

ਸਦਾ ਤੇਰੇ ਤੇ ਮਾਨ ਹੈ ਅਣਖੀਆਂ ਨੂੰ,
ਮਰਦਾਂ ਨਾਲ ਤਿਰੀਆਂ ਮੁੱਢੋਂ ਯਾਰੀਆਂ ਨੇ ।
ਟੁੱਟਾ ਲੋਹੇ ਦਾ ਆਖਦੇ ਲੋਕ ਤੈਨੂੰ,
ਪਰ ਤੂੰ ਆਪਣੀ ਬੇਦਰਦੀ ਤੇ ਮਾਨ ਕਰਨੈ ।
ਭਾਵੇਂ ਚੰਦਰੀ ਮੌਤ ਦਾ ਰੂਪ ਹੈਂ ਤੂੰ,
(ਪਰ) ਕਦੇ ਕਦੇ ਤੂੰ ਜ਼ਿੰਦਗੀ ਵੀ ਦਾਨ ਕਰਨੈ ।
ਜਿਹੜੀ ਅੱਜ ਪਿਆਲੀ ਮੈਂ ਰੱਤ ਤੈਨੂੰ,
ਸਮਝੀ ਜਾਮ ਇਹ ਅਣਖੀ ਸ਼ਰਾਬੀਆਂ ਦੇ ।
ਸੀਨੇ ਏਸ ਕੌਮਬਖਤ ਦੇ ਛੇਕ ਪਾ ਕੇ,
ਸੀਤੇ ਦਿਲ ਤੂੰ ਲੱਖਾਂ ਪੰਜਾਬੀਆਂ ਦੇ।
ਆਖੀਂ ਧੌਣ ਉੱਚੀ ਕਰਕੇ ਉਮਰ ਸਾਰੀ,
ਕਿ ਕਿਸੇ ਮਰਦ ਨੇ ਮੈਨੂੰ ਵੰਗਾਰਿਆ ਸੀ ।
ਜਿਦ੍ਹੇ ਨਾਲ ਕਰੋੜਾਂ ਦੀ ਅਣਖ ਜੀ ਪਈ,
ਇੱਕ ਮੈਂ ਐਸੇ ਮਰ ਜਾਣੇ ਨੂੰ ਮਾਰਿਆ ਸੀ ।
ਫਿਰ ਪਸਤੌਲ ਫੜਾ ਕੇ ਕਹਿਣ ਲੱਗਾ,
ਓ ਵਪਾਰੀਓ । ਸਾਂਵਾਂ ਵਿਹਾਰ ਕਰ ਲਓ।
ਆਓ ਬੁਜ਼ਦਿਲੋ ਮਾਰ ਲਓ ਹੱਥ ਕੜੀਆਂ,
ਚਿਤ ਕਰ ਜੇ ਤਾਂ ਸੀਨੇ ਤੇ ਵਾਰ ਕਰ ਲਓ ।
ਪਾ ਕੇ ਘੂਰੀਆਂ ਵੇਖੋ ਨਾ ਸੜੇ ਮੱਥੇ,
ਮੈਂ ਕੋਈ ਕਿਲ੍ਹਾ ਤੁਹਾਡਾ ਨਹੀਂ ਤੋੜਿਆ ਏ ।
ਇਹਨੂੰ ਸਮਝੇ ਨਾ ਦੋਸਤੋ ਨਵੀਂ ਭਾਜੀ,
ਅਜੇ ਸਾਂਵਾਂ ਨਿਉਂਦਰਾ ਮੋੜਿਆ ਏ ।
ਲੈਣਾ ਲਓ, ਦੇਣਾ ਦਿਓ ਖ਼ੁਦਗਰਜ਼ !
ਕਿਹੜੀ ਗੱਲ ਉਤੇ ਚੀਣਾਂ ਛੱਟਦੇ ਓ।
ਬਦਲੇ ਸੈਆਂ ਨਿਰਦੋਸ਼ਾਂ ਦੇ ਇੱਕ ਮੋਇਐ,
ਤੁਸੀਂ ਅਜੇ ਵੀ ਨੱਕ ਪਏ ਵੱਟਦੇ ਓ ।
ਭਗਤ ਸਿੰਘ ਹੁੰਦਾ ਜੇਕਰ ਥਾਂ ਮੋਰੀ,
ਪਿਛਲੇ ਵਹੀ ਖਾਤੇ ਸਾਰੇ ਫੋਲ ਲੈਂਦਾ ।