ਅਲਬੇਲਾ ਪੰਜਾਬੀ ਕਵੀ
ਕਰਤਾਰ ਸਿੰਘ ਬਲੱਗਣ ਇੱਕ ਰੰਗੀਲਾ ਤੇ ਰਸਿਕ ਕਵੀ ਸੀ। ਮਿੱਠਾ ਤੇ ਮਿਲਾਪੜਾ ਸੁਭਾਅ । ਸਿਰ ਤੋਂ ਪੈਰ ਤਕ ਖਾਲਸ ਪੰਜਾਬੀ। ਕਦੇ ਬੀਰ-ਰਸ ਨੂੰ ਵੀ ਛੂੰਹਦਾ ਤਾਂ ਅਖੀਰ ਤਕ ਇੱਕ ਸੁਰ ਨਿਭਾਂਦਾ । ਕਵਿਤਾ ਨੇ ਉਸ ਨੂੰ ਜਾਨ ਦਿੱਤੀ ਤੇ ਉਸ ਦੀ ਜਾਨ ਨੂੰ ਸਮੇਂ ਤੋਂ ਪਹਿਲਾਂ ਹੀ ਲੈ ਜਾਣ ਵਾਲੀ ਵੀ ਕਵਿਤਾ ਹੀ ਸੀ । ਕਵਿਤਾ ਦੇ ਰੂਪ ਵਿੱਚ ਉਹ ਕੁਝ ਸਦਾ ਰਹਿਣ ਵਾਲੀਆਂ ਚੀਜ਼ਾਂ ਵੰਡ ਗਿਆ ਹੈ, ਜੋ ਉਸ ਨੂੰ ਵੀ ਕਾਵਿ ਸੰਸਾਰ ਵਿੱਚ ਹਮੇਸ਼ਾ ਜ਼ਿੰਦਾ ਰੱਖਣਗੀਆਂ।
ਮੈਨੂੰ ਇਹ ਵੇਖ ਕੇ ਖ਼ੁਸ਼ੀ ਹੋਈ ਹੈ ਕਿ "ਸ਼ਹੀਦੀ ਖ਼ੁਮਾਰੀਆਂ" ਦੇ ਨਾਂ ਹੇਠਾਂ ਉਸ ਦੀਆਂ ਅਣਛਪੀਆਂ ਕਵਿਤਾਵਾਂ ਦਾ ਇੱਕ ਸੰਗ੍ਰਹਿ ਛਾਪਿਆ ਜਾ ਰਿਹਾ ਹੈ । ਖਰੜਾ ਮੇਰੇ ਹੱਥ ਵਿੱਚ ਹੈ, ਮੈਂ ਇਸ ਨੂੰ ਵਾਚਿਆ ਹੈ । ਬਲੱਗਣ ਸਟੇਜ ਦੇ ਉੱਤੇ ਚੰਗਾ ਰੰਗ ਇਸ ਵਾਸਤੇ ਬੰਨ੍ਹ ਸਕਦਾ ਸੀ ਕਿ ਉਸ ਦੇ ਬੰਦਾਂ ਦੀ ਬੰਦਸ਼ ਤਿੱਖੀ ਤੇ ਉਪਮਾ ਭਰਪੂਰ ਹੁੰਦੀ ਸੀ । ਸਟੇਜ ਤੇ ਬੋਲਣ ਵਾਲੇ ਕਵੀ ਦਾ ਕਵਿਤਾ ਵਿੱਚ ਇਹ ਗੁਣ ਹੋਵੇ ਤਾਂ ਉਹ ਕਿਸੇ ਨੂੰ ਅੱਡੇ ਨਹੀਂ ਲੱਗਣ ਦਿੰਦਾ। ਸ਼ਕਲੋਂ ਵੀ ਉਹ ਸੋਹਣਾ ਖ਼ੁਸ਼ਪੇਸ਼ ਸੀ । ਹਥਲੀ ਪੰਥੀ ਦੀ ਪਹਿਲੀ ਹੀ ਨਿੱਕੀ ਜਿਹੀ ਕਵਿਤਾ ਵਿੱਚ ਵਰਤੀ ਗਈ ਉਪਮਾ “ਛੰਨੇ ਖੱਪੜੀ ਦੇ..." ਕਿਤਨੀ ਫਬਵੀਂ ਤੇ ਢੁਕਵੀਂ ਹੈ । ਫਿਰ “ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ......" ਉਪਮਾ ਆਮ ਹੈ, ਪਰ ਵਰਤਣ ਦਾ ਢੰਗ ਨਵਾਂ ਤੇ ਨਿਰਾਲਾ ਹੈ।
'ਪੰਜਾਬੀਆਂ ਦਾ ਨਾਪ' ਨਾਮ ਦੀ ਕਵਿਤਾ ਦੇ ਆਖ਼ਰੀ ਬੰਦ ਦਾ ਮੁੱਲ ਕੋਈ ਨਹੀਂ, ਹਕੀਕਤ ਬਿਆਨੀ ਵੀ ਤੇ ਕਾਵਿ ਰੰਗ ਦੇ ਲਿਹਾਜ਼ ਨਾਲ ਵੀ :-
"ਇਹ ਪੰਜਾਬ ਹੈ, ਦੋਸ਼ ਪਰਵਾਨਿਆਂ ਦਾ,
ਸੂਰਮਤਾਈ ਨੂੰ ਜਿਦ੍ਰ ਤੇ ਮਾਣ ਹੋਇਆ।
ਹੱਦਾਂ ਉੱਤੇ ਪੰਜਾਬ ਦੀ ਰੱਤ ਡੁੱਲ੍ਹੀ,
ਸੁਰਖਰੂ ਸਾਰਾ ਹਿੰਦੁਸਤਾਨ ਹੋਇਆ ।”
'ਲਾਹੌਰ' ਕਵਿਤਾ ਦੇ ਇੱਕ ਬੰਦ ਵਿੱਚ ਸਿੱਖ ਰਾਜ ਦੀ ਫੁੱਟ ਦੀ ਇੱਕ ਸਤਰ ਨਾਲ ਕਿਤਨਾ ਦਰਦਨਾਕ ਸੀਨ ਖਿੱਚਿਆ ਹੈ :-
"ਸਿੱਖ ਰਾਜ ਦਾ ਖਿੰਡਿਆ ਬੋਹਲ ਏਥੇ,
ਦਾਣਾ ਕਿਸੇ ਪਾਸੇ, ਦਾਣਾ ਕਿਸੇ ਪਾਸੇ।”
ਸਾਰੀਆਂ ਹੀ ਕਵਿਤਾਵਾਂ ਵਿੱਚ ਬਲੱਗਣ ਨੇ ਆਪਣੇ ਖ਼ਾਸ ਅੰਦਾਜ਼ ਨੂੰ ਕਾਇਮ ਰੱਖਿਆ ਹੈ। ਵਤਨ ਨੂੰ ਸੰਬੋਧਨ ਕੀਤਾ ਤਾਂ ਉਸ ਦੀ ਹਰ ਇੱਕ ਚੀਜ਼ ਨੂੰ