ਤਾਕਿ ਅਣਖ ਦੀ ਜੱਗ ਨੂੰ ਮਿਲੇ ਗੁੜ੍ਹਤੀ,
ਜੰਮਣ ਸੁਰਮੇ ਲੱਖ ਕਰੋੜ, ਸਿੰਘਾ।
ਇਨ੍ਹਾਂ ਵਾਸਤੇ ਜੇ ਖੱਛਠ ਕੋਲ ਰੱਖਦਾ,
ਤਾਂ ਮੈਂ ਵਿਹੰਦਾ ਨੰਗੇਜ਼ ਕਮਜ਼ੋਰ ਦਾ ਨਾ ।
ਹੰਝੂ ਇਨ੍ਹਾਂ ਲਈ ਹੁੰਦੇ ਜੇ ਅੱਖ ਅੰਦਰ,
ਤਾਂ ਮੈਂ ਇਹਨੂੰ ਪਿਆਸਿਆਂ ਤੁਰਦਾ ਨਾ ।"
"ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ,
ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ।
ਲੋਕੀ ਕਹਿਣਗੇ, ਕਹਿਣ ਲੱਖ ਵਾਰ ਮੈਨੂੰ,
ਕਿ ਮੈਂ ਪੁੱਤਰ ਮਰਵਾ ਕੇ ਆ ਗਿਆ ਹਾਂ ।
ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ,
ਕਿ ਸਰਬੰਸ ਲਟਾ ਕੇ ਆ ਗਿਆ ਹਾਂ ।
ਇਹ ਵੀ ਕਹਿਣ ਲੋਕੀਂ, ਤਾਂ ਵੀ ਸੁਣ ਲਵਾਂਗਾ,
ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ।
ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ,
ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ।
ਪਰ ਮੈਂ ਇਹ ਨਾ ਸੁਣਾਂ, ਗੋਬਿੰਦ ਸਿੰਘ ਨੇ,
ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੋ ।"
"ਇਹ ਜੋ ਚਾਦਰੇ ਦਾ ਖੱਛਨ ਪਾ ਰਿਹਾ ਏਂ,
ਇਹਦੇ ਨਾਲ ਇਹ ਚੱਲੇ ਨਹੀਂ ਸੱਜ ਸਿੰਘਾ ।
ਪੜਦੇ ਪਾ ਸ਼ਹੀਦਾਂ ਤੇ ਖੱਛਣਾਂ ਦੇ
ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾ ।
ਲੜ ਕੇ ਜੰਗ ਜਿਹੜੇ ਏਦਾਂ ਮਰਨ ਜੋਧੇ,
ਖੱਛਣ ਉਹਨਾਂ ਨੂੰ ਹੁੰਦੇ ਨੇ ਬੱਜ ਸਿੰਘਾ।
ਟੋਟੇ ਉਹਨਾਂ ਦੇ ਗਿਨਣ ਨਿਸ਼ੰਗ ਲੋਕੀਂ,
ਸੂਰਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ।
ਜੇਕਰ ਇਹਨਾਂ ਨੂੰ ਖੱਛਣ ਦੀ ਚਾਹ ਹੁੰਦੀ,
ਮਰਦੇ ਮਹਿਲੀ ਇਹ ਪਲੰਘਾਂ ਨਵਾਰੀਆਂ ਤੇ ।
ਇਹ ਬੇਕਫ਼ਨ ਲਾਸ਼ਾਂ ਪੜਦੇ ਪਾਣਗੀਆਂ,
ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ।"