Back ArrowLogo
Info
Profile

ਵੀਰਾ ਆਪਣੀ ਜਿੰਦ ਤੇ ਖੇਡ ਕੇ ਵੀ,

ਜੇ ਤੂੰ ਹਿੰਦ ਦਾ ਕੁਝ ਸਵਾਰ ਲਏਗਾ ।

ਡੁੱਬ ਕੇ ਜ਼ਿੰਦਗੀ ਦੇ ਸਾਗਰ ਵਿੱਚ ਚੰਨਾਂ,

ਆਪਣੀਆਂ ਇੱਕੀਆਂ ਕੁਲਾਂ ਨੂੰ ਤਾਰ ਲਏਂਗਾ ।

ਅੱਗੋਂ ਹੱਸ ਕੇ ਜ਼ਿੰਦਾ ਸ਼ਹੀਦ ਕਹਿੰਦਾ,

ਉੱਕਾ ਭੈਣ ਜੀ ਮੈਂ ਝੁਰਾਂ ਝੁਕਾਂਗਾ ਨਾਂਹ ।

ਹੋਵੇ ਸੱਤਾਂ ਵਲੈਤਾਂ ਦੀ ਬਾਦਸ਼ਾਹੀ,

ਕਦੀ ਪਰਤ ਕੇ ਓਧਰੋਂ ਤੱਕਾਂਗਾ ਨਾਂਹ ।

ਸਿਦਕੀ ਸਿੱਖ ਵਾਂਗੂੰ ਛਾਤੀ ਡਾਹ ਦਿਆਂਗਾ,

ਕਦੀ ਰੋਗ ਨੂੰ ਪਿੱਠ ਤੇ ਡੱਕਾਂਗਾ ਨਾਹ ।

ਜੱਫ ਮਾਰਾਂਗਾ ਆਰੀਆਂ ਚਰਖ਼ੀਆਂ ਨੂੰ,

ਆਈ ਮੌਤ ਤਾਈਂ ਪਿਛਾਂਹ ਧੱਕਾਂਗਾ ਨਾਂਹ ।

ਲੋਕੀਂ ਕਹਿੰਦੇ ਨੇ ਰੰਬੀ ਦੇ ਨਾਲ ਚਰਦਾ,

ਤਾਰੂ ਸਿੰਘ ਗੱਲ ਆਖ਼ਰੀ ਕਰ ਰਿਹਾ ਸੀ ।

ਮੇਰੀ ਭੈਣ ਤਾਂਈਂ ਲੋਕ ਆਖ ਦੇਣਾ,

ਤੇਰਾ ਵੀਰ ਹੱਸ ਹੱਸ ਕੇ ਮਰ ਰਿਹਾ ਸੀ।

55 / 99
Previous
Next