Back ArrowLogo
Info
Profile

ਜਲ੍ਹਿਆਂਵਾਲੇ ਦੇ ਬਾਗ਼ ਤੋਂ ਸਾਂਵੀਆਂ ਉਹ,

ਲਾਸ਼ਾਂ ਗਿਣ ਲੈਂਦਾ ਲਹੂ ਤੋਲ ਲੈਂਦਾ ।

ਸਾਡੀ ਗ਼ੈਰਤ ਨੂੰ ਗੋਲੀਆਂ ਮਾਰੀਆਂ ਸੂ,

ਛੇਕ ਛੇਕ ਪੰਜਾਬ ਦੀ ਪੌਣ ਹੋ ਗਈ।

(ਪਰ) ਦੇ ਕੇ ਸੀਸ ਮੈਂ ਇੰਜ ਮਹਿਸੂਸ ਕਰਨਾ,

ਉੱਚੀ ਪੰਜਾਂ ਦਰਿਆਵਾਂ ਦੀ ਧੌਣ ਹੋ ਗਈ।

ਗਈ ਹੋਈ ਆਜ਼ਾਦੀ ਤਾਂ ਪਰਤ ਆਉਂਦੀ,

ਰਹਿੰਦਾ ਸਦਾ ਗੁਲਾਮੀ ਦਾ ਪੱਖ ਵੀ ਨਹੀਂ ।

(ਪਰ) ਜਿਹੜੀ ਕੌਮ ਨੇ ਅਣਖ ਗੁਆ ਛੱਡੀ,

ਉਹਦੇ ਕੱਲ ਸਮਝ ਰਿਹਾ ਕੱਖ ਵੀ ਨਹੀਂ।

ਚਾਨਣ-ਵੀਰ ਗੁਆ ਕੇ ਜਿਨ੍ਹਾਂ ਹੱਥੋਂ,

ਰੋ ਰੋ ਅੱਖੀਆਂ ਦਾ ਨੂਰ ਖੋਰਿਆ ਸੀ ।

ਉਨ੍ਹਾਂ ਸੈਂਕੜੇ ਭੈਣਾਂ ਨਮਾਣੀਆਂ ਨੇ,

ਮੈਨੂੰ ਰਖੜੀ ਬੰਨ੍ਹ ਕੇ ਤੋਰਿਆ ਸੀ।

ਜਿਹੜੀ ਮਾਂ ਨੇ ਨੂੰਹ ਦੇ ਬਾਗ਼ ਜੱਗਾ,

ਪਲਕਾਂ ਜਿਹਾ ਨਿੱਕਾ ਸੂਤਰ ਕੱਤਿਆ ਸੀ,

ਬਦਲਾ ਪੁੱਤ ਦਾ ਲੈਣ ਲਈ ਓਸ ਮੈਨੂੰ,

ਮਾਂ ਦੇ ਦੁਧ ਦਾ ਵਾਸਤਾ ਘੱਤਿਆ ਸੀ ।

ਥਿਤ ਲਾਵਾਂ ਦੀ ਗਿਣਦੀ ਮੁਟਿਆਰ ਜਿਹੜੀ,

ਜਿਦ੍ਹੀ ਮਾਂਗ ਨਾ ਜੂਠਾ ਸੰਧੂਰ ਕੀਤਾ ।

ਮਹਿੰਦੀ ਖੁਣੋਂ ਉਹਦੇ ਹੱਥਾਂ ਕਰਿਆਂ ਨੇ,

ਇਹਦੀ ਰੱਤ ਲਈ ਮੈਨੂੰ ਮਜਬੂਰ ਕੀਤਾ ।

ਪੰਜ ਪੀਰ ਨੇ ਪੰਜ ਦਰਿਆ ਸਾਡੇ,

ਉਹਨਾਂ ਕਿਹਾ ਸੀ ਥਾਪੜਾ ਮਾਰ ਕੇ ਤੇ ।

ਸਾਡੀ ਅਣਖ ਦਾ ਨੀਰ ਹੰਗਾਲ ਘਤੇ,

ਪਰਤੀਂ ਪੁੱਤਰਾ ਉਹਨੂੰ ਨਤਾਰ ਕੇ ਤੇ ।

ਬੱਧਾ ਅਣਖ ਦਾ ਸਾਗਰ ਮੈਂ ਚੀਰ ਆਇਆ,

ਕਦੀ ਪੈਰ ਪੰਜਾਬ ਤੋਂ ਕੱਢਦਾ ਨਾਂਹ।

68 / 99
Previous
Next