ਸਰਦਾਰ ਸ਼ਾਮ ਸਿੰਘ ਅਟਾਰੀ
ਜਿੰਦਾਂ ਨਾਲ ਜਕਲੰਬ ਦੇ ਲਿਖੀ ਚਿੱਠੀ,
ਪੈ ਚੱਲੀ ਆ ਸ਼ਾਮ ਵੇ ਸ਼ਾਮ ਸਿੰਘਾ ।
ਜੋ ਤੂੰ ਬੈਠੇ ਤਾਂ ਉੱਠ ਖਲੇ ਛੇਤੀ,
ਝਬਦੇ ਘੋੜੀ ਨੂੰ ਚਾੜ੍ਹ ਲਗਾਮ ਸਿੰਘਾ ।
ਤੇਰੇ ਰੋਸਿਆਂ ਦਾ ਕਿਸ ਨੇ ਮਾਣ ਕਰਨਾ,
ਜੇਕਰ ਹੋ ਗਿਆ ਦੇਸ਼ ਗੁਲਾਮ ਸਿੰਘਾ ।
ਅਣਖ ਉੱਚੇ ਦੁਮਾਲੇ ਦੀ ਜਾਊ ਕਿਥੇ,
ਕਰਨੀ ਪਈ ਜਦ ਤੈਨੂੰ ਸਲਾਮ ਸਿੰਘਾ ।
ਜੋ ਕੁਝ ਮੁੱਦਕੀ ਵਿੱਚ ਕੀਤਾ ਫ਼ਰੰਗੀਆਂ ਨੇ,
ਤੈਨੂੰ ਸੁਣ ਸੁਣ ਕੇ ਚੜ੍ਹਿਆ ਨਹੀਂ ਰੋਹ ਅੜਿਆ ।