ਚਮਕੌਰ ਦੀ ਗੜ੍ਹੀ
ਹੌਲੀ ਹੌਲੀ ਸਰਕਾਰ ਨੇ ਗੜ੍ਹੀ ਵਿਚੋਂ,
ਦੇ ਦੇ ਬਾਪੜਾ ਸਿੰਘ ਸਰਦਾਰ ਟਰੇ ।
ਵਿਹਲਾ ਹੋ ਗਿਆ ਜਥਾ, ਜਾਂ ਜਥੇ ਵਿਚੋਂ,
ਇੱਕ ਇੱਕ ਕਰ ਕੇ ਜਥੇਦਾਰ ਟਰੇ ।
ਅਰਦਲ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ,
ਬਾਕੀ ਚੌਣਵੇ ਸਿਪਾਹ-ਸਾਲਾਰ ਟਰੇ।
ਪੈ ਗਈ ਸਿੰਘਾਂ ਨੂੰ ਸੱਚ ਜਾਂ ਪਾਤਸ਼ਾਹ ਨੇ,
ਵਾਰੀ ਨਾਲ ਅਜੀਤ ਜੁਝਾਰ ਟੋਰੇ ।
ਸਿੰਘਾਂ ਸੱਚਿਆ ਪਿਆ ਹਨੇਰ ਭਾਵੇਂ,
ਵਿੰਹਦੇ ਵਿਹੰਦਿਆਂ ਚੰਨ ਨਾ ਚਾੜ੍ਹ ਬਹੀਏ ।