ਤੇਰੀ ਜਾਨ ਅਮਾਨਤ ਹੈ ਖਾਲਸੇ ਦੀ,
ਉਹਨੂੰ ਕਿਤੇ ਗਵਾਣ ਦੀ ਆਗਿਆ ਨਹੀਂ ।
ਛੇਤੀ ਉਠੋ ਤੇ ਕਲਗੀਆਂ ਜਿਥੇ ਲਾਹੋ,
ਦੂਰ ਵੈਰੀਆਂ ਦੀ ਨਜ਼ਰੋਂ ਹੱਟ ਜਾਓ ।
ਵੇਲਾ ਪਾ ਕੇ ਫੌਜ ਤਿਆਰ ਕਰ ਲਓ,
ਫੇਰ ਦੁਸ਼ਮਨਾਂ ਦੇ ਅਗੇ ਡੱਟ ਜਾਓ ।"
ਸੁਣਿਆਂ ਗੁਰੂ ਨੇ ਗੁਰੂ ਦਾ ਹੁਕਮ ਨਾਮਾ,
ਛੇਤੀ ਸੀਸ ਝੁਕਾ ਕੇ ਉੱਠ ਟੁਰਿਆ।
ਹੱਥ ਜੋੜ ਦਿੱਤੇ, ਅੱਖਾਂ ਭਰ ਆਈਆਂ,
ਅਤੇ ਹੁਕਮ ਬਜਾ ਕੇ ਉੱਠ ਟੁਰਿਆ ।
ਭੇਟਾ ਪੰਥ ਦੀ ਕਲਗੀਆਂ ਜਿਥੇ ਕੀਤੇ,
ਬਾਜ਼ ਉਂਗਲੀ ਲਾ ਕੇ ਉੱਠ ਟੁਰਿਆ।
ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ,
ਜਗਤ ਤਾਈਂ ਵਿਖਾ ਕੇ ਉੱਠ ਟੁਰਿਆ।
ਇਹ ਇਤਿਹਾਸ ਕਹਿੰਦੇ ਮੋਈ ਹੋਈ ਸਿੱਖੀ,
ਪੰਜਾਂ ਸਿੰਘਾਂ ਨੇ ਫੇਰ ਜਿਵਾਲ ਦਿੱਤੀ।
ਘੜੀ ਮੌਤ ਦੀ ਆਈ ਸੀ ਪੰਥ ਉੱਤੇ,
ਸਿੱਖਾਂ ਗੁਰੂ ਬਣ ਕੇ ਫੇਰ ਟਾਲ ਦਿੱਤੀ।
ਅਰਦਲ ਵਿੱਚ ਇੱਕ ਸਿੱਖ ਸੀ ਪਾਤਸ਼ਾਹ ਦੇ
ਅਤੇ ਦੁਸ਼ਮਨ ਦੀ ਫ਼ੌਜ ਬੇ ਪਾਂ ਸਾਹਵੇਂ ।
ਉਤੋਂ ਰਾਤ ਅਨ੍ਹੇਰੀ, ਨਾ ਰਾਹ ਖਹਿੜਾ,
ਨਾ ਕੋਈ ਪਿੰਡ, ਨਾ ਕੋਈ ਗਰਾਂ ਸਾਹਵੇਂ ।
ਬੇੜੀ ਆਸ ਦੀ ਕਿਤੇ ਨਾ ਨਜ਼ਰ ਆਵੇ,
ਦਿੱਸੇ ਦੁੱਖਾਂ ਦੀ ਚੜ੍ਹੀ ਝਨਾਂ ਸਾਹਵੇਂ ।
ਨਾ ਕੋਈ ਸਾਕ, ਨਾ ਸੈਣ ਨਾ ਯਾਰ ਬੇਲੀ,
ਵੈਰੀ ਜਾਪਦੇ ਸੀ ਚਿੜੀਆਂ ਕਾਂ ਸਾਹਵੇਂ ।
ਟਿੱਡੀ ਦਲ ਦੇ ਜਦੋਂ ਵਿਚਕਾਰ ਪੁੱਜੇ,
ਨੀਲਾ ਝੱਟ ਖਲੇ ਗਿਆ ਅੜੀ ਕਰ ਕੇ ।