ਭੈਣ ਖੜੀ ਬਨੇਰੇ ਤੇ ਰਹੀ ਵਿਹੰਦੀ,
ਰਿਸ਼ਮਾਂ ਚੁੰਮੀਆਂ ਵੀਰ ਦੇ ਕੰਡ ਦੀਆਂ।
ਚਾਨਣ ਬੁੱਝ ਗਿਆ ਭੈਣ ਦੀਆਂ ਅੱਖੀਆਂ ਦਾ,
ਲੰਬਾਂ ਨਿਕਲੀਆਂ ਵੇਖ ਕੇ ਜੰਡ ਦੀਆਂ।
ਦੇ ਕੇ ਸੁਨਿਹਾ ਜਲਾਦਾਂ ਨੂੰ ਵੀਰ ਲਛਮਣ,
ਆਪਣੀ ਭੈਣ ਦਾ ਤੌਖਲਾ ਦੂਰ ਕੀਤਾ,
ਭੈਣਾਂ ਲੱਖ ਵਧਾਈਆਂ ਨੀਂ, ਗੁਰੂ ਨਾਨਕ,
ਤੇਰੇ ਵੀਰ ਦਾ ਸੀਸ ਮਨਜ਼ੂਰ ਕੀਤਾ ।