ਕੰਮ ਬਾਕੀ ਹੈ ਤਦੇ ਮੈਂ ਨਹੀਂ ਆਇਆ,
ਮੇਰਾ ਇਹ ਹੁਦਾਰ ਕਬੂਲ ਕਰ ਲਓ।
ਮੈਥੋਂ ਵੱਧ ਉੱਚੀ ਪਦਵੀ ਤੁਸਾਂ ਪਾਈ,
ਤੁਸੀਂ ਸਣੇ ਜੁਝਾਰ ਕਬੂਲ ਕਰ ਲਓ।
ਤੇ ਚਮਕੌਰ ਦੇ ਕੁੱਲ ਸ਼ਹੀਦ ਸਿੰਘ,
ਮੇਰਾ ਦਿਲੀ ਸਤਿਕਾਰ ਕਬੂਲ ਕਰ ਲਓ।"
ਏਨਾ ਆਖ ਕੇ, ਨੀਲੇ ਨੂੰ ਲਾ ਥਾਪੀ,
ਮੇਰੇ ਪਾਤਸ਼ਾਹ ਨੇ ਚਾਲੇ ਪਾ ਦਿੱਤੇ !
ਪਰ 'ਕਰਤਾਰ' ਚਮਕੌਰ ਵਿੱਚ ਮਰਨ ਵਾਲੇ
ਪਰਲੇ ਤੀਕਰਾਂ ਅਮਰ ਬਣਾ ਦਿੱਤੇ ।