ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਸਿੱਖਾ ! ਡੁਲ੍ਹਿਆ ਕਿਉਂ ਏਂ ਗੁਰੂ ਰਾਖਾ,
ਬਹਿ ਜਾ ਕੋਲ ਮੇਰੇ ਉਰੇ ਆ ਤਾਂ ਸਹੀ ।
ਹੋ ਕੇ ਸਿੱਖ ਤੇ ਚੜ੍ਹਦੀਆਂ ਕਲਾਂ ਵਾਲਾ,
ਏਡਾ ਘਾਬਰੇ ਕਿਉਂ ਸਮਝਾ ਤੇ ਸਹੀ।
ਅੜਿਆ ! ਦੱਸ ਖਾਂ ਮਾਂ ਜੀ ਨੇ ਕਿਥੇ,
ਸੁਨਿਹਾ ਉਨ੍ਹਾਂ ਦਾ ਕੋਈ ਪਹੁੰਚਾ ਤਾਂ ਸਹੀ ।
ਜ਼ੋਰਾਵਰ ਤੇ ਫ਼ਤਿਹ ਉਦਾਸ ਤਾਂ ਨਹੀਂ ।
ਮੈਨੂੰ ਉਨ੍ਹਾਂ ਦੀ ਗੱਲ ਸੁਣਾ ਤਾਂ ਸਹੀ ।
ਹਾਏ ਕਮਲਿਆ ਤੂੰ ਤਾਂ ਰੋ ਰਿਹਾ ਏਂ,
ਓ ਕਦੇ ਸੂਰਮੇ ਹੌਸਲਾ ਹਾਰਦੇ ਨੇ ।