ਮੇਰੇ ਪਿਤਾ ਮੈਂ ਸੋਚ ਨਹੀਂ ਸੱਕਿਆ ਹਾਂ,
ਵੱਡਾ ਤੇਰੇ ਤੋਂ ਕੌਣ ਪ੍ਰਮਾਤਮਾਂ ਏਂ ।”
ਸੁਣੀ ਗੱਲ ਜਾਂ ਪਿਤਾ ਪ੍ਰਮਾਤਮਾਂ ਨੇ,
ਲਾਇਆ ਹਿੱਕ ਨਾਲ ਪੁੱਤ ਭਗਵਾਨ ਤਾਈਂ ।
ਸਿਰ ਤੇ ਫੇਰ ਕੇ ਹੱਥ ਪਿਆਰ ਕੀਤਾ,
ਤੇ ਚੁੰਮ ਕੇ ਕਿਹਾ ਕਿਰਪਾਨ ਤਾਂਈਂ ।
"ਮੈਂ ਇਹ ਸਮਝਿਆਂ, ਰੱਖ ਨਹੀਂ ਸਕਦਾ ਹੁਣ,
ਕੋਈ ਗਾਲਮ ਮੇਰੇ ਹਿੰਦੁਸਤਾਨ ਤਾਂਈਂ ।
ਤੇਰੇ ਜਿਹੇ ਜੋਧੇ ਜਦ ਨੇ ਪੁੱਤ ਉਹਦੇ,
ਕਿਹੜਾ ਛੋਹ ਸਕਦੈ ਉਹਦੀ ਆਣ ਤਾਂਈਂ।
ਖੇਤੀ ਧਰਮ ਦੀ ਚਿਰਾਂ ਤੋਂ ਸੁਕ ਰਹੀ ਸੀ,
ਰੱਤ ਨਾਲ ਮੈਂ ਦੋਨਾਂ ਪਿਆਲ ਚੰਨਾਂ !
ਏਸ ਆਡ ਨੂੰ ਗਿੱਲਿਆਂ ਰੱਖਣਾ ਏ,
ਮਤੇ ਸੁੱਕ ਨਾ ਜਾਏ ਨਿਗਾਲ ਚੰਨਾਂ !''
'ਕਿਹਾ ਪੁੱਤ ਨੇ ਪਿਤਾ ਦੇ ਚਰਨ ਛੋਹ ਕੇ,
“ਚਲਦੇ ਨੀਰ ਮੈਂ ਮੋੜ ਕੇ ਵੇਖਣੇ ਨੇ।
ਤੇਰੇ ਲਹੂ ਦੀ ਇੱਕ ਇੱਕ ਬੂੰਦ ਅੰਦਰ,
ਬੇੜੇ ਜ਼ੁਲਮ ਦੇ ਬੋੜ ਕੇ ਵੇਖਣੇ ਨੇ ।
ਟੁੱਟੇ ਹੋਏ ਅਰਮਾਨ ਨੇ ਪਾਤਸ਼ਾਹਾ !
ਤੇਰੇ ਦੇਸ਼ ਦੇ ਜੋੜ ਕੇ ਵੱਖਣੇ ਨੇ ।
ਅਜੇ ਇਸ ਪ੍ਰਵਾਰ ਨੇ ਪਿਤਾ ਮੇਰੇ,
ਕਈ ਲਾਲ ਵਿਛੋੜ ਕੇ ਵੇਖਣੇ ਨੇ ।
ਅਜੇ ਪੰਧ ਆਜ਼ਾਦੀ ਦਾ ਨਹੀਂ ਮੁੱਕਾ,
ਲਾਸ਼ਾਂ ਨਾਲ ਉਹਨੂੰ ਅਸੀਂ ਅੰਗਣਾਂ ਏਂ ।
ਭਾਰਤਵਰਸ਼ ਦੀ ਧਰਤੀ ਨੇ ਪਿਤਾ ਹਾਲੀ,
ਖੂਨ ਕਈਆਂ ਨਿਰਦੋਸ਼ਾਂ ਦਾ ਮੰਗਣਾਂ ਏਂ ।"
ਰੱਬੀ ਫ਼ੈਸਲੇ ਸੁਣ ਜਾਂ ਪੁੱਤ ਕੋਲੋਂ,
ਮਸਤੀ ਵਿੱਚ ਮੇਰਾ ਅੰਗਪਾਲ ਆਇਆ ।