Back ArrowLogo
Info
Profile

ਜਿਹੜੀ ਬਿਜਲੀ ਨੂੰ ਆਪਣੀ ਚਮਕ ਉੱਤੇ ਮਾਣ ਸੀ,

ਬੱਦਲਾਂ ਦੇ ਘੁੰਡ ਵਿੱਚ ਉਹਨੂੰ ਤ੍ਰੇਲੀ ਆ ਗਈ।

 

ਮੁਰਦਿਆਂ ਦੀ ਅਣਖ ਤੇ ਗੌਰਵ ਨੂੰ ਮੁੜਕਾ ਆ ਗਿਆ,

ਮਰਦ ਨੇ ਜਦ ਦੇਸ਼ ਦੇ ਮਰਦਉ ਨੂੰ ਵੰਗਾਰਿਆ ।

ਬੁੱਦੜੇ ਆਕਾਸ਼ ਦੇ ਪਾਪਾਂ ਦੀ ਕੰਠੀ ਕੰਬ ਗਈ,

ਜਦੋਂ ਧਰਤੀ ਤੇ ਖਲੋ ਕੇ ਕਿਸੇ ਨਾਹਰਾ ਮਾਰਿਆ ।

ਦੱਬੀ ਹੋਈ ਗੈਰਤ ਦੇ ਮੂੰਹ ਤੇ ਤ੍ਰੇੜਾਂ ਆ ਗਈਆਂ,

ਬੁਝਿਆ ਆਜ਼ਾਦੀ ਦਾ ਕੋਈ ਕਨਕਊਆ ਮੁਸਕਾ ਰਿਹਾ ।

ਘੁੱਗੀਆਂ ਨੇ ਬਾਜ ਨੂੰ ਡਿੱਠਾ ਘੁਰਾਕੀ ਵੱਟ ਕੇ,

ਹਰਨੀਆਂ ਨੇ ਸ਼ੇਰ ਦੇ ਲਾਗੇ ਖੰਘੂਰਾ ਮਾਰਿਆ ।

 

ਗੱਜ ਕੇ ਉਸ ਨੇ ਕਿਹਾ ਜਾਗੋ ਚਿਰਾਂ ਦੇ ਸੁੱਤਿਓ,

ਏਸ ਦੁਨੀਆਂ ਵਿੱਚ ਕੋਈ ਭੁਚਾਲ ਆਉਣ ਲੱਗਾ ਜੇ ।

ਆਓ ਡੀਕਾਂ ਲਾਓ ਤੇ ਰੱਜ ਰੱਜ ਪਿਆਕੇ ਪੀ ਲਵੋ,

ਜਿੰਦਗੀ ਦੇ ਅੱਜ ਮੈਂ ਮੈਖਾਨੇ ਲੁਟਾਵਣ ਲੱਗਾ ਜੇ ।

 

ਘਸੇ ਹੋਏ ਮੱਥੇ ਦਿਆਂ ਲੇਖਾਂ ਨੂੰ ਰੋਵਣ ਵਾਲਿਓ !

ਆਓ ਅੱਜ ਮੈਂ ਨਵੀਆਂ ਤਕਦੀਰਾਂ ਬਣਾਵਨ ਲੱਗਾ ਹਾਂ।

ਜ਼ਿੰਦਗੀ ਤੇ ਮੌਤ ਵਿੱਚ ਜੋ ਬੁਜ਼ਦਿਲੀ ਦੀ ਲੀਕ ਏ,

ਢਾਹ ਕੇ ਉਨ੍ਹਾਂ ਦੋਹਾਂ ਨੂੰ ਕੱਠਿਆਂ ਬਿਠਾਵਨ ਲੱਗਾ ਹਾਂ।

ਜ਼ੁਲਮ ਦੀ ਅਰਥੀ ਨੂੰ ਮੋਢਾ ਦੇ ਸਕੋ, ਏਸੇ ਲਈ,

ਤੱਕ ਤੁਹਾਡੇ ਮੋਢਿਆਂ ਤੇ ਭਾਰ ਪਾਵਣ ਲੱਗਾ ਹਾਂ ।

ਸਾਮਰਾਜੀ ਖੰਡਰਾਂ ਤੇ ਹਰ ਨਥਾਂਵੇਂ ਵਾਸਤੇ,

ਇੱਕ ਸੁਹਾਣੀ ਤੇ ਨਵੀਂ ਦੁਨੀਆਂ ਬਣਾਵਨ ਲੱਗਾ ਹਾਂ ।

 

ਛੱਡ ਕੇ ਹੋਰਾਂ ਦੀਆਂ ਜੂਨਾਂ ਤੇ ਚੁਗਲਾਂ ਖਾਣੀਆਂ,

ਗਿੱਦੜ ਸ਼ੇਰਾਂ ਦੇ ਵਾਂਗੂੰ ਢਿੱਡ ਭਰਨਾ ਸਿੱਖ ਲਓ ।

ਅਮਰ ਜੀਵਨ ਮੌਤ ਦੀ ਘਾਟੀ 'ਚੋਂ ਮਿਲਦੇ ਲੰਘ ਕੇ,

ਮੌਤ ਦੇ ਵਣਜਾਰਿਓ, ਪਹਿਲਾਂ ਮਰਨਾ ਸਿੱਖ ਲਓ।

 

ਆ ਉਰ੍ਹਾਂ ! ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲਿਆ ।

ਅੱਜ ਮੈਂ ਤੇਰੀ ਅਣਖ ਨੂੰ ਮਗ਼ਰੂਰ ਹੁੰਦਾ ਵੇਖਣੇ ।

30 / 99
Previous
Next