Back ArrowLogo
Info
Profile

ਸਿੱਖ ਸਤਿਗੁਰੂ ਦੇ ਤੇਗਾਂ ਮਾਰਦੇ ਨੇ,

ਵਾਂਗ ਕਾਇਰਾਂ ਦੇ ਢਾਈਂ ਮਾਰਦੇ ਨੇ ?

 

ਸਿੱਖ ਨਾਲ ਜਕਲੰਬ ਦੇ ਜਿਹਾ ਰੁੰਨਾ,

ਨੈਣਾਂ ਵਿਚੋਂ ਬਿਆਸਾ ਵਗਾ ਦਿੱਤੀ ।

ਹੋਏ ਜ਼ਿਮੀਂ ਅਸਮਾਨ ਤੇ ਰੁੱਖ ਬੂਟੇ,

ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ ।

ਸਿੱਖ ਮਸਾਂ ਜਿਹੇ ਬੋਲਿਆ,

ਪਾਤਸ਼ਾਹਾ ! ਬੰਨੀਂ ਜ਼ੁਲਮ ਦੀ ਜ਼ਾਲਮਾਂ

ਪਾ ਦਿੱਤੀ ਸਿੱਖੀ ਅਣਖ ਦੇ ਸੁਹਲ ਕਲੱਜੜੇ ਤੋਂ,

ਮੁਗ਼ਲ ਰਾਜ ਨੇ ਛੁਰੀ ਚਲਾ ਦਿੱਤੀ ।

 

ਏਨੇ ਸਿੱਖਾਂ ਦੇ ਹੁੰਦਿਆਂ ਜਗ ਉੱਤੇ,

ਤੇਰੇ ਪੁੱਤਾਂ ਦੇ ਡੱਕਰੇ ਗਿਣੀਦੇ ਨੇ,

ਜ਼ੋਰਾਵਰ ਤੇ ਫਤਿਹ ਸਰਹੰਦ ਅੰਦਰ,

ਮਹਿਲਾਂ ਵਾਲਿਆ ! ਕੰਧੀ ਪਏ ਚਿਣੀਂਦੇ ਨੇ ।

 

ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ,

ਜਿੱਤੀ ਹੋਈ ਬਾਜ਼ੀ ਗਏ ਹਰ ਤਾਂ ਨਹੀਂ ?

ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ,

ਕਿਧਰੋ ਡੋਲ ਗਿਆ ਜਰਾਵਰ ਤਾਂ ਨਹੀਂ ?

ਰਿਹਾ ਖੰਡਦਾ ਨਾਲ ਖਡੋਣਿਆਂ ਦੇ,

ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ ?

ਸੀ ਮਾਸੂਮ, ਗੁਰਪੁਰੀ ਨੂੰ ਜਾਣ ਵੇਲੇ,

ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ ?

 

ਛੇਤੀ ਦੱਸ ਮੈਨੂੰ ਉਨ੍ਹਾਂ ਜ਼ਾਲਮਾਂ ਨੇ,

ਕੀਤੀ ਉਨ੍ਹਾਂ ਮਾਸੂਮਾਂ ਦੇ ਨਾਲ ਕੀ ਕੀ ?

ਉਨ੍ਹਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ,

ਕੀਤੇ ਹੈਸਨ ਜੁਆਬ ਸੁਆਲ ਕੀ ਕੀ ?

 

ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ,

ਸਾਹਿਬਜ਼ਾਦਿਆਂ ਫ਼ਤਿਹ ਗਜਾ ਦਿੱਤੀ ।

34 / 99
Previous
Next