ਵੱਲ ਪਿਤਾ ਨਿਰਮੋਹੀ ਦੇ ਵੇਖ ਕੇ ਤੇ,
ਦਇਆ ਸਿੰਘ ਰੋਹ ਵਿੱਚ ਆ ਕੇ ਬੈਠ ਗਿਆ।
ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ,
ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ।
ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ,
ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ।
ਡਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ,
ਉੱਚੀ ਵਾਜ ਮਾਰੀ, "ਆ ਜਾ ਦਇਆ ਸਿੰਘਾ ।
ਬਾਜਾਂ ਨਾਲ ਉਡਾਰੀਆਂ ਲਾਂਵਦਾ ਸੈਂ,
ਫਾਹੀਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ।
ਬੜਾ ਸੁਖੀ ਏ ਮੌਤ ਦੀ ਗੋਦ ਅੰਦਰ,
ਇਹਨੂੰ ਰਹਿਣ ਦੇ ਓਥੇ ਹੀ ਪਿਆ ਸਿੰਘਾ ।
ਖੱਫਨ ਪਾਂਦਾ ਏ ਕੌਣ ਪਰਵਾਨਿਆਂ ਨੂੰ,
ਚਾਦਰ ਵਿੱਚ ਲਪੇਟ ਨਾ ਪਿਆ ਸਿੰਘਾ !
ਉਤਾਂਹ ਉੱਠ, ਉਹ ਨਹੀਂ ਦੇਸ਼ ਭਗਤ ਹੁੰਦਾ,
ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ ।
ਉਹ ਤਾਂ ਮਨਜ਼ਲਾਂ ਮਾਰ ਕੇ ਪਿਆ ਲੰਮਾਂ,
ਸਾਡਾ ਪੰਧ ਪਰ ਸੱਜਣਾ ਦੂਰ ਦਾ ਏ ।
ਕਿਹਾ ਸਿੰਘ ਨੇ, "ਪਾਤਸ਼ਾਹ ਤੁਸੀਂ ਚੱਲੋ,
ਮੈਂ ਦੀਦਾਰ ਕਰ ਕੇ ਹੁਣੇ ਆ ਜਾਨਾਂ! ।
ਇਹਨੂੰ ਮਿਲਾਂਗਾ ਕਿਹੜੇ ਪੜਾਅ ਉੱਤੇ,
ਇਹ ਇਕਰਾਰ ਕਰ ਕੇ ਹੁਣੇ ਆ ਜਾਨਾਂ।
ਮੇਰੀ ਆਤਮਾ ਤੇ ਬੋਝ ਕੁਹਮਕਾਂ ਦਾ,
ਹੌਲਾ ਭਾਰ ਕਰ ਕੇ ਹੁਣੇ ਆ ਜਾਨਾਂ।
ਦਿਉ ਆਗਿਆ ਕਿ ਦੂਹਾਂ ਚੰਨਿਆਂ ਦਾ,
ਮੈਂ ਸਸਕਾਰ ਕਰ ਕੇ ਹੁਣੇ ਆ ਜਾਨਾਂ।
ਛੱਡ ਕੇ ਫੁੱਲਾਂ ਨੂੰ ਮਿੱਟੀ ਦੋ ਵਿੱਚ ਰੁਲਦਾ,
ਮੇਰਾ ਹੋਸਲਾ ਪਿਆ ਤਾਂ ਆ ਮਿਲਾਂਗਾ ।
ਮੈਂ ਸਸਕਾਰ ਕਰਨੈਂ ਸਾਹਿਬਜ਼ਾਦਿਆਂ ਦਾ,
ਜੇਕਰ ਜੀਉ'ਦਾ ਰਿਹਾ ਤਾਂ ਆ ਮਿਲਾਂਗਾ ।