ਖਾਲਸੇ ਦੀ ਮੰਜ਼ਿਲ
ਹੱਥ ਵਿੱਚ ਦਸ਼ਮੇਸ਼ ਦੇ ਇੱਕ ਚਮਕਦੀ ਤਲਵਾਰ ਸੀ,
ਵਲਵਲੇ ਮਾਸੂਮ ਦੇ ਸਨ ਜਿਦ੍ਹੇ ਤੇ ਮੁਸਕਾ ਰਹੇ ।
ਆਸ ਦੁਖੀਆਂ ਦੀ ਪਈ ਹੱਸਦੀ ਸੀ ਧਾਰ ਤੇ,
ਦੇਸ਼ ਦੇ ਅਰਮਾਨ ਸਨ ਉਹਦੇ ਤੇ ਪੈਲਾਂ ਪਾ ਰਹੇ ।
ਉਹਦੇ ਸਾਏ ਵਿੱਚ ਗ਼ਰੀਬ ਆਬਾਦ ਹੁੰਦਾ ਸੀ ਪਿਆ,
ਸਾਮਰਾਜੀ ਕਿਲ੍ਹੇ ਸਨ, ਤੱਕ ਤੱਕ ਕੇ ਢਹਿੰਦੇ ਜਾ ਰਹੇ ।
ਉਹਦੇ ਪੈਰਾਂ ਵਿੱਚ ਸੀ ਥੱਕ ਕੇ ਕੌਮ ਇੱਕ ਸੁੱਤੀ ਹੋਈ,
ਖ਼ਾਬ ਸਨ ਜਿਹਨੂੰ ਕਈ ਆਜ਼ਾਦੀਆਂ ਦੇ ਆ ਰਹੇ ।
ਆ ਮੁਹਾਰੇ ਤੰਬੂ ਨੂੰ ਉਸ ਨੇ ਉਤਾਂਹ ਜਾਂ ਚੁੱਕਿਆ,
ਡਰ ਕੇ ਨੀਲੇ ਅੰਬਰਾਂ ਨੂੰ ਝੁਣਝੁਣੀ ਜਿਹੀ ਆ ਗਈ ।