Back ArrowLogo
Info
Profile

Page Image

ਸ਼ਹੀਦ ਭਾਈ ਤਾਰੂ ਸਿੰਘ

ਤਾਰੂ ਸਿੰਘ ਨੂੰ ਕਹਿੰਦੇ ਨੇ ਫੜਨ ਵੇਲੇ,

ਆਈ ਫ਼ੌਜ ਤਲਵਾਰਾਂ ਤੇ ਤੀਰਾਂ ਦੇ ਨਾਲ ।

ਇਹ ਵੀ ਕਹਿੰਦੇ ਨੇ ਲਾਈਓ ਨੇ ਸੂਰਮੇ ਨੂੰ,

ਹੱਥਕੜੀ ਤੇ ਬੇੜੀ ਜ਼ੰਜੀਰਾਂ ਦੇ ਨਾਲ ।

ਇਹ ਵੀ ਦੱਸਦੇ ਕੋਈ ਪਈ ਗਲ ਉਹਦੇ,

ਇਕੋ ਕੁੜਤੀ ਅੱਧ-ਬਾਂਹੀਂ ਸੀ ਲੀਰਾਂ ਦੇ ਨਾਲ ।

ਇਹ ਵੀ ਕਿਸੇ ਇਤਿਹਾਸ ਵਿੱਚ ਵੇਖਿਆ ਏ,

ਲੱਗੀ ਭੁੱਖ ਸੀ ਉਹਨੂੰ ਵਹੀਟਾਂ ਦੇ ਨਾਲ।

ਉਹਦੇ ਮੱਥੇ ਤੇ ਵੱਟ ਕੋਈ ਗ਼ਮਾਂ ਵਾਲਾ ?

ਇਹ ਪਰ ਕਿਸੇ ਵਡੇਰੇ ਨੇ ਦੱਸਿਆ ਨਹੀਂ ।

ਅੱਜ ਤੱਕ ਕਿਸੇ ਤਾਰੀਖ਼ ਵਿੱਚ ਨਹੀਂ ਪੜ੍ਹਿਆ,

(ਕਿ) ਉਹ ਮਰਨ ਵੇਲੇ ਖਿੜ ਖਿੜ ਹੱਸਿਆ ਨਹੀਂ

 

ਤਾਰੂ ਸਿੰਘ ਨੂੰ ਬੰਨ੍ਹ ਕੇ ਲੈ ਚੱਲੇ,

ਗਲਬਾ ਪੈ ਗਿਆ ਜਦੋਂ ਤਕਦੀਰ ਦਾ ਏ ।

ਟੁੱਟੀ ਸਾਂਝ ਜਵਾਨ ਦੀ ਪਿੰਡ ਨਾਲੋਂ,

ਟੁੱਟੇ ਸਾਕ ਜਿਉਂ ਜਿੰਦ ਸਰੀਰ ਦਾ ਏ।

ਤਾਂ ਹੀ ਟਾਕਰਾ ਗਲੀ ਵਿੱਚ ਹੋ ਜਾਂਦੈ,

ਜਾਂਦੇ ਜਾਂਦਿਆਂ ਭੈਣ ਤੇ ਵੀਰ ਦਾ ਏ ।

ਵਿੰਹਦੇ ਸਾਰ ਹੀ ਭੈਣ ਨੂੰ ਸਮਝ ਆ ਗਈ,

ਮੇਲਾ ਇਹੋ ਹੀ ਸਾਡਾ ਅਖੀਰ ਦਾ ਏ ।

ਭੁੱਬਾਂ ਮਾਰ ਭਰਾ ਨੂੰ ਕਹਿਣ ਲੱਗੀ,

ਜਾਂਦਾ ਹੋਇਆ ਵਖਾਈ ਤਾਂ ਦੇ ਜਾਂਦਾ ।

ਲਾੜੀ ਮੌਤ ਵਿਆਹੁਣ ਲਈ ਚੱਲਿਆ ਏ,

ਵੀਰਾ ਵਾਗ ਫੜਾਈ ਤਾਂ ਦੇ ਜਾਂਦਾ ।

ਸਦਕੇ ਜਾਂ ਕੂੰਦਾ ਕਿਉਂ ਨਹੀਂ ਦੱਸ ਤੇ ਸਹੀ,

ਅਚਨਚੇਤ ਟੁਰਿਉਂ ਕਿਹੜੇ ਦਾਅ ਚੰਨਾ।

ਭੈਣ ਰੱਜ ਗਈ ਅੱਜ ਤਕ ਨਹੀਂ ਲੱਥਾ,

ਮੇਰਾ ਘੋੜੀਆਂ ਗਾਉਣ ਦਾ ਚਾਅ ਚੰਨਾ ।

ਵਗਦੇ ਜੁਲਮ ਤੇ ਜਬਰ ਦੇ ਝੱਖੜਾਂ ਵਿਚ,

ਤੈਨੂੰ ਲੱਗੇ ਨਾ ਤੱਤੀ ਵਾ ਚੰਨਾ।

ਅਸੀਂ ਜਮੀਂ ਵੱਸੇ ਦੁਨੀਆਂ ਆਪਣੀ ਇਹ,

ਪਰ ਸਾਕ ਜੱਗ ਤੇ ਭੈਣ ਭਰਾ ਚੰਨਾ ।

ਕੱਚੀ ਲਿੱਲ੍ਹ ਵਾਂਗੂ ਟੁੱਟ ਪੈਣ ਲੱਗਾ,

ਅਜੇ ਮੇਵਾ ਪਿਆਰ ਦਾ ਪੱਕਣਾ ਸੀ ।

ਗਾਨਾ ਮੌਤ ਦਾ ਹੁਣੇ ਹੀ ਬੰਨ੍ਹ ਬੈਠੇ,

ਮੈਂ ਤੇ ਚੂੜਾ ਭਰਜਾਈ ਦਾ ਤੱਕਣਾ ਸੀ।

ਸਭ ਸਾਕ ਚੰਗੇਰੇ ਨੇ ਜੱਗ ਉੱਤੇ,

ਪਰ ਭੈਣਾਂ ਜਿਗਰ ਦਾ ਸਾਕ ਅਖਵਾਉਂਦੀਆਂ ਨੇ।

53 / 99
Previous
Next