ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ,
ਰੱਜਵਾਂ ਮੱਥੇ ਤੇ ਰੱਬੀ ਜਲਾਲ ਆਇਆ ।
ਉਹਦੇ ਚਿੱਤ ਦੀ ਚੜੀ ਝਨਾਂ ਅੰਦਰ,
ਨਵਾਂ ਦਰਦ ਦਾ ਹੋਰ ਉਛਾਲ ਆਇਆ।
ਭਖੜ ਝੁਲ ਪਏ, ਅੰਬਰਾਂ ਹਾਹ ਮਾਰੀ,
ਧਰਤੀ ਡੋਲ ਗਈ, ਜਿਹਾ ਭੂਚਾਲ ਆਇਆ।
ਹੋਇਆ ਫੇਰ ਜੋ ਚਾਂਦਨੀ ਚੌਕ ਅੰਦਰ,
ਮੇਰੀ ਕਲਮ ਉਹ ਭੇਦ ਨਹੀਂ ਖੋਲ੍ਹ ਸਕਦੀ।
ਤੁਸੀਂ ਪੁੱਛ ਲਓ ਆਪ ਇਤਿਹਾਸ ਕੋਲੋਂ,
ਅੱਗੋਂ ਮੇਰੀ ਜ਼ਬਾਨ ਨਹੀਂ ਬੋਲ ਸਕਦੀ।