ਸ਼ਹੀਦ ਭਾਈ ਲਛਮਣ ਸਿੰਘ
ਸੁਣਿਆਂ ਭੈਣ ਅਰਦਾਸਾ ਜਾਂ ਵੀਰਨੇ ਦਾ,
ਉਹਦੇ ਮੂੰਹ ਤੇ ਪਲਿੱਤਣਾਂ ਵਰਤ ਗਈਆਂ।
ਉਸ ਨੇ ਸਮਝਿਆ ਬਾਬਲ ਦੇ ਬਾਗ਼ ਉਤੋਂ,
ਆਈਆਂ ਹੋਈਆਂ ਬਹਾਰਾਂ ਨੇ ਪਰਤ ਗਈਆਂ।
ਭੋਲੀ ਜਿਹੀ ਭਰਜਾਈ ਨੂੰ ਵੇਖ ਕੇ ਤੇ
ਨੰਦ ਨੇਤਰਾਂ 'ਚੋਂ ਛਮ ਛਮ ਵੱਸਦੀ ਏ।
ਹਾਏ ! ਏਸ ਨਮਾਣੀ ਨੂੰ ਕੋਣ ਵੇਖੋ,
ਹੋਣੀ ਤੇਰੇ ਬਨੇਰੇ ਤੇ ਹੱਸਦੀ ਏ ।
ਉਹਦੇ ਬੁੱਲ੍ਹਾਂ ਤੇ ਵੇਖ ਕੇ ਚੁੱਪ ਬੈਠੀ
ਦਿਲ ਵਿੱਚ ਮਿੱਟੀ ਦਲੀਲਾਂ ਦੀ ਘੋਲਦੀ ਏ ।
ਡੋਲੀ ਭੈਣ ਦੀ ਤਰੀ ਸੀ ਵੀਰ ਜਿਥੋਂ
ਓਥੋਂ ਭੈਣ ਅੱਜ ਵੀਰ ਨੂੰ ਟੈਰਦੀ ਏ।