ਉੱਠੇ ਸ੍ਰੀ ਦਸ਼ਮੇਸ਼ ਜੀ ਹੱਸ ਕੇ ਤੇ,
ਸਾਡੇ ਜੇਰੇ ਦੇ ਵਾਂਗ ਉਹ ਜਰੇ ਨਾਹੀਂ ।
ਓਸ ਮੰਤੀਆਂ ਵਾਲੇ ਦੀ ਲਾਸ਼ ਉੱਤੇ,
ਚਾਰ ਅੱਥਰੂ ਵੀ ਉਸ ਤੋਂ ਸਰੇ ਨਾਹੀਂ ।
ਲੱਗੇ ਕਹਿਣ ਇਹ ਅੱਜ ਤੋਂ ਅਮਰ ਹੋ ਗਏ,
ਲੰਕ ਭੋਲਿਓ ਇਹ ਕੋਈ ਮਰੇ ਨਾਹੀਂ ।
ਦੇ ਦੇ ਕੇ ਲੱਖਾਂ ਬਚਾ ਲਏ ਨੇ,
ਸੌਦੇ ਇਨ੍ਹਾਂ ਕੋਲੋਂ ਹੋਰ ਖਰੇ ਨਾਹੀਂ ।
ਮੇਰਾ ਤੁਸਾਂ ਦਾ ਅੱਜ ਸਰਬੰਧ ਟੁੱਟਾ,
ਲਓ ਹੁਣ ਬੱਚਿਓ ਮੈਂ ਵੀ ਚੱਲਦਾ ਹਾਂ ।
ਤੁਸੀਂ ਪੁੱਤਰ ਚੱਲ ਕੇ ਥਾਂ ਮੱਲੋ,
ਹੁਣ ਮੈਂ ਦੂਜਿਆਂ ਦੁਹਾਂ ਨੂੰ ਘੱਲਦਾ ਹਾਂ ।