ਜੁਝਾਰ ਦੀ ਸ਼ਹੀਦੀ
ਦਸਮ ਪਿਤਾ ਨੇ ਬੈਠਿਆਂ ਗੜ੍ਹੀ ਅੰਦਰ,
ਡਿੱਗਦੀ ਪੁੱਤ ਦੀ ਜਦੋਂ ਤਲਵਾਰ ਡਿਠੀ ।
ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ,
ਜਦੋਂ ਵੱਗਦੀ ਲਹੂ ਦੀ ਧਾਰ ਡਿਠੀ ।
ਖਿੜ ਗਈ ਚਿਤ ਦੀ ਕਲੀ ਅਨਾਰ ਵਾਂਗੂ,
ਜਦੋਂ ਉੱਜੜੀ ਕੁੱਲ ਗੁਲਜ਼ਾਰ ਡਿਠੀ ।
ਡਿਠੀ ਜਿੱਤ ਅਜੀਤ ਦੇ ਮੂੰਹ ਉੱਤੇ,
ਉਹਦੇ ਲਹੂ ਵਿੱਚ ਡੁੱਬਦੀ ਹਾਰ ਡਿਠੀ ।
ਬਸਤੀ ਖ਼ੁਸ਼ੀ ਦੀ ਵੇਖ ਕੇ ਬਿਹ ਹੁੰਦੀ,
ਦਸਵੇਂ ਪਾਤਸ਼ਾਹ ਮੁਸਕਾਣ ਲੱਗੇ ।
ਅਤੇ ਸੱਦ ਕੇ ਕੋਲ ਜੁਝਾਰ ਜੀ ਨੂੰ,
ਬੜੇ ਚਾਅ ਦੇ ਨਾਲ ਫ਼ਰਮਾਣ ਲੱਗੇ ।