Back ArrowLogo
Info
Profile

ਮੇਰੇ ਜੋੜਿਆਂ ਹੱਥਾਂ ਨੂੰ ਵੇਖ ਵੀਰਾ,

ਬਹਿ ਜਾ ਕੋਲ ਕੋਈ ਕਰ ਢੰਗ ਲਾਂਗੇ ।

ਅੰਦਰ ਬੈਠ ਕੇ ਭੈਣ ਭਰਾ ਦੋਵੇਂ

ਅਸੀਂ ਖੈਰ ਨਾਨਕਾਣੇ ਦੀ ਮੰਗ ਲਾਂਗੇ ।

ਸੁਣਦਾ ਰਿਹਾ ਵੀਰਾ ਗੱਲਾਂ ਭੈਣ ਦੀਆਂ,

ਐਪਰ ਮੂੰਹ ਵਿਚੋਂ ਉੱਕਾ ਬੋਲਿਆ ਨਾ ।

ਝੱਖੜ ਭੈਣ ਨੇ ਮੋਹ ਦੇ ਬੜੇ ਛੱਡੇ,

(ਅੰਪਰ) ਉਹਦੇ ਸਿਦਕ ਵਾਲਾ ਬੜਾ ਡੋਲਿਆ ਨਾ ।

ਛਿਥਾ ਪੈ ਕੇ ਅੰਤ ਨੂੰ ਕਹਿਣ ਲੱਗਾ,

ਕਿਹੜੀ ਗੱਲ ਉਤੇ ਆਢੇ ਲਾਏ ਹੋਏ ਨੀਂ।

ਲੱਸੀ ਹੋਵੇ ਤਾਂ ਛਿੱਡੀ ਹੀ ਨਿਕਲ ਆਵੇ,

ਬੱਥੇ ਪਾਣੀ ਵਿੱਚ ਰੋੜਕੇ ਪਾਏ ਹੋਏ ਨੀਂ ।

ਧੰਨ ਭਾਗ ਨਾ ਕਰਾਂ ਮੈਂ ਲੱਖ ਵੇਰੀ,

ਸੋਨੇ ਨਾਲ ਨਸੀਬਾ ਨਾ ਤੁਲ ਜਾਵੇ ।

ਮੇਰੇ ਸੀਸ ਨਗੂਣੇ ਦੀ ਬਲੀ ਲੈ ਕੇ,

ਜੇਕਰ ਜਿੰਦਾ ਨਨਕਾਣੇ ਦਾ ਖੁਲ੍ਹ ਜਾਵੇ ।

ਮੇਰੇ ਨਾਨਕ ਦੇ ਜਨਮ ਅਸਥਾਨ ਉਤੇ,

ਜੇ ਕੁਰੀਤੀਆਂ ਨੂੰ ਭੈਣੇ ਮੌੜ ਕੋਈ ਨਹੀਂ ।

ਏਸ ਜਗ ਤੇ ਜਿਉ ਕੇ ਕੀ ਲੈਣਾ,

ਮੇਰੇ ਜਿਹੀਆਂ ਦੀ ਗੁਰੂ ਨੂੰ ਲੋੜ ਕੋਈ ਨਹੀਂ।

ਕਿਹੜੇ ਕਿਲ੍ਹੇ ਵਿੱਚ ਮੈਨੂੰ ਛੁਪਾ ਲਵੇਂਗੀ ?

ਆਈ ਮੌਤ ਭੈਣੇ ਕਿਸੇ ਡੱਕਣੀ ਨਹੀਂ ।

ਜਿਹੜੀ ਰਾਤ ਮਸਾਣਾਂ ਦੇ ਵਿੱਚ ਆਉਣੀ,

ਕਦੀ ਬਾਹਰ ਉਹ ਰਾਤ ਮੈਂ ਤੱਕਣੀ ਨਹੀਂ ।

ਸਾਏ ਪਰਤਦੇ ਕਿਸੇ ਨਹੀਂ ਰੋਕਣੇ ਨੇ,

ਜਿਥੇ ਧੁੱਪ ਓਥੇ ਛਾਵਾਂ ਭੌਣੀਆਂ ਨੇ ।

ਚੌਂਹ ਦਿਨਾਂ ਦੀ ਭੈਣ ਜੀ ਚਾਨਣੀ ਏ,

ਰਾਤਾਂ ਅੰਤ ਹਨੇਰੀਆਂ ਆਉਣੀਆਂ ਨੇ ।

59 / 99
Previous
Next