ਏ ।'"
ਸੁਣੀ ਗੱਲ ਮੇਰੇ ਰਮਜ਼ੀ ਪਾਤਸ਼ਾਹ ਨੇ,
ਪਿਤਾ ਨਾਲ ਗਲਵੱਕੜੀ ਲਾਂਵਦਾ ਏ ।
ਅੱਖਾ ਵਿੱਚ ਅੱਖਾਂ ਪਾ ਕੇ ਤੱਕਦਾ ਏ,
ਨੈਣਾਂ ਨਾਲ ਬੁਝਾਰਤਾਂ ਪਾਂਵਦਾ ਏ ।
ਨਿਗਾਹ ਮਾਰ ਕੇ ਤੀਰ ਤਲਵਾਰ ਉਤੇ,
ਭੁੱਲੇ ਭਾ ਫ਼ਿਰ ਇੰਜ ਫਰਮਾਂਵਦਾ ਏ ।
'ਘਰ ਵਿੱਚ ਦੌਲਤਾਂ ਹੋਣ ਜੇ ਪਿਤਾ ਮੇਰੇ,
ਫੇਰ ਬਾਹਰ ਭਾਲਣ ਕੰਣ ਜਾਵਦਾ ਏ ।
ਇਸ ਵਿੱਚ ਸੱਚ ਵਿਚਾਰ ਦੀ ਗੱਲ ਕਿਹੜੀ,
ਇਹ ਸੰਤੁਸ਼ਟ ਹੋ ਕੇ ਕਹਿੰਦੀ ਆਤਮਾਂ ਏਂ ।