ਘਰ ਦੇ ਦੀਵੇ ਨੇ ਹੀ ਘਰ ਨੂੰ ਅੱਗ ਲਾਈ,
ਤੈਨੂੰ ਅਜੇ ਵੀ ਲੱਗੀ ਨਹੀਂ ਲੈ ਅੜਿਆ।
ਸਿੰਘਾ ਅਣਖ ਵਖਾ ਪੰਜਾਬੀਆਂ ਦੀ,
ਤੇਰੀ ਗ਼ੈਰਤ ਤੇ ਕਿਸੇ ਨੂੰ ਸ਼ੱਕ ਕੋਈ ਨਹੀਂ ।
ਸੱਕਾ ਸੋ ਜੋ ਦੇਸ਼ ਲਈ ਸੀਸ ਦੇਵੇ,
ਲਾਹਣੇ ਸੱਕਿਆਂ ਦੇ ਕਿਸੇ ਸੱਕ ਕੋਈ ਨਹੀਂ ।
ਸਿੰਘਾ ! ਕੋਲ ਪੰਜਾਬ ਨਾ ਰਹਿਆ ਜੇਕਰ,
ਰਹਿਣਾ ਖਾਲਸੇ ਦੇ ਮੂੰਹ ਤੋਂ ਨੱਕ ਕੋਈ ਨਹੀਂ ।
ਵੱਸਦੇ ਰਹਿਣ ਸਾਰੇ, ਪਰ ਪੰਜਾਬ ਉੱਤੇ,
ਬਿਨਾਂ ਸਿੰਘਾਂ ਦੇ ਕਿਸੇ ਦਾ ਹੱਕ ਕੋਈ ਨਹੀਂ ।
ਝੁਕਣ ਲਈ ਨਹੀਂ ਅੱਖੀਆਂ ਸਿੱਖ ਦੀਆਂ,
ਇਹ ਨੇ ਬਣੀਆਂ ਸ਼ਹੀਦੀ ਖੁਮਾਰੀਆਂ ਲਈ।
ਦੇਂਹ ਗੱਲਾਂ ਲਈ ਸਿੱਖ ਦਾ ਸੀਸ ਬਣਿਆਂ,
ਜਾਂ ਤਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ ।
ਪੜ੍ਹ ਕੇ ਚਿੱਠੀ ਸਰਦਾਰ ਨੇ ਵੱਟ ਖਾਧਾ,
ਉਹਦੇ ਹੱਥਾਂ ਦੀਆਂ ਹੱਥੇ ਰਹਿ ਗਈਆਂ।
ਮੁੜ੍ਹਕਾ ਆ ਗਿਆ ਉਹਦੇ ਡੋਲਿਆਂ ਨੂੰ,
ਚਿਣਗਾਂ ਸਾਰੇ ਸਰੀਰ ਵਿੱਚ ਪੈ ਗਈਆਂ ।
ਅੱਖਾਂ ਉਹਦੀਆਂ 'ਚੋਂ ਲਾਟਾਂ ਨਿਕਲ ਕੇ ਤੇ,
ਜਾ ਕੇ ਬਿਜਲੀਆਂ ਦੇ ਨਾਲ ਖਹਿ ਗਈਆਂ।
ਵੱਟ ਪੈ ਗਿਆ ਉਹਦੇ ਭਰਵੱਟਿਆਂ ਤੇ,
ਕੰਧਾਂ ਕਿਲ੍ਹੇ ਦੀਆਂ ਤੱਕ ਕੇ ਢਹਿ ਗਈਆਂ।
ਤੱਤੇ ਫਟ ਮਿਆਨ 'ਚੋਂ ਤੇਗ ਕੱਢੀ,
ਉਂਗਲ ਫੇਰ ਕੇ ਧਾਰ ਤੋਂ ਪਾਸ ਕੀਤੀ।
ਹੇਂਠ ਫੜਕਦੇ ਜੀਭ ਬਥਲਾਉਂਦੀ ਰਹੀ,
ਗਲ ਵਿੱਚ ਪਾ ਕੇ ਪੱਲਾ ਅਰਦਾਸ ਕੀਤੀ।
ਕਲਗੀ ਵਾਲਿਆ ਵਤਨ ਦੀ ਲਾਜ ਰੱਖੀਂ,
ਜਾਏ ਕੰਡ ਨਾ ਲੱਗ ਪੰਜਾਬੀਆਂ ਦੀ।