ਪੰਜਾਂ ਨਦੀਆਂ ਦੀ ਆਬ ਨਾ ਸਾੜ ਸੁੱਟੇ,
ਘਰ ਦੀ ਚੰਦਰੀ ਅੱਗ ਪੰਜਾਬੀਆਂ ਦੀ।
ਮੱਥੇ ਟਿੱਕਾ ਗੁਲਾਮੀ ਦਾ ਲੱਗ ਗਿਆ ਜੇ,
ਭੰਡੀ ਕਰੇਗਾ ਜੱਗ ਪੰਜਾਬੀਆਂ ਦੀ ।
ਆਪਣੀ ਕਲਗੀ ਦੁਮਾਲੇ ਦਾ ਵਾਸਤਾ ਈ,
ਲੱਥ ਜਾਏ ਨਾ ਪੱਗ ਪੰਜਾਬੀਆਂ ਦੀ।
ਕਿਹਾ ਸਾਥੀਆਂ ਨੂੰ ਹੁਣ ਨਹੀਂ ਰਹਿਆ ਜਾਂਦਾ,
ਏਨੀ ਵੇਖ ਕੇ ਅਤਿ ਫਰੰਗੀਆਂ ਦੀ ।
ਧੁਖਦੀ ਰਹਿਣੀ ਰਣਜੀਤ ਦੀ ਮੜ੍ਹੀ ਤਦ ਤਕ,
ਜਦ ਤਕ ਪਾਈ ਨਾ ਰੱਤ ਫਰੰਗੀਆ ਦੀ ।
ਉੱਠੇ ਜੋਧਿਓ ! ਅਣਖ ਦਾ ਮੁੱਲ ਪਾਈਏ,
ਰੱਖ ਲਈਏ ਆਜ਼ਾਦੀ ਦਾ ਮਾਨ ਸਿੰਘ ।
ਆਓ ਤੇਗਾਂ ਕਟਾਰਾਂ ਦੀ ਵਿੜੀ ਲਾਹੀਏ,
ਪਿਆਸੀ ਰਹੇ ਨਾ ਕੋਈ ਕਿਰਪਾਨ ਸਿੰਘ ।
ਉਨਾਂ ਬਾਜ਼ਾਂ ਨੂੰ ਮਿਹਣਾ ਏਂ ਪਿੰਜਰੇ ਦਾ,
ਗਾਹੇ ਜਿਨ੍ਹਾਂ ਨੇ ਹੋਣ ਆਸਮਾਨ ਸਿੰਘੋ ।
ਸ਼ੇਰਾਂ ਵਾਸਤੇ ਗਾਲ ਅਧੀਨ ਹੋਣਾ,
ਗੋਲੀ ਖਾ ਕੇ ਮਰਨ ਵਿੱਚ ਸ਼ਾਨ ਸਿੰਘ।
ਘੋੜੇ ਫਦਕੜੇ ਮਾਰ ਕੇ ਹਿਣਕ ਉੱਠੇ,
ਸੂਰਬੀਰ ਪਲਾਕੀਆਂ ਮਾਰ ਟੁਰ ਪਏ।
ਸ਼ਾਮ ਸਿੰਘ ਸਰਦਾਰ ਦੀ ਛਤਰ ਛਾਵੇਂ,
ਲੱਭਣ ਮੌਤ ਨੂੰ ਸਿੰਘ ਸਰਦਾਰ ਟੂਰ ਪਏ ।
ਰਾਹ ਵਿੱਚ ਰਲ ਗਏ ਜਥੇ ਪਰਵਾਨਿਆਂ ਦੇ,
ਜਿੱਥੇ ਕਿਤੇ ਵੀ ਕਿਸੇ ਨੇ ਲੰਅ ਵੇਖੀ।
ਓਸ ਜੰਗ ਵਿੱਚ ਅਸਲ ਪੰਜਾਬੀਆਂ ਦੀ,
ਵੇਖਣ ਵਾਲਿਆਂ ਨੇ ਅਣਖੀ ਖੱ ਵੇਖੀ।
ਓਥੇ ਸ਼ਾਹ ਮੁਹੰਮਦ ਨੇ ਲਿਖਿਆ ਸੀ,
ਰੋਹ ਵਿੱਚ ਭਰੀ ਵੇਖੀ ਅੱਖ ਜੋ ਵੇਖੀ।
ਉਹ ਸੀ ਜੰਗ ਪੰਜਾਬ ਦੇ ਵਾਰਸਾਂ ਦੀ,
ਆਪਣੀ ਕੌਮ ਪਰ' ਕਰਦੀ ਧਰੋਹ ਵੇਖੀ ।