Back ArrowLogo
Info
Profile

ਜ਼ਿੰਦਗੀ ਲੱਭੇ ਸੜਣ ਵਾਲ਼ੇ ਨੂੰ ਜਿਸ ਦੀ ਲਾਟ 'ਚੋਂ,

ਭੰਬਟਾ ! ਤੇਰੇ ਲਈ ਦੀਵਾ ਜਿਹਾ ਬਾਲਾਂਗਾ ਮੈਂ।

 

ਤੇਰੇ ਠੰਡੇ ਹੋਕਿਆਂ ਵਿੱਚ ਝੱਖੜਾਂ ਦਾ ਜੋਸ਼ ਏ,

ਓਸ 'ਚ' ਤਿੱਖਾ ਕੋਈ ਤੂਫ਼ਾਨ ਪੈਦਾ ਕਰਾਂਗਾ ।

ਮੁਸ਼ਕਲਾਂ ਤੇ ਔਕੜਾਂ ਨੂੰ ਗੋ ਕੇ ਤੇਰੇ ਲਹੂ ਵਿਚ,

ਦਰਦ ਦਾ ਪੁਤਲਾ ਕੋਈ ਇਨਸਾਨ ਪੈਦਾ ਕਰਾਂਗਾ ।

 

ਵੇਖਿਆ ਫਿਰ ਮੁਅਜਜ਼ਾ ਦੁਨੀਆਂ 'ਚ ਵੇਖਣ ਵਾਲਿਆਂ,

ਤੇਗ ਵਿਚੋਂ ਸੋਮਾ ਅੰਮ੍ਰਿਤ ਦਾ ਜਗਾ ਦਿੱਤਾ ਗਿਆ ।

ਮੀਟੀਆਂ ਅੱਖਾਂ ਕਈ, ਕਈਆਂ ਦੇ ਦੀਦੇ ਪਾਟ ਗਏ,

ਜਦ ਜ਼ਿੰਦਗੀ ਨੂੰ ਮੌਤ ਦੀ ਗੇਂਦੀ ਬਿਠਾ ਦਿੱਤਾ ਗਿਆ ।

ਹੋਕਿਆਂ ਦੀ ਵਾਜ ਘੀਕੇ ਹਾਸਿਆਂ ਵਿੱਚ ਬਦਲ ਗਈ,

ਜ਼ਿੰਦਗੀ ਦਾ ਸਹਿਮ ਸਾਰਾ ਹੀ ਮੁਕਾ ਦਿੱਤਾ ਗਿਆ ।

ਉੱਠੀਆਂ ਝੁਕੀਆਂ ਹੋਈਆਂ ਧੌਣਾਂ, ਤੇ ਤਣੀਆਂ ਛਾਤੀਆਂ,

ਗਿੱਦੜਾਂ ਨੂੰ ਸ਼ੇਰ ਦੇ ਜਾਮੇ 'ਚ ਪਾ ਦਿੱਤਾ ਗਿਆ ।

 

ਦੁੱਖਾਂ ਦੀ ਭੱਠੀ 'ਚ ਪਾ ਕੇ, ਨਾਮ ਧਰ ਕੇ ਖਾਲਸਾ,

ਵੱਖਰੀ ਇੱਕ ਕੌਮ ਦੁਨੀਆਂ ਤੋਂ ਬਣਾ ਦਿੱਤੀ ਗਈ।

ਕੰਡਿਆਂ ਦੀ ਹਿੱਕ ਤੇ ਖੰਜਰਾਂ ਦੀ ਧਾਰ ਤੇ,

ਖਾਲਸੇ ਦੀ ਆਖ਼ਰੀ ਮੰਜ਼ਿਲ ਬਣਾ ਦਿੱਤੀ ਗਈ।

32 / 99
Previous
Next