Back ArrowLogo
Info
Profile

ਅੰਮ੍ਰਿਤ ਧਾਰੀਆ ! ਊਨ ਨਿਸ਼ਚਿੰਤ ਹੋ ਕੇ,

ਰਾਜ਼ੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ।

ਲੱਤ ਦੁਹੀਂ ਬੇੜੀ ਮੈਂ ਨਹੀਂ ਰੱਖ ਸਕਦਾ,

ਜਾਂ ਉਰਾਰ ਹੁੰਦਾ, ਜਾਂ ਮੈਂ ਪਾਰ ਰਹਿੰਦਾ ।

ਇਕੋ ਚੀਜ ਹੀ ਸੱਜਣਾ, ਰੱਖਣੀ ਸੀ,

ਜਾਂ ਅਸੂਲ ਰਹਿੰਦਾ, ਜਾਂ ਪਰਵਾਰ ਰਹਿੰਦਾ ।

ਨਹੀਂ ਸੀ ਦੁਹਾਂ ਜੰਗੀ ਦਿਲ ਵਿੱਚ ਥਾਂ ਮੇਰੇ,

ਰਹਿੰਦੀ ਕੌਮ, ਜਾਂ ਪੁੱਤਾਂ ਦਾ ਪਿਆਰ ਰਹਿੰਦਾ ।

ਦਇਆ ਸਿੰਘ ਅੱਗੋਂ ਬੋਲ ਸਕਿਆ ਨਾ,

ਹੰਝੂ ਕੇਰਦਾ ਕੇਰਦਾ, ਟੁਰ ਪਿਆ ਉਹ।

ਸੂਰਮਤਾਈ ਦੇ ਏਸ ਪਰਮਾਤਮਾ ਦੀ

ਮਾਲਾ ਫੇਰਦਾ ਫੇਰਦਾ, ਟੁਰ ਪਿਆ ਉਹ।

52 / 99
Previous
Next