ਕੀਤਾ ਪਿਆਰ, ਪੁਚਕਾਰਿਆ ਬੜਾ ਐਪਰ,
ਡਾਢਾ ਓਕੜਾ ਹੋ ਗਿਆ ਅੜੀ ਕਰ ਕੇ।
ਲਹਿ ਕੇ ਘੋੜਿਓਂ ਸ਼ਾਹ-ਸਵਾਰ ਡਿੱਠਾ,
ਘੋੜਾ ਕਦਮ ਕਿਉਂ ਅਗਾਂਹ ਨਾ ਪੱਟਦਾ ਹੈ ।
ਨਾ ਹੀ ਰਾਹ ਦੇ ਵਿੱਚ ਹੈ ਖਾਈ ਟਿੱਬਾ,
ਡੱਕਾ ਕਿਤੇ ਨਾ ਬੰਨੀ ਤੇ ਵੱਟ ਦਾ ਹੈ ।
ਲੱਗਾ ਪਤਾ ਆਕਾਸ਼ ਦੀ ਲਿਸ਼ਕ ਉਤੋਂ,
ਉਰਾਂ ਪਰਾਂ ਨਾ ਏਸ ਲਈ ਹੱਟਦਾ ਹੈ—
ਅੱਗੇ ਲੱਥ ਅਜੀਤ ਦੀ ਪਈ ਹੋਈ ਹੈ,
ਨੀਲਾ ਚਰਨ ਉਹਦੇ ਪਿਆ ਚੱਟਦਾ ਹੈ।
ਕਿਹਾ ਨੀਲੇ ਨੂੰ, ਇਹਨਾਂ ਸ਼ਹੀਦੀਆਂ ਦਾ
ਇਹ ਸਤਿਕਾਰ ਮੈਨੂੰ ਕਰਨਾ ਚਾਹੀਦਾ ਸੀ ।
ਲੰਘਿਆ ਮੈਂ ਸ਼ਹੀਦ ਦੀ ਲਾਸ ਉਤੋਂ,
ਇਹਦੇ ਨਾਲ ਮੈਨੂੰ ਮਰਨਾ ਚਾਹੀਦਾ ਸੀ ।
ਪਰ ਮੈਂ ਮਿੱਤਰਾਂ ! ਹੁਕਮ ਦਾ ਹਾਂ ਬੱਧਾ,
ਆਇਆ ਆਪ ਨਹੀਂ ਕਿਸੇ ਦਾ ਘੱਲਿਆ ਹਾਂ ।
ਉੱਚੀ ਕੜਕ ਕੇ ਆਖਿਆ, “ਕਾਇਰੋ ਓਏ,
ਉੱਠੋ, ਬੂਹੇ ਤੁਹਾਡੇ ਤੇ ਖੱਲਿਆ ਹਾਂ ।
ਗੋਬਿੰਦ ਸਿੰਘ ਮੈਂ ਗੁਰੂ ਜੇ ਖ਼ਾਲਸੋ ਦਾ,
ਲੜਨ ਮਰਨ ਨੂੰ ਕਦੇ ਨਾ ਟੱਲਿਆ ਹਾਂ।
ਮਤੇ ਕਰੋ ਚੋਰੀ ਨਿਕਲ ਗਿਆ ਸੀ ਉਹ,
ਲੈ ਮੈਂ ਵੱਜ ਵਜਾ ਕੇ ਚੱਲਿਆ ਹਾਂ ।
ਮੇਰੇ ਨਾਲ ਕੋਈ ਫ਼ੌਜ ਨਾ ਕੋਈ ਸਾਥੀ,
ਮੈਨੂੰ ਮੁਰਦਿਓ ਰੋਕ ਨਾ ਸਕਦੇ ਹੈ ।
ਹਿੰਮਤ ਕਰੋ ਤੇ ਪਕੜ ਲਓ ਆਪ ਮੈਨੂੰ,
ਕਾਹਨੂੰ ਮੂੰਹ ਇੱਕ ਦੂਜੇ ਦਾ ਤੱਕਦੇ ਹੈ ।”
ਹੋ ਕੇ ਕੋਲ ਅਜੀਤ ਦੇ ਕਹਿਣ ਲਗੇ,
“ਪੁੱਤਰ ! ਮੇਰਾ ਪਿਆਰ ਕਬੂਲ ਕਰ ਲਓ।