Back ArrowLogo
Info
Profile

ਨਹੀਂ ਬਣਾਇਆ ਸਗੋਂ ਉਸ ਵਿੱਚ ਬੀਰਤਾ, ਬਲੀਦਾਨ ਦੀ ਪ੍ਰੇਰਨਾ ਤੇ ਸਮੁੱਚੀ ਭਾਰਤੀ ਕੌਮ ਦੇ ਮਾਣ-ਤਾਣ ਦਾ ਰੰਗ ਉੱਘੜਦ ਹੈ ।

ਹਰ ਕਵਿਤਾ ਵਿੱਚ ਹੀ ਕਈ ਇੱਕ ਅਜਿਹੀਆਂ ਤੁਕਾਂ ਹਨ ਜੋ ਮਨ ਨੂੰ ਹਲੂਣ ਜਾਂਦੀਆਂ ਹਨ ਤੇ ਇਸ ਮਿਟਅਿਆਲੇ ਸ਼ੋਰ ਤੋਂ ਕਿਸੇ ਉਚੇਰੀ ਦੁਨੀਆਂ ਸ਼ਾਂਤ ਪਰ ਜੀਵਨ ਨਾਲ ਲਹਿਰਾਉਂਦੀ ਦੁਨੀਆਂ ਵਿੱਚ ਲੈ ਜਾਂਦੀਆਂ ਹਨ :-

(ੳ)                                 ਜਿਸ ਦੇ ਨਾਲ ਵੱਸੇ ਭਾਰਤ ਦੇਸ਼ ਮੇਰਾ,

                                      ਉਹ ਜ਼ੰਜੀਰ ਮਿਟਾਣ ਦੀ ਸੋਚਦਾ ਹਾਂ ।

(ਅ)                                 ਇਹ ਇਤਿਹਾਸ ਕਹਿੰਦੇ, ਮੋਈ ਹੋਈ ਸਿੱਖੀ,

                                      ਪੰਜਾਂ ਸਿੰਘਾਂ ਨੇ ਫੇਰ ਜਿਵਾਲ ਦਿੱਤੀ ।

ਬਲੱਗਣ ਗੰਭੀਰ ਕਵੀ ਹੋਣ ਦੇ ਨਾਤੇ ਅਤੇ ਜਨਤਾ ਦਾ ਕਵੀ ਹੋਣ ਕਰਕੇ ਮਨੁੱਖੀ ਮਨ ਨੂੰ, ਉਸ ਦੀ ਮਨੋਭਾਵਨਾਂ ਨੂੰ ਅਤੇ ਉਦਗਾਰਾਂ ਨੂੰ ਹਲੂਨਣ ਜਾਣਦਾ ਹੈ । ‘ਮਾਛੀਵਾੜੇ' ਵਾਲੀ ਉਸ ਦੀ ਕਵਿਤਾ ਸੁਣਨ ਤੇ ਪੜ੍ਹਣ ਵਾਲਾ ਕੌਣ ਹੈ (ਪੜ੍ਹਿਆ, ਅਨਪੜਿਆ, ਬੁੱਢਾ ਜਾਂ ਜਵਾਨ, ਸਿੱਖ ਜਾਂ ਗ਼ੈਰ ਸਿੱਖ) ਜਿਸ ਦੀਆਂ ਅੱਖਾਂ ਵਿੱਚ ਅੱਥਰੂ ਇੱਕ ਵਾਰ ਨਹੀਂ ਲਿਸ਼ਕ ਪੈਂਦੇ ।

ਇਉਂ ਇਸ ਕਵੀ ਦੀ ਨਵੀਆਂ ਕੀਮਤਾਂ ਨਿਯਤ ਕਰਨ, ਮੁਹਾਵਰਿਆਂ ਦੀ ਜੜਤ ਵਿਚ, ਧਾਰਮਕ, ਦੇਸ਼ ਭਗਤੀ ਦੀ ਪ੍ਰੇਰਨਾ ਦੇਣ ਤੇ ਇਤਿਹਾਸਕ ਗਿਆਨ ਤੇ ਉਸ ਦੀ ਯੋਗ ਵਰਤੋਂ ਦੇ ਕਈ ਇੱਕ ਸੁੰਦਰ ਪ੍ਰਮਾਣ ਪੁਸਤਕ 'ਸ਼ਹੀਦੀ ਖੁਮਾਰੀਆਂ' ਵਿੱਚ ਮਿਲਦੇ ਹਨ ।

ਮੈਂ ਇਹ ਸੰਗ੍ਰਹਿ ਕਰਨ ਤੇ ਪ੍ਰਕਾਸ਼ਤ ਕਰਨ ਵਾਲਿਆਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਇੱਕ ਉੱਚ ਕੋਟੀ ਦੇ ਕਵੀ ਦੀ ਸਮ੍ਰਿਤੀ ਨੂੰ ਇਸ ਸੰਗ੍ਰਹਿ ਨਾਲ ਸੁਰਜੀਤ ਕੀਤਾ ਤੇ ਸਭਿਆ ਹੈ।

2, ਉੱਤਮਗੜ੍ਹ, ਅੰਮ੍ਰਿਤਸਰ ।                                                                  —ਸ: ਸ: ਅਮੋਲ

24-9-75.

4 / 99
Previous
Next